ੴ

ਸਿੱਖਬਾਣੀ · SikhBani

ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ ॥

sant janahu mil bhaaeeho sachaa naam samaal
Guru Arjan Dev Ji ਗੁਰੂ ਅਰਜਨ ਦੇਵ ਜੀ · Siree Raag · Ang 49, 50 · 19 lines
Translations

ਸਿਰੀਰਾਗੁ ਮਹਲਾ ੫ ॥

sireeraag mahalaa 5 | Ang 49

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਸੰਤ ਜਨਹੁ ਮਿਲਿ ਭਾਈਹੋ; ਸਚਾ ਨਾਮੁ ਸਮਾਲਿ ॥

sant janahu mil bhaaeeho; sachaa naam samaal | Ang 49

Sant Singh KhalsaMeet with the humble Saints, O Siblings of Destiny, and contemplate the True Name.
Manmohan SinghO Brethren! meeting the society of the holy persons, deliberate over the True Name.
Manmohan Singh (Punjabi)ਹੇ ਭਰਾਓ! ਨੇਕ ਪੁਰਸ਼ਾਂ ਦੀ ਸੰਗਤ ਨਾਲ ਮਿਲ ਕੇ ਸਤਿਨਾਮ ਦਾ ਅਰਾਧਨ ਕਰੋ।
Fareedkot Teekaਹੇ ਭਾਈਓ! ਤਾਂ ਤੇ ਸੰਤ ਜਨੋਂ ਕੇ ਸਾਥ ਮਿਲ ਕਰ ਕੇ ਸਚਾ ਨਾਮੁ (ਸਮਾਲਿ) ਸਿਮਰਨ ਕਰੋ॥
Prof. Sahib Singhਹੇ ਸੰਤ ਜਨੋ! ਭਰਾਵੋ! (ਸਾਧ ਸੰਗਤ ਵਿਚ) ਮਿਲ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ,

ਪਦ ਅਰਥ ਸੰਤ ਜਨਹੁ = ਹੇ ਸੰਤ ਜਨੋ! ਮਿਲਿ = (ਸਾਧ ਸੰਗਤਿ ਵਿਚ) ਮਿਲ ਕੇ। ਭਾਈਹੋ = ਹੇ ਭਰਾਵੋ! ਸਚਾ = ਸਦਾ-ਥਿਰ। ਸਮਾਲਿ = ਸੰਭਾਲ ਕੇ, ਹਿਰਦੇ ਵਿਚ ਟਿਕਾ ਕੇ।

SikhNet (Spanish)Oh Hermanos del Destino, reúnanse con los Santos del Señor y de ahí recojan el Nombre del Señor

ਤੋਸਾ ਬੰਧਹੁ ਜੀਅ ਕਾ; ਐਥੈ ਓਥੈ ਨਾਲਿ ॥

tosaa bandhahu jeea kaa; aithai othai naal | Ang 49

Sant Singh KhalsaFor the journey of the soul, gather those supplies which will go with you here and hereafter.
Manmohan SinghFor the soul blind (gather) thou the viaticum of the True Name which shall be with thee, here and here-after.
Manmohan Singh (Punjabi)ਆਪਣੀ ਆਤਮਾ ਲਈ ਤੂੰ ਸੱਚੇ ਨਾਮ ਦਾ ਸਫ਼ਰ-ਖ਼ਰਚ ਬੰਨ੍ਹ (ਜਮ੍ਹਾਂ ਕਰ) ਜਿਹੜਾ ਏਥੇ ਤੇ ਏਥੋਂ ਮਗਰੋਂ ਤੇਰੇ ਸਾਥ ਹੋਏਗਾ।
Fareedkot Teekaਐਸਾ ਅਪਨੇ ਜੀ ਕਾ (ਤੋਸਾ) ਖਰਚੁ ਬਾਂਧਨਾ ਕਰੋ, ਜੋ (ਐਥੇ) ਇਸ ਲੋਕ ਮੇਂ ਔਰ (ਓਥੈ) ਪਰਲੋਕ ਮੇਂ ਸਾਥ ਸਹਾਇਤਾ ਕਰਨੇ ਵਾਲਾ ਹੈ॥
Prof. Sahib Singhਆਪਣੀ ਜਿੰਦ ਵਾਸਤੇ (ਜੀਵਨ-ਸਫ਼ਰ ਦਾ) ਖ਼ਰਚ ਇਕੱਠਾ ਕਰੋ। ਇਹ ਨਾਮ-ਰੂਪ ਸਫ਼ਰ-ਖ਼ਰਚ) ਇਸ ਲੋਕ ਵਿਚ ਤੇ ਪਰਲੋਕ ਵਿਚ (ਜਿੰਦ ਦੇ ਨਾਲ) ਨਿਭਦਾ ਹੈ।

ਪਦ ਅਰਥ ਤੋਸਾ = (ਜੀਵਨ ਸਫ਼ਰ ਦਾ) ਖ਼ਰਚ। ਬੰਧਹੁ = ਇਕੱਠਾ ਕਰੋ। ਜੀਅ ਕਾ = ਜਿੰਦ ਵਾਸਤੇ। ਐਥੈ ਓਥੈ = ਇਸ ਲੋਕ ਤੇ ਪਰਲੋਕ ਵਿਚ।

SikhNet (Spanish)Junten de ahí el alimento para el viaje, aquél que en verdad se puedan llevar al más allá

ਗੁਰ ਪੂਰੇ ਤੇ ਪਾਈਐ; ਅਪਣੀ ਨਦਰਿ ਨਿਹਾਲਿ ॥

gur poore te paaeeai; apanee nadar nihaal | Ang 49

Sant Singh KhalsaThese are obtained from the Perfect Guru, when God bestows His Glance of Grace.
Manmohan SinghIf the Lord looks with His favour, thou shalt obtain this (viaticum) from the perfect Guru.
Manmohan Singh (Punjabi)ਜੇਕਰ ਸੁਆਮੀ ਆਪਣੀ ਮਿਹਰ ਨਾਲ ਤੱਕੇ ਤਾਂ ਤੂੰ ਮੁਕੰਮਲ ਗੁਰਾਂ ਪਾਸੋਂ ਇਹ (ਸਫ਼ਰ-ਖਰਚ) ਪਾ ਲਵੇਗਾ।
Fareedkot Teekaਪਰੰਤੂ ਸੋ ਤੋਸਾ ਪੂਰਨ ਗੁਰੋਂ ਸੇ ਪ੍ਰਾਪਤਿ ਹੋਤਾ ਹੈ, ਔਰ ਗੁਰੂ ਤਬ ਮਿਲਤੇ ਹੈਂ ਜਬ ਵਾਹਿਗੁਰੂ ਅਪਨੀ ਕਿਰਪਾ ਦ੍ਰਿਸ਼ਟੀ ਕਰ ਕੇ ਜੀਵਨ ਕੋ ਨਿਹਾਲ ਦੇਖਤਾ ਹੈ॥
Prof. Sahib Singh(ਜਦੋਂ ਪ੍ਰਭੂ) ਆਪਣੀ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ (ਤਦੋਂ ਇਹ ਨਾਮ-ਤੋਸ਼ਾ) ਪੂਰੇ ਗੁਰੂ ਤੋਂ ਮਿਲਦਾ ਹੈ।

ਪਦ ਅਰਥ ਤੇ = ਤੋਂ। ਨਿਹਾਲਿ = ਨਿਹਾਲੇ, ਵੇਖਦਾ ਹੈ।

SikhNet (Spanish)Podrán llegar hasta Él a través del Verdadero Guru y Él con Su Gracia los salvará.

ਕਰਮਿ ਪਰਾਪਤਿ ਤਿਸੁ ਹੋਵੈ; ਜਿਸ ਨੋ ਹੋਇ ਦਇਆਲੁ ॥੧॥

karam paraapat tis hovai; jis no hoe deaal |1| Ang 49

Sant Singh KhalsaThose unto whom He is Merciful, receive His Grace. ||1||
Manmohan SinghHe unto whom God becomes merciful becomes the recipient of His Grace.
Manmohan Singh (Punjabi)ਜਿਸ ਉਤੇ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਹੈ, ਉਹ ਉਸ ਦੀ ਮਿਹਰ ਦਾ ਪਾਤ੍ਰ ਹੋ ਜਾਂਦਾ ਹੈ।
Fareedkot Teekaਕਰਮੋਂ ਕਰ ਕੇ ਨਾਮੁ ਤਿਸ ਕੋ ਪ੍ਰਾਪਤਿ ਹੋਤਾ ਹੈ, ਜਿਸ ਕੋ ਸਤਿਗੁਰੂ ਦ੍ਯਾਲਤਾ ਕਰਤਾ ਹੈ॥੧॥
Prof. Sahib Singhਪ੍ਰਭੂ ਦੀ ਮਿਹਰ ਨਾਲ ਇਹ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜਿਸ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ॥੧॥

ਪਦ ਅਰਥ ਕਰਮਿ = ਬਖ਼ਸ਼ਸ਼ ਦੀ ਰਾਹੀਂ। ਜਿਸ ਨੋ = {ਨੋਟ: ਲਫ਼ਜ਼ 'ਜਿਸ' ਦਾ (ੁ) ਉਡ ਗਿਆ ਹੈ। ਦੇਖੋ 'ਗੁਰਬਾਣੀ ਵਿਆਕਰਣ'}॥੧॥

SikhNet (Spanish)Es Su Gracia que te une a Él, y aquél con quien Él está Complacido le otorga Su Gracia. (1)

ਮੇਰੇ ਮਨ; ਗੁਰ ਜੇਵਡੁ. ਅਵਰੁ ਨ ਕੋਇ ॥

mere man; gur jevadd. avar na koe | Ang 49

Sant Singh KhalsaO my mind, there is no other as great as the Guru.
Manmohan SinghMy mind, none else is so great as the Guru.
Manmohan Singh (Punjabi)ਮੇਰੀ ਜਿੰਦੜੀਏ! ਗੁਰਾਂ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਹੇ ਮੇਰੇ ਮਨ! ਗੁਰੋਂ ਕੇ ਬਰਾਬਰ ਔਰ ਕੋਈ ਬਡਾ ਨਹੀਂ ਹੈ॥
Prof. Sahib Singhਹੇ ਮੇਰੇ ਮਨ! ਗੁਰੂ ਜੇਡਾ ਵੱਡਾ (ਉੱਚ ਜੀਵਨ ਵਾਲਾ ਜਗਤ ਵਿਚ) ਹੋਰ ਕੋਈ ਨਹੀਂ ਹੈ।

ਪਦ ਅਰਥ ਮਨ = ਹੇ ਮਨ! ਜੇਵਡੁ = ਜੇਡਾ ਵਡਾ।

SikhNet (Spanish)Oh mi mente, no existe nadie que iguale al Señor.

ਦੂਜਾ ਥਾਉ. ਨ ਕੋ ਸੁਝੈ; ਗੁਰ ਮੇਲੇ ਸਚੁ ਸੋਇ ॥੧॥ ਰਹਾਉ ॥

doojaa thaau. na ko sujhai; gur mele sach soe |1| rahaau | Ang 49

Sant Singh KhalsaI cannot imagine any other place. The Guru leads me to meet the True Lord. ||1||Pause||
Manmohan SinghI can think of no other place. The Guru alone can cause me to meet that True Lord. Pause.
Manmohan Singh (Punjabi)ਮੈਂ ਕਿਸੇ ਹੋਰਸ ਜਗ੍ਹਾ ਦਾ ਖਿਆਲ ਨਹੀਂ ਕਰ ਸਕਦਾ। ਕੇਵਲ ਗੁਰੂ ਹੀ ਮੈਨੂੰ ਉਸ ਸੱਚੇ ਸਾਹਿਬ ਨਾਲ ਮਿਲਾ ਸਕਦਾ ਹੈ। ਠਹਿਰਾਉ।
Fareedkot Teekaਤਿਸ ਸਚੇ ਪਰਮੇਸ੍ਵਰ ਕੇ ਮਿਲਨੇ ਵਾਸਤੇ ਦੂਜਾ ਅਸਥਾਨ ਔਰ ਕੋਈ ਨਹੀਂ ਸੂਝਤਾ ਹੈ, ਸੋ ਗੁਰੂ ਹੀ ਮੇਲਤੇ ਹੈਂ॥੧॥ ਰਹਾਉ ॥
Prof. Sahib Singh(ਗੁਰੂ ਤੋਂ ਬਿਨਾ ਮੈਨੂੰ) ਹੋਰ ਕੋਈ ਦੂਜਾ ਆਸਰਾ ਨਹੀਂ ਦਿੱਸਦਾ। (ਪਰ) ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ ਗੁਰੂ ਨੂੰ ਮਿਲਾਂਦਾ ਹੈ ॥੧॥ ਰਹਾਉ ॥

ਪਦ ਅਰਥ ਗੁਰ ਮੇਲੇ = ਗੁਰੁ ਨੂੰ ਮਿਲਾਂਦਾ ਹੈ। ਸੋਇ = ਉਹੀ॥੧॥ਰਹਾਉ॥

SikhNet (Spanish)No conozco a nadie más, es el Guru el que une tu ser con el Uno Verdadero. (1-Pausa)

ਸਗਲ ਪਦਾਰਥ ਤਿਸੁ ਮਿਲੇ; ਜਿਨਿ ਗੁਰੁ ਡਿਠਾ ਜਾਇ ॥

sagal padaarath tis mile; jin gur dditthaa jaae | Ang 49

Sant Singh KhalsaThose who go to see the Guru obtain all treasures.
Manmohan SinghHe, who goes and beholds the Guru, obtains all the valuables.
Manmohan Singh (Punjabi)ਜੋ ਜਾ ਕੇ ਗੁਰਾਂ ਦਾ ਦਰਸ਼ਨ ਕਰਦਾ ਹੈ, ਉਸ ਨੂੰ ਸਾਰੀਆਂ ਧਨ-ਦੌਲਤਾਂ ਪ੍ਰਾਪਤ ਹੋ ਜਾਂਦੀਆਂ ਹਨ।
Fareedkot Teekaਜਿਸ ਪੁਰਸ਼ ਨੇ ਸ੍ਰਧਾ ਪੂਰਬਕ ਜਾ ਕਰ ਕੇ ਗੁਰੋਂ ਕਾ ਦਰਸਨੁ ਕੀਆ ਹੈ, ਧਰਮਾਦਿ ਚਾਰਿ ਪਦਾਰਥ ਤਿਸ ਕੋ ਹੀ ਪ੍ਰਾਪਤਿ ਭਏ ਹੈਂ॥
Prof. Sahib Singhਜਿਸ ਮਨੁੱਖ ਨੇ ਜਾ ਕੇ ਗੁਰੂ ਦਾ ਦਰਸ਼ਨ ਕੀਤਾ ਹੈ, ਉਸ ਨੂੰ ਸਾਰੇ (ਕੀਮਤੀ) ਪਦਾਰਥ ਮਿਲ ਗਏ (ਸਮਝੋ)।

ਪਦ ਅਰਥ ਸਗਲ = ਸਾਰੇ। ਜਿਨਿ = ਜਿਸ ਨੇ। ਜਾਇ = ਜਾ ਕੇ।

SikhNet (Spanish)Aquél que tiene la Visión del Guru, obtiene todo lo que anda buscando.

ਗੁਰ ਚਰਣੀ. ਜਿਨ ਮਨੁ ਲਗਾ; ਸੇ ਵਡਭਾਗੀ ਮਾਇ ॥

gur charanee. jin man lagaa; se vaddabhaagee maae | Ang 49

Sant Singh KhalsaThose whose minds are attached to the Guru's Feet are very fortunate, O my mother.
Manmohan SinghO My Mother! Exceedingly lucky, are they, whose mind is attached with Guru's feet.
Manmohan Singh (Punjabi)ਹੇ ਮੇਰੀ ਮਾਤਾ! ਭਾਰੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਦਾ ਮਨੂਆ ਗੁਰੂ ਦੇ ਪੈਰਾਂ ਨਾਲ ਜੁੜਿਆ ਹੈ।
Fareedkot Teeka(ਮਾਇ) ਹੇ ਭਾਈ! ਜਿਨ ਪੁਰਸ਼ੋਂ ਕਾ ਮਨ ਗੁਰੋਂ ਕੇ ਚਰਨੋਂ ਮੇਂ ਲਗਾ ਹੈ, ਸੋ ਪੁਰਸ਼ ਵਡੇ ਪੁੰਨੋਂ ਵਾਲੇਂ ਹੈਂ॥
Prof. Sahib Singhਹੇ ਮਾਂ! ਜਿਨ੍ਹਾਂ ਮਨੁੱਖਾਂ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਦਾ ਹੈ, ਉਹ ਵੱਡੇ ਭਾਗਾਂ ਵਾਲੇ ਹਨ।

ਪਦ ਅਰਥ ਜਿਨ = {ਲਫ਼ਜ਼ 'ਜਿਨ' ਬਹੁ-ਵਚਨ। ਲਫ਼ਜ਼ 'ਜਿਨਿ' ਇਕ-ਵਚਨ}। ਮਾਇ = ਹੇ ਮਾਂ!

SikhNet (Spanish)El verdadero afortunado, es aquél que tiene su mente puesta en los Pies del Guru.

ਗੁਰੁ ਦਾਤਾ. ਸਮਰਥੁ ਗੁਰੁ; ਗੁਰੁ. ਸਭ ਮਹਿ ਰਹਿਆ ਸਮਾਇ ॥

gur daataa. samarath gur; gur. sabh meh rahiaa samaae | Ang 49

Sant Singh KhalsaThe Guru is the Giver, the Guru is All-powerful. The Guru is All-pervading, contained amongst all.
Manmohan SinghThe Guru is the Donor, the Guru the Omnipotent Being and the Guru is contained amongst all.
Manmohan Singh (Punjabi)ਗੁਰੂ ਜੀ ਦਾਤਾਰ ਹਨ, ਗੁਰੂ ਜੀ ਹੀ ਸਰਬ-ਸ਼ਕਤੀ-ਵਾਨ ਪੁਰਖ ਅਤੇ ਗੁਰੂ ਜੀ ਹੀ ਸਾਰਿਆਂ ਅੰਦਰ ਵਿਆਪਕ ਹਨ।
Fareedkot Teekaਕਿਉਂਕਿ ਗੁਰੂ ਹਰਿ ਨਾਮ ਕੇ ਦਾਤਾਰ ਹੈਂ, ਪੁਨਾ ਵਰ ਸ੍ਰਾਪਾਦਿ ਦੇਨੇ ਕੋ ਸਾਮਰਥ ਹੈਂ, ਔਰ ਐਸੇ ਗੁਰੋਂ ਕਾ ਜਸੁ ਸਰਬ ਜਗਤ ਮੇਂ ਸਮਾਇ ਰਹਾ ਹੈ, ਵਾ ਗੁਰੂ ਹੀ ਸਰਬ ਮੇਂ ਸਮਾਇ ਰਹਾ ਹੈ॥ ਕਦਾਚਿਤ ਐਸੀ ਅਸੰਕਾ ਹੋ ਗੁਰੂ ਤੋ ਬ੍ਯਕੀ ਸਹਤ ਏਕ ਦੇਸੀ ਹੈ। ਤਿਸ ਕਾ ਸਮਾਧਾਨ:
Prof. Sahib Singhਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਦਾਤਾਂ ਦੇਣ ਵਾਲਾ ਹੈ ਜੋ ਸਭ ਤਰ੍ਹਾਂ ਦੀ ਤਾਕਤ ਦਾ ਮਾਲਕ ਹੈ ਜੋ ਸਭ ਜੀਵਾਂ ਵਿਚ ਵਿਆਪਕ ਹੈ।
SikhNet (Spanish)El Guru es Todopoderoso, Todo Compasivo y Él prevalece en todo, porque Él es el Dios

ਗੁਰੁ ਪਰਮੇਸਰੁ ਪਾਰਬ੍ਰਹਮੁ; ਗੁਰੁ. ਡੁਬਦਾ ਲਏ ਤਰਾਇ ॥੨॥

gur paramesar paarabraham; gur. ddubadaa le taraae |2| Ang 49

Sant Singh KhalsaThe Guru is the Transcendent Lord, the Supreme Lord God. The Guru lifts up and saves those who are drowning. ||2||
Manmohan SinghThe Guru is the Supreme Lord and the Transcendent Master. The Guru floats (saves) the drowning one.
Manmohan Singh (Punjabi)ਗੁਰੂ ਜੀ ਸ਼੍ਰੋਮਣੀ ਸਾਹਿਬ ਅਤੇ ਉਤਕ੍ਰਿਸ਼ਟਤ ਮਾਲਕ ਹਨ। ਗੁਰੂ ਜੀ ਡੁਬਦੇ ਹੋਏ ਨੂੰ ਪਾਰ ਕਰ ਦਿੰਦੇ ਹਨ।
Fareedkot Teekaਗੁਰੂ ਪਰਮੇਸ੍ਵਰ ਪਾਰਬ੍ਰਹਮ ਸਰੂਪ ਹੈ, ਤਾਂ ਤੇ ਗੁਰੂ ਹੀ ਸੰਸਾਰ ਸਾਮੁਦ੍ਰ ਮੇਂ ਡੂਬਤੇ ਜੀਵੋਂ ਕੋ ਤਰਾਇ ਲੇਤੇ ਹੈਂ॥੨॥
Prof. Sahib Singhਗੁਰੂ ਪਰਮੇਸਰ (ਦਾ ਰੂਪ) ਹੈ, ਗੁਰੂ ਪਾਰਬ੍ਰਹਮ (ਦਾ ਰੂਪ) ਹੈ, ਗੁਰੂ (ਸੰਸਾਰ-ਸਮੁੰਦਰ ਵਿਚ) ਡੁੱਬਦੇ ਜੀਵ ਨੂੰ ਪਾਰ ਲੰਘਾ ਲੈਂਦਾ ਹੈ ॥੨॥
SikhNet (Spanish)nuestro Señor Trascendente, el que salva a los que se están ahogando. (2)

ਕਿਤੁ ਮੁਖਿ ਗੁਰੁ ਸਾਲਾਹੀਐ; ਕਰਣ ਕਾਰਣ ਸਮਰਥੁ ॥

kit mukh gur saalaaheeai; karan kaaran samarath | Ang 49

Sant Singh KhalsaHow shall I praise the Guru, the All-powerful Cause of causes?
Manmohan SinghWith what mouth should I eulogize the Guru, who is capable of doing everything.
Manmohan Singh (Punjabi)ਮੈਂ ਕਿਹੜੇ ਮੂੰਹ ਨਾਲ ਗੁਰਾਂ ਦੀ ਤਾਰੀਫ ਕਰਾਂ, ਜੋ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਯੋਗ ਹਨ।
Fareedkot Teekaਐਸੇ ਗੁਰੂ ਕੀ ਕਿਸ ਪ੍ਰਕਾਰ ਮੁਖ ਕਰ ਕੇ ਸਲਾਘਾ ਕਰੀਏ, ਜੋ ਸਰਬ ਪ੍ਰਕਾਰ ਕਾਰਜਾਂ ਕੇ ਕਰਨੇ ਕੋ ਕਾਰਨ ਰੂਪ ਹੈ ਔਰ ਸਾਮਰਥ ਹੈ॥
Prof. Sahib Singhਕੇਹੜੇ ਮੂੰਹ ਨਾਲ ਗੁਰੂ ਦੀ ਵਡਿਆਈ ਕੀਤੀ ਜਾਏ? ਗੁਰੂ (ਉਸ ਪ੍ਰਭੂ ਦਾ ਰੂਪ ਹੈ ਜੋ) ਜਗਤ ਨੂੰ ਪੈਦਾ ਕਰਨ ਦੀ ਤਾਕਤ ਰੱਖਦਾ ਹੈ।

ਪਦ ਅਰਥ ਕਿਤੁ = ਕਿਸ ਦੀ ਰਾਹੀਂ? ਮੁਖਿ = ਮੂੰਹ ਨਾਲ। ਕਿਤੁ ਮੁਖਿ = ਕੇਹੜੇ ਮੂੰਹ ਨਾਲ? ਕਰਣ = ਸੰਸਾਰ। ਸਮਰਥੁ = ਤਾਕਤ ਵਾਲਾ।

SikhNet (Spanish)¿Cómo podríamos alabar al Guru, a la Poderosa Causa de todas las causas?

ਸੇ ਮਥੇ ਨਿਹਚਲ ਰਹੇ; ਜਿਨ ਗੁਰਿ ਧਾਰਿਆ ਹਥੁ ॥

se mathe nihachal rahe; jin gur dhaariaa hath | Ang 49

Sant Singh KhalsaThose, upon whose foreheads the Guru has placed His Hand, remain steady and stable.
Manmohan SinghEver stable remain the brows (men) on whom the Guru has put his hand.
Manmohan Singh (Punjabi)ਸਦੀਵੀ ਸਥਿਰ ਰਹਿੰਦੇ ਹਨ ਉਹ ਮਸਤਕ (ਬੰਦੇ) ਜਿਨ੍ਹਾਂ ਉਤੇ ਗੁਰਾਂ ਨੇ ਆਪਣਾ ਹੱਥ ਰਖਿਆ ਹੈ।
Fareedkot Teekaਜਿਨ ਕੇ ਮਸਤਕ ਊਪਰ ਗੁਰੋਂ ਨੇ ਹਾਥ ਧਾਰਨ ਕੀਆ ਹੈ, ਸੋ ਪੁਰਸ਼ ਨਿਹਚਲ ਰਹੇ ਹੈਂ, ਭਾਵ ਏਹ ਕਿ ਇਸਥਿਤ ਪਦ ਕੋ ਪ੍ਰਾਪਤਿ ਭਏ ਹੈਂ॥
Prof. Sahib Singhਉਹ ਮੱਥੇ (ਗੁਰੂ-ਚਰਨਾਂ ਵਿਚ) ਸਦਾ ਲਈ ਟਿਕੇ ਰਹਿੰਦੇ ਹਨ, ਜਿਨ੍ਹਾਂ ਉਤੇ ਗੁਰੂ ਨੇ (ਆਪਣੀ ਮਿਹਰ ਦਾ) ਹੱਥ ਰੱਖਿਆ ਹੈ।

ਪਦ ਅਰਥ ਨਿਹਚਲ = ਅਡੋਲ, ਸਦਾ ਸੁਰਖ਼ਰੂ। ਗੁਰਿ = ਗੁਰੂ ਨੇ।

SikhNet (Spanish)La estrella de su Destino se mostrará constante en aquél en cuya frente esté impresa la Mano del Guru.

ਗੁਰਿ. ਅੰਮ੍ਰਿਤ ਨਾਮੁ ਪੀਆਲਿਆ; ਜਨਮ ਮਰਨ ਕਾ ਪਥੁ ॥

gur. amrit naam peeaaliaa; janam maran kaa path | Ang 49

Sant Singh KhalsaThe Guru has led me to drink in the Ambrosial Nectar of the Naam, the Name of the Lord; He has released me from the cycle of birth and death.
Manmohan SinghThe Guru has causes me to quaff ambrosial Name, the destroyer of birth and death.
Manmohan Singh (Punjabi)ਗੁਰਾਂ ਨੇ ਮੈਨੂੰ ਜੰਮਣ ਤੇ ਮਰਣ ਦਾ ਨਾਸ ਕਰਨਹਾਰ ਸੁਧਾ-ਸਰੂਪ ਨਾਮ ਪਾਨ ਕਰਾਇਆ ਹੈ।
Fareedkot Teekaਕਿਉਂਕਿ ਜਨਮ ਮਰਣ ਕਾ ਜੋ ਦੁਖ ਹੋਤਾ ਹੈ, ਤਿਸ ਕੇ ਨਿਵਾਰਣ ਕਰਣੇ ਕੋ ਨਾਮੁ ਰੂਪੀ ਅੰਮ੍ਰਿਤ (ਪਥੁ) ਔਖਧੀ, ਵਾ ਸੰਜਮ ਰੂਪੀ ਪਥ ਕੇ ਸਹਿਤ ਗੁਰਾਂ ਨੇ ਨਾਮ ਅੰਮ੍ਰਿਤ ਪਿਲਾਵਨਾ ਕੀਆ ਹੈ॥
Prof. Sahib Singh(ਪਰਮਾਤਮਾ ਦਾ ਨਾਮ) ਜਨਮ ਮਰਨ ਦੇ ਗੇੜ-ਰੂਪ ਰੋਗ ਦਾ ਪਰਹੇਜ਼ ਹੈ, ਆਤਮਕ ਜੀਵਨ ਦੇਣ ਵਾਲਾ ਇਹ ਨਾਮ-ਜਲ ਜਿਨ੍ਹਾਂ (ਭਾਗਾਂ ਵਾਲਿਆਂ) ਨੂੰ ਗੁਰੂ ਨੇ ਪਿਲਾਇਆ ਹੈ,

ਪਦ ਅਰਥ ਪਥੁ = ਪਰਹੇਜ਼।

SikhNet (Spanish)El Guru nos trae el Néctar del Nombre y así nos libera de las amarras de nacimientos y muertes.

ਗੁਰੁ ਪਰਮੇਸਰੁ ਸੇਵਿਆ; ਭੈ ਭੰਜਨੁ ਦੁਖ ਲਥੁ ॥੩॥

gur paramesar seviaa; bhai bhanjan dukh lath |3| Ang 49

Sant Singh KhalsaI serve the Guru, the Transcendent Lord, the Dispeller of fear; my suffering has been taken away. ||3||
Manmohan SinghI have served the Guru, the embodiment of Lord and the dispeller of dread and my agony is eliminated.0
Manmohan Singh (Punjabi)ਮੈਂ ਸੁਆਮੀ ਸਰੂਪ ਤੇ ਡਰ ਦੂਰ ਕਰਨਹਾਰ ਗੁਰਾਂ ਦੀ ਟਹਿਲ ਕਮਾਈ ਹੈ ਅਤੇ ਮੇਰਾ ਕਸ਼ਟ ਨਵਿਰਤ ਹੋ ਗਿਆ ਹੈ।
Fareedkot Teekaਗੁਰਾਂ ਦ੍ਵਾਰੇ ਜਿਨੋਂ ਨੇ ਭੈ ਭੰਜਨ ਪਰਮੇਸਰ ਕੋ ਸੇਵਿਆ ਹੈ, ਤਿਨ ਕਾ ਜਨਮ ਮਰਨ ਕਾ ਦੁਖ ਲਹਿ ਗਿਆ ਹੈ॥੩॥
Prof. Sahib Singhਉਹ ਪਰਮੇਸਰ ਦੇ ਰੂਪ ਗੁਰੂ ਨੂੰ, ਸਾਰੇ ਡਰ ਦੂਰ ਕਰਨ ਵਾਲੇ ਗੁਰੂ ਨੂੰ, ਸਾਰੇ ਦੁੱਖ ਨਾਸ ਕਰਨ ਵਾਲੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ ॥੩॥

ਪਦ ਅਰਥ ਭੈ ਭੰਜਨੁ = ਸਾਰੇ ਡਰ ਦੂਰ ਕਰਨ ਵਾਲਾ। ਦੁਖ ਲਥੁ = ਸਾਰੇ ਦੁਖ ਲਾਹ ਦੇਣ ਵਾਲਾ॥੩॥

SikhNet (Spanish)Aquél que sirve al Guru y a Dios, dolor y miedos le son disipados. (3)

ਸਤਿਗੁਰੁ ਗਹਿਰ ਗਭੀਰੁ ਹੈ; ਸੁਖ ਸਾਗਰੁ. ਅਘਖੰਡੁ ॥

satigur gahir gabheer hai; sukh saagar. aghakhandd | Ang 50

Sant Singh KhalsaThe True Guru is the Deep and Profound Ocean of Peace, the Destroyer of sin.
Manmohan SinghThe True Guru is the profound and unfathomable Ocean of Peace and the destroyer of sin.
Manmohan Singh (Punjabi)ਸੱਚਾ ਗੁਰੂ ਠੰਢ-ਚੈਨ ਦਾ ਡੂੰਘਾ ਤੇ ਅਥਾਹ ਸਮੁੰਦਰ ਹੈ ਅਤੇ ਪਾਪ ਦਾ ਨਾਸ ਕਰਣਹਾਰ ਹੈ।
Fareedkot Teekaਸਤਿਗੁਰੂ ਕੈਸਾ ਹੈ (ਗਹਿਰੁ) ਡੂੰਘਾ ਔਰ (ਗੰਭੀਰੁ) ਨਿਰਹਲੁ ਹੈ, ਸੁਖੋਂ ਕਾ ਸਮੁੰਦ੍ਰ ਹੈ ਔਰ ਪਾਪੋਂ ਕੋ (ਖੰਡੁ) ਨਾਸ ਕਰਤਾ ਹੈ॥
Prof. Sahib Singhਸਤਿਗੁਰੂ (ਮਾਨੋ, ਇਕ) ਡੂੰਘਾ (ਸਮੁੰਦਰ) ਹੈ, ਗੁਰੂ ਵੱਡੇ ਜਿਗਰੇ ਵਾਲਾ ਹੈ, ਗੁਰੂ ਸਾਰੇ ਸੁਖਾਂ ਦਾ ਸਮੁੰਦਰ ਹੈ, ਗੁਰੂ ਪਾਪਾਂ ਦਾ ਨਾਸ ਕਰਨ ਵਾਲਾ ਹੈ।

ਪਦ ਅਰਥ ਗਹਿਰ = ਡੂੰਘਾ। ਗਭੀਰੁ = ਵੱਡੇ ਜਿਗਰੇ ਵਾਲਾ। ਸਾਗਰੁ = ਸਮੁੰਦਰ। ਅਘ ਖੰਡੁ = ਪਾਪਾਂ ਦਾ ਨਾਸ ਕਰਨ ਵਾਲਾ।

SikhNet (Spanish)El Guru Verdadero es el Profundo y Vasto Océano de Paz y es el que borra los errores.

ਜਿਨਿ ਗੁਰੁ ਸੇਵਿਆ ਆਪਣਾ; ਜਮਦੂਤ ਨ ਲਾਗੈ ਡੰਡੁ ॥

jin gur seviaa aapanaa; jamadoot na laagai ddandd | Ang 50

Sant Singh KhalsaFor those who serve their Guru, there is no punishment at the hands of the Messenger of Death.
Manmohan SinghHe who has served his Guru for him there is no punishment of the death's myrmidon.
Manmohan Singh (Punjabi)ਜਿਸਨੇ ਆਪਣੇ ਗੁਰਾਂ ਦੀ ਟਹਿਲ ਕਮਾਈ ਹੈ, ਉਸ ਨੂੰ ਮੌਤ ਦਾ ਫਰਿਸ਼ਤਾ ਸਜ਼ਾ ਨਹੀਂ ਦਿੰਦਾ।
Fareedkot Teekaਜਿਨ ਅਪਨੇ ਗੁਰੋਂ ਕੋ ਸੇਵਨ ਕੀਆ ਹੈ, ਤਿਸ ਕੋ ਜਮ ਕੇ ਦੂਤੋਂ ਕਾ ਡੰਡੁ ਨਹੀਂ ਲਗਤਾ ਹੈ॥
Prof. Sahib Singhਜਿਸ ਮਨੁੱਖ ਨੇ ਆਪਣੇ ਗੁਰੂ ਦੀ ਸੇਵਾ ਕੀਤੀ ਹੈ ਜਮਦੂਤਾਂ ਦਾ ਡੰਡਾ (ਉਸ ਦੇ ਸਿਰ ਉੱਤੇ) ਨਹੀਂ ਵੱਜਦਾ।

ਪਦ ਅਰਥ ਡੰਡੁ = ਡੰਡਾ, ਸਜ਼ਾ।

SikhNet (Spanish)A aquél que sirve al Guru, la garra de Yama, el mensajero de la muerte, nunca lo tocará.

ਗੁਰ ਨਾਲਿ ਤੁਲਿ. ਨ ਲਗਈ; ਖੋਜਿ ਡਿਠਾ ਬ੍ਰਹਮੰਡੁ ॥

gur naal tul. na lagee; khoj dditthaa brahamandd | Ang 50

Sant Singh KhalsaThere is none to compare with the Guru; I have searched and looked throughout the entire universe.
Manmohan SinghThere is no one at par with the Guru. I have searched and seen the whole universe.
Manmohan Singh (Punjabi)ਗੁਰਾਂ ਦੇ ਬਰਾਬਰ ਕੋਈ ਵੀ ਨਹੀਂ। ਮੈਂ ਸਾਰਾ ਆਲਮ ਢੂੰਡ ਭਾਲ ਕੇ ਵੇਖ ਲਿਆ ਹੈ।
Fareedkot Teekaਤਾਂ ਤੇ ਗੁਰੋਂ ਕੇ ਸਾਥ (ਤੁਲਿ) ਵਿਚਾਰ ਕੇ ਦੇਖੀਏ ਤਾਂ ਬਰਾਬਰ ਕੋਈ ਭੀ ਨਹੀਂ ਲਗ ਸਕਤਾ, ਸਾਰੇ ਬ੍ਰਹਮੰਡ ਕੋ ਖੋਜ ਕਰ ਦੇਖ ਲੀਆ ਹੈ, ਭਾਵ ਏਹ ਕਿ ਗੁਰੋਂ ਕੇ ਸਮਾਨ ਦੂਸਰਾ ਔਰ ਕੋਈ ਨਹੀਂ ਹੈ॥
Prof. Sahib Singhਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ, ਕੋਈ ਭੀ ਗੁਰੂ ਦੇ ਬਰਾਬਰ ਦਾ ਨਹੀਂ ਹੈ।

ਪਦ ਅਰਥ ਤੁਲਿ = ਬਰਾਬਰ। ਬ੍ਰਹਮੰਡੁ = ਜਹਾਨ, ਸੰਸਾਰ।

SikhNet (Spanish)He buscado por el mundo entero; nadie iguala al Guru.

ਨਾਮੁ ਨਿਧਾਨੁ ਸਤਿਗੁਰਿ ਦੀਆ; ਸੁਖੁ ਨਾਨਕ. ਮਨ ਮਹਿ ਮੰਡੁ ॥੪॥੨੦॥੯੦॥

naam nidhaan satigur deea; sukh naanak. man meh mandd |4|20|90| Ang 50

Sant Singh KhalsaThe True Guru has bestowed the Treasure of the Naam, the Name of the Lord. O Nanak, the mind is filled with peace. ||4||20||90||
Manmohan SinghThe True Guru has given the Name treasure and Nanak has thereby enshrined solace in him mind.
Manmohan Singh (Punjabi)ਸੱਚੇ ਗੁਰਾਂ ਨੇ ਨਾਮ ਦਾ ਖ਼ਜ਼ਾਨਾ ਦਿੱਤਾ ਹੈ ਅਤੇ ਉਸ ਦੁਆਰਾ ਨਾਨਕ ਨੇ ਆਪਣੇ ਚਿੱਤ ਅੰਦਰ ਆਰਾਮ ਧਾਰਨ ਕਰ ਲਿਆ ਹੈ।
Fareedkot Teekaਜਿਨ ਕੋ ਗੁਰੋਂ ਨੇ ਨਾਮ ਰੂਪੀ (ਨਿਧਾਨੁ) ਖਜਾਨਾ ਦੀਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਨੇ ਸੁਖ ਸਰੂਪ ਬ੍ਰਹਮ ਕੋ ਮਨ ਮੇਂ (ਮੰਡੁ) ਧਾਰਨ ਕੀਆ ਹੈ॥੪॥੨੦॥੯੦॥
Prof. Sahib Singhਹੇ ਨਾਨਕ! ਸਤਿਗੁਰੂ ਨੇ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ-ਖਜ਼ਾਨਾ ਦਿੱਤਾ ਹੈ, ਉਸ ਨੇ ਆਤਮਕ ਆਨੰਦ (ਸਦਾ ਲਈ) ਆਪਣੇ ਮਨ ਵਿਚ ਪਰੋ ਲਿਆ ਹੈ ॥੪॥੨੦॥੯੦॥{49-50}

ਪਦ ਅਰਥ ਨਿਧਾਨੁ = ਖ਼ਜ਼ਾਨਾ। ਸਤਿਗੁਰਿ = ਸਤਿਗੁਰੂ ਨੇ। ਮੰਡੁ = ਮੰਡਿਆ ਹੈ, ਧਾਰਿਆ ਹੈ॥੪॥

SikhNet (Spanish)Dice Nanak, el Guru Verdadero me ha dado el Tesoro del Naam, el Nombre del Señor, y mi mente se ha llenado de Felicidad. (4-20-90)
Answers quote the Granth verbatim with Ang citations. AI commentary is not Gurbani and not a religious ruling.