ੴ

ਸਿੱਖਬਾਣੀ · SikhBani

Ang 49

Sri Guru Granth Sahib · Siree Raag · 3 shabads, 40 lines
Translations
Shabad Guru Arjan Dev Ji Siree Raag continued from Ang 48

ਸੰਤਾ ਸੰਗਤਿ ਮਨਿ ਵਸੈ; ਪ੍ਰਭੁ ਪ੍ਰੀਤਮੁ ਬਖਸਿੰਦੁ ॥

santaa sangat man vasai; prabh preetam bakhasind |

Sant Singh KhalsaIn the Society of the Saints, God, the Beloved, the Forgiver, comes to dwell within the mind.
Manmohan SinghThrough the society of the saints the Beloved Lord, the pardoner abides in one's mind.
Manmohan Singh (Punjabi)ਸਾਧ-ਸੰਗਤ ਰਾਹੀਂ ਮਾਫ਼ੀ ਦੇਣਹਾਰ, ਪਿਆਰ ਸੁਆਮੀ ਇਨਸਾਨ ਦੇ ਹਿਰਦੇ ਅੰਦਰ ਵੱਸਦਾ ਹੈ।
Fareedkot Teekaਪ੍ਰਭ ਜੋ ਬਖਸ਼ਸ਼ ਕਰ ਨੇ ਵਾਲਾ ਪ੍ਰੀਤਮੁ ਹੈ, ਸੋ ਸੰਤੋਂ ਕੀ ਸੰਗਤਿ ਕਰ ਕੇ ਮਨ ਮੇਂ ਬਸਤਾ ਹੈ॥
Prof. Sahib Singhਪ੍ਰੀਤਮ ਬਖ਼ਸ਼ਣਹਾਰ ਪ੍ਰਭੂ ਸਾਧ ਸੰਗਤਿ ਵਿਚ ਟਿਕਿਆਂ ਹੀ ਮਨ ਵਿਚ ਵੱਸਦਾ ਹੈ।
SikhNet (Spanish)En la Saad Sangat, la Sociedad de los Santos, el Señor llega a nuestra mente, sí, Él, el Bienamado, el Dios Perdonador,

ਜਿਨਿ ਸੇਵਿਆ ਪ੍ਰਭੁ ਆਪਣਾ; ਸੋਈ ਰਾਜ ਨਰਿੰਦੁ ॥੨॥

jin seviaa prabh aapanaa; soee raaj narind |2|

Sant Singh KhalsaOne who has served his God is the emperor of kings||2||
Manmohan SinghHe, who has served his Lord, is the emperor of kings of men (the emperors)
Manmohan Singh (Punjabi)ਜਿਸ ਨੇ ਆਪਣੇ ਸਾਈਂ ਦੀ ਟਹਿਲ ਕੀਤੀ ਹੈ, ਉਹ (ਪਾਤਿਸ਼ਾਹਾਂ) ਨਰਾਂ ਦੇ ਰਾਜਿਆਂ ਦਾ ਪਾਤਸ਼ਾਹ ਹੈ।
Fareedkot Teekaਜਿਸ ਪੁਰਸ਼ ਨੇ ਅਪਨੇ ਪ੍ਰਭੂ ਕੋ ਸੇਵਨ ਕੀਆ ਹੈ, ਸੋ ਪੁਰਸ਼ ਰਾਜਿਓਂ ਕਾ ਭੀ (ਨਰਿੰਦੁ) ਰਾਜਾ ਹੈ, ਭਾਵ ਏਹ ਕਿ ਰਾਜੇ ਭੀ ਤਿਨ ਕੇ ਸੇਵਕ ਹੈਂ॥੨॥
Prof. Sahib Singhਜਿਸ ਮਨੁੱਖ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹ ਰਾਜਿਆਂ ਦਾ ਰਾਜਾ ਬਣ ਗਿਆ ਹੈ ॥੨॥

ਪਦ ਅਰਥ ਜਿਨਿ = ਜਿਸ ਨੇ {ਨੋਟ: ਲਫ਼ਜ਼ 'ਜਿਨ' ਬਹੁ-ਵਚਨ ਹੈ। ਲਫ਼ਜ਼ 'ਜਿਨਿ' ਇਕ-ਵਚਨ}। ਨਰਿੰਦੁ = ਰਾਜਾ। ਰਾਜ ਨਰਿੰਦੁ = ਰਾਜਿਆਂ ਦਾ ਰਾਜਾ॥੨॥

SikhNet (Spanish)y quien habitó en Él se volvió el rey de reyes. (2)

ਅਉਸਰਿ. ਹਰਿ ਜਸੁ ਗੁਣ ਰਮਣ ਜਿਤੁ; ਕੋਟਿ ਮਜਨ ਇਸਨਾਨੁ ॥

aausar. har jas gun raman jit; kott majan isanaan |

Sant Singh KhalsaThis is the time to speak and sing the Praise and the Glory of God, which brings the merit of millions of cleansing and purifying baths.
Manmohan SinghThis is the time to utter the praises and excellences of God, by doing which the merit, of taking myriad of baths and ablutions at shrines, is obtained.
Manmohan Singh (Punjabi)ਇਹ ਹੈ ਸਮਾਂ ਵਹਿਗੁਰੂ ਦੀ ਕੀਰਤੀ ਤੇ ਬਜ਼ੁਰਗੀਆਂ ਉਚਾਰਨ ਕਰਨ ਦਾ, ਜਿਸ ਦੇ ਕਰਨ ਦੁਆਰਾ ਤੀਰਥਾਂ ਤੇ ਕ੍ਰੋੜਾਂ ਹੀ ਟੁਭੇ ਲਾਉਣ ਤੇ ਨ੍ਹਾਉਣ ਦਾ ਫਲ ਪ੍ਰਾਪਤ ਹੋ ਜਾਂਦਾ ਹੈ।
Fareedkot Teekaਇਹ ਜੋ ਮਾਨੁਖ ਜਨਮ ਕਾ (ਅਉਸਰਿ) ਸਮਾ ਹੈ ਇਸ ਮੇਂ ਹਰੀ ਕੇ ਗੁਨੋਂ ਕਾ ਜਸੁ (ਰਮਣ) ਉਚਾਰਣ ਕਰੀਏ, ਜਿਸ ਕਰ ਕੇ ਕੋਟਿ ਤੀਰਥੋਂ ਕੇ ਸਨਾਨ ਕਾ ਮਹਾਤਮ ਪ੍ਰਾਪਤਿ ਹੋਤਾ ਹੈ॥
Prof. Sahib Singhਜਿਸ ਸਮੇਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾਏ, ਪਰਮਾਤਮਾ ਦੇ ਗੁਣ ਯਾਦ ਕੀਤੇ ਜਾਣ (ਉਸ ਸਮੇਂ, ਮਾਨੋ) ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਹਨ।

ਪਦ ਅਰਥ ਅਉਸਰਿ = ਸਮੇ ਵਿਚ। ਜਿਤੁ ਅਉਸਰਿ = ਜਿਸ ਸਮੇ ਵਿਚ। ਮਜਨ = ਇਸ਼ਨਾਨ।

SikhNet (Spanish)Los momentos en que uno alaba al Señor, esos momentos nos dan los méritos de millones de abluciones.

ਰਸਨਾ ਉਚਰੈ ਗੁਣਵਤੀ; ਕੋਇ ਨ ਪੁਜੈ ਦਾਨੁ ॥

rasanaa ucharai gunavatee; koe na pujai daan |

Sant Singh KhalsaThe tongue which chants these Praises is worthy; there is no charity equal to this.
Manmohan SinghThe meritorious tongue repeats Lord's praises. No charity equals it.
Manmohan Singh (Punjabi)ਗੁਣਾ ਵਾਲੀ ਜਿਹਭਾ ਪ੍ਰਭੂ ਦਾ ਜੱਸ ਬੋਲਦੀ ਹੈ। ਕੋਈ ਭੀ ਖ਼ੈਰਾਤ ਇਸ ਤੁਲ ਨਹੀਂ ਅੱਪੜਦੀ।
Fareedkot Teekaਜੋ ਰਸਨਾ ਪਰਮੇਸ੍ਵਰ ਕੇ ਗੁਨੋਂ ਕੋ ਉਚਾਰਨ ਕਰਤੀ ਹੈ, ਸੋ ਗੁਨਵਤੀ ਹੈ, ਭਾਵ ਏਹ ਕਿ ਸ੍ਰੇਸਟ ਗੁਨੋਂ ਵਾਲੀ ਹੈ। ਪੁਨਃ ਸਰਬ ਦਾਨੋਂ ਕੇ ਕਰਨੇ ਸੇ ਹਰੀ ਨਾਮ ਕਾ ਜਪਨਾ ਅਧਿਕ ਹੈ, ਯਾਂ ਤੇ ਕੋਈ ਦਾਨੁ ਨਾਮ ਕੀ ਬ੍ਰਾਬਰੀ ਕੋ ਨਹੀਂ ਪ੍ਰਾਪਤਿ ਹੋਤਾ ਹੈ॥
Prof. Sahib Singhਜੇ ਕੋਈ ਭਾਗਾਂ ਵਾਲੀ ਜੀਭ ਪਰਮਾਤਮਾ ਦੇ ਗੁਣ ਉਚਾਰਦੀ ਹੈ, ਤਾਂ ਹੋਰ ਕੋਈ ਦਾਨ (ਇਸ ਕੰਮ ਦੀ) ਬਰਾਬਰੀ ਨਹੀਂ ਕਰ ਸਕਦਾ।

ਪਦ ਅਰਥ ਰਸਨਾ = ਜੀਭ। ਗੁਣਵਤੀ ਰਸਨਾ = ਭਾਗਾਂ ਵਾਲੀ ਜੀਭ।

SikhNet (Spanish)La bendición más grande para los labios de uno es poder recitar las Alabanzas del Señor.

ਦ੍ਰਿਸਟਿ ਧਾਰਿ ਮਨਿ ਤਨਿ ਵਸੈ; ਦਇਆਲ ਪੁਰਖੁ ਮਿਹਰਵਾਨੁ ॥

drisatt dhaar man tan vasai; deaal purakh miharavaan |

Sant Singh KhalsaBlessing us with His Glance of Grace, the Kind and Compassionate, All-powerful Lord comes to dwell within the mind and body.
Manmohan SinghBy casting His compassionate glance, the kind, Omnipotent and merciful Lord abides within man's mind and body.
Manmohan Singh (Punjabi)ਆਪਣੀ ਰਹਿਮਤ ਦੀ ਨਿਗ੍ਹਾ ਕਰਕੇ ਕ੍ਰਿਪਾਲੂ ਸਰਬ-ਸ਼ਕਤੀਵਾਨ ਅਤੇ ਮਇਆਵਾਨ ਮਾਲਕ ਮਨੁੱਖ ਦੇ ਹਿਰਦੇ ਤੇ ਦੇਹਿ ਅੰਦਰ ਟਿਕਦਾ ਹੈ।
Fareedkot Teekaਜਿਨ ਕੇ ਊਪਰ ਗੁਰੂ ਕ੍ਰਿਪਾ ਦ੍ਰਿਸ਼ਟੀ ਧਾਰਨ ਕਰਤੇ ਹੈਂ, ਦ੍ਯਾਲੂ ਕ੍ਰਿਪਾਲੂ ਪੁਰਸ਼ ਜੋ ਵਾਹਿਗੁਰੂ ਸੋ ਤਿਨ ਕੇ ਮਨ ਤਨ ਮੇਂ ਬਸਤਾ ਹੈ॥
Prof. Sahib Singh(ਜੇਹੜਾ ਮਨੁੱਖ ਸਿਮਰਨ ਕਰਦਾ ਹੈ ਉਸ ਦੇ) ਮਨ ਵਿਚ ਸਰੀਰ ਵਿਚ ਮਿਹਰਬਾਨ ਦਇਆਲ ਅਕਾਲ ਪੁਰਖ ਮਿਹਰ ਦੀ ਨਿਗਾਹ ਕਰ ਕੇ ਆ ਵੱਸਦਾ ਹੈ।

ਪਦ ਅਰਥ ਧਾਰਿ = ਧਾਰ ਕੇ। ਮਨਿ = ਮਨ ਵਿਚ।

SikhNet (Spanish)Por Su Gracia el Señor viene a tu cuerpo y Alma, sí, el Dios Compasivo, el Uno Benévolo.

ਜੀਉ ਪਿੰਡੁ ਧਨੁ ਤਿਸ ਦਾ; ਹਉ ਸਦਾ ਸਦਾ ਕੁਰਬਾਨੁ ॥੩॥

jeeo pindd dhan tis daa; hau sadaa sadaa kurabaan |3|

Sant Singh KhalsaMy soul, body and wealth are His. Forever and ever, I am a sacrifice to Him. ||3||
Manmohan SinghMy very life body and wealth are His, I am ever and ever a sacrifice unto Him.
Manmohan Singh (Punjabi)ਮੇਰੀ ਜਿੰਦ-ਜਾਨ, ਦੇਹਿ ਤੇ ਦੌਲਤ ਉਸ ਦੇ ਹਨ। ਹਮੇਸ਼ਾ, ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
Fareedkot Teekaਜਿਉਂ (ਪਿੰਡੁ) ਸਰੀਰ ਔਰ ਧਨੁ ਜਿਨ ਪੁਰਸ਼ੋਂ ਨੇ ਤਿਸ ਵਾਹਿਗੁਰੂ ਕਾ ਹੀ ਜਾਨਿਆ ਹੈ, ਵਾ ਜਿਸ ਹਰੀ ਕਾ ਦੀਆ ਹੂਆ ਹੈ, ਮੈਂ ਤਿਸ ਕੇ ਸਦਾ ਸਦਾ ਬਲਿਹਾਰਨੇ ਜਾਤਾ ਹੂੰ॥੩॥
Prof. Sahib Singhਇਹ ਜਿੰਦ, ਇਹ ਸਰੀਰ, ਇਹ ਧਨ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਮੈਂ ਸਦਾ ਹੀ ਉਸ ਤੋਂ ਸਦਕੇ ਜਾਂਦਾ ਹਾਂ ॥੩॥

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸ ਦਾ = ਉਸ ਪ੍ਰਭੂ ਦਾ (ਦਿਤਾ ਹੋਇਆ) {ਨੋਟ: ਲਫ਼ਜ਼ 'ਤਿਸ' ਦਾ ਸੰਬੰਧਕ 'ਦਾ' ਦੇ ਕਾਰਨ ਡਿੱਗ ਪਿਆ ਹੈ}। ਹਉ = ਮੈਂ॥੩॥

SikhNet (Spanish)Suyos son mi cuerpo y mi mente, yo ofrezco mi ser en sacrificio a Él. (3)

ਮਿਲਿਆ. ਕਦੇ ਨ ਵਿਛੁੜੈ; ਜੋ ਮੇਲਿਆ ਕਰਤਾਰਿ ॥

miliaa. kade na vichhurrai; jo meliaa karataar |

Sant Singh KhalsaOne whom the Creator Lord has met and joined to Himself shall never again be separated.
Manmohan SinghThe united one, whom the Creator has united with Himself, never separates.
Manmohan Singh (Punjabi)ਜੁੜਿਆ ਹੋਇਆ, ਜਿਸ ਨੂੰ ਸਿਰਜਨਹਾਰ ਨੇ ਆਪਣੇ ਨਾਲ ਜੋੜ ਲਿਆ ਹੈ, ਕਦਾਚਿੱਤ ਜੁਦਾ ਨਹੀਂ ਹੁੰਦਾ।
Fareedkot Teekaਜੋ ਕਰਤਾਰ ਨੇ ਮੇਲਿਆ ਹੈ, ਸੋ ਪੁਰਸ਼ ਜਬ ਸਰੂਪ ਕੇ ਸਾਥ ਅਭੇਦ ਹੂਆ ਹੈ ਫਿਰ ਕਬੀ ਭਿੰਨ ਨਹੀਂ ਹੋਤਾ ਹੈ॥
Prof. Sahib Singhਜਿਸ ਮਨੁੱਖ ਨੂੰ ਕਰਤਾਰ ਨੇ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ ਪ੍ਰਭੂ-ਚਰਨਾਂ ਵਿਚ ਜੁੜਿਆ ਉਹ ਮਨੁੱਖ (ਕਦੇ ਮਾਇਆ ਦੇ ਬੰਧਨਾਂ ਵਿਚ ਨਹੀਂ ਫਸਦਾ, ਤੇ) ਕਦੇ (ਪ੍ਰਭੂ ਤੋਂ) ਨਹੀਂ ਵਿੱਛੁੜਦਾ।

ਪਦ ਅਰਥ ਕਰਤਾਰਿ = ਕਰਤਾਰ ਨੇ।

SikhNet (Spanish)Aquél a quien el Señor lo une a Su Ser, nadie lo puede separar.

ਦਾਸਾ ਕੇ ਬੰਧਨ ਕਟਿਆ; ਸਾਚੈ ਸਿਰਜਣਹਾਰਿ ॥

daasaa ke bandhan kattiaa; saachai sirajanahaar |

Sant Singh KhalsaThe True Creator Lord breaks the bonds of His slave.
Manmohan SinghThe True Maker has shattered the shackles of His attendants.
Manmohan Singh (Punjabi)ਸੱਚੇ ਸਾਜਣ-ਵਾਲੇ ਨੇ ਆਪਣੇ ਸੇਵਕਾਂ ਦੀਆਂ ਬੇੜੀਆਂ ਵੱਢ ਛੱਡੀਆਂ ਹਨ।
Fareedkot Teekaਤਿਨ ਦਾਸਾਂ ਕੇ ਬੰਧਨਾਂ ਕੋ ਸਚੇ ਸਿਰਜਣਹਾਰ ਨੇ ਕਾਟਿ ਦੀਆ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਸਿਰਜਣਹਾਰ ਨੇ ਆਪਣੇ ਦਾਸਾਂ ਦੇ (ਮਾਇਆ ਦੇ) ਬੰਧਨ (ਸਦਾ ਲਈ) ਕੱਟ ਦਿੱਤੇ ਹੁੰਦੇ ਹਨ।

ਪਦ ਅਰਥ ਸਾਚੈ = ਸਦਾ-ਥਿਰ ਰਹਿਣ ਵਾਲੇ ਨੇ। ਸਿਰਜਣਹਾਰਿ = ਸਿਰਜਨਹਾਰ ਨੇ।

SikhNet (Spanish)El Creador Verdadero rompe las amarras de Sus Sirvientes.

ਭੂਲਾ ਮਾਰਗਿ ਪਾਇਓਨੁ; ਗੁਣ ਅਵਗੁਣ ਨ ਬੀਚਾਰਿ ॥

bhoolaa maarag paaeon; gun avagun na beechaar |

Sant Singh KhalsaThe doubter has been put back on the path; his merits and demerits have not been considered.
Manmohan SinghUnheeding His merits and demerits, the Lord has put the erring on the right path.
Manmohan Singh (Punjabi)ਉਸ ਦੀਆਂ ਭਲਿਆਈਆਂ ਤੇ ਬੁਰਿਆਈਆਂ ਦਾ ਖਿਆਲ ਨਾਂ ਕਰਦਿਆਂ ਹੋਇਆ ਸਾਈਂ ਨੇ ਘੁੱਸੇ ਹੋਏ ਨੂੰ ਠੀਕ ਰਾਹੇ ਪਾ ਦਿੱਤਾ ਹੈ।
Fareedkot Teekaਸੋ ਦਾਸ ਕਬੀ ਬ੍ਯੋਹਾਰੋਂ ਕੇ ਸੰਬੰਧ ਕਰ ਕੇ ਭੂਲਾ ਭੀ ਹੈ ਤਾਂ ਵੀ ਆਪਨੇ ਮਾਰਗ ਮੇਂ ਪਾਇ ਲੀਆ ਹੈ, ਤਿਸ ਕੇ ਗੁਨ ਤਥਾ ਅਵਗੁਨੋਂ ਕਾ ਬੀਚਾਰ ਨਹੀਂ ਕਰਿਆ ਹੈ॥
Prof. Sahib Singh(ਜੇ ਉਸ ਦਾ ਦਾਸ ਪਹਿਲਾਂ) ਕੁਰਾਹੇ ਭੀ ਪੈ ਗਿਆ (ਸੀ ਤੇ ਫਿਰ ਉਸ ਦੀ ਸਰਨ ਆਇਆ ਹੈ ਤਾਂ) ਉਸ ਪ੍ਰਭੂ ਨੇ ਉਸ ਦੇ (ਪਹਿਲੇ) ਗੁਣ ਔਗੁਣ ਨਾਹ ਵਿਚਾਰ ਕੇ ਉਸ ਨੂੰ ਸਹੀ ਰਸਤੇ ਉੱਤੇ ਪਾ ਦਿੱਤਾ ਹੈ।

ਪਦ ਅਰਥ ਮਾਰਗਿ = (ਸਹੀ) ਰਸਤੇ ਉੱਤੇ। ਪਾਇਓਨੁ = ਪਾਇਆ ਉਨਿ, ਉਸ ਨੇ ਪਾ ਦਿੱਤਾ। ਬੀਚਾਰਿ = ਵਿਚਾਰ ਕੇ।

SikhNet (Spanish)Y aquéllos que han perdido el camino, Él se los muestra sin ver sus méritos o deméritos.

ਨਾਨਕ. ਤਿਸੁ ਸਰਣਾਗਤੀ; ਜਿ ਸਗਲ ਘਟਾ ਆਧਾਰੁ ॥੪॥੧੮॥੮੮॥

naanak. tis saranaagatee; ji sagal ghattaa aadhaar |4|18|88|

Sant Singh KhalsaNanak seeks the Sanctuary of the One who is the Support of every heart. ||4||18||88||
Manmohan SinghNanak has sought the sanctuary of Him, who is the support of all the hearts.
Manmohan Singh (Punjabi)ਨਾਨਕ ਨੇ ਉਸ ਦੀ ਸ਼ਰਣ ਸੰਭਾਲੀ ਹੈ, ਜੋ ਸਾਰਿਆਂ ਦਿਲਾਂ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੋ ਸਰਬ ਘਟਾਂ ਕਾ ਆਸਰਾ ਵਾਹਿਗੁਰੂ ਹੈ, ਤਿਸ ਕੀ ਸਰਣ ਮੇਂ (ਆਗਤੀ) ਆਉਨਾ ਕਰ॥੪॥੧੮॥੮੮॥
Prof. Sahib Singhਹੇ ਨਾਨਕ! ਉਸ ਪ੍ਰਭੂ ਦੀ ਸਰਨ ਪਉ ਜੋ ਸਾਰੇ ਸਰੀਰਾਂ ਦਾ (ਜੀਵਾਂ ਦਾ) ਆਸਰਾ ਹੈ ॥੪॥੧੮॥੮੮॥{48-49}

ਪਦ ਅਰਥ ਜਿ = ਜੇਹੜਾ (ਪ੍ਰਭੂ)। ਘਟਾ = ਘਟਾਂ, ਸਰੀਰਾਂ ਦਾ। ਆਧਾਰੁ = ਆਸਰਾ॥੪॥

SikhNet (Spanish)Dice Nanak, busca el Santuario de Él, quién es el Soporte de todos los corazones. (4-18-88)

Open this shabad (19 lines, Angs 48-49) →

Shabad Guru Arjan Dev Ji Siree Raag

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਰਸਨਾ ਸਚਾ ਸਿਮਰੀਐ; ਮਨੁ ਤਨੁ ਨਿਰਮਲੁ ਹੋਇ ॥

rasanaa sachaa simareeai; man tan niramal hoe |

Sant Singh KhalsaWith your tongue, repeat the True Name, and your mind and body shall become pure.
Manmohan SinghRepeat the True Name, with (thy) tongue, so that (thine) mind and body may become pure.
Manmohan Singh (Punjabi)(ਆਪਣੀ) ਜੀਭਾ ਨਾਲ ਸੱਚੇ-ਨਾਮ ਦਾ ਜਾਪ ਕਰ, ਤਾਂ ਜੋ (ਤੇਰੀ) ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਣ।
Fareedkot Teekaਜਬ ਰਸਨਾ ਕਰ ਕੇ ਸਚਾ ਸਿਮਰਨ ਕਰੀਏ, ਤਬ ਮਨੁ ਤਨੁ ਨਿਰਮਲ ਹੋ ਜਾਤਾ ਹੈ॥
Prof. Sahib Singh(ਹੇ ਭਾਈ!) ਜੀਭ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨ ਪਵਿਤ੍ਰ ਹੋ ਜਾਂਦਾ ਹੈ ਸਰੀਰ ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਰਸਨਾ = ਜੀਭ (ਨਾਲ)। ਸਚਾ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਹੋਇ = ਜੋ ਜਾਂਦਾ ਹੈ।

SikhNet (Spanish)Repite el Nombre Verdadero con tu lengua para que tu mente y tu cuerpo se vuelvan puros.

ਮਾਤ ਪਿਤਾ ਸਾਕ ਅਗਲੇ; ਤਿਸੁ ਬਿਨੁ. ਅਵਰੁ ਨ ਕੋਇ ॥

maat pitaa saak agale; tis bin. avar na koe |

Sant Singh KhalsaYour mother and father and all your relations-without Him, there are none at all.
Manmohan SinghOf thy mother, father and all kith and kin, none shall be of any avail to have thee without that God.
Manmohan Singh (Punjabi)ਉਸ ਵਾਹਿਗੁਰੂ ਦੇ ਬਾਝੋਂ ਤੇਰੀ ਅੰਮੜੀ, ਬਾਬਲ ਤੇ ਸਾਰੇ ਸਨਬੰਧੀਆਂ ਵਿਚੋਂ ਕੋਈ ਤੇਰੇ ਕਿਸੇ ਕੰਮ ਨਹੀਂ ਆਉਣਾ।
Fareedkot Teekaਔਰ ਜੋ ਮਾਤਾ ਪਿਤਾ ਤਥਾ ਔਰ (ਅਗਲੇ) ਬਹੁਤ ਸਾਕ ਸੰਬੰਧ ਹੈਂ, ਪਰ ਤਿਸ ਵਾਹਿਗੁਰੂ ਬਿਨਾ ਜੀਵ ਕੀ ਸਹਾਇਤਾ ਕਰਨੇ ਵਾਲਾ ਕੋਈ ਨਹੀਂ ਹੈ॥
Prof. Sahib Singh(ਜਗਤ ਵਿਚ) ਮਾਂ ਪਿਉ (ਆਦਿਕ) ਬਥੇਰੇ ਸਾਕ-ਅੰਗ ਹੁੰਦੇ ਹਨ, ਪਰ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸੰਬੰਧੀ) ਨਹੀਂ ਹੁੰਦਾ।

ਪਦ ਅਰਥ ਅਗਲੇ = ਬਹੁਤੇ। ਤਿਸੁ ਬਿਨੁ = ਉਸ (ਪਰਮਾਤਮਾ) ਤੋਂ ਬਿਨਾ।

SikhNet (Spanish)Sin Él, ni tu madre, ni tu padre, o tus parientes, tienen valor alguno.

ਮਿਹਰ ਕਰੇ ਜੇ ਆਪਣੀ; ਚਸਾ. ਨ ਵਿਸਰੈ ਸੋਇ ॥੧॥

mihar kare je aapanee; chasaa. na visarai soe |1|

Sant Singh KhalsaIf God Himself bestows His Mercy, then He is not forgotten, even for an instant. ||1||
Manmohan SinghIf the Lord shows His mercy, man forgets him not even for a moment.
Manmohan Singh (Punjabi)ਜੇਕਰ ਪ੍ਰਭੂ ਆਪਣੀ ਰਹਿਮਤ ਧਾਰੇ ਤਾਂ ਆਦਮੀ ਉਸ ਨੂੰ ਇਕ ਮੁਹਤ ਲਈ ਭੀ ਨਹੀਂ ਭੁਲਦਾ।
Fareedkot Teekaਜੇ ਕਰ ਸੋ ਪਰਮੇਸ੍ਵਰ ਆਪਨੀ ਕਿਰਪਾ ਕਰੇ, ਤਬ ਚਸਾ ਮਾਤ੍ਰ ਭੀ ਮਨ ਤੇ ਨਹੀਂ ਬਿਸਰੇ। ਚਸਾ ਅਤੀ ਅਲਪ ਕਾਲ ਕਾ ਵਾਚਕੁ ਹੈ॥੧॥
Prof. Sahib Singh(ਸਿਮਰਨ ਭੀ ਉਸ ਦੀ ਮਿਹਰ ਨਾਲ ਹੀ ਹੋ ਸਕਦਾ ਹੈ), ਜੇ ਉਹ ਪ੍ਰਭੂ ਆਪਣੀ ਮਿਹਰ ਕਰੇ, ਤਾਂ ਉਹ (ਜੀਵ ਨੂੰ) ਰਤਾ ਭਰ ਸਮੇਂ ਲਈ ਭੀ ਨਹੀਂ ਭੁੱਲਦਾ ॥੧॥

ਪਦ ਅਰਥ ਚਸਾ = ਰਤਾ ਭਰ ਸਮੇਂ ਲਈ ਭੀ। ਸੋਇ = ਉਹ ਪ੍ਰਭੂ॥੧॥

SikhNet (Spanish)Si el Señor da Su Compasión, uno no se olvida de Él ni por un instante. (1)

ਮਨ ਮੇਰੇ. ਸਾਚਾ ਸੇਵਿ; ਜਿਚਰੁ ਸਾਸੁ ॥

man mere. saachaa sev; jichar saas |

Sant Singh KhalsaO my mind, serve the True One, as long as you have the breath of life.
Manmohan SinghO my Mind! serve thou the True Lord, till thou hast breath (life).
Manmohan Singh (Punjabi)ਹੇ ਮੇਰੇ ਮਨੂਏ! ਜਦ ਤੋੜੀ ਤੇਰੇ ਵਿੱਚ ਸਾਸ (ਜਿੰਦ-ਜਾਨ) ਹੈ, ਤੂੰ ਸੱਚੇ ਸਾਹਿਬ ਦੀ ਖ਼ਿਦਮਤ ਕਰ।
Fareedkot Teekaਹੇ ਮੇਰੇ ਮਨ! ਜਬ ਲਗ ਸਰੀਰ ਮੇਂ ਸ੍ਵਾਸ ਹੈਂ, ਤਬ ਲਗ ਸਚਾ ਜੋ ਵਾਹਿਗੁਰੂ ਹੈ ਤਿਸ ਕੋ (ਸੇਵਿ) ਸਿਮਰਨ ਕਰੁ॥
Prof. Sahib Singhਹੇ ਮੇਰੇ ਮਨ! ਜਿਤਨਾ ਚਿਰ (ਤੇਰੇ ਸਰੀਰ ਵਿਚ) ਸਾਹ (ਆਉਂਦਾ) ਹੈ (ਉਤਨਾ ਚਿਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰ।

ਪਦ ਅਰਥ ਜਿਚਰੁ = ਜਿਤਨਾ ਚਿਰ।

SikhNet (Spanish)Oh mi mente, sirve al Uno Verdadero mientras tengas vida,

ਬਿਨੁ ਸਚੇ. ਸਭ ਕੂੜੁ ਹੈ; ਅੰਤੇ ਹੋਇ ਬਿਨਾਸੁ ॥੧॥ ਰਹਾਉ ॥

bin sache. sabh koorr hai; ante hoe binaas |1| rahaau |

Sant Singh KhalsaWithout the True One, everything is false; in the end, all shall perish. ||1||Pause||
Manmohan SinghWithout the True One, all else is false and shall finally perish. Pause.
Manmohan Singh (Punjabi)ਸਤਿਪੁਰਖ ਦੇ ਬਗ਼ੈਰ ਹੋਰ ਸਭ ਕੁਝ ਝੂਠ ਹੈ ਅਤੇ ਅਖ਼ੀਰ ਨੂੰ ਨਾਸ ਹੋ ਜਾਏਗਾ। ਠਹਿਰਾਉ।
Fareedkot Teekaਤਿਸ ਸਚੇ ਪਰਮੇਸ੍ਵਰ ਸੇ ਬਿਨਾ ਹੋਰ ਜੋ ਪਰਪੰਚੁ ਹੈ, ਸੋ ਸਭ (ਕੂੜੁ) ਝੂਠਾ ਹੈ, ਅੰਤ ਕੋ ਨਾਸ ਹੋ ਜਾਤਾ ਹੈ॥੧॥ ਰਹਾਉ ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਹੋਰ ਸਾਰਾ ਝੂਠਾ ਪਰਪੰਚ ਹੈ, ਇਹ ਆਖ਼ਰ ਨੂੰ ਨਾਸ ਹੋ ਜਾਣ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਕੂੜੁ = ਝੂਠਾ ਪਰਪੰਚ। ਅੰਤੇ = ਆਖ਼ਰ ਨੂੰ॥੧॥ਰਹਾਉ॥

SikhNet (Spanish)pues sin el Uno Verdadero, todo lo demás se desvanecerá al final. (1-Pausa)

ਸਾਹਿਬੁ ਮੇਰਾ ਨਿਰਮਲਾ; ਤਿਸੁ ਬਿਨੁ. ਰਹਣੁ ਨ ਜਾਇ ॥

saahib meraa niramalaa; tis bin. rehan na jaae |

Sant Singh KhalsaMy Lord and Master is Immaculate and Pure; without Him, I cannot even survive.
Manmohan SinghMy Master is pure. Without Him I cannot live.
Manmohan Singh (Punjabi)ਮੇਰਾ ਮਾਲਕ ਪਵਿਤਰ ਹੈ। ਉਸ ਦੇ ਬਗੈਰ ਮੈਂ ਰਹਿ ਨਹੀਂ ਸਕਦਾ।
Fareedkot Teekaਜਗ੍ਯਾਸੂ ਜਨ ਕੋ ਪਰਮੇਸ੍ਵਰ ਮੇਂ ਐਸੀ ਪ੍ਰੀਤੀ ਕਰਨੀ ਚਾਹੀਏ ਕਿ ਸ੍ਵਾਮੀ ਮੇਰਾ ਮਾਇਆ ਤਥਾ ਅਵਿਦ੍ਯਾ ਰੂਪੀ ਮੈਲ ਸੇ ਰਹਿਤ ਹੈ, ਤਾਂ ਤੇ ਮੇਰੇ ਸੇ ਤਿਸ ਕੇ ਮਿਲੇ ਬਿਨਾ ਰਹਿਆ ਨਹੀਂ ਜਾਤਾ ਹੈ॥
Prof. Sahib Singhਹੇ (ਮੇਰੀ) ਮਾਂ! ਮੇਰਾ ਮਾਲਕ-ਪ੍ਰਭੂ ਪਵਿਤ੍ਰ-ਸਰੂਪ ਹੈ। ਉਸ ਦੇ ਸਿਮਰਨ ਤੋਂ ਬਿਨਾ ਮੈਥੋਂ ਰਿਹਾ ਨਹੀਂ ਜਾ ਸਕਦਾ।

ਪਦ ਅਰਥ ਸਾਹਿਬੁ = ਮਾਲਕ। ਰਹਣੁ ਨ ਜਾਇ = ਰਿਹਾ ਨਹੀਂ ਜਾ ਸਕਦਾ, ਧਰਵਾਸ ਨਹੀਂ ਆਉਂਦਾ। ਮਨਿ = ਮਨ ਵਿਚ।

SikhNet (Spanish)Mi Maestro es el Ser Puro, sin Él nadie vive.

ਮੇਰੈ ਮਨਿ ਤਨਿ ਭੁਖ. ਅਤਿ ਅਗਲੀ; ਕੋਈ ਆਣਿ ਮਿਲਾਵੈ ਮਾਇ ॥

merai man tan bhukh. at agalee; koee aan milaavai maae |

Sant Singh KhalsaWithin my mind and body, there is such a great hunger; if only someone would come and unite me with Him, O my mother!
Manmohan SinghWithout my soul and body is very great hunger (desire) for God. Let some one Come and unite me with Him, O my Mother!
Manmohan Singh (Punjabi)ਮੇਰੀ ਆਤਮਾ ਤੇ ਦੇਹਿ ਅੰਦਰ ਵਾਹਿਗੁਰੂ ਲਈ ਪਰਮ ਭਾਰੀ ਖੁਦਿਆ (ਤਾਂਘ) ਹੈ। ਕੋਈ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ, ਹੇ ਮੇਰੀ ਮਾਤਾ।
Fareedkot Teekaਮੇਰੇ ਮਨ ਤਥਾ ਤਨ ਮੇਂ (ਭੂਖ) ਚਾਹ (ਅਗਲੀ) ਅਤੀ ਬਹੁਤੀ ਹੈ, (ਮਾਇ) ਹੇ ਭਾਈ! ਕੋਈ ਆਣ ਕਰ ਕੇ ਮੇਰੇ ਕੋ ਮਿਲਾਵੇ॥ ਅਗਲੀ ਮਾਰਵਾੜੀ ਭਾਸ਼ਾ ਹੈ।
Prof. Sahib Singh(ਉਸ ਦੇ ਦੀਦਾਰ ਵਾਸਤੇ) ਮੇਰੇ ਮਨ ਵਿਚ ਮੇਰੇ ਤਨ ਵਿਚ ਬਹੁਤ ਹੀ ਜ਼ਿਆਦਾ ਤਾਂਘ ਹੈ। (ਹੇ ਮਾਂ! ਮੇਰੇ ਅੰਦਰ ਤੜਪ ਹੈ ਕਿ) ਕੋਈ (ਗੁਰਮੁਖਿ) ਉਸ ਨੂੰ ਲਿਆ ਕੇ ਮੈਨੂੰ ਮਿਲਾ ਦੇਵੇ।

ਪਦ ਅਰਥ ਅਗਲੀ = ਬਹੁਤ। ਆਣਿ = ਲਿਆ ਕੇ। ਮਾਇ = ਹੇ ਮਾਂ!

SikhNet (Spanish)En mi interior hay una urgencia por Verlo, oh madre mía, dime si alguien podría hacérmelo ver.

ਚਾਰੇ ਕੁੰਡਾ ਭਾਲੀਆ; ਸਹ ਬਿਨੁ. ਅਵਰੁ ਨ ਜਾਇ ॥੨॥

chaare kunddaa bhaaleea; seh bin. avar na jaae |2|

Sant Singh KhalsaI have searched the four corners of the world-without our Husband Lord, there is no other place of rest. ||2||
Manmohan SinghI have searched the four directions. Without the Spouse there is no other place of rest.
Manmohan Singh (Punjabi)ਮੈਂ ਚਾਰੇ ਪਾਸੀਂ ਢੂੰਡ-ਭਾਲ ਕਰ ਲਈ ਹੈ। ਕੰਤ ਦੇ ਬਾਝੋਂ ਹੋਰ ਕੋਈ ਆਰਾਮ ਦੀ ਥਾਂ ਨਹੀਂ।
Fareedkot Teekaਮੈਨੇ ਚਾਰੇ ਕੁੰਡਾ ਪੂਰਬਾਦਿ ਦਿਸਾ (ਭਾਲੀਆ) ਦੇਖੀਆਂ ਹੈ, ਤਿਸ (ਸਹ) ਪਤੀ ਸੇ ਬਿਨਾ ਅਵਰੁ ਕੋਈ (ਜਾਇ) ਜਗਾ ਨਹੀਂ ਹੈ॥੨॥
Prof. Sahib Singhਮੈਂ ਚਾਰੇ ਕੂਟਾਂ ਭਾਲ ਵੇਖੀਆਂ ਹਨ, ਖਸਮ-ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ (ਸੁੱਝਦਾ) ॥੨॥

ਪਦ ਅਰਥ ਸਹ ਬਿਨੁ = ਖਸਮ (-ਪ੍ਰਭੂ) ਤੋਂ ਬਿਨਾ। ਜਾਇ = (ਆਸਰੇ ਦੀ) ਥਾਂ, ਆਸਰਾ॥੨॥

SikhNet (Spanish)He buscado por las cuatro esquinas de la tierra, pero sin Él no hay lugar a donde ir. (2)

ਤਿਸੁ ਆਗੈ ਅਰਦਾਸਿ ਕਰਿ; ਜੋ ਮੇਲੇ ਕਰਤਾਰੁ ॥

tis aagai aradaas kar; jo mele karataar |

Sant Singh KhalsaOffer your prayers to Him, who shall unite you with the Creator.
Manmohan SinghMake supplication before the Guru, who may unite thee with the Creator.
Manmohan Singh (Punjabi)ਕਿਸ ਗੁਰੁ ਮੂਹਰੇ ਪ੍ਰਾਰਥਨਾ ਕਰ, ਜਿਹੜਾ ਤੈਨੂੰ ਸਿਰਜਣਹਾਰ ਨਾਲ ਮਿਲਾ ਦੇਵੇ।
Fareedkot Teekaਤਿਸ ਗੁਰੂ ਕੇ ਆਗੇ (ਅਰਦਾਸਿ) ਬੇਨਤੀ ਕਰੀਏ ਜੋ ਕਰਤਾਰ ਸੇ ਮਿਲਾਇ ਦੇਵੇ॥
Prof. Sahib Singh(ਹੇ ਮੇਰੇ ਮਨ!) ਤੂੰ ਉਸ ਗੁਰੂ ਦੇ ਦਰ ਤੇ ਅਰਦਾਸ ਕਰ, ਜੇਹੜਾ ਕਰਤਾਰ (ਨੂੰ) ਮਿਲਾ ਸਕਦਾ ਹੈ।

ਪਦ ਅਰਥ ਤਿਸੁ ਆਗੈ = ਉਸ (ਗੁਰੂ) ਦੇ ਅੱਗੇ।

SikhNet (Spanish)Le imploro al Guru que me una con el Señor.

ਸਤਿਗੁਰੁ ਦਾਤਾ ਨਾਮ ਕਾ; ਪੂਰਾ ਜਿਸੁ ਭੰਡਾਰੁ ॥

satigur daataa naam kaa; pooraa jis bhanddaar |

Sant Singh KhalsaThe True Guru is the Giver of the Naam; His Treasure is perfect and overflowing.
Manmohan SinghThe Giver of (God's) Name is the True Guru whose Treasure is brimful.
Manmohan Singh (Punjabi)(ਵਾਹਿਗੁਰੂ ਦੇ) ਨਾਮ ਦਾ ਦੇਣ ਵਾਲਾ ਹੈ ਸੱਚਾ ਗੁਰੂ ਲਬਾਲਬ ਪੂਰਨ ਹੈ, ਜਿਸ ਦਾ ਖ਼ਜ਼ਾਨਾ।
Fareedkot Teekaਸਤਿਗੁਰ ਨਾਮ ਕਾ ਦਾਤਾ ਹੈ ਔਰ ਜਿਸ ਕਾ ਮਨ ਰੂਪੀ ਭੰਡਾਰ ਪਰੀਪੂਰਣ ਹੈ, ਭਾਵ ਏਹ ਕਿ ਗੁਰੋਂ ਕਾ ਰਿਦਾ ਸਰਬ ਗੁਣੋਂ ਕਰ ਪੂਰਣ ਹੈ॥
Prof. Sahib Singhਗੁਰੂ ਨਾਮ (ਦੀ ਦਾਤਿ) ਦੇਣ ਵਾਲਾ ਹੈ, ਉਸ (ਗੁਰੂ) ਦਾ (ਨਾਮ ਦਾ) ਖ਼ਜ਼ਾਨਾ ਅਮੁੱਕ ਹੈ।

ਪਦ ਅਰਥ ਪੂਰਾ = ਅਮੁੱਕ। ਭੰਡਾਰੁ = ਖ਼ਜ਼ਾਨਾ।

SikhNet (Spanish)El Guru Verdadero es Quien confiere el Nombre del Señor; Su Tesoro es desbordante e Inagotable.

ਸਦਾ ਸਦਾ ਸਾਲਾਹੀਐ; ਅੰਤੁ ਨ ਪਾਰਾਵਾਰੁ ॥੩॥

sadaa sadaa saalaaheeai; ant na paaraavaar |3|

Sant Singh KhalsaForever and ever, praise the One, who has no end or limitation. ||3||
Manmohan SinghFor ever and aye praise Him whose limit and either end cannot be ascertained.
Manmohan Singh (Punjabi)ਸਦੀਵ ਤੇ ਹਮੇਸ਼ਾਂ ਲਈ ਉਸ ਦੀ ਪਰਸੰਸਾ ਕਰ, ਜਿਸ ਦਾ ਓੜਕ ਤੇ ਕੋਈ ਕਿਨਾਰਾ ਨਹੀਂ ਜਾਣਿਆ ਜਾ ਸਕਦਾ।
Fareedkot Teekaਤਿਸ ਗੁਰੂ ਦ੍ਵਾਰਾ ਸਦੀਵ ਤਿਸ ਵਾਹਿਗੁਰੂ ਕੋ ਸਲਾਹਨਾ ਕਰੀਏ, ਸੋ ਵਾਹਿਗੁਰੂ ਕੈਸਾ ਹੈ (ਸਦਾ) ਨਿਤ ਹੈ, ਪੁਨਾ ਤਿਸ ਕੇ ਪਾਰਾਵਾਰ ਕਾ ਅੰਤੁ ਨਹੀਂ ਹੈ॥੩॥
Prof. Sahib Singh(ਗੁਰੂ ਦੀ ਸਰਨ ਪੈ ਕੇ ਹੀ) ਸਦਾ ਹੀ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਸ ਦੇ ਗੁਣਾਂ ਦੇ ਸਮੁੰਦਰ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੩॥

ਪਦ ਅਰਥ ਪਾਰਾਵਾਰੁ = ਪਾਰ ਅਵਾਰ, ਪਾਰਲਾ ਤੇ ਉਰਲਾ ਬੰਨਾ॥੩॥

SikhNet (Spanish)Alábalo a Él siempre, Cuya Extensión no puede ser medida (3)

ਪਰਵਦਗਾਰੁ ਸਾਲਾਹੀਐ; ਜਿਸ ਦੇ ਚਲਤ ਅਨੇਕ ॥

paravadagaar saalaaheeai; jis de chalat anek |

Sant Singh KhalsaPraise God, the Nurturer and Cherisher; His Wondrous Ways are unlimited.
Manmohan SinghSing thou the praises of the Nurturer, manifold are whose worderous plays.
Manmohan Singh (Punjabi)ਪਾਲਣ-ਪੋਸਣ-ਹਾਰ ਦੀ ਉਪਮਾ ਗਾਇਨ ਕਰ, ਘਨੇਰੇ ਹਨ ਜਿਸ ਦੇ ਅਦਭੁਤ ਕਉਤਕ।
Fareedkot Teeka(ਪਰਵਰਦਗਾਰੁ) ਪਾਲਨਾ ਕਰਨੇ ਵਾਲਾ, ਪੁਨਾ ਜਿਸ ਕੇ ਅਨੇਕ ਪ੍ਰਕਾਰ ਕੇ ਚਰਿਤ੍ਰ ਹੈਂ, ਤਿਸ ਕੀ ਸਲਾਘਾ ਕਰੀਏ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਉਸ ਪਾਲਣਹਾਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਜਿਸ ਦੇ ਅਨੇਕਾਂ ਕੌਤਕ (ਦਿੱਸ ਰਹੇ ਹਨ)।

ਪਦ ਅਰਥ ਪਰਵਦਗਾਰੁ = ਪਰਵਰਦਗਾਰ, ਪਾਲਣ ਵਾਲਾ। ਜਿਸ ਦੇ = (ਲਫ਼ਜ਼ 'ਜਿਸੁ' ਅਤੇ 'ਜਿਸ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ)। ਚਲਤ = {चरित्र} ਕੌਤਕ, ਚੋਜ।

SikhNet (Spanish)Hagamos oración a nuestro Sostenedor; pues Maravillosa y Polifacética es Su Obra.

ਸਦਾ ਸਦਾ ਆਰਾਧੀਐ; ਏਹਾ ਮਤਿ ਵਿਸੇਖ ॥

sadaa sadaa aaraadheeai; ehaa mat visekh |

Sant Singh KhalsaForever and ever, worship and adore Him; this is the most wonderful wisdom.
Manmohan SinghEver and ever meditate on God. This alone is the excellent wisdom.
Manmohan Singh (Punjabi)ਸਦੀਵ ਸਦੀਵ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ। ਕੇਵਲ ਏਹੀ ਪਰਮ ਸਰੇਸ਼ਟ ਸਿਆਣਪ ਹੈ।
Fareedkot Teekaਜੋ (ਸਦਾ) ਨਿਤਰੂਪ ਪਰਮੇਸ੍ਵਰ ਹੈ ਤਿਸ ਕੋ ਸਦਾ ਹੀ ਆਰਾਧਨਾ ਕਰੀਏ, ਐਸੀ ਬੁਧੀ (ਵਿਸੇਖ) ਅਧਿਕ ਹੈ॥
Prof. Sahib Singhਉਸ ਦਾ ਨਾਮ ਸਦਾ ਹੀ ਸਿਮਰਨਾ ਚਾਹੀਦਾ ਹੈ, ਇਹੀ ਸਭ ਤੋਂ ਚੰਗੀ ਅਕਲ ਹੈ।

ਪਦ ਅਰਥ ਵਿਸੇਖ = ਚੰਗੀ {विषेष}।

SikhNet (Spanish)Llámalo, ésta es la Verdadera Sabiduría.

ਮਨਿ ਤਨਿ ਮਿਠਾ ਤਿਸੁ ਲਗੈ; ਜਿਸੁ ਮਸਤਕਿ. ਨਾਨਕ ਲੇਖ ॥੪॥੧੯॥੮੯॥

man tan mitthaa tis lagai; jis masatak. naanak lekh |4|19|89|

Sant Singh KhalsaO Nanak, God's Flavor is sweet to the minds and bodies of those who have such blessed destiny written on their foreheads. ||4||19||89||
Manmohan SinghNanak, the Lord flavours sweet to the mind and body of him, who has good luck recorded on his brow.
Manmohan Singh (Punjabi)ਨਾਨਕ, ਸਾਹਿਬ, ਉਸ ਦੀ ਆਤਮਾ ਤੇ ਦੇਹਿ ਨੂੰ ਮਿੱਠੜਾ ਲੱਗਦਾ ਹੈ, ਜਿਸ ਦੇ ਮੱਥੇ ਉਤੇ ਚੰਗੇ ਭਾਗ ਲਿਖੇ ਹੋਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨ ਤਨ ਕਰ ਕੇ ਵਾਹਿਗੁਰੂ ਤਿਸ ਪੁਰਸ ਕੋ (ਮਿਠਾ) ਪਿਆਰਾ ਲਗਤਾ ਹੈ, ਜਿਸ ਕੇ ਮਸਤਕ ਮੇਂ ਸੁਭ ਲੇਖੁ ਲਿਖਿਆ ਹੂਆ ਹੈ॥੪॥੧੯॥੮੯॥
Prof. Sahib Singh(ਪਰ ਜੀਵ ਦੇ ਭੀ ਕੀਹ ਵੱਸ?) ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉੱਤੇ (ਚੰਗੇ ਭਾਗਾਂ ਦਾ) ਲੇਖ (ਉੱਘੜ ਪਏ), ਉਸ ਨੂੰ (ਪਰਮਾਤਮਾ) ਮਨ ਵਿਚ ਹਿਰਦੇ ਵਿਚ ਪਿਆਰਾ ਲੱਗਦਾ ਹੈ ॥੪॥੧੯॥੮੯॥

ਪਦ ਅਰਥ ਜਿਸੁ ਮਸਤਕਿ = ਜਿਸ ਦੇ ਮੱਥੇ ਉਤੇ॥੪॥

SikhNet (Spanish)Dice Nanak, el Señor le muestra Su Dulzura a aquél a quien lo tiene así escrito en su Destino. (4-19-89)

Open this shabad →

Shabad Guru Arjan Dev Ji Siree Raag continues on Ang 50

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਸੰਤ ਜਨਹੁ ਮਿਲਿ ਭਾਈਹੋ; ਸਚਾ ਨਾਮੁ ਸਮਾਲਿ ॥

sant janahu mil bhaaeeho; sachaa naam samaal |

Sant Singh KhalsaMeet with the humble Saints, O Siblings of Destiny, and contemplate the True Name.
Manmohan SinghO Brethren! meeting the society of the holy persons, deliberate over the True Name.
Manmohan Singh (Punjabi)ਹੇ ਭਰਾਓ! ਨੇਕ ਪੁਰਸ਼ਾਂ ਦੀ ਸੰਗਤ ਨਾਲ ਮਿਲ ਕੇ ਸਤਿਨਾਮ ਦਾ ਅਰਾਧਨ ਕਰੋ।
Fareedkot Teekaਹੇ ਭਾਈਓ! ਤਾਂ ਤੇ ਸੰਤ ਜਨੋਂ ਕੇ ਸਾਥ ਮਿਲ ਕਰ ਕੇ ਸਚਾ ਨਾਮੁ (ਸਮਾਲਿ) ਸਿਮਰਨ ਕਰੋ॥
Prof. Sahib Singhਹੇ ਸੰਤ ਜਨੋ! ਭਰਾਵੋ! (ਸਾਧ ਸੰਗਤ ਵਿਚ) ਮਿਲ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ,

ਪਦ ਅਰਥ ਸੰਤ ਜਨਹੁ = ਹੇ ਸੰਤ ਜਨੋ! ਮਿਲਿ = (ਸਾਧ ਸੰਗਤਿ ਵਿਚ) ਮਿਲ ਕੇ। ਭਾਈਹੋ = ਹੇ ਭਰਾਵੋ! ਸਚਾ = ਸਦਾ-ਥਿਰ। ਸਮਾਲਿ = ਸੰਭਾਲ ਕੇ, ਹਿਰਦੇ ਵਿਚ ਟਿਕਾ ਕੇ।

SikhNet (Spanish)Oh Hermanos del Destino, reúnanse con los Santos del Señor y de ahí recojan el Nombre del Señor

ਤੋਸਾ ਬੰਧਹੁ ਜੀਅ ਕਾ; ਐਥੈ ਓਥੈ ਨਾਲਿ ॥

tosaa bandhahu jeea kaa; aithai othai naal |

Sant Singh KhalsaFor the journey of the soul, gather those supplies which will go with you here and hereafter.
Manmohan SinghFor the soul blind (gather) thou the viaticum of the True Name which shall be with thee, here and here-after.
Manmohan Singh (Punjabi)ਆਪਣੀ ਆਤਮਾ ਲਈ ਤੂੰ ਸੱਚੇ ਨਾਮ ਦਾ ਸਫ਼ਰ-ਖ਼ਰਚ ਬੰਨ੍ਹ (ਜਮ੍ਹਾਂ ਕਰ) ਜਿਹੜਾ ਏਥੇ ਤੇ ਏਥੋਂ ਮਗਰੋਂ ਤੇਰੇ ਸਾਥ ਹੋਏਗਾ।
Fareedkot Teekaਐਸਾ ਅਪਨੇ ਜੀ ਕਾ (ਤੋਸਾ) ਖਰਚੁ ਬਾਂਧਨਾ ਕਰੋ, ਜੋ (ਐਥੇ) ਇਸ ਲੋਕ ਮੇਂ ਔਰ (ਓਥੈ) ਪਰਲੋਕ ਮੇਂ ਸਾਥ ਸਹਾਇਤਾ ਕਰਨੇ ਵਾਲਾ ਹੈ॥
Prof. Sahib Singhਆਪਣੀ ਜਿੰਦ ਵਾਸਤੇ (ਜੀਵਨ-ਸਫ਼ਰ ਦਾ) ਖ਼ਰਚ ਇਕੱਠਾ ਕਰੋ। ਇਹ ਨਾਮ-ਰੂਪ ਸਫ਼ਰ-ਖ਼ਰਚ) ਇਸ ਲੋਕ ਵਿਚ ਤੇ ਪਰਲੋਕ ਵਿਚ (ਜਿੰਦ ਦੇ ਨਾਲ) ਨਿਭਦਾ ਹੈ।

ਪਦ ਅਰਥ ਤੋਸਾ = (ਜੀਵਨ ਸਫ਼ਰ ਦਾ) ਖ਼ਰਚ। ਬੰਧਹੁ = ਇਕੱਠਾ ਕਰੋ। ਜੀਅ ਕਾ = ਜਿੰਦ ਵਾਸਤੇ। ਐਥੈ ਓਥੈ = ਇਸ ਲੋਕ ਤੇ ਪਰਲੋਕ ਵਿਚ।

SikhNet (Spanish)Junten de ahí el alimento para el viaje, aquél que en verdad se puedan llevar al más allá

ਗੁਰ ਪੂਰੇ ਤੇ ਪਾਈਐ; ਅਪਣੀ ਨਦਰਿ ਨਿਹਾਲਿ ॥

gur poore te paaeeai; apanee nadar nihaal |

Sant Singh KhalsaThese are obtained from the Perfect Guru, when God bestows His Glance of Grace.
Manmohan SinghIf the Lord looks with His favour, thou shalt obtain this (viaticum) from the perfect Guru.
Manmohan Singh (Punjabi)ਜੇਕਰ ਸੁਆਮੀ ਆਪਣੀ ਮਿਹਰ ਨਾਲ ਤੱਕੇ ਤਾਂ ਤੂੰ ਮੁਕੰਮਲ ਗੁਰਾਂ ਪਾਸੋਂ ਇਹ (ਸਫ਼ਰ-ਖਰਚ) ਪਾ ਲਵੇਗਾ।
Fareedkot Teekaਪਰੰਤੂ ਸੋ ਤੋਸਾ ਪੂਰਨ ਗੁਰੋਂ ਸੇ ਪ੍ਰਾਪਤਿ ਹੋਤਾ ਹੈ, ਔਰ ਗੁਰੂ ਤਬ ਮਿਲਤੇ ਹੈਂ ਜਬ ਵਾਹਿਗੁਰੂ ਅਪਨੀ ਕਿਰਪਾ ਦ੍ਰਿਸ਼ਟੀ ਕਰ ਕੇ ਜੀਵਨ ਕੋ ਨਿਹਾਲ ਦੇਖਤਾ ਹੈ॥
Prof. Sahib Singh(ਜਦੋਂ ਪ੍ਰਭੂ) ਆਪਣੀ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ (ਤਦੋਂ ਇਹ ਨਾਮ-ਤੋਸ਼ਾ) ਪੂਰੇ ਗੁਰੂ ਤੋਂ ਮਿਲਦਾ ਹੈ।

ਪਦ ਅਰਥ ਤੇ = ਤੋਂ। ਨਿਹਾਲਿ = ਨਿਹਾਲੇ, ਵੇਖਦਾ ਹੈ।

SikhNet (Spanish)Podrán llegar hasta Él a través del Verdadero Guru y Él con Su Gracia los salvará.

ਕਰਮਿ ਪਰਾਪਤਿ ਤਿਸੁ ਹੋਵੈ; ਜਿਸ ਨੋ ਹੋਇ ਦਇਆਲੁ ॥੧॥

karam paraapat tis hovai; jis no hoe deaal |1|

Sant Singh KhalsaThose unto whom He is Merciful, receive His Grace. ||1||
Manmohan SinghHe unto whom God becomes merciful becomes the recipient of His Grace.
Manmohan Singh (Punjabi)ਜਿਸ ਉਤੇ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਹੈ, ਉਹ ਉਸ ਦੀ ਮਿਹਰ ਦਾ ਪਾਤ੍ਰ ਹੋ ਜਾਂਦਾ ਹੈ।
Fareedkot Teekaਕਰਮੋਂ ਕਰ ਕੇ ਨਾਮੁ ਤਿਸ ਕੋ ਪ੍ਰਾਪਤਿ ਹੋਤਾ ਹੈ, ਜਿਸ ਕੋ ਸਤਿਗੁਰੂ ਦ੍ਯਾਲਤਾ ਕਰਤਾ ਹੈ॥੧॥
Prof. Sahib Singhਪ੍ਰਭੂ ਦੀ ਮਿਹਰ ਨਾਲ ਇਹ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜਿਸ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ॥੧॥

ਪਦ ਅਰਥ ਕਰਮਿ = ਬਖ਼ਸ਼ਸ਼ ਦੀ ਰਾਹੀਂ। ਜਿਸ ਨੋ = {ਨੋਟ: ਲਫ਼ਜ਼ 'ਜਿਸ' ਦਾ (ੁ) ਉਡ ਗਿਆ ਹੈ। ਦੇਖੋ 'ਗੁਰਬਾਣੀ ਵਿਆਕਰਣ'}॥੧॥

SikhNet (Spanish)Es Su Gracia que te une a Él, y aquél con quien Él está Complacido le otorga Su Gracia. (1)

ਮੇਰੇ ਮਨ; ਗੁਰ ਜੇਵਡੁ. ਅਵਰੁ ਨ ਕੋਇ ॥

mere man; gur jevadd. avar na koe |

Sant Singh KhalsaO my mind, there is no other as great as the Guru.
Manmohan SinghMy mind, none else is so great as the Guru.
Manmohan Singh (Punjabi)ਮੇਰੀ ਜਿੰਦੜੀਏ! ਗੁਰਾਂ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਹੇ ਮੇਰੇ ਮਨ! ਗੁਰੋਂ ਕੇ ਬਰਾਬਰ ਔਰ ਕੋਈ ਬਡਾ ਨਹੀਂ ਹੈ॥
Prof. Sahib Singhਹੇ ਮੇਰੇ ਮਨ! ਗੁਰੂ ਜੇਡਾ ਵੱਡਾ (ਉੱਚ ਜੀਵਨ ਵਾਲਾ ਜਗਤ ਵਿਚ) ਹੋਰ ਕੋਈ ਨਹੀਂ ਹੈ।

ਪਦ ਅਰਥ ਮਨ = ਹੇ ਮਨ! ਜੇਵਡੁ = ਜੇਡਾ ਵਡਾ।

SikhNet (Spanish)Oh mi mente, no existe nadie que iguale al Señor.

ਦੂਜਾ ਥਾਉ. ਨ ਕੋ ਸੁਝੈ; ਗੁਰ ਮੇਲੇ ਸਚੁ ਸੋਇ ॥੧॥ ਰਹਾਉ ॥

doojaa thaau. na ko sujhai; gur mele sach soe |1| rahaau |

Sant Singh KhalsaI cannot imagine any other place. The Guru leads me to meet the True Lord. ||1||Pause||
Manmohan SinghI can think of no other place. The Guru alone can cause me to meet that True Lord. Pause.
Manmohan Singh (Punjabi)ਮੈਂ ਕਿਸੇ ਹੋਰਸ ਜਗ੍ਹਾ ਦਾ ਖਿਆਲ ਨਹੀਂ ਕਰ ਸਕਦਾ। ਕੇਵਲ ਗੁਰੂ ਹੀ ਮੈਨੂੰ ਉਸ ਸੱਚੇ ਸਾਹਿਬ ਨਾਲ ਮਿਲਾ ਸਕਦਾ ਹੈ। ਠਹਿਰਾਉ।
Fareedkot Teekaਤਿਸ ਸਚੇ ਪਰਮੇਸ੍ਵਰ ਕੇ ਮਿਲਨੇ ਵਾਸਤੇ ਦੂਜਾ ਅਸਥਾਨ ਔਰ ਕੋਈ ਨਹੀਂ ਸੂਝਤਾ ਹੈ, ਸੋ ਗੁਰੂ ਹੀ ਮੇਲਤੇ ਹੈਂ॥੧॥ ਰਹਾਉ ॥
Prof. Sahib Singh(ਗੁਰੂ ਤੋਂ ਬਿਨਾ ਮੈਨੂੰ) ਹੋਰ ਕੋਈ ਦੂਜਾ ਆਸਰਾ ਨਹੀਂ ਦਿੱਸਦਾ। (ਪਰ) ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ ਗੁਰੂ ਨੂੰ ਮਿਲਾਂਦਾ ਹੈ ॥੧॥ ਰਹਾਉ ॥

ਪਦ ਅਰਥ ਗੁਰ ਮੇਲੇ = ਗੁਰੁ ਨੂੰ ਮਿਲਾਂਦਾ ਹੈ। ਸੋਇ = ਉਹੀ॥੧॥ਰਹਾਉ॥

SikhNet (Spanish)No conozco a nadie más, es el Guru el que une tu ser con el Uno Verdadero. (1-Pausa)

ਸਗਲ ਪਦਾਰਥ ਤਿਸੁ ਮਿਲੇ; ਜਿਨਿ ਗੁਰੁ ਡਿਠਾ ਜਾਇ ॥

sagal padaarath tis mile; jin gur dditthaa jaae |

Sant Singh KhalsaThose who go to see the Guru obtain all treasures.
Manmohan SinghHe, who goes and beholds the Guru, obtains all the valuables.
Manmohan Singh (Punjabi)ਜੋ ਜਾ ਕੇ ਗੁਰਾਂ ਦਾ ਦਰਸ਼ਨ ਕਰਦਾ ਹੈ, ਉਸ ਨੂੰ ਸਾਰੀਆਂ ਧਨ-ਦੌਲਤਾਂ ਪ੍ਰਾਪਤ ਹੋ ਜਾਂਦੀਆਂ ਹਨ।
Fareedkot Teekaਜਿਸ ਪੁਰਸ਼ ਨੇ ਸ੍ਰਧਾ ਪੂਰਬਕ ਜਾ ਕਰ ਕੇ ਗੁਰੋਂ ਕਾ ਦਰਸਨੁ ਕੀਆ ਹੈ, ਧਰਮਾਦਿ ਚਾਰਿ ਪਦਾਰਥ ਤਿਸ ਕੋ ਹੀ ਪ੍ਰਾਪਤਿ ਭਏ ਹੈਂ॥
Prof. Sahib Singhਜਿਸ ਮਨੁੱਖ ਨੇ ਜਾ ਕੇ ਗੁਰੂ ਦਾ ਦਰਸ਼ਨ ਕੀਤਾ ਹੈ, ਉਸ ਨੂੰ ਸਾਰੇ (ਕੀਮਤੀ) ਪਦਾਰਥ ਮਿਲ ਗਏ (ਸਮਝੋ)।

ਪਦ ਅਰਥ ਸਗਲ = ਸਾਰੇ। ਜਿਨਿ = ਜਿਸ ਨੇ। ਜਾਇ = ਜਾ ਕੇ।

SikhNet (Spanish)Aquél que tiene la Visión del Guru, obtiene todo lo que anda buscando.

ਗੁਰ ਚਰਣੀ. ਜਿਨ ਮਨੁ ਲਗਾ; ਸੇ ਵਡਭਾਗੀ ਮਾਇ ॥

gur charanee. jin man lagaa; se vaddabhaagee maae |

Sant Singh KhalsaThose whose minds are attached to the Guru's Feet are very fortunate, O my mother.
Manmohan SinghO My Mother! Exceedingly lucky, are they, whose mind is attached with Guru's feet.
Manmohan Singh (Punjabi)ਹੇ ਮੇਰੀ ਮਾਤਾ! ਭਾਰੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਦਾ ਮਨੂਆ ਗੁਰੂ ਦੇ ਪੈਰਾਂ ਨਾਲ ਜੁੜਿਆ ਹੈ।
Fareedkot Teeka(ਮਾਇ) ਹੇ ਭਾਈ! ਜਿਨ ਪੁਰਸ਼ੋਂ ਕਾ ਮਨ ਗੁਰੋਂ ਕੇ ਚਰਨੋਂ ਮੇਂ ਲਗਾ ਹੈ, ਸੋ ਪੁਰਸ਼ ਵਡੇ ਪੁੰਨੋਂ ਵਾਲੇਂ ਹੈਂ॥
Prof. Sahib Singhਹੇ ਮਾਂ! ਜਿਨ੍ਹਾਂ ਮਨੁੱਖਾਂ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਦਾ ਹੈ, ਉਹ ਵੱਡੇ ਭਾਗਾਂ ਵਾਲੇ ਹਨ।

ਪਦ ਅਰਥ ਜਿਨ = {ਲਫ਼ਜ਼ 'ਜਿਨ' ਬਹੁ-ਵਚਨ। ਲਫ਼ਜ਼ 'ਜਿਨਿ' ਇਕ-ਵਚਨ}। ਮਾਇ = ਹੇ ਮਾਂ!

SikhNet (Spanish)El verdadero afortunado, es aquél que tiene su mente puesta en los Pies del Guru.

ਗੁਰੁ ਦਾਤਾ. ਸਮਰਥੁ ਗੁਰੁ; ਗੁਰੁ. ਸਭ ਮਹਿ ਰਹਿਆ ਸਮਾਇ ॥

gur daataa. samarath gur; gur. sabh meh rahiaa samaae |

Sant Singh KhalsaThe Guru is the Giver, the Guru is All-powerful. The Guru is All-pervading, contained amongst all.
Manmohan SinghThe Guru is the Donor, the Guru the Omnipotent Being and the Guru is contained amongst all.
Manmohan Singh (Punjabi)ਗੁਰੂ ਜੀ ਦਾਤਾਰ ਹਨ, ਗੁਰੂ ਜੀ ਹੀ ਸਰਬ-ਸ਼ਕਤੀ-ਵਾਨ ਪੁਰਖ ਅਤੇ ਗੁਰੂ ਜੀ ਹੀ ਸਾਰਿਆਂ ਅੰਦਰ ਵਿਆਪਕ ਹਨ।
Fareedkot Teekaਕਿਉਂਕਿ ਗੁਰੂ ਹਰਿ ਨਾਮ ਕੇ ਦਾਤਾਰ ਹੈਂ, ਪੁਨਾ ਵਰ ਸ੍ਰਾਪਾਦਿ ਦੇਨੇ ਕੋ ਸਾਮਰਥ ਹੈਂ, ਔਰ ਐਸੇ ਗੁਰੋਂ ਕਾ ਜਸੁ ਸਰਬ ਜਗਤ ਮੇਂ ਸਮਾਇ ਰਹਾ ਹੈ, ਵਾ ਗੁਰੂ ਹੀ ਸਰਬ ਮੇਂ ਸਮਾਇ ਰਹਾ ਹੈ॥ ਕਦਾਚਿਤ ਐਸੀ ਅਸੰਕਾ ਹੋ ਗੁਰੂ ਤੋ ਬ੍ਯਕੀ ਸਹਤ ਏਕ ਦੇਸੀ ਹੈ। ਤਿਸ ਕਾ ਸਮਾਧਾਨ:
Prof. Sahib Singhਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਦਾਤਾਂ ਦੇਣ ਵਾਲਾ ਹੈ ਜੋ ਸਭ ਤਰ੍ਹਾਂ ਦੀ ਤਾਕਤ ਦਾ ਮਾਲਕ ਹੈ ਜੋ ਸਭ ਜੀਵਾਂ ਵਿਚ ਵਿਆਪਕ ਹੈ।
SikhNet (Spanish)El Guru es Todopoderoso, Todo Compasivo y Él prevalece en todo, porque Él es el Dios

ਗੁਰੁ ਪਰਮੇਸਰੁ ਪਾਰਬ੍ਰਹਮੁ; ਗੁਰੁ. ਡੁਬਦਾ ਲਏ ਤਰਾਇ ॥੨॥

gur paramesar paarabraham; gur. ddubadaa le taraae |2|

Sant Singh KhalsaThe Guru is the Transcendent Lord, the Supreme Lord God. The Guru lifts up and saves those who are drowning. ||2||
Manmohan SinghThe Guru is the Supreme Lord and the Transcendent Master. The Guru floats (saves) the drowning one.
Manmohan Singh (Punjabi)ਗੁਰੂ ਜੀ ਸ਼੍ਰੋਮਣੀ ਸਾਹਿਬ ਅਤੇ ਉਤਕ੍ਰਿਸ਼ਟਤ ਮਾਲਕ ਹਨ। ਗੁਰੂ ਜੀ ਡੁਬਦੇ ਹੋਏ ਨੂੰ ਪਾਰ ਕਰ ਦਿੰਦੇ ਹਨ।
Fareedkot Teekaਗੁਰੂ ਪਰਮੇਸ੍ਵਰ ਪਾਰਬ੍ਰਹਮ ਸਰੂਪ ਹੈ, ਤਾਂ ਤੇ ਗੁਰੂ ਹੀ ਸੰਸਾਰ ਸਾਮੁਦ੍ਰ ਮੇਂ ਡੂਬਤੇ ਜੀਵੋਂ ਕੋ ਤਰਾਇ ਲੇਤੇ ਹੈਂ॥੨॥
Prof. Sahib Singhਗੁਰੂ ਪਰਮੇਸਰ (ਦਾ ਰੂਪ) ਹੈ, ਗੁਰੂ ਪਾਰਬ੍ਰਹਮ (ਦਾ ਰੂਪ) ਹੈ, ਗੁਰੂ (ਸੰਸਾਰ-ਸਮੁੰਦਰ ਵਿਚ) ਡੁੱਬਦੇ ਜੀਵ ਨੂੰ ਪਾਰ ਲੰਘਾ ਲੈਂਦਾ ਹੈ ॥੨॥
SikhNet (Spanish)nuestro Señor Trascendente, el que salva a los que se están ahogando. (2)

ਕਿਤੁ ਮੁਖਿ ਗੁਰੁ ਸਾਲਾਹੀਐ; ਕਰਣ ਕਾਰਣ ਸਮਰਥੁ ॥

kit mukh gur saalaaheeai; karan kaaran samarath |

Sant Singh KhalsaHow shall I praise the Guru, the All-powerful Cause of causes?
Manmohan SinghWith what mouth should I eulogize the Guru, who is capable of doing everything.
Manmohan Singh (Punjabi)ਮੈਂ ਕਿਹੜੇ ਮੂੰਹ ਨਾਲ ਗੁਰਾਂ ਦੀ ਤਾਰੀਫ ਕਰਾਂ, ਜੋ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਯੋਗ ਹਨ।
Fareedkot Teekaਐਸੇ ਗੁਰੂ ਕੀ ਕਿਸ ਪ੍ਰਕਾਰ ਮੁਖ ਕਰ ਕੇ ਸਲਾਘਾ ਕਰੀਏ, ਜੋ ਸਰਬ ਪ੍ਰਕਾਰ ਕਾਰਜਾਂ ਕੇ ਕਰਨੇ ਕੋ ਕਾਰਨ ਰੂਪ ਹੈ ਔਰ ਸਾਮਰਥ ਹੈ॥
Prof. Sahib Singhਕੇਹੜੇ ਮੂੰਹ ਨਾਲ ਗੁਰੂ ਦੀ ਵਡਿਆਈ ਕੀਤੀ ਜਾਏ? ਗੁਰੂ (ਉਸ ਪ੍ਰਭੂ ਦਾ ਰੂਪ ਹੈ ਜੋ) ਜਗਤ ਨੂੰ ਪੈਦਾ ਕਰਨ ਦੀ ਤਾਕਤ ਰੱਖਦਾ ਹੈ।

ਪਦ ਅਰਥ ਕਿਤੁ = ਕਿਸ ਦੀ ਰਾਹੀਂ? ਮੁਖਿ = ਮੂੰਹ ਨਾਲ। ਕਿਤੁ ਮੁਖਿ = ਕੇਹੜੇ ਮੂੰਹ ਨਾਲ? ਕਰਣ = ਸੰਸਾਰ। ਸਮਰਥੁ = ਤਾਕਤ ਵਾਲਾ।

SikhNet (Spanish)¿Cómo podríamos alabar al Guru, a la Poderosa Causa de todas las causas?

ਸੇ ਮਥੇ ਨਿਹਚਲ ਰਹੇ; ਜਿਨ ਗੁਰਿ ਧਾਰਿਆ ਹਥੁ ॥

se mathe nihachal rahe; jin gur dhaariaa hath |

Sant Singh KhalsaThose, upon whose foreheads the Guru has placed His Hand, remain steady and stable.
Manmohan SinghEver stable remain the brows (men) on whom the Guru has put his hand.
Manmohan Singh (Punjabi)ਸਦੀਵੀ ਸਥਿਰ ਰਹਿੰਦੇ ਹਨ ਉਹ ਮਸਤਕ (ਬੰਦੇ) ਜਿਨ੍ਹਾਂ ਉਤੇ ਗੁਰਾਂ ਨੇ ਆਪਣਾ ਹੱਥ ਰਖਿਆ ਹੈ।
Fareedkot Teekaਜਿਨ ਕੇ ਮਸਤਕ ਊਪਰ ਗੁਰੋਂ ਨੇ ਹਾਥ ਧਾਰਨ ਕੀਆ ਹੈ, ਸੋ ਪੁਰਸ਼ ਨਿਹਚਲ ਰਹੇ ਹੈਂ, ਭਾਵ ਏਹ ਕਿ ਇਸਥਿਤ ਪਦ ਕੋ ਪ੍ਰਾਪਤਿ ਭਏ ਹੈਂ॥
Prof. Sahib Singhਉਹ ਮੱਥੇ (ਗੁਰੂ-ਚਰਨਾਂ ਵਿਚ) ਸਦਾ ਲਈ ਟਿਕੇ ਰਹਿੰਦੇ ਹਨ, ਜਿਨ੍ਹਾਂ ਉਤੇ ਗੁਰੂ ਨੇ (ਆਪਣੀ ਮਿਹਰ ਦਾ) ਹੱਥ ਰੱਖਿਆ ਹੈ।

ਪਦ ਅਰਥ ਨਿਹਚਲ = ਅਡੋਲ, ਸਦਾ ਸੁਰਖ਼ਰੂ। ਗੁਰਿ = ਗੁਰੂ ਨੇ।

SikhNet (Spanish)La estrella de su Destino se mostrará constante en aquél en cuya frente esté impresa la Mano del Guru.

ਗੁਰਿ. ਅੰਮ੍ਰਿਤ ਨਾਮੁ ਪੀਆਲਿਆ; ਜਨਮ ਮਰਨ ਕਾ ਪਥੁ ॥

gur. amrit naam peeaaliaa; janam maran kaa path |

Sant Singh KhalsaThe Guru has led me to drink in the Ambrosial Nectar of the Naam, the Name of the Lord; He has released me from the cycle of birth and death.
Manmohan SinghThe Guru has causes me to quaff ambrosial Name, the destroyer of birth and death.
Manmohan Singh (Punjabi)ਗੁਰਾਂ ਨੇ ਮੈਨੂੰ ਜੰਮਣ ਤੇ ਮਰਣ ਦਾ ਨਾਸ ਕਰਨਹਾਰ ਸੁਧਾ-ਸਰੂਪ ਨਾਮ ਪਾਨ ਕਰਾਇਆ ਹੈ।
Fareedkot Teekaਕਿਉਂਕਿ ਜਨਮ ਮਰਣ ਕਾ ਜੋ ਦੁਖ ਹੋਤਾ ਹੈ, ਤਿਸ ਕੇ ਨਿਵਾਰਣ ਕਰਣੇ ਕੋ ਨਾਮੁ ਰੂਪੀ ਅੰਮ੍ਰਿਤ (ਪਥੁ) ਔਖਧੀ, ਵਾ ਸੰਜਮ ਰੂਪੀ ਪਥ ਕੇ ਸਹਿਤ ਗੁਰਾਂ ਨੇ ਨਾਮ ਅੰਮ੍ਰਿਤ ਪਿਲਾਵਨਾ ਕੀਆ ਹੈ॥
Prof. Sahib Singh(ਪਰਮਾਤਮਾ ਦਾ ਨਾਮ) ਜਨਮ ਮਰਨ ਦੇ ਗੇੜ-ਰੂਪ ਰੋਗ ਦਾ ਪਰਹੇਜ਼ ਹੈ, ਆਤਮਕ ਜੀਵਨ ਦੇਣ ਵਾਲਾ ਇਹ ਨਾਮ-ਜਲ ਜਿਨ੍ਹਾਂ (ਭਾਗਾਂ ਵਾਲਿਆਂ) ਨੂੰ ਗੁਰੂ ਨੇ ਪਿਲਾਇਆ ਹੈ,

ਪਦ ਅਰਥ ਪਥੁ = ਪਰਹੇਜ਼।

SikhNet (Spanish)El Guru nos trae el Néctar del Nombre y así nos libera de las amarras de nacimientos y muertes.

ਗੁਰੁ ਪਰਮੇਸਰੁ ਸੇਵਿਆ; ਭੈ ਭੰਜਨੁ ਦੁਖ ਲਥੁ ॥੩॥

gur paramesar seviaa; bhai bhanjan dukh lath |3|

Sant Singh KhalsaI serve the Guru, the Transcendent Lord, the Dispeller of fear; my suffering has been taken away. ||3||
Manmohan SinghI have served the Guru, the embodiment of Lord and the dispeller of dread and my agony is eliminated.0
Manmohan Singh (Punjabi)ਮੈਂ ਸੁਆਮੀ ਸਰੂਪ ਤੇ ਡਰ ਦੂਰ ਕਰਨਹਾਰ ਗੁਰਾਂ ਦੀ ਟਹਿਲ ਕਮਾਈ ਹੈ ਅਤੇ ਮੇਰਾ ਕਸ਼ਟ ਨਵਿਰਤ ਹੋ ਗਿਆ ਹੈ।
Fareedkot Teekaਗੁਰਾਂ ਦ੍ਵਾਰੇ ਜਿਨੋਂ ਨੇ ਭੈ ਭੰਜਨ ਪਰਮੇਸਰ ਕੋ ਸੇਵਿਆ ਹੈ, ਤਿਨ ਕਾ ਜਨਮ ਮਰਨ ਕਾ ਦੁਖ ਲਹਿ ਗਿਆ ਹੈ॥੩॥
Prof. Sahib Singhਉਹ ਪਰਮੇਸਰ ਦੇ ਰੂਪ ਗੁਰੂ ਨੂੰ, ਸਾਰੇ ਡਰ ਦੂਰ ਕਰਨ ਵਾਲੇ ਗੁਰੂ ਨੂੰ, ਸਾਰੇ ਦੁੱਖ ਨਾਸ ਕਰਨ ਵਾਲੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ ॥੩॥

ਪਦ ਅਰਥ ਭੈ ਭੰਜਨੁ = ਸਾਰੇ ਡਰ ਦੂਰ ਕਰਨ ਵਾਲਾ। ਦੁਖ ਲਥੁ = ਸਾਰੇ ਦੁਖ ਲਾਹ ਦੇਣ ਵਾਲਾ॥੩॥

SikhNet (Spanish)Aquél que sirve al Guru y a Dios, dolor y miedos le son disipados. (3)

Open this shabad (19 lines, Angs 49-50) →

Ang 49 of 1430