ੴ

ਸਿੱਖਬਾਣੀ · SikhBani

Ang 171

Sri Guru Granth Sahib · Raag Gauree · 4 shabads, 33 lines
Translations
Shabad Guru Ramdas Ji Raag Gauree continued from Ang 170

ਗੁਰੁ ਪੂਰਾ ਪਾਇਆ ਵਡਭਾਗੀ; ਹਰਿ ਮੰਤ੍ਰੁ ਦੀਆ. ਮਨੁ ਠਾਢੇ ॥੧॥

gur pooraa paaeaa vaddabhaagee; har mantru deea. man tthaadte |1|

Sant Singh KhalsaI have found the Perfect Guru, through great good fortune; He has given me the Mantra of the Lord's Name, and my mind has become quiet and tranquil. ||1||
Manmohan SinghThrough the greatest good luck, I have obtained the Perfect Guru. who has given me God's Name, by which the mind has become tranquil.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਮੈਨੂੰ ਪੂਰਨ ਗੁਰੂ ਪ੍ਰਾਪਤ ਹੋ ਗਏ ਹਨ, ਜਿਨ੍ਹਾਂ ਨੇ ਮੈਨੂੰ ਰੱਬ ਦਾ ਨਾਮ ਦਿੱਤਾ ਹੈ, ਜਿਸ ਨਾਲ ਮਨੂਆਂ ਅਸਥਿਰ ਹੋ ਗਿਆ ਹੈ।
Fareedkot Teekaਜਬ ਪੂਰਾ ਗੁਰੂ ਵੱਡੇ ਭਾਗੋਂ ਕਰ ਪ੍ਰਾਪਤ ਭਇਆ, ਅਰ ਤਿਸਨੇ ਹੇ ਹਰੀ! ਤੇਰਾ ਨਾਮ ਮੰਤ੍ਰ ਦੀਆ ਤਬ (ਮਨੁ ਠਾਢੇ) ਅੰਤਹਕਰਣ ਸਾਂਤਿ ਹੂਏ ਵਾ ਇਸਥਿਤ ਹੂਏ॥੧॥
Prof. Sahib Singh(ਪਰ ਹੁਣ) ਵੱਡੇ ਭਾਗਾਂ ਨਾਲ (ਮੈਨੂੰ) ਪੂਰਾ ਗੁਰੂ ਮਿਲ ਪਿਆ ਹੈ, ਉਸ ਨੇ ਪ੍ਰਭੂ (-ਨਾਮ ਸਿਮਰਨ ਦਾ) ਉਪਦੇਸ਼ ਦਿੱਤਾ ਹੈ (ਜਿਸ ਦੀ ਬਰਕਤਿ ਨਾਲ) ਮਨ ਸ਼ਾਂਤ ਹੋ ਗਿਆ ਹੈ ॥੧॥

ਪਦ ਅਰਥ ਠਾਢੇ = ਖਲੋ ਗਿਆ ਹੈ ॥੧॥

SikhNet (Spanish)Cuando uno encuentra al Guru por una buena fortuna, Él lo condecora con el Mantra de la Paz. (1)

ਰਾਮ ਹਮ; ਸਤਿਗੁਰ ਲਾਲੇ ਕਾਂਢੇ ॥੧॥ ਰਹਾਉ ॥

raam ham; satigur laale kaandte |1| rahaau |

Sant Singh KhalsaO Lord, I am the slave of the True Guru. ||1||Pause||
Manmohan SinghMy pervading God, I am said to be the slave of the True Guru. Pause.
Manmohan Singh (Punjabi)ਮੇਰੇ ਵਿਆਪਕ ਵਾਹਿਗੁਰੂ ਮੈਂ ਸੱਚੇ ਗੁਰਾਂ ਦਾ ਗੁਮਾਸ਼ਤਾ ਆਖਿਆਂ ਜਾਂਦਾ ਹਾਂ। ਠਹਿਰਾਉ।
Fareedkot Teekaਹੇ ਰਾਮ! ਹਮ ਸਤਿਗੁਰੋਂ ਕੇ ਗੁਲਾਮ ਕਹੀਤੇ ਹਾਂ॥੧॥ ਰਹਾਉ ॥
Prof. Sahib Singhਹੇ ਰਾਮ! ਮੈਂ ਗੁਰੂ ਦਾ ਗ਼ੁਲਾਮ ਅਖਵਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਲਾਲੇ = ਗੁਲਾਮ। ਕਾਂਢੇ = ਅਖਵਾਂਦੇ ਹਾਂ ॥੧॥ ਰਹਾਉ ॥

SikhNet (Spanish)Oh Señor, soy el Esclavo del Guru Verdadero.

ਹਮਰੈ ਮਸਤਕਿ ਦਾਗੁ ਦਗਾਨਾ; ਹਮ ਕਰਜ ਗੁਰੂ ਬਹੁ ਸਾਢੇ ॥

hamarai masatak daag dagaanaa; ham karaj guroo bahu saadte |

Sant Singh KhalsaMy forehead has been branded with His brand; I owe such a great debt to the Guru.
Manmohan SinghOn my brow the brand of being guru's slave is branded. A greatly accumulated debt, I owe unto the Guru.
Manmohan Singh (Punjabi)ਮੇਰੇ ਮਥੇ ਉਤੇ ਗੁਰਾਂ ਦੇ ਗੁਲਾਮ ਹੋਣ ਦਾ ਠੱਪਾ ਲੱਗਾ ਹੋਇਆ ਹੈ। ਜਮ੍ਹਾ ਹੋਇਆ ਭਾਰੀ ਕਰਜਾ ਮੈਂ ਗੁਰਾਂ ਦਾ ਦੇਣਾ ਹੈ।
Fareedkot Teekaਹਮਾਰੇ ਮਸਤਕ ਊਪਰ ਪ੍ਰੇਮ ਰੂਪੀ (ਦਾਗੁ) ਨਸਾਨ (ਦਾਗਨਾ) ਲਗਾਯਾ ਹੈ। ਹਮ ਗੁਰੋਂ ਕਾ ਕਰਜ ਬਹੁਤ (ਸਾਢੇ) ਭਰਤੇ ਹਾਂ, ਭਾਵ ਏਹਿ ਕਿ ਗੁਰੋਂ ਕੇ ਰਿਣੀ ਹਾਂ॥
Prof. Sahib Singh(ਗੁਰੂ ਦੇ ਉਪਕਾਰ ਦਾ ਇਹ) ਬਹੁਤ ਕਰਜ਼ਾ (ਮੇਰੇ ਸਿਰ ਉਤੇ) ਇਕੱਠਾ ਹੋ ਗਿਆ ਹੈ (ਇਹ ਕਰਜ਼ਾ ਉਤਰ ਨਹੀਂ ਸਕਦਾ, ਉਸ ਦੇ ਇਵਜ਼ ਮੈਂ ਗੁਰੂ ਦਾ ਗ਼ੁਲਾਮ ਬਣ ਗਿਆ ਹਾਂ, ਤੇ) ਮੇਰੇ ਮੱਥੇ ਉਤੇ (ਗ਼ੁਲਾਮੀ ਦਾ) ਨਿਸ਼ਾਨ ਦਾਗਿਆ ਗਿਆ ਹੈ।

ਪਦ ਅਰਥ ਮਸਤਕਿ = ਮੱਥੇ ਉਤੇ। ਦਾਗੁ = ਨਿਸ਼ਾਨ। ਦਗਾਨਾ = ਦਾਗਿਆ ਗਿਆ ਹੈ। ਸਾਢੇ = ਸਾਂਢੇ, ਇਕੱਠਾ ਕਰ ਲਿਆ ਹੈ।

SikhNet (Spanish)Mi deuda con Él es tan grande que llevo sobre mi frente Su Sello de Propiedad.

ਪਰਉਪਕਾਰੁ. ਪੁੰਨੁ ਬਹੁ ਕੀਆ; ਭਉ ਦੁਤਰੁ ਤਾਰਿ ਪਰਾਢੇ ॥੨॥

praupakaar. pun bahu keea; bhau dutar taar paraadte |2|

Sant Singh KhalsaHe has been so generous and kind to me; He has carried me across the treacherous and terrifying world-ocean. ||2||
Manmohan Singhhe has done me much beneficence and benevolence, and has ferried me across the formidable and terrible ocean.
Manmohan Singh (Punjabi)ਉਨ੍ਹਾਂ ਨੇ ਮੇਰੇ ਉਤੇ ਘਣਾ ਭਲਾ ਤੇ ਨੇਕੀ ਕੀਤੀ ਹੈ ਅਤੇ ਮੈਨੂ ਕਠਨ ਤੇ ਭਿਆਨਕ ਸਮੁੰਦਰ ਤੋਂ ਪਾਰ ਉਤਾਰ ਦਿਤਾ ਹੈ।
Fareedkot Teekaਹਮਾਰੇ ਪਰ ਬਹੁਤ ਪਰਉਪਕਾਰ ਤਥਾ ਪੁੰਨ ਕੀਆ ਹੈ, ਕਿਉਂਕਿ ਜਿਸ ਕਾ ਤਰਨਾ ਭੈਦਾਇਕ ਕਠਨ ਹੈ ਐਸੇ ਸੰਸਾਰ ਸਮੁੰਦਰ ਸੇ ਤਾਰ ਕਰ (ਪਰਾਢੇ) ਪਾਰ ਕੀਏ ਹਾਂ; ਭਾਵ ਸੇ ਗੁਰ ਕ੍ਰਿਪਾ ਸੇ ਬ੍ਰਹਮ ਪ੍ਰਾਪਤੀ ਹੋਈ ਹੈ॥੨॥
Prof. Sahib Singh(ਪੂਰੇ ਗੁਰੂ ਨੇ ਮੇਰੇ ਉਤੇ) ਬਹੁਤ ਪਰਉਪਕਾਰ ਕੀਤਾ ਹੈ ਭਲਾਈ ਕੀਤੀ ਹੈ, ਮੈਨੂੰ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਸੀ ॥੨॥

ਪਦ ਅਰਥ ਪੁੰਨੁ = ਭਲਾਈ, ਨੇਕੀ। ਭਉ = ਭਵ-ਸਾਗਰ। ਦੁਤਰੁ = (दुस्तर) ਜਿਸ ਤੋਂ ਤਰਨਾ ਔਖਾ ਹੈ। ਪਰਾਢੇ = ਪਾਰ ਕਰ ਦਿੱਤਾ ਹੈ ॥੨॥

SikhNet (Spanish)Él fue Benévolo y Compasivo conmigo y así nadé a través del infranqueable mar del miedo.(2)

ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ; ਤਿਨ ਕੂਰੇ ਗਾਢਨ ਗਾਢੇ ॥

jin kau preet ridai har naahee; tin koore gaadtan gaadte |

Sant Singh KhalsaThose who do not have love for the Lord within their hearts, harbor only false intentions and goals.
Manmohan SinghThey who have not God's love in their heart, hatch many false plots.
Manmohan Singh (Punjabi)ਜਿਨ੍ਹਾਂ ਦੇ ਦਿਲ ਅੰਦਰ ਭਗਵਾਨ ਦੀ ਮੁਹੱਬਤ ਨਹੀਂ ਉਹ ਘਣੇ ਝੂਠੇ ਮਨਸੂਬੇ ਬੰਨ੍ਹਦੇ ਹਨ।
Fareedkot Teekaਹੇ ਹਰੀ! ਜਿਨ ਕਉ ਰਿਦੇ ਮੇਂ ਤੇਰੀ ਪ੍ਰੀਤੀ ਨਹੀਂ ਤਿਨ ਪੁਰਸ਼ੋਂ ਨੇ ਝੂਠੇ ਗੰਢਣੋਂ ਕੇ ਗੰਢਿਆ ਹੈ; ਭਾਵ ਏਹ ਕਿ ਦੰਭ ਕਰਤੇ ਫਿਰਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਨਹੀਂ ਹੁੰਦਾ (ਜੇ ਉਹ ਬਾਹਰ ਲੋਕਾਚਾਰੀ ਪਿਆਰ ਦਾ ਕੋਈ ਵਿਖਾਵਾ ਕਰਦੇ ਹਨ, ਤਾਂ) ਉਹ ਝੂਠੇ ਗੰਢ-ਤੁਪ ਹੀ ਕਰਦੇ ਹਨ।

ਪਦ ਅਰਥ ਰਿਦੈ = ਹਿਰਦੇ ਵਿਚ। ਕੂਰੇ = ਝੂਠੇ।

SikhNet (Spanish)Aquél que no ama al Señor, todos sus demás apegos son falsos,

ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ; ਤਿਉ ਮਨਮੁਖ ਗਰਭਿ ਗਲਾਢੇ ॥੩॥

jiau paanee kaagad binas jaat hai; tiau manamukh garabh galaadte |3|

Sant Singh KhalsaAs paper breaks down and dissolves in water, the self-willed manmukh wastes away in arrogant pride. ||3||
Manmohan SinghAs the paper is dissolved in water, so is an apostate wasted away in pride.
Manmohan Singh (Punjabi)ਜਿਸ ਤਰ੍ਹਾਂ ਜਲ ਵਿੱਚ ਕਾਗਜ ਨਾਸ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਅਧਰਮੀ ਹੰਕਾਰ ਅੰਦਰ ਖੁਰ ਜਾਂਦਾ ਹੈ।
Fareedkot Teekaਜੈਸੇ ਪਾਣੀ ਮੇਂ ਕਾਗਜ਼ ਸੀਘਰ ਹੀ ਬਿਨਸ ਜਾਤਾ ਹੈ, ਤੈਸੇ ਮਨਮੁਖ ਗਰਭ ਮੇਂ ਗਲਤੇ ਹੈਂ ਅਰਥਾਤ ਜਨਮਤੇ ਮਰਤੇ ਹੈਂ॥
Prof. Sahib Singhਜਿਵੇਂ ਪਾਣੀ ਵਿਚ (ਪਿਆ) ਕਾਗਜ਼ ਗਲ ਜਾਂਦਾ ਹੈ ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ-ਪ੍ਰੀਤਿ ਤੋਂ ਸੱਖਣੇ ਹੋਣ ਕਰਕੇ) ਜੂਨਾਂ ਦੇ ਗੇੜ ਵਿਚ (ਆਪਣੇ ਆਤਮਕ ਜੀਵਨ ਵਲੋਂ) ਗਲ ਜਾਂਦੇ ਹਨ ॥੩॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਗਰਭਿ = ਗਰਭ ਵਿਚ, ਜੂਨਾਂ ਦੇ ਗੇੜ ਵਿਚ। ਗਲਾਢੇ = ਗਲਦੇ ਹਨ ॥੩॥

SikhNet (Spanish)así como el papel se disuelve en el agua, así los arrogantes Manmukjs son desvanecidos por su ego. (3)

ਹਮ ਜਾਨਿਆ ਕਛੂ ਨ ਜਾਨਹ ਆਗੈ; ਜਿਉ ਹਰਿ ਰਾਖੈ ਤਿਉ ਠਾਢੇ ॥

ham jaaniaa kachhoo na jaanah aagai; jiau har raakhai tiau tthaadte |

Sant Singh KhalsaI know nothing, and I do not know the future; as the Lord keeps me, so do I stand.
Manmohan SinghI know nothing of past, nor do I know anything regarding future. As god keeps me so do I stand.
Manmohan Singh (Punjabi)ਮੈਨੂੰ ਪਿਛੇ ਦਾ ਕੁਝ ਪਤਾ ਨਹੀਂ, ਨਾਂ ਹੀ ਮੈਂ ਭਵਿੱਖਤ ਬਾਰੇ ਕੁਝ ਜਾਣਦਾ ਹਾਂ, ਜਿਕੁੰ ਵਾਹਿਗੁਰੂ ਮੈਨੂੰ ਰਖਦਾ ਹੈ ਓਕਣ ਹੀ ਮੈਂ ਖੜਾ ਹੁੰਦਾ ਹਾਂ।
Fareedkot Teekaਹਮ ਪੂਰਬ ਕਾਲ ਮੇਂ ਕਛੁ ਨਹੀਂ ਜਾਨਿਆਂ ਔਰ ਭਵਿਖਤ ਮੇਂ ਭੀ ਤੇਰੇ ਬਿਨਾਂ ਕਛੁ ਔਰ ਨਹੀਂ ਜਾਨੇਂਗੇ, ਪੁਨਾ ਵਰਤਮਾਨ ਮੇਂ ਭੀ ਕੁਛ ਨਹੀਂ ਜਾਨਿਆਂ ਹੈ। ਹੇ ਹਰੀ! ਜੈਸੇ ਤੂੰ ਰਾਖੇਂ ਤੈਸੇ (ਠਾਢੇ) ਇਸਥਿਤ ਹੈਂ॥
Prof. Sahib Singh(ਪਰ ਸਾਡੀ ਜੀਵਾਂ ਦੀ ਕੋਈ ਚਤੁਰਾਈ ਸਿਆਣਪ ਕੰਮ ਨਹੀਂ ਕਰ ਸਕਦੀ) ਨਾਹ (ਹੁਣ ਤਕ) ਅਸੀਂ ਜੀਵ ਕੋਈ ਚਤੁਰਾਈ-ਸਿਆਣਪ ਕਰ ਸਕੇ ਹਾਂ, ਨਾਹ ਹੀ ਅਗਾਂਹ ਨੂੰ ਹੀ ਕਰ ਸਕਾਂਗੇ। ਜਿਵੇਂ ਪਰਮਾਤਮਾ ਸਾਨੂੰ ਰੱਖਦਾ ਹੈ ਉਸੇ ਹਾਲਤ ਵਿਚ ਅਸੀਂ ਟਿਕਦੇ ਹਾਂ।

ਪਦ ਅਰਥ ਨ ਜਾਨਹ = ਅਸੀਂ ਨਹੀਂ ਜਾਣਦੇ। ਆਗੈ = ਆਉਣ ਵਾਲੇ ਸਮੇ ਵਿਚ। ਠਾਢੇ = ਖੜੇ ਹਾਂ।

SikhNet (Spanish)Nunca hemos sabido nada, no sabemos nada ahora, y estamos sólo donde Él quiere que estemos.

ਹਮ ਭੂਲ ਚੂਕ ਗੁਰ ਕਿਰਪਾ ਧਾਰਹੁ; ਜਨ ਨਾਨਕ ਕੁਤਰੇ ਕਾਢੇ ॥੪॥੭॥੨੧॥੫੯॥

ham bhool chook gur kirapaa dhaarahu; jan naanak kutare kaadte |4|7|21|59|

Sant Singh KhalsaFor my failings and mistakes, O Guru, grant me Your Grace; servant Nanak is Your obedient dog. ||4||7||21||59||
Manmohan SinghI am filled with shortcoming and mistakes. O my Guru, take pity on me. Serf Nanak is known as a dog of Thine.
Manmohan Singh (Punjabi)ਮੈਂ ਕਮੀਆਂ ਤੇ ਗਲਤੀਆਂ ਨਾਲ ਭਰਪੂਰ ਹਾਂ। ਮੇਰੇ ਗੁਰਦੇਵ ਮੇਰੇ ਉਤੇ ਤਰਸ ਕਰ। ਨੌਕਰ ਨਾਨਕ ਤੇਰਾ ਕੁੱਤਾ ਕਰ ਕੇ ਜਾਣਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਗੁਰ) ਵਾਹਿਗੁਰੂ! ਹਮ ਮਨ ਬਾਣੀ ਕਰ ਭੂਲਣੇ ਵਾਲੇ ਹੈਂ ਔਰ (ਕੁਤਰੇ ਕਾਢੇ) ਕੁਤਰ ਕਰ ਕੇ ਕਢਣੇ ਵਾਲੇ ਹੈਂ। ਹਮ ਦਾਸੋਂ ਪਰ ਕਿਰਪਾ ਧਾਰੋ ਵਾ ਤੇਰੇ ਕੂਕਰ ਹਾਂ ਕਢ ਲੇਵੋ; ਵਾ ਕੁਤਾਰੂ ਹਾਂ ਡੁਬਤਿਆਂ ਕੋ ਕਢ ਲੇਵੋ; ਵਾ (ਕੁਤਰੇ) ਦੁਸਤ੍ਰ ਜੋ ਵਿਸੇ ਹੈਂ ਤਿਨ ਸੇ ਕਢ ਲੇਵੋ; ਵਾ (ਕੁਤਰੇ) ਜੋ ਜੀਵ ਵਿਸੇਸ ਮੋਠਾਂ ਕੇ ਕਾਢਣੇ ਵਾਲੇ ਹੋਤੇ ਹੈਂ ਮੋਠ ਤਿਨ ਕੋ ਪਾਲਤੇ ਹੈਂ। ਸੋ ਅਵਗਿਆ ਕਰਤੇ ਹੈਂ। ਤਦ ਵਤ ਹਮ ਜੀਵੋਂ ਨੇ ਆਪ ਕੋ ਭੁਲਾਇ ਦੀਆ ਹੈ ਏਹੀ ਪਰਮ ਅਗ੍ਯਾਨ ਹੈ, ਆਪ ਹਮਾਰੀ ਅਵਗਿਆ ਭੁਲਾਇ ਕਰ ਪਾਲਨਾ ਕਰਤੇ ਹੋ; ਵਾ (ਕੁ) ਪ੍ਰਿਥੀ ਕੇ (ਤਰੇ) ਤਲੇ, ਭਾਵ ਨਰਕਾਂ ਕੋ ਜਾਤੇ ਥੇ ਆਪ ਨੇ ਕਢ ਲੀਏ ਹਾਂ॥੪॥੭॥੨੧॥੫੯॥
Prof. Sahib Singhਹੇ ਦਾਸ ਨਾਨਕ! (ਉਸ ਦੇ ਦਰ ਤੇ ਅਰਦਾਸ ਹੀ ਫਬਦੀ ਹੈ। ਅਰਦਾਸ ਕਰੋ ਤੇ ਆਖੋ-) ਹੇ ਗੁਰੂ! ਸਾਡੀਆਂ ਭੁੱਲਾਂ ਚੁੱਕਾਂ (ਅਣਡਿੱਠ ਕਰ ਕੇ ਸਾਡੇ ਉਤੇ) ਮਿਹਰ ਕਰੋ, ਅਸੀਂ (ਤੁਹਾਡੇ ਦਰ ਦੇ) ਕੂਕਰ ਅਖਵਾਂਦੇ ਹਾਂ ॥੪॥੭॥੨੧॥੫੯॥

ਪਦ ਅਰਥ ਕੁਤਰੇ = ਕੁੱਤੇ, ਕੂਕਰ। ਕਾਢੇ = ਅਖਵਾਂਦੇ ਹਾਂ ॥੪॥

SikhNet (Spanish)Perdona las debilidades de Nanak en Tu Misericordia, oh Guru, pues él tiene tanta Fe en Ti, como el perro la tiene en su amo.(4-7-21-59)

Open this shabad (10 lines, Angs 170-171) →

Shabad Guru Ramdas Ji Raag Gauree

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

Sant Singh KhalsaGauree Poorbee, Fourth Mehl:
Manmohan SinghGauri Purbi, 4th Guru.
Manmohan Singh (Punjabi)ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
SikhNet (Spanish)Gauri Purbi, Mejl Guru Ram Das, Cuarto Canal Divino.

ਕਾਮਿ ਕਰੋਧਿ ਨਗਰੁ ਬਹੁ ਭਰਿਆ; ਮਿਲਿ ਸਾਧੂ ਖੰਡਲ ਖੰਡਾ ਹੇ ॥

kaam karodh nagar bahu bhariaa; mil saadhoo khanddal khanddaa he |

Sant Singh KhalsaThe body-village is filled to overflowing with sexual desire and anger, which were broken into bits when I met with the Holy Saint.
Manmohan Singhwith lust and wrath, the body village is full to the brim. By meeting the saint Guru I have broken both into pieces.
Manmohan Singh (Punjabi)ਭੋਗ-ਰਸ ਅਤੇ ਰੋਹੁ ਨਾਲ ਦੇਹਿ ਪਿੰਡ ਕੰਢਿਆਂ ਤਾਈ ਡੱਕਿਆਂ ਹੋਇਆ ਹੈ। ਸੰਤ ਗੁਰਦੇਵ ਜੀ ਨੂੰ ਮਿਲ ਕੇ ਮੈਂ ਦੋਹਾਂ ਨੂੰ ਭੰਨ ਤੋੜ ਕੇ ਪਾਸ਼ ਪਾਸ਼ ਕਰ ਦਿੱਤਾ ਹੈ।
Fareedkot Teekaਹੇ ਭਾਈ! ਕਾਂਮ, ਕਰੋਧਿ ਆਦਿ ਬਿਕਾਰੋਂ ਸੇ ਸਰੀਰ ਰੂਪੀ ਨਗਰੁ ਅਤੀ ਭਰਾ ਹੂਆ ਥਾ। (ਸਾਧੂ) ਸ਼ਾਂਤਿਰੂਪੁ ਗੁਰੋਂ ਕੇ ਸਾਥ ਮਿਲ ਕੇ (ਖੰਡਲ) ਸੰਮੂਹ ਵਿਕਾਰੋਂ ਕੋ (ਖੰਡਾ) ਖੰਡਨ ਕੀਆ ਹੈ॥
Prof. Sahib Singh(ਹੇ ਭਾਈ!) ਇਹ ਸਰੀਰ-ਨਗਰ ਕਾਮ ਕ੍ਰੋਧ ਨਾਲ ਬਹੁਤ ਭਰਿਆ ਰਹਿੰਦਾ ਹੈ (ਗੰਦਾ ਹੋਇਆ ਰਹਿੰਦਾ ਹੈ), ਗੁਰੂ ਨੂੰ ਮਿਲ ਕੇ (ਕਾਮ ਕ੍ਰੋਧ ਆਦਿਕ ਦੇ) ਸਾਰੇ ਅੰਸ਼ ਨਾਸ ਕਰ ਲਏ ਜਾਂਦੇ ਹਨ।

ਪਦ ਅਰਥ ਕਾਮਿ = ਕਾਮ ਨਾਲ। ਕਰੋਧਿ = ਕ੍ਰੋਧ ਨਾਲ। ਨਗਰੁ = ਸਰੀਰ-ਨਗਰ। ਸਾਧੂ = ਗੁਰੂ। ਖੰਡਲ = ਟੋਟੇ, ਅੰਸ਼ (खण्डल = a piece)। ਖੰਡਾ = ਨਾਸ ਕਰ ਦਿੱਤਾ।

SikhNet (Spanish)La lujuria y el enojo infestan la ciudad del cuerpo, pero cuando me encuentro con los Santos, puedo enfrentarme a esos dos.

ਪੂਰਬਿ ਲਿਖਤ ਲਿਖੇ ਗੁਰੁ ਪਾਇਆ; ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥

poorab likhat likhe gur paaeaa; man har liv manddal manddaa he |1|

Sant Singh KhalsaBy pre-ordained destiny, I have met with the Guru. I have entered into the realm of the Lord's Love. ||1||
Manmohan SinghBy virtue of the pre-ordained writ I have obtained the Guru and entered the realm of Lord's Love.
Manmohan Singh (Punjabi)ਧੁਰ ਦੀ ਲਿਖੀ ਹੋਈ ਲਿਖਤਾਕਾਰ ਦੀ ਬਦੋਲਤ ਮੈਂ ਗੁਰਾਂ ਨੂੰ ਪਾ ਲਿਆ ਹੈ ਅਤੇ ਪ੍ਰਭੂ ਦੀ ਪ੍ਰੀਤ ਦੇ ਦੇਸ ਅੰਦਰ ਦਾਖਲ ਹੋ ਗਿਆ ਹਾਂ।
Fareedkot Teekaਹੇ ਭਾਈ! ਪੂਰਬ ਲਿਖਤ ਲੇਖਾਨੁਸਾਰ ਜਿਨੋ ਨੇ ਗੁਰੋਂ ਕੋ ਪਾਇਆ ਹੈ, ਤਿਨ ਕਾ ਮਨੁ ਹਰਿ ਕੀ (ਲਿਵ) ਪ੍ਰੀਤਿ ਕੇ (ਮੰਡਲ) ਮੰਡਾਨ ਮੇਂ, ਕ੍ਯਾ ਸਥਾਨ ਮੇਂ (ਮੰਡਾ) ਭੂਸਤ ਭਯਾ ਹੈ॥੧॥
Prof. Sahib Singhਪੂਰਬਲੇ ਜਨਮ ਵਿਚ (ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜਿਸ ਮਨੁੱਖ ਦੇ ਮੱਥੇ ਉਤੇ) ਲੇਖ ਲਿਖੇ ਜਾਂਦੇ ਹਨ, ਉਸ ਨੂੰ ਗੁਰੂ ਮਿਲ ਪੈਂਦਾ ਹੈ, ਤੇ ਉਸ ਦੇ ਮਨ ਵਿਚ ਹਰਿ-ਚਰਨਾਂ ਵਿਚ ਸੁਰਤ ਜੁੜਨ ਦੀ ਬਰਕਤਿ ਨਾਲ ਆਤਮਕ ਰੌਸ਼ਨੀ ਦੀ ਸਜਾਵਟ ਹੋ ਜਾਂਦੀ ਹੈ ॥੧॥

ਪਦ ਅਰਥ ਪੂਰਬਿ = ਪੂਰਬਲੇ ਜਨਮ ਵਿਚ। ਮਨਿ = ਮਨ ਵਿਚ। ਮੰਡਲ = ਰੌਸ਼ਨੀ ਦੇ ਚੱਕਰ (ਜਿਵੇਂ ਸੂਰਜ ਤੇ ਚੰਦ ਦੇ ਦੁਆਲੇ ਦਾ ਚੱਕਰ)। ਮੰਡਾ = ਸਜਾਇਆ ॥੧॥

SikhNet (Spanish)Yo estaba destinado a encontrarme con el Guru y así fue que me llené del Amor de Dios. (1)

ਕਰਿ ਸਾਧੂ ਅੰਜੁਲੀ; ਪੁੰਨੁ ਵਡਾ ਹੇ ॥

kar saadhoo anjulee; pun vaddaa he |

Sant Singh KhalsaGreet the Holy Saint with your palms pressed together; this is an act of great merit.
Manmohan SinghMake obeisance with joined hands unto the Saint Guru.
Manmohan Singh (Punjabi)ਸੰਤ ਗੁਰਾਂ ਨੂੰ ਹਥ ਜੋੜ ਕੇ ਨਮਸ਼ਕਾਰ ਕਰ, ਇਹ ਇਕ ਭਾਰਾ ਨੇਕ ਕੰਮ ਹੈ।
Fareedkot Teekaਸਾਧੂਓਂ ਕੋ (ਔਜੁਲੀ) ਹਾਥ ਜੋੜ ਕਰ ਨਮਸਕਾਰ ਕਰੀਏ, ਤਬ ਵਡਾ ਪੁਨੁ ਹੋਤਾ ਹੈ॥
Prof. Sahib Singh(ਹੇ ਭਾਈ!) ਗੁਰੂ ਅੱਗੇ ਹੱਥ ਜੋੜ ਕੇ ਨਮਸਕਾਰ ਕਰ, ਇਹ ਵੱਡਾ ਨੇਕ ਕੰਮ ਹੈ।

ਪਦ ਅਰਥ ਅੰਜੁਲੀ = {अंजलिः ਬੁੱਕ। अंजलि कृ = ਦੋਵੇਂ ਹੱਥ ਜੋੜ ਕੇ ਨਮਸਕਾਰ ਕਰਨ ਲਈ ਸਿਰ ਤਕ ਅਪੜਾਣੇ} ਹੱਥ ਜੋੜ ਕੇ ਅਰਦਾਸ।

SikhNet (Spanish)Saluda con tus palmas juntas a los Santos, ésta es una acción de gran mérito,

ਕਰਿ ਡੰਡਉਤ; ਪੁਨੁ ਵਡਾ ਹੇ ॥੧॥ ਰਹਾਉ ॥

kar ddanddaut; pun vaddaa he |1| rahaau |

Sant Singh KhalsaBow down before Him; this is a virtuous action indeed. ||1||Pause||
Manmohan SinghMake a prostrate salutation. This is a great virtue indeed. Pause.
Manmohan Singh (Punjabi)ਲੰਮਾ ਪੈ ਕੇ ਪ੍ਰਣਾਮ ਕਰ, ਇਹ ਇਕ ਵਿਸ਼ਾਲ ਨੇਕੀ ਹੈ। ਠਹਿਰਾਉ।
Fareedkot Teekaਔਰੁ ਡੰਡੌਤ ਕਰਨੇ ਸੇਂ ਅਤੀ ਵਡਾ ਪੁਨੁ ਹੋਤਾ ਹੈ। ਜਿਸ ਕੋ ਸੰਹਸਕ੍ਰਿਤੀ ਮੇ ਦੰਡਵਤ ਬੰਦਨ ਕਹਤੇ ਹੈਂ, ਅਰਥਾਤ ਆਠ ਅੰਗ ੨ ਪੈਰ, ੨ ਹਾਥ, ੧ ਛਾਤੀ, ੧ ਮਸਤਕ, ੧ ਮਨ, ੧ ਬਾਣੀ ਕਰ ਕੇ ਸੰਤੋਂ ਕੇ ਆਗੇ ਦੰਡਵਤ ਪੜੀਏ ਸੋ ਡੰਡਉਤ ਹੈ॥੧॥
Prof. Sahib Singhਗੁਰੂ ਅੱਗੇ ਡੰਡਉਤ ਕਰ, ਇਹ ਬੜਾ ਭਲਾ ਕੰਮ ਹੈ ॥੧॥ ਰਹਾਉ ॥

ਪਦ ਅਰਥ ਪੁੰਨੁ = ਭਲਾਈ, ਭਲਾ ਕੰਮ। ਡੰਡਉਤ = (दण्डवत्) ਡੰਡੇ ਵਾਂਗ ਸਿੱਧੇ ਲੇਟ ਕੇ ਪਰਨਾਣ ॥੧॥ ਰਹਾਉ ॥

SikhNet (Spanish)tírate y póstrate ante ellos. (1-Pausa)

ਸਾਕਤ. ਹਰਿ ਰਸ ਸਾਦੁ. ਨ ਜਾਨਿਆ; ਤਿਨ ਅੰਤਰਿ. ਹਉਮੈ ਕੰਡਾ ਹੇ ॥

saakat. har ras saad. na jaaniaa; tin antar. haumai kanddaa he |

Sant Singh KhalsaThe wicked shaaktas, the faithless cynics, do not know the taste of the Lord's sublime essence. The thorn of egotism is embedded deep within them.
Manmohan SinghThe mammon worshipper knows not the relish of God's elixir; within him is the thorn, of pride.
Manmohan Singh (Punjabi)ਮਾਇਆ ਦਾ ਉਪਾਸ਼ਕ ਵਾਹਿਗੁਰੂ ਦੇ ਅੰਮ੍ਰਿਤ ਦੇ ਸੁਆਦ ਨੂੰ ਨਹੀਂ ਜਾਣਦਾ। ਉਸ ਦੇ ਅੰਦਰ ਹੰਕਾਰ ਦੀ ਸੂਲ ਹੈ।
Fareedkot Teeka(ਸਾਕਤ) ਮਨਮੁਖੋਂ ਨੇ ਹਰਿ ਰਸ ਕਾ ਸ੍ਵਾਦੁ ਨਹੀ ਜਾਨਾ ਹੈ, ਕ੍ਯੋਂਕਿ ਤਿਨ ਕੇ ਅੰਤਸਕਰਨ ਮੇਂ (ਹਉਮੈ) ਹੰਤਾ, ਮਮਤਾ ਰੂਪੁ ਕੰਡਾ ਹੈ॥
Prof. Sahib Singhਮਾਇਆ-ਵੇੜ੍ਹੇ ਮਨੁੱਖ ਪਰਮਾਤਮਾ ਦੇ ਨਾਮ ਦੇ ਰਸ ਦਾ ਸੁਆਦ ਨਹੀਂ ਜਾਣਦੇ, ਉਹਨਾਂ ਦੇ ਅੰਦਰ ਹਉਮੈ ਦਾ ਕੰਡਾ (ਟਿਕਿਆ ਰਹਿੰਦਾ) ਹੈ।

ਪਦ ਅਰਥ ਸਾਕਤ = ਰੱਬ ਨਾਲੋਂ ਟੁੱਟੇ ਹੋਏ, ਮਾਇਆ-ਵੇੜ੍ਹੇ ਜੀਵ।

SikhNet (Spanish)Los que alaban el poder mundano, no aprecian el Sabor del Poder de Dios, pues en su corazón está clavada la espina del ego.

ਜਿਉ ਜਿਉ ਚਲਹਿ. ਚੁਭੈ ਦੁਖੁ ਪਾਵਹਿ; ਜਮਕਾਲੁ. ਸਹਹਿ ਸਿਰਿ ਡੰਡਾ ਹੇ ॥੨॥

jiau jiau chaleh. chubhai dukh paaveh; jamakaal. saheh sir ddanddaa he |2|

Sant Singh KhalsaThe more they walk away, the deeper it sticks into them, and the more they suffer in pain, until finally, the Messenger of Death smashes his club against their heads. ||2||
Manmohan SinghThe more he walks (away from God), the more it pricks, and more the pain he suffers, and he bears on his head the mace of Death's myrmidon.
Manmohan Singh (Punjabi)ਜਿੰਨੀ ਦੂਰ ਉਹ (ਰੱਬ ਤੋਂ) ਜਾਂਦਾ ਹੈ, ਓਨਾ ਹੀ ਜਿਆਦਾ ਉਹ ਚੁਭਦਾ ਹੈ ਤੇ ਓਨਾ ਹੀ ਬਹੁਤਾ ਉਹ ਕਸ਼ਟ ਉਠਾਉਂਦਾ ਹੈ ਅਤੇ ਉਹ ਮੌਤ ਦੇ ਦੂਤ ਦਾ ਸੋਟਾ ਆਪਣੇ ਸਿਰ ਤੇ ਸਹਾਰਦਾ ਹੈ।
Fareedkot Teekaਜ੍ਯੋਂ ਜ੍ਯੋਂ ਹੰਤਾ, ਮਮਤਾ ਸੇ ਕਰਮੋਂ ਮੇਂ ਚਲਤੇ ਹੈਂ; ਵਾ ਸੰਤੋਂ ਕੀ ਨਿੰਦ੍ਯਾ ਮੈ ਪ੍ਰਵਿਰਤੀ ਹੋਤੇ ਹੈਂ; ਵਾ ਜ੍ਯੋਂ ਜ੍ਯੋਂ ਸੰਤ ਸੁਤੰਤ੍ਰ ਨਿਜ ਆਨੰਦ ਮੈ ਵਿਚਰਤੇ ਹੈਂ, ਤਿਨ ਕੋ ਦੇਖ ਕਰ ਹੰਕਾਰੀ ਦੁਖੀ ਹੋਤੇ ਹੈਂ, ਅਰਥਾਤ ਤਿਨ ਕੇ ਜਸ ਕੋ ਸਹਾਰ ਨਹੀਂ ਸਕਤੇ ਹੈਂ, ਤ੍ਯੋਂ ਤ੍ਯੋਂ ਹਉਮੈ ਕੰਡਾ ਚੁਭਤਾ ਹੈ, ਅਰਥਾਤ ਦੁਖੁ ਪਾਵਤੇ ਹੈਂ। ਅੰਤ ਕੇ ਸਮੇ ਸਿਰ ਪਰ ਜਮਕਾਲ ਕਾ ਡੰਡਾ ਸਹਾਰਤੇ ਹੈਂ॥੨॥
Prof. Sahib Singhਉਹ ਮਨੁੱਖ ਜਿਉਂ ਜਿਉਂ (ਜੀਵਨ-ਮਾਰਗ ਵਿਚ) ਚਲਦੇ ਹਨ ਤਿਉਂ ਤਿਉਂ (ਉਹ ਹਉਮੈ ਦਾ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁਖ ਪਾਂਦੇ ਹਨ, ਉਹ ਆਪਣੇ ਸਿਰ ਉਤੇ ਆਤਮਕ ਮੌਤ-ਰੂਪ ਡੰਡਾ (ਡੰਡੇ ਦੀ ਚੋਟ) ਸਹਾਰਦੇ ਰਹਿੰਦੇ ਹਨ ॥੨॥

ਪਦ ਅਰਥ ਚਲਹਿ = ਚਲਦੇ ਹਨ। ਜਮਕਾਲੁ = ਮੌਤ, ਆਤਮਕ ਮੌਤ। ਸਿਰਿ = ਸਿਰ ਉਤੇ ॥੨॥

SikhNet (Spanish)Sólo el caminar les causa mucho dolor y sufren afligidos de que la muerte se los lleve. (2)

ਹਰਿ ਜਨ ਹਰਿ ਹਰਿ ਨਾਮਿ ਸਮਾਣੇ; ਦੁਖੁ ਜਨਮ ਮਰਣ ਭਵ ਖੰਡਾ ਹੇ ॥

har jan har har naam samaane; dukh janam maran bhav khanddaa he |

Sant Singh KhalsaThe humble servants of the Lord are absorbed in the Name of the Lord, Har, Har. The pain of birth and the fear of death are eradicated.
Manmohan SinghGod's men are absorbed in Lord God's Name and they have broken away the pangs and the fear of birth and death.
Manmohan Singh (Punjabi)ਵਾਹਿਗੁਰੂ ਦੇ ਬੰਦੇ ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ ਅਤੇ ਉਨ੍ਹਾਂ ਨੇ ਜੰਮਣ ਤੇ ਮਰਣ ਦੇ ਕਸ਼ਟ ਅਤੇ ਡਰ ਨੂੰ ਤੋੜ ਮਰੋੜ ਛਡਿਆ ਹੈ।
Fareedkot Teekaਜੋ ਹਰਿ ਕੇ ਦਾਸ ਹੈਂ, ਸੋ ਹਰਿ ਹਰਿ ਨਾਮ ਮੇਂ ਅਭੇਦ ਰਹਤੇ ਹੈਂ। ਤਿਨੋਂ ਨੇ ਜਨਮ ਮਰਨ ਕਾ ਜੋ ਦੁਖੁ ਹੈ, (ਭਵ) ਸੰਸਾਰ ਮੇਂ ਸੋ ਖੰਡਨ ਕੀਆ ਅਭਾਵ ਕੀਆ ਹੈ, ਵਾ ਜਨਮ ਮਰਨ ਕਾ ਦੁਖ ਜੋ (ਭਵ) ਉਤਪਤ ਹੂਆ ਹੂਆ ਥਾ ਤਿਸ ਕੋ ਅਭਾਉ ਕੀਆ ਹੈ॥
Prof. Sahib Singhਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ, ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਦੁਖ ਸੰਸਾਰ-ਸਮੁੰਦਰ (ਦੇ ਵਿਕਾਰਾਂ) ਦਾ ਦੁਖ ਨਾਸ ਹੋ ਜਾਂਦਾ ਹੈ।

ਪਦ ਅਰਥ ਨਾਮਿ = ਨਾਮ ਵਿਚ। ਭਵ = ਸੰਸਾਰ, ਸੰਸਾਰ-ਸਮੁੰਦਰ।

SikhNet (Spanish)Aquéllos que se sienten que pertenecen a Dios y que llegan a ser de Él, se inmergen en Su Nombre.

ਅਬਿਨਾਸੀ ਪੁਰਖੁ ਪਾਇਆ ਪਰਮੇਸਰੁ; ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥

abinaasee purakh paaeaa paramesar; bahu sobh khandd brahamanddaa he |3|

Sant Singh KhalsaThey have obtained the Imperishable Supreme Being, the Transcendent Lord God, and they obtain great honor throughout all the worlds and realms. ||3||
Manmohan SinghThey have obtained the imperishable Supreme Lord God, and great honour is theirs in the various regions and universes.
Manmohan Singh (Punjabi)ਉਨ੍ਹਾਂ ਨੇ ਨਾਸ-ਰਹਿ ਸ਼ਰੋਮਣੀ ਸਾਹਿਬ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਅਨੇਕਾਂ ਦੀਪਾਂ ਅਤੇ ਆਲਮਾਂ ਅੰਦਰ ਬਹੁਤ ਵਡਿਆਈ ਪਾਉਂਦੇ ਹਨ।
Fareedkot Teekaਹੇ ਭਾਈ! ਨਾਸ ਸੇ ਰਹਤ ਪਰਮੇਸ੍ਵਰ ਪੁਰਖ ਕੋ ਜਿਨ ਗੁਰਮੁਖੋਂ ਨੇ ਪਾਇਆ ਹੈ, ਤਿਨ ਕੀ ਬਹੁਤ ਸੀ ਸੋਭਾ ਖੰਡੋਂ ਬ੍ਰਹਮੰਡੋਂ ਮੇਂ ਹੋ ਰਹੀ ਹੈ॥੩॥
Prof. Sahib Singhਉਹਨਾਂ ਨੂੰ ਨਾਸ-ਰਹਿਤ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ, ਤੇ ਬ੍ਰਹਮੰਡ ਦੇ ਸਾਰੇ ਖੰਡਾਂ ਵਿਚ ਉਹਨਾਂ ਦੀ ਬਹੁਤ ਸੋਭਾ ਹੁੰਦੀ ਹੈ ॥੩॥

ਪਦ ਅਰਥ ਸੋਭ = ਸੋਭਾ। ਖੰਡ = ਹਿੱਸਾ ॥੩॥

SikhNet (Spanish)Ellos se han liberado de las cadenas de la trasmigración. He encontrado a Dios, el Ser Inmortal, Cuya Gloria ha sido escrita a través de mundos y universos. (3)

ਹਮ ਗਰੀਬ ਮਸਕੀਨ ਪ੍ਰਭ ਤੇਰੇ; ਹਰਿ ਰਾਖੁ ਰਾਖੁ ਵਡ ਵਡਾ ਹੇ ॥

ham gareeb masakeen prabh tere; har raakh raakh vadd vaddaa he |

Sant Singh KhalsaI am poor and meek, God, but I am Yours! Save me, please save me, O Greatest of the Great!
Manmohan SinghI am poor and humble, and I am Thine, O Lord God. Save me, save me, O thou greatest of great.
Manmohan Singh (Punjabi)ਮੈਂ ਗਰੀਬੜਾ ਅਤੇ ਆਜ਼ਜ ਹਾਂ ਪ੍ਰੰਤੂ ਤੇਰਾ ਹਾਂ। ਹੇ ਵਾਹਿਗੁਰੂ ਸਾਈਂ ਮੇਰੀ ਰਖਿਆ ਕਰ ਤੂੰ ਹੇ ਵਿਸ਼ਾਲਾ ਦੇ ਵਿਸ਼ਾਲ।
Fareedkot Teekaਹੇ ਭਾਈ! ਤਾਂ ਤੇ ਇਸ ਪ੍ਰਕਾਰ ਬੇਨਤੀ ਕਰੁ, ਹੇ ਹਰਿ! ਵਡੋਂ ਸੇ ਵਡੇ ਹਮ ਤੇਰੇ ਗਰੀਬ (ਮਸਕੀਨ) ਅਤੀ ਦੀਨਦਾਸ ਹੈਂ। ਹੇ ਹਰਿ! ਹਮਾਰੀ ਭਵ ਸਾਗਰੁ ਸੇ ਰੱਖ੍ਯਾ ਕਰੁ ਔਰੁ ਅਪਨੀ ਸਰਨ ਮੇਂ ਰਖੁ॥
Prof. Sahib Singhਹੇ ਪ੍ਰਭੂ! ਹੇ ਹਰੀ! ਅਸੀਂ ਜੀਵ ਗ਼ਰੀਬ ਹਾਂ, ਆਜਿਜ਼ ਹਾਂ, ਤੇਰੇ ਹਾਂ, ਤੂੰ ਸਾਡਾ ਸਭ ਤੋਂ ਵੱਡਾ ਆਸਰਾ ਹੈਂ, ਸਾਡੀ ਰੱਖਿਆ ਕਰ।

ਪਦ ਅਰਥ ਮਸਕੀਨ = ਆਜਿਜ਼।

SikhNet (Spanish)Nosotros, los pobres, los humildes, Te pertenecemos, oh Señor. Sálvanos, oh, sálvanos Tú que eres lo más Alto de lo alto.

ਜਨ ਨਾਨਕ. ਨਾਮੁ ਅਧਾਰੁ ਟੇਕ ਹੈ; ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੮॥੨੨॥੬੦॥

jan naanak. naam adhaar ttek hai; har naame hee sukh manddaa he |4|8|22|60|

Sant Singh KhalsaServant Nanak takes the Sustenance and Support of the Naam. In the Name of the Lord, he enjoys celestial peace. ||4||8||22||60||
Manmohan SinghThe Name is slave Nanak's sustenance and support, and by god's Name I enjoy peace.
Manmohan Singh (Punjabi)ਨਾਮ ਹੀ ਗੋਲੇ ਨਾਨਕ ਦਾ ਅਹਾਰ ਅਤੇ ਆਸਰਾ ਹੈ ਅਤੇ ਰਬ ਦੇ ਨਾਮ ਦੁਆਰਾ ਹੀ ਮੈਂ ਆਰਾਮ ਮਾਣਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਮੀ! ਹਮ ਦਾਸੋਂ ਕੋ ਆਪ ਕੇ ਨਾਮ ਕਾ ਹੀ, ਬਾਣੀ ਕਾ ਹੀ ਅਧਾਰੁ ਹੈ ਔਰੁ ਆਪ ਕੇ ਨਾਮ ਕਾ ਹੀ ਤਨ ਕੋ (ਟੇਕ) ਆਸਰਾ ਹੈ। ਔਰ ਹੇ ਹਰਿ! ਆਪ ਕੇ ਨਾਮ ਸੇ ਹੀ ਹਮਾਰੇ ਮਨ ਨੇ ਸੁਖੁ (ਮੰਡਾ) ਧਾਰਨ ਕੀਆ ਹੈ॥੪॥੪॥
Prof. Sahib Singhਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਨੂੰ (ਜ਼ਿੰਦਗੀ ਦਾ) ਆਸਰਾ ਸਹਾਰਾ ਬਣਾਇਆ ਹੈ, ਉਹ ਪਰਮਾਤਮਾ ਦੇ ਨਾਮ ਵਿਚ ਹੀ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੮॥੨੨॥੬੦॥

ਪਦ ਅਰਥ ਆਧਾਰੁ = ਆਸਰਾ। ਮੰਡਾ = ਮਿਲਦਾ ॥੪॥

SikhNet (Spanish)Tu Nombre es lo principal en la vida de Nanak, pues en Tu Nombre reside mi Paz. (4-8-22-60)

Open this shabad →

Shabad Guru Ramdas Ji Raag Gauree

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

Sant Singh KhalsaGauree Poorbee, Fourth Mehl:
Manmohan SinghGauri Purbi, 4th Guru.
Manmohan Singh (Punjabi)ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
SikhNet (Spanish)Gauri Purbi, Mejl Guru Ram Das, Cuarto Canal Divino.

ਇਸੁ ਗੜ ਮਹਿ. ਹਰਿ ਰਾਮ ਰਾਇ ਹੈ; ਕਿਛੁ ਸਾਦੁ. ਨ ਪਾਵੈ. ਧੀਠਾ ॥

eis garr meh. har raam raae hai; kichh saad. na paavai. dheetthaa |

Sant Singh KhalsaWithin this body-fortress is the Lord, the Sovereign Lord King, but the stubborn ones do not find the taste.
Manmohan SinghIn this body castle is the Lord God, the King. But the shameless fellow obtains not His relish.
Manmohan Singh (Punjabi)ਏਸ ਦੇਹਿ ਦੇ ਕਿਲ੍ਹੇ ਵਿੱਚ ਵਾਹਿਗੁਰੂ ਸੁਆਮੀ ਪਾਤਸ਼ਾਹ ਹੈ। ਪ੍ਰੰਤੂ ਬੇਸ਼ਰਮ ਬੰਦਾ ਉਸ ਦੇ ਸੁਆਦ ਨੂੰ ਪ੍ਰਾਪਤ ਨਹੀਂ ਕਰਦਾ।
Fareedkot Teekaਹਰੀ ਰਾਮ ਰਾਜਾ ਇਸ ਸਰੀਰ ਰੂਪੀ ਕਿਲੇ ਮੇਂ ਬਿਰਾਜਮਾਨ ਹੈ, ਪਰੰਤੂ (ਪੀਠਾ) ਹਠੀਆ ਜੀਵ ਕੁਛ ਸ੍ਵਾਦ ਨਹੀਂ ਪਾਵਤਾ ਹੈ॥
Prof. Sahib Singhਇਸ (ਸਰੀਰ-) ਕਿਲ੍ਹੇ ਵਿਚ (ਜਗਤ ਦਾ) ਰਾਜਾ ਹਰੀ-ਪਰਮਾਤਮਾ ਵੱਸਦਾ ਹੈ, (ਪਰ ਵਿਕਾਰਾਂ ਦੇ ਸੁਆਦਾਂ ਵਿਚ) ਢੀਠ ਹੋਏ ਮਨੁੱਖ ਨੂੰ (ਅੰਦਰ-ਵੱਸਦੇ ਪਰਮਾਤਮਾ ਦੇ ਮਿਲਾਪ ਦਾ ਕੋਈ) ਆਨੰਦ ਨਹੀਂ ਆਉਂਦਾ।

ਪਦ ਅਰਥ ਗੜ = (ਸਰੀਰ-) ਕਿਲ੍ਹਾ। ਰਾਇ = ਰਾਜਾ, ਪ੍ਰਕਾਸ਼-ਰੂਪ। ਸਾਦੁ = ਸੁਆਦ, ਆਨੰਦ। ਧੀਠਾ = ਢੀਠ (ਮੁੜ ਮੁੜ ਵਿਕਾਰਾਂ ਵਲ ਪਰਤਣ ਦੀ ਜ਼ਿਦ ਕਰਨ ਵਾਲਾ)।

SikhNet (Spanish)En la fortaleza del cuerpo vive el Señor, nuestro Rey, pero la mente sinvergüenza no conoce de Su Sabor.

ਹਰਿ ਦੀਨ ਦਇਆਲਿ. ਅਨੁਗ੍ਰਹੁ ਕੀਆ; ਹਰਿ ਗੁਰਸਬਦੀ. ਚਖਿ ਡੀਠਾ ॥੧॥

har deen deaal. anugrahu keea; har gurasabadee. chakh ddeetthaa |1|

Sant Singh KhalsaWhen the Lord, Merciful to the meek, showed His Mercy, I found and tasted it, through the Word of the Guru's Shabad. ||1||
Manmohan SinghWhen God, compassionate to the poor, showed mercy, I tasted and saw this relish, through the Divine Guru 's word.
Manmohan Singh (Punjabi)ਜਦ ਗਰੀਬਾਂ ਉੱਤੇ ਮਿਹਰਵਾਨ ਵਾਹਿਗੁਰੂ ਨੇ ਦਇਆ ਧਾਰੀ, ਮੈਂ ਰੱਬ-ਰੂਪ ਗੁਰਾਂ ਦੇ ਬਚਨ ਰਾਹੀਂ ਇਸ ਸੁਆਦ ਨੂੰ ਭੁੱਚ ਕੇ ਵੇਖ ਲਿਆ।
Fareedkot Teekaਹਰੀ ਦੀਨ ਦਿਆਲ ਨੇ ਜਬ ਅਨੁਗ੍ਰਹੁ ਕੀਆ ਤਬ ਗੁਰੋਂ ਕੇ ਉਪਦੇਸ਼ ਦ੍ਵਾਰਾ ਹਰੀ ਕੇ ਨਾਮ ਕਾ ਰਸੁ ਸਭ ਪ੍ਰਕਾਰ ਸੇ ਚਾਖ ਕਰ ਦੇਖਿਆ॥੧॥
Prof. Sahib Singhਜਿਸ ਮਨੁੱਖ ਉਤੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਕਿਰਪਾ ਕੀਤੀ, ਉਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਹਰਿ-ਨਾਮ-ਰਸ) ਚੱਖ ਕੇ ਵੇਖ ਲਿਆ ਹੈ (ਕਿ ਇਹ ਸਚ ਮੁਚ ਹੀ ਮਿੱਠਾ ਹੈ) ॥੧॥

ਪਦ ਅਰਥ ਦਇਆਲਿ = ਦਇਆਲ ਨੇ। ਅਨੁਗ੍ਰਹੁ = ਕਿਰਪਾ ॥੧॥

SikhNet (Spanish)Cuando el Señor, el Bienamado que bendice al pobre, confiere Su Misericordia, yo me deleito con Su Sabor, a través de la Palabra del Shabd del Guru. (1)

ਰਾਮ. ਹਰਿ ਕੀਰਤਨੁ; ਗੁਰ ਲਿਵ ਮੀਠਾ ॥੧॥ ਰਹਾਉ ॥

raam. har keeratan; gur liv meetthaa |1| rahaau |

Sant Singh KhalsaLovingly focused upon the Guru, the Kirtan of the Lord's Praise has become sweet to me. ||1||Pause||
Manmohan SinghMy Master, by enshrining affection for the Guru, singing the praises of God has become sweet unto me. Pause.
Manmohan Singh (Punjabi)ਮੇਰੇ ਮਾਲਕ, ਗੁਰਾਂ ਵਾਸਤੇ ਪ੍ਰੀਤ ਧਾਰਨ ਕਰਨ ਦੁਆਰਾ ਵਾਹਿਗੁਰੂ ਦਾ ਜੱਸ ਗਾਇਨ ਕਰਨਾ ਮੈਨੂੰ ਮਿੱਠਾ ਲਗਣ ਲਗ ਪਿਆ। ਠਹਿਰਾਉ।
Fareedkot Teekaਹੇ ਭਾਈ! ਹਰੀ ਨਾਮ ਕਾ ਕੀਰਤਨ ਗੁਰੋਂ ਦੁਆਰਾ ਬ੍ਰਿਤੀ ਲਗਾਉਣੇ ਕਰ ਮੀਠਾ ਲਾਗਾ ਹੈ॥੧॥ ਰਹਾਉ ॥
Prof. Sahib Singh(ਹੇ ਭਾਈ!) ਗੁਰੂ (ਦੇ ਚਰਨਾਂ ਵਿਚ) ਲਿਵ (ਲਾ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰੋ। (ਦੁਨੀਆ ਦੇ ਸਭ ਰਸਾਂ ਨਾਲੋਂ ਇਹ ਰਸ) ਮਿੱਠਾ ਹੈ ॥੧॥ ਰਹਾਉ ॥

ਪਦ ਅਰਥ ਲਿਵ = ਲਗਨ ॥੧॥ ਰਹਾਉ ॥

SikhNet (Spanish)Oh Señor, cuando me entono en los Banis del Guru, canto Tu Alabanza, y puedo sentir Tu Dulzura.(1-Pausa)

ਹਰਿ ਅਗਮੁ ਅਗੋਚਰੁ ਪਾਰਬ੍ਰਹਮੁ ਹੈ; ਮਿਲਿ ਸਤਿਗੁਰ ਲਾਗਿ ਬਸੀਠਾ ॥

har agam agochar paarabraham hai; mil satigur laag baseetthaa |

Sant Singh KhalsaThe Lord, the Supreme Lord God, is Inaccessible and Unfathomable. Those who are committed to the True Guru, the Divine Intermediary, meet the Lord.
Manmohan SinghGod is inaccessible, incomprehensible, and transcendent. By attachment with Satguru, the intercessor, He is met.
Manmohan Singh (Punjabi)ਵਾਹਿਗੁਰੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਪਰਮ-ਸਰੇਸ਼ਟ ਹੈ। ਸਤਿਗੁਰੂ ਵਿਚੋਲੇ ਦੇ ਨਾਲ ਜੁੜਨ ਦੁਆਰਾ ਉਹ ਮਿਲਦਾ ਹੈ।
Fareedkot Teekaਅਗਮ ਅਗੋਚਰ ਪਾਰਬ੍ਰਹਮ ਹਰਿ ਤਿਸ ਕੋ ਮਿਲਿਆ ਹੈ, ਜੋ ਪੁਰਸ਼ ਸਤਿਗੁਰੂ (ਬਸੀਠਾ) ਵਕੀਲ ਕੇ ਚਰਣੋਂ ਮੇਂ ਲਾਗਾ ਹੈ॥
Prof. Sahib Singhਜੇਹੜਾ ਹਰੀ-ਪਾਰਬ੍ਰਹਮ ਅਪਹੁੰਚ ਹੈ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਹਰੀ-ਪ੍ਰਭੂ ਗੁਰੂ ਨੂੰ ਮਿਲ ਕੇ ਗੁਰੂ-ਵਕੀਲ ਦੀ ਚਰਨੀਂ ਲੱਗ ਕੇ (ਹੀ ਮਿਲਦਾ ਹੈ)।

ਪਦ ਅਰਥ ਅਗਮੁ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾ ਹੋ ਸਕੇ। ਮਿਲਿ = ਮਿਲ ਕੇ। ਲਾਗਿ = ਲੱਗ ਕੇ। ਬਸੀਠਾ = ਵਕੀਲ, ਵਿਚੋਲਾ।

SikhNet (Spanish)Eres Incognoscible, más Allá de toda Entendimiento, Trascendente. Sólo a través del Guru, Tu Emisario, eres conocido.

ਜਿਨ ਗੁਰ ਬਚਨ ਸੁਖਾਨੇ ਹੀਅਰੈ; ਤਿਨ ਆਗੈ ਆਣਿ ਪਰੀਠਾ ॥੨॥

jin gur bachan sukhaane heearai; tin aagai aan pareetthaa |2|

Sant Singh KhalsaThose whose hearts are pleased with the Guru's Teachings - the Lord's Presence is revealed to them. ||2||
Manmohan SinghThey, to whose heart Guru's word is pleasing, to them the viand of God, s Name is served.
Manmohan Singh (Punjabi)ਜਿਨ੍ਹਾਂ ਦੇ ਦਿਲ ਨੂੰ ਗੁਰਾਂ ਦਾ ਸ਼ਬਦ ਚੰਗਾ ਲਗਦਾ ਹੈ, ਉਨ੍ਹਾਂ ਮੂਹਰੇ ਰੱਬ ਦੇ ਨਾਮ ਦਾ ਭੋਜਨ ਪ੍ਰੋਸਿਆਂ ਜਾਂਦਾ ਹੈ।
Fareedkot Teekaਪੁਨਾ ਜਿਨ ਕੇ ਰਿਦੇ ਮੇਂ ਗੁਰੋਂ ਕੇ ਬਚਨ ਸੁਖਾਏ ਹੈਂ, ਤਿਨ ਕੇ ਆਗੇ ਗੁਰੋਂ ਨੇ ਆਤਮਾਨੰਦ ਭੋਜਨ ਆਇ ਕਰ (ਪਰੀਠਾ) ਪਰੋਸ ਦੀਆ ਹੈ॥੨॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਬਚਨ ਹਿਰਦੇ ਵਿਚ ਪਿਆਰੇ ਲੱਗਦੇ ਹਨ, ਗੁਰੂ ਉਹਨਾਂ ਦੇ ਅੱਗੇ (ਪਰਮਾਤਮਾ ਦਾ ਨਾਮ-ਅੰਮ੍ਰਿਤ) ਲਿਆ ਕੇ ਪਰੋਸ ਦੇਂਦਾ ਹੈ ॥੨॥

ਪਦ ਅਰਥ ਸੁਖਾਨੇ = ਪਿਆਰੇ ਲੱਗੇ। ਹੀਅਰੈ = ਹਿਰਦੇ ਵਿਚ। ਆਣਿ = ਲਿਆ ਕੇ। ਪਰੀਠਾ = ਪਰੋਸ ਧਰਿਆ ॥੨॥

SikhNet (Spanish)Aquél que ama la Palabra del Shabd del Guru en su corazón, ante él Tu Misma Presencia se manifiesta. (2)

ਮਨਮੁਖ ਹੀਅਰਾ. ਅਤਿ ਕਠੋਰੁ ਹੈ; ਤਿਨ ਅੰਤਰਿ ਕਾਰ ਕਰੀਠਾ ॥

manamukh heearaa. at katthor hai; tin antar kaar kareetthaa |

Sant Singh KhalsaThe hearts of the self-willed manmukhs are hard and cruel; their inner beings are dark.
Manmohan SinghThe heart of the mind-ward is very tyrannical. His interior is pitch dark.
Manmohan Singh (Punjabi)ਮਨ-ਮਤੀਏ ਦਾ ਦਿਲ ਪਰਮ ਨਿਰਦਈ ਹੈ ਉਸ ਦਾ ਅੰਦਰ ਕਾਲਾ-ਸਿਆਹ ਹੈ।
Fareedkot Teekaਮਨਮੁਖੋਂ ਕਾ ਰਿਦਾ ਅਤੀ ਕਠਨ ਹੈ॥☬ਪ੍ਰਸ਼ਨ: ਕੈਸਾ ਹੈ?☬ਉੱਤਰੁ: ਤਿਨ ਕਾ ਅੰਤਰ ਜੈਸੇ ਕਾਲਾ ਠੀਕਰ ਹੋਵੇ ਤੈਸਾ ਹੈ, ਵਾ (ਕਾਰ) ਸਿਆਹੁ ਹੈ (ਕਰੀਠਾ) ਕਰੜਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਹਿਰਦਾ ਬੜਾ ਕਰੜਾ ਹੁੰਦਾ ਹੈ, ਉਹਨਾਂ ਦੇ ਅੰਦਰ (ਵਿਕਾਰਾਂ ਦੀ) ਕਾਲਖ ਹੀ ਕਾਲਖ ਹੁੰਦੀ ਹੈ।

ਪਦ ਅਰਥ ਹੀਅਰਾ = ਹਿਰਦਾ। ਕਠੋਰ = ਕਰੜਾ, ਨਿਰਦਈ। ਕਾਰ ਕਰੀਠਾ = ਕਾਲਖ ਹੀ ਕਾਲਖ।

SikhNet (Spanish)El corazón del egocéntrico se ha endurecido, y su interior es oscuro.

ਬਿਸੀਅਰ ਕਉ. ਬਹੁ ਦੂਧੁ ਪੀਆਈਐ; ਬਿਖੁ ਨਿਕਸੈ ਫੋਲਿ ਫੁਲੀਠਾ ॥੩॥

biseear kau. bahu doodh peeaeeai; bikh nikasai fol fuleetthaa |3|

Sant Singh KhalsaEven if the poisonous snake is fed large amounts of milk, it will still yield only poison. ||3||
Manmohan SinghIf we feed a serpent upon much milk, on investigation, only poison shall come out of it.
Manmohan Singh (Punjabi)ਜੇਕਰ ਅਸੀਂ ਸਪ ਨੂੰ ਘਣਾ ਹੀ ਦੁਧ ਪਿਲਾਈਏ, ਛਾਣਬੀਨ ਕਰਨ ਤੇ ਉਸ ਵਿਚੋਂ ਨਿਰੀਪੁਰੀ ਜ਼ਹਿਰ ਹੀ ਨਿਕਲੇਗੀ।
Fareedkot Teekaਜੈਸੇ ਸਰਪ ਕੋ ਬਹੁਤ ਦੁਧ ਪਿਲਾਈਏ ਪਰੰਤੂ ਅੰਤ ਕੋ ਤਿਸ ਕੇ ਫੋਲਣਾ ਫੋਲਣੇ ਸੇ ਬਿਖ ਹੀ ਨਿਕਸੇਗੀ, ਤੈਸੇ ਹੀ ਮਨਮੁਖੋਂ ਕੋ ਭਲੀ ਸਿਖਿਆ ਭੀ ਦੇਈਏ ਪਰੰਤੂ ਤਿਨ ਸੇ ਬੁਰਾ ਹੀ ਹੋਤਾ ਹੈ॥੩॥
Prof. Sahib Singhਸੱਪ ਨੂੰ ਕਿਤਨਾ ਹੀ ਦੁੱਧ ਪਿਲਾਈ ਜਾਈਏ ਪਰ ਉਸ ਦਾ ਅੰਦਰ ਫੋਲਿਆਂ ਜ਼ਹਰ ਹੀ ਨਿਕਲਦਾ ਹੈ (ਇਹੀ ਹਾਲਤ ਮਨਮੁਖ ਦੀ ਹੁੰਦੀ ਹੈ) ॥੩॥

ਪਦ ਅਰਥ ਬਿਸੀਅਰ = ਸੱਪ। ਕਉ = ਨੂੰ। ਫੋਲਿ = ਫੋਲ ਕੇ ॥੩॥

SikhNet (Spanish)Por más que alimentes de leche a la serpiente, su mordedura siempre será venenosa.(3)

ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ; ਘਸਿ ਗਰੁੜੁ ਸਬਦੁ ਮੁਖਿ ਲੀਠਾ ॥

har prabh aan milaavahu gur saadhoo; ghas garurr sabad mukh leetthaa |

Sant Singh KhalsaO Lord God, please unite me with the Holy Guru, so that I might joyfully grind and eat the Shabad.
Manmohan SinghMy Lord Master, unite me with the Guru-saint, that, with my mouth, I may grind and eat, (lovingly sing) Gurbani as joy 's spell to destroy serpent 's venom.
Manmohan Singh (Punjabi)ਮੇਰੇ ਮਾਲਕ ਸੁਆਮੀ ਮੈਨੂੰ ਗੁਰੂ-ਸੰਤ ਨਾਲ ਮਿਲਾ ਦੇ, ਤਾਂ ਜੋ ਸਰਪ ਦੀ ਵਿਹੁ ਨਾਸ ਕਰਨ ਲਈ, ਮੈਂ ਆਪਣੇ ਮੂੰਹ ਨਾਲ ਗੁਰਬਾਣੀ ਨੂੰ ਨੀਲਕੰਠ ਦੇ ਮੰਤ੍ਰ ਵਜੋਂ ਪਿਆਰ ਨਾਲ ਪੀਹ ਕੇ ਖਾਵਾ (ਗਾਇਨ ਕਰਾਂ)।
Fareedkot Teekaਪੁਨਾ ਐਸੇ ਬੇਨਤੀ ਕਰੇ: ਹੇ ਹਰੀ! ਹਮਾਰੇ ਕੋ ਪ੍ਰਭ ਗੁਰੂ ਸੰਤ ਆਨ ਕਰ ਮਿਲਾਓ। ਜਿਨ ਕੋ ਤੈਨੇ ਗੁਰ ਮਿਲਾਯਾ ਹੈ ਤਿਨੋਂ ਨੇ ਜੋ ਗੁਰ ਉਪਦੇਸ਼ ਕੋ (ਘਸ) ਜਪਣਾ ਕੀਆ ਸੋ ਭਯਾ ਗਰੜ ਅਰਥਾਤ ਵਿਕਾਰ ਰੂਪ ਵਿਖ ਉਤਾਰਨੇ ਵਾਲਾ, (ਗਰੁੜ) ਮੰਤ੍ਰ ਜੋ ਮੁਖ ਮੇਂ (ਲੀਠਾ) ਲੀਆ ਹੈ, ਭਾਵ ਏਹ ਕਿ ਜਾਪ ਕੀਆ ਹੈ॥
Prof. Sahib Singhਹੇ ਹਰੀ! ਹੇ ਪ੍ਰਭੂ! (ਮਿਹਰ ਕਰ) ਮੈਨੂੰ ਸਾਧੂ ਗੁਰੂ ਲਿਆ ਕੇ ਮਿਲਾ, ਮੈਂ ਗੁਰੂ ਦਾ ਸ਼ਬਦ ਆਪਣੇ ਮੂੰਹ ਵਿਚ ਵਸਾਵਾਂ ਤੇ ਮੇਰੇ ਅੰਦਰੋਂ ਵਿਕਾਰਾਂ ਦੀ ਜ਼ਹਰ ਦੂਰ ਹੋਵੇ ਜਿਵੇਂ ਸੱਪ ਦਾ ਜ਼ਹਰ ਦੂਰ ਕਰਨ ਵਾਲੀ ਬੂਟੀ ਘਸਾ ਕੇ ਮੂੰਹ ਵਿਚ ਚੂਸਿਆਂ ਸੱਪ ਦਾ ਜ਼ਹਰ ਉਤਰਦਾ ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ! ਆਨਿ = ਲਿਆ ਕੇ। ਘਸਿ = ਘਸਾ ਕੇ। ਗਰੁੜੁ = ਸੱਪ ਦਾ ਜ਼ਹਿਰ ਦੂਰ ਕਰਨ ਵਾਲੀ ਦਵਾਈ। ਮੁਖਿ = ਮੂੰਹ ਵਿਚ। ਲੀਠਾ = ਚੂਸ ਲਈ।

SikhNet (Spanish)Oh Señor, úneme con el Santo Guru, para que pueda untar en mi Alma el Mantra de la Palabra del Shabd.

ਜਨ ਨਾਨਕ. ਗੁਰ ਕੇ ਲਾਲੇ ਗੋਲੇ; ਲਗਿ ਸੰਗਤਿ. ਕਰੂਆ ਮੀਠਾ ॥੪॥੯॥੨੩॥੬੧॥

jan naanak. gur ke laale gole; lag sangat. karooaa meetthaa |4|9|23|61|

Sant Singh KhalsaServant Nanak is the slave of the Guru; in the Sangat, the Holy Congregation, the bitter becomes sweet. ||4||9||23||61||
Manmohan SinghServant Nanak, is Guru 's serf and slave. By associating with the saints society the bitter becomes sweet.
Manmohan Singh (Punjabi)ਨੌਕਰ ਨਾਨਕ ਗੁਰਾਂ ਦਾ ਨਫਰ ਤੇ ਗੁਲਾਮ ਹੈ। ਸਤਿ ਸੰਗਤਿ ਨਾਲ ਜੁੜ ਕੇ ਕਊੜਾ ਮਿੱਠਾ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੇ ਜੋ ਦਾਸੋਂ ਕੇ ਦਾਸ ਹੂਏ ਹੈਂ, ਸੰਗਤ ਕੇ ਸਾਥ ਲਗ ਕਰ (ਕਰੂਆ) ਕੌੜਾ ਅਰਥਾਤ ਦੁਖਦਾਈ ਜੋ ਤਿਨ ਕਾ ਸ੍ਵਭਾਵ ਥਾ, ਸੋ ਮੀਠਾ ਹੂਆ ਹੈ॥੪॥੯॥੨੩॥੬੧॥
Prof. Sahib Singhਹੇ ਦਾਸ ਨਾਨਕ! (ਆਖ-ਅਸੀ) ਗੁਰੂ ਦੇ ਗ਼ੁਲਾਮ ਹਾਂ ਸੇਵਕ ਹਾਂ, ਗੁਰੂ ਦੀ ਸੰਗਤਿ ਵਿਚ ਬੈਠਿਆਂ ਕੌੜਾ (ਸੁਭਾਉ) ਮਿੱਠਾ ਹੋ ਜਾਂਦਾ ਹੈ ॥੪॥੯॥੨੩॥੬੧॥

ਪਦ ਅਰਥ ਲਾਲੇ ਗੋਲੇ = ਗ਼ੁਲਾਮ ਸੇਵਕ। ਕਰੂਆ = ਕੌੜਾ ॥੪॥

SikhNet (Spanish)Nanak es el Esclavo del Señor, y uniéndose a la Saad Sangat, la Sociedad de los Santos, lo agrio le parece dulce a él.(4-9-23-61)

Open this shabad →

Shabad Guru Ramdas Ji Raag Gauree continues on Ang 172

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

Sant Singh KhalsaGauree Poorbee, Fourth Mehl:
Manmohan SinghGauri Purbi, 4th Guru.
Manmohan Singh (Punjabi)ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
SikhNet (Spanish)Gauri Purbi, Mejl Guru Ram Das, Cuarto Canal Divino.

ਹਰਿ ਹਰਿ ਅਰਥਿ. ਸਰੀਰੁ ਹਮ ਬੇਚਿਆ; ਪੂਰੇ ਗੁਰ ਕੈ ਆਗੇ ॥

har har arath. sareer ham bechiaa; poore gur kai aage |

Sant Singh KhalsaFor the sake of the Lord, Har, Har, I have sold my body to the Perfect Guru.
Manmohan SinghFor the sake of the Lord Master, I have sold off my body to the Perfect Guru.
Manmohan Singh (Punjabi)ਸੁਆਮੀ ਮਾਲਕ ਦੀ ਖਾਤਰ ਮੈਂ ਆਪਣੀ ਦੇਹਿ ਪੂਰਨ ਗੁਰਾਂ ਦੇ ਮੂਹਰੇ ਫ਼ਰੋਖ਼ਤ ਕਰ ਦਿਤੀ ਹੈ।
Fareedkot Teekaਹਰਿ ਹਰਿ ਨਾਮ ਵਾਸਤੇ ਹਮਨੇ ਪੂਰੇ ਗੁਰੋਂ ਕੇ ਆਗੇ ਸਰੀਰ ਬੇਚਿਆ ਹੈ॥
Prof. Sahib Singh(ਹੇ ਭਾਈ!) ਹਰੀ ਦੇ ਮਿਲਾਪ ਦੀ ਖ਼ਾਤਰ ਮੈਂ ਆਪਣਾ ਸਰੀਰ ਪੂਰੇ ਗੁਰੂ ਅੱਗੇ ਵੇਚ ਦਿੱਤਾ ਹੈ।

ਪਦ ਅਰਥ ਹਰਿ ਅਰਥਿ = ਹਰੀ (ਦੇ ਮਿਲਾਪ) ਦੀ ਖ਼ਾਤਰ। ਹਮ = ਮੈਂ।

SikhNet (Spanish)Vendí mi ser al Guru Perfecto para vivir en mi Señor,

ਸਤਿਗੁਰ ਦਾਤੈ ਨਾਮੁ ਦਿੜਾਇਆ; ਮੁਖਿ ਮਸਤਕਿ ਭਾਗ ਸਭਾਗੇ ॥੧॥

satigur daatai naam dirraaeaa; mukh masatak bhaag sabhaage |1|

Sant Singh KhalsaThe True Guru, the Giver, has implanted the Naam, the Name of the Lord, within me. A very blessed and fortunate destiny is recorded upon my forehead. ||1||
Manmohan SinghThe beneficent True Guru has implanted God 's Name within me. On my face and forehead, very auspicious destiny is recorded.
Manmohan Singh (Punjabi)ਦਾਤਾਰ ਸੱਚੇ ਗੁਰਾਂ ਨੇ ਮੇਰੇ ਅੰਦਰ ਰਬ ਦਾ ਨਾਮ ਪੱਕਾ ਕਰ ਦਿੱਤਾ ਹੈ। ਮੇਰੇ ਚਿਹਰੇ ਅਤੇ ਮੱਥੇ ਉਤੇ ਪਰਮ ਮੁਬਾਰਕ ਕਿਸਮਤ ਲਿਖੀ ਹੋਈ ਹੈ।
Fareedkot Teekaਪਰੰਤੂ ਹਮਾਰੇ ਮਸਤਕ ਮੇਂ ਜੋ ਮੁਖ ਲੇਖ ਥੇ ਇਸੀ ਕਰ ਸਤਿਗੁਰੂ ਦਾਤੇ ਨੇ ਨਾਮੁ ਦ੍ਰਿੜਾਇਆ ਹੈ, ਅਰੁ ਹਮ ਸਭਾਗੇ ਸ੍ਰਿਸਟ ਭਾਗੋਂ ਵਾਲੇ ਹੂਏ ਹੈਂ॥੧॥
Prof. Sahib Singhਦਾਤੇ ਸਤਿਗੁਰੂ ਨੇ (ਮੇਰੇ ਹਿਰਦੇ ਵਿਚ) ਹਰੀ ਦਾ ਨਾਮ ਪੱਕਾ ਕਰ ਦਿੱਤਾ ਹੈ, ਮੇਰੇ ਮੂੰਹ ਉਤੇ ਮੇਰੇ ਮੱਥੇ ਉਤੇ ਭਾਗ ਜਾਗ ਪਏ ਹਨ, ਮੈਂ ਭਾਗਾਂ ਵਾਲਾ ਹੋ ਗਿਆ ਹਾਂ ॥੧॥

ਪਦ ਅਰਥ ਦਾਤੈ = ਦਾਤੇ ਨੇ। ਦਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ। ਸਭਾਗ = ਭਾਗਾਂ ਵਾਲੇ ॥੧॥

SikhNet (Spanish)y Su Nombre fue enaltecido en mí, a través del Guru Benévolo. ¡Qué afortunado soy ahora! (1)

ਰਾਮ; ਗੁਰਮਤਿ ਹਰਿ ਲਿਵ ਲਾਗੇ ॥੧॥ ਰਹਾਉ ॥

raam; guramat har liv laage |1| rahaau |

Sant Singh KhalsaThrough the Guru's Teachings, I am lovingly centered on the Lord. ||1||Pause||
Manmohan SinghBy Guru 's gospel, man comes to embrace affection for the Lord God. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਆਦਮੀ ਦੀ ਪ੍ਰੀਤ ਵਾਹਿਗੁਰੂ ਸੁਆਮੀ ਨਾਲ ਪੈ ਜਾਂਦੀ ਹੈ। ਠਹਿਰਾਉ।
Fareedkot Teekaਹੇ ਭਾਈ! ਗੁਰੋਂ ਕੀ ਸਿਖ੍ਯਾ ਸੇ ਹਰੀ ਨਾਮ ਮੇਂ ਬ੍ਰਿਤੀ ਲਾਗਤੀ ਹੈ॥੧॥ ਰਹਾਉ ॥
Prof. Sahib Singh(ਹੇ ਭਾਈ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਰਾਮ ਹਰੀ (ਦੇ ਚਰਨਾਂ) ਵਿਚ ਲਗਨ ਲੱਗਦੀ ਹੈ ॥੧॥ ਰਹਾਉ ॥

ਪਦ ਅਰਥ ਲਿਵ = ਲਗਨ। ਲਾਗੇ = ਲੱਗਦੀ ਹੈ ॥੧॥ ਰਹਾਉ ॥

SikhNet (Spanish)A través del Guru uno se funde con el Señor.

Open this shabad (12 lines, Angs 171-172) →

Ang 171 of 1430