ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਧਨਿ ਉਹ ਪ੍ਰੀਤਿ; ਚਰਨ ਸੰਗਿ ਲਾਗੀ ॥
dhan uh preet; charan sang laagee |
Sant Singh KhalsaBlessed is that love, which is attuned to the Lord's Feet.
Manmohan SinghBlessed is the love which is attuned to the Lord's feet.
Manmohan Singh (Punjabi)ਮੁਬਾਰਕ ਹੈ ਉਹ ਪਿਆਰ ਜੋ ਪ੍ਰਭੂ ਦੇ ਪੈਰਾਂ ਨਾਲ ਪ੍ਰੇਮ ਕਰਦਾ ਹੈ।
Fareedkot Teekaਵਹੁ ਪੁਰਸ਼ ਧੰਨਤਾ ਯੋਗ ਹੈ ਜਿਸ ਕੀ ਪ੍ਰੀਤੀ ਤੇਰੇ ਚਰਨੋਂ ਕੇ ਸਾਥ ਲਗੀ ਹੈ॥
Prof. Sahib Singhਉਹ ਪ੍ਰੀਤ ਸਲਾਹੁਣ-ਜੋਗ ਹੈ ਜਿਹੜੀ (ਪਰਮਾਤਮਾ ਦੇ) ਚਰਨਾਂ ਨਾਲ ਲੱਗਦੀ ਹੈ।ਪਦ ਅਰਥ ਧਨਿ = (धन्य) ਸਲਾਹੁਣ-ਯੋਗ। ਸੰਗਿ = ਨਾਲ।
SikhNet (Spanish)Bendito sea el Amor que permanece entonado a los Pies del Señor.
ਕੋਟਿ ਜਾਪ ਤਾਪ ਸੁਖ ਪਾਏ; ਆਇ ਮਿਲੇ ਪੂਰਨ ਬਡਭਾਗੀ ॥੧॥ ਰਹਾਉ ॥
kott jaap taap sukh paae; aae mile pooran baddabhaagee |1| rahaau |
Sant Singh KhalsaThe peace which comes from millions of chants and deep meditations is obtained by perfect good fortune and destiny. ||1||Pause||
Manmohan SinghThrough it, the very fortunate are blessed with the merit of countless meditations and austerities and meet with the Perfect Lord. Pause.
Manmohan Singh (Punjabi)ਇਸ ਦੇ ਰਾਹੀਂ ਵਡੇ ਨਸੀਬਾਂ ਵਾਲੇ ਕ੍ਰੋੜਾਂ ਹੀ ਪੂਜਾ ਪਾਠਾ ਅਤੇ ਤਪਾ ਦਾ ਫਲ ਪਾ ਲੈਂਦੇ ਹਨ ਅਤੇ ਸੰਪੂਰਨ ਮਾਲਕ ਨੂੰ ਮਿਲ ਪੈਦੇ ਹਨ। ਠਹਿਰਾਉ।
Fareedkot Teekaਹੇ ਪੂਰਨ ਪਰਮੇਸਰ ਵਡਭਾਗੀ! ਪ੍ਰੀਤ ਵਾਲੇ ਤੇਰੇ ਕੋ ਆਇ ਮਿਲੇ ਹੈਂ ਔਰ ਕ੍ਰੋੜੋਂ ਜਪ ਤਪੋਂ ਕੇ ਸੁਖ ਤਿਨੋਂ ਨੇ ਪਾਇ ਲੀਏ ਹੈਂ॥੧॥ ਰਹਾਉ ॥
Prof. Sahib Singh(ਉਸ ਪ੍ਰੀਤ ਦੀ ਬਰਕਤਿ ਨਾਲ, ਮਾਨੋ) ਕ੍ਰੋੜਾਂ ਜਪਾਂ ਤਪਾਂ ਦੇ ਸੁਖ ਪ੍ਰਾਪਤ ਹੋ ਜਾਂਦੇ ਹਨ, ਅਤੇ ਪੂਰਨ ਪ੍ਰਭੂ ਜੀ ਵੱਡੇ ਭਾਗਾਂ ਨਾਲ ਆ ਮਿਲਦੇ ਹਨ ॥੧॥ ਰਹਾਉ ॥ਪਦ ਅਰਥ ਕੋਟਿ = ਕ੍ਰੋੜਾਂ। ਆਇ = ਆ ਕੇ। ਬਡਭਾਗੀ = ਵੱਡੇ ਭਾਗਾਂ ਨਾਲ ॥੧॥ ਰਹਾਉ ॥
SikhNet (Spanish)La Paz que viene de millones de cantos y profundas meditaciones es obtenida por una perfecta Fortuna y buen Destino. (1Pausa)
ਮੋਹਿ ਅਨਾਥੁ. ਦਾਸੁ ਜਨੁ ਤੇਰਾ; ਅਵਰ ਓਟ ਸਗਲੀ ਮੋਹਿ ਤਿਆਗੀ ॥
mohi anaath. daas jan teraa; avar ott sagalee mohi tiaagee |
Sant Singh KhalsaI am Your helpless servant and slave; I have given up all other support.
Manmohan SinghO Lord, I am a helper slave and serf of Thine. All other supports, I have given up.
Manmohan Singh (Punjabi)ਹੇ ਸੁਆਮੀ! ਮੈਂ ਤੇਰਾ ਗਰੀਬ ਸੇਵਕ ਅਤੇ ਗੁਲਾਮ ਹਾਂ। ਹੋਰ ਸਾਰੇ ਆਸਰੇ ਮੈਂ ਛੱਡ ਦਿੱਤੇ ਹਨ।
Fareedkot Teekaਮੈਂ ਅਨਾਥ ਜਨ ਤੇਰਾ ਦਾਸ ਹੂਆ ਹੂੰ, ਇਸੀ ਸੇ ਮੈਂ ਔਰ ਓਟ ਸਭ ਤਿਆਗੀ ਹੈ॥
Prof. Sahib Singhਹੇ ਪ੍ਰਭੂ! ਮੈਂ ਤੇਰਾ ਦਾਸ ਹਾਂ ਤੇਰਾ ਸੇਵਕ ਹਾਂ, ਮੈਨੂੰ ਹੋਰ ਕੋਈ ਆਸਰਾ ਨਹੀਂ (ਤੈਥੋਂ ਬਿਨਾ) ਮੈਂ ਹੋਰ ਸਾਰੀ ਓਟ ਛੱਡ ਚੁੱਕਾ ਹਾਂ।ਪਦ ਅਰਥ ਮੋਹਿ = ਮੈਂ। ਅਨਾਥੁ = ਨਿਮਾਣਾ। ਅਵਰ ਓਟ = ਹੋਰ ਆਸਰਾ। ਮੋਹਿ = ਮੈਂ।
SikhNet (Spanish)Soy Tu desvalido Sirviente y Esclavo y no encuentro ningún otro soporte.
ਭੋਰ. ਭਰਮ ਕਾਟੇ, ਪ੍ਰਭ ਸਿਮਰਤ; ਗਿਆਨ ਅੰਜਨ ਮਿਲਿ, ਸੋਵਤ ਜਾਗੀ ॥੧॥
bhor. bharam kaatte, prabh simarat; giaan anjan mil, sovat jaagee |1|
Sant Singh KhalsaEvery trace of doubt has been eradicated, remembering God in meditation. I have applied the ointment of spiritual wisdom, and awakened from my sleep. ||1||
Manmohan SinghContemplating my Lord, every trace of my doubt is effaced and receiving the salv of wisdom my eyes have awakened from sleep.
Manmohan Singh (Punjabi)ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਮੇਰੇ ਸੰਦੇਹ ਦਾ ਨਿਸ਼ਾਨ ਤੱਕ ਮਿਟ ਗਿਆ ਹੈ ਅਤੇ ਬ੍ਰਹਮ ਗਿਆਤ ਦਾ ਸੁਰਮਾ ਪ੍ਰਾਪਤ ਕਰ, ਮੇਰੀਆਂ ਅੱਖੀਆਂ ਜਾਗ ਉਠੀਆਂ ਹਨ।
Fareedkot Teekaਹੇ ਪ੍ਰਭੂ! ਤੇਰੇ ਸਿਮਰਨੇ ਕਰ (ਭੋਰ) ਦਿਨ, ਭਾਵ ਗਿਆਨ ਹੂਆ ਹੈ ਅਰ ਭਰਮ ਕਾਟੇ ਗਏ ਹੈਂ। ਜੋ ਬੁਧੀ ਅਵਿਦਿਆ ਨਿੰਦ੍ਰਾ ਕਰ ਸੋਈ ਹੂਈ ਥੀ ਸੋ ਗਿਆਨ ਅੰਜਨ ਕਰ ਅਬ ਜਾਗੀ ਹੈ॥੧॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸਿਮਰਦਿਆਂ ਤੇਰੇ ਨਾਲ ਡੂੰਘੀ ਸਾਂਝ ਦਾ ਸੁਰਮਾ ਪਾਇਆਂ ਮੇਰੇ ਛੋਟੇ ਤੋਂ ਛੋਟੇ ਭਰਮ ਭੀ ਕੱਟੇ ਗਏ ਹਨ, (ਤੇਰੇ ਚਰਨਾਂ ਵਿਚ) ਮਿਲ ਕੇ ਮੈਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਜਾਗ ਪਈ ਹਾਂ ॥੧॥ਪਦ ਅਰਥ ਭੋਰ ਭਰਮ = ਛੋਟੇ ਤੋਂ ਛੋਟੇ ਭਰਮ ਭੀ। ਅੰਜਨ = ਸੁਰਮਾ। ਮਿਲਿ = ਮਿਲ ਕੇ ॥੧॥
SikhNet (Spanish)Cualquier trazo de duda ha sido erradicado mientras recuerdo a Dios en la Meditación. He aplicado el bálsamo de la Sabiduría Espiritual y he despertado de mi letargo. (1)
ਤੂ ਅਥਾਹੁ ਅਤਿ ਬਡੋ ਸੁਆਮੀ; ਕ੍ਰਿਪਾ ਸਿੰਧੁ ਪੂਰਨ ਰਤਨਾਗੀ ॥
too athaahu at baddo suaamee; kripaa sindh pooran ratanaagee |
Sant Singh KhalsaYou are Unfathomably Great and Utterly Vast, O my Lord and Master, Ocean of Mercy, Source of Jewels.
Manmohan SinghThou, O Unfathomable, exceedingly great and Perfect Lord, are an ocean of mercy and mind of jewels.
Manmohan Singh (Punjabi)ਤੂੰ ਹੇ ਬੇਥਾਹ, ਪਰਮ ਵਿਸ਼ਾਲ ਅਤੇ ਸੰਪੂਰਨ ਮਾਲਕ, ਰਹਿਮਤ ਦਾ ਸਮੁੰਦਰ ਅਤੇ ਹੀਰਿਆਂ ਦੀ ਖਾਣ ਹੈ।
Fareedkot Teekaਹੇ ਸੁਆਮੀ! ਤੂੰ (ਅਥਾਹੁ) ਡੂੰਘਾ ਅਰ ਅਤਸੈ ਕਰ ਬਡਾ ਹੈਂ, ਕਿਰਪਾ ਕਾ ਸਮੁੰਦਰ ਪੂਰਨ ਅਰ (ਰਤਨਾਗੀ) ਰਤਨੋਂ ਕੀ ਖਾਨ ਹੈਂ, ਭਾਵ ਸੇ ਵੈਰਾਗਾਦਿਕ ਸਭ ਤੇਰੇ ਮੇਂ ਹੈਂ॥
Prof. Sahib Singhਹੇ ਸੁਆਮੀ! ਤੂੰ ਇਕ ਬਹੁਤ ਵੱਡਾ ਅਥਾਹ ਦਇਆ-ਦਾ-ਸਮੁੰਦਰ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਰਤਨਾਂ ਦੀ ਖਾਣ ਹੈਂ।ਪਦ ਅਰਥ ਅਤਿ ਬਡੋ = ਬਹੁਤ ਵੱਡਾ। ਕ੍ਰਿਪਾ ਸਿੰਧੁ = ਕਿਰਪਾ ਦਾ ਸਮੁੰਦਰ। ਰਤਨਾਗੀ = (ਰਤਨ-ਆਕਰ) ਰਤਨਾਂ ਦੀ ਖਾਣ।
SikhNet (Spanish)Eres Grandiosamente Insondable y Absolutamente Vasto. Oh, Mi Señor y Maestro, Océano de Misericordia, Fuente de toda Joya.
ਨਾਨਕੁ ਜਾਚਕੁ. ਹਰਿ ਹਰਿ ਨਾਮੁ ਮਾਂਗੈ; ਮਸਤਕੁ ਆਨਿ ਧਰਿਓ. ਪ੍ਰਭ ਪਾਗੀ ॥੨॥੭॥੧੮॥
naanak jaachak. har har naam maangai; masatak aan dhario. prabh paagee |2|7|18|
Sant Singh KhalsaNanak, the beggar, begs for the Name of the Lord, Har, Har; he rests his forehead upon God's Feet. ||2||7||18||
Manmohan SinghNanak, the beggar begs for the Lord God's Name and rests his forehead on the feet of his Lord.
Manmohan Singh (Punjabi)ਮੰਗਤਾ ਨਾਨਕ, ਸੁਆਮੀ ਵਾਹਿਗੁਰੂ ਦੇ ਨਾਮ ਦੀ ਯਾਚਨਾ ਕਰਦਾ ਹੈ ਅਤੇ ਉਸਨੇ ਆਪਣਾ ਮੱਥਾ ਆਪਣੇ ਪ੍ਰਭੂ ਦੇ ਪੈਰਾਂ ਤੇ ਰੱਖ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਾਚਿਕ ਹੋ ਕੇ ਹਰਿ ਹਰਿ ਨਾਮ ਮਾਂਗਤਾ ਹੂੰ। ਹੇ ਪ੍ਰਭੂ! ਮੈਂ ਆਪ ਕੇ ਚਰਣੋਂ ਪਰ ਮਸਤਕ ਆਨ ਕੇ ਰਖਾ ਹੈ॥੨॥੭॥੧੮॥☬ਅਪਨੇ ਅਵਗਨ ਪ੍ਰਗਟ ਕਰਤੇ ਹੈਂ ਕਿ ਜਗਿਆਸੂ ਐਸੇ ਬੇਨਤੀ ਕਰੇ:
Prof. Sahib Singhਹੇ ਹਰੀ! (ਤੇਰੇ ਦਰ ਦਾ) ਮੰਗਤਾ ਨਾਨਕ ਤੇਰਾ ਨਾਮ ਮੰਗਦਾ ਹੈ। (ਨਾਨਕ ਨੇ ਆਪਣਾ) ਮੱਥਾ, ਹੇ ਪ੍ਰਭੂ! ਤੇਰੇ ਚਰਨਾਂ ਤੇ ਲਿਆ ਕੇ ਰੱਖ ਦਿੱਤਾ ਹੈ ॥੨॥੭॥੧੮॥ਪਦ ਅਰਥ ਜਾਚਕੁ = ਮੰਗਤਾ। ਮਾਂਗੈ = ਮੰਗਦਾ ਹੈ (ਇਕ-ਵਚਨ)। ਮਸਤਕੁ = ਮੱਥਾ। ਆਨਿ = ਲਿਆ ਕੇ (ਆਇ = ਆ ਕੇ)। ਪ੍ਰਭ ਪਾਗੀ = ਪ੍ਰਭੂ ਦੇ ਪਗਾਂ (ਪੈਰਾਂ) ਵਿਚ ॥੨॥੭॥੧੮॥
SikhNet (Spanish)Nanak, el Pordiosero, suplica obtener el Nombre del Señor Jar, Jar, y así descansar su frente a los Pies del Señor. (2-7-18)