ਧਨਾਸਰੀ ਮਹਲਾ ੫ ਘਰੁ ੨ ਚਉਪਦੇ ॥
dhanaasaree mahalaa 5 ghar 2 chaupade |
Sant Singh KhalsaDhanaasaree, Fifth Mehl, Second House, Chau-Padhay:
Manmohan SinghDhanasri 5th Guru. Chaupadas.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਧਨਾਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Dhanasri, Mejl Guru Aryan, Quinto Canal Divino, Chau-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਛੋਡਿ ਜਾਹਿ; ਸੇ ਕਰਹਿ ਪਰਾਲ ॥
chhodd jaeh; se kareh paraal |
Sant Singh KhalsaYou shall have to abandon the straw which you have collected.
Manmohan SinghThou amassest the straw, which thou hast to leave off.
Manmohan Singh (Punjabi)ਤੂੰ ਉਹ ਫੂਸ (ਬਿਨਸਣਹਾਰ ਵਸਤਾਂ) ਇਕੱਤਰ ਕਰਦਾ ਹੈ, ਜਿਸ ਨੂੰ ਤੂੰ ਤਿਆਗ ਜਾਣਾ ਹੈ।
Fareedkot Teekaਹੇ ਭਾਈ! ਜੋ ਪਰਾਲੀ ਵਤ ਖਾਲੀ ਧੰਧੇ ਛੋਡ ਜਾਣੇ ਹੈਂ ਤਿਨੋਂ ਕੋ ਹੀ ਕਰਤੇ ਹੈਂ॥
Prof. Sahib Singhਹੇ ਭਾਈ! ਮਾਇਆ-ਵੇੜ੍ਹੇ ਜੀਵ ਉਹੀ ਨਿਕੰਮੇ ਕੰਮ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਆਖ਼ਰ ਛੱਡ ਕੇ ਇਥੋਂ ਚਲੇ ਜਾਂਦੇ ਹਨ।ਪਦ ਅਰਥ ਜਾਹਿ = ਜਾਂਦੇ ਹਨ। ਕਰਹਿ = ਕਰਦੇ ਹਨ। ਸੇ ਪਰਾਲ = ਉਹ ਵਿਅਰਥ ਕੰਮ {ਪਰਾਲ = ਪਰਾਲੀ; ਮੁੰਜੀ ਦਾ ਨਾੜ}।
SikhNet (Spanish)Eso que uno tendrá que dejar en un momento, a eso nos aferramos;
ਕਾਮਿ. ਨ ਆਵਹਿ; ਸੇ ਜੰਜਾਲ ॥
kaam. na aaveh; se janjaal |
Sant Singh KhalsaThese entanglements shall be of no use to you.
Manmohan SinghWhich avail man not, in those entanglements is he involved.
Manmohan Singh (Punjabi)ਜਿਹੜੇ ਬੰਦੇ ਦੇ ਕਿਸੇ ਕੰਮ ਨਹੀਂ ਆਉਣੇ, ਉਨ੍ਹਾਂ ਵਿਹਾਰਾਂ ਵਿੱਚ ਉਹ ਉਲਝਿਆ ਹੋਇਆ ਹੈ।
Fareedkot Teekaਸੋ ਜੰਜਾਲ ਅੰਤ ਕੌ ਕਾਮ ਨਹੀਂ ਆਵੈਂਗੇ॥
Prof. Sahib Singhਉਹੀ ਜੰਜਾਲ ਸਹੇੜੀ ਰੱਖਦੇ ਹਨ, ਜੇਹੜੇ ਇਹਨਾਂ ਦੇ ਕਿਸੇ ਕੰਮ ਨਹੀਂ ਆਉਂਦੇ।ਪਦ ਅਰਥ ਕਾਮਿ ਨ ਆਵਹਿ = ਕੰਮ ਨਹੀਂ ਆਉਂਦੇ। ਸੇ = ਉਹ {ਬਹੁ-ਵਚਨ}।
SikhNet (Spanish)en eso que no nos sirve para nada, en eso uno se involucra;
ਸੰਗਿ. ਨ ਚਾਲਹਿ; ਤਿਨ ਸਿਉ ਹੀਤ ॥
sang. na chaaleh; tin siau heet |
Sant Singh KhalsaYou are in love with those things that will not go with you.
Manmohan SinghHe contracts love with those which go not with him.
Manmohan Singh (Punjabi)ਉਹ ਉਨ੍ਹਾਂ ਨਾਲ ਪ੍ਰੇਮ ਕਰਦਾ ਹੈ, ਜੋ ਉਸ ਦੇ ਨਾਲ ਨਹੀਂ ਜਾਂਦੇ,
Fareedkot Teekaਜੋ ਅੰਤ ਕੌ ਸਾਥ ਨਹੀਂ ਚਲੈਂਗੇ ਤਿਨੋਂ ਸਾਥ (ਹੀਤ) ਪ੍ਰੇਮ ਹੈ॥
Prof. Sahib Singhਉਹਨਾਂ ਨਾਲ ਮੋਹ-ਪਿਆਰ ਬਣਾਈ ਰੱਖਦੇ ਹਨ, ਜੇਹੜੇ (ਅੰਤ ਵੇਲੇ) ਨਾਲ ਨਹੀਂ ਜਾਂਦੇ।ਪਦ ਅਰਥ ਸੰਗਿ = ਨਾਲ। ਹੀਤ = ਹਿਤ, ਪਿਆਰ।
SikhNet (Spanish)de eso que no nos acompaña, de eso uno se enamora;
ਜੋ ਬੈਰਾਈ; ਸੇਈ ਮੀਤ ॥੧॥
jo bairaaee; seee meet |1|
Sant Singh KhalsaYou think that your enemies are friends. ||1||
Manmohan SinghThey, who are his enemies, them, he deems his friends.
Manmohan Singh (Punjabi)ਜਿਹੜੇ ਉਸ ਦੇ ਵੈਰੀ ਹਨ, ਉਨ੍ਹਾਂ ਨੂੰ ਉਹ ਆਪਣੇ ਮਿੱਤਰ ਜਾਣਦਾ ਹੈ।
Fareedkot Teekaਜੋ ਇਸਤ੍ਰੀ ਪੁਤ੍ਰ ਆਦੀ ਹਰੀ ਮਾਰਗ ਕੇ ਵਿਘਨਕਾਰੀ ਇਸ ਜੀਵ ਕੇ ਸਤ੍ਰੂ ਹੈਂ, ਸੋਈ ਇਸ ਨੇ ਮਿਤ੍ਰ ਜਾਣੇ ਹੈਂ॥੧॥
Prof. Sahib Singhਉਹਨਾਂ (ਵਿਕਾਰਾਂ) ਨੂੰ ਮਿੱਤਰ ਸਮਝਦੇ ਰਹਿੰਦੇ ਹਨ ਜੋ (ਅਸਲ ਵਿਚ ਆਤਮਕ ਜੀਵਨ ਦੇ) ਵੈਰੀ ਹਨ ॥੧॥ਪਦ ਅਰਥ ਬੈਰਾਈ = ਵੈਰੀ ॥੧॥
SikhNet (Spanish)y aquél que es un verdadero enemigo, uno lo hace su amigo. (1)
ਐਸੇ ਭਰਮਿ ਭੁਲੇ ਸੰਸਾਰਾ ॥
aise bharam bhule sansaaraa |
Sant Singh KhalsaIn such confusion, the world has gone astray.
Manmohan SinghIn such misgiving the world is gone astray.
Manmohan Singh (Punjabi)ਐਹੋ ਜੇਹੀ ਗਲਤ ਫਹਿਮੀ ਵਿੱਚ ਜੱਗ ਕੁਰਾਹੇ ਪਿਆ ਹੋਇਆ ਹੈ।
Fareedkot Teekaਹੇ ਵਾਹਿਗੁਰੂ! ਇਸ ਪ੍ਰਕਾਰ ਜੋ ਜੀਵ ਭਰਮ ਕੇ ਬੀਚ ਪੜ ਕਰ ਸੰਸਾਰ ਮੇਂ ਭੂਲੇ ਹੂਏ ਹੈਂ॥
Prof. Sahib Singhਹੇ ਭਾਈ! ਮੂਰਖ ਜਗਤ (ਮਾਇਆ ਦੀ) ਭਟਕਣਾ ਵਿਚ ਪੈ ਕੇ ਅਜੇ ਕੁਰਾਹੇ ਪਿਆ ਹੋਇਆ ਹੈ,ਪਦ ਅਰਥ ਭਰਮਿ = ਭਰਮ ਵਿਚ। ਭੂਲੇ = ਕੁਰਾਹੇ ਪਿਆ ਹੋਇਆ। ਸੰਸਾਰਾ = ਜਗਤ।
SikhNet (Spanish)Así vive el mundo en el engaño, perdiendo el mérito de la preciosa
ਜਨਮੁ ਪਦਾਰਥੁ; ਖੋਇ ਗਵਾਰਾ ॥ ਰਹਾਉ ॥
janam padaarath; khoe gavaaraa | rahaau |
Sant Singh KhalsaThe foolish mortal wastes this precious human life. ||Pause||
Manmohan SinghThe ignorant man loses the invaluable commodity of human life. Pause.
Manmohan Singh (Punjabi)ਬੇਸਮਝ ਬੰਦਾ ਮਨੁੱਖੀ ਜੀਵਨ ਦੀ ਅਮੋਲਕ ਵਸਤੂ ਨੂੰ ਗੁਆ ਲੈਂਦਾ ਹੈ। ਠਹਿਰਾਉ।
Fareedkot Teekaਤਿਨ ਗਵਾਰੋਂ ਨੇ ਜਨਮ ਪਦਾਰਥ ਕੌ ਖੋਇਆ ਹੈ॥ ਰਹਾਉ ॥
Prof. Sahib Singh(ਕਿ ਆਪਣਾ) ਕੀਮਤੀ ਮਨੁੱਖਾ ਜਨਮ ਗਵਾ ਰਿਹਾ ਹੈ ਰਹਾਉ॥ਪਦ ਅਰਥ ਖੋਇ = ਗਵਾ ਰਿਹਾ ਹੈ ॥ਰਹਾਉ॥
SikhNet (Spanish)oportunidad de haber nacido en un cuerpo humano. (Pausa)
ਸਾਚੁ ਧਰਮੁ; ਨਹੀ ਭਾਵੈ ਡੀਠਾ ॥
saach dharam; nahee bhaavai ddeetthaa |
Sant Singh KhalsaHe does not like to see Truth and righteousness.
Manmohan SinghHe does not like even to countenance truth and chastity.
Manmohan Singh (Punjabi)ਉਹ ਸੱਚ ਅਤੇ ਪਾਕਦਾਮਨੀ ਨੂੰ ਵੇਖਣਾ ਭੀ ਪਸੰਦ ਨਹੀਂ ਕਰਦਾ।
Fareedkot Teekaਸਚ ਔ ਧਰਮ ਤੌ ਇਸ ਕੌ ਦੇਖਨਾ ਨਹੀਂ ਭਾਵਤਾ ਹੈ॥
Prof. Sahib Singhਹੇ ਭਾਈ! (ਮਾਇਆ-ਵੇੜ੍ਹੇ ਮੂਰਖ ਮਨੁੱਖ ਨੂੰ) ਸਦਾ-ਥਿਰ ਹਰਿ-ਨਾਮ ਸਿਮਰਨ (ਵਾਲਾ) ਧਰਮ ਅੱਖੀਂ ਵੇਖਿਆ ਨਹੀਂ ਭਾਉਂਦਾ।ਪਦ ਅਰਥ ਸਾਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਭਾਵੈ = ਚੰਗਾ ਲੱਗਦਾ।
SikhNet (Spanish)Uno vive sin querer tener que ver con algo como la
ਝੂਠ ਧੋਹ ਸਿਉ; ਰਚਿਓ ਮੀਠਾ ॥
jhootth dhoh siau; rachio meetthaa |
Sant Singh KhalsaHe is attached to falsehood and deception; they seem sweet to him.
Manmohan SinghDeeming falsehood and deception sweet, he is attached with them.
Manmohan Singh (Punjabi)ਕੂੜ ਅਤੇ ਠੱਗੀ ਠੋਰੀ ਨੂੰ ਮਿੱਠਾ ਜਾਣ ਕੇ ਉਹ ਉਨ੍ਹਾਂ ਨਾਲ ਜੁੜਿਆ ਹੋਇਆ ਹੈ।
Fareedkot Teekaਝੂਠ ਔਰ (ਧੋਹ) ਛਲ ਕੇ ਸਾਥ ਮੀਠਾ ਜਾਨ ਕਰ ਰਚ ਰਹਿਆ ਹੈ॥
Prof. Sahib Singhਝੂਠ ਨੂੰ ਠੱਗੀ ਨੂੰ ਮਿੱਠਾ ਜਾਣ ਕੇ ਇਹਨਾਂ ਨਾਲ ਮਸਤ ਰਹਿੰਦਾ ਹੈ।ਪਦ ਅਰਥ ਧੋਹ = ਠੱਗੀ। ਸਿਉ = ਨਾਲ। ਮੀਠਾ = ਮਿੱਠਾ (ਜਾਣ ਕੇ)।
SikhNet (Spanish)Religión y la Verdad y en cambio se involucra en la falsedad y en el engaño,
ਦਾਤਿ ਪਿਆਰੀ; ਵਿਸਰਿਆ ਦਾਤਾਰਾ ॥
daat piaaree; visariaa daataaraa |
Sant Singh KhalsaHe loves gifts, but he forgets the Giver.
Manmohan SinghHe, loves gifts and forgets the Giver.
Manmohan Singh (Punjabi)ਉਹ ਦਾਨ ਨੂੰ ਪਿਆਰਦਾ ਹੈ ਤੇ (ਦਾਨ ਦੇਣ ਵਾਲੇ) ਦਾਤੇ ਨੂੰ ਭੁਲਾ ਦਿੰਦਾ ਹੈ।
Fareedkot Teekaਇਸ ਜੀਵ ਕੋ ਦਾਤਿ ਪਿਆਰੀ ਹੈ ਅਰ ਦਾਤਾਰ ਵਿਸਰ ਗਿਆ ਹੈ॥
Prof. Sahib Singhਦਾਤਾਰ-ਪ੍ਰਭੂ ਨੂੰ ਭੁਲਾਈ ਰੱਖਦਾ ਹੈ, ਉਸ ਦੀ ਦਿੱਤੀ ਹੋਈ ਦਾਤਿ ਇਸ ਨੂੰ ਪਿਆਰੀ ਲੱਗਦੀ ਹੈ।
SikhNet (Spanish)y todo, porque uno los siente muy dulces. Nos gusta el regalo, pero no Aquél que lo da y ese pobre mortal
ਜਾਣੈ ਨਾਹੀ ਮਰਣੁ, ਵਿਚਾਰਾ ॥੨॥
jaanai naahee maran, vichaaraa |2|
Sant Singh KhalsaThe wretched creature does not even think of death. ||2||
Manmohan SinghThe wretched creature thinks not of death.
Manmohan Singh (Punjabi)ਇਹ ਭਾਗਹੀਣ ਜੀਵ ਮੌਤ ਦਾ ਖਿਆਲ ਨਹੀਂ ਕਰਦਾ।
Fareedkot Teekaਪੁਨਾ ਅਪਣੇ ਮਰਨੇ ਕੌ ਵਿਚਾਰਾ ਨਹੀਂ ਜਾਣਤਾ ਹੈ॥੨॥
Prof. Sahib Singh(ਮੋਹ ਵਿਚ) ਬੇਬਸ ਹੋਇਆ ਜੀਵ ਆਪਣੀ ਮੌਤ ਨੂੰ ਚੇਤੇ ਨਹੀਂ ਕਰਦਾ ॥੨॥ਪਦ ਅਰਥ ਮਰਣੁ = ਮੌਤ ॥੨॥
SikhNet (Spanish)no quiere entender que irremediablemente será derrotado por la muerte. (2)
ਵਸਤੁ ਪਰਾਈ ਕਉ ਉਠਿ ਰੋਵੈ ॥
vasat paraaee kau utth rovai |
Sant Singh KhalsaHe cries for the possessions of others.
Manmohan SinghHe weeps for other's commodity.
Manmohan Singh (Punjabi)ਉਹ ਹੋਰਨਾਂ ਦੀ ਵਸਤੂ ਲਈ ਵਿਰਲਾਪ ਕਰਦਾ ਹੈ।
Fareedkot Teekaਨਿਤ ਉਠ ਕਰ ਪਰਾਈ (ਵਸਤੁ) ਬਿਭੂਤੀ ਕੌ ਦੇਖ ਕੇ ਰੋਵਤਾ ਹੈ॥
Prof. Sahib Singhਹੇ ਭਾਈ! (ਭਟਕਣਾ ਵਿਚ ਪਿਆ ਹੋਇਆ ਜੀਵ) ਉਸ ਚੀਜ਼ ਲਈ ਦੌੜ ਦੌੜ ਤਰਲੇ ਲੈਂਦਾ ਹੈ ਜੋ ਆਖ਼ਰ ਬਿਗਾਨੀ ਹੋ ਜਾਣੀ ਹੈ।ਪਦ ਅਰਥ ਵਸਤੁ = ਚੀਜ਼। ਕਉ = ਦੀ ਖ਼ਾਤਰ। ਉਠਿ = ਉੱਠ ਕੇ। ਰੋਵੈ = ਤਰਲੇ ਲੈਂਦਾ ਹੈ।
SikhNet (Spanish)Eso que pertenece a otro, eso él envidia,
ਕਰਮ ਧਰਮ ਸਗਲਾ ਈ ਖੋਵੈ ॥
karam dharam sagalaa ee khovai |
Sant Singh KhalsaHe forfeits all the merits of his good deeds and religion.
Manmohan SinghHe forfeits the benefit of all his religious deeds.
Manmohan Singh (Punjabi)ਉਹ ਆਪਣੇ ਸਮੂਹ ਧਾਰਮਕ ਕੰਮਾਂ ਦੇ ਲਾਭ ਨੂੰ ਗੁਆ ਲੈਂਦਾ ਹੈ।
Fareedkot Teekaਸੰਪੂਰਨ ਕਰਮ ਧਰਮ ਕੋ ਖੋਵਤਾ ਹੈ॥
Prof. Sahib Singhਆਪਣਾ ਇਨਸਾਨੀ ਫ਼ਰਜ਼ ਸਾਰਾ ਹੀ ਭੁਲਾ ਦੇਂਦਾ ਹੈ।ਪਦ ਅਰਥ ਸਗਲਾ ਈ = ਸਾਰਾ ਹੀ। ਖੋਵੈ = ਗਵਾ ਲੈਂਦਾ ਹੈ।
SikhNet (Spanish)pues ya ha perdido todo sentido de rectitud y todo sentido del deber.
ਹੁਕਮੁ. ਨ ਬੂਝੈ; ਆਵਣ ਜਾਣੇ ॥
hukam. na boojhai; aavan jaane |
Sant Singh KhalsaHe does not understand the Hukam of the Lord's Command, and so he continues coming and going in reincarnation.
Manmohan SinghHe understands not the Lord's will and continues coming and going.
Manmohan Singh (Punjabi)ਉਹ ਸਾਈਂ ਦੀ ਰਜ਼ਾ ਨੂੰ ਨਹੀਂ ਸਮਝਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਹੁਕਮ ਕੋ ਬੂਝਤਾ ਨਹੀਂ ਹੈ, ਤਿਸੀ ਤੇ ਆਵਨ ਜਾਣੇ ਅਰਥਾਤ ਜਨਮ ਮਰਨ ਮੇਂ ਰਹਿਤਾ ਹੈ॥
Prof. Sahib Singhਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ (ਜਿਸ ਕਰਕੇ ਇਸ ਦੇ ਵਾਸਤੇ) ਜਨਮ ਮਰਨ ਦੇ ਗੇੜ (ਬਣੇ ਰਹਿੰਦੇ ਹਨ)।ਪਦ ਅਰਥ ਹੁਕਮੁ = ਰਜ਼ਾ। ਆਵਣ ਜਾਣੇ = ਜਨਮ ਮਰਨ ਦੇ ਗੇੜ।
SikhNet (Spanish)Él no realiza la Voluntad del Señor y así va y viene vida tras vida,
ਪਾਪ ਕਰੈ; ਤਾ ਪਛੋਤਾਣੇ ॥੩॥
paap karai; taa pachhotaane |3|
Sant Singh KhalsaHe sins, and then regrets and repents. ||3||
Manmohan SinghHe commits sins and then regrets.
Manmohan Singh (Punjabi)ਉਹ ਗੁਨਾਹ ਅਤੇ ਫਿਰ ਅਫਸੋਸ ਕਰਦਾ ਹੈ।
Fareedkot Teekaਪਾਪੋਂ ਕੋ ਕਰਤਾ ਹੈ, ਤਿਸੀ ਤੇ ਇਹ ਜੀਵ ਪਸਚਾਤਾਪ ਕਰਤਾ ਹੈ॥੩॥☬ਤਾਂ ਤੇ ਐਸੇ ਬੇਨਤੀ ਕਰੋ:
Prof. Sahib Singhਨਿੱਤ ਪਾਪ ਕਰਦਾ ਰਹਿੰਦਾ ਹੈ, ਆਖ਼ਰ ਪਛੁਤਾਂਦਾ ਹੈ ॥੩॥
SikhNet (Spanish)cometiendo error tras error, y todo para que al final se encuentre desahuciado y sin esperanza. (3)
ਜੋ ਤੁਧੁ ਭਾਵੈ; ਸੋ ਪਰਵਾਣੁ ॥
jo tudh bhaavai; so paravaan |
Sant Singh KhalsaWhatever pleases You, Lord, that alone is acceptable.
Manmohan SinghWhatever pleases Thee, O Lord, that alone is acceptable.
Manmohan Singh (Punjabi)ਜੋ ਤੈਨੂੰ ਚੰਗਾ ਲੱਗਦਾ ਹੈ, ਹੇ ਸਾਈਂ ਉਹੀ ਪ੍ਰਮਾਣੀਕ ਹੈ।
Fareedkot Teekaਹੇ ਵਾਹਿਗੁਰੂ! ਜੋ ਤੁਝ ਕੋ ਭਾਵੈ ਸੋਈ ਪਰਵਾਨ ਹੋਤਾ ਹੈ।
Prof. Sahib Singh(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਅਸਾਂ ਜੀਵਾਂ ਨੂੰ ਕਬੂਲ ਹੁੰਦਾ ਹੈ।
SikhNet (Spanish)Todo lo que Te complace, yo lo amo, oh Señor,
ਤੇਰੇ ਭਾਣੇ ਨੋ ਕੁਰਬਾਣੁ ॥
tere bhaane no kurabaan |
Sant Singh KhalsaI am a sacrifice to Your Will.
Manmohan SinghTo Thy will, I am a sacrifice.
Manmohan Singh (Punjabi)ਤੇਰੀ ਰਜ਼ਾ ਉਤੋਂ ਮੈਂ ਬਲਿਹਾਰ ਜਾਂਦਾ ਹਾਂ।
Fareedkot Teekaਤਾਂ ਤੇ ਤੇਰੇ ਭਾਣੇ ਕੋ ਮੈਂ ਕੁਰਬਾਨ ਜਾਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰੀ ਮਰਜ਼ੀ ਤੋਂ ਸਦਕੇ ਹਾਂ।ਪਦ ਅਰਥ ਨੋ = ਨੂੰ, ਤੋਂ।
SikhNet (Spanish)y ofrezco mi vida en sacrificio a Tu Voluntad.
ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥
naanak gareeb bandaa jan teraa |
Sant Singh KhalsaPoor Nanak is Your slave, Your humble servant.
Manmohan SinghPoor Nanak is a slave and a serf of Thine.
Manmohan Singh (Punjabi)ਗਰੀਬੜਾ ਨਾਨਕ, ਤੇਰਾ ਗੋਲਾ ਅਤੇ ਗੁਮਾਸ਼ਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਜਨੁ ਗਰੀਬ ਤੇਰਾ (ਬੰਦਾ) ਦਾਸ ਹਾਂ॥
Prof. Sahib Singhਗਰੀਬ ਨਾਨਕ ਤੇਰਾ ਦਾਸ ਹੈ ਤੇਰਾ ਗ਼ੁਲਾਮ ਹੈ।ਪਦ ਅਰਥ ਜਨੁ = ਦਾਸ।
SikhNet (Spanish)Dice Nanak, ese pobre ser es Tu Esclavo, oh Señor,
ਰਾਖਿ ਲੇਇ; ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥
raakh lee; saahib prabh meraa |4|1|22|
Sant Singh KhalsaSave me, O my Lord God Master! ||4||1||22||
Manmohan SinghSo, save, me Thou, O my Lord Master.
Manmohan Singh (Punjabi)ਸੋ ਤੂੰ ਮੇਰੀ ਰੱਖਿਆ ਕਰ, ਹੇ ਮੈਂਡੇ ਸੁਆਮੀ ਮਾਲਕ!
Fareedkot Teekaਹੇ ਮੇਰੇ ਸਾਮ੍ਰਥ ਮਾਲਕ! ਤੂੰ ਮੇਰੇ ਕੋ ਸੰਸਾਰ ਦੁਖ ਸੇ ਬਚਾਇ ਲੇਹੁ॥੪॥੧॥੨੨॥
Prof. Sahib Singhਹੇ ਭਾਈ! ਮੇਰਾ ਮਾਲਕ-ਪ੍ਰਭੂ (ਆਪਣੇ ਦਾਸ ਦੀ ਲਾਜ ਆਪ) ਰੱਖ ਲੈਂਦਾ ਹੈ ॥੪॥੧॥੨੨॥ਪਦ ਅਰਥ ਸਾਹਿਬੁ = ਮਾਲਕ ॥੪॥੧॥੨੨॥
SikhNet (Spanish)por favor, sálvalo, oh Maestro del Universo. (4-1-22)