ੴ

ਸਿੱਖਬਾਣੀ · SikhBani

Ang 332

Sri Guru Granth Sahib · Raag Gauree · 4 shabads, 38 lines
Translations
Shabad Bhagat Kabir Ji Raag Gauree continued from Ang 331

ਆਂਧੀ ਪਾਛੇ. ਜੋ ਜਲੁ ਬਰਖੈ; ਤਿਹਿ ਤੇਰਾ ਜਨੁ ਭੀਨਾਂ ॥

aandhee paachhe. jo jal barakhai; tihi teraa jan bheenaan |

Sant Singh KhalsaYour servant is drenched with the rain that has fallen in this storm.
Manmohan SinghThy servant is saturated with the rain that has fallen after the storm.
Manmohan Singh (Punjabi)ਤੇਰਾ ਨੋਕਰ ਉਸ ਮੀਂਹ ਨਾਲ ਗੜੁੱਚ ਹੋ ਗਿਆ ਹੈ, ਜਿਹੜਾ ਅਨ੍ਹੇਰੀ ਮਗਰੋਂ ਵਸਿਆ ਹੈ।
Fareedkot Teekaਗ੍ਯਾਨ ਰੂਪ ਆਂਧੀ ਪਾਛੇ ਜੋ ਸਾਂਤੀ ਰੂਪ ਜਲੁ ਬਰਸਤਾ ਹੈ ਤਿਸ ਜਲ ਮੇਂ ਤੇਰਾ ਜਨ ਭੀ ਗਿਆ ਹੈ॥
Prof. Sahib Singh(ਗਿਆਨ ਦੀ) ਹਨੇਰੀ ਦੇ ਪਿਛੋਂ ਜਿਹੜਾ ('ਨਾਮ' ਦਾ) ਮੀਂਹ ਵਰ੍ਹਦਾ ਹੈ, ਉਸ ਵਿਚ (ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲਾ) ਤੇਰਾ ਭਗਤ ਭਿੱਜ ਜਾਂਦਾ ਹੈ (ਭਾਵ, ਗਿਆਨ ਦੀ ਬਰਕਤਿ ਨਾਲ ਭਰਮ-ਵਹਿਮ ਮੁੱਕ ਜਾਣ ਤੇ ਜਿਉਂ ਜਿਉਂ ਮਨੁੱਖ ਨਾਮ ਜਪਦਾ ਹੈ, ਉਸ ਦੇ ਮਨ ਵਿਚ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ)।

ਪਦ ਅਰਥ ਬਰਖੈ = ਵਰ੍ਹਦਾ ਹੈ। ਤਿਹਿ = ਉਸ (ਮੀਂਹ) ਵਿਚ। ਭੀਨਾ = ਭਿੱਜ ਗਿਆ।

SikhNet (Spanish)Así, como la llovizna es bienvenida después de la tormenta, así Tu Sirviente está imbuido ahora con Tu Gracia.

ਕਹਿ ਕਬੀਰ. ਮਨਿ ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ ॥੨॥੪੩॥

keh kabeer. man bheaa pragaasaa; udai bhaan jab cheenaa |2|43|

Sant Singh KhalsaSays Kabeer, my mind became enlightened, when I saw the sun rise. ||2||43||
Manmohan SinghSays Kabir, my mind is illumined, when I see the Sun rise.
Manmohan Singh (Punjabi)ਕਬੀਰ ਜੀ ਆਖਦੇ ਹਨ, ਜਦ ਮੈਂ ਸੂਰਜ ਨੂੰ ਚੜ੍ਹਦਾ ਦੇਖਦਾ ਜਾ ਮੇਰਾ ਚਿੱਤ ਰੋਸ਼ਨ ਹੋ ਜਾਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਮਨ ਮੇਂ ਪ੍ਰਕਾਸ ਭਇਆ ਹੈ। ਕੈਸੇ? ਜੈਸੇ ਸੂਰਜ ਉਦੇ ਹੋਨੇ ਸੇ ਅੰਧੇਰਾ ਨਾਸ ਹੋਤਾ ਹੈ ਤੈਸਾ ਹੀ, ਜਬ ਆਤਮਾ ਕੋ ਬ੍ਰਹਮ ਰੂਪ (ਚੀਨਾ) ਜਾਣਿਆ ਤਬੀ ਅਗਿਆਨ ਨਾਸ ਹੋ ਗਿਆ ਹੈ॥੨॥੪੩॥☬ਏਕ ਅਰਥ ਤੌ ਸਾਕਤੋਂ ਕੇ ਪ੍ਰਸੰਗ ਪਰ ਚਲੇ ਹੈਂ।
Prof. Sahib Singhਕਬੀਰ ਆਖਦਾ ਹੈ-ਜਦੋਂ (ਹੇ ਪ੍ਰਭੂ! ਤੇਰਾ ਸੇਵਕ) ਆਪਣੇ ਅੰਦਰ (ਤੇਰੇ ਨਾਮ ਦਾ) ਸੂਰਜ ਚੜ੍ਹਿਆ ਹੋਇਆ ਤੱਕਦਾ ਹੈ ਤਾਂ ਉਸ ਦੇ ਮਨ ਵਿਚ ਚਾਨਣ (ਹੀ ਚਾਨਣ) ਹੋ ਜਾਂਦਾ ਹੈ ॥੨॥੪੩॥

ਪਦ ਅਰਥ ਮਨਿ = ਮਨ ਵਿਚ। ਪ੍ਰਗਾਸਾ = ਪ੍ਰਕਾਸ਼, ਚਾਨਣ। ਉਦੈ = ਚੜ੍ਹਿਆ ਹੋਇਆ। ਚੀਨਾ = ਵੇਖ ਲਿਆ ॥੨॥੪੩॥

* ਸ਼ਬਦ ਦਾ ਭਾਵ: ਜਿਤਨਾ ਚਿਰ ਮਨੁੱਖ ਮਾਇਆ ਦੇ ਬੰਧਨਾਂ ਵਿਚ ਜਕੜਿਆ ਰਹਿੰਦਾ ਹੈ, ਇਸ ਦਾ ਡੋਲਦਾ ਮਨ ਪ੍ਰਭੂ ਨੂੰ ਵਿਸਾਰ ਕੇ ਹੋਰ ਹੋਰ ਆਸਰੇ-ਪਰਨੇ ਤੱਕਦਾ ਹੈ; ਮੋਹ ਦੇ ਕਾਰਨ ਤ੍ਰਿਸ਼ਨਾ-ਲਾਲਚ ਦੀ ਹੀ ਸਾਰੀ ਜੀਵਨ-ਉਸਾਰੀ ਬਣਾਈ ਰੱਖਦਾ ਹੈ। ਪਰ, ਸਤਿਗੁਰੂ ਦੇ ਗਿਆਨ ਦੀ ਬਰਕਤਿ ਨਾਲ ਇਹ ਕੁਚੱਜੀ ਬਣਤਰ ਮੁੱਕ ਜਾਂਦੀ ਹੈ। ਫਿਰ, ਜਿਉਂ ਜਿਉਂ ਨਾਮ ਸਿਮਰਦਾ ਹੈ, ਸਮਝ ਉੱਚੀ ਹੁੰਦੀ ਹੈ, ਤੇ ਨਾਮ-ਰਸ ਦਾ ਆਨੰਦ ਆਉਂਦਾ ਹੈ।੪੩।

SikhNet (Spanish)Dice Kabir, mi mente se ilumina cuando veo el sol de la Sabiduría posarse sobre mí. (2-43)

Open this shabad (7 lines, Angs 331-332) →

Shabad Bhagat Kabir Ji Raag Gauree

ਗਉੜੀ ਚੇਤੀ ॥

gaurree chetee |

Sant Singh KhalsaGauree Chaytee:
Manmohan SinghGauri Cheti.
Manmohan Singh (Punjabi)ਗਉੜੀ ਚੇਤੀ।
Prof. Sahib Singhਰਾਗ ਗਉੜੀ-ਚੇਤੀ।
SikhNet (Spanish)Gauri Cheti.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥

har jas suneh na har gun gaaveh |

Sant Singh KhalsaThey do not listen to the Lord's Praises, and they do not sing the Lord's Glories,
Manmohan SinghThey, who neither hear God's praise nor sing God's excellence,
Manmohan Singh (Punjabi)ਜੋ ਨਾਂ ਵਾਹਿਗੁਰੂ ਦੀ ਕੀਰਤੀ ਸੁਣਦੇ ਹਨ ਅਤੇ ਨਾਂ ਹੀ ਵਾਹਿਗੁਰੂ ਦੀਆਂ ਵਡਿਆਈਆਂ ਗਾਉਂਦੇ ਹਨ,
Fareedkot Teekaਨ ਹਰੀ ਕਾ ਜਸੁ ਸੁਨਤੇ ਹੈਂ ਨ ਹਰੀ ਕਾ ਜਸੁ ਗਾਵਤੇ ਹੈਂ॥ ਨਕਾਰ ਦੇਹਲੀ ਦੀਪ ਨਯਾਇ ਲਗਾਉਣਾ।
Prof. Sahib Singh(ਕਈ ਮਨੁੱਖ ਆਪ) ਨਾਹ ਕਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਨਾਹ ਹਰੀ ਦੇ ਗੁਣ ਗਾਉਂਦੇ ਹਨ,

ਪਦ ਅਰਥ ਜਸੁ = ਵਡਿਆਈ, ਸਿਫ਼ਤਿ-ਸਾਲਾਹ।

SikhNet (Spanish)Aquéllos que no escuchan la Alabanza del Señor, ni tapoco la cantan

ਬਾਤਨ ਹੀ; ਅਸਮਾਨੁ ਗਿਰਾਵਹਿ ॥੧॥

baatan hee; asamaan giraaveh |1|

Sant Singh Khalsabut they try to bring down the sky with their talk. ||1||
Manmohan Singhbut knock down the sky with their talk,
Manmohan Singh (Punjabi)ਪਰ ਆਪਣੀਆਂ ਗੱਲਾਂ ਨਾਲ ਹੀ ਅਕਾਸ਼ ਨੂੰ ਢਾਉਂਦੇ ਹਨ।
Fareedkot Teekaਬਾਤਾਂ ਕਰ ਕੇ ਹੀ ਅਸਮਾਨ ਗਿਰਾਵਤੇ ਹੈਂ, ਭਾਵ ਅਤੀ ਝੂਠ ਬੋਲਤੇ ਹੈਂ॥੧॥
Prof. Sahib Singhਪਰ ਸ਼ੇਖ਼ੀ ਦੀਆਂ ਗੱਲਾਂ ਨਾਲ ਤਾਂ (ਮਾਨੋ) ਅਸਮਾਨ ਨੂੰ ਢਾਹ ਲੈਂਦੇ ਹਨ ॥੧॥

ਪਦ ਅਰਥ ਬਾਤਨ ਹੀ = ਗੱਲਾਂ ਨਾਲ ਹੀ, ਨਿਰੀਆਂ ਸ਼ੇਖ਼ੀ ਦੀਆਂ ਗੱਲਾਂ ਨਾਲ ॥੧॥

SikhNet (Spanish)y por el puro hablar quieren traer los cielos abajo, (1)

ਐਸੇ ਲੋਗਨ ਸਿਉ; ਕਿਆ ਕਹੀਐ ॥

aise logan siau; kiaa kaheeai |

Sant Singh KhalsaWhat can anyone say to such people?
Manmohan SinghWhat should one say to such people?
Manmohan Singh (Punjabi)ਇਹੋ ਜਿਹੇ ਲੋਕਾਂ ਨੂੰ ਬੰਦਾ ਕੀ ਆਖੇ?
Fareedkot Teekaਐਸੇ ਲੋਕੋਂ ਸੇ ਕਿਆ ਕਹੀਏ॥
Prof. Sahib Singhਅਜਿਹੇ ਬੰਦਿਆਂ ਨੂੰ ਭਲੀ ਮੱਤ ਦੇਣ ਦਾ ਕੋਈ ਲਾਭ ਨਹੀਂ,

ਪਦ ਅਰਥ ਸਿਉ = ਨਾਲ, ਨੂੰ। ਕਿਆ ਕਹੀਐ = ਕੀਹ ਆਖੀਏ? ਮੱਤ ਦੇਣ ਦਾ ਕੋਈ ਲਾਭ ਨਹੀਂ।

SikhNet (Spanish)¿qué puede uno decir de ellos?

ਜੋ ਪ੍ਰਭ. ਕੀਏ ਭਗਤਿ ਤੇ ਬਾਹਜ; ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥

jo prabh. kee bhagat te baahaj; tin te sadaa ddaraane raheeai |1| rahaau |

Sant Singh KhalsaYou should always be careful around those whom God has excluded from His devotional worship. ||1||Pause||
Manmohan SinghThey, whom the Lord has excluded from His devotional service, be thou always afraid of them. Pause.
Manmohan Singh (Punjabi)ਜਿਨ੍ਹਾਂ ਨੂੰ ਸੁਆਮੀ ਨੇ ਆਪਣੀ ਪ੍ਰੇਮ-ਮਈ ਸੇਵਾ ਤੋਂ ਵਾਝਿਆ ਰੱਖਿਆ ਹੈ, ਤੂੰ ਉਨ੍ਹਾਂ ਤੋਂ ਸਦੀਵ ਹੀ ਡਰਦਾ ਰਹੋ। ਠਹਿਰਾਉ।
Fareedkot Teekaਜੋ ਪ੍ਰਭੂ ਨੇ ਭਗਤੀ ਸੇ ਬਾਹਰ ਕੀਏ ਹੈਂ ਤਿਨ ਸੇ ਸਦੀਵਕਾਲ ਡਰਤੇ ਰਹੀਏ॥੧॥ ਰਹਾਉ ॥
Prof. Sahib Singhਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਵਾਂਜੇ ਰੱਖਿਆ ਹੈ (ਉਹਨਾਂ ਨੂੰ ਮੱਤ ਦੇਣ ਦੇ ਥਾਂ ਸਗੋਂ) ਉਹਨਾਂ ਤੋਂ ਸਦਾ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ ॥੧॥ ਰਹਾਉ ॥

ਪਦ ਅਰਥ ਕੀਏ = ਕੀਤੇ, ਬਣਾਏ। ਬਾਹਜ = ਸੱਖਣੇ, ਖ਼ਾਲੀ, ਬਿਨਾ। ਭਗਤਿ ਤੇ ਬਾਹਜ ਕੀਏ = ਭਗਤੀ ਤੋਂ ਸੱਖਣੇ ਰੱਖੇ। ਡਰਾਨੇ ਰਹੀਐ = ਡਰਦੇ ਰਹੀਏ, ਦੂਰ ਦੂਰ ਹੀ ਰਹਿਣਾ ਚੰਗਾ ਹੈ ॥੧॥ ਰਹਾਉ ॥

SikhNet (Spanish)Aquéllos que están privados de la Alabanza del Señor, esos seres me producen consternación. (1-Pausa)

ਆਪਿ ਨ ਦੇਹਿ; ਚੁਰੂ ਭਰਿ ਪਾਨੀ ॥

aap na dehi; churoo bhar paanee |

Sant Singh KhalsaThey do not offer even a handful of water,
Manmohan SinghThemselves they give not even a handful of water,
Manmohan Singh (Punjabi)ਖੁਦ ਤਾਂ ਉਹ ਪਾਣੀ ਦੀ ਇਕ ਚੁਲੀ ਭਰ ਭੀ ਨਹੀਂ ਦਿੰਦੇ,
Fareedkot Teekaਆਪ ਕਿਸੀ ਕੋ ਚੁਲੀ ਭਰਿ ਪਾਨੀ ਨਹੀਂ ਦੇਤੇ ਹੈਂ॥
Prof. Sahib Singh(ਉਹ ਲੋਕ) ਆਪ ਤਾਂ (ਕਿਸੇ ਨੂੰ) ਇਕ ਚੁਲੀ ਜਿਤਨਾ ਪਾਣੀ ਭੀ ਨਹੀਂ ਦੇਂਦੇ,

ਪਦ ਅਰਥ ਨ ਦੇਹਿ = ਨਹੀਂ ਦੇਂਦੇ। ਚੁਰੂ ਭਰਿ = ਇੱਕ ਚੁਲੀ ਜਿਤਨਾ।

SikhNet (Spanish)Ellos mismos no pueden ofrecer siquiera un poco de bondad a otro,

ਤਿਹ ਨਿੰਦਹਿ; ਜਿਹ ਗੰਗਾ ਆਨੀ ॥੨॥

tih nindeh; jih gangaa aanee |2|

Sant Singh Khalsawhile they slander the one who brought forth the Ganges. ||2||
Manmohan Singhbut slander him who brought down the Ganges.
Manmohan Singh (Punjabi)ਪਰ ਬਦਖੋਈ ਉਸ ਦੀ ਕਰਦੇ ਹਨ ਜਿਸ ਨੇ ਗੰਗਾ ਲਿਆਦੀ ਹੈ।
Fareedkot Teekaਜਿਸ ਭਗੀਰਥ ਨੇ ਗੰਗਾ ਇਸ ਲੋਕ ਮੇਂ ਆਨੀ ਹੈ ਤਿਸ ਕੋ ਨਿੰਦਤੇ ਹੈਂ, ਭਾਵ ਆਪ ਕੁਛ ਪੁੰਨ ਦਾਨ ਕਰਤੇ ਨਹੀਂ ਪੁੰਨਿ ਆਤਮਾ ਕੀ ਨਿੰਦਾ ਕਰਤੇ ਹੈਂ॥੨॥
Prof. Sahib Singhਪਰ ਨਿੰਦਿਆ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਵੇ ॥੨॥

ਪਦ ਅਰਥ ਤਿਹ = ਉਹਨਾਂ (ਮਨੁੱਖਾਂ) ਨੂੰ। ਜਿਹ = ਜਿਨ੍ਹਾਂ ਨੇ। ਆਨੀ = ਲੈ ਆਂਦੀ ਹੈ, ਵਗਾ ਦਿੱਤੀ ਹੈ ॥੨॥

SikhNet (Spanish)pero prestos están para calumniar a aquéllos cuya magnificencia iguala al Ganges.(2)

ਬੈਠਤ ਉਠਤ; ਕੁਟਿਲਤਾ ਚਾਲਹਿ ॥

baitthat utthat; kuttilataa chaaleh |

Sant Singh KhalsaSitting down or standing up, their ways are crooked and evil.
Manmohan SinghSitting or standing, crooked are their ways.
Manmohan Singh (Punjabi)ਬਹਿੰਦਿਆਂ ਤੇ ਉਠਦਿਆਂ ਟੇਢੀ ਹੈ ਉਨ੍ਹਾਂ ਦੀ ਚਾਲ।
Fareedkot Teekaਬੈਠਤੇ ਉਠਤੇ ਕੁਟਲਤਾ ਮੇਂ ਚਲਤੇ ਹੈਂ॥
Prof. Sahib Singhਬੈਠਦਿਆਂ ਉਠਦਿਆਂ (ਹਰ ਵੇਲੇ ਉਹ) ਟੇਢੀਆਂ ਚਾਲਾਂ ਹੀ ਚੱਲਦੇ ਹਨ,

ਪਦ ਅਰਥ ਕੁਟਿਲ = ਟੇਢੀਆਂ ਚਾਲਾਂ ਚੱਲਣ ਵਾਲਾ। ਕੁਟਿਲਤਾ = ਟੇਢੀਆਂ ਚਾਲਾਂ।

SikhNet (Spanish)Sentados y parados avanzan en el sendero de la maldad;

ਆਪੁ ਗਏ; ਅਉਰਨ ਹੂ ਘਾਲਹਿ ॥੩॥

aap ge; aauran hoo ghaaleh |3|

Sant Singh KhalsaThey ruin themselves, and then they ruin others. ||3||
Manmohan SinghThey themselves are ruined and they ruin others.
Manmohan Singh (Punjabi)ਉਹ ਖੁਦ ਤਬਾਹ ਹੋ ਗਏ ਨੇ ਅਤੇ ਹੋਰਨਾ ਨੂੰ ਤਬਾਹ ਕਰਦੇ ਹਨ।
Fareedkot Teekaਆਪ ਤੋ ਚੌਰਾਸੀ ਮੇਂ ਜਾ ਪੜੇ ਹੈਂ ਔਰ ਸੰਗੀਆਂ ਕੋ ਚੌਰਾਸੀ ਮੇਂ (ਘਾਲਹਿ) ਪਾਵਤੇ ਹੈਂ॥੩॥
Prof. Sahib Singhਉਹ ਆਪਣੇ ਆਪ ਤੋਂ ਗਏ-ਗੁਜ਼ਰੇ ਬੰਦੇ ਹੋਰਨਾਂ ਨੂੰ ਭੀ ਕੁਰਾਹੇ ਪਾਂਦੇ ਹਨ ॥੩॥

ਪਦ ਅਰਥ ਆਪੁ = ਆਪਹੁ, ਆਪਣੇ ਆਪ ਤੋਂ। ਹੂ = ਭੀ। ਘਾਲਹਿ = ਘੱਲਦੇ ਹਨ। (ਆਪੁ) ਘਾਲਹਿ = ਉਹਨਾਂ ਦੇ ਆਪੇ ਤੋਂ ਘੱਲਦੇ ਹਨ, ਉਹਨਾਂ ਦੇ ਅਸਲੇ ਤੋਂ ਦੂਰ ਕਰ ਦੇਂਦੇ ਹਨ, ਕੁਰਾਹੇ ਪਾ ਦੇਂਦੇ ਹਨ, ਨਾਸ ਕਰ ਦੇਂਦੇ ਹਨ ॥੩॥

SikhNet (Spanish)desperdician sus vidas y engañan a otros también. (3)

ਛਾਡਿ ਕੁਚਰਚਾ; ਆਨ. ਨ ਜਾਨਹਿ ॥

chhaadd kucharachaa; aan. na jaaneh |

Sant Singh KhalsaThey know nothing except evil talk.
Manmohan SinghSave evil talk, they know nothing else.
Manmohan Singh (Punjabi)ਮੰਦੀ ਗੱਲਬਾਤ ਦੇ ਬਗੈਰ ਉਹ ਹੋਰ ਕੁਛ ਨਹੀਂ ਜਾਣਦੇ।
Fareedkot Teekaਖੋਟੀ ਚਰਚਾ ਕੇ ਬਿਨਾਂ ਅਰਥਾਤ ਨਿੰਦਾ ਚੁਗਲੀ ਸੇ ਬਿਨਾਂ ਔਰ ਬਾਤ ਕੋ ਜਾਨਤੇ ਹੀ ਨਹੀਂ ਹੈਂ॥
Prof. Sahib Singhਫੋਕੀ ਬਹਿਸ ਤੋਂ ਬਿਨਾ ਉਹ ਹੋਰ ਕੁਝ ਕਰਨਾ ਜਾਣਦੇ ਹੀ ਨਹੀਂ,

ਪਦ ਅਰਥ ਕੁਚਰਚਾ = ਕੋਝੀ ਚਰਚਾ, ਥੋਥੀ ਬਹਿਸ। ਛਾਡਿ = ਛੱਡ ਕੇ, ਤੋਂ ਬਿਨਾ। ਆਨ = ਕੋਈ ਹੋਰ ਗੱਲ।

SikhNet (Spanish)No hacen más que participar en discusiones vanas,

ਬ੍ਰਹਮਾ ਹੂ ਕੋ; ਕਹਿਓ. ਨ ਮਾਨਹਿ ॥੪॥

brahamaa hoo ko; kahio. na maaneh |4|

Sant Singh KhalsaThey would not even obey Brahma's orders. ||4||
Manmohan SinghThe obey not even Brahma's bidding.
Manmohan Singh (Punjabi)ਉਹ ਬ੍ਰਹਮਾ ਜੀ ਦੀ ਗੱਲ ਭੀ ਨਹੀਂ ਮੰਨਦੇ।
Fareedkot Teekaਹਠੀਏ ਐਸੇ ਹੈਂ ਬ੍ਰਹਮਾ ਜੀ ਕਾ ਕਹਿਆ ਭੀ ਨਹੀਂ ਮਾਨਤੇ, ਭਾਵ ਵੇਦੋਂ ਕੋ ਨਹੀਂ ਮਾਨਤੇ॥੪॥
Prof. Sahib Singhਕਿਸੇ ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਭੀ ਗੱਲ ਨਹੀਂ ਮੰਨਦੇ ॥੪॥

ਪਦ ਅਰਥ ਬ੍ਰਹਮਾ ਹੂ ਕੋ ਕਹਿਓ = ਬ੍ਰਹਮਾ ਦਾ ਆਖਿਆ ਭੀ, ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਗੱਲ ਭੀ। ਕੋ = ਦਾ ॥੪॥

SikhNet (Spanish)y no saben hacer otra cosa, y aun si el mismo sabio Brahma les hablara, ellos no le creerían.

ਆਪੁ ਗਏ; ਅਉਰਨ ਹੂ ਖੋਵਹਿ ॥

aap ge; aauran hoo khoveh |

Sant Singh KhalsaThey themselves are lost, and they mislead others as well.
Manmohan SinghThey themselves are gone amiss and they mislead others.
Manmohan Singh (Punjabi)ਉਹ ਆਪ ਕੁਰਾਹੇ ਪਏ ਹੋਏ ਹਨ ਅਤੇ ਹੋਰਨਾ ਨੂੰ ਭੀ ਗੁਮਰਾਹ ਕਰਦੇ ਹਨ।
Fareedkot Teekaਆਪ ਪਰਮੇਸ੍ਵਰ ਕੀ ਤਰਫ ਸੇ ਗਏ ਹੈਂ ਔਰੋਂ ਕੋ ਖੋਵਤੇ ਹੈਂ॥
Prof. Sahib Singhਆਪਣੇ ਆਪ ਤੋਂ ਗਏ-ਗੁਜ਼ਰੇ ਉਹ ਲੋਕ ਹੋਰਨਾਂ ਨੂੰ ਭੀ ਖੁੰਝਾਉਂਦੇ ਹਨ,

ਪਦ ਅਰਥ ਖੋਵਹਿ = ਖੁੰਝਾਉਂਦੇ ਹਨ।

SikhNet (Spanish)Ellos se pierden en su conciencia y mal guían a los demás porque construyen su templo,

ਆਗਿ ਲਗਾਇ; ਮੰਦਰ ਮੈ ਸੋਵਹਿ ॥੫॥

aag lagaae; mandar mai soveh |5|

Sant Singh KhalsaThey set their own temple on fire, and then they fall asleep within it. ||5||
Manmohan SinghSetting their mansion on fire, they sleep therein.
Manmohan Singh (Punjabi)ਆਪਣੇ ਮਹਿਲ ਨੂੰ ਲੂੰਬਾ ਲਾ ਕੇ ਉਹ ਉਸ ਅੰਦਰ ਸੌਂਦੇ ਹਨ।
Fareedkot Teekaਦੇਹ ਰੂਪੀ ਮੰਦਰ ਮੇਂ ਕਾਮ ਕ੍ਰੋਧ ਤ੍ਰਿਸਨਾ ਰੂਪੀ ਆਗ ਲਗਾਇ ਕਰ ਸੋਵਤੇ ਹੈਂ; ਅਰਥਾਤ ਢੀਠ ਹੋ ਕਰ ਕਾਲ ਸੇ ਨਿਰਭੈ ਹੋ ਰਹੈ ਹੈਂ॥੫॥
Prof. Sahib Singhਉਹ (ਮਾਨੋ, ਆਪਣੇ ਹੀ ਘਰ ਨੂੰ) ਅੱਗ ਲਾ ਕੇ ਘਰ ਵਿਚ ਸੌਂ ਰਹੇ ਹਨ ॥੫॥

ਪਦ ਅਰਥ ਮੰਦਰ = ਘਰ। ਮੈ = ਮਹਿ, ਵਿਚ ॥੫॥

SikhNet (Spanish)le prenden fuego y se duermen en el interior.

ਅਵਰਨ ਹਸਤ; ਆਪ ਹਹਿ ਕਾਂਨੇ ॥

avaran hasat; aap heh kaane |

Sant Singh KhalsaThey laugh at others, while they themselves are one-eyed.
Manmohan SinghThey laugh at others though they themselves are one eyed.
Manmohan Singh (Punjabi)ਉਹ ਹੋਰਨਾਂ ਦੀ ਹੱਸੀ ਉਡਾਉਂਦੇ ਹਨ ਭਾਵੇਂ ਖੁਦ ਇਕ ਅੱਖ ਵਾਲੇ ਹਨ।
Fareedkot Teekaਔਰੋਂ ਕੋ ਹਸਤੇ ਹੈਂ ਆਪ ਕਾਣੇ ਹੈਂ; ਅਰਥਾਤ ਔਰੋਂ ਕੇ ਅਉਗੁਣ ਦੇਖਤੇ ਹੈਂ ਆਪ ਔਗੁਨਾਂ ਵਾਲੇ ਹੈਂ ਅਪਨੇ ਔਗਨ ਨਹੀਂ ਦੇਖਤੇ ਹੈਂ॥
Prof. Sahib Singhਉਹ ਆਪ ਤਾਂ ਕਾਣੇ ਹਨ (ਕਈ ਤਰ੍ਹਾਂ ਦੇ ਵੈਲ ਕਰਦੇ ਹਨ) ਪਰ ਹੋਰਨਾਂ ਨੂੰ ਮਖ਼ੌਲ ਕਰਦੇ ਹਨ।

ਪਦ ਅਰਥ ਹਸਤ = ਮਖ਼ੌਲ ਕਰਦੇ ਹਨ।

SikhNet (Spanish)Aún tuertos, se ríen de otros; viendo esto,

ਤਿਨ ਕਉ ਦੇਖਿ; ਕਬੀਰ ਲਜਾਨੇ ॥੬॥੧॥੪੪॥

tin kau dekh; kabeer lajaane |6|1|44|

Sant Singh KhalsaSeeing them, Kabeer is embarrassed. ||6||1||44||
Manmohan SinghOn beholding them, Kabir is ashamed.
Manmohan Singh (Punjabi)ਉਨ੍ਹਾਂ ਨੂੰ ਵੇਖ ਕੇ ਕਬੀਰ ਨੂੰ ਸ਼ਰਮ ਆਉਂਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਿਨ ਕੋ ਦੇਖਿ ਕਰ ਹਮ ਕੋ ਲਜ੍ਯਾ ਆਵਤੀ ਹੈ॥੬॥੧॥੪੪॥☬ਵਾ ਐਸੇ ਮਹਾਤਮਾ ਲੋਗੋਂ ਕੋ ਕੁਛ ਨਹੀਂ ਕਹਣਾ, ਭਾਵ ਸੇ ਦੁਰਬਚਨ ਨਹੀਂ ਬੋਲਨਾ। ਕੈਸੇ ਲੋਗ ਜੋ ਪ੍ਰਭੂ ਨੇ ਅਪਨੇ ਭਗਤੀ ਸੰਜੁਗਤਿ ਕੀਏ ਹੈਂ (ਤੇ ਬਾਹਜ) ਸੋ ਸੰਸਾਰ ਸੇ ਬਾਹਰ ਹੋ ਗਏ ਹੈਂ ਤਿਨੋਂ ਸੇ ਅਦਬ ਕਰ ਕੇ ਸਦਾ ਡਰਤੇ ਰਹੀਏ॥☬ਪ੍ਰਸ਼ਨ: ਉਨ ਮਹਾਤਮਾ ਕੀ ਕਿਆ ਰਹਤ ਹੈ?☬ਉੱਤ੍ਰ: (ਹਰਿ ਜਸ) ਹਰੀ ਕਾ ਜਸੁ ਹੀ ਸੁਨਤੇ ਰਹਤੇ ਹੈਂ। ਜਬ ਕੋਈ ਸੁਨਾਵਨੇ ਵਾਲਾ ਨ ਹੋਵੇ, ਤਬ ਹਰੀ ਕੇ ਗੁਨ ਆਪ ਗਾਵਤੇ ਹੈਂ। ਬਾਤੋਂ ਕਰ ਕੇ ਹੀ ਜਗ੍ਯਾਸੂ ਕਾ ਜੋ ਮਾਨ (ਅਸ) ਹੋ ਸੋ ਗਿਵਾਰਤੇ ਹੈਂ। ਵਾ ਤਿਨ ਕੋ ਅਸਮਾਨ ਉਪਲਖਤ ਜੋ ਅਕਾਸ ਮੇਂ ਸ੍ਵਰਗਾਦਿਕ ਲੋਕ ਹੈਂ ਤਿਨ ਕੀ ਭੀ (ਬਾਤ) ਇਛਾ ਨਹੀਂ ਹੈ। ਗਿਰਾਵਹਿ ਅਰਥਾਤ ਤਿਨ ਕੋ ਨਾਸੀ ਜਨਾਵਤੇ ਹੈਂ। ਅਪਨੇ ਸਰੀਰ ਕੀ ਤਰਫੋਂ ਚੁਲੀ ਪਾਨੀ ਕੀ ਭਰ ਦਈ ਹੈ, ਭਾਵ ਏਹ ਕਿ ਜੈਸੇ ਜਿਸ ਪਦਾਰਥ ਕੀ ਚੁਲੀ ਭਰ ਦੇਈਤੀ ਹੈ ਕਿਆ ਸੰਕਲਪ ਛੋਡਿ ਦੇਈਤਾ ਹੈ ਤਿਸ ਮੇਂ ਅਪਨਾ ਸ੍ਵਤ ਨਹੀਂ ਰਹਤਾ ਹੈ, ਤੈਸੇ ਦੇਹ ਕਾ ਸ੍ਵਤ ਛੋਡਿ ਦੀਆ ਹੈ ਵਾ ਅਪਨੀ ਦੇਹ ਕੋ ਪਰਉਪਕਾਰ ਮੇਂ ਐਸੇ ਦੇ ਦੀਆ ਹੈ ਜੈਸੇ ਚੁਲੀ ਭਰ ਪਾਨੀ ਦੇਤਿਆਂ ਕ੍ਰਿਪਨਤਾ ਨਹੀਂ ਹੋਤੀ॥ ਜਿਨੋਂ ਨੇ (ਗੰਗਾ ਆਨੀ) ਬ੍ਰਿਤੀ ਕਾ ਪ੍ਰਵਾਹਿ ਦੇਹ ਮੇਂ ਆਨਿਆ ਹੈ, ਭਾਵ ਸੇ ਜਿਨ ਕੀ ਦੇਹੋਹੰ ਬ੍ਰਿਤੀ ਹੈ, ਤਿਨ ਕੀ ਨਿੰਦਾ ਕਰਤੇ ਹੈਂ ਅਰਥਾਤ ਤਿਨ ਕਾ ਮਾਨੁਖ ਜਨਮ ਬਿਅਰਥ ਹੈ। ਬੈਠਤੇ ਉਠਤੇ ਕੁਟਲਤਾ ਕੋ ਚਲਾਵਤੇ ਹੈਂ, ਭਾਵ ਸਾਫ ਰ
Prof. Sahib Singhਅਜਿਹੇ ਬੰਦਿਆਂ ਨੂੰ ਵੇਖ ਕੇ, ਹੇ ਕਬੀਰ! ਸ਼ਰਮ ਆਉਂਦੀ ਹੈ ॥੬॥੧॥੪੪॥

ਪਦ ਅਰਥ ਦੇਖਿ = ਵੇਖ ਕੇ। ਲਜਾਨੇ = ਸ਼ਰਮ ਆਉਂਦੀ ਹੈ ॥੬॥੧॥੪੪॥

* ਸ਼ਬਦ ਦਾ ਭਾਵ: ਸ਼ੇਖ਼ੀ-ਖ਼ੋਰੇ ਬੰਦਿਆਂ ਉੱਤੇ ਕਿਸੇ ਦੀ ਸਿੱਖਿਆ ਦਾ ਅਸਰ ਨਹੀਂ ਹੋ ਸਕਦਾ, ਉਹ ਸਗੋਂ ਹੋਰਨਾਂ ਨੂੰ ਭੀ ਵਿਗਾੜਨ ਦੇ ਜਤਨ ਕਰਦੇ ਹਨ। ਅਜਿਹੇ ਬੰਦਿਆਂ ਤੋਂ ਪਰੇ ਹੀ ਰਹਿਣਾ ਚੰਗਾ ਹੁੰਦਾ ਹੈ।੪੪। * ਨੋਟ: ਇਸ ਸ਼ਬਦ ਦੇ ੬ 'ਬੰਦ' ਹਨ; ਅਗਲੇ ਅੰਕ ਨੰ: ੧ ਦਾ ਭਾਵ ਇਹ ਹੈ ਕਿ ਇਹ 'ਗਉੜੀ ਚੇਤੀ' ਦਾ ਪਹਿਲਾ ਸ਼ਬਦ ਹੈ। ਕਬੀਰ ਜੀ ਦੇ ਸ਼ਬਦਾਂ ਦੇ ਸਿਲਸਿਲੇ ਵਿਚ ਇਹ ੪੪ਵਾਂ ਸ਼ਬਦ ਹੈ।

SikhNet (Spanish)a Kabir le invade una total vergüenza. (6-1-44)

Open this shabad →

Shabad Bhagat Kabir Ji Raag Gauree

ਰਾਗੁ ਗਉੜੀ ਬੈਰਾਗਣਿ₁ ਕਬੀਰ ਜੀ ॥

raag gaurree bairaagana₁ kabeer jee |

Sant Singh KhalsaRaag Gauree Bairaagan, Kabeer Jee:
Manmohan SinghMeasure Gauri Bairagan Kabir Ji.
Manmohan Singh (Punjabi)ਰਾਗ ਗਉੜੀ ਬੈਰਾਗਣਿ ਕਬੀਰ ਜੀ।
Prof. Sahib Singhਰਾਗ ਗਉੜੀ-ਬੈਰਾਗਣਿ ਵਿੱਚ, ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Gauri Bairaagan, Kabir yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜੀਵਤ ਪਿਤਰ. ਨ ਮਾਨੈ ਕੋਊ; ਮੂਏਂ. ਸਿਰਾਧ ਕਰਾਹੀ ॥

jeevat pitar. na maanai koaoo; mooen. siraadh karaahee |

Sant Singh KhalsaHe does not honor his ancestors while they are alive, but he holds feasts in their honor after they have died.
Manmohan SinghOne serves not his ancestors when they are alive, but he gives them feasts when they are dead.
Manmohan Singh (Punjabi)ਆਦਮੀ ਵੱਡੇ ਵਡੇਰਿਆਂ ਦੀ ਉਨ੍ਹਾਂ ਦੇ ਜੀਉਦਿਆਂ ਤਾਂ ਸੇਵਾ ਨਹੀਂ ਕਰਦਾ ਪਰ ਉਨ੍ਹਾਂ ਦੇ ਮਰਨ ਤੇ ਉਨ੍ਹਾਂ ਨੂੰ ਭੋਜਨ ਖੁਆਉਂਦਾ ਹੈ।
Fareedkot Teekaਜੀਵਤੇ ਮਾਤਾ ਪਿਤਾ ਕੀ ਤੋ ਕੋਈ ਸੇਵਾ ਨਹੀਂ ਕਰਤਾ ਹੈ, ਜੋ ਉਨਕੀ ਪ੍ਰਸਿੰਨਤਾ ਕਰ ਕੇ ਪੁੰਨ ਉਤਪਤੀ ਕਰ ਸੁਖ ਹੋਵੇ। ਮੂਇਆਂ ਕੇ ਵਾਸਤੇ ਸਰਾਧ ਕਰਾਵਤੇ ਹੈਂ॥
Prof. Sahib Singhਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ।

ਪਦ ਅਰਥ ਜੀਵਤ = ਜੀਊਂਦੇ। ਪਿਤਰ = ਵੱਡੇ ਵਡੇਰੇ, ਪਿਉ ਬਾਬਾ ਪੜਦਾਦਾ ਆਦਿਕ ਵਡੇਰੇ ਜੋ ਮਰ ਕੇ ਪਰਲੋਕ ਵਿਚ ਜਾ ਚੁਕੇ ਹਨ। ਸਿਰਾਧ = ਪਿਤਰਾਂ ਦੇ ਨਿਮਿਤ ਬ੍ਰਾਹਮਣਾਂ ਨੂੰ ਖੁਆਇਆ ਹੋਇਆ ਭੋਜਨ {ਮਰ ਚੁੱਕੇ ਬਜ਼ੁਰਗਾਂ ਲਈ ਹਿੰਦੂ ਲੋਕ ਸਾਲ ਦੇ ਸਾਲ ਅੱਸੂ ਦੇ ਮਹੀਨੇ ਸਰਾਧ ਕਰਦੇ ਹਨ; ਬ੍ਰਾਹਮਣਾਂ ਨੂੰ ਭੋਜਨ ਖਿਲਾਂਦੇ ਹਨ। ਨਿਸ਼ਚਾ ਇਹ ਹੁੰਦਾ ਹੈ ਕਿ ਇਹ ਖੁਆਇਆ ਹੋਇਆ ਭੋਜਨ ਪਿਤਰਾਂ ਨੂੰ ਅੱਪੜ ਜਾਇਗਾ। ਸਰਾਧ ਅੱਸੂ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋ ਕੇ ਮੱਸਿਆ ਤਕ ਰਹਿੰਦੇ ਹਨ; ਅਖ਼ੀਰਲਾ ਸਰਾਧ ਕਾਵਾਂ ਕੁੱਤਿਆਂ ਦਾ ਭੀ ਹੁੰਦਾ ਹੈ। ਚੰਦ ਦੇ ਮਹੀਨੇ ਦੇ ਹਿਸਾਬ ਜਿਸ ਤਰੀਕ (ਥਿਤ=ਤਿਥਿ) ਨੂੰ ਕੋਈ ਮਰੇ, ਸਰਾਧਾਂ ਦੇ ਦਿਨੀਂ ਉਸੇ ਥਿਤ ਤੇ ਉਸ ਦਾ ਸ਼ਰਾਧ ਕਰਾਉਂਦੇ ਹਨ। ਬ੍ਰਾਹਮਣਾਂ ਨੂੰ ਖੁਆ ਕੇ ਕਾਵਾਂ ਕੁੱਤਿਆਂ ਨੂੰ ਭੀ ਸਰਾਧ ਦਾ ਭੋਜਨ ਖੁਆਉਂਦੇ ਹਨ}।

SikhNet (Spanish)Cuando vivían, a los ancianos nadie los cuidó, pero después de su muerte, la gente trae ofrendas en su nombre.

ਪਿਤਰ ਭੀ ਬਪੁਰੇ. ਕਹੁ ਕਿਉ ਪਾਵਹਿ; ਕਊਆ ਕੂਕਰ ਖਾਹੀ ॥੧॥

pitar bhee bapure. kahu kiau paaveh; kaooaa kookar khaahee |1|

Sant Singh KhalsaTell me, how can his poor ancestors receive what the crows and the dogs have eaten up? ||1||
Manmohan SinghSay, how shall the poor parents obtain what the crows and dogs have eaten up?
Manmohan Singh (Punjabi)ਦੱਸੋ, ਜੋ ਕੁਛ ਕਾਂ ਤੇ ਕੁੱਤੇ ਖਾ ਗਏ ਹਨ, ਉਹ ਗਰੀਬ ਮਾਪਿਆਂ ਨੂੰ ਕਿਸ ਤਰ੍ਹਾਂ ਮਿਲੇਗਾ?
Fareedkot Teekaਪਿਤਰ ਭੀ ਵਿਚਾਰੇ ਕਹੁ ਸਰਾਧ ਆਦਿਕ ਕੇ ਭੋਜਨ ਕੋ ਕੈਸੇ ਪਾਵੈਂ ਕਊਏ ਔਰ ਕੂਕਰ ਖਾਤੇ ਹੈਂ। ਵਾ ਜੀਵਤੇ ਪਿਤਰ ਸੰਤ ਜਨੋਂ ਕੋ ਤੋ ਮਾਨਤੇ ਨਹੀਂ, ਜੋ (ਮੂਏ) ਜੜ ਰੂਪ ਪਾਥਰ ਹੈਂ ਤਿਨ ਕੇ ਵਾਸਤੇ ਭੋਜਨ ਕਰਾਵਤੇ ਹੈਂ, ਭਾਵ ਰੋਗ ਮੜੀ ਮਾਨਤੇ ਹੈਂ। (ਪਿਤਰ) ਵਹੁ ਦੇਵੀ ਦੇਵਤਾ ਵਿਚਾਰੇ ਕੈਸੇ ਪਾਵੇਂ ਭੋਜਨ ਕੋ ਤੋ ਕਊਏ ਕੂਕਰ ਖਾ ਜਾਤੇ ਹੈਂ॥੧॥
Prof. Sahib Singhਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ॥੧॥

ਪਦ ਅਰਥ ਬਪੁਰੇ = ਵਿਚਾਰੇ। ਕੂਕਰ = ਕੁੱਤੇ ॥੧॥

SikhNet (Spanish)Pero aun estas ofrendas no sirven porque los muertos no las reciben, porque han sido echados a los cuervos y a los perros. (1)

ਮੋ ਕਉ; ਕੁਸਲੁ ਬਤਾਵਹੁ ਕੋਈ ॥

mo kau; kusal bataavahu koee |

Sant Singh KhalsaIf only someone would tell me what real happiness is!
Manmohan SinghLet some one tell me what the "real joy" is.
Manmohan Singh (Punjabi)ਕੋਈ ਮੈਨੂੰ ਦੱਸੋ ਕਿ ਅਸਲ ਖੁਸ਼ੀ ਕੀ ਹੈ?
Fareedkot Teekaਮੇਰੇ ਕੋ ਕੋਈ ਕੁਸਲ ਬਤਾਵੋ, ਵਹੁ ਕੌਨ ਕੁਸਲੁ ਹੈ॥
Prof. Sahib Singhਮੈਨੂੰ ਕੋਈ ਧਿਰ ਦੱਸੋ ਕਿ (ਪਿਤਰਾਂ ਦੇ ਨਮਿਤ ਸਰਾਧ ਖੁਆਉਣ ਨਾਲ ਪਿਛੇ ਘਰ ਵਿਚ) ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ।

ਪਦ ਅਰਥ ਕੁਸਲੁ = ਸੁਖ-ਸਾਂਦ, ਅਨੰਦ।

SikhNet (Spanish)Oh gente, muéstrenme el Sendero del Verdadero Éxtasis,

ਕੁਸਲੁ ਕੁਸਲੁ ਕਰਤੇ. ਜਗੁ ਬਿਨਸੈ; ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥

kusal kusal karate. jag binasai; kusal bhee kaise hoee |1| rahaau |

Sant Singh KhalsaSpeaking of happiness and joy, the world is perishing. How can happiness be found? ||1||Pause||
Manmohan SinghTalking of real satisfaction, the world is dying, How can spiritual appeasement be obtained? Pause.
Manmohan Singh (Punjabi)ਮਾਨਸਕ ਧਰਵਾਸ ਕਹਿੰਦਾ ਕਹਿੰਦਾ ਜਹਾਨ ਮਰਦਾ ਜਾ ਰਿਹਾ ਹੈ। ਰੂਹਾਨੀ ਰੱਜ ਕਿਸ ਤਰ੍ਹਾਂ ਪਰਾਪਤ ਹੋ ਸਕਦਾ ਹੈ? ਠਹਿਰਾਉ।
Fareedkot Teeka(ਕੁਸਲੁ) ਸੁਖ ਪ੍ਰਾਪਤਿ ਹੋਵੇ ਸੁਖ ਹੋਵੇ ਐਸੇ ਪੁਕਾਰ ਕਰਤੇ ਹੀ ਜੀਵ ਜਗਤ ਮੇਂ ਮਰ ਗਏ ਹੈਂ, ਬਹੁੜੋ ਕੁਸਲ ਕੈਸੇ ਹੋਵੇ ਅਰਥਾਤ ਨਹੀਂ ਹੋਤਾ॥☬ਪ੍ਰਸ਼ਨ: ਸੁਖ ਨ ਪ੍ਰਾਪਤਿ ਹੋਣੇ ਮੇਂ ਕਿਆ ਕਾਰਣੁ ਹੈ?☬ਉੱਤ੍ਰ:
Prof. Sahib Singhਸਾਰਾ ਸੰਸਾਰ (ਇਸੇ ਭਰਮ-ਵਹਿਮ ਵਿਚ) ਖਪ ਰਿਹਾ ਹੈ ਕਿ (ਪਿਤਰਾਂ ਨਿਮਿਤ ਸਰਾਧ ਕੀਤਿਆਂ ਘਰ ਵਿਚ) ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
SikhNet (Spanish)porque cada uno añora el Éxtasis, sin saber cómo obtenerlo.(1-Pausa)

ਮਾਟੀ ਕੇ ਕਰਿ ਦੇਵੀ ਦੇਵਾ; ਤਿਸੁ ਆਗੈ ਜੀਉ ਦੇਹੀ ॥

maattee ke kar devee devaa; tis aagai jeeo dehee |

Sant Singh KhalsaMaking gods and goddesses out of clay, people sacrifice living beings to them.
Manmohan SinghMaking goddesses and gods of clay, the mortals offer them living creatures.
Manmohan Singh (Punjabi)ਮਿੱਟੀ ਦੀਆਂ ਦੇਵੀਆਂ ਅਤੇ ਦੇਵਤੇ ਬਣਾ ਕੇ ਪ੍ਰਾਣੀ ਉਨ੍ਹਾਂ ਨੂੰ ਜੀਉਂਦੇ ਜੀਵਾਂ ਦੀਆਂ ਭੇਟਾ ਚੜ੍ਹਾਉਂਦੇ ਹਨ।
Fareedkot Teekaਮਿਟੀ ਕੇ ਦੇਵੀ ਦੇਵਤਾ ਕਰ ਕੇ ਤਿਸ ਕੇ ਆਗੇ ਜੀਵ ਦੇਤੇ ਹੈਂ; ਅਰਥਾਤ ਬਕਰੇ ਆਦਿ ਜੀਵੋਂ ਕਾ ਘਾਤ ਕਰਤੇ ਹੈਂ॥
Prof. Sahib Singhਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ (ਬੱਕਰੇ ਆਦਿਕ ਦੀ) ਕੁਰਬਾਨੀ ਦੇਂਦੇ ਹਨ।

ਪਦ ਅਰਥ ਕਰਿ = ਬਣਾ ਕੇ। ਜੀਉ ਦੇਹੀ = ਬੱਕਰੇ ਆਦਿਕ ਦੀ ਕੁਰਬਾਨੀ ਦੇਂਦੇ ਹਨ। {❀ ਨੋਟ: ਵਿਆਹ-ਸ਼ਾਦੀਆਂ ਸਮੇ ਪੁਰਾਣੇ ਖ਼ਿਆਲਾਂ ਵਾਲੇ ਹਿੰਦੂ ਸੱਜਣ ਆਪਣੇ ਘਰਾਂ ਵਿਚ ਲੜਕੇ ਲੜਕੀ ਨੂੰ ਮਾਈਏਂ ਪਾਣ ਵਾਲੇ ਦਿਨ 'ਵੱਡੇ ਅੱਡਦੇ' ਹਨ (ਭਾਵ) ਘਰ ਵਿਚ ਇਕ ਨਿਵੇਕਲੇ ਥਾਂ ਪੋਚਾ ਦੇ ਕੇ ਮਿੱਟੀ ਦੇ 'ਵੱਡੇ' ਬਣਾ ਕੇ ਉਹਨਾਂ ਦੇ ਅੱਗੇ ਪਾਣੀ ਦਾ ਘੜਾ ਭਰ ਕੇ ਰੱਖਦੇ ਹਨ। ਵਿਆਹ ਵਾਲੇ ਕੁੜੀ ਤੇ ਮੁੰਡਾ ਮੱਥਾ ਟੇਕਦੇ ਹਨ, ਤੇ ਇਸ ਤਰ੍ਹਾਂ ਆਪਣੇ ਪਿਤਰਾਂ ਪਾਸੋਂ 'ਕੁਸ਼ਲ' ਦੀ ਅਸੀਸ ਲੈਂਦੇ ਹਨ}

SikhNet (Spanish)Uno forma ídolos de barro, y ofrece vidas humanas en sacrificio a ellos;

ਐਸੇ ਪਿਤਰ ਤੁਮਾਰੇ ਕਹੀਅਹਿ; ਆਪਨ ਕਹਿਆ ਨ ਲੇਹੀ ॥੨॥

aise pitar tumaare kaheeeh; aapan kahiaa na lehee |2|

Sant Singh KhalsaSuch are your dead ancestors, who cannot ask for what they want. ||2||
Manmohan SinghSuch are said to be your deceased parents, who cannot ask for what they want to have.
Manmohan Singh (Punjabi)ਇਹੋ ਜਿਹੇ ਆਖੇ ਜਾਂਦੇ ਹਨ, ਤੁਹਾਡੇ ਮਰੇ ਹੋਏ ਮਾਪੇ, ਜਿਹੜੇ ਜੋ ਕੁਛ ਉਹ ਲੈਣ ਲੋੜਦੇ ਹਨ, ਆਖ ਕੇ ਨਹੀਂ ਲੈ ਸਕਦੇ।
Fareedkot Teekaਐਸੇ ਹੀ ਤੁਮਾਰੇ ਪਿਤਰ ਕਹੀਤੇ ਹੈਂ, ਭਾਵ ਮਿਟੀ ਕੇ ਦੇਵਤਿਓਂ ਜੈਸੇ ਹੈਂ, ਜੋ ਅਪਨੀ ਪੂਜਾ ਕਾ ਪ੍ਰਕਾਰ ਆਪ ਹੀ ਸਾਸਤ੍ਰੋਂ ਮੇਂ ਕਹਾ ਹੈ ਤਿਸ ਕੋ ਪ੍ਰਤਛ ਹੋ ਕਰ ਆਪ ਕਹ ਕਰ ਨਹੀਂ ਲੇਤੇ ਹੈਂ॥੨॥
Prof. Sahib Singh(ਹੇ ਭਾਈ! ਇਸੇ ਤਰ੍ਹਾਂ) ਦੇ (ਮਿੱਟੀ ਦੇ ਬਣਾਏ ਹੋਏ) ਤੁਹਾਡੇ ਪਿਤਰ ਅਖਵਾਉਂਦੇ ਹਨ, (ਉਹਨਾਂ ਅੱਗੇ ਭੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ) ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ ॥੨॥
SikhNet (Spanish)tales son las Almas de los antepasados también, ya no pueden pedir por lo que añoran. (2)

ਸਰਜੀਉ ਕਾਟਹਿ, ਨਿਰਜੀਉ ਪੂਜਹਿ; ਅੰਤ ਕਾਲ ਕਉ ਭਾਰੀ ॥

sarajeeo kaatteh, nirajeeo poojeh; ant kaal kau bhaaree |

Sant Singh KhalsaYou murder living beings and worship lifeless things; at your very last moment, you shall suffer in terrible pain.
Manmohan SinghYou behead living being and worship lifeless things. At the last moment, great shall be your suffering.
Manmohan Singh (Punjabi)ਤੁਸੀਂ ਪ੍ਰਾਣਧਾਰੀਆਂ ਨੂੰ ਮਾਰ ਕੇ ਮੁਰਦਾ ਸ਼ੈਆਂ ਨੂੰ ਪੁਜਦੇ ਹੋ। ਅਖੀਰ ਦੇ ਵੇਲੇ ਤੁਹਾਨੂੰ ਬਹੁਤ ਮੁਸ਼ਕਿਲ ਬਣੇਗੀ।
Fareedkot Teeka(ਸਰਜੀਉ) ਸਰਜੀਤ ਅਰਥਾਤ ਜੀਵਤੇ ਜੀਵੋਂ ਕੋ ਕਾਟਤੇ ਹੋ ਔਰ ਪ੍ਰਾਣੋਂ ਸੇ ਰਹਤ ਜੜੋਂ ਕੋ ਪੂਜਤੇ ਹੋ, ਅੰਤ ਸਮੇਂ ਭਾਰੀ ਪੀੜਾ ਹੋਵੇਗੀ॥
Prof. Sahib Singhਲੋਕੀ ਜੀਉਂਦੇ ਜੀਵਾਂ ਨੂੰ (ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ) ਮਾਰਦੇ ਹਨ (ਤੇ ਇਸ ਤਰ੍ਹਾਂ ਮਿੱਟੀ ਆਦਿਕ ਦੇ ਬਣਾਏ ਹੋਏ) ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ; ਆਪਣਾ ਅੱਗਾ ਵਿਗਾੜੀ ਜਾ ਰਹੇ ਹਨ।

ਪਦ ਅਰਥ ਸਰਜੀਉ = ਜਿੰਦ ਵਾਲੇ, ਜੀਊਂਦੇ ਜੀਵ। ਨਿਰਜੀਉ = ਨਿਰਜਿੰਦ ਦੇਵਤਿਆਂ ਤੇ ਪਿਤਰਾਂ ਨੂੰ ਜੋ ਮਿੱਟੀ ਦੇ ਬਣਾਏ ਹੁੰਦੇ ਹਨ। ਕਾਲ = ਸਮਾਂ।

SikhNet (Spanish)Uno mata la vida humana para provocar a los muertos, y así uno está tramando su propia miseria y muerte.

ਰਾਮ ਨਾਮ ਕੀ ਗਤਿ ਨਹੀ ਜਾਨੀ; ਭੈ ਡੂਬੇ ਸੰਸਾਰੀ ॥੩॥

raam naam kee gat nahee jaanee; bhai ddoobe sansaaree |3|

Sant Singh KhalsaYou do not know the value of the Lord's Name; you shall drown in the terrifying world-ocean. ||3||
Manmohan SinghYou know not the worth of Lord's Name, you shall be drowned in the terrible world--ocean.
Manmohan Singh (Punjabi)ਤੁਸੀਂ ਸੁਆਮੀ ਦੇ ਨਾਮ ਦੀ ਕਦਰ ਨੂੰ ਨਹੀਂ ਜਾਣਦੇ! ਤੁਸੀਂ ਡਰਾਉਣੇ ਜਗਤ ਸਮੁੰਦਰ ਵਿੱਚ ਡੁੱਬ ਜਾਓਗੇ।
Fareedkot Teekaਰਾਮ ਨਾਮ ਕੀ ਪ੍ਰਾਪਤੀ ਜਾਨੀ ਨਹੀਂ ਹੈ ਇਸੀ ਤੇ ਸੰਸਾਰੀ ਜੀਵ ਭੈ ਮੇਂ ਡੂਬੇ ਰਹਤੇ ਹੈਂ॥੩॥
Prof. Sahib Singh(ਐਸੇ ਲੋਕਾਂ ਨੂੰ) ਉਸ ਆਤਮਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਪ੍ਰਭੂ ਦਾ ਨਾਮ ਸਿਮਰਦਿਆਂ ਬਣਦੀ ਹੈ। ਲੋਕ ਲੋਕਾਚਾਰੀ ਰਸਮਾਂ ਦੇ ਡਰ ਵਿਚ ਗ਼ਰਕ ਹੋ ਰਹੇ ਹਨ ॥੩॥

ਪਦ ਅਰਥ ਗਤਿ = ਹਾਲਤ, ਅਵਸਥਾ। ਰਾਮ ਨਾਮ ਕੀ ਗਤਿ = ਉਹ ਆਤਮਕ ਅਵਸਥਾ ਜੋ ਪ੍ਰਭੂ ਦਾ ਨਾਮ ਸਿਮਰਿਆਂ ਬਣਦੀ ਹੈ। ਸੰਸਾਰੀ ਭੈ = ਸੰਸਾਰੀ ਡਰ ਵਿਚ, ਲੋਕਾਚਾਰੀ ਰਸਮਾਂ ਦੇ ਡਰ ਵਿਚ, ਲੋਕਲਾਜ ਵਿਚ ॥੩॥

SikhNet (Spanish)Sin conocer el Mérito del Nombre el Señor, el mundo se ahoga en el mar del miedo.(3)

ਦੇਵੀ ਦੇਵਾ ਪੂਜਹਿ ਡੋਲਹਿ; ਪਾਰਬ੍ਰਹਮੁ ਨਹੀ ਜਾਨਾ ॥

devee devaa poojeh ddoleh; paarabraham nahee jaanaa |

Sant Singh KhalsaYou worship gods and goddesses, but you do not know the Supreme Lord God.
Manmohan SinghYou adore goddesses and gods, waver in your faith and know not the supreme Lord.
Manmohan Singh (Punjabi)ਤੁਸੀਂ ਦੇਵੀਆਂ ਅਤੇ ਦੇਵਦਿਆਂ ਦੀ ਉਪਾਸ਼ਨਾ ਕਰਦੇ ਹੋ। ਆਪਣੇ ਭਰੋਸੇ ਵਿੱਚ ਡੋਲਦੇ ਰਹਿਦੇ ਹੋ ਅਤੇ ਸ਼ਰੋਮਣੀ ਸਾਹਿਬ ਨੂੰ ਨਹੀਂ ਸਮਝਦੇ।
Fareedkot Teekaਦੇਵੀ ਦੇਵਤਿਆਂ ਕੋ ਪੂਜਤੇ (ਡੋਲਹਿ) ਫਿਰਤੇ ਹੈਂ, ਪਾਰਬ੍ਰਹਮ ਜਾਨਿਆ ਨਹੀਂ॥☬ਪ੍ਰਸ਼ਨ: ਦੇਵਤਾ ਭੀ ਬ੍ਰਹਮ ਸੇ ਭਿੰਨ ਨਹੀਂ ਹੈ?☬ਉੱਤਰ:
Prof. Sahib Singh(ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ) ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਤੇ ਸਹਿਮੇ ਭੀ ਰਹਿੰਦੇ ਹਨ (ਕਿਉਂਕਿ ਅਸਲ 'ਕੁਸ਼ਲ' ਦੇਣ ਵਾਲੇ) ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ ਹਨ।

ਪਦ ਅਰਥ ਡੋਲਹਿ = ਡੋਲਦੇ ਹਨ, ਸਹਿਮੇ ਰਹਿੰਦੇ ਹਨ।

SikhNet (Spanish)Alabas a dioses y diosas, pero no conoces al Supremo Señor Dios,

ਕਹਤ ਕਬੀਰ. ਅਕੁਲੁ ਨਹੀ ਚੇਤਿਆ; ਬਿਖਿਆ ਸਿਉ ਲਪਟਾਨਾ ॥੪॥੧॥੪੫॥

kehat kabeer. akul nahee chetiaa; bikhiaa siau lapattaanaa |4|1|45|

Sant Singh KhalsaSays Kabeer, you have not remembered the Lord who has no ancestors; you are clinging to your corrupt ways. ||4||1||45||
Manmohan SinghSays, Kabir, you have not remembered the ancestorless Lord and are clinging to the deadly sins.
Manmohan Singh (Punjabi)ਕਬੀਰ ਜੀ ਆਖਦੇ ਹਨ, ਤੁਸੀਂ ਕੁਲ-ਰਹਿਤ ਪ੍ਰਭੂ ਦਾ ਆਰਾਧਨ ਨਹੀਂ ਕੀਤਾ ਅਤੇ ਪ੍ਰਾਣ-ਨਾਸਕ ਪਾਪਾਂ ਨਾਲ ਚਿਮੜੇ ਹੋਏ ਹੋ।
Fareedkot Teekaਕਬੀਰ ਜੀ ਕਹਤੇ ਹੈਂ (ਅਕੁਲੁ) ਪੂਰਨ ਜਾਨ ਕਰ ਨਹੀ ਸਿਮਰਿਆ ਹੈ ਪ੍ਰਛਿੰਨ ਜਾਨ ਕਰ ਪੂਜਤੇ ਹੈਂ।☬ਜੇ ਕਹੇ ਦੇਵਤਿਓਂ ਕੀ ਸੇਵਾ ਕਿਉਂ ਕਰਤੇ ਹੈਂ? ਤਿਸ ਪਰ ਕਹਤੇ ਹੈਂ:☬ਤਿਨ ਕਾ ਮਨ ਬਿਖਿਓਂ ਸੇ ਲਪਟਾਇਆ ਹੈ ਇਸ ਵਾਸਤੇ ਸੇਵਾ ਕਰਤੇ ਹੈਂ॥੪॥੧॥੪੪॥☬ਜੋ ਕਹੇ ਆਤਮਾਨੰਦ ਕੀ ਪ੍ਰਾਪਤੀ ਕਾ ਪ੍ਰਕਾਰ ਕਹੋ, ਜਿਸ ਕਰ ਵਿਖਿਓਂ ਕੀ ਲੰਪਟਤਾ ਦੂਰ ਹੋਵੇ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ-ਉਹ ਜਾਤ-ਕੁਲ-ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ (ਸਦਾ) ਮਾਇਆ ਨਾਲ ਲਪਟੇ ਰਹਿੰਦੇ ਹਨ ॥੪॥੧॥੪੫॥

ਪਦ ਅਰਥ ਅਕੁਲੁ = {ਅ-ਕੁਲੁ} ਉਹ ਪ੍ਰਭੂ ਜੋ ਕਿਸੇ ਕੁਲ-ਜਾਤ ਵਿਚ ਨਹੀਂ ਜੰਮਦਾ। ਬਿਖਿਆ = ਮਾਇਆ ॥੪॥੧॥੪੫॥

* ਸ਼ਬਦ ਦਾ ਭਾਵ: ਘਰ ਵਿਚ ਹਰ ਤਰ੍ਹਾਂ ਦਾ ਸੁਖ-ਆਨੰਦ ਬਣੇ ਰਹਿਣ ਦੀ ਖ਼ਾਤਰ ਭਰਮੀ ਲੋਕ ਪਿਤਰਾਂ ਨਿਮਿਤ ਸਰਾਧ ਕਰਦੇ ਹਨ, ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਉਹਨਾਂ ਦੇ ਅੱਗੇ ਕੁਰਬਾਨੀ ਦੇਂਦੇ ਹਨ; ਵਿਆਹਾਂ-ਸ਼ਾਦੀਆਂ ਸਮੇ 'ਵੱਡੇ ਅੱਡਦੇ ਹਨ', ਪਰ ਫਿਰ ਭੀ ਸਹਿਮ ਬਣਿਆ ਹੀ ਰਹਿੰਦਾ ਹੈ, ਕਿਉਂਕਿ ਸੁਖ ਅਨੰਦ ਦੇ ਸੋਮੇ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਮੋਹ ਵਿਚ ਜਕੜੇ ਰਹਿੰਦੇ ਹਨ।੪੫।

SikhNet (Spanish)dice Kabir, no has meditado en el Señor que está sin ancestros, sólo vives aferrado a tus formas corruptas. (4-1-45)

Open this shabad →

Shabad Bhagat Kabir Ji Raag Gauree continues on Ang 333

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri.

ਜੀਵਤ ਮਰੈ. ਮਰੈ ਫੁਨਿ ਜੀਵੈ; ਐਸੇ ਸੁੰਨਿ ਸਮਾਇਆ ॥

jeevat marai. marai fun jeevai; aise sun samaaeaa |

Sant Singh KhalsaOne who remains dead while yet alive, will live even after death; thus he merges into the Primal Void of the Absolute Lord.
Manmohan SinghMan ought to remain dead in life, and being so dead should revive, again, through the Name. Like this he is absorbed in the formless Lord.
Manmohan Singh (Punjabi)ਆਦਮੀ ਨੂੰ ਜੀਉਦਿਆਂ ਮਰੇ ਰਹਿਣਾ ਚਾਹੀਦਾ ਹੈ ਅਤੇ ਮਰ ਕੇ, ਨਾਮ ਦੇ ਰਾਹੀਂ ਮੁੜ ਕੇ ਜੀਉਣਾ ਚਾਹੀਦਾ ਹੈ। ਐਸ ਤਰ੍ਹਾਂ ਉਹ ਨਿਰਗੁਣ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜਿਸ ਸੰਸਾਰ ਕੇ ਤਰਫ ਤਿਸ ਕੀ ਤਰਫੋਂ ਮਰੇ ਹੈਂ ਔਰ ਜਿਸ ਪਰਮੇਸ੍ਵਰ ਕੀ ਤਰਫੋਂ ਮਰੇ ਹੂਏ ਅਰਥਾਤ ਬੇਮੁਖ ਥੇ, ਪੁਨਾ ਤਿਸ ਪਰਮੇਸ੍ਵਰ ਕੀ ਤਰਫ ਜੀਵੇ ਹੈਂ। ਐਸੇ ਪ੍ਰਕਾਰੋਂ ਕਰ ਤਿਨ ਕਾ ਮਨ (ਸੁੰਨਿ) ਅਫੁਰ ਮੇਂ ਸਮਾਇਆ ਹੈ॥
Prof. Sahib Singhਜੋ ਮਨੁੱਖ ਮੁੜ ਮੁੜ ਜਤਨ ਕਰ ਕੇ ਮਨ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ, ਉਹ ਫਿਰ (ਅਸਲ ਜੀਵਨ) ਜੀਊਂਦਾ ਹੈ ਤੇ ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ, ਇਉਂ ਲੀਨ ਹੁੰਦਾ ਹੈ,

ਪਦ ਅਰਥ ਜੀਵਤ ਮਰੈ = ਜੀਊਂਦਾ ਹੀ ਮਰ ਜਾਂਦਾ ਹੈ, ਨਫ਼ਸਾਨੀ ਖ਼ਾਹਸ਼ਾਂ ਵਲੋਂ ਮਰਦਾ ਹੈ, ਮਨ ਨੂੰ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ। ਮਰੈ ਮਰੈ = ਮੁੜ ਮੁੜ ਮਰਦਾ ਹੈ, ਮੁੜ ਮੁੜ ਜਤਨ ਕਰ ਕੇ (ਨਫ਼ਸਾਨੀ ਖ਼ਾਹਸ਼ਾਂ ਵਲੋਂ) ਮਰਦਾ ਹੈ। ਐਸੇ = ਇਉਂ। ਫੁਨਿ = ਫਿਰ। ਜੀਵੈ = ਜੀਊ ਪੈਂਦਾ ਹੈ। ਸੁੰਨਿ = ਸੁੰਨ ਵਿਚ, ਸੁੰਞ ਵਿਚ, ਉਸ ਹਾਲਤ ਵਿਚ ਜਿਥੇ ਵਿਕਾਰਾਂ ਵਲੋਂ ਸੁੰਞ ਹੈ, ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ।

SikhNet (Spanish)Aquél que muere hacia sí mismo, muriendo así, vive y se inmerge en el Recinto de la Mente en Calma.

ਅੰਜਨ ਮਾਹਿ ਨਿਰੰਜਨਿ ਰਹੀਐ; ਬਹੁੜਿ. ਨ ਭਵਜਲਿ ਪਾਇਆ ॥੧॥

anjan maeh niranjan raheeai; bahurr. na bhavajal paaeaa |1|

Sant Singh KhalsaRemaining pure in the midst of impurity, he will never again fall into the terrifying world-ocean. ||1||
Manmohan SinghBy remaining pure amid impurity, he falls not again, into the terrible world-ocean.
Manmohan Singh (Punjabi)ਅਪਵਿੱਤਰਤਾ ਅੰਦਰ ਪਵਿੱਤਰ ਰਹਿਣ ਦੁਆਰਾ ਉਹ ਮੁੜ ਕੇ ਭਿਆਨਕ ਜਗਤ ਸਮੁੰਦਰ ਅੰਦਰ ਨਹੀਂ ਪੈਂਦਾ।
Fareedkot Teekaਔਰ ਮਾਇਆ ਮੇਂ ਹੋਤੇ ਹੀ ਮਾਇਆ ਸੇ ਅਸੰਗ ਹੋ ਰਹੇ ਹੈਂ। ਤਿਨ ਕੋ ਬਹੁੜ ਸੰਸਾਰ ਸਮੁੰਦ੍ਰ ਮੇਂ ਨਹੀਂ ਪਾਇਆ ਹੈ॥੧॥
Prof. Sahib Singhਕਿ ਮਾਇਆ ਵਿਚ ਰਹਿੰਦਾ ਹੋਇਆ ਭੀ ਉਹ ਮਾਇਆ-ਰਹਿਤ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਤੇ ਮੁੜ (ਮਾਇਆ ਦੀ) ਘੁੰਮਣਘੇਰ ਵਿਚ ਨਹੀਂ ਪੈਂਦਾ ॥੧॥

ਪਦ ਅਰਥ ਅੰਜਨ = ਕਾਲਖ, ਮਾਇਆ, ਦੁਨੀਆ। ਨਿਰੰਜਨਿ = ਨਿਰੰਜਨ ਵਿਚ, ਅੰਜਨ-ਰਹਿਤ ਪ੍ਰਭੂ ਵਿਚ। ਬਹੁੜਿ = ਮੁੜ ਕੇ, ਫਿਰ। ਭਵਜਲਿ = ਭਵਜਲ ਵਿਚ, ਘੁੰਮਣਘੇਰ ਵਿਚ ॥੧॥

SikhNet (Spanish)Y habitando en el mundo de los sentidos, se eleva más allá de él y no es puesto en el mar de la existencia material otra vez. (1)

ਮੇਰੇ ਰਾਮ; ਐਸਾ ਖੀਰੁ ਬਿਲੋਈਐ ॥

mere raam; aisaa kheer biloeeai |

Sant Singh KhalsaO my Lord, this is the milk to be churned.
Manmohan SinghMy Master such milk should be churned.
Manmohan Singh (Punjabi)ਮੇਰੇ ਮਾਲਕ! ਇਹੋ ਜਿਹਾ ਦੁਧ ਰਿੜਕਣਾ ਉਚਿਤ ਹੈ।
Fareedkot Teekaਹੇ ਮੇਰੇ ਭਾਈ! ਐਸਾ ਰਾਮ ਨਾਮ ਰੂਪੀ ਦੂਧ ਰਿੜਕੀਏ॥☬ਪ੍ਰਸ਼ਨ: ਕੈਸਾ?☬ਉੱਤਰ:
Prof. Sahib Singhਹੇ ਪਿਆਰੇ ਪ੍ਰਭੂ! ਤਦੋਂ ਹੀ ਦੁੱਧ ਰਿੜਕਿਆ ਜਾ ਸਕਦਾ ਹੈ (ਭਾਵ, ਸਿਮਰਨ ਦਾ ਸਫਲ ਉੱਦਮ ਕੀਤਾ ਜਾ ਸਕਦਾ ਹੈ)

ਪਦ ਅਰਥ ਮੇਰੇ ਰਾਮ = ਹੇ ਪਿਆਰੇ ਪ੍ਰਭੂ! ਖੀਰੁ = ਦੁੱਧ। ਬਿਲੋਈਐ = ਰਿੜਕਿਆ ਜਾਂਦਾ ਹੈ।

SikhNet (Spanish)Oh Señor, guíame para batir Tu Crema,

ਗੁਰਮਤਿ ਮਨੂਆ ਅਸਥਿਰੁ ਰਾਖਹੁ; ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ ॥

guramat manooaa asathir raakhahu; in bidh amrit peeoeeai |1| rahaau |

Sant Singh KhalsaThrough the Guru's Teachings, hold your mind steady and stable, and in this way, drink in the Ambrosial Nectar. ||1||Pause||
Manmohan SinghUnder Guru's instructions, keep thy mind steadfast. In this way shalt thou drink the Name Nectar. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ, ਤੂੰ ਆਪਣੇ ਮਨ ਨੂੰ ਅਹਿੱਲ ਰੱਖ। ਇਸ ਤਰੀਕੇ ਨਾਲ ਤੂੰ ਨਾਮ ਦੇ ਸੁਧਾਰਸ ਨੂੰ ਪਾਨ ਕਰ ਲਵੇਗਾ। ਠਹਿਰਾਉ।
Fareedkot Teekaਗੁਰੋਂ ਕੀ ਸਿਖ੍ਯਾ ਲੇ ਕਰ ਮਨ ਕੋ ਇਸਥਿਰ ਰਾਖੋ ਇਨ ਪ੍ਰਕਾਰੋਂ ਕਰ ਆਤਮਾ ਆਨੰਦ ਰੂਪੀ ਅੰਮ੍ਰਿਤ ਪੀਜੀਏ॥੧॥ ਰਹਾਉ ॥☬ਪ੍ਰਸ਼ਨ: ਜਿਨੋਂ ਨੇ ਅੰਮ੍ਰਿਤ ਪੀਆ ਹੈ ਤਿਨਕਾ ਉਦਾਹਰਨ ਕਹੋ?
Prof. Sahib Singhਤੇ, ਇਸੇ ਤਰੀਕੇ ਨਾਲ ਹੀ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ) ਤੇਰਾ ਨਾਮ-ਅੰਮ੍ਰਿਤ ਪੀਤਾ ਜਾ ਸਕਦਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਕਮਜ਼ੋਰ ਮਨ (ਮਾਇਆ ਵਲੋਂ) ਅਡੋਲ ਰੱਖ ॥੧॥ ਰਹਾਉ ॥

ਪਦ ਅਰਥ ਮਨੂਆ = ਕਮਜ਼ੋਰ ਮਨ। ਅਸਥਿਰੁ ਰਾਖਹੁ = (ਹੇ ਮੇਰੇ ਰਾਮ! ਤੂੰ) ਅਡੋਲ ਰੱਖ। ਇਨ ਬਿਧਿ = ਇਸ ਤਰੀਕੇ ਨਾਲ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ)। ਪੀਓਈਐ = ਪੀ ਲਈਦਾ ਹੈ ॥੧॥ ਰਹਾਉ ॥

SikhNet (Spanish)para que en la Luz de la Sabiduría del Guru, mi mente se calme, y así pueda chupar Tu Néctar. (1-Pausa)

ਗੁਰ ਕੈ ਬਾਣਿ. ਬਜਰ ਕਲ ਛੇਦੀ; ਪ੍ਰਗਟਿਆ ਪਦੁ ਪਰਗਾਸਾ ॥

gur kai baan. bajar kal chhedee; pragattiaa pad paragaasaa |

Sant Singh KhalsaThe Guru's arrow has pierced the hard core of this Dark Age of Kali Yuga, and the state of enlightenment has dawned.
Manmohan SinghThe Guru's arrow has pierced the Dark-age and the state of illumination has dawned upon me.
Manmohan Singh (Punjabi)ਗੁਰਾਂ ਦੇ ਤੀਰ ਨੇ ਕਰੜੇ ਕਲਜੁਗ ਨੂੰ ਵਿੰਨ੍ਹ ਸੁਟਿਆ ਹੈ ਅਤੇ ਪਰਕਾਸ਼ ਦੀ ਅਵਸਥਾ ਮੇਰੇ ਉਤੇ ਆ ਉਦੈ ਹੋਈ ਹੈ।
Fareedkot Teekaਗੁਰੋਂ ਕੇ ਵਾਕਾਂ ਰੂਪੀ (ਬਾਣਿ) ਤੀਰ ਕਰਕੇ, ਬਾਣ ਪਦ ਸਲੇਖ ਹੈ ਦੋਨੋਂ ਅਰਥ ਕਾ ਜਨਕ ਹੈ, (ਬਜਰ) ਦ੍ਰਿੜ ਜੋ ਥੀ (ਕਲ) ਕਲੇਸ ਰੂਪ ਅਵਿਦ੍ਯਾ ਸੋ (ਛੇਦੀ) ਕਾਟ ਦੀਨੀ ਔਰ ਤਿਨ ਕੋ ਪ੍ਰਕਾਸ ਰੂਪ ਆਤਮ ਪਦ ਪ੍ਰਗਟਿਆ ਹੈ।☬ਅਵਿਦਿਆ ਕੇ ਕਾਟਨੇ ਕਾ ਕਿਆ ਰੂਪ ਹੈ?
Prof. Sahib Singhਜਿਸ ਮਨੁੱਖ ਨੇ ਸਤਿਗੁਰੂ ਦੇ (ਸ਼ਬਦ-ਰੂਪ) ਤੀਰ ਨਾਲ ਕਰੜੀ ਮਨੋ-ਕਲਪਣਾ ਵਿੰਨ੍ਹ ਲਈ ਹੈ (ਭਾਵ, ਮਨ ਦੀ ਵਿਕਾਰਾਂ ਵਲ ਦੀ ਦੌੜ ਰੋਕ ਲਈ ਹੈ) ਉਸ ਦੇ ਅੰਦਰ ਪ੍ਰਕਾਸ਼-ਪਦ ਪੈਦਾ ਹੋ ਜਾਂਦਾ ਹੈ (ਭਾਵ, ਉਸ ਦੇ ਅੰਦਰ ਉਹ ਅਵਸਥਾ ਬਣ ਜਾਂਦੀ ਹੈ ਜਿੱਥੇ ਐਸਾ ਆਤਮਕ ਚਾਨਣ ਹੋ ਜਾਂਦਾ ਹੈ ਕਿ ਉਹ ਮਾਇਆ ਦੇ ਹਨੇਰੇ ਵਿਚ ਨਹੀਂ ਫਸਦਾ)।

ਪਦ ਅਰਥ ਕੈ = ਦੀ ਰਾਹੀਂ। ਗੁਰ ਕੈ ਬਾਣਿ = ਗੁਰੂ ਦੇ (ਸ਼ਬਦ-ਰੂਪ) ਤੀਰ ਨਾਲ। ਬਜਰ = ਕਰੜੀ। ਕਲ = (ਮਨੋ-) ਕਲਪਣਾ। ਛੇਦੀ = ਵਿੱਝ ਗਈ। ਪਦੁ ਪਰਗਾਸਾ = ਪਰਕਾਸ਼ ਦਾ ਦਰਜਾ, ਉਹ ਹਾਲਤ ਜਿਥੇ ਸਹੀ ਸਮਝ ਪੈਦਾ ਹੋ ਜਾਂਦੀ ਹੈ।

SikhNet (Spanish)La Palabra del Guru se ha clavado en el corazón de esta Era oscura de Kali Yug, y el Estado de Iluminación ha nacido en mí.

ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ; ਨਿਹਚਲੁ ਸਿਵ ਘਰਿ ਬਾਸਾ ॥੨॥

sakat adher jevarree bhram chookaa; nihachal siv ghar baasaa |2|

Sant Singh KhalsaIn the darkness of Maya, I mistook the rope for the snake, but that is over, and now I dwell in the eternal home of the Lord. ||2||
Manmohan SinghDue to the darkness of mammon my mistaking the rope for a snake, is ended and I now abide in the Lord's eternal mansion.
Manmohan Singh (Punjabi)ਮਾਇਆ ਦੇ ਅਨ੍ਹੇਰੇ ਦੇ ਸਬੱਬ ਰੰਸੇ ਨੂੰ ਸੱਪ ਖਿਆਲ ਕਰਨ ਦੀ ਮੇਰੀ ਗਲਤ-ਫਹਿਮੀ ਦੂਰ ਹੋ ਗਈ ਹੈ ਅਤੇ ਮੈਂ ਹੁਣ ਸੁਆਮੀ ਦੇ ਸਦੀਵੀ ਸਥਿਰ ਮੰਦਰ ਅੰਦਰ ਵਸਦਾ ਹਾਂ।
Fareedkot Teeka(ਸਕਤਿ) ਵਿਦਿਆ ਸਕਤੀ ਕਰ ਕੇ ਜੋ ਭ੍ਰਮ ਹੋ ਰਹਾ ਥਾ, ਸੋ ਚੂਕਾ ਹੈ। ਅਵਿਦ੍ਯਾ ਕਾ ਕਾਟਨਾ ਏਹੀ ਹੈ। ਔਰ ਜੈਸੇ (ਅਧੇਰ) ਅੰਧਕਾਰ ਮੇਂ ਜੇਵੜੀ ਕੇ ਬੀਚ ਸਰਪ ਕਾ ਭਰਮ ਹੋਤਾ ਹੈ ਅਰ ਪ੍ਰਕਾਸ ਕਰ ਨਵਿਰਤ ਹੋਤਾ ਹੈ। ਮਾਲਾ ਫੇਰਨੇ ਵਾ ਡੰਡੌਤ ਕਰਨੇ ਯਾ ਪੂਜਾ ਕਰ ਦੂਰ ਨਹੀਂ ਹੋਤਾ ਹੈ, ਤੈਸੇ ਗਿਆਨ ਕਰ ਭ੍ਰਮੁ ਨਵਿਰਤ ਹੂਆ ਹੈ। ਅਬ ਭਰਮ ਨਵਿਰਤੀ ਕਾ ਫਲ ਦੇਖਾਵਤੇ ਹੈਂ: ਅਚਲ ਜੋ ਬ੍ਰਹਮ ਸ਼ਾਂਤੀ ਕਾ ਘਰ ਹੈ ਤਿਸ ਮੇਂ ਵਾਸਾ ਹੂਆ ਹੈ॥੨॥☬ਜੇ ਕਹੇ ਆਪ ਨੇ ਅਵਿਦ੍ਯਾ ਕਾ ਨਾਸ ਤੋ ਕਹਾ, ਪਰੰਤੂ ਤਿਸ ਕੇ ਕਾਰਜ ਜਗਤ ਕੀ ਗਤੀ ਕਿਆ ਹੂਈ? ਤਿਸ ਪਰ ਕਹਤੇ ਹੈਂ:
Prof. Sahib Singh(ਜਿਵੇਂ ਹਨੇਰੇ ਵਿਚ) ਰੱਸੀ (ਨੂੰ ਸੱਪ ਸਮਝਣ) ਦਾ ਭੁਲੇਖਾ (ਪੈਂਦਾ ਹੈ ਤੇ ਚਾਨਣ ਹੋਇਆਂ ਉਹ ਭੁਲੇਖਾ ਮਿਟ ਜਾਂਦਾ ਹੈ ਤਿਵੇਂ) ਮਾਇਆ ਦੇ (ਪ੍ਰਭਾਵ-ਰੂਪ) ਹਨੇਰੇ ਵਿਚ (ਵਿਕਾਰਾਂ ਨੂੰ ਹੀ ਸਹੀ ਜੀਵਨ ਸਮਝ ਲੈਣ ਦਾ ਭੁਲੇਖਾ) ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ, ਤੇ ਉਸ ਮਨੁੱਖ ਦਾ ਨਿਵਾਸ ਸਦਾ-ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਸਦਾ ਲਈ ਹੋ ਜਾਂਦਾ ਹੈ ॥੨॥

ਪਦ ਅਰਥ ਸਕਤਿ = ਮਾਇਆ। ਅਧੇਰਾ = ਹਨੇਰਾ। ਜੇਵੜੀ = ਰੱਸੀ। ਭ੍ਰਮੁ = ਭੁਲੇਖਾ। ਸਿਵ ਘਰਿ = ਸ਼ਿਵ ਦੇ ਘਰ ਵਿਚ, ਸਦਾ ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ। ਨਿਹਚਲੁ ਬਾਸਾ = ਅਟੱਲ ਟਿਕਾਣਾ ॥੨॥

SikhNet (Spanish)En la oscuridad de Maya confundí la cuerda con la serpiente, pero esto ya terminó y ahora habito en el Hogar Eterno del Señor. (2)

ਤਿਨਿ. ਬਿਨੁ ਬਾਣੈ ਧਨਖੁ ਚਢਾਈਐ; ਇਹੁ ਜਗੁ ਬੇਧਿਆ ਭਾਈ ॥

tin. bin baanai dhanakh chadtaaeeai; ihu jag bedhiaa bhaaee |

Sant Singh KhalsaMaya has drawn her bow without an arrow, and has pierced this world, O Siblings of Destiny.
Manmohan SinghThe mammon has stretched the bow without an arrow, and has pierced this world, O my brethren.
Manmohan Singh (Punjabi)ਉਸ ਮਾਇਆ ਨੇ ਤੀਰ ਦੇ ਬਗੈਰ ਹੀ ਕਮਾਨ ਖਿੱਚੀ ਹੈ ਅਤੇ ਇਸ ਸੰਸਾਰ ਨੂੰ ਵਿੰਨ੍ਹ ਸੁੱਟਿਆ ਹੈ, ਹੇ ਮੇਰੇ ਭਰਾਓ।
Fareedkot Teekaਹੇ ਭਾਈ! ਤਿਨ ਪੁਰਸ਼ੋਂ ਨੇ ਸਾਕਾਰ ਧਨਖ ਮੇਂ ਸਾਕਾਰ ਬਾਣ ਚੜਾਏ, ਬਿਨਾਂ ਏਹ ਜਗਤ ਬੇਧਿਆ, ਭਾਵ ਏਹ ਕਿ ਗੁਰੋਂ ਕੇ ਵਾਕ ਰੂਪੀ ਬਾਣ ਕਰ ਕੇ ਜੋ ਜਗਤ ਕੋ ਮਿਥ੍ਯਾ ਰੂਪ ਜਾਨਾ ਹੈ ਏਹੀ ਬੇਧਣਾ ਹੈ॥☬ਪ੍ਰਸ਼ਨ: ਜਗਤ ਕੋ ਮਿਥਿਆ ਜਾਨਣੇ ਕਰ ਤਿਨ ਕੇ ਸਰੀਰ ਕੀ ਚੇਸਟਾ ਕੈਸੇ ਹੋਤੀ ਹੈ?☬ਉੱਤਰ:
Prof. Sahib Singhਹੇ ਸੱਜਣ! (ਜਿਸ ਮਨੁੱਖ ਨੇ ਗੁਰ-ਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ) ਉਸ ਨੇ (ਮਾਨੋ,) ਤੀਰ ਕਮਾਨ ਚੜ੍ਹਾਉਣ ਤੋਂ ਬਿਨਾ ਹੀ ਇਸ ਜਗਤ ਨੂੰ ਵਿੰਨ੍ਹ ਲਿਆ ਹੈ (ਭਾਵ, ਮਾਇਆ ਦਾ ਜ਼ੋਰ ਆਪਣੇ ਉੱਤੇ ਪੈਣ ਨਹੀਂ ਦਿੱਤਾ)।

ਪਦ ਅਰਥ ਤਿਨਿ = ਉਸ ਮਨੁੱਖ ਨੇ (ਜਿਸ ਨੇ 'ਗੁਰ ਕੈ ਬਾਣਿ ਬਜਰ ਕਲ ਛੇਦੀ')। ਬਾਣ = ਤੀਰ। ਬੇਧਿਆ = ਵਿੰਨ੍ਹ ਲਿਆ ਹੈ। ਭਾਈ = ਹੇ ਸੱਜਣ!

SikhNet (Spanish)El arco de Maya apunta al mundo aún sin flecha, y mira, el mundo entero es sacudido, oh mis Hermanos del Destino.

Open this shabad (11 lines, Angs 332-333) →

Ang 332 of 1430