ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਚਰਨ ਸਰਨ; ਗੋਪਾਲ ਤੇਰੀ ॥
charan saran; gopaal teree |
Sant Singh KhalsaI seek the Sanctuary of Your Lotus Feet, O Lord of the World.
Manmohan SinghO Lord, I seek the refuge of Thine feet.
Manmohan Singh (Punjabi)ਹੇ ਠਾਕੁਰ! ਮੈਂ ਤੇਰੇ ਪੈਰਾਂ ਦੀ ਪਨਾਹ ਲੋਚਦਾ ਹਾਂ।
Fareedkot Teekaਹੇ ਗੋਪਾਲ! ਗੁਰੋਂ ਕੇ ਚਰਨੋਂ ਪਰ ਸੀਸ ਧਰ ਕਰ ਤੇਰੀ ਸਰਨ ਲਈ ਹੈ॥
Prof. Sahib Singhਹੇ ਸ੍ਰਿਸ਼ਟੀ ਦੇ ਪਾਲਣਹਾਰ! ਮੈਂ ਤੇਰੇ ਚਰਨਾਂ ਦੀ ਸਰਨ ਆਇਆ ਹਾਂ।ਪਦ ਅਰਥ ਗੋਪਾਲ = (ਗੋ = ਸ੍ਰਿਸ਼ਟੀ) ਹੇ ਸ੍ਰਿਸ਼ਟੀ ਦੇ ਪਾਲਣਹਾਰ!
SikhNet (Spanish)Busco el Santuario del Loto de Tus Pies, oh Señor del mundo; sálvame del apego emocional,
ਮੋਹ ਮਾਨ ਧੋਹ ਭਰਮ; ਰਾਖਿ ਲੀਜੈ ਕਾਟਿ ਬੇਰੀ ॥੧॥ ਰਹਾਉ ॥
moh maan dhoh bharam; raakh leejai kaatt beree |1| rahaau |
Sant Singh KhalsaSave me from emotional attachment, pride, deception and doubt; please cut away these ropes which bind me. ||1||Pause||
Manmohan SinghSave Thou me from worldly love, ego, guile and doubt and cut the fetters off my feet. Pause.
Manmohan Singh (Punjabi)ਤੂੰ ਮੇਰੀ ਸੰਸਾਰੀ ਮਮਤ, ਹੰਕਾਰ ਛਲ-ਫਰੇਬ ਤੇ ਸੰਦੇਹ ਤੋਂ ਰਖਿਆ ਕਰ ਅਤੇ ਮੇਰੇ ਪੈਰਾਂ ਦੀਆਂ ਬੇੜੀਆਂ ਵੱਢ ਸੁਟ। ਠਹਿਰਾਉ।
Fareedkot Teekaਮੋਹ ਮਾਨ (ਧੇਹ) ਛਲ ਅਰੁ ਭਰਮ ਇਨ ਸਭ ਤੇ ਰਾਖ ਲੀਜੀਏ, ਪੁਨਃ ਵਾਸਨਾ ਰੂਪ ਬੇੜੀ ਕਾਟ ਦੀਜੀਏ॥੧॥ ਰਹਾਉ ॥
Prof. Sahib Singh(ਮੇਰੇ ਅੰਦਰੋਂ) ਮੋਹ, ਅਹੰਕਾਰ, ਠੱਗੀ, ਭਟਕਣਾ (ਆਦਿਕ ਦੀਆਂ) ਫਾਹੀਆਂ ਕੱਟ ਕੇ (ਮੇਰੀ) ਰੱਖਿਆ ਕਰ ॥੧॥ ਰਹਾਉ ॥ਪਦ ਅਰਥ ਧੋਹ = ਠੱਗੀ। ਕਾਟਿ ਬੇਰੀ = ਬੇੜੀ ਕੱਟ ਕੇ ॥੧॥ ਰਹਾਉ ॥
SikhNet (Spanish)del orgullo, de la decepción y de la duda. Por favor corta ya estas cadenas que me tienen aprisionada. (1Pausa)
ਬੂਡਤ; ਸੰਸਾਰ ਸਾਗਰ ॥
booddat; sansaar saagar |
Sant Singh KhalsaI am drowning in the world-ocean.
Manmohan SinghMy Master, I am being drowned in the world-ocean.
Manmohan Singh (Punjabi)ਮੇਰੇ ਮਾਲਕ, ਮੈਂ ਜਗਤ ਸਮੁੰਦਰ ਅੰਦਰ ਡੁਬ ਰਿਹਾ ਹਾਂ।
Fareedkot Teekaਸੰਸਾਰ ਸਮੁੰਦ੍ਰ ਮੇਂ ਡੁਬਤੇ ਹੂਏ॥
Prof. Sahib Singhਸੰਸਾਰ-ਸਮੁੰਦਰ ਵਿਚ ਡੁੱਬ ਰਹੇ ਜੀਵ-ਪਦ ਅਰਥ ਬੂਡਤ = ਡੁੱਬ ਰਹੇ। ਸਾਗਰ = ਸਮੁੰਦਰ।
SikhNet (Spanish)Me estoy ahogando en el océano del mundo.
ਉਧਰੇ; ਹਰਿ ਸਿਮਰਿ ਰਤਨਾਗਰ ॥੧॥
audhare; har simar ratanaagar |1|
Sant Singh KhalsaMeditating in remembrance on the Lord, the Source of Jewels, I am saved. ||1||
Manmohan SinghI am saved on contemplating my God, the mine of Name-treasure.
Manmohan Singh (Punjabi)ਨਾਮ-ਰਤਨ ਦੀ ਖਾਣ ਆਪਣੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮੇਰਾ ਉਧਾਰ ਹੋ ਜਾਂਦਾ ਹੈ।
Fareedkot Teekaਹੇ ਹਰੀ ਰਤਨਾਗਰ! ਭਾਵ ਵੈਰਾਗਾਦੀ ਸੁਭ ਗੁਨੋਂ ਕੀ ਖਾਣਿ ਤੇਰੇ ਨਾਮ ਸਿਮਰ ਕਰ ਉਧਰੇ ਹੈਂ॥੧॥
Prof. Sahib Singhਹੇ ਰਤਨਾਂ ਦੀ ਖਾਣ ਹਰੀ! (ਤੇਰਾ ਨਾਮ) ਸਿਮਰ ਕੇ ਬਚ ਨਿਕਲਦੇ ਹਨ ॥੧॥ਪਦ ਅਰਥ ਉਧਰੇ = ਬਚ ਜਾਂਦੇ ਹਨ। ਸਿਮਰਿ = ਸਿਮਰ ਕੇ। ਰਤਨਾਗਰ = (ਰਤਨ-ਆਕਰ) ਰਤਨਾਂ ਦੀ ਖਾਣ ਪ੍ਰਭੂ ॥੧॥
SikhNet (Spanish)Meditando en el Señor, en la Fuente de Joyas, he sido salvada. (1)
ਸੀਤਲਾ; ਹਰਿ ਨਾਮੁ ਤੇਰਾ ॥
seetalaa; har naam teraa |
Sant Singh KhalsaYour Name, Lord, is cooling and soothing.
Manmohan SinghIndeed, Comfort-giving is Thy Name, O Lord.
Manmohan Singh (Punjabi)ਸੁਖ ਸ਼ਾਤੀ ਦੇਣ ਵਾਲਾ ਹੈ ਤੇਰਾ ਨਾਮ, ਹੇ ਵਾਹਿਗੁਰੂ!
Fareedkot Teekaਹੇ ਹਰੀ! ਤੇਰਾ ਨਾਮ ਸੀਤਲ ਕਰਨੇ ਵਾਲਾ ਹੈ॥
Prof. Sahib Singhਹੇ ਹਰੀ! ਤੇਰਾ ਨਾਮ (ਜੀਵਾਂ ਦੇ ਹਿਰਦੇ ਵਿਚ) ਠੰਢ ਪਾਣ ਵਾਲਾ ਹੈ।ਪਦ ਅਰਥ ਸੀਤਲਾ = ਸੀਤਲ, ਠੰਢ ਪਾਣ ਵਾਲਾ।
SikhNet (Spanish)Tu Nombre, Señor, es apaciguador y refrescante.
ਪੂਰਨੋ; ਠਾਕੁਰ ਪ੍ਰਭੁ ਮੇਰਾ ॥੨॥
poorano; tthaakur prabh meraa |2|
Sant Singh KhalsaGod, my Lord and Master, is Perfect. ||2||
Manmohan SinghAll-pervading is my Lord master.
Manmohan Singh (Punjabi)ਸਰਵ-ਵਿਆਪਕ ਹੈ ਮੈਡਾ ਸੁਆਮੀ ਮਾਲਕ।
Fareedkot Teekaਤੂੰ ਪੂਰਨ ਸਮਰਥ ਮੇਰਾ ਠਾਕਰ ਹੈਂ॥੨॥
Prof. Sahib Singhਹੇ ਠਾਕੁਰ! ਤੂੰ ਸਰਬ-ਵਿਆਪਕ ਹੈਂ, ਤੂੰ ਮੇਰਾ ਪ੍ਰਭੂ ਹੈਂ ॥੨॥ਪਦ ਅਰਥ ਪੂਰਨੋ = ਸਰਬ-ਵਿਆਪਕ। ਠਾਕੁਰ = ਹੇ ਠਾਕੁਰ! ॥੨॥
SikhNet (Spanish)Dios, mi Señor y Maestro es Perfecto. (2)
ਦੀਨ ਦਰਦ ਨਿਵਾਰਿ; ਤਾਰਨ ॥
deen darad nivaar; taaran |
Sant Singh KhalsaYou are the Deliverer, the Destroyer of the sufferings of the meek and the poor.
Manmohan SinghO Emancipator, Thou are the destroyer of the distress of the meek.
Manmohan Singh (Punjabi)ਹੇ ਪਾਰ ਉਤਾਰਾ ਕਰਨਹਾਰ! ਤੂੰ ਮਸਕੀਨਾਂ ਦਾ ਦੁਖ ਨਾਸ ਕਰਨ ਵਾਲਾ ਹੈ।
Fareedkot Teekaਦੀਨੋਂ ਕੇ ਦਰਦ ਨਿਵਾਰਨੇ ਵਾਲਾ ਅਰ ਤਾਰਨ ਵਾਲਾ ਹੈਂ॥
Prof. Sahib Singhਪਰਮਾਤਮਾ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ (ਉਹਨਾਂ ਨੂੰ ਦੁਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘਾਣ ਵਾਲਾ ਹੈ।ਪਦ ਅਰਥ ਦੀਨ ਦਰਦ = ਗ਼ਰੀਬਾਂ ਦੇ ਦੁੱਖ। ਨਿਵਾਰਿ = ਦੂਰ ਕਰ ਕੇ। ਤਾਰਨ = ਪਾਰ ਲੰਘਾਣ ਵਾਲਾ।
SikhNet (Spanish)Tú eres el Libertador, el Destructor de los sufrimientos del débil y del pobre.
ਹਰਿ ਕ੍ਰਿਪਾ ਨਿਧਿ; ਪਤਿਤ. ਉਧਾਰਨ ॥੩॥
har kripaa nidh; patit. udhaaran |3|
Sant Singh KhalsaThe Lord is the Treasure of Mercy, the Saving Grace of sinners. ||3||
Manmohan SinghGod is the Treasure of mercy and the deliverer of the sinners.
Manmohan Singh (Punjabi)ਵਾਹਿਗੁਰੂ ਰਹਿਮਤ ਦਾ ਖਜਾਨਾ ਅਤੇ ਪਾਪੀਆਂ ਨੂੰ ਪਾਰ ਕਰਨ ਵਾਲਾ ਹੈ।
Fareedkot Teekaਹੇ ਕਿਰਪਾਨਿਧ ਹਰੀ! ਤੂੰ ਪਾਪੀਓਂ ਕੇ ਉਧਾਰਨੇਹਾਰਾ ਹੈਂ॥੩॥
Prof. Sahib Singhਹਰੀ ਦਇਆ ਦਾ ਖ਼ਜ਼ਾਨਾ ਹੈ, ਵਿਕਾਰੀਆਂ ਨੂੰ (ਵਿਕਾਰਾਂ ਵਿਚੋਂ) ਬਚਾਣ ਵਾਲਾ ਹੈ ॥੩॥ਪਦ ਅਰਥ ਨਿਧਿ = ਖ਼ਜ਼ਾਨਾ। ਪਤਿਤ = ਵਿਕਾਰੀ। ਉਧਾਰਨ = ਬਚਾਣ ਵਾਲਾ।a ॥੩॥
SikhNet (Spanish)El Señor es el Tesoro de Misericordia, la Gracia Salvadora del malvado. (3)
ਕੋਟਿ ਜਨਮ; ਦੂਖ ਕਰਿ ਪਾਇਓ ॥
kott janam; dookh kar paaeo |
Sant Singh KhalsaI have suffered the pains of millions of incarnations.
Manmohan SinghI have wandered through millions of births and suffered pain.
Manmohan Singh (Punjabi)ਮੈਂ ਕ੍ਰੋੜਾਂ ਹੀ ਜੂਨੀਆਂ ਅੰਦਰ ਭਰਮਿਆਂ ਹਾਂ ਅਤੇ ਤਕਲੀਫ ਉਠਾਈ ਹੈ।
Fareedkot Teekaਕ੍ਰੋੜੋਂ ਜਨਮੋਂ ਕੋ ਧਾਰ ਕਰ ਦੁਖ ਪਾਇਆ ਥਾ॥
Prof. Sahib Singh(ਮਨੁੱਖ) ਕ੍ਰੋੜਾਂ ਜਨਮਾਂ ਦੇ ਦੁੱਖ ਸਹਾਰ ਕੇ (ਮਨੁੱਖਾ ਜਨਮ) ਹਾਸਲ ਕਰਦਾ ਹੈ,ਪਦ ਅਰਥ ਕੋਟਿ = ਕ੍ਰੋੜਾਂ। ਕਰਿ = ਸਹਾਰ ਕੇ। ਪਾਇਓ = (ਮਨੁੱਖਾ ਜਨਮ) ਲੱਭਾ।
SikhNet (Spanish)He sufrido el dolor de millones de encarnaciones,
ਸੁਖੀ ਨਾਨਕ; ਗੁਰਿ. ਨਾਮੁ ਦ੍ਰਿੜਾਇਓ ॥੪॥੬॥੧੭॥
sukhee naanak; gur. naam drirraaeo |4|6|17|
Sant Singh KhalsaNanak is at peace; the Guru has implanted the Naam, the Name of the Lord, within me. ||4||6||17||
Manmohan SinghThe Guru has implanted the Name within me and I am now in utter bliss, O Nanak.
Manmohan Singh (Punjabi)ਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕਰ ਦਿੱਤਾ ਹੈ ਅਤੇ ਮੈਂ ਹੁਣ ਪਰਮ ਆਰਾਮ ਅੰਦਰ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਨੇ ਨਾਮ ਦ੍ਰਿੜਾਇਆ ਹੈ ਤਉ ਸੁਖੀ ਹੂਏ ਹੈਂ॥੪॥੬॥੧੭॥
Prof. Sahib Singh(ਪਰ) ਹੇ ਨਾਨਕ! ਸੁਖੀ (ਉਹੀ) ਹੈ ਜਿਸ ਦੇ ਹਿਰਦੇ ਵਿਚ) ਗੁਰੂ ਨੇ (ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ ਹੈ ॥੪॥੬॥੧੭॥ਪਦ ਅਰਥ ਗੁਰਿ = ਗੁਰੂ ਨੇ। ਦ੍ਰਿੜਾਇਓ = ਹਿਰਦੇ ਵਿਚ ਪੱਕਾ ਕੀਤਾ ॥੪॥੬॥੧੭॥
SikhNet (Spanish)ahora Nanak está en Paz, pues el Guru ha implantado el Naam, el Nombre del Señor en el interior de mi ser. (4-6-17)