ੴ

ਸਿੱਖਬਾਣੀ · SikhBani

Ang 170

Sri Guru Granth Sahib · Raag Gauree · 4 shabads, 31 lines
Translations
Shabad Guru Ramdas Ji Raag Gauree continued from Ang 169

ਹਰਿ ਕਾ ਨਾਮੁ. ਅੰਮ੍ਰਿਤ ਰਸੁ ਚਾਖਿਆ; ਮਿਲਿ ਸਤਿਗੁਰ. ਮੀਠ ਰਸ ਗਾਨੇ ॥੨॥

har kaa naam. amrit ras chaakhiaa; mil satigur. meetth ras gaane |2|

Sant Singh KhalsaI have tasted the Ambrosial Nectar of the Naam, the Name of the Lord, by meeting the True Guru. It is sweet, like the juice of the sugarcane. ||2||
Manmohan SinghBy meeting the Satguru, I have tasted the immortalising Nectar of God's Name, which is sweet like the juice of sugarcane.
Manmohan Singh (Punjabi)ਸਤਿਗੁਰਾਂ ਨੂੰ ਭੇਟਣ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦਾ ਸੁਰਜੀਤ ਕਰਨ ਵਾਲਾ ਆਥਿ-ਹਿਯਾਤ ਪਾਨ ਕੀਤਾ ਹੈ, ਜੋ ਕਮਾਦ ਦੇ ਗੰਨੇ ਦੇ ਰੇਹੁ ਦੀ ਮਾਨੰਦ ਮਿੱਠਾ ਹੈ।
Fareedkot Teekaਜਬ ਸਤਿਗੁਰੋਂ ਕੇ ਸਾਥ ਮਿਲ ਕਰ ਕੇ ਤੇਰਾ ਅੰਮ੍ਰਿਤ ਰੂਪ ਹਰੀ ਨਾਮ ਚਾਖਿਆ, ਤਬ ਸੇ ਤਿਸ ਮਧੁਰ ਰਸੁ ਵਾਲੇ ਨਾਮ ਕੀ ਮਹਿਮਾ ਗਾਵਤੇ ਹਾਂ॥੨॥
Prof. Sahib Singhਗੁਰੂ ਨੂੰ ਮਿਲ ਕੇ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਚੱਖਿਆ ਹੈ, ਉਹ ਰਸ ਮਿੱਠਾ ਹੈ ਜਿਵੇਂ ਗੰਨੇ ਦਾ ਰਸ ਮਿੱਠਾ ਹੁੰਦਾ ਹੈ ॥੨॥

ਪਦ ਅਰਥ ਮਿਲਿ = ਮਿਲ ਕੇ। ਗਾਨੇ = ਗੰਨਾ ॥੨॥

SikhNet (Spanish)Pero Tu Sabor a Néctar, recibido a través del Bani del Guru, es dulce como el azúcar de caña. (2)

ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ; ਤੇ ਸਾਕਤ ਮੂੜ ਦਿਵਾਨੇ ॥

jin kau gur satigur nahee bhettiaa; te saakat moorr divaane |

Sant Singh KhalsaThose who have not met the Guru, the True Guru, are foolish and insane - they are faithless cynics.
Manmohan SinghWho have not met the great True Guru, they are the foolish, and insane mammon-worshippers.
Manmohan Singh (Punjabi)ਜਿਹੜੇ ਵਡੇ ਸੱਚੇ ਗੁਰਾਂ ਨੂੰ ਨਹੀਂ ਮਿਲੇ, ਉਹ ਮੂਰਖ ਅਤੇ ਝੱਲੇ ਮਾਇਆ ਦੇ ਪੁਜਾਰੀ ਹਨ।
Fareedkot Teekaਔਰ ਜਿਨ ਕੋ (ਗੁਰੁ) ਪੂਜਯ ਸਤਿਗੁਰੂ ਨਹੀਂ ਮਿਲਿਆ ਹੈ ਤੇ ਪੁਰਸ ਸਾਕਤ ਮੂੜ ਬਾਵਲੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਨਹੀਂ ਮਿਲਦਾ, ਉਹ ਮੂਰਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, ਉਹ ਮਾਇਆ ਦੇ ਪਿੱਛੇ ਝੱਲੇ ਹੋਏ ਫਿਰਦੇ ਹਨ।

ਪਦ ਅਰਥ ਭੇਟਿਆ = ਮਿਲਿਆ। ਦਿਵਾਨੇ = ਝੱਲੇ, ਕਮਲੇ।

SikhNet (Spanish)Aquéllos Manmukjs voluntariosos, al no encontrar al Guru Verdadero, viven en la locura, en la fascinación por Maya.

ਤਿਨ ਕੇ ਕਰਮਹੀਨ. ਧੁਰਿ ਪਾਏ; ਦੇਖਿ ਦੀਪਕੁ. ਮੋਹਿ ਪਚਾਨੇ ॥੩॥

tin ke karamaheen. dhur paae; dekh deepak. mohi pachaane |3|

Sant Singh KhalsaThose who were pre-ordained to have no good karma at all - gazing into the lamp of emotional attachment, they are burnt, like moths in a flame. ||3||
Manmohan SinghThey are pre-ordained to be bereft of Good deeds. By beholding the lamp of worldly love, they are burnt like a moth.
Manmohan Singh (Punjabi)ਮੁੱਢ ਤੋਂ ਹੀ ਉਹ ਨੇਕ ਅਮਲਾ-ਰਹਿਤ ਹੋਣੇ ਨੀਅਤ ਹੋਏ ਹੋਏ ਹਨ! ਸੰਸਾਰੀ ਮਮਤਾ ਦੇ ਦੀਵੇ ਨੂੰ ਵੇਖ ਕੇ ਉਹ ਪਤੰਗੇ ਦੇ ਵਾਂਙੂ ਸੜ-ਬਲ ਜਾਂਦੇ ਹਨ।
Fareedkot Teekaਕਿਉਂਕਿ ਤਿਨ ਕੇ ਧੁਰੋਂ ਹੀ ਮੰਦ ਕਰਮ ਪਾਏ ਹੈਂ, ਯਾਂ ਤੇ ਵਹੁ ਕੁਟੰਬ ਕੋ ਮੋਹਸ ਦੇਖ ਕਰ ਤਿਸ ਮੇਂ ਜਲੇ ਹੈਂ, ਜੈਸੇ ਦੀਪਕ ਕੋ ਦੇਖ ਕਰ ਪਤੰਗ ਜਲ ਜਾਤੇ ਹੈਂ॥੩॥
Prof. Sahib Singh(ਪਰ ਉਹਨਾਂ ਦੇ ਭੀ ਕੀਹ ਵੱਸ?) ਧੁਰੋਂ (ਪਰਮਾਤਮਾ ਨੇ) ਉਹਨਾਂ ਦੇ ਭਾਗਾਂ ਵਿਚ (ਇਹ) ਨੀਵੇਂ ਕੰਮ ਹੀ ਪਾ ਦਿੱਤੇ ਹਨ, ਉਹ ਮਾਇਆ ਦੇ ਮੋਹ ਵਿਚ ਇਉਂ ਸੜਦੇ ਰਹਿੰਦੇ ਹਨ ਜਿਵੇਂ ਦੀਵੇ ਨੂੰ ਵੇਖ ਕੇ (ਪਤੰਗੇ) ॥੩॥

ਪਦ ਅਰਥ ਹੀਨ = ਨੀਚ, ਨੀਵੇਂ। ਧੁਰਿ = ਧੁਰ ਤੋਂ। ਮੋਹਿ = ਮੋਹ ਵਿਚ। ਪਚਾਨੇ = ਸੜਦੇ ਹਨ ॥੩॥

SikhNet (Spanish)Tal era su destino miserable; como palomillas fueron consumidos por el fuego de la lujuria. (3)

ਜਿਨ ਕਉ ਤੁਮ ਦਇਆ ਕਰਿ ਮੇਲਹੁ; ਤੇ ਹਰਿ ਹਰਿ ਸੇਵ ਲਗਾਨੇ ॥

jin kau tum deaa kar melahu; te har har sev lagaane |

Sant Singh KhalsaThose whom You, in Your Mercy, have met, Lord, are committed to Your Service.
Manmohan Singhthey, whom Thou, O Lord Master, mercifully unitest with the Guru, apply themselves to Thy service.
Manmohan Singh (Punjabi)ਜਿਨ੍ਹਾਂ ਨੂੰ ਤੂੰ ਹੇ ਸਾਈਂ ਮਾਲਕ! ਰਹਿਮ ਧਾਰ ਕੇ ਗੁਰਾਂ ਨਾਲ ਮਿਲਾਉਂਦਾ ਹੈ, ਉਹ ਤੇਰੀ ਚਾਕਰੀ ਅੰਦਰ ਜੁਟਦੇ ਹਨ।
Fareedkot Teekaਹੇ ਹਰੀ! ਜਿਨ ਕਉ ਤੁਮ ਕ੍ਰਿਪਾ ਕਰ ਕੇ ਸਤਿਗੁਰੋਂ ਕੇ ਸਾਥ ਮੇਲਹੁ, ਤੇ ਪੁਰਸ ਹੇ ਹਰੀ! ਤੇਰੇ ਭਗਤੀ ਮੇਂ ਲਗੇ ਹੈਂ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਮਿਹਰ ਕਰ ਕੇ (ਗੁਰੂ-ਚਰਨਾਂ ਵਿਚ) ਮਿਲਾਂਦਾ ਹੈਂ, ਉਹ, ਹੇ ਹਰੀ! ਤੇਰੀ ਸੇਵਾ-ਭਗਤੀ ਵਿਚ ਲਗੇ ਰਹਿੰਦੇ ਹਨ।
SikhNet (Spanish)Aquéllos que gozan de Tu Misericordia, oh Señor, Te encuentran y dedican su ser a Tu Servicio.

ਜਨ ਨਾਨਕ. ਹਰਿ ਹਰਿ ਹਰਿ ਜਪਿ ਪ੍ਰਗਟੇ; ਮਤਿ ਗੁਰਮਤਿ ਨਾਮਿ ਸਮਾਨੇ ॥੪॥੪॥੧੮॥੫੬॥

jan naanak. har har har jap pragatte; mat guramat naam samaane |4|4|18|56|

Sant Singh KhalsaServant Nanak chants the Name of the Lord, Har, Har, Har. He is famous, and through the Guru's Teachings, He merges in the Name. ||4||4||18||56||
Manmohan SinghSerf Nanak is renowned by repeating the Name of Lord god and by the Guru's instruction his soul is absorbed in the Name.
Manmohan Singh (Punjabi)ਨਫਰ ਨਾਨਕ, ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਰਸਿਧ ਹੋ ਗਿਆ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਸ ਦੀ ਆਤਮਾ ਨਾਮ ਅੰਦਰ ਲੀਨ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਤੇਰਾ ਹਰਿਨਾਮ ਮਨ ਬਾਣੀ ਕਰ ਜਪ ਕੇ ਸਰਬ ਭਵਨੋਂ ਮੇਂ ਪ੍ਰਗਟੇ ਹੈਂ ਔਰ ਬੁਧੀ ਮੇਂ ਗੁਰ ਸਿਖ੍ਯਾ ਕੋ ਧਾਰ ਕਰ ਹੇ (ਨਾਮਿ) ਪਰਮੇਸ੍ਵਰ! ਤੇਰੇ ਮੇਂ ਸਮਾਏ ਹੈਂ॥੪॥੪॥੧੮॥੫੬॥☬ਮਨ ਕੇ ਬਹਾਨੇ ਉਪਦੇਸੁ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਉਹ ਪਰਮਾਤਮਾ ਦਾ ਨਾਮ ਜਪ ਜਮ ਕੇ ਚਮਕ ਪੈਂਦੇ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੪॥੪॥੧੮॥੫੬॥

ਪਦ ਅਰਥ ਪ੍ਰਗਟੇ = ਪਰਗਟ ਹੋਏ, ਉੱਘੜ ਪਏ, ਚਮਕ ਪਏ। ਨਾਮਿ = ਨਾਮ ਵਿਚ ॥੪॥

SikhNet (Spanish)Meditando en Ti, Nanak se iluminó, y a través de la Palabra del Shabd del Guru, se inmergió en Tu Nombre. (4-4-18-56)

Open this shabad (11 lines, Angs 169-170) →

Shabad Guru Ramdas Ji Raag Gauree

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

Sant Singh KhalsaGauree Poorbee, Fourth Mehl:
Manmohan SinghGauri Purbi, 4th Guru.
Manmohan Singh (Punjabi)ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
SikhNet (Spanish)Gauri Purbi, Mejl Guru Ram Das, Cuarto Canal Divino.

ਮੇਰੇ ਮਨ. ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ; ਕਹੁ ਕਿਥੈ. ਹਰਿ ਪਹੁ ਨਸੀਐ ॥

mere man. so prabh sadaa naal hai suaamee; kahu kithai. har pahu naseeai |

Sant Singh KhalsaO my mind, God is always with you; He is your Lord and Master. Tell me, where could you run to get away from the Lord?
Manmohan SinghMy soul, that Lord God is ever with thee. Tell me where can thou run away from God?
Manmohan Singh (Punjabi)ਮੇਰੀ ਜਿੰਦੜੀਏ, ਉਹ ਸਾਹਿਬ ਮਾਲਕ, ਸਦੀਵ ਹੀ ਤੇਰੇ ਸਾਥ ਹੈ। ਦਸ! ਵਾਹਿਗੁਰੂ ਪਾਸੋਂ ਭੱਜ ਕੇ ਤੂੰ ਕਿੱਥੇ ਜਾ ਸਕਦੀ ਹੈ?
Fareedkot Teekaਹੇ ਮੇਰੇ ਮਨ! ਸੋ ਜੋ ਪ੍ਰਭੂ ਸ੍ਵਾਮੀ ਹੈ, ਸੋ ਸਦੀਵਕਾਲ ਤੇਰੇ ਸਾਥ ਹੈ, ਕਹੁ ਤੋ ਹਰੀ ਪਾਸੋਂ ਪਾਪ ਕਰ ਕੇ ਕਹਾਂ ਨਸ ਜਾਈਏ॥
Prof. Sahib Singhਹੇ ਮੇਰੇ ਮਨ! ਉਹ ਸੁਆਮੀ ਹਰ ਵੇਲੇ (ਜੀਵਾਂ ਦੇ) ਨਾਲ (ਵੱਸਦਾ) ਹੈ। ਦੱਸ ਉਹ ਕੇਹੜਾ ਥਾਂ ਹੈ ਜਿਥੇ ਉਸ ਪ੍ਰਭੂ ਪਾਸੋਂ ਨੱਸ ਸਕੀਦਾ ਹੈ?

ਪਦ ਅਰਥ ਕਹੁ = ਦੱਸ। ਪਹੁ = ਪਾਸੋਂ, ਤੋਂ।

SikhNet (Spanish)Oh mente mía, el Señor está siempre contigo, ¿cómo puede uno escapar de Su Presencia?

ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ; ਹਰਿ ਆਪਿ ਛਡਾਏ ਛੁਟੀਐ ॥੧॥

har aape bakhas le prabh saachaa; har aap chhaddaae chhutteeai |1|

Sant Singh KhalsaThe True Lord God Himself grants forgiveness; we are emancipated only when the Lord Himself emancipates us. ||1||
Manmohan SinghThe True Lord God Himself grants pardon. If God Himself delivers the man, he stands delivered,
Manmohan Singh (Punjabi)ਸੱਚਾ ਵਾਹਿਗੁਰੂ ਸੁਆਮੀ ਖੁਦ ਹੀ ਮਾਫੀ ਬਖਸ਼ਦਾ ਹੈ। ਜੇਕਰ ਵਾਹਿਗੁਰੂ ਖੁਦ ਬੰਦੇ ਨੂੰ ਰਿਹਾ ਕਰੇ, ਤਾਂ ਉਹ ਰਿਹਾ ਹੁੰਦਾ ਹੈ।
Fareedkot Teekaਪਰੰਤੂ ਵਹੁ ਹਰੀ ਪ੍ਰਭੂ ਸਚਾ ਜੇ ਆਪ ਬਖਸ ਲੇਵੇ, ਪੁਨਾ ਸੰਸਾਰਕ ਬੰਧਨੋਂ ਸੇ ਛੁਡਾਇ ਲੇਵੇ ਤੌ ਮੁਕਤ ਹੋਵੀਤਾ ਹੈ॥੧॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਡੇ ਅਉਗਣ) ਬਖ਼ਸ਼ ਲੈਂਦਾ ਹੈ, ਉਹ ਹਰੀ ਆਪ ਹੀ (ਵਿਕਾਰਾਂ ਦੇ ਪੰਜੇ ਤੋਂ) ਛਡਾ ਲੈਂਦਾ ਹੈ (ਉਸੇ ਦੀ ਸਹਾਇਤਾ ਨਾਲ ਵਿਕਾਰਾਂ ਤੋਂ) ਬਚ ਸਕੀਦਾ ਹੈ ॥੧॥

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ ॥੧॥

SikhNet (Spanish)El Uno Verdadero, de Sí Mismo, perdona y de Sí Mismo redime a todos. (1)

ਮੇਰੇ ਮਨ. ਜਪਿ ਹਰਿ ਹਰਿ; ਹਰਿ ਮਨਿ ਜਪੀਐ ॥

mere man. jap har har; har man japeeai |

Sant Singh KhalsaO my mind, chant the Name of the Lord, Har, Har, Har - chant it in your mind.
Manmohan SinghO my soul, heartily repeat and remember the Lord God's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਦਿਲ ਨਾਲ ਵਾਹਿਗੁਰੂ ਸਾਈਂ ਦੇ ਨਾਮ ਦਾ ਉਚਾਰਨ ਤੇ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਹਰੀ ਕਾ ਜਾਪ ਜੋ ਹਰੇਕ ਦੁਖੋਂ ਕੇ ਹਰਨੇ ਵਾਲਾ ਹੈ, ਸੋ (ਮਨਿ) ਮਨੀ ਰੂਪ ਕੋ ਜਪੀਏ॥
Prof. Sahib Singhਹੇ ਮੇਰੇ ਮਨ! ਸਦਾ ਹਰਿ-ਨਾਮ ਜਪ। (ਹੇ ਭਾਈ!) ਹਰਿ-ਨਾਮ ਸਦਾ ਮਨ ਵਿਚ ਜਪਣਾ ਚਾਹੀਦਾ ਹੈ।

ਪਦ ਅਰਥ ਮਨ = ਹੇ ਮਨ! ਮਨਿ = ਮਨ ਵਿਚ।

SikhNet (Spanish)Oh mi mente, canta el Nombre del Señor, Jar, Jar, Jar, cántalo con tu mente

ਸਤਿਗੁਰ ਕੀ ਸਰਣਾਈ. ਭਜਿ ਪਉ. ਮੇਰੇ ਮਨਾ; ਗੁਰ ਸਤਿਗੁਰ ਪੀਛੈ. ਛੁਟੀਐ ॥੧॥ ਰਹਾਉ ॥

satigur kee saranaaee. bhaj pau. mere manaa; gur satigur peechhai. chhutteeai |1| rahaau |

Sant Singh KhalsaQuickly now, run to the Sanctuary of the True Guru, O my mind; following the Guru, the True Guru, you shall be saved. ||1||Pause||
Manmohan SinghRun and take to the sanctuary of the True Guru, O My mind. Thou shall be saved by following the great Satguru. Pause.
Manmohan Singh (Punjabi)ਦੌੜ ਕੇ ਸੱਚੇ ਗੁਰਾਂ ਦੀ ਸਰਣਾਗਤ ਸੰਭਾਲ, ਹੇ ਮੇਰੇ ਮਨੂਏ! ਵਡੇ ਸਤਿਗੁਰਾਂ ਦੇ ਮਗਰ ਟੁਰਨ ਦੁਆਰਾ ਤੇਰੀ ਰਿਹਾਈ ਹੋਵੇਗੀ। ਠਹਿਰਾਉ।
Fareedkot Teekaਔਰ ਹੇ ਮੇਰੇ ਮਨਾ! ਭਾਗ ਕਰ ਸਤਿਗੁਰੋਂ ਕੀ ਸਰਣ ਕੋ ਪ੍ਰਾਪਤਿ ਹੋ, ਕਿਉਂਕਿ ਬਡੇ ਜੋ ਸਤਿਗੁਰ ਹੈਂ ਤਿਨ ਕੇ ਪੀਛੇ ਲਗ ਕਰ ਸੰਸਾਰ ਸੇ ਛੂਟ ਜਾਈਤਾ ਹੈ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! ਸਤਿਗੁਰੂ ਦੀ ਸਰਨ ਜਾ ਪਉ। ਗੁਰੂ ਦਾ ਆਸਰਾ ਲਿਆਂ (ਮਾਇਆ ਦੇ ਬੰਧਨਾਂ ਤੋਂ) ਬਚ ਜਾਈਦਾ ਹੈ ॥੧॥ ਰਹਾਉ ॥

ਪਦ ਅਰਥ ਭਜਿ = ਦੌੜ ਕੇ। ਪਉ = ਪੈ ਜਾ। ਪੀਛੈ = ਪਿੱਛੇ ਤੁਰਿਆਂ ॥੧॥ ਰਹਾਉ ॥

SikhNet (Spanish)y ve rápido a buscar el Refugio del Señor para que, a través del Guru, puedas ser salvada. (1-Pausa)

ਮੇਰੇ ਮਨ. ਸੇਵਹੁ ਸੋ ਪ੍ਰਭ ਸ੍ਰਬ ਸੁਖਦਾਤਾ; ਜਿਤੁ ਸੇਵਿਐ. ਨਿਜ ਘਰਿ ਵਸੀਐ ॥

mere man. sevahu so prabh srab sukhadaataa; jit seviai. nij ghar vaseeai |

Sant Singh KhalsaO my mind, serve God, the Giver of all peace; serving Him, you shall come to dwell in your own home deep within.
Manmohan SinghMy soul, serve that Lord, the Giver of all the comforts, by performing whose service thou shall abide in thy own home.
Manmohan Singh (Punjabi)ਮੇਰੀ ਜਿੰਦੇ! ਸਾਰੇ ਆਰਾਮ ਬਖਸ਼ਣਹਾਰ ਉਸ ਸਾਹਿਬ ਦੀ ਸੇਵਾ ਕਰ ਜਿਸ ਦੀ ਟਹਿਲ ਕਮਾਉਣ ਦੁਆਰਾ ਤੂੰ ਆਪਣੇ ਨਿੱਜ ਦੇ ਧਾਮ ਅੰਦਰ ਟਿਕ ਜਾਵੇਗੀ।
Fareedkot Teekaਹੇ ਮੇਰੇ ਮਨ! ਸੋ ਪ੍ਰਭੂ ਸਰਬ ਸੁਖੋਂ ਕੇ ਦੇਣੇ ਵਾਲਾ ਸੇਵਹੁ, ਜਿਸ ਕੇ ਸੇਵਣੇ ਸੇ ਸ੍ਵੈਸਰੂਪ ਮੇਂ ਇਸਥਿਤ ਹੋਈਤਾ ਹੈ॥
Prof. Sahib Singhਹੇ ਮੇਰੇ ਮਨ! ਸਾਰੇ ਸੁਖ ਦੇਣ ਵਾਲੇ ਉਸ ਪਰਮਾਤਮਾ ਦਾ ਸਿਮਰਨ ਕਰ, ਜਿਸ ਦੀ ਸਰਨ ਪਿਆਂ ਆਪਣੇ ਘਰ ਵਿਚ ਵੱਸ ਸਕੀਦਾ ਹੈ (ਮਾਇਆ ਦੀ ਭਟਕਣ ਤੋਂ ਬਚ ਕੇ ਅੰਤਰ ਆਤਮੇ ਟਿਕ ਸਕੀਦਾ ਹੈ)।

ਪਦ ਅਰਥ ਸ੍ਰਬ = ਸਰਬ, ਸਾਰੇ। ਜਿਤੁ ਸੇਵਿਐ = ਜਿਸ ਦੀ ਸੇਵਾ ਕੀਤਿਆਂ। ਘਰਿ = ਘਰ ਵਿਚ।

SikhNet (Spanish)Sirve al Dador de Toda Paz para que puedas habitar en tu propio ser

ਗੁਰਮੁਖਿ ਜਾਇ ਲਹਹੁ ਘਰੁ ਅਪਨਾ; ਘਸਿ ਚੰਦਨੁ ਹਰਿ ਜਸੁ ਘਸੀਐ ॥੨॥

guramukh jaae lahahu ghar apanaa; ghas chandan har jas ghaseeai |2|

Sant Singh KhalsaAs Gurmukh, go and enter your own home; anoint yourself with the sandalwood oil of the Lord's Praises. ||2||
Manmohan SinghThrough the Guru, go and attain to thy home, and rub and apply the sandal of God's praises to thyself.
Manmohan Singh (Punjabi)ਗੁਰਾਂ ਦੇ ਰਾਹੀਂ ਜਾ ਕੇ ਆਪਣੇ ਧਾਮ ਨੂੰ ਪ੍ਰਾਪਤ ਹੋ, ਅਤੇ ਹਰੀ ਦੀ ਕੀਰਤੀ ਦਾ ਚੰਨਣ ਆਪਣੇ ਆਪ ਨੂੰ ਮਲ ਤੇ ਲਾ।
Fareedkot Teekaਗੁਰੂ ਜੋ ਮੁਖ ਹੈਂ ਤਿਨ ਕੇ ਪਾਸ ਜਾ ਕਰ ਆਪਨਾ ਸਰੂਪ ਲਖ ਲਹੁ, ਔਰ ਚੰਦਨ ਕਾ ਘਸਾ ਕਰ ਲਗਾਵਨਾ ਏਹੀ ਹੈ, ਜੋ ਬਾਰੰਬਾਰ ਹਰੀ ਜਸ ਕੋ (ਘਸੀਏ) ਉਚਾਰਨਾ ਕਰੀਏ॥੨॥
Prof. Sahib Singh(ਹੇ ਮਨ!) ਗੁਰੂ ਦੀ ਸਰਨ ਪੈ ਕੇ ਆਪਣਾ (ਅਸਲ) ਘਰ ਜਾ ਕੇ ਲੱਭ ਲੈ (ਪ੍ਰਭੂ ਦੇ ਚਰਨਾਂ ਵਿਚ ਟਿਕ)। (ਜਿਵੇਂ) ਚੰਦਨ (ਸਿਲ ਨਾਲ) ਘਸ ਕੇ (ਸੁਗੰਧੀ ਦੇਂਦਾ ਹੈ, ਤਿਵੇਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ (ਆਪਣੇ ਮਨ ਨਾਲ) ਘਸਾਣਾ ਚਾਹੀਦਾ ਹੈ (ਆਤਮਕ ਜੀਵਨ ਵਿਚ ਸੁਗੰਧੀ ਪੈਦਾ ਹੋਵੇਗੀ) ॥੨॥

ਪਦ ਅਰਥ ਲਹਹੁ = ਲੱਭ ਲਵੋ। ਘਸਿ = ਘਸ ਕੇ ॥੨॥

SikhNet (Spanish)puedas entrar en tu Hogar ungiendo en tu mente el Sándalo del Bello Nombre del Señor. (2)

ਮੇਰੇ ਮਨ. ਹਰਿ ਹਰਿ ਹਰਿ ਹਰਿ, ਹਰਿ ਜਸੁ ਊਤਮੁ; ਲੈ ਲਾਹਾ ਹਰਿ. ਮਨਿ ਹਸੀਐ ॥

mere man. har har har har, har jas aootam; lai laahaa har. man haseeai |

Sant Singh KhalsaO my mind, the Praises of the Lord, Har, Har, Har, Har, Har, are exalted and sublime. Earn the profit of the Lord's Name, and let your mind be happy.
Manmohan SinghO my soul, God's, God's, God's God's only God's praises are sublime. Earn the profit of singing God's praises and be happy in thy mind
Manmohan Singh (Punjabi)ਹੇ ਮੇਰੀ ਜਿੰਦੇ! ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਕੀਰਤੀ, ਸ੍ਰੇਸ਼ਟ ਹੈ। ਰੱਬ ਦੀ ਕੀਰਤੀ ਗਾਇਨ ਕਰ ਕੇ ਨਫਾ ਖਟ ਅਤੇ ਚਿੱਤ ਵਿੱਚ ਖੁਸ਼ ਹੋ।
Fareedkot Teekaਹੇ ਮੇਰੇ ਮਨ! ਭਗਤੋਂ ਕੇ ਦੁਖ ਹਰਨੇ ਵਾਲਾ ਜੋ ਹਰੀ ਕਾ ਹਰਿ ਹਰਿ ਨਾਮ ਪੁਨਾ ਹਰੀ ਕਾ ਜਸੁ ਹੈ, ਸੋ ਦੋਨੋਂ ਉਤਮ ਹੈਂ। ਐਸੇ ਹਰੀ ਨਾਮ ਕਾ ਲਾਹਾ ਲੈ ਕਰ ਮਨ ਮੇਂ ਪ੍ਰਸਿੰਨ ਹੋਈਏ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸਭ ਤੋਂ ਸ੍ਰੇਸ਼ਟ ਪਦਾਰਥ ਹੈ। (ਹੇ ਭਾਈ!) ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਆਤਮਕ ਆਨੰਦ ਮਾਣ ਸਕੀਦਾ ਹੈ।

ਪਦ ਅਰਥ ਲਾਹਾ = ਲਾਭ। ਮਨਿ = ਮਨ ਵਿਚ। ਹਸੀਐ = ਆਨੰਦ ਮਾਣ ਸਕੀਦਾ ਹੈ।

SikhNet (Spanish)Cuando el Señor nos muestra Su Compasión,

ਹਰਿ ਹਰਿ ਆਪਿ ਦਇਆ ਕਰਿ ਦੇਵੈ; ਤਾ. ਅੰਮ੍ਰਿਤੁ ਹਰਿ ਰਸੁ ਚਖੀਐ ॥੩॥

har har aap deaa kar devai; taa. amrit har ras chakheeai |3|

Sant Singh KhalsaIf the Lord, Har, Har, in His Mercy, bestows it, then we partake of the ambrosial essence of the Lord's Name. ||3||
Manmohan SinghIf the Lord God Himself mercifully grants, then alone man partakes of the immortalising God's elixir.
Manmohan Singh (Punjabi)ਜੇਕਰ ਵਾਹਿਗੁਰੂ ਸੁਆਮੀ ਖੁਦ ਮਿਹਰ ਧਾਰ ਕੇ ਪਰਦਾਨ ਕਰੇ, ਕੇਵਲ ਤਦ ਹੀ ਇਨਸਾਨ ਸੁਰਜੀਤ ਕਰਨ ਵਾਲੇ ਵਾਹਿਗੁਰੂ ਅੰਮ੍ਰਿਤ ਨੂੰ ਭੂੰਚਦਾ ਹੈ।
Fareedkot Teekaਪ੍ਰੰਤੂ ਜੇ ਕਰ ਹਰੀ ਆਪ ਦਇਆ ਕਰ ਕੇ ਦੇਵੈ, ਤੋ ਅੰਮ੍ਰਿਤ ਰੂਪ ਹਰੀ ਕੇ ਹਰਿ ਨਾਮ ਰਸ ਕੋ ਅਸ੍ਵਾਦਨ ਕਰੀਤਾ ਹੈ॥੩॥
Prof. Sahib Singhਜਦੋਂ ਪਰਮਾਤਮਾ ਆਪ ਮਿਹਰ ਕਰ ਕੇ ਆਪਣੇ ਨਾਮ ਦੀ ਦਾਤ ਦੇਂਦਾ ਹੈ, ਤਦੋਂ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ-ਰਸ ਚੱਖ ਸਕੀਦਾ ਹੈ ॥੩॥
SikhNet (Spanish)comparte con nosotros el Sabor del Néctar. (3)

ਮੇਰੇ ਮਨ. ਨਾਮ ਬਿਨਾ ਜੋ ਦੂਜੈ ਲਾਗੇ; ਤੇ ਸਾਕਤ ਨਰ. ਜਮਿ ਘੁਟੀਐ ॥

mere man. naam binaa jo doojai laage; te saakat nar. jam ghutteeai |

Sant Singh KhalsaO my mind, without the Naam, the Name of the Lord, and attached to duality, those faithless cynics are strangled by the Messenger of Death.
Manmohan SinghO my soul, who are without God's Name, and are attached with another, those materialistic persons, are strangulated by death's myrmidon.
Manmohan Singh (Punjabi)ਹੇ ਮੇਰੇ ਮਨੂਏ, ਜੋ ਰੱਬ ਦੇ ਨਾਮ ਦੇ ਬਾਝੋਂ ਹਨ, ਅਤੇ ਹੋਰਸੁ ਨਾਲ ਜੁੜੇ ਹਨ, ਉਨ੍ਹਾਂ ਮਾਦਾਪ੍ਰਸਤ ਪੁਰਸ਼ਾਂ ਨੂੰ ਮੌਤ ਦਾ ਦੂਤ ਗਲ ਘੁਟ ਕੇ ਮਾਰ ਦੇਵੇਗਾ।
Fareedkot Teekaਹੇ ਮੇਰੇ ਮਨ! ਨਾਮ ਸੇ ਬਿਨਾ ਜੋ ਦ੍ਵੈਤ ਮੇਂ ਲਗੇ ਹੈਂ ਤੇ ਪੁਰਸ਼ ਸਾਕਤ ਹੈਂ, ਯਾਂ ਤੇ ਤਿਨ ਕੋ ਜਮ ਘੁਟੇਗਾ ਅਰਥਾਤ ਮਰਦਨ ਕਰੇਗਾ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਜੇਹੜੇ ਮਨੁੱਖ ਹੋਰ ਪਾਸੇ ਰੁੱਝਦੇ ਹਨ, ਉਹ ਪਰਮਾਤਮਾ ਨਾਲੋਂ ਟੁੱਟ ਜਾਂਦੇ ਹਨ, ਜਮ ਨੇ ਉਹਨਾਂ ਨੂੰ ਘੁੱਟ ਲਿਆ ਹੁੰਦਾ ਹੈ (ਆਤਮਕ ਮੌਤ ਉਹਨਾਂ ਨੂੰ ਥੋੜ੍ਹ-ਵਿਤਾ ਬਣਾ ਦੇਂਦੀ ਹੈ)।

ਪਦ ਅਰਥ ਜਮਿ = ਜਮ ਨੇ।

SikhNet (Spanish)Pero los que se apegan al otro, caen en las garras de Yama, el mensajero de la muerte.

ਤੇ ਸਾਕਤ ਚੋਰ. ਜਿਨਾ ਨਾਮੁ ਵਿਸਾਰਿਆ; ਮਨ ਤਿਨ ਕੈ ਨਿਕਟਿ. ਨ ਭਿਟੀਐ ॥੪॥

te saakat chor. jinaa naam visaariaa; man tin kai nikatt. na bhitteeai |4|

Sant Singh KhalsaSuch faithless cynics, who have forgotten the Naam, are thieves. O my mind, do not even go near them. ||4||
Manmohan SinghSuch materialists, who have forgotten the Lord's Name, are thieves. My soul draw not near them.
Manmohan Singh (Punjabi)ਐਸੇ ਮਾਦਾਪ੍ਰਸਤ ਜਿਨ੍ਹਾਂ ਨੇ ਸਾਹਿਬ ਦਾ ਨਾਮ ਭੁਲਾ ਦਿਤਾ ਹੈ, ਤਸਕਰ ਹਨ। ਮੇਰੀ ਜਿੰਦੜੀਏ ਉਨ੍ਹਾਂ ਦੇ ਲਾਗੇ ਨ ਲਗ।
Fareedkot Teekaਪੁਨਾ ਜਿਨੋਂ ਨੇ ਨਾਮ ਕੋ ਵਿਸਾਰਿਆ ਹੈ ਤੇ ਸਾਕਤ ਪੁਰਸ਼ ਚੋਰ ਹੈਂ, ਹੇ ਮਨ! ਤਿਨ ਕੇ ਨਿਕਟ ਨਾ ਛੁਹੀਏ॥੪॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਵਿਸਾਰ ਦਿੱਤਾ, ਉਹ ਮਾਇਆ ਦੇ ਮੋਹ ਵਿਚ ਜਕੜੇ ਗਏ, ਉਹ ਰੱਬ ਦੇ ਚੋਰ ਬਣ ਗਏ। ਹੇ ਮੇਰੇ ਮਨ! ਉਹਨਾਂ ਦੇ ਨੇੜੇ ਨਹੀਂ ਢੁਕਣਾ ਚਾਹੀਦਾ ॥੪॥

ਪਦ ਅਰਥ ਸਾਕਤ = ਰਬ ਤੋਂ ਟੁੱਟੇ ਹੋਏ, ਮਾਇਆ-ਵੇੜ੍ਹੇ। ਨਿਕਟਿ = ਨੇੜੇ। ਭਿਟੀਐ = ਛੁਹਣਾ ਚਾਹੀਏ ॥੪॥

SikhNet (Spanish)No te acerques a ellos, oh mi mente, pues son los ladrones malvados.(4)

ਮੇਰੇ ਮਨ ਸੇਵਹੁ. ਅਲਖ ਨਿਰੰਜਨ ਨਰਹਰਿ; ਜਿਤੁ ਸੇਵਿਐ ਲੇਖਾ ਛੁਟੀਐ ॥

mere man sevahu. alakh niranjan narahar; jit seviai lekhaa chhutteeai |

Sant Singh KhalsaO my mind, serve the Unknowable and Immaculate Lord, the Man-lion; serving Him, your account will be cleared.
Manmohan SinghMy soul, serve the incomprehensible and immaculate Man-lion by serving whom the account is discharged.
Manmohan Singh (Punjabi)ਮੇਰੀ ਜਿੰਦੜੀਏ ਅਗਾਧ ਅਤੇ ਪਵਿਤ੍ਰ ਮਨੁੱਸ਼ ਸਿੰਘ ਦੀ ਟਹਿਲ ਕਮਾ, ਜਿਸ ਦੀ ਟਹਿਲ ਕਮਾਉਣ ਦੁਆਰਾ ਹਿਸਾਬ-ਕਿਤਾਬ ਬੇ-ਬਾਕ ਹੋ ਜਾਂਦਾ ਹੈ।
Fareedkot Teekaਹੇ ਮੇਰੇ ਮਨ! ਨਰਸਿੰਘ ਰੂਪ ਜੋ ਹਰੀ ਅਲਖ ਨਿਰੰਜਨ ਹੈ ਤਿਸ ਕੋ ਸੇਵਨ ਕਰ ਸਰਬ ਲੇਖੇ ਸੇ ਛੁਟ ਜਾਈਤਾ ਹੈ॥
Prof. Sahib Singhਹੇ ਮੇਰੇ ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ ਜੋ ਅਦ੍ਰਿਸ਼ਟ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਉਸ ਦੀ ਸੇਵਾ-ਭਗਤੀ ਕੀਤਿਆਂ (ਕੀਤੇ ਕਰਮਾਂ ਦਾ) ਲੇਖਾ ਮੁੱਕ ਜਾਂਦਾ ਹੈ (ਮਾਇਆ ਵਲ ਪ੍ਰੇਰਨ ਵਾਲੇ ਸੰਸਕਾਰ ਮਨੁੱਖ ਦੇ ਅੰਦਰੋਂ ਮੁੱਕ ਜਾਂਦੇ ਹਨ)।

ਪਦ ਅਰਥ ਅਲਖ = ਅਦ੍ਰਿਸ਼ਟ। ਨਰਹਰਿ = ਪਰਮਾਤਮਾ।

SikhNet (Spanish)Oh mi mente, sirve al Incognoscible, al Inmaculado, al Hombre León, a tu Señor, y así todo tu pasado será lavado.

ਜਨ ਨਾਨਕ. ਹਰਿ ਪ੍ਰਭਿ ਪੂਰੇ ਕੀਏ; ਖਿਨੁ ਮਾਸਾ ਤੋਲੁ. ਨ ਘਟੀਐ ॥੫॥੫॥੧੯॥੫੭॥

jan naanak. har prabh poore kee; khin maasaa tol. na ghatteeai |5|5|19|57|

Sant Singh KhalsaThe Lord God has made servant Nanak perfect; he is not diminished by even the tiniest particle. ||5||5||19||57||
Manmohan SinghThe Lord God has made slave Nanak perfect, and his weight is not, few, short even by a fraction of a particle.
Manmohan Singh (Punjabi)ਵਾਹਿਗੁਰੂ ਸੁਆਮੀ ਨੇ ਗੁਲਾਮ ਨਾਨਕ ਨੂੰ ਮੁਕੰਮਲ ਬਣਾ ਦਿਤਾ ਹੈ ਅਤੇ ਉਸ ਦਾ ਵਜਨ ਹੁਣ ਇਕ ਮਾਸੇ ਦੇ ਭੋਰਾ ਜਿੰਨਾ ਭੀ ਘਟ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਹਮ ਦਾਸ ਹਰੀ ਪ੍ਰਭੂ ਨੇ ਪੂਰੇ ਕੀਏ ਅਰਥਾਤ ਅਪਨੇ ਤੁਲ ਕੀਏ, ਤਬ (ਖਿਨੁ) ਕਿਸੀ ਖਿਨ ਮਾਤ੍ਰ ਮੇਂ (ਮਾਸਾ) ਤੁਛ ਮਾਤ੍ਰ ਭੀ (ਤੋਲੁ) ਵਿਚਾਰ ਕੀਏ ਸੇ ਕਮ ਨਹੀਂ ਹੋਵੇਗਾ, ਭਾਵ ਏਹਿ ਕਿ ਮੈਂ ਸਤ ਚਿਤ ਆਨੰਦ ਰੂਪ ਹੂੰ॥੫॥੫॥੧੯॥੫੭॥
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਹਰੀ ਪ੍ਰਭੂ ਨੇ ਮੁਕੰਮਲ ਸੁੱਧ ਜੀਵਨ ਵਾਲਾ ਬਣਾ ਦਿੱਤਾ ਹੈ, ਉਹਨਾਂ ਦੇ ਆਤਮਕ ਜੀਵਨ ਵਿਚ ਇਕ ਤੋਲਾ ਭਰ ਇਕ ਮਾਸਾ ਭਰ ਰਤਾ ਭੀ ਕਮਜ਼ੋਰੀ ਨਹੀਂ ਆਉਂਦੀ ॥੫॥੫॥੧੯॥੫੭॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਪੂਰੇ = ਮੁਕੰਮਲ ॥੫॥

SikhNet (Spanish)El Señor ha hecho que Nanak encuentre la Perfección y Su Gloria no es disminuida ni por la más ínfima partícula. (5-5-19-57)

Open this shabad →

Shabad Guru Ramdas Ji Raag Gauree

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

Sant Singh KhalsaGauree Poorbee, Fourth Mehl:
Manmohan SinghGauri Purbi, 4th Guru.
Manmohan Singh (Punjabi)ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
SikhNet (Spanish)Gauri Purbi, Mejl Guru Ram Das, Cuarto Canal Divino.

ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ; ਮੇਰਾ ਜੀਉ ਪਿੰਡੁ ਸਭ ਤੇਰੀ ॥

hamare praan vasagat prabh tumarai; meraa jeeo pindd sabh teree |

Sant Singh KhalsaMy breath of life is in Your Power, God; my soul and body are totally Yours.
Manmohan SinghMy very life is in Thy power, O Lord. My soul and body are all Thine.
Manmohan Singh (Punjabi)ਮੇਰੀ ਜਿੰਦ ਜਾਨ ਤੇਰੇ ਵਸ ਵਿੱਚ ਹੈ, ਹੇ ਸਾਹਿਬ! ਮੇਰੀ ਆਤਮਾ ਤੇ ਦੇਹਿ ਸਮੂਹ ਤੇਰੇ ਹਨ।
Fareedkot Teekaਹੇ ਪ੍ਰਭੂ! ਹਮਾਰੇ ਜੋ ਪ੍ਰਾਨ ਹੈਂ ਤਿਨ ਕੀ (ਗਤੀ) ਗਵਨਤਾ ਤੁਮਾਰੇ ਹੁਕਮ ਕੇ ਅਧੀਨ ਹੈ, ਪੁਨਾ ਮੇਰਾ ਜੀਵ ਔਰ ਸਰੀਰ ਸਭ ਤੇਰੀ ਦਾਤ ਹੈ॥
Prof. Sahib Singhਹੇ ਪ੍ਰਭੂ! ਮੇਰੇ ਪ੍ਰਾਣ ਤੇਰੇ ਵੱਸ ਵਿਚ ਹੀ ਹਨ। ਮੇਰੀ ਜਿੰਦ ਤੇ ਮੇਰਾ ਸਰੀਰ ਇਹ ਸਭ ਤੇਰੇ ਹੀ ਦਿੱਤੇ ਹੋਏ ਹਨ।

ਪਦ ਅਰਥ ਤੁਮਰੈ ਵਸਗਤਿ = ਤੇਰੇ ਵੱਸ ਵਿਚ। ਪ੍ਰਭ = ਹੇ ਪ੍ਰਭੂ! ਜੀਉ = ਜੀਵਾਤਮਾ, ਜਿੰਦ। ਪਿੰਡੁ = ਸਰੀਰ। ਤੇਰੀ = ਤੇਰਾ (ਤੁਕਾਂਤ ਠੀਕ ਰੱਖਣ ਵਾਸਤੇ 'ਤੇਰਾ' ਦੇ ਥਾਂ 'ਤੇਰੀ')।

SikhNet (Spanish)Mi vida es Tuya, oh Señor, también mi cuerpo y mi Alma.

ਦਇਆ ਕਰਹੁ. ਹਰਿ ਦਰਸੁ ਦਿਖਾਵਹੁ; ਮੇਰੈ ਮਨਿ ਤਨਿ ਲੋਚ ਘਣੇਰੀ ॥੧॥

deaa karahu. har daras dikhaavahu; merai man tan loch ghaneree |1|

Sant Singh KhalsaBe merciful to me, and show me the Blessed Vision of Your Darshan. There is such a great longing within my mind and body! ||1||
Manmohan SinghShow mercy, and cause me to see Thine sight, O God within my soul and body, is the great yearning.
Manmohan Singh (Punjabi)ਰਹਿਮਤ ਧਾਰ ਅਤੇ ਮੈਨੂੰ ਦਰਸ਼ਨ ਵਿਖਾਲ, ਹੇ ਵਾਹਿਗੁਰੂ! ਮੇਰੀ ਆਤਮਾ ਤੇ ਦੇਹਿ ਅੰਦਰ ਭਾਰੀ ਸੱਧਰ ਹੈ।
Fareedkot Teekaਹੇ ਹਰੀ! ਦਯਾ ਕਰ ਕੇ ਦਰਸਨ ਦਿਖਾਵੋ, ਮੇਰੇ ਮਨ ਔਰ ਤਨ ਮੇਂ ਬਹੁਤ ਇਛਾ ਹੈ॥੧॥
Prof. Sahib Singhਹੇ ਪ੍ਰਭੂ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਦਰਸਨ ਦੇਹ, (ਤੇਰੇ ਦਰਸਨ ਦੀ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਬੜੀ ਤਾਂਘ ਹੈ ॥੧॥

ਪਦ ਅਰਥ ਲੋਚ = ਤਾਂਘ। ਘਣੇਰੀ = ਬਹੁਤ ॥੧॥

SikhNet (Spanish)Añoro inmensamente la Visión de Tu Presencia, Tu Darshan, oh Dios, mi súplica es que me conserves en Tu Presencia.(1)

ਰਾਮ. ਮੇਰੈ ਮਨਿ ਤਨਿ ਲੋਚ; ਮਿਲਣ ਹਰਿ ਕੇਰੀ ॥

raam. merai man tan loch; milan har keree |

Sant Singh KhalsaO my Lord, there is such a great longing within my mind and body to meet the Lord.
Manmohan SinghMy Master, within my mind and body is the desire to meet God.
Manmohan Singh (Punjabi)ਮੇਰੇ ਮਾਲਕ, ਮੇਰੇ ਚਿੱਤ ਤੇ ਸਰੀਰ ਵਿੱਚ ਵਾਹਿਗੁਰੂ ਨੂੰ ਮਿਲਣ ਦੀ ਚਾਹਨਾ ਹੈ।
Fareedkot Teekaਹੇ ਰਾਮ ਹਰੀ! ਮੇਰੇ ਮਨ ਤਨ ਮੇਂ ਤੇਰੇ ਮਿਲਨੇ ਕੀ ਚਾਹ ਹੈ॥
Prof. Sahib Singhਹੇ ਮੇਰੇ ਰਾਮ! ਹੇ ਮੇਰੇ ਹਰੀ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ (ਬੜੀ) ਤਾਂਘ ਹੈ।

ਪਦ ਅਰਥ ਕੇਰੀ = ਦੀ। ਮਨਿ = ਮਨ ਵਿਚ। ਤਨਿ = ਤਨ ਵਿਚ।

SikhNet (Spanish)Mi deseo por conocerte es inmenso, oh Dios.

ਗੁਰ ਕ੍ਰਿਪਾਲਿ. ਕ੍ਰਿਪਾ ਕਿੰਚਤ ਗੁਰਿ ਕੀਨੀ; ਹਰਿ ਮਿਲਿਆ ਆਇ ਪ੍ਰਭੁ ਮੇਰੀ ॥੧॥ ਰਹਾਉ ॥

gur kripaal. kripaa kinchat gur keenee; har miliaa aae prabh meree |1| rahaau |

Sant Singh KhalsaWhen the Guru, the Merciful Guru, showed just a little mercy to me, my Lord God came and met me. ||1||Pause||
Manmohan SinghWhen the great and merciful Guru, showed even an iota of compassion, My Lord God came and met me. Pause.
Manmohan Singh (Punjabi)ਜਦ ਵਿਸ਼ਾਲ ਅਤੇ ਮਿਹਰਬਾਨ ਗੁਰਾਂ ਨੇ ਭੋਰਾ ਜਿੰਨੀ ਭੀ ਮਿਹਰ ਕੀਤੀ, ਮੇਰਾ ਵਾਹਿਗੁਰੂ ਸੁਆਮੀ ਆ ਕੇ ਮੈਨੂੰ ਮਿਲ ਪਿਆ ਠਹਿਰਾਉ।
Fareedkot Teekaਪਰੰਤੂ ਜਿਨੋਂ ਪਰ ਵੱਡੇ ਕ੍ਰਿਪਾਲੁ ਗੁਰੋਂ ਨੇ ਥੋੜੇ ਮਾਤ੍ਰ ਭੀ ਕਿਰਪਾ ਕਰੀ ਹੈ, ਤਿਨ ਕੋ ਹੇ ਸਮਰਥ ਹਰੀ! (ਮੇਰੀ) ਮੇਲੀ ਤੂੰ ਆਇ ਕਰ ਪ੍ਰਾਪਤਿ ਹੂਆ ਹੈਂ॥੧॥ ਰਹਾਉ ॥
Prof. Sahib Singh(ਹੇ ਭਾਈ!) ਕਿਰਪਾਲ ਗੁਰੂ ਨੇ ਜਦੋਂ ਥੋੜੀ ਜਿਹੀ ਕਿਰਪਾ ਕੀਤੀ, ਤਦੋਂ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ ॥੧॥ ਰਹਾਉ ॥

ਪਦ ਅਰਥ ਕ੍ਰਿਪਾਲਿ = ਕ੍ਰਿਪਾਲ ਨੇ। ਕਿੰਚਤੁ = ਥੋੜੀ ਕੁ। ਗੁਰਿ = ਗੁਰੂ ਨੇ ॥੧॥ ਰਹਾਉ ॥

SikhNet (Spanish)El Guru, en Su Misericordia, me une a Ti, oh Señor. (1-Pausa)

ਜੋ ਹਮਰੈ ਮਨ ਚਿਤਿ ਹੈ ਸੁਆਮੀ; ਸਾ ਬਿਧਿ. ਤੁਮ ਹਰਿ ਜਾਨਹੁ ਮੇਰੀ ॥

jo hamarai man chit hai suaamee; saa bidh. tum har jaanahu meree |

Sant Singh KhalsaWhatever is in my conscious mind, O Lord and Master - that condition of mine is known only to You, Lord.
Manmohan SinghWhatever is in my mind and heart, O Lord God that condition of mind Thou Knowest.
Manmohan Singh (Punjabi)ਜੋ ਕੁਝ ਭੀ ਮੇਰੇ ਹਿਰਦੇ ਤੇ ਦਿਲ ਅੰਦਰ ਹੈ, ਹੇ ਵਾਹਿਗੁਰੂ ਸਾਈਂ! ਉਸ ਮੇਰੀ ਹਾਲਤ ਨੂੰ ਤੂੰ ਜਾਣਦਾ ਹੈ।
Fareedkot Teekaਹੇ ਹਰੀ ਸ੍ਵਾਮੀ! ਜੋ ਮੇਰੇ ਮਨ ਮੇਂ ਚਿਤਵਨੀ ਹੈ, ਵਹੁ ਮੇਰੀ ਚਿਤਵਨੀ ਕੀ ਬਿਧੀ ਤੁਮ ਜਾਨਤੇ ਹੋ॥
Prof. Sahib Singhਹੇ ਹਰੀ! ਹੇ ਮੇਰੇ ਸੁਆਮੀ! ਅਸਾਂ ਜੀਵਾਂ ਦੇ ਮਨ ਵਿਚ ਚਿਤ ਵਿਚ ਜੋ ਕੁਝ ਵਰਤਦੀ ਹੈ, ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ।

ਪਦ ਅਰਥ ਮਨ ਚਿਤਿ = ਮਨ ਵਿਚ ਚਿਤ ਵਿਚ। ਬਿਧਿ = ਹਾਲਤ।

SikhNet (Spanish)Todo lo que está en mi mente, Tú lo conoces, oh Señor.

ਅਨਦਿਨੁ ਨਾਮੁ ਜਪੀ ਸੁਖੁ ਪਾਈ; ਨਿਤ ਜੀਵਾ ਆਸ ਹਰਿ ਤੇਰੀ ॥੨॥

anadin naam japee sukh paaee; nit jeevaa aas har teree |2|

Sant Singh KhalsaNight and day, I chant Your Name, and I find peace. I live by placing my hopes in You, Lord. ||2||
Manmohan SinghNight and day I repeat Thy Name and obtain peace. I ever, live in Thine expectation, O God.
Manmohan Singh (Punjabi)ਰੈਣ ਦਿਹੁੰ ਮੈਂ ਤੇਰਾ ਨਾਮ ਦਾ ਉਚਾਰਨ ਕਰਦਾ ਅਤੇ ਆਰਾਮ ਪਾਉਂਦਾ ਹਾਂ। ਸਦਾ ਹੀ ਮੈਂ ਤੇਰੀ ਸੱਧਰ ਅੰਦਰ ਜਿਊਂਦਾ ਹਾਂ, ਹੇ ਵਾਹਿਗੁਰੂ!
Fareedkot Teekaਰਾਤ੍ਰੀ ਦਿਨ ਤੇਰੇ ਨਾਮ ਕੋ ਜਪ ਕਰ ਸੁਖ ਪਾਵਾਂ, ਪੁਨਾ ਹੇ ਹਰੀ! ਨਿਤਾਪ੍ਰਤੀ ਤੇਰੀ ਆਸ ਮੇਂ ਜੀਵਤਾ ਹੂੰ॥੨॥
Prof. Sahib Singhਹੇ ਹਰੀ! ਮੈਨੂੰ (ਸਦਾ) ਤੇਰੀ (ਮਿਹਰ ਦੀ) ਆਸ ਰਹਿੰਦੀ ਹੈ (ਕਿ ਤੂੰ ਕਿਰਪਾ ਕਰੇਂ ਤਾਂ) ਮੈਂ ਹਰ ਰੋਜ਼ ਤੇਰਾ ਨਾਮ ਜਪਦਾ ਰਹਾਂ, ਆਤਮਕ ਆਨੰਦ ਮਾਣਦਾ ਰਹਾਂ, ਤੇ ਸਦਾ ਆਤਮਕ ਜੀਵਨ ਜੀਊਂਦਾ ਰਹਾਂ ॥੨॥

ਪਦ ਅਰਥ ਅਨਦਿਨੁ = ਹਰ ਰੋਜ਼। ਜਪੀ = ਜਪੀਂ, ਮੈਂ ਜਪਾਂ। ਪਾਈ = ਪਾਈਂ, ਮੈਂ ਪਾਵਾਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ ॥੨॥

SikhNet (Spanish)Habito en Tu Nombre día y noche, y me apoyo sólo en Ti. (2)

ਗੁਰਿ ਸਤਿਗੁਰਿ ਦਾਤੈ. ਪੰਥੁ ਬਤਾਇਆ; ਹਰਿ ਮਿਲਿਆ ਆਇ ਪ੍ਰਭੁ ਮੇਰੀ ॥

gur satigur daatai. panth bataaeaa; har miliaa aae prabh meree |

Sant Singh KhalsaThe Guru, the True Guru, the Giver, has shown me the Way; my Lord God came and met me.
Manmohan SinghThe great beneficent True Guru showed me the way, and my Lord God came and revealed Himself unto me.
Manmohan Singh (Punjabi)ਵਿਸ਼ਾਲ, ਦਾਤਾਰ ਸੱਚੇ ਗੁਰਾਂ ਨੇ ਮੈਨੂੰ ਰਸਤਾ ਵਿਖਾਲ ਦਿੱਤਾ ਤੇ ਮੈਂਡਾ ਵਾਹਿਗੁਰੂ ਸੁਆਮੀ ਆ ਕੇ ਮੇਰੇ ਤੇ ਨਾਜ਼ਲ ਹੋ ਗਿਆ।
Fareedkot Teekaਜਬ ਪੂਜ੍ਯ ਸਤਿਗੁਰੂ ਦਾਤੇ ਨੇ ਮਿਲਨੇ ਕਾ ਰਸਤਾ ਬਤਾਇਆ ਤਬ ਹੇ ਹਰੀ ਪ੍ਰਭੂ! (ਮੇਰੀ) ਮੇਲੀ ਵ ਮੇਰੀ ਸਰਧਾ ਦੇਖ ਕੇ ਤੂੰ ਆਇ ਕਰ ਮਿਲਿਆ ਹੈਂ॥
Prof. Sahib Singh(ਨਾਮ ਦੀ) ਦਾਤ ਦੇਣ ਵਾਲੇ ਗੁਰੂ ਨੇ ਸਤਿਗੁਰੂ ਨੇ ਮੈਨੂੰ (ਪਰਮਾਤਮਾ ਨਾਲ ਮਿਲਣ ਦਾ) ਰਾਹ ਦੱਸਿਆ, ਤੇ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ।

ਪਦ ਅਰਥ ਦਾਤੈ = ਦਾਤੇ ਨੇ। ਪੰਥੁ = ਰਸਤਾ।

SikhNet (Spanish)El Guru Munífico me mostró el Sendero que me llevó hasta mi Señor.

ਅਨਦਿਨੁ ਅਨਦੁ ਭਇਆ ਵਡਭਾਗੀ; ਸਭ ਆਸ ਪੁਜੀ. ਜਨ ਕੇਰੀ ॥੩॥

anadin anad bheaa vaddabhaagee; sabh aas pujee. jan keree |3|

Sant Singh KhalsaNight and day, I am filled with bliss; by great good fortune, all of the hopes of His humble servant have been fulfilled. ||3||
Manmohan SinghNight and day celestial bliss rains. I have become very fortunate and all the desires of God's slave are fulfilled.
Manmohan Singh (Punjabi)ਰੈਣ ਦਿਹੁੰ ਬੈਕੂੰਠੀ ਖੁਸ਼ੀ ਬਰਸਦੀ ਹੈ। ਮੈਂ ਭਾਰੇ ਨਸੀਬ ਵਾਲਾ ਹੋ ਗਿਆ ਹਾਂ ਅਤੇ ਰੱਬ ਦੇ ਗੋਲੇ ਦੀਆਂ ਸਾਰੀਆਂ ਖਾਹਿਸ਼ਾ ਪੂਰੀਆਂ ਹੋ ਗਈਆਂ ਹਨ।
Fareedkot Teekaਜਬ ਤੂੰ ਪ੍ਰਾਪਤਿ ਭਇਆ ਤਬ ਹਮ ਵੱਡੇ ਭਾਗੋਂ ਵਾਲੇ ਹੂਏ ਔਰ ਰਾਤ ਦਿਨ ਅਨੰਦ ਹੋਇਆ, ਪੁਨਾ ਮੁਝ ਦਾਸ ਕੀ ਸੰਪੂਰਨ ਆਸ ਪੂਰਨ ਹੋਈ॥੩॥
Prof. Sahib Singhਵੱਡੇ ਭਾਗਾਂ ਨਾਲ (ਮੇਰੇ ਹਿਰਦੇ ਵਿਚ) ਹਰ ਰੋਜ਼ (ਹਰ ਵੇਲੇ) ਆਤਮਕ ਆਨੰਦ ਬਣਿਆ ਰਹਿੰਦਾ ਹੈ, ਮੈਂ ਦਾਸ ਦੀ ਆਸ ਪੂਰੀ ਹੋ ਗਈ ਹੈ ॥੩॥

ਪਦ ਅਰਥ ਕੇਰੀ = ਦੀ ॥੩॥

SikhNet (Spanish)Todos mis deseos fueron cumplidos, y noche y día vivo en plena Dicha, bendecido con un maravilloso Destino. (3)

ਜਗੰਨਾਥ ਜਗਦੀਸੁਰ ਕਰਤੇ; ਸਭ ਵਸਗਤਿ ਹੈ ਹਰਿ ਕੇਰੀ ॥

jaganaath jagadeesur karate; sabh vasagat hai har keree |

Sant Singh KhalsaO Lord of the World, Master of the Universe, everything is under Your control.
Manmohan SinghO my God, the Lord of the world and the Master of the Universe, everybody is under Thine sway.
Manmohan Singh (Punjabi)ਹੇ ਸ੍ਰਿਸ਼ਟੀ ਦੇ ਸੁਆਮੀ ਤੇ ਆਲਮ ਦੇ ਮਾਲਕ ਵਾਹਿਗੁਰੂ, ਹਰ ਕੋਈ ਤੇਰੇ ਵੱਸ ਵਿੱਚ ਹੈ।
Fareedkot Teekaਹੇ ਜਗਤ ਕੇ ਮਾਲਕ! ਹੇ ਜਗਤ ਕੇ ਈਸ਼੍ਵਰ ਕਰਤੇ! ਹੇ ਹਰੀ! ਸਭ ਕੀ ਗਤੀ ਤੁਮਾਰੇ ਅਧੀਨ ਹੈ॥
Prof. Sahib Singhਹੇ ਜਗਤ ਦੇ ਨਾਥ! ਹੇ ਜਗਤ ਦੇ ਈਸ਼ਵਰ! ਹੇ ਕਰਤਾਰ! ਇਹ ਸਾਰੀ (ਜਗਤ-ਖੇਡ) ਤੇਰੇ ਵੱਸ ਵਿਚ ਹੈ।

ਪਦ ਅਰਥ ਜਗੰਨਾਥ = ਹੇ ਜਗਤ ਦੇ ਨਾਥ! ਜਗਦੀਸੁਰ = ਹੇ ਜਗਤ ਦੇ ਈਸ਼ਵਰ!

SikhNet (Spanish)Oh Tú, Maestro del Universo, el Creador, el Sostenedor del mundo, todo, todo está en Tu Poder.

ਜਨ ਨਾਨਕ ਸਰਣਾਗਤਿ ਆਏ; ਹਰਿ ਰਾਖਹੁ ਪੈਜ ਜਨ ਕੇਰੀ ॥੪॥੬॥੨੦॥੫੮॥

jan naanak saranaagat aae; har raakhahu paij jan keree |4|6|20|58|

Sant Singh KhalsaServant Nanak has come to Your Sanctuary, Lord; please, preserve the honor of Your humble servant. ||4||6||20||58||
Manmohan SinghServant Nanak has entered Thine sanctuary, O God, save the honour of Thine sanctuary, O God, save the honour of Thine serf.
Manmohan Singh (Punjabi)ਨੌਕਰ ਨਾਨਕ ਨੇ ਤੇਰੀ ਸਰਣਿ ਲਈ ਹੈ, ਹੈ ਵਾਹਿਗੁਰੂ! ਆਪਣੇ ਨਫਰ ਦੀ ਇੱਜਤ ਦੀ ਰਖਵਾਲੀ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਤੇਰੀ ਸਰਣ ਕੋ ਪ੍ਰਾਪਤ ਭਏ ਹੈਂ ਅਪਨੇ ਜਨੋਂ ਕੀ ਪ੍ਰਤਗ੍ਯਾ ਵਡਿਆਈ ਰਖੋਂ॥੪॥੬॥੨੦॥੫੮॥
Prof. Sahib Singhਹੇ ਦਾਸ ਨਾਨਕ! (ਅਰਦਾਸ ਕਰ ਤੇ ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਦਾਸ ਦੀ ਲਾਜ ਰੱਖ ॥੪॥੬॥੨੦॥੫੮॥

ਪਦ ਅਰਥ ਪੈਜ = ਲਾਜ, ਇੱਜ਼ਤ ॥੪॥

SikhNet (Spanish)Busco Tu Refugio, oh Señor, salva ahora mi honor. (4-6-20-58)

Open this shabad →

Shabad Guru Ramdas Ji Raag Gauree continues on Ang 171

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

Sant Singh KhalsaGauree Poorbee, Fourth Mehl:
Manmohan SinghGauri Purbi 4th Guru.
Manmohan Singh (Punjabi)ਗਊੜੀ ਪੂਰਬੀ ਪਾਤਸ਼ਾਹੀ ਚੋਥੀ।
SikhNet (Spanish)Gauri Purbi, Mejl Guru Ram Das, Cuarto Canal Divino.

ਇਹੁ ਮਨੂਆ. ਖਿਨੁ ਨ ਟਿਕੈ. ਬਹੁ ਰੰਗੀ; ਦਹ ਦਹ ਦਿਸਿ ਚਲਿ ਚਲਿ ਹਾਢੇ ॥

eihu manooaa. khin na ttikai. bahu rangee; deh deh dis chal chal haadte |

Sant Singh KhalsaThis mind does not hold still, even for an instant. Distracted by all sorts of distractions, it wanders around aimlessly in the ten directions.
Manmohan SinghThis mind of many whims rests not for a moment. It wanders about aimlessly in all the ten directions.
Manmohan Singh (Punjabi)ਘਣਿਆਂ ਤਰੰਗਾਂ ਵਾਲਾ ਇਹ ਮਨੂਆਂ ਇਕ ਮੁਹਤ ਲਈ ਭੀ ਨਹੀਂ ਠਹਿਰਦਾ। ਇਹ ਦਸਾਂ ਹੀ ਪਾਸਿਆਂ ਅੰਦਰ ਟੱਕਰਾਂ ਮਾਰਦਾ ਫਿਰਦਾ ਹੈ।
Fareedkot Teekaਇਹ ਜੋ ਮੇਰਾ ਮਨ ਅਨੇਕ ਸੰਕਲਪੋਂ ਰੂਪੀ ਬਹੁਤ ਰੰਗੋਂ ਵਾਲਾ ਹੈ, ਸੋ ਖਿਨ ਨਹੀਂ ਟਿਕਤਾ, ਔਰ ਵਾਸਨਾ ਸੇ (ਦਹ) ਦਗਧ ਹੂਆ (ਦਹ) ਦਸੋਂ ਦਿਸਾ ਮੇਂ (ਚਲਿ) ਭੰਬੀਰੀ ਕੇ ਸਮ ਜੋ ਕਾਠ ਕਾ ਖਲੌਨਾ ਹੈ (ਚਲਿ) ਚਲਾਇਵਾਨ ਹੂਆ, ਭਾਵ ਸੇ ਅਤੀ ਚੰਚਲ ਹੋ ਕਰ ਜੋ (ਹਾਢੇ) ਫਿਰਤਾ ਥਾ। ਭਾਵ ਏਹ ਕਿ ਸ੍ਵਰਗ ਪਤਾਲ ਕੇ ਪਦਾਰਥੋਂ ਕੇ ਸੰਕਲਪ ਰਚਤਾ ਥਾ॥
Prof. Sahib Singh(ਮੇਰਾ) ਇਹ ਅੰਞਾਣ ਮਨ ਬਹੁਤ ਰੰਗ-ਤਮਾਸ਼ਿਆਂ ਵਿਚ (ਫਸ ਕੇ) ਰਤਾ ਭਰ ਭੀ ਟਿਕਦਾ ਨਹੀਂ, ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਹੈ।

ਪਦ ਅਰਥ ਮਨੂਆ = ਅੰਞਾਣ ਮਨ। ਖਿਨੁ = ਰਤਾ ਭਰ ਭੀ। ਬਹੁ ਰੰਗੀ = ਬਹੁਤ ਰੰਗ-ਤਮਾਸ਼ਿਆਂ ਵਿਚ (ਫਸ ਕੇ)। ਦਹ = ਦਸ। ਦਿਸਿ = ਪਾਸੇ ਵਲ। ਚਲਿ = ਚੱਲ ਕੇ, ਦੌੜ ਕੇ। ਹਾਢੇ = ਭਟਕਦਾ ਹੈ।

SikhNet (Spanish)La mente nunca está en calma, se proyecta en distintas formas y se esconde también, vagando y distrayéndose en las diez direcciones.

Open this shabad (10 lines, Angs 170-171) →

Ang 170 of 1430