ੴ

ਸਿੱਖਬਾਣੀ · SikhBani

Ang 676

Sri Guru Granth Sahib · Raag Dhanaasree · 4 shabads, 49 lines
Translations
Shabad Guru Arjan Dev Ji Raag Dhanaasree continued from Ang 675

ਤਾਣੁ ਮਾਣੁ ਦੀਬਾਣੁ ਸਾਚਾ; ਨਾਨਕ ਕੀ ਪ੍ਰਭ ਟੇਕ ॥੪॥੨॥੨੦॥

taan maan deebaan saachaa; naanak kee prabh ttek |4|2|20|

Sant Singh KhalsaThe True Lord is Nanak's strength, honor and support; He alone is his protection. ||4||2||20||
Manmohan SinghThe True Lord is Nanak's strength, honour and support and He alone is his protection.
Manmohan Singh (Punjabi)ਸੱਚਾ ਸੁਆਮੀ ਨਾਨਕ ਦੀ ਸੱਤਿਆ, ਇੱਜ਼ਤ ਅਤੇ ਆਸਰਾ ਹੈ ਅਤੇ ਕੇਵਲ ਉਹ ਹੀ ਉਸ ਦੀ ਪਨਾਹ ਹੈ।
Fareedkot Teekaਜੋ ਅਕਾਲ ਪੁਰਖ ਅਪਨੇ ਦਾਸੋਂ ਕਾ ਮਾਣ ਔ (ਤਾਣੁ) ਬਲ (ਦੀਬਾਣੁ) ਆਸਰਾ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸ ਕੀ ਭੀ ਏਕ ਸੋਈ ਪ੍ਰਭ ਟੇਕ ਅਰਥਾਤ ਆਸਰਾ ਹੈ॥੪॥੨॥੨੦॥
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ, ਸਹਾਰਾ ਹੈ, ਸਦਾ ਕਾਇਮ ਰਹਿਣ ਵਾਲਾ ਆਸਰਾ ਹੈ ॥੪॥੨॥੨੦॥

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ ॥੪॥੨॥੨੦॥

SikhNet (Spanish)El Señor Verdadero es la Fuerza, Honor y Soporte de Nanak, es Su Única Protección. (4-2-20)

Open this shabad (11 lines, Angs 675-676) →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਫਿਰਤ ਫਿਰਤ ਭੇਟੇ ਜਨ ਸਾਧੂ; ਪੂਰੈ ਗੁਰਿ ਸਮਝਾਇਆ ॥

firat firat bhette jan saadhoo; poorai gur samajhaaeaa |

Sant Singh KhalsaWandering and roaming around, I met the Holy Perfect Guru, who has taught me.
Manmohan SinghWandering and wandering, I have met the saintly person, the Perfect Guru, and he has instructed me.
Manmohan Singh (Punjabi)ਭਟਕਦਿਆਂ, ਭਟਕਦਿਆਂ ਮੈਂ ਸੰਤ ਸਰੂਪ ਪੁਰਸ਼ ਪੂਰਨ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਉਨ੍ਹਾਂ ਨੇ ਮੈਨੂੰ ਸਿੱਖਮਤ ਦਿੱਤੀ ਹੈ।
Fareedkot Teekaਅਨੇਕ ਜਨਮੋਂ ਮੇਂ ਭ੍ਰਮਤਿਆ ਭ੍ਰਮਤਿਆ ਜਬ ਮੈਨੂੰ ਸੰਤ ਜਨ ਮਿਲੇ ਤੌ ਪੂਰੇ ਗੁਰੋਂ ਨੇ ਸਮਝਾਯਾ ਹੈ॥
Prof. Sahib Singhਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ,

ਪਦ ਅਰਥ ਫਿਰਤ ਫਿਰਤ = ਭਾਲ ਕਰਦਿਆਂ ਕਰਦਿਆਂ। ਭੇਟੇ = ਮਿਲੇ। ਭੇਟੇ ਜਨ ਸਾਧੂ = (ਜਦੋਂ) ਗੁਰੂ ਪੁਰਖ ਨੂੰ ਮਿਲੇ। ਗੁਰਿ = ਗੁਰੂ ਨੇ। ਆਨ = {अन्य} ਹੋਰ।

SikhNet (Spanish)Después de una gran búsqueda, me encontré con el Santo Guru,

ਆਨ ਸਗਲ ਬਿਧਿ. ਕਾਂਮਿ ਨ ਆਵੈ; ਹਰਿ ਹਰਿ ਨਾਮੁ ਧਿਆਇਆ ॥੧॥

aan sagal bidh. kaam na aavai; har har naam dhiaaeaa |1|

Sant Singh KhalsaAll other devices did not work, so I meditate on the Name of the Lord, Har, Har. ||1||
Manmohan SinghAll other devices avail not, so I meditate only on the Lord God's Name.
Manmohan Singh (Punjabi)ਹੋਰ ਸਾਰੇ ਢੰਗ (ਉਪਾ) ਕਿਸੇ ਕੰਮ ਨਹੀਂ ਆਉਂਦੇ, ਇਸ ਲਈ ਮੈਂ ਕੇਵਲ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਹੀ ਸਿਮਰਦਾ ਹਾਂ।
Fareedkot Teekaਔਰ ਸੰਪੂਰਣ ਵਿਧੀ ਕਾਮ ਨਹੀਂ ਆਵੈਗੀ, ਇਉਂ ਜਾਣ ਕਰ ਮੈਨੇ ਹਰਿ ਹਰਿ ਨਾਮ ਕੋ ਧਿਆਇਆ ਹੈ॥੧॥
Prof. Sahib Singhਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ॥੧॥

ਪਦ ਅਰਥ ਆਨ ਸਗਲ ਬਿਧਿ = ਹੋਰ ਸਾਰੀਆਂ ਜੁਗਤੀਆਂ। ਕਾਂਮਿ = ਕੰਮ ਵਿਚ। ਕਾਂਮਿ ਨ ਆਵੈ = ਲਾਭਦਾਇਕ ਨਹੀਂ ਹੋ ਸਕਦੀ ॥੧॥

SikhNet (Spanish)y él me enseñó que nada en verdad sirve, excepto el Nombre del Señor. (1)

ਤਾ ਤੇ ਮੋਹਿ; ਧਾਰੀ ਓਟ ਗੋਪਾਲ ॥

taa te mohi; dhaaree ott gopaal |

Sant Singh KhalsaFor this reason, I sought the Protection and Support of my Lord, the Cherisher of the Universe.
Manmohan SinghTherefor, I have sought the protection of my Lord, the Cherisher of the universe.
Manmohan Singh (Punjabi)ਇਸ ਵਾਸਤੇ ਮੈਂ ਕੁਲ ਆਲਮ ਦੇ ਪਾਲਣਹਾਰ ਸੁਆਮੀ ਦੀ ਪਨਾਹ ਲਈ ਹੈ।
Fareedkot Teekaਤਾਂ ਤੇ ਮੈਨੇ ਅਬ ਗੋਪਾਲ ਕੀ ਓਟ ਧਾਰੀ ਹੈ॥
Prof. Sahib Singhਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ।

ਪਦ ਅਰਥ ਤਾ ਤੇ = ਇਸ ਵਾਸਤੇ। ਮੋਹਿ = ਮੈਂ। ਓਟ = ਆਸਰਾ।

SikhNet (Spanish)Ahora me apoyo sólo en el Único Dios, sí, busco ahora el Refugio de mi Señor Perfecto

ਸਰਨਿ ਪਰਿਓ ਪੂਰਨ ਪਰਮੇਸੁਰ; ਬਿਨਸੇ ਸਗਲ ਜੰਜਾਲ ॥ ਰਹਾਉ ॥

saran pario pooran paramesur; binase sagal janjaal | rahaau |

Sant Singh KhalsaI sought the Sanctuary of the Perfect Transcendent Lord, and all my entanglements were dissolved. ||Pause||
Manmohan SinghI have entered the sanctuary of the Perfect Lord and entanglements are all broken. Pause.
Manmohan Singh (Punjabi)ਮੈਂ ਪੂਰੇ ਪ੍ਰਭੂ ਦੀ ਸ਼ਰਣਾਗਤ ਸੰਭਾਲੀ ਹੈ ਅਤੇ ਮੇਰੀਆਂ ਸਾਰੀਆਂ ਬੇੜੀਆਂ ਕੱਟੀਆਂ ਗਈਆਂ ਹਨ। ਠਹਿਰਾਉ।
Fareedkot Teekaਜਬ ਪੂਰਨ ਪਰਮੇਸਰ ਕੀ ਸ਼ਰਣ ਪੜਾ ਹੂੰ ਤਬ ਮੇਰੇ ਸੰਪੂਰਣ (ਜੰਜਾਲ) ਅਨਰਥ ਬਿਨਸ ਗਏ ਹੈਂ॥ ਰਹਾਉ ॥
Prof. Sahib Singh(ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ ਰਹਾਉ॥
SikhNet (Spanish)y soy liberado de todas mis amarras y relaciones. (Pausa)

ਸੁਰਗ ਮਿਰਤ ਪਇਆਲ ਭੂ ਮੰਡਲ; ਸਗਲ ਬਿਆਪੇ ਮਾਇ ॥

surag mirat peaal bhoo manddal; sagal biaape maae |

Sant Singh KhalsaParadise, the earth, the nether regions of the underworld, and the globe of the world - all are engrossed in Maya.
Manmohan SinghThe Paradise, the firmament, the under-world and the globular earth, are all engrossed in mammon.
Manmohan Singh (Punjabi)ਬਹਿਸ਼ਤ, ਆਕਾਸ਼, ਪਾਤਾਲ ਅਤੇ ਧਰਤੀ ਦਾ ਗੋਲਾਕਾਰ, ਸਾਰੇ ਮਾਇਆ ਅੰਦਰ ਖੱਚਤ ਹੋਏ ਹੋਏ ਹਨ।
Fareedkot Teekaਸ੍ਵਰਗ ਔ (ਮਿਰਤ) ਜਮ ਲੋਕ ਮੇਂ ਔ (ਪਇਆਲ) ਪਤਾਲ, (ਭੂ ਮੰਡਲ) ਪ੍ਰਿਥਵੀ ਮੰਡਲ ਆਦੀ ਸਰਬ ਅਸਥਾਨੋਂ ਮੇਂ ਮਾਇਆ ਬਿਆਪਤੀ ਹੈ॥
Prof. Sahib Singhਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ।

ਪਦ ਅਰਥ ਸੁਰਗ = ਦੇਵ-ਲੋਕ। ਮਿਰਤ = ਮਾਤ-ਲੋਕ। ਪਇਆਲ = ਪਾਤਾਲ। ਭੂ ਮੰਡਲ = ਸਾਰੀਆਂ ਧਰਤੀਆਂ। ਬਿਆਪੇ = ਗ੍ਰਸੇ ਹੋਏ ਹਨ। ਮਾਇ = ਮਾਇਆ (ਵਿਚ)। ਜੀਅ = ਜਿੰਦ।

SikhNet (Spanish)La Maya se ha impregnado en los cielos, en el mundo mortal y en los bajos mundos,

ਜੀਅ ਉਧਾਰਨ ਸਭ ਕੁਲ ਤਾਰਨ; ਹਰਿ ਹਰਿ ਨਾਮੁ ਧਿਆਇ ॥੨॥

jeea udhaaran sabh kul taaran; har har naam dhiaae |2|

Sant Singh KhalsaTo save your soul, and liberate all your ancestors, meditate on the Name of the Lord, Har, Har. ||2||
Manmohan SinghTo save the soul and to rescue thine entire lineage, meditate thou on the Lord Master's Name.
Manmohan Singh (Punjabi)ਆਪਣੀ ਆਤਮਾ ਨੂੰ ਬਚਾਉਣ ਅਤੇ ਆਪਣੀ ਸਾਰੀ ਵੰਸ਼ ਦਾ ਪਾਰ ਉਤਾਰਾ ਕਰਨ ਲਈ ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ।
Fareedkot Teekaਤਿਸੀ ਤੇ ਜੀਵ ਕੇ ਉਧਾਰਨੇ ਕੋ ਔਰ ਸੰਪੂਰਨ ਕੁਲੋਂ ਕੇ ਤਾਰਨੇ ਕੌ ਏਕ ਹਰਿ ਹਰਿ ਨਾਮ ਕੌ ਹੀ ਧਿਆਇਆ ਹੈ॥੨॥
Prof. Sahib Singhਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ॥੨॥

ਪਦ ਅਰਥ ਜੀਅ ਉਧਾਰਨ = ਜਿੰਦ ਨੂੰ (ਮਾਇਆ ਦੇ ਮੋਹ ਤੋਂ) ਬਚਾਣ ਲਈ ॥੨॥

SikhNet (Spanish)y sólo será salvado aquél que contemple el Nombre del Señor. (2)

ਨਾਨਕ ਨਾਮੁ ਨਿਰੰਜਨੁ ਗਾਈਐ; ਪਾਈਐ ਸਰਬ ਨਿਧਾਨਾ ॥

naanak naam niranjan gaaeeai; paaeeai sarab nidhaanaa |

Sant Singh KhalsaO Nanak, singing the Naam, the Name of the Immaculate Lord, all treasures are obtained.
Manmohan SinghNanak, singing the immaculate Lord's Name, all the treasure are obtained.
Manmohan Singh (Punjabi)ਨਾਨਕ, ਪਵਿੱਤ੍ਰ ਪ੍ਰਭੂ ਦੇ ਨਾਮ ਦਾ ਗਾਇਨ ਕਰਨ ਦੁਆਰਾ ਸਾਰੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਜਬ ਤਿਸ ਨਿਰੰਜਨ ਕੇ ਨਾਮ ਕੋ ਗਾਈਐ ਤਬ ਸਰਬ (ਨਿਧਾਨਾ) ਨਿਧੋਂ ਕਾ ਘਰ ਵਾਹਿਗੁਰੂ ਪਾਇ ਲੇਈਤਾ ਹੈ॥
Prof. Sahib Singhਹੇ ਨਾਨਕ! ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ,

ਪਦ ਅਰਥ ਨਿਰੰਜਨੁ = ਮਾਇਆ ਤੋਂ ਨਿਰਲੇਪ (ਨਿਰ-ਅੰਜਨੁ। ਅੰਜਨੁ = ਮਾਇਆ ਦੀ ਕਾਲਖ)। ਨਿਧਾਨ = ਖ਼ਜ਼ਾਨੇ।

SikhNet (Spanish)Dice Nanak, si uno canta el Nombre del Inmaculado Señor, uno será bendecido con todos los Tesoros;

ਕਰਿ ਕਿਰਪਾ ਜਿਸੁ ਦੇਇ ਸੁਆਮੀ; ਬਿਰਲੇ ਕਾਹੂ ਜਾਨਾ ॥੩॥੩॥੨੧॥

kar kirapaa jis dee suaamee; birale kaahoo jaanaa |3|3|21|

Sant Singh KhalsaOnly that rare person, whom the Lord and Master blesses with His Grace, comes to know this. ||3||3||21||
Manmohan SinghSome rare person, whom the Lord mercifully blesses, understands the Name.
Manmohan Singh (Punjabi)ਕੋਈ ਟਾਂਵਾਂ ਟੱਲਾ ਪੁਰਸ਼ ਹੀ, ਜਿਸ ਨੂੰ ਪ੍ਰਭੂ ਰਹਿਮਤ ਧਾਰ ਕੇ ਬਰਕਤ ਬਖਸ਼ਦਾ ਹੈ, ਨਾਮ ਨੂੰ ਸਮਝਦਾ ਹੈ।
Fareedkot Teekaਪਰੰਤੂ ਜਿਸ ਕੋ ਵਹੁ ਸੁਆਮੀ ਅਪਨੀ ਕਿਰਪਾ ਕਰ ਕੇ ਨਾਮ ਦੇਤਾ ਹੈ, ਤਿਸ ਕਿਸੀ ਵਿਰਲੇ ਹੀ ਨੇ ਤਿਸ ਕੇ ਸਰੂਪ ਕੌ ਜਾਣਿਆ ਹੈ॥੩॥੩॥੨੧॥☬ਉਪਦੇਸ਼ ਕਰਤੇ ਹੈਂ:
Prof. Sahib Singhਪਰ (ਇਹ ਭੇਤ) ਕਿਸੇ (ਉਸ) ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ-ਪ੍ਰਭੂ ਆਪ ਮੇਹਰ ਕਰ ਕੇ (ਨਾਮ ਦੀ ਦਾਤਿ) ਦੇਂਦਾ ਹੈ ॥੩॥੩॥੨੧॥

ਪਦ ਅਰਥ ਦੇਇ = ਦੇਂਦਾ ਹੈ। ਕਾਹੂ ਬਿਰਲੇ = ਕਿਸੇ ਵਿਰਲੇ ਮਨੁੱਖ ਨੇ ॥੩॥੩॥੨੧॥

SikhNet (Spanish)ero extraordinario es aquél que conoce el Misterio del Nombre, a través de la Compasión del Señor. (3-3-21)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ਘਰੁ ੨ ਚਉਪਦੇ ॥

dhanaasaree mahalaa 5 ghar 2 chaupade |

Sant Singh KhalsaDhanaasaree, Fifth Mehl, Second House, Chau-Padhay:
Manmohan SinghDhanasri 5th Guru. Chaupadas.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਧਨਾਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Dhanasri, Mejl Guru Aryan, Quinto Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਛੋਡਿ ਜਾਹਿ; ਸੇ ਕਰਹਿ ਪਰਾਲ ॥

chhodd jaeh; se kareh paraal |

Sant Singh KhalsaYou shall have to abandon the straw which you have collected.
Manmohan SinghThou amassest the straw, which thou hast to leave off.
Manmohan Singh (Punjabi)ਤੂੰ ਉਹ ਫੂਸ (ਬਿਨਸਣਹਾਰ ਵਸਤਾਂ) ਇਕੱਤਰ ਕਰਦਾ ਹੈ, ਜਿਸ ਨੂੰ ਤੂੰ ਤਿਆਗ ਜਾਣਾ ਹੈ।
Fareedkot Teekaਹੇ ਭਾਈ! ਜੋ ਪਰਾਲੀ ਵਤ ਖਾਲੀ ਧੰਧੇ ਛੋਡ ਜਾਣੇ ਹੈਂ ਤਿਨੋਂ ਕੋ ਹੀ ਕਰਤੇ ਹੈਂ॥
Prof. Sahib Singhਹੇ ਭਾਈ! ਮਾਇਆ-ਵੇੜ੍ਹੇ ਜੀਵ ਉਹੀ ਨਿਕੰਮੇ ਕੰਮ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਆਖ਼ਰ ਛੱਡ ਕੇ ਇਥੋਂ ਚਲੇ ਜਾਂਦੇ ਹਨ।

ਪਦ ਅਰਥ ਜਾਹਿ = ਜਾਂਦੇ ਹਨ। ਕਰਹਿ = ਕਰਦੇ ਹਨ। ਸੇ ਪਰਾਲ = ਉਹ ਵਿਅਰਥ ਕੰਮ {ਪਰਾਲ = ਪਰਾਲੀ; ਮੁੰਜੀ ਦਾ ਨਾੜ}।

SikhNet (Spanish)Eso que uno tendrá que dejar en un momento, a eso nos aferramos;

ਕਾਮਿ. ਨ ਆਵਹਿ; ਸੇ ਜੰਜਾਲ ॥

kaam. na aaveh; se janjaal |

Sant Singh KhalsaThese entanglements shall be of no use to you.
Manmohan SinghWhich avail man not, in those entanglements is he involved.
Manmohan Singh (Punjabi)ਜਿਹੜੇ ਬੰਦੇ ਦੇ ਕਿਸੇ ਕੰਮ ਨਹੀਂ ਆਉਣੇ, ਉਨ੍ਹਾਂ ਵਿਹਾਰਾਂ ਵਿੱਚ ਉਹ ਉਲਝਿਆ ਹੋਇਆ ਹੈ।
Fareedkot Teekaਸੋ ਜੰਜਾਲ ਅੰਤ ਕੌ ਕਾਮ ਨਹੀਂ ਆਵੈਂਗੇ॥
Prof. Sahib Singhਉਹੀ ਜੰਜਾਲ ਸਹੇੜੀ ਰੱਖਦੇ ਹਨ, ਜੇਹੜੇ ਇਹਨਾਂ ਦੇ ਕਿਸੇ ਕੰਮ ਨਹੀਂ ਆਉਂਦੇ।

ਪਦ ਅਰਥ ਕਾਮਿ ਨ ਆਵਹਿ = ਕੰਮ ਨਹੀਂ ਆਉਂਦੇ। ਸੇ = ਉਹ {ਬਹੁ-ਵਚਨ}।

SikhNet (Spanish)en eso que no nos sirve para nada, en eso uno se involucra;

ਸੰਗਿ. ਨ ਚਾਲਹਿ; ਤਿਨ ਸਿਉ ਹੀਤ ॥

sang. na chaaleh; tin siau heet |

Sant Singh KhalsaYou are in love with those things that will not go with you.
Manmohan SinghHe contracts love with those which go not with him.
Manmohan Singh (Punjabi)ਉਹ ਉਨ੍ਹਾਂ ਨਾਲ ਪ੍ਰੇਮ ਕਰਦਾ ਹੈ, ਜੋ ਉਸ ਦੇ ਨਾਲ ਨਹੀਂ ਜਾਂਦੇ,
Fareedkot Teekaਜੋ ਅੰਤ ਕੌ ਸਾਥ ਨਹੀਂ ਚਲੈਂਗੇ ਤਿਨੋਂ ਸਾਥ (ਹੀਤ) ਪ੍ਰੇਮ ਹੈ॥
Prof. Sahib Singhਉਹਨਾਂ ਨਾਲ ਮੋਹ-ਪਿਆਰ ਬਣਾਈ ਰੱਖਦੇ ਹਨ, ਜੇਹੜੇ (ਅੰਤ ਵੇਲੇ) ਨਾਲ ਨਹੀਂ ਜਾਂਦੇ।

ਪਦ ਅਰਥ ਸੰਗਿ = ਨਾਲ। ਹੀਤ = ਹਿਤ, ਪਿਆਰ।

SikhNet (Spanish)de eso que no nos acompaña, de eso uno se enamora;

ਜੋ ਬੈਰਾਈ; ਸੇਈ ਮੀਤ ॥੧॥

jo bairaaee; seee meet |1|

Sant Singh KhalsaYou think that your enemies are friends. ||1||
Manmohan SinghThey, who are his enemies, them, he deems his friends.
Manmohan Singh (Punjabi)ਜਿਹੜੇ ਉਸ ਦੇ ਵੈਰੀ ਹਨ, ਉਨ੍ਹਾਂ ਨੂੰ ਉਹ ਆਪਣੇ ਮਿੱਤਰ ਜਾਣਦਾ ਹੈ।
Fareedkot Teekaਜੋ ਇਸਤ੍ਰੀ ਪੁਤ੍ਰ ਆਦੀ ਹਰੀ ਮਾਰਗ ਕੇ ਵਿਘਨਕਾਰੀ ਇਸ ਜੀਵ ਕੇ ਸਤ੍ਰੂ ਹੈਂ, ਸੋਈ ਇਸ ਨੇ ਮਿਤ੍ਰ ਜਾਣੇ ਹੈਂ॥੧॥
Prof. Sahib Singhਉਹਨਾਂ (ਵਿਕਾਰਾਂ) ਨੂੰ ਮਿੱਤਰ ਸਮਝਦੇ ਰਹਿੰਦੇ ਹਨ ਜੋ (ਅਸਲ ਵਿਚ ਆਤਮਕ ਜੀਵਨ ਦੇ) ਵੈਰੀ ਹਨ ॥੧॥

ਪਦ ਅਰਥ ਬੈਰਾਈ = ਵੈਰੀ ॥੧॥

SikhNet (Spanish)y aquél que es un verdadero enemigo, uno lo hace su amigo. (1)

ਐਸੇ ਭਰਮਿ ਭੁਲੇ ਸੰਸਾਰਾ ॥

aise bharam bhule sansaaraa |

Sant Singh KhalsaIn such confusion, the world has gone astray.
Manmohan SinghIn such misgiving the world is gone astray.
Manmohan Singh (Punjabi)ਐਹੋ ਜੇਹੀ ਗਲਤ ਫਹਿਮੀ ਵਿੱਚ ਜੱਗ ਕੁਰਾਹੇ ਪਿਆ ਹੋਇਆ ਹੈ।
Fareedkot Teekaਹੇ ਵਾਹਿਗੁਰੂ! ਇਸ ਪ੍ਰਕਾਰ ਜੋ ਜੀਵ ਭਰਮ ਕੇ ਬੀਚ ਪੜ ਕਰ ਸੰਸਾਰ ਮੇਂ ਭੂਲੇ ਹੂਏ ਹੈਂ॥
Prof. Sahib Singhਹੇ ਭਾਈ! ਮੂਰਖ ਜਗਤ (ਮਾਇਆ ਦੀ) ਭਟਕਣਾ ਵਿਚ ਪੈ ਕੇ ਅਜੇ ਕੁਰਾਹੇ ਪਿਆ ਹੋਇਆ ਹੈ,

ਪਦ ਅਰਥ ਭਰਮਿ = ਭਰਮ ਵਿਚ। ਭੂਲੇ = ਕੁਰਾਹੇ ਪਿਆ ਹੋਇਆ। ਸੰਸਾਰਾ = ਜਗਤ।

SikhNet (Spanish)Así vive el mundo en el engaño, perdiendo el mérito de la preciosa

ਜਨਮੁ ਪਦਾਰਥੁ; ਖੋਇ ਗਵਾਰਾ ॥ ਰਹਾਉ ॥

janam padaarath; khoe gavaaraa | rahaau |

Sant Singh KhalsaThe foolish mortal wastes this precious human life. ||Pause||
Manmohan SinghThe ignorant man loses the invaluable commodity of human life. Pause.
Manmohan Singh (Punjabi)ਬੇਸਮਝ ਬੰਦਾ ਮਨੁੱਖੀ ਜੀਵਨ ਦੀ ਅਮੋਲਕ ਵਸਤੂ ਨੂੰ ਗੁਆ ਲੈਂਦਾ ਹੈ। ਠਹਿਰਾਉ।
Fareedkot Teekaਤਿਨ ਗਵਾਰੋਂ ਨੇ ਜਨਮ ਪਦਾਰਥ ਕੌ ਖੋਇਆ ਹੈ॥ ਰਹਾਉ ॥
Prof. Sahib Singh(ਕਿ ਆਪਣਾ) ਕੀਮਤੀ ਮਨੁੱਖਾ ਜਨਮ ਗਵਾ ਰਿਹਾ ਹੈ ਰਹਾਉ॥

ਪਦ ਅਰਥ ਖੋਇ = ਗਵਾ ਰਿਹਾ ਹੈ ॥ਰਹਾਉ॥

SikhNet (Spanish)oportunidad de haber nacido en un cuerpo humano. (Pausa)

ਸਾਚੁ ਧਰਮੁ; ਨਹੀ ਭਾਵੈ ਡੀਠਾ ॥

saach dharam; nahee bhaavai ddeetthaa |

Sant Singh KhalsaHe does not like to see Truth and righteousness.
Manmohan SinghHe does not like even to countenance truth and chastity.
Manmohan Singh (Punjabi)ਉਹ ਸੱਚ ਅਤੇ ਪਾਕਦਾਮਨੀ ਨੂੰ ਵੇਖਣਾ ਭੀ ਪਸੰਦ ਨਹੀਂ ਕਰਦਾ।
Fareedkot Teekaਸਚ ਔ ਧਰਮ ਤੌ ਇਸ ਕੌ ਦੇਖਨਾ ਨਹੀਂ ਭਾਵਤਾ ਹੈ॥
Prof. Sahib Singhਹੇ ਭਾਈ! (ਮਾਇਆ-ਵੇੜ੍ਹੇ ਮੂਰਖ ਮਨੁੱਖ ਨੂੰ) ਸਦਾ-ਥਿਰ ਹਰਿ-ਨਾਮ ਸਿਮਰਨ (ਵਾਲਾ) ਧਰਮ ਅੱਖੀਂ ਵੇਖਿਆ ਨਹੀਂ ਭਾਉਂਦਾ।

ਪਦ ਅਰਥ ਸਾਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਭਾਵੈ = ਚੰਗਾ ਲੱਗਦਾ।

SikhNet (Spanish)Uno vive sin querer tener que ver con algo como la

ਝੂਠ ਧੋਹ ਸਿਉ; ਰਚਿਓ ਮੀਠਾ ॥

jhootth dhoh siau; rachio meetthaa |

Sant Singh KhalsaHe is attached to falsehood and deception; they seem sweet to him.
Manmohan SinghDeeming falsehood and deception sweet, he is attached with them.
Manmohan Singh (Punjabi)ਕੂੜ ਅਤੇ ਠੱਗੀ ਠੋਰੀ ਨੂੰ ਮਿੱਠਾ ਜਾਣ ਕੇ ਉਹ ਉਨ੍ਹਾਂ ਨਾਲ ਜੁੜਿਆ ਹੋਇਆ ਹੈ।
Fareedkot Teekaਝੂਠ ਔਰ (ਧੋਹ) ਛਲ ਕੇ ਸਾਥ ਮੀਠਾ ਜਾਨ ਕਰ ਰਚ ਰਹਿਆ ਹੈ॥
Prof. Sahib Singhਝੂਠ ਨੂੰ ਠੱਗੀ ਨੂੰ ਮਿੱਠਾ ਜਾਣ ਕੇ ਇਹਨਾਂ ਨਾਲ ਮਸਤ ਰਹਿੰਦਾ ਹੈ।

ਪਦ ਅਰਥ ਧੋਹ = ਠੱਗੀ। ਸਿਉ = ਨਾਲ। ਮੀਠਾ = ਮਿੱਠਾ (ਜਾਣ ਕੇ)।

SikhNet (Spanish)Religión y la Verdad y en cambio se involucra en la falsedad y en el engaño,

ਦਾਤਿ ਪਿਆਰੀ; ਵਿਸਰਿਆ ਦਾਤਾਰਾ ॥

daat piaaree; visariaa daataaraa |

Sant Singh KhalsaHe loves gifts, but he forgets the Giver.
Manmohan SinghHe, loves gifts and forgets the Giver.
Manmohan Singh (Punjabi)ਉਹ ਦਾਨ ਨੂੰ ਪਿਆਰਦਾ ਹੈ ਤੇ (ਦਾਨ ਦੇਣ ਵਾਲੇ) ਦਾਤੇ ਨੂੰ ਭੁਲਾ ਦਿੰਦਾ ਹੈ।
Fareedkot Teekaਇਸ ਜੀਵ ਕੋ ਦਾਤਿ ਪਿਆਰੀ ਹੈ ਅਰ ਦਾਤਾਰ ਵਿਸਰ ਗਿਆ ਹੈ॥
Prof. Sahib Singhਦਾਤਾਰ-ਪ੍ਰਭੂ ਨੂੰ ਭੁਲਾਈ ਰੱਖਦਾ ਹੈ, ਉਸ ਦੀ ਦਿੱਤੀ ਹੋਈ ਦਾਤਿ ਇਸ ਨੂੰ ਪਿਆਰੀ ਲੱਗਦੀ ਹੈ।
SikhNet (Spanish)y todo, porque uno los siente muy dulces. Nos gusta el regalo, pero no Aquél que lo da y ese pobre mortal

ਜਾਣੈ ਨਾਹੀ ਮਰਣੁ, ਵਿਚਾਰਾ ॥੨॥

jaanai naahee maran, vichaaraa |2|

Sant Singh KhalsaThe wretched creature does not even think of death. ||2||
Manmohan SinghThe wretched creature thinks not of death.
Manmohan Singh (Punjabi)ਇਹ ਭਾਗਹੀਣ ਜੀਵ ਮੌਤ ਦਾ ਖਿਆਲ ਨਹੀਂ ਕਰਦਾ।
Fareedkot Teekaਪੁਨਾ ਅਪਣੇ ਮਰਨੇ ਕੌ ਵਿਚਾਰਾ ਨਹੀਂ ਜਾਣਤਾ ਹੈ॥੨॥
Prof. Sahib Singh(ਮੋਹ ਵਿਚ) ਬੇਬਸ ਹੋਇਆ ਜੀਵ ਆਪਣੀ ਮੌਤ ਨੂੰ ਚੇਤੇ ਨਹੀਂ ਕਰਦਾ ॥੨॥

ਪਦ ਅਰਥ ਮਰਣੁ = ਮੌਤ ॥੨॥

SikhNet (Spanish)no quiere entender que irremediablemente será derrotado por la muerte. (2)

ਵਸਤੁ ਪਰਾਈ ਕਉ ਉਠਿ ਰੋਵੈ ॥

vasat paraaee kau utth rovai |

Sant Singh KhalsaHe cries for the possessions of others.
Manmohan SinghHe weeps for other's commodity.
Manmohan Singh (Punjabi)ਉਹ ਹੋਰਨਾਂ ਦੀ ਵਸਤੂ ਲਈ ਵਿਰਲਾਪ ਕਰਦਾ ਹੈ।
Fareedkot Teekaਨਿਤ ਉਠ ਕਰ ਪਰਾਈ (ਵਸਤੁ) ਬਿਭੂਤੀ ਕੌ ਦੇਖ ਕੇ ਰੋਵਤਾ ਹੈ॥
Prof. Sahib Singhਹੇ ਭਾਈ! (ਭਟਕਣਾ ਵਿਚ ਪਿਆ ਹੋਇਆ ਜੀਵ) ਉਸ ਚੀਜ਼ ਲਈ ਦੌੜ ਦੌੜ ਤਰਲੇ ਲੈਂਦਾ ਹੈ ਜੋ ਆਖ਼ਰ ਬਿਗਾਨੀ ਹੋ ਜਾਣੀ ਹੈ।

ਪਦ ਅਰਥ ਵਸਤੁ = ਚੀਜ਼। ਕਉ = ਦੀ ਖ਼ਾਤਰ। ਉਠਿ = ਉੱਠ ਕੇ। ਰੋਵੈ = ਤਰਲੇ ਲੈਂਦਾ ਹੈ।

SikhNet (Spanish)Eso que pertenece a otro, eso él envidia,

ਕਰਮ ਧਰਮ ਸਗਲਾ ਈ ਖੋਵੈ ॥

karam dharam sagalaa ee khovai |

Sant Singh KhalsaHe forfeits all the merits of his good deeds and religion.
Manmohan SinghHe forfeits the benefit of all his religious deeds.
Manmohan Singh (Punjabi)ਉਹ ਆਪਣੇ ਸਮੂਹ ਧਾਰਮਕ ਕੰਮਾਂ ਦੇ ਲਾਭ ਨੂੰ ਗੁਆ ਲੈਂਦਾ ਹੈ।
Fareedkot Teekaਸੰਪੂਰਨ ਕਰਮ ਧਰਮ ਕੋ ਖੋਵਤਾ ਹੈ॥
Prof. Sahib Singhਆਪਣਾ ਇਨਸਾਨੀ ਫ਼ਰਜ਼ ਸਾਰਾ ਹੀ ਭੁਲਾ ਦੇਂਦਾ ਹੈ।

ਪਦ ਅਰਥ ਸਗਲਾ ਈ = ਸਾਰਾ ਹੀ। ਖੋਵੈ = ਗਵਾ ਲੈਂਦਾ ਹੈ।

SikhNet (Spanish)pues ya ha perdido todo sentido de rectitud y todo sentido del deber.

ਹੁਕਮੁ. ਨ ਬੂਝੈ; ਆਵਣ ਜਾਣੇ ॥

hukam. na boojhai; aavan jaane |

Sant Singh KhalsaHe does not understand the Hukam of the Lord's Command, and so he continues coming and going in reincarnation.
Manmohan SinghHe understands not the Lord's will and continues coming and going.
Manmohan Singh (Punjabi)ਉਹ ਸਾਈਂ ਦੀ ਰਜ਼ਾ ਨੂੰ ਨਹੀਂ ਸਮਝਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਹੁਕਮ ਕੋ ਬੂਝਤਾ ਨਹੀਂ ਹੈ, ਤਿਸੀ ਤੇ ਆਵਨ ਜਾਣੇ ਅਰਥਾਤ ਜਨਮ ਮਰਨ ਮੇਂ ਰਹਿਤਾ ਹੈ॥
Prof. Sahib Singhਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ (ਜਿਸ ਕਰਕੇ ਇਸ ਦੇ ਵਾਸਤੇ) ਜਨਮ ਮਰਨ ਦੇ ਗੇੜ (ਬਣੇ ਰਹਿੰਦੇ ਹਨ)।

ਪਦ ਅਰਥ ਹੁਕਮੁ = ਰਜ਼ਾ। ਆਵਣ ਜਾਣੇ = ਜਨਮ ਮਰਨ ਦੇ ਗੇੜ।

SikhNet (Spanish)Él no realiza la Voluntad del Señor y así va y viene vida tras vida,

ਪਾਪ ਕਰੈ; ਤਾ ਪਛੋਤਾਣੇ ॥੩॥

paap karai; taa pachhotaane |3|

Sant Singh KhalsaHe sins, and then regrets and repents. ||3||
Manmohan SinghHe commits sins and then regrets.
Manmohan Singh (Punjabi)ਉਹ ਗੁਨਾਹ ਅਤੇ ਫਿਰ ਅਫਸੋਸ ਕਰਦਾ ਹੈ।
Fareedkot Teekaਪਾਪੋਂ ਕੋ ਕਰਤਾ ਹੈ, ਤਿਸੀ ਤੇ ਇਹ ਜੀਵ ਪਸਚਾਤਾਪ ਕਰਤਾ ਹੈ॥੩॥☬ਤਾਂ ਤੇ ਐਸੇ ਬੇਨਤੀ ਕਰੋ:
Prof. Sahib Singhਨਿੱਤ ਪਾਪ ਕਰਦਾ ਰਹਿੰਦਾ ਹੈ, ਆਖ਼ਰ ਪਛੁਤਾਂਦਾ ਹੈ ॥੩॥
SikhNet (Spanish)cometiendo error tras error, y todo para que al final se encuentre desahuciado y sin esperanza. (3)

ਜੋ ਤੁਧੁ ਭਾਵੈ; ਸੋ ਪਰਵਾਣੁ ॥

jo tudh bhaavai; so paravaan |

Sant Singh KhalsaWhatever pleases You, Lord, that alone is acceptable.
Manmohan SinghWhatever pleases Thee, O Lord, that alone is acceptable.
Manmohan Singh (Punjabi)ਜੋ ਤੈਨੂੰ ਚੰਗਾ ਲੱਗਦਾ ਹੈ, ਹੇ ਸਾਈਂ ਉਹੀ ਪ੍ਰਮਾਣੀਕ ਹੈ।
Fareedkot Teekaਹੇ ਵਾਹਿਗੁਰੂ! ਜੋ ਤੁਝ ਕੋ ਭਾਵੈ ਸੋਈ ਪਰਵਾਨ ਹੋਤਾ ਹੈ।
Prof. Sahib Singh(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਅਸਾਂ ਜੀਵਾਂ ਨੂੰ ਕਬੂਲ ਹੁੰਦਾ ਹੈ।
SikhNet (Spanish)Todo lo que Te complace, yo lo amo, oh Señor,

ਤੇਰੇ ਭਾਣੇ ਨੋ ਕੁਰਬਾਣੁ ॥

tere bhaane no kurabaan |

Sant Singh KhalsaI am a sacrifice to Your Will.
Manmohan SinghTo Thy will, I am a sacrifice.
Manmohan Singh (Punjabi)ਤੇਰੀ ਰਜ਼ਾ ਉਤੋਂ ਮੈਂ ਬਲਿਹਾਰ ਜਾਂਦਾ ਹਾਂ।
Fareedkot Teekaਤਾਂ ਤੇ ਤੇਰੇ ਭਾਣੇ ਕੋ ਮੈਂ ਕੁਰਬਾਨ ਜਾਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰੀ ਮਰਜ਼ੀ ਤੋਂ ਸਦਕੇ ਹਾਂ।

ਪਦ ਅਰਥ ਨੋ = ਨੂੰ, ਤੋਂ।

SikhNet (Spanish)y ofrezco mi vida en sacrificio a Tu Voluntad.

ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥

naanak gareeb bandaa jan teraa |

Sant Singh KhalsaPoor Nanak is Your slave, Your humble servant.
Manmohan SinghPoor Nanak is a slave and a serf of Thine.
Manmohan Singh (Punjabi)ਗਰੀਬੜਾ ਨਾਨਕ, ਤੇਰਾ ਗੋਲਾ ਅਤੇ ਗੁਮਾਸ਼ਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਜਨੁ ਗਰੀਬ ਤੇਰਾ (ਬੰਦਾ) ਦਾਸ ਹਾਂ॥
Prof. Sahib Singhਗਰੀਬ ਨਾਨਕ ਤੇਰਾ ਦਾਸ ਹੈ ਤੇਰਾ ਗ਼ੁਲਾਮ ਹੈ।

ਪਦ ਅਰਥ ਜਨੁ = ਦਾਸ।

SikhNet (Spanish)Dice Nanak, ese pobre ser es Tu Esclavo, oh Señor,

ਰਾਖਿ ਲੇਇ; ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥

raakh lee; saahib prabh meraa |4|1|22|

Sant Singh KhalsaSave me, O my Lord God Master! ||4||1||22||
Manmohan SinghSo, save, me Thou, O my Lord Master.
Manmohan Singh (Punjabi)ਸੋ ਤੂੰ ਮੇਰੀ ਰੱਖਿਆ ਕਰ, ਹੇ ਮੈਂਡੇ ਸੁਆਮੀ ਮਾਲਕ!
Fareedkot Teekaਹੇ ਮੇਰੇ ਸਾਮ੍ਰਥ ਮਾਲਕ! ਤੂੰ ਮੇਰੇ ਕੋ ਸੰਸਾਰ ਦੁਖ ਸੇ ਬਚਾਇ ਲੇਹੁ॥੪॥੧॥੨੨॥
Prof. Sahib Singhਹੇ ਭਾਈ! ਮੇਰਾ ਮਾਲਕ-ਪ੍ਰਭੂ (ਆਪਣੇ ਦਾਸ ਦੀ ਲਾਜ ਆਪ) ਰੱਖ ਲੈਂਦਾ ਹੈ ॥੪॥੧॥੨੨॥

ਪਦ ਅਰਥ ਸਾਹਿਬੁ = ਮਾਲਕ ॥੪॥੧॥੨੨॥

SikhNet (Spanish)por favor, sálvalo, oh Maestro del Universo. (4-1-22)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਮੋਹਿ ਮਸਕੀਨ; ਪ੍ਰਭੁ ਨਾਮੁ ਅਧਾਰੁ ॥

mohi masakeen; prabh naam adhaar |

Sant Singh KhalsaI am meek and poor; the Name of God is my only Support.
Manmohan SinghFor me, the meek one, the Lord's Name is the prop.
Manmohan Singh (Punjabi)ਸੁਆਮੀ ਦਾ ਨਾਮ ਹੀ ਮੈਂ ਆਜਿਜ਼ ਦਾ ਆਸਰਾ ਹੈ।
Fareedkot Teekaਤਾਂ ਤੇ ਮੈਂ (ਮਸਕੀਨ) ਗਰੀਬ ਕੋ ਪ੍ਰਭੂ ਕੇ ਨਾਮ ਕਾ ਹੀ ਆਸਰਾ ਹੈ॥
Prof. Sahib Singhਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ,

ਪਦ ਅਰਥ ਮੋਹਿ = ਮੈਨੂੰ। ਮਸਕੀਨ = ਆਜਿਜ਼, ਨਿਮਾਣਾ। ਮੋਹਿ ਮਸਕੀਨ = ਮੈਨੂੰ ਨਿਮਾਣੇ ਨੂੰ। ਅਧਾਰੁ = ਆਸਰਾ।

SikhNet (Spanish)Yo, humildemente me apoyo sólo en el Nombre del Señor.

ਖਾਟਣ ਕਉ; ਹਰਿ ਹਰਿ ਰੋਜਗਾਰੁ ॥

khaattan kau; har har rojagaar |

Sant Singh KhalsaThe Name of the Lord, Har, Har, is my occupation and earnings.
Manmohan SinghFor me, the utterance of God's Name is earning of livelihood.
Manmohan Singh (Punjabi)ਮੇਰੇ ਲਈ ਵਾਹਿਗੁਰੂ ਦੇ ਨਾਮ ਦਾ ਉਚਾਰਨ ਹੀ ਰੋਜ਼ੀ ਕਮਾਉਣਾ ਹੈ।
Fareedkot Teekaਖਾਟਣੇ ਕੋ ਮੇਰਾ ਹਰਿ ਹਰਿ ਨਾਮ ਰੁਜਗਾਰ ਹੈ॥
Prof. Sahib Singhਮੇਰੇ ਵਾਸਤੇ ਖੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ।

ਪਦ ਅਰਥ ਖਾਟਣ ਕਉ = ਖੱਟਣ ਵਾਸਤੇ। ਰੋਜਗਾਰੁ = ਰੋਜ਼ੀ ਕਮਾਣ ਲਈ ਕੰਮ।

SikhNet (Spanish)Este es mi comercio y así es como logro atesorar mis riquezas.

ਸੰਚਣ ਕਉ; ਹਰਿ ਏਕੋ ਨਾਮੁ ॥

sanchan kau; har eko naam |

Sant Singh KhalsaI gather only the Lord's Name.
Manmohan SinghI have only the Lord's Name amass.
Manmohan Singh (Punjabi)ਇਕੱਤਰ ਕਰਨ ਲਈ ਮੇਰੇ ਕੋਲ ਕੇਵਲ ਸਾਈਂ ਦਾ ਨਾਮ ਹੈ।
Fareedkot Teekaਸੰਚਣ ਅਰਥਾਤ ਇਕਤ੍ਰ ਕਰਨੇ ਕੋ ਭੀ ਏਕ ਹਰੀ ਕਾ ਨਾਮ ਹੀ ਹੈ॥
Prof. Sahib Singhਮੇਰੇ ਵਾਸਤੇ ਇਕੱਠਾ ਕਰਨ ਲਈ (ਭੀ) ਪਰਮਾਤਮਾ ਦਾ ਨਾਮ ਹੀ ਹੈ।

ਪਦ ਅਰਥ ਸੰਚਣ ਕਉ = ਜਮ੍ਹਾਂ ਕਰਨ ਲਈ।

SikhNet (Spanish)Sólo tengo el Nombre del Señor para atesorar

ਹਲਤਿ ਪਲਤਿ; ਤਾ ਕੈ ਆਵੈ ਕਾਮ ॥੧॥

halat palat; taa kai aavai kaam |1|

Sant Singh KhalsaIt is useful in both this world and the next. ||1||
Manmohan SinghIt avails then (human beings) in this world and the world beyond.
Manmohan Singh (Punjabi)ਇਹ ਇਸ ਲੋਕ ਅਤੇ ਪ੍ਰਲੋਕ ਵਿੱਚ ਸਾਡੇ ਕੰਮ ਆਉਂਦਾ ਹੈ।
Fareedkot Teekaਕਿਉਂਕਿ ਜੋ ਨਾਮ ਕੋ ਜਪਤਾ ਹੈ, ਸੋ ਨਾਮ ਜਾਪ ਤਿਸ ਕੇ ਲੋਕ ਪ੍ਰਲੋਕ ਮੇਂ ਕਾਮ ਆਵੈ, ਭਾਵ ਸਹਾਇਕ ਹੋਤਾ ਹੈ॥੧॥
Prof. Sahib Singh(ਜੇਹੜਾ ਮਨੁੱਖ ਹਰਿ-ਨਾਮ-ਧਨ ਇਕੱਠਾ ਕਰਦਾ ਹੈ) ਇਸ ਲੋਕ ਤੇ ਪਰਲੋਕ ਵਿਚ ਉਸ ਦੇ ਕੰਮ ਆਉਂਦਾ ਹੈ ॥੧॥

ਪਦ ਅਰਥ ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਤਾ ਕੈ ਕਾਮ = ਉਸ ਮਨੁੱਖ ਦੇ ਕੰਮ ॥੧॥

SikhNet (Spanish)y Éste me sirve para aquí y aquí después. (1)

ਨਾਮਿ ਰਤੇ ਪ੍ਰਭ; ਰੰਗਿ ਅਪਾਰ ॥

naam rate prabh; rang apaar |

Sant Singh KhalsaImbued with the Love of the Lord God's Infinite Name,
Manmohan SinghImbued with the infinite love of the Lord's Name,
Manmohan Singh (Punjabi)ਸਾਈਂ ਦੇ ਨਾਮ ਦੀ ਬੇਅੰਤ ਪ੍ਰੀਤ ਵਿੱਚ ਰੰਗੇ ਹੋਏ,
Fareedkot Teekaਜੋ ਪ੍ਰਭੂ ਕੈ (ਰੰਗਿ) ਪ੍ਰੇਮ ਮੇਂ ਰਤੇ ਹੈਂ, ਤਿਨ ਕੋ (ਅਪਾਰ) ਬੇਅੰਤ ਨਾਮੀ ਪ੍ਰਾਪਤਿ ਭਯਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਵਿਚ ਮਸਤ ਹੋ ਕੇ, ਸੰਤ ਜਨ ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ-

ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਰੰਗਿ = ਪ੍ਰੇਮ-ਰੰਗ ਵਿਚ। ਅਪਾਰ = ਬੇਅੰਤ।

SikhNet (Spanish)Los Santos que están imbuidos en el Nombre del Señor,

ਸਾਧ ਗਾਵਹਿ; ਗੁਣ ਏਕ ਨਿਰੰਕਾਰ ॥ ਰਹਾਉ ॥

saadh gaaveh; gun ek nirankaar | rahaau |

Sant Singh Khalsathe Holy Saints sing the Glorious Praises of the One Lord, the Formless Lord. ||Pause||
Manmohan Singhthe saints sing the praise of the one formless God's. Pause.
Manmohan Singh (Punjabi)ਸੰਤ ਇਕ ਸਰੂਪ ਰਹਿਤ ਵਾਹਿਗੁਰੂ ਦੀ ਉਸਤਤੀ ਗਾਇਨ ਕਰਦੇ ਹਨ। ਠਹਿਰਾਉ।
Fareedkot Teekaਐਸੇ ਜਾਨ ਕੇ ਸਾਧੂ ਏਕ ਨਿਰੰਕਾਰ ਕੇ ਗੁਣ ਗਾਵਤੇ ਹੈਂ॥ ਰਹਾਉ ॥
Prof. Sahib Singhਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ ਰਹਾਉ॥

ਪਦ ਅਰਥ ਸਾਧ = ਸੰਤ ਜਨ। ਗਵਹਿ = ਗਾਂਦੇ ਹਨ ॥ਰਹਾਉ॥

SikhNet (Spanish)están infinitamente enamorados del Señor y así cantan las Alabanzas del Único Dios Sin Forma. (Pausa)

ਸਾਧ ਕੀ ਸੋਭਾ; ਅਤਿ ਮਸਕੀਨੀ ॥

saadh kee sobhaa; at masakeenee |

Sant Singh KhalsaThe Glory of the Holy Saints comes from their total humility.
Manmohan SinghIn Complete humility lies the glory of the saints.
Manmohan Singh (Punjabi)ਅਤਿਅੰਤ ਹਲੀਮੀ ਵਿੱਚ ਹੀ ਸੰਤਾਂ ਦੀ ਪ੍ਰਭਤਾ ਹੈ।
Fareedkot Teekaਅਤੀ (ਮਸਕੀਨੀ) ਗਰੀਬੀ ਧਾਰਨੇ ਕਰ ਸੰਤੋਂ ਕੀ ਸੋਭਾ ਹੋਤੀ ਹੈ॥
Prof. Sahib Singhਹੇ ਭਾਈ! ਬਹੁਤ ਨਿਮ੍ਰਤਾ-ਸੁਭਾਉ ਸੰਤ ਦੀ ਸੋਭਾ (ਦਾ ਮੂਲ) ਹੈ,

ਪਦ ਅਰਥ ਅਤਿ ਮਸਕੀਨੀ = ਬਹੁਤ ਨਿਮ੍ਰਤਾ।

SikhNet (Spanish)La Humildad es la única Gloria de los Santos.

ਸੰਤ ਵਡਾਈ; ਹਰਿ ਜਸੁ ਚੀਨੀ ॥

sant vaddaaee; har jas cheenee |

Sant Singh KhalsaThe Saints realize that their greatness rests in the Praises of the Lord.
Manmohan SinghThe saints realise their greatness in God's praise.
Manmohan Singh (Punjabi)ਸਾਧੂ ਆਪਣੀ ਵਿਸ਼ਾਲਤਾ, ਵਾਹਿਗੁਰੂ ਦੀ ਕੀਰਤੀ ਵਿੱਚ ਅਨੁਭਵ ਕਰਦੇ ਹਨ।
Fareedkot Teekaਸੰਤੋਂ ਕੀ ਵਡਿਆਈ ਹਰੀ ਕੇ ਜਸ ਕਰ ਕੇ ਜਾਣੀ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੀ ਸੰਤ ਦੀ ਵਡਿਆਈ (ਦਾ ਕਾਰਨ) ਹੈ।

ਪਦ ਅਰਥ ਚੀਨੀ = ਪਛਾਣੀ। ਜਸੁ = ਸਿਫ਼ਤ-ਸਾਲਾਹ।

SikhNet (Spanish)Los Santos se dan cuenta de su grandeza gracias a las Alabanzas a Dios.

ਅਨਦੁ ਸੰਤਨ ਕੈ; ਭਗਤਿ ਗੋਵਿੰਦ ॥

anad santan kai; bhagat govind |

Sant Singh KhalsaMeditating on the Lord of the Universe, the Saints are in bliss.
Manmohan SinghThe saints happiness is in the meditation of the World-Lord.
Manmohan Singh (Punjabi)ਪ੍ਰਭੂ ਭਗਤਾਂ ਦੀ ਖੁਸ਼ੀ ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਵਿੱਚ ਹਨ।
Fareedkot Teekaਗੋਬਿੰਦ ਕੀ ਭਗਤੀ ਕਰ ਕੇ ਸੰਤੋਂ ਕੋ ਆਤਮ ਅਨੰਦ ਹੋਤਾ ਹੈ॥
Prof. Sahib Singhਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿਚ ਆਨੰਦ ਪੈਦਾ ਕਰਦੀ ਹੈ।

ਪਦ ਅਰਥ ਸੰਤਨ ਕੈ = ਸੰਤਾਂ ਦੇ ਹਿਰਦੇ ਵਿਚ।

SikhNet (Spanish)Meditando en el Señor del Universo , los Santos encuentran gozo,

ਸੂਖੁ ਸੰਤਨ ਕੈ; ਬਿਨਸੀ ਚਿੰਦ ॥੨॥

sookh santan kai; binasee chind |2|

Sant Singh KhalsaThe Saints find peace, and their anxieties are dispelled. ||2||
Manmohan SinghIn it the saints find peace and their anxieties are dispelled.
Manmohan Singh (Punjabi)ਇਸ ਅੰਦਰ ਸਾਧੂ ਸੁੱਖ ਪਾਉਂਦੇ ਹਨ, ਅਤੇ ਉਨ੍ਹਾਂ ਦੇ ਫਿਕਰ ਦੂਰ ਹੋ ਜਾਂਦੇ ਹਨ।
Fareedkot Teekaਸੰਤੋਂ ਕੋ ਸੁਖ ਇਸੀ ਤੇ ਹੈ, ਜੋ ਉਨ ਕੀ ਸਰਬ ਚਿੰਤਾ ਬਿਨਸ ਗਈ ਹੈ॥੨॥
Prof. Sahib Singh(ਭਗਤੀ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ ਵਿਚ ਸੁਖ ਬਣਿਆ ਰਹਿੰਦਾ ਹੈ (ਉਹਨਾਂ ਦੇ ਅੰਦਰੋਂ) ਚਿੰਤਾ ਨਾਸ ਹੋ ਜਾਂਦੀ ਹੈ ॥੨॥

ਪਦ ਅਰਥ ਚਿੰਦ = ਚਿੰਤਾ ॥੨॥

SikhNet (Spanish)Ellos son Grandiosos pues entregan sus preocupaciones a Dios. (2)

ਜਹ ਸਾਧ ਸੰਤਨ; ਹੋਵਹਿ ਇਕਤ੍ਰ ॥

jeh saadh santan; hoveh ikatr |

Sant Singh KhalsaWherever the Holy Saints gather,
Manmohan SinghWhere the saints and sages congregate,
Manmohan Singh (Punjabi)ਜਿਥੇ ਗਿਆਨੀ ਅਤੇ ਰਿਸ਼ੀ ਜੁੜ ਬੈਠਦੇ ਹਨ,
Fareedkot Teekaਜਹਾਂ (ਸਾਧ) ਸ੍ਰੇਸਟ (ਸੰਤਨ) ਸੰਤ ਬਹੁਤੇ ਇਕਤ੍ਰ ਹੋਤੇ ਹੈਂ॥
Prof. Sahib Singhਹੇ ਭਾਈ! ਸਾਧ ਸੰਤ ਜਿੱਥੇ (ਭੀ) ਇਕੱਠੇ ਹੁੰਦੇ ਹਨ,

ਪਦ ਅਰਥ ਜਹ = ਜਿੱਥੇ। ਇਕਤ੍ਰ = ਇਕੱਠੇ।

SikhNet (Spanish)Donde sea que los Santos se congregan, ahí cantan sólo las Alabanzas del Señor,

ਤਹ ਹਰਿ ਜਸੁ ਗਾਵਹਿ; ਨਾਦ ਕਵਿਤ ॥

teh har jas gaaveh; naad kavit |

Sant Singh Khalsathere they sing the Praises of the Lord, in music and poetry.
Manmohan Singhthere, sing they, Lord's praise with music and poetry.
Manmohan Singh (Punjabi)ਉਥੇ ਉਹ ਰਾਗ ਦੇ ਕਵਿਤਾ ਦੁਆਰਾ ਸਾਹਿਬ ਦੀ ਮਾਹਿਮਾ ਗਾਇਨ ਕਰਦੇ ਹਨ।
Fareedkot Teekaਤਹਾਂ (ਨਾਦ) ਵਾਜਿਓਂ ਕੇ ਸਾਥ ਕਬਿਤ ਧ੍ਰੁਵਤ ਆਦੀ ਕਰ ਕੇ ਹਰੀ ਕੇ ਜਸ ਕੋ ਗਾਵਤੇ ਹੈਂ॥
Prof. Sahib Singhਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ (ਹੀ) ਗਾਂਦੇ ਹਨ।

ਪਦ ਅਰਥ ਨਾਦ = ਸਾਜ (ਵਜਾ ਕੇ)। ਕਵਿਤ = ਕਵਿਤਾ (ਪੜ੍ਹ ਕੇ)।

SikhNet (Spanish)esto es, la Música Celestial y la Poesía.

ਸਾਧ ਸਭਾ ਮਹਿ; ਅਨਦ ਬਿਸ੍ਰਾਮ ॥

saadh sabhaa meh; anad bisraam |

Sant Singh KhalsaIn the Society of the Saints, there is bliss and peace.
Manmohan SinghIn the society of saints is bliss and peace.
Manmohan Singh (Punjabi)ਸਤਿ ਸੰਗਤ ਅੰਦਰ ਖੁਸ਼ੀ ਅਤੇ ਆਰਾਮ ਹੈ।
Fareedkot Teekaਜਿਸ ਕਿਸੀ ਕੋ ਅਨੰਦ ਮੇਂ (ਬਿਸ੍ਰਾਮ) ਇਸਥਿਤੀ ਹੋਈ ਹੈ, ਸੋ ਸੰਤੋਂ ਕੀ ਸਭਾ ਮੇਂ ਸੇ ਹੀ ਹੋਈ ਹੈ॥
Prof. Sahib Singhਹੇ ਭਾਈ! ਸੰਤਾਂ ਦੀ ਸੰਗਤਿ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ।

ਪਦ ਅਰਥ ਬਿਸ੍ਰਾਮ = ਸ਼ਾਂਤੀ।

SikhNet (Spanish)En la Sociedad de los Santos se encuentran el Éxtasis y el Contentamiento;

ਉਨ ਸੰਗੁ ਸੋ ਪਾਏ; ਜਿਸੁ ਮਸਤਕਿ ਕਰਾਮ ॥੩॥

aun sang so paae; jis masatak karaam |3|

Sant Singh KhalsaThey alone obtain this Society, upon whose foreheads such destiny is written. ||3||
Manmohan SinghTheir company is obtained by them, on whose forehead such destiny is written.
Manmohan Singh (Punjabi)ਉਨ੍ਹਾਂ ਦੀ ਸੰਗਤ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਉਤੇ ਐਸੀ ਪ੍ਰਾਲਭਧ ਲਿਖੀ ਹੋਈ ਹੈ।
Fareedkot Teekaਉਨ ਸੰਤਨ ਕਾ ਸੰਗ ਸੋ ਪਾਵਤਾ ਹੈ ਜਿਸ ਕੇ ਮਸਤਕ ਮੇਂ ਉਤਮ ਲੇਖ ਲਿਖੇ ਹੋਵੈਂ, ਭਾਵ ਵਡੇ ਕਰਮ ਕਰ ਪਾਈਤਾ ਹੈ॥੩॥
Prof. Sahib Singhਪਰ, ਉਹਨਾਂ ਦੀ ਸੰਗਤਿ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ (ਦਾ ਲੇਖ ਲਿਖਿਆ ਹੋਵੇ) ॥੩॥

ਪਦ ਅਰਥ ਉਨ ਸੰਗੁ = ਉਹਨਾਂ ਦੀ ਸੰਗਤਿ। ਮਸਤਕਿ = ਮੱਥੇ ਉਤੇ। ਕਰਾਮ = ਕਰਮ, ਬਖ਼ਸ਼ਸ਼ ॥੩॥

SikhNet (Spanish)pero sólo consigue encontrar la Compañía de los Santos, aquél que tiene inscrito un gran Destino en su frente. (3)

ਦੁਇ ਕਰ ਜੋੜਿ; ਕਰੀ ਅਰਦਾਸਿ ॥

due kar jorr; karee aradaas |

Sant Singh KhalsaWith my palms pressed together, I offer my prayer.
Manmohan SinghJoining both my hands, I supplicate the Lord.
Manmohan Singh (Punjabi)ਆਪਣੇ ਦੋਨੋਂ ਹੱਥ ਬੰਨ੍ਹ ਕੇ ਮੈਂ ਸਾਈਂ ਅੱਗੇ ਬਿਨੈ ਕਰਦਾ ਹਾਂ।
Fareedkot Teekaਦੋਨੋਂ ਹਾਥ ਜੋੜ ਕਰ ਕੇ ਤਿਨ ਸੰਤੋਂ ਪਾਸ ਅਰਦਾਸ ਕਰਤਾ ਹੂੰ॥
Prof. Sahib Singhਹੇ ਭਾਈ! ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ,

ਪਦ ਅਰਥ ਦੁਇ ਕਰ = ਦੋਵੇਂ ਹੱਥ {ਬਹੁ-ਵਚਨ}। ਕਰੀ = ਕਰੀਂ, ਮੈਂ ਕਰਦਾ ਹਾਂ।

SikhNet (Spanish)Con las palmas juntas, Te rezo, oh Dios, lavo Tus Pies y Te pido,

ਚਰਨ ਪਖਾਰਿ; ਕਹਾਂ ਗੁਣਤਾਸ ॥

charan pakhaar; kahaan gunataas |

Sant Singh KhalsaI wash their feet, and chant the Praises of the Lord, the treasure of virtue.
Manmohan SinghI wash His feet and utter His praise.
Manmohan Singh (Punjabi)ਮੈਂ ਉਸ ਦੇ ਪੈਰ ਧੋਂਦਾ ਅਤੇ ਉਸ ਦੀ ਕੀਰਤੀ ਉਚਾਰਦਾ ਹਾਂ।
Fareedkot Teekaਤਿਨ ਕੇ ਚਰਨੋਂ ਕੋ ਧੋਇ ਕਰ ਕੇ (ਤਾਸ) ਤਿਸ ਸਤਿਸੰਗ ਕੇ ਗੁਣੋਂ ਕੋ ਉਚਾਰਨ ਕਰਤਾ ਹੂੰ॥
Prof. Sahib Singhਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾਂ।

ਪਦ ਅਰਥ ਪਖਾਰਿ = ਧੋ ਕੇ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।

SikhNet (Spanish)oh Tesoro de Virtud, muestra Tu Compasión,

ਪ੍ਰਭ ਦਇਆਲ ਕਿਰਪਾਲ ਹਜੂਰਿ ॥

prabh deaal kirapaal hajoor |

Sant Singh KhalsaO God, merciful and compassionate, let me remain in Your Presence.
Manmohan SinghO Kind and compassionate Lord, I ever remain in thine presence.
Manmohan Singh (Punjabi)ਹੇ ਦਇਆਵਾਨ ਤੇ ਮਿਹਰਬਾਨ ਸੁਆਮੀ! ਮੈਂ ਸਦੀਵ ਹੀ ਤੇਰੀ ਹਜ਼ੂਰੀ ਅੰਦਰ ਰਹਿੰਦਾ ਹਾਂ।
Fareedkot Teekaਤਿਨ ਸੰਤੋਂ ਕੋ ਦਿਆਲ ਪ੍ਰਭੂ ਪ੍ਰਤਖ ਅਰਥਾਤ ਸਾਖ੍ਯਾਤ ਹੈ ਔ ਸੁਭਾਵ ਜਿਨ ਕਾ ਕ੍ਰਿਪਾਲ ਹੈ॥
Prof. Sahib Singhਹੇ ਭਾਈ! ਜੇਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿਚ (ਸਦਾ ਟਿਕੇ ਰਹਿੰਦੇ ਹਨ)
SikhNet (Spanish)oh Señor Bondadoso, para que pueda permanecer siempre en Tu Presencia.

ਨਾਨਕੁ ਜੀਵੈ; ਸੰਤਾ ਧੂਰਿ ॥੪॥੨॥੨੩॥

naanak jeevai; santaa dhoor |4|2|23|

Sant Singh KhalsaNanak lives, in the dust of the Saints. ||4||2||23||
Manmohan SinghNanak lives on the support of the dust of saints feet.
Manmohan Singh (Punjabi)ਹੇ ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਦੇ ਆਸਰੇ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤਿਨ ਸੰਤੋਂ ਕੀ ਚਰਨ ਧੂੜੀ ਪਾਇ ਕਰ ਜੀਵਤਾ ਹੂੰ, ਭਾਵ ਸੇ ਤਿਨ ਕੀ ਧੂੜੀ ਚਾਹਤਾ ਹੂੰ॥੪॥੨॥੨੩॥
Prof. Sahib Singhਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ ॥੪॥੨॥੨੩॥

ਪਦ ਅਰਥ ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਧੂਰਿ = ਚਰਨ-ਧੂੜ ॥੪॥੨॥੨੩॥

SikhNet (Spanish)Nanak vive en el Polvo de los Pies de Tus Santos. (4-2-23)

Open this shabad →

Ang 676 of 1430