ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ ॥
raag aasaa mahalaa 5 ghar 17 aasaavaree |
Sant Singh KhalsaRaag Aasaa, Fifth Mehl, Seventeenth House, Aasaavaree:
Manmohan SinghAsa Measure 5th Guru.
Manmohan Singh (Punjabi)ਰਾਗ ਆਸਾ ਪੰਜਵੀਂ ਪਾਤਸ਼ਾਹੀ!
Prof. Sahib Singhਰਾਗ ਆਸਾਵਰੀ, ਘਰ ੧੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Asa, Mejl Guru Aryan, Quinto Canal Divino, Séptima Casa, Asavari.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਗੋਬਿੰਦ ਗੋਬਿੰਦ. ਕਰਿ ਹਾਂ ॥
gobind gobind. kar haan |
Sant Singh KhalsaMeditate on the Lord, the Lord of the Universe.
Manmohan SinghMeditate thou on Lord, the World sustainer,
Manmohan Singh (Punjabi)ਤੂੰ ਸ੍ਰਿਸ਼ਟੀ ਦੇ ਥੰਮਣਹਾਰ ਸੁਆਮੀ ਦਾ ਸਿਮਰਨ ਕਰ,
Fareedkot Teekaਗੋਬਿੰਦ ਗੋਬਿੰਦ ਨਾਮ ਕਾ ਜਾਪ ਕਰਤੇ ਹਾਂ॥
Prof. Sahib Singh(ਹੇ ਸਖੀ!) ਸਦਾ ਪਰਮਾਤਮਾ ਦਾ ਸਿਮਰਨ ਕਰਦੀ ਰਹੁ, (ਇਸ ਤਰ੍ਹਾਂ ਆਪਣੇ)।ਪਦ ਅਰਥ ਕਰਿ = ਆਖ, ਜਪ।
SikhNet (Spanish)Medita en el Señor, el Señor del Universo,
ਹਰਿ ਹਰਿ. ਮਨਿ ਪਿਆਰਿ ਹਾਂ ॥
har har. man piaar haan |
Sant Singh KhalsaCherish the Beloved Lord, Har, Har, in your mind.
Manmohan Singhand enshrine love in thy mind for God's Name.
Manmohan Singh (Punjabi)ਅਤੇ ਰੱਬ ਦੇ ਨਾਮ ਲਈ ਆਪਣੇ ਚਿੱਤ ਵਿੱਚ ਪ੍ਰੀਤ ਧਾਰਨ ਕਰ।
Fareedkot Teekaਮਨ ਮੇਂ ਹਰਿ ਨਾਮ ਹੀ ਕਾ ਪ੍ਯਾਰ ਹੈ॥
Prof. Sahib Singhਮਨ ਵਿਚ ਪਰਮਾਤਮਾ ਨਾਲ ਪਿਆਰ ਬਣਾ।ਪਦ ਅਰਥ ਮਨਿ = ਮਨ ਵਿਚ। ਪਿਆਰਿ = ਪਿਆਰ ਕਰ। ਗੁਰਿ = ਗੁਰੂ ਨੇ।
SikhNet (Spanish)y enaltece al Bienamado Señor, Jar, Jar, en tu mente;
ਗੁਰਿ ਕਹਿਆ. ਸੁ ਚਿਤਿ ਧਰਿ ਹਾਂ ॥
gur kahiaa. su chit dhar haan |
Sant Singh KhalsaThe Guru says to install it in your consciousness.
Manmohan SinghWhat the Guru says, place that in thy mind.
Manmohan Singh (Punjabi)ਜੋ ਕੁਛ ਗੁਰੂ ਆਖਦਾ ਹੈ, ਉਸ ਨੂੰ ਆਪਣੇ ਰਿਦੇ ਅੰਦਰ ਟਿਕਾ।
Fareedkot Teekaਜੋ ਗੁਰੋਂ ਨੇ ਕਹਾ ਹੈ, ਸੋ ਚਿਤ ਮੇਂ ਧਾਰਨ ਕਰਤਾ ਹਾਂ॥
Prof. Sahib Singhਜੋ ਕੁਝ ਗੁਰੂ ਨੇ ਦੱਸਿਆ ਉਹ ਆਪਣੇ ਚਿੱਤ ਵਿਚ ਵਸਾ।ਪਦ ਅਰਥ ਚਿਤਿ = ਚਿੱਤ ਵਿਚ। ਧਰਿ = ਰੱਖ।
SikhNet (Spanish)el Guru dice que lo instales en tu Conciencia,
ਅਨ ਸਿਉ ਤੋਰਿ. ਫੇਰਿ ਹਾਂ ॥
an siau tor. fer haan |
Sant Singh KhalsaTurn away from others, and turn to Him.
Manmohan SinghTear thyself off from another and turn to the Lord;
Manmohan Singh (Punjabi)ਆਪਣੇ ਆਪ ਨੂੰ ਹੋਰ ਨਾਲੋਂ ਤੋੜ ਲੈ ਅਤੇ ਸਾਈਂ ਵਲ ਮੋੜ ਪਾ,
Fareedkot Teekaਮਨ ਕੋ (ਅਨ) ਔਰ, ਭਾਵ ਬਿਖ੍ਯੋਂ ਕੀ ਤਰਫੋਂ ਫੇਰ ਕਰ ਭਗਤੀ ਕੀ ਓਰ ਫੇਰਤਾ ਹਾਂ॥
Prof. Sahib Singhਪਰਮਾਤਮਾ ਤੋਂ ਬਿਨਾ ਹੋਰ ਨਾਲ ਬਣਾਈ ਹੋਈ ਪ੍ਰੀਤ ਤੋੜ ਦੇ, ਹੋਰ ਵਲੋਂ ਆਪਣੇ ਮਨ ਨੂੰ ਪਰਤਾ ਲੈ।ਪਦ ਅਰਥ ਅਨ ਸਿਉ = (ਪਰਮਾਤਮਾ ਤੋਂ ਬਿਨਾ) ਹੋਰ ਨਾਲ। ਤੋਰੀ = (ਪ੍ਰੇਮ) ਤੋੜ ਦੇ। ਫੇਰਿ = (ਹੋਰ ਵਲੋਂ ਮਨ ਤੂੰ) ਮੋੜ ਲੈ।
SikhNet (Spanish)apártate de lo demás y mira hacia el Señor.
ਐਸੇ ਲਾਲਨੁ ਪਾਇਓ, ਰੀ ਸਖੀ ॥੧॥ ਰਹਾਉ ॥
aise laalan paaeo, ree sakhee |1| rahaau |
Sant Singh KhalsaThus you shall obtain your Beloved, O my companion. ||1||Pause||
Manmohan Singhlike this thou shalt obtain thy Beloved, O my maid. Pause.
Manmohan Singh (Punjabi)ਇਸ ਤਰ੍ਹਾਂ ਤੂੰ ਆਪਣੇ ਪ੍ਰੀਤਮ ਨੂੰ ਪਾ ਲਵੇਗੀ ਹੇ ਮੇਰੀ ਸਹੇਲੀਏ! ਠਹਿਰਾਉ।
Fareedkot Teekaਹੇ ਸਖੀ! ਮੈਨੇ ਇਸ ਪ੍ਰਕਾਰ (ਲਾਲਨ) ਪ੍ਯਾਰੇ ਕੋ ਪਾਯਾ ਹੈ॥੧॥ ਰਹਾਉ ॥
Prof. Sahib Singhਹੇ ਸਹੇਲੀ! (ਜਿਸ ਨੇ ਭੀ) ਪਰਮਾਤਮਾ ਨੂੰ (ਲੱਭਾ ਹੈ) ਇਸ ਤਰੀਕੇ ਨਾਲ ਹੀ ਲੱਭਾ ਹੈ ॥੧॥ ਰਹਾਉ ॥ਪਦ ਅਰਥ ਐਸੇ = ਇਸ ਤਰ੍ਹਾਂ। ਲਾਲਨੁ = ਪਿਆਰਾ ਪ੍ਰਭੂ। ਰੀ ਸਖੀ = ਹੇ ਸਹੇਲੀ! ॥੧॥ ਰਹਾਉ ॥
SikhNet (Spanish)Así obtendrás a tu Bienamado, oh mi amigo. (1‑Pausa)
ਪੰਕਜ ਮੋਹ. ਸਰਿ ਹਾਂ ॥
pankaj moh. sar haan |
Sant Singh KhalsaIn the pool of the world is the mud of attachment.
Manmohan SinghIn the world-pool is the mud of attachment.
Manmohan Singh (Punjabi)ਸੰਸਾਰ ਦੇ ਛੱਪੜ ਵਿੱਚ ਸੰਸਾਰੀ ਮਮਤਾ ਦਾ ਗਾਰਾ ਹੈ।
Fareedkot Teekaਇਸ ਸੰਸਾਰ ਰੂਪ ਸਰੋਵਰ ਮੇਂ ਮੋਹ ਰੂਪ (ਪੰਕ) ਕੀਚੜ ਹੈ (ਜ) ਉਤਪਤ ਹੋ ਰਹਾ ਹੈ॥
Prof. Sahib Singhਹੇ ਸਹੇਲੀ! ਸੰਸਾਰ-ਸਮੁੰਦਰ ਵਿਚ ਮੋਹ ਦਾ ਚਿੱਕੜ ਹੈ (ਇਸ ਵਿਚ ਫਸਿਆ ਹੋਇਆ),ਪਦ ਅਰਥ ਪੰਕਜ = ਚਿੱਕੜ {ਪੰਕ = ਚਿੱਕੜ}। ਸਰਿ = ਸਰ ਵਿਚ, ਸੰਸਾਰ-ਸਰੋਵਰ ਵਿਚ।
SikhNet (Spanish)En la laguna del mundo está el lodo del apego,
ਪਗੁ ਨਹੀ ਚਲੈ; ਹਰਿ ਹਾਂ ॥
pag nahee chalai; har haan |
Sant Singh KhalsaStuck in it, his feet cannot walk towards the Lord.
Manmohan SinghMan's feet, therefore, walk not towards God.
Manmohan Singh (Punjabi)ਆਦਮੀ ਦੇ ਪੈਰ ਇਸ ਲਈ ਰੱਬ ਵਲ ਨਹੀਂ ਤੁਰਦੇ।
Fareedkot Teekaਜਿਸ ਮੇਂ ਪਗ ਹਰੀ ਕੀ ਓਰ ਚਲ ਨਹੀਂ ਸਕਤਾ ਹੈ॥
Prof. Sahib Singhਪੈਰ ਪਰਮਾਤਮਾ ਵਾਲੇ ਪਾਸੇ ਨਹੀਂ ਤੁਰ ਸਕਦਾ।ਪਦ ਅਰਥ ਪਗੁ = ਪੈਰ।
SikhNet (Spanish)y por eso uno no puede tomar un paso hacia Dios.
ਗਹਡਿਓ; ਮੂੜ ਨਰਿ ਹਾਂ ॥
gahaddio; moorr nar haan |
Sant Singh KhalsaThe fool is stuck;
Manmohan SinghThe foolish man is thus stuck up. He makes no other effort.
Manmohan Singh (Punjabi)ਮੂਰਖ ਮਨੁੱਖ ਇਸ ਪ੍ਰਕਾਰ ਖੁਭ ਗਿਆ ਹੈ। ਕੋਈ ਹੋਰ ਉਪਰਾਲਾ ਨਹੀਂ ਕਰਦਾ।
Fareedkot Teekaਉਸ ਕੀ ਚੜ ਮੇਂ ਮੂਰਖਤਾ ਕਰ ਕੇ ਨਰੁ ਜੀਵ (ਗਹਡਿਓ) ਗਡਾ ਹੂਆ ਹੈ॥
Prof. Sahib Singhਮੂਰਖ ਮਨੁੱਖ ਨੇ (ਆਪਣਾ ਪੈਰ ਮੋਹ ਦੇ ਚਿੱਕੜ ਵਿਚ) ਫਸਾਇਆ ਹੋਇਆ ਹੈ,ਪਦ ਅਰਥ ਗਹਡਿਓ = ਗੱਡਿਆ ਹੋਇਆ ਹੈ, ਫਸਾਇਆ ਹੋਇਆ ਹੈ। ਮੂੜ ਨਰਿ = ਮੂਰਖ ਮਨੁੱਖ ਨੇ।
SikhNet (Spanish)El tonto ignorante está ahí atascado.
ਅਨਿਨ. ਉਪਾਵ ਕਰਿ ਹਾਂ ॥
anin. upaav kar haan |
Sant Singh Khalsahe cannot do anything else.
Manmohan SinghOther solutions are all tried,
Manmohan Singh (Punjabi)ਹੋਰ ਸਾਧਨ ਕਰ ਕੇ ਦੇਖ ਲਿਆ ਹੈ,
Fareedkot Teekaਜੀਵ ਇਸ ਸੇ ਨਿਕਸਨੇ ਕਾ ਕੋਈ ਔਰ ਉਪਾਉ ਨਾ ਕਰੇ॥
Prof. Sahib Singhਤੇ ਹੋਰ ਹੋਰ ਸਾਧਨ ਕਰ ਰਿਹਾ ਹੈ।ਪਦ ਅਰਥ ਅਨਿਨ = {अनन्य} ਕੇਵਲ ਇਕ।
SikhNet (Spanish)No hagas ningún otro esfuerzo;
ਤਉ ਨਿਕਸੈ; ਸਰਨਿ ਪੈ. ਰੀ ਸਖੀ ॥੧॥
tau nikasai; saran pai. ree sakhee |1|
Sant Singh KhalsaOnly by entering the Lord's Sanctuary, O my companion, will you be released. ||1||
Manmohan Singhthou shalt only issue forth, O mate, if thou enter Lord's sanctuary.
Manmohan Singh (Punjabi)ਕੇਵਲ ਤਦ ਹੀ ਤੂੰ ਬਾਹਰ ਨਿਕਲੇਗੀ ਹੇ ਸਹੇਲੀਏ! ਜੇਕਰ ਤੂੰ ਸਾਹਿਬ ਦੀ ਓਟ ਲਵੇਗੀ।
Fareedkot Teekaਹੇ ਸਖੀ! ਜਬ ਗੁਰੋਂ ਕੀ ਸਰਨ ਪੜੇਗੀ ਤਬ ਇਸ ਕੀਚੜ ਸੇ ਨਿਕਸੇਂਗੀ॥੧॥
Prof. Sahib Singhਹੇ ਸਖੀ! ਜਦੋਂ ਪਰਮਾਤਮਾ ਦੀ ਸਰਨ ਪਿਆ ਜਾਂਦਾ, ਤਦੋਂ ਹੀ (ਮੋਹ-ਚਿੱਕੜ ਵਿਚ ਫਸਿਆ ਪੈਰ) ਨਿਕਲ ਸਕਦਾ ਹੈ ॥੧॥ਪਦ ਅਰਥ ਤਉ = ਤਦੋਂ। ਨਿਕਸੈ = ਨਿਕਲ ਆਉਂਦਾ ਹੈ ॥੧॥
SikhNet (Spanish)solamente buscando el Refugio del Señor estarás liberado. (1)
ਥਿਰ ਥਿਰ; ਚਿਤ ਥਿਰ ਹਾਂ ॥
thir thir; chit thir haan |
Sant Singh KhalsaThus your consciousness shall be stable and steady and firm.
Manmohan SinghThis immovable and steady and firm is your mind.
Manmohan Singh (Punjabi)ਇਸ ਤਰ੍ਹਾਂ ਅਹਿੱਲ, ਅਟੱਲ ਤੇ ਦ੍ਰਿੜ੍ਹ ਹੈ ਤੇਰਾ ਮਨ।
Fareedkot Teekaਥਿਰ ਰੂਪ ਸਤਸੰਗ ਦ੍ਵਾਰਾ ਜਿਨੋਂ ਨੇ ਥਿਰ ਰੂਪ ਪਰਮਾਤਮਾ ਮੇਂ ਮਨ ਕੋ ਥਿਰ ਕੀਆ ਹੈ॥
Prof. Sahib Singhਆਪਣੇ ਚਿੱਤ ਨੂੰ (ਮਾਇਆ ਦੇ ਮੋਹ ਵਲੋਂ) ਅਡੋਲ ਬਣਾ ਲੈ,ਪਦ ਅਰਥ ਥਿਰ = ਅਡੋਲ, ਟਿਕਵਾਂ।
SikhNet (Spanish)Mantén a la mente entera y estable y así,
ਬਨੁ ਗ੍ਰਿਹੁ; ਸਮਸਰਿ ਹਾਂ ॥
ban grihu; samasar haan |
Sant Singh KhalsaWilderness and household are the same.
Manmohan SinghThe forest and home are alike to me.
Manmohan Singh (Punjabi)ਜੰਗਲ ਅਤੇ ਘਰ ਮੇਰੇ ਲਈ ਇੱਕ ਬਰਾਬਰ ਹੈ।
Fareedkot Teekaਤਿਨ ਕੋ ਬਨ ਅਰੁ ਘਰੁ ਸਮਾਨ ਹੈ॥
Prof. Sahib Singh(ਇਤਨਾ ਅਡੋਲ ਕਿ) ਜੰਗਲ ਅਤੇ ਘਰ ਇਕ-ਸਮਾਨ ਪ੍ਰਤੀਤ ਹੋਣ।ਪਦ ਅਰਥ ਬਨੁ = ਜੰਗਲ। ਗ੍ਰਿਹੁ = ਘਰ। ਸਮਸਰਿ = ਬਰਾਬਰ।
SikhNet (Spanish)vas a ver que el hogar y el retiro son lo mismo.
ਅੰਤਰਿ; ਏਕ ਪਿਰ ਹਾਂ ॥
antar; ek pir haan |
Sant Singh KhalsaDeep within dwells the One Husband Lord;
Manmohan SinghWithin my mind abides the one Beloved.
Manmohan Singh (Punjabi)ਮੇਰੇ ਹਿਰਦੇ ਅੰਦਰ ਇੱਕ ਪ੍ਰੀਤਮ ਵਸਦਾ ਹੈ।
Fareedkot Teekaਤਿਨ ਕੇ ਮਨ ਕੇ ਅੰਤਰ ਏਕ ਪ੍ਯਾਰਾ ਹੈ॥
Prof. Sahib Singhਆਪਣੇ ਹਿਰਦੇ ਵਿਚ ਇਕ ਪਰਮਾਤਮਾ ਦੀ ਯਾਦ ਟਿਕਾਈ ਰੱਖ,ਪਦ ਅਰਥ ਅੰਤਰਿ = ਹਿਰਦੇ ਵਿਚ।
SikhNet (Spanish)Si el Señor habita en ti,
ਬਾਹਰਿ; ਅਨੇਕ ਧਰਿ ਹਾਂ ॥
baahar; anek dhar haan |
Sant Singh Khalsaoutwardly, there are many distractions.
Manmohan SinghManifold worldly occupations I keep off my mind.
Manmohan Singh (Punjabi)ਅਨੇਕਾਂ ਸੰਸਾਰੀ ਧੰਦਿਆਂ ਨੂੰ ਮੈਂ ਆਪਣੇ ਚਿੱਤੋਂ ਬਾਹਰ ਰਖਦਾ ਹਾਂ।
Fareedkot Teekaਬਾਹਰ ਤੇ ਅਨੇਕ ਪ੍ਰਕਾਰ ਕੇ ਬ੍ਯੋਹਾਰ ਧਾਰਨ ਕਰਤੇ ਹੈਂ, ਭਾਵ ਪ੍ਰਵਾਹ ਪਤਿਤ ਬ੍ਯੋਹਾਰ ਸਭ ਕਰਤੇ ਹੈਂ॥
Prof. Sahib Singhਤੇ, ਜਗਤ ਵਿੱਚ ਬੇ-ਸ਼ੱਕ ਕਈ ਤਰ੍ਹਾਂ ਦੀ ਕਿਰਤ-ਕਾਰ ਕਰ,ਪਦ ਅਰਥ ਬਾਹਰਿ = ਜਗਤ ਵਿਚ। ਅਨੇਕ ਧਰਿ = ਅਨੇਕਾਂ ਕਿਰਤ-ਕਾਰ ਕਰ।
SikhNet (Spanish)y mantienes todo lo demás alejado,
ਰਾਜਨ ਜੋਗੁ; ਕਰਿ ਹਾਂ ॥
raajan jog; kar haan |
Sant Singh KhalsaPractice Raja Yoga, the Yoga of meditation and success.
Manmohan SinghI enjoy temporal and spiritual sovereignty.
Manmohan Singh (Punjabi)ਮੈਂ ਦੁਨੀਆਵੀ ਤੇ ਰੂਹਾਨੀ ਪਾਤਸ਼ਾਹੀ ਮਾਣਦਾ ਹਾਂ।
Fareedkot Teeka(ਰਾਜਨ) ਪ੍ਰਕਾਸਨੇ ਵਾਲਾ ਜੋਗ ਅਰਥਾਤ ਗ੍ਯਾਨ ਜੋਗ ਕਰਤੇ ਹੈਂ॥
Prof. Sahib Singh(ਇਸ ਤਰ੍ਹਾਂ) ਰਾਜ ਭੀ ਕਰ ਤੇ ਜੋਗ ਭੀ ਕਮਾ।ਪਦ ਅਰਥ ਰਾਜਨ ਜੋਗੁ = ਰਾਜ-ਜੋਗ।
SikhNet (Spanish)practicas el Yoga de los reyes.
ਕਹੁ ਨਾਨਕ; ਲੋਗ ਅਲੋਗੀ. ਰੀ ਸਖੀ ॥੨॥੧॥੧੫੭॥
kahu naanak; log alogee. ree sakhee |2|1|157|
Sant Singh KhalsaSays Nanak, this is the way to dwell with the people, and yet remain apart from them. ||2||1||157||
Manmohan SinghSays Nanak, hear, O maid, like this, while abiding with people, I remain apart from the people.
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਣ ਹੇ ਸਹੇਲੀਏ, ਇਸ ਤਰ੍ਹਾਂ ਲੋਕਾਂ ਨਾਲ ਰਹਿੰਦੀ ਹੋਈ ਮੈਂ ਲੋਕਾਂ ਨਾਲੋਂ ਵੱਖਰੀ ਰਹਿੰਦੀ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਖੀ! ਵਹੁ ਭਗਤ ਲੋਗ (ਅਲੋਗੀ) ਸਭ ਸੇ ਅਲਗ ਹੀ ਹੈਂ॥੨॥੧॥੧੫੭॥
Prof. Sahib Singh(ਪਰ,) ਨਾਨਕ ਆਖਦਾ ਹੈ- ਹੇ ਸਖੀ! (ਕਿਰਤ-ਕਾਰ ਕਰਦਿਆਂ ਹੀ ਨਿਰਲੇਪ ਰਹਿਣਾ-ਇਹ) ਸੰਸਾਰ ਤੋਂ ਨਿਰਾਲਾ ਰਸਤਾ ਹੈ ॥੨॥੧॥੧੫੭॥ਪਦ ਅਰਥ ਲੋਗ ਅਲੋਗੀ = ਸੰਸਾਰ ਤੋਂ ਨਿਰਾਲਾ ॥੨॥੧॥੧੫੭॥
* ਨੋਟ: ਇਹ ਸ਼ਬਦ ਆਸਾ ਅਤੇ ਆਸਾਵਰੀ ਦੋਹਾਂ ਮਿਲਵੇਂ ਰਾਗਾਂ ਵਿਚ ਗਾਏ ਜਾਣੇ ਹਨ। * ਨੋਟ: ਘਰੁ ੧੭ ਦੇ ਸ਼ਬਦਾਂ ਦਾ ਆਰੰਭ।
SikhNet (Spanish)Dice Nanak, este Estado es maravilloso y está mucho más allá de toda descripción. (2‑1‑157)