ਗਉੜੀ ਪੂਰਬੀ ਮਹਲਾ ੪ ॥
gaurree poorabee mahalaa 4 | Ang 170
Sant Singh KhalsaGauree Poorbee, Fourth Mehl:
Manmohan SinghGauri Purbi 4th Guru.
Manmohan Singh (Punjabi)ਗਊੜੀ ਪੂਰਬੀ ਪਾਤਸ਼ਾਹੀ ਚੋਥੀ।
SikhNet (Spanish)Gauri Purbi, Mejl Guru Ram Das, Cuarto Canal Divino.
ਇਹੁ ਮਨੂਆ. ਖਿਨੁ ਨ ਟਿਕੈ. ਬਹੁ ਰੰਗੀ; ਦਹ ਦਹ ਦਿਸਿ ਚਲਿ ਚਲਿ ਹਾਢੇ ॥
eihu manooaa. khin na ttikai. bahu rangee; deh deh dis chal chal haadte | Ang 170
Sant Singh KhalsaThis mind does not hold still, even for an instant. Distracted by all sorts of distractions, it wanders around aimlessly in the ten directions.
Manmohan SinghThis mind of many whims rests not for a moment. It wanders about aimlessly in all the ten directions.
Manmohan Singh (Punjabi)ਘਣਿਆਂ ਤਰੰਗਾਂ ਵਾਲਾ ਇਹ ਮਨੂਆਂ ਇਕ ਮੁਹਤ ਲਈ ਭੀ ਨਹੀਂ ਠਹਿਰਦਾ। ਇਹ ਦਸਾਂ ਹੀ ਪਾਸਿਆਂ ਅੰਦਰ ਟੱਕਰਾਂ ਮਾਰਦਾ ਫਿਰਦਾ ਹੈ।
Fareedkot Teekaਇਹ ਜੋ ਮੇਰਾ ਮਨ ਅਨੇਕ ਸੰਕਲਪੋਂ ਰੂਪੀ ਬਹੁਤ ਰੰਗੋਂ ਵਾਲਾ ਹੈ, ਸੋ ਖਿਨ ਨਹੀਂ ਟਿਕਤਾ, ਔਰ ਵਾਸਨਾ ਸੇ (ਦਹ) ਦਗਧ ਹੂਆ (ਦਹ) ਦਸੋਂ ਦਿਸਾ ਮੇਂ (ਚਲਿ) ਭੰਬੀਰੀ ਕੇ ਸਮ ਜੋ ਕਾਠ ਕਾ ਖਲੌਨਾ ਹੈ (ਚਲਿ) ਚਲਾਇਵਾਨ ਹੂਆ, ਭਾਵ ਸੇ ਅਤੀ ਚੰਚਲ ਹੋ ਕਰ ਜੋ (ਹਾਢੇ) ਫਿਰਤਾ ਥਾ। ਭਾਵ ਏਹ ਕਿ ਸ੍ਵਰਗ ਪਤਾਲ ਕੇ ਪਦਾਰਥੋਂ ਕੇ ਸੰਕਲਪ ਰਚਤਾ ਥਾ॥
Prof. Sahib Singh(ਮੇਰਾ) ਇਹ ਅੰਞਾਣ ਮਨ ਬਹੁਤ ਰੰਗ-ਤਮਾਸ਼ਿਆਂ ਵਿਚ (ਫਸ ਕੇ) ਰਤਾ ਭਰ ਭੀ ਟਿਕਦਾ ਨਹੀਂ, ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਹੈ।ਪਦ ਅਰਥ ਮਨੂਆ = ਅੰਞਾਣ ਮਨ। ਖਿਨੁ = ਰਤਾ ਭਰ ਭੀ। ਬਹੁ ਰੰਗੀ = ਬਹੁਤ ਰੰਗ-ਤਮਾਸ਼ਿਆਂ ਵਿਚ (ਫਸ ਕੇ)। ਦਹ = ਦਸ। ਦਿਸਿ = ਪਾਸੇ ਵਲ। ਚਲਿ = ਚੱਲ ਕੇ, ਦੌੜ ਕੇ। ਹਾਢੇ = ਭਟਕਦਾ ਹੈ।
SikhNet (Spanish)La mente nunca está en calma, se proyecta en distintas formas y se esconde también, vagando y distrayéndose en las diez direcciones.
ਗੁਰੁ ਪੂਰਾ ਪਾਇਆ ਵਡਭਾਗੀ; ਹਰਿ ਮੰਤ੍ਰੁ ਦੀਆ. ਮਨੁ ਠਾਢੇ ॥੧॥
gur pooraa paaeaa vaddabhaagee; har mantru deea. man tthaadte |1| Ang 171
Sant Singh KhalsaI have found the Perfect Guru, through great good fortune; He has given me the Mantra of the Lord's Name, and my mind has become quiet and tranquil. ||1||
Manmohan SinghThrough the greatest good luck, I have obtained the Perfect Guru. who has given me God's Name, by which the mind has become tranquil.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਮੈਨੂੰ ਪੂਰਨ ਗੁਰੂ ਪ੍ਰਾਪਤ ਹੋ ਗਏ ਹਨ, ਜਿਨ੍ਹਾਂ ਨੇ ਮੈਨੂੰ ਰੱਬ ਦਾ ਨਾਮ ਦਿੱਤਾ ਹੈ, ਜਿਸ ਨਾਲ ਮਨੂਆਂ ਅਸਥਿਰ ਹੋ ਗਿਆ ਹੈ।
Fareedkot Teekaਜਬ ਪੂਰਾ ਗੁਰੂ ਵੱਡੇ ਭਾਗੋਂ ਕਰ ਪ੍ਰਾਪਤ ਭਇਆ, ਅਰ ਤਿਸਨੇ ਹੇ ਹਰੀ! ਤੇਰਾ ਨਾਮ ਮੰਤ੍ਰ ਦੀਆ ਤਬ (ਮਨੁ ਠਾਢੇ) ਅੰਤਹਕਰਣ ਸਾਂਤਿ ਹੂਏ ਵਾ ਇਸਥਿਤ ਹੂਏ॥੧॥
Prof. Sahib Singh(ਪਰ ਹੁਣ) ਵੱਡੇ ਭਾਗਾਂ ਨਾਲ (ਮੈਨੂੰ) ਪੂਰਾ ਗੁਰੂ ਮਿਲ ਪਿਆ ਹੈ, ਉਸ ਨੇ ਪ੍ਰਭੂ (-ਨਾਮ ਸਿਮਰਨ ਦਾ) ਉਪਦੇਸ਼ ਦਿੱਤਾ ਹੈ (ਜਿਸ ਦੀ ਬਰਕਤਿ ਨਾਲ) ਮਨ ਸ਼ਾਂਤ ਹੋ ਗਿਆ ਹੈ ॥੧॥ਪਦ ਅਰਥ ਠਾਢੇ = ਖਲੋ ਗਿਆ ਹੈ ॥੧॥
SikhNet (Spanish)Cuando uno encuentra al Guru por una buena fortuna, Él lo condecora con el Mantra de la Paz. (1)
ਰਾਮ ਹਮ; ਸਤਿਗੁਰ ਲਾਲੇ ਕਾਂਢੇ ॥੧॥ ਰਹਾਉ ॥
raam ham; satigur laale kaandte |1| rahaau | Ang 171
Sant Singh KhalsaO Lord, I am the slave of the True Guru. ||1||Pause||
Manmohan SinghMy pervading God, I am said to be the slave of the True Guru. Pause.
Manmohan Singh (Punjabi)ਮੇਰੇ ਵਿਆਪਕ ਵਾਹਿਗੁਰੂ ਮੈਂ ਸੱਚੇ ਗੁਰਾਂ ਦਾ ਗੁਮਾਸ਼ਤਾ ਆਖਿਆਂ ਜਾਂਦਾ ਹਾਂ। ਠਹਿਰਾਉ।
Fareedkot Teekaਹੇ ਰਾਮ! ਹਮ ਸਤਿਗੁਰੋਂ ਕੇ ਗੁਲਾਮ ਕਹੀਤੇ ਹਾਂ॥੧॥ ਰਹਾਉ ॥
Prof. Sahib Singhਹੇ ਰਾਮ! ਮੈਂ ਗੁਰੂ ਦਾ ਗ਼ੁਲਾਮ ਅਖਵਾਂਦਾ ਹਾਂ ॥੧॥ ਰਹਾਉ ॥ਪਦ ਅਰਥ ਲਾਲੇ = ਗੁਲਾਮ। ਕਾਂਢੇ = ਅਖਵਾਂਦੇ ਹਾਂ ॥੧॥ ਰਹਾਉ ॥
SikhNet (Spanish)Oh Señor, soy el Esclavo del Guru Verdadero.
ਹਮਰੈ ਮਸਤਕਿ ਦਾਗੁ ਦਗਾਨਾ; ਹਮ ਕਰਜ ਗੁਰੂ ਬਹੁ ਸਾਢੇ ॥
hamarai masatak daag dagaanaa; ham karaj guroo bahu saadte | Ang 171
Sant Singh KhalsaMy forehead has been branded with His brand; I owe such a great debt to the Guru.
Manmohan SinghOn my brow the brand of being guru's slave is branded. A greatly accumulated debt, I owe unto the Guru.
Manmohan Singh (Punjabi)ਮੇਰੇ ਮਥੇ ਉਤੇ ਗੁਰਾਂ ਦੇ ਗੁਲਾਮ ਹੋਣ ਦਾ ਠੱਪਾ ਲੱਗਾ ਹੋਇਆ ਹੈ। ਜਮ੍ਹਾ ਹੋਇਆ ਭਾਰੀ ਕਰਜਾ ਮੈਂ ਗੁਰਾਂ ਦਾ ਦੇਣਾ ਹੈ।
Fareedkot Teekaਹਮਾਰੇ ਮਸਤਕ ਊਪਰ ਪ੍ਰੇਮ ਰੂਪੀ (ਦਾਗੁ) ਨਸਾਨ (ਦਾਗਨਾ) ਲਗਾਯਾ ਹੈ। ਹਮ ਗੁਰੋਂ ਕਾ ਕਰਜ ਬਹੁਤ (ਸਾਢੇ) ਭਰਤੇ ਹਾਂ, ਭਾਵ ਏਹਿ ਕਿ ਗੁਰੋਂ ਕੇ ਰਿਣੀ ਹਾਂ॥
Prof. Sahib Singh(ਗੁਰੂ ਦੇ ਉਪਕਾਰ ਦਾ ਇਹ) ਬਹੁਤ ਕਰਜ਼ਾ (ਮੇਰੇ ਸਿਰ ਉਤੇ) ਇਕੱਠਾ ਹੋ ਗਿਆ ਹੈ (ਇਹ ਕਰਜ਼ਾ ਉਤਰ ਨਹੀਂ ਸਕਦਾ, ਉਸ ਦੇ ਇਵਜ਼ ਮੈਂ ਗੁਰੂ ਦਾ ਗ਼ੁਲਾਮ ਬਣ ਗਿਆ ਹਾਂ, ਤੇ) ਮੇਰੇ ਮੱਥੇ ਉਤੇ (ਗ਼ੁਲਾਮੀ ਦਾ) ਨਿਸ਼ਾਨ ਦਾਗਿਆ ਗਿਆ ਹੈ।ਪਦ ਅਰਥ ਮਸਤਕਿ = ਮੱਥੇ ਉਤੇ। ਦਾਗੁ = ਨਿਸ਼ਾਨ। ਦਗਾਨਾ = ਦਾਗਿਆ ਗਿਆ ਹੈ। ਸਾਢੇ = ਸਾਂਢੇ, ਇਕੱਠਾ ਕਰ ਲਿਆ ਹੈ।
SikhNet (Spanish)Mi deuda con Él es tan grande que llevo sobre mi frente Su Sello de Propiedad.
ਪਰਉਪਕਾਰੁ. ਪੁੰਨੁ ਬਹੁ ਕੀਆ; ਭਉ ਦੁਤਰੁ ਤਾਰਿ ਪਰਾਢੇ ॥੨॥
praupakaar. pun bahu keea; bhau dutar taar paraadte |2| Ang 171
Sant Singh KhalsaHe has been so generous and kind to me; He has carried me across the treacherous and terrifying world-ocean. ||2||
Manmohan Singhhe has done me much beneficence and benevolence, and has ferried me across the formidable and terrible ocean.
Manmohan Singh (Punjabi)ਉਨ੍ਹਾਂ ਨੇ ਮੇਰੇ ਉਤੇ ਘਣਾ ਭਲਾ ਤੇ ਨੇਕੀ ਕੀਤੀ ਹੈ ਅਤੇ ਮੈਨੂ ਕਠਨ ਤੇ ਭਿਆਨਕ ਸਮੁੰਦਰ ਤੋਂ ਪਾਰ ਉਤਾਰ ਦਿਤਾ ਹੈ।
Fareedkot Teekaਹਮਾਰੇ ਪਰ ਬਹੁਤ ਪਰਉਪਕਾਰ ਤਥਾ ਪੁੰਨ ਕੀਆ ਹੈ, ਕਿਉਂਕਿ ਜਿਸ ਕਾ ਤਰਨਾ ਭੈਦਾਇਕ ਕਠਨ ਹੈ ਐਸੇ ਸੰਸਾਰ ਸਮੁੰਦਰ ਸੇ ਤਾਰ ਕਰ (ਪਰਾਢੇ) ਪਾਰ ਕੀਏ ਹਾਂ; ਭਾਵ ਸੇ ਗੁਰ ਕ੍ਰਿਪਾ ਸੇ ਬ੍ਰਹਮ ਪ੍ਰਾਪਤੀ ਹੋਈ ਹੈ॥੨॥
Prof. Sahib Singh(ਪੂਰੇ ਗੁਰੂ ਨੇ ਮੇਰੇ ਉਤੇ) ਬਹੁਤ ਪਰਉਪਕਾਰ ਕੀਤਾ ਹੈ ਭਲਾਈ ਕੀਤੀ ਹੈ, ਮੈਨੂੰ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਸੀ ॥੨॥ਪਦ ਅਰਥ ਪੁੰਨੁ = ਭਲਾਈ, ਨੇਕੀ। ਭਉ = ਭਵ-ਸਾਗਰ। ਦੁਤਰੁ = (दुस्तर) ਜਿਸ ਤੋਂ ਤਰਨਾ ਔਖਾ ਹੈ। ਪਰਾਢੇ = ਪਾਰ ਕਰ ਦਿੱਤਾ ਹੈ ॥੨॥
SikhNet (Spanish)Él fue Benévolo y Compasivo conmigo y así nadé a través del infranqueable mar del miedo.(2)
ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ; ਤਿਨ ਕੂਰੇ ਗਾਢਨ ਗਾਢੇ ॥
jin kau preet ridai har naahee; tin koore gaadtan gaadte | Ang 171
Sant Singh KhalsaThose who do not have love for the Lord within their hearts, harbor only false intentions and goals.
Manmohan SinghThey who have not God's love in their heart, hatch many false plots.
Manmohan Singh (Punjabi)ਜਿਨ੍ਹਾਂ ਦੇ ਦਿਲ ਅੰਦਰ ਭਗਵਾਨ ਦੀ ਮੁਹੱਬਤ ਨਹੀਂ ਉਹ ਘਣੇ ਝੂਠੇ ਮਨਸੂਬੇ ਬੰਨ੍ਹਦੇ ਹਨ।
Fareedkot Teekaਹੇ ਹਰੀ! ਜਿਨ ਕਉ ਰਿਦੇ ਮੇਂ ਤੇਰੀ ਪ੍ਰੀਤੀ ਨਹੀਂ ਤਿਨ ਪੁਰਸ਼ੋਂ ਨੇ ਝੂਠੇ ਗੰਢਣੋਂ ਕੇ ਗੰਢਿਆ ਹੈ; ਭਾਵ ਏਹ ਕਿ ਦੰਭ ਕਰਤੇ ਫਿਰਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਨਹੀਂ ਹੁੰਦਾ (ਜੇ ਉਹ ਬਾਹਰ ਲੋਕਾਚਾਰੀ ਪਿਆਰ ਦਾ ਕੋਈ ਵਿਖਾਵਾ ਕਰਦੇ ਹਨ, ਤਾਂ) ਉਹ ਝੂਠੇ ਗੰਢ-ਤੁਪ ਹੀ ਕਰਦੇ ਹਨ।ਪਦ ਅਰਥ ਰਿਦੈ = ਹਿਰਦੇ ਵਿਚ। ਕੂਰੇ = ਝੂਠੇ।
SikhNet (Spanish)Aquél que no ama al Señor, todos sus demás apegos son falsos,
ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ; ਤਿਉ ਮਨਮੁਖ ਗਰਭਿ ਗਲਾਢੇ ॥੩॥
jiau paanee kaagad binas jaat hai; tiau manamukh garabh galaadte |3| Ang 171
Sant Singh KhalsaAs paper breaks down and dissolves in water, the self-willed manmukh wastes away in arrogant pride. ||3||
Manmohan SinghAs the paper is dissolved in water, so is an apostate wasted away in pride.
Manmohan Singh (Punjabi)ਜਿਸ ਤਰ੍ਹਾਂ ਜਲ ਵਿੱਚ ਕਾਗਜ ਨਾਸ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਅਧਰਮੀ ਹੰਕਾਰ ਅੰਦਰ ਖੁਰ ਜਾਂਦਾ ਹੈ।
Fareedkot Teekaਜੈਸੇ ਪਾਣੀ ਮੇਂ ਕਾਗਜ਼ ਸੀਘਰ ਹੀ ਬਿਨਸ ਜਾਤਾ ਹੈ, ਤੈਸੇ ਮਨਮੁਖ ਗਰਭ ਮੇਂ ਗਲਤੇ ਹੈਂ ਅਰਥਾਤ ਜਨਮਤੇ ਮਰਤੇ ਹੈਂ॥
Prof. Sahib Singhਜਿਵੇਂ ਪਾਣੀ ਵਿਚ (ਪਿਆ) ਕਾਗਜ਼ ਗਲ ਜਾਂਦਾ ਹੈ ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ-ਪ੍ਰੀਤਿ ਤੋਂ ਸੱਖਣੇ ਹੋਣ ਕਰਕੇ) ਜੂਨਾਂ ਦੇ ਗੇੜ ਵਿਚ (ਆਪਣੇ ਆਤਮਕ ਜੀਵਨ ਵਲੋਂ) ਗਲ ਜਾਂਦੇ ਹਨ ॥੩॥ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਗਰਭਿ = ਗਰਭ ਵਿਚ, ਜੂਨਾਂ ਦੇ ਗੇੜ ਵਿਚ। ਗਲਾਢੇ = ਗਲਦੇ ਹਨ ॥੩॥
SikhNet (Spanish)así como el papel se disuelve en el agua, así los arrogantes Manmukjs son desvanecidos por su ego. (3)
ਹਮ ਜਾਨਿਆ ਕਛੂ ਨ ਜਾਨਹ ਆਗੈ; ਜਿਉ ਹਰਿ ਰਾਖੈ ਤਿਉ ਠਾਢੇ ॥
ham jaaniaa kachhoo na jaanah aagai; jiau har raakhai tiau tthaadte | Ang 171
Sant Singh KhalsaI know nothing, and I do not know the future; as the Lord keeps me, so do I stand.
Manmohan SinghI know nothing of past, nor do I know anything regarding future. As god keeps me so do I stand.
Manmohan Singh (Punjabi)ਮੈਨੂੰ ਪਿਛੇ ਦਾ ਕੁਝ ਪਤਾ ਨਹੀਂ, ਨਾਂ ਹੀ ਮੈਂ ਭਵਿੱਖਤ ਬਾਰੇ ਕੁਝ ਜਾਣਦਾ ਹਾਂ, ਜਿਕੁੰ ਵਾਹਿਗੁਰੂ ਮੈਨੂੰ ਰਖਦਾ ਹੈ ਓਕਣ ਹੀ ਮੈਂ ਖੜਾ ਹੁੰਦਾ ਹਾਂ।
Fareedkot Teekaਹਮ ਪੂਰਬ ਕਾਲ ਮੇਂ ਕਛੁ ਨਹੀਂ ਜਾਨਿਆਂ ਔਰ ਭਵਿਖਤ ਮੇਂ ਭੀ ਤੇਰੇ ਬਿਨਾਂ ਕਛੁ ਔਰ ਨਹੀਂ ਜਾਨੇਂਗੇ, ਪੁਨਾ ਵਰਤਮਾਨ ਮੇਂ ਭੀ ਕੁਛ ਨਹੀਂ ਜਾਨਿਆਂ ਹੈ। ਹੇ ਹਰੀ! ਜੈਸੇ ਤੂੰ ਰਾਖੇਂ ਤੈਸੇ (ਠਾਢੇ) ਇਸਥਿਤ ਹੈਂ॥
Prof. Sahib Singh(ਪਰ ਸਾਡੀ ਜੀਵਾਂ ਦੀ ਕੋਈ ਚਤੁਰਾਈ ਸਿਆਣਪ ਕੰਮ ਨਹੀਂ ਕਰ ਸਕਦੀ) ਨਾਹ (ਹੁਣ ਤਕ) ਅਸੀਂ ਜੀਵ ਕੋਈ ਚਤੁਰਾਈ-ਸਿਆਣਪ ਕਰ ਸਕੇ ਹਾਂ, ਨਾਹ ਹੀ ਅਗਾਂਹ ਨੂੰ ਹੀ ਕਰ ਸਕਾਂਗੇ। ਜਿਵੇਂ ਪਰਮਾਤਮਾ ਸਾਨੂੰ ਰੱਖਦਾ ਹੈ ਉਸੇ ਹਾਲਤ ਵਿਚ ਅਸੀਂ ਟਿਕਦੇ ਹਾਂ।ਪਦ ਅਰਥ ਨ ਜਾਨਹ = ਅਸੀਂ ਨਹੀਂ ਜਾਣਦੇ। ਆਗੈ = ਆਉਣ ਵਾਲੇ ਸਮੇ ਵਿਚ। ਠਾਢੇ = ਖੜੇ ਹਾਂ।
SikhNet (Spanish)Nunca hemos sabido nada, no sabemos nada ahora, y estamos sólo donde Él quiere que estemos.
ਹਮ ਭੂਲ ਚੂਕ ਗੁਰ ਕਿਰਪਾ ਧਾਰਹੁ; ਜਨ ਨਾਨਕ ਕੁਤਰੇ ਕਾਢੇ ॥੪॥੭॥੨੧॥੫੯॥
ham bhool chook gur kirapaa dhaarahu; jan naanak kutare kaadte |4|7|21|59| Ang 171
Sant Singh KhalsaFor my failings and mistakes, O Guru, grant me Your Grace; servant Nanak is Your obedient dog. ||4||7||21||59||
Manmohan SinghI am filled with shortcoming and mistakes. O my Guru, take pity on me. Serf Nanak is known as a dog of Thine.
Manmohan Singh (Punjabi)ਮੈਂ ਕਮੀਆਂ ਤੇ ਗਲਤੀਆਂ ਨਾਲ ਭਰਪੂਰ ਹਾਂ। ਮੇਰੇ ਗੁਰਦੇਵ ਮੇਰੇ ਉਤੇ ਤਰਸ ਕਰ। ਨੌਕਰ ਨਾਨਕ ਤੇਰਾ ਕੁੱਤਾ ਕਰ ਕੇ ਜਾਣਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਗੁਰ) ਵਾਹਿਗੁਰੂ! ਹਮ ਮਨ ਬਾਣੀ ਕਰ ਭੂਲਣੇ ਵਾਲੇ ਹੈਂ ਔਰ (ਕੁਤਰੇ ਕਾਢੇ) ਕੁਤਰ ਕਰ ਕੇ ਕਢਣੇ ਵਾਲੇ ਹੈਂ। ਹਮ ਦਾਸੋਂ ਪਰ ਕਿਰਪਾ ਧਾਰੋ ਵਾ ਤੇਰੇ ਕੂਕਰ ਹਾਂ ਕਢ ਲੇਵੋ; ਵਾ ਕੁਤਾਰੂ ਹਾਂ ਡੁਬਤਿਆਂ ਕੋ ਕਢ ਲੇਵੋ; ਵਾ (ਕੁਤਰੇ) ਦੁਸਤ੍ਰ ਜੋ ਵਿਸੇ ਹੈਂ ਤਿਨ ਸੇ ਕਢ ਲੇਵੋ; ਵਾ (ਕੁਤਰੇ) ਜੋ ਜੀਵ ਵਿਸੇਸ ਮੋਠਾਂ ਕੇ ਕਾਢਣੇ ਵਾਲੇ ਹੋਤੇ ਹੈਂ ਮੋਠ ਤਿਨ ਕੋ ਪਾਲਤੇ ਹੈਂ। ਸੋ ਅਵਗਿਆ ਕਰਤੇ ਹੈਂ। ਤਦ ਵਤ ਹਮ ਜੀਵੋਂ ਨੇ ਆਪ ਕੋ ਭੁਲਾਇ ਦੀਆ ਹੈ ਏਹੀ ਪਰਮ ਅਗ੍ਯਾਨ ਹੈ, ਆਪ ਹਮਾਰੀ ਅਵਗਿਆ ਭੁਲਾਇ ਕਰ ਪਾਲਨਾ ਕਰਤੇ ਹੋ; ਵਾ (ਕੁ) ਪ੍ਰਿਥੀ ਕੇ (ਤਰੇ) ਤਲੇ, ਭਾਵ ਨਰਕਾਂ ਕੋ ਜਾਤੇ ਥੇ ਆਪ ਨੇ ਕਢ ਲੀਏ ਹਾਂ॥੪॥੭॥੨੧॥੫੯॥
Prof. Sahib Singhਹੇ ਦਾਸ ਨਾਨਕ! (ਉਸ ਦੇ ਦਰ ਤੇ ਅਰਦਾਸ ਹੀ ਫਬਦੀ ਹੈ। ਅਰਦਾਸ ਕਰੋ ਤੇ ਆਖੋ-) ਹੇ ਗੁਰੂ! ਸਾਡੀਆਂ ਭੁੱਲਾਂ ਚੁੱਕਾਂ (ਅਣਡਿੱਠ ਕਰ ਕੇ ਸਾਡੇ ਉਤੇ) ਮਿਹਰ ਕਰੋ, ਅਸੀਂ (ਤੁਹਾਡੇ ਦਰ ਦੇ) ਕੂਕਰ ਅਖਵਾਂਦੇ ਹਾਂ ॥੪॥੭॥੨੧॥੫੯॥ਪਦ ਅਰਥ ਕੁਤਰੇ = ਕੁੱਤੇ, ਕੂਕਰ। ਕਾਢੇ = ਅਖਵਾਂਦੇ ਹਾਂ ॥੪॥
SikhNet (Spanish)Perdona las debilidades de Nanak en Tu Misericordia, oh Guru, pues él tiene tanta Fe en Ti, como el perro la tiene en su amo.(4-7-21-59)