ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਫਿਰਤ ਫਿਰਤ ਭੇਟੇ ਜਨ ਸਾਧੂ; ਪੂਰੈ ਗੁਰਿ ਸਮਝਾਇਆ ॥
firat firat bhette jan saadhoo; poorai gur samajhaaeaa |
Sant Singh KhalsaWandering and roaming around, I met the Holy Perfect Guru, who has taught me.
Manmohan SinghWandering and wandering, I have met the saintly person, the Perfect Guru, and he has instructed me.
Manmohan Singh (Punjabi)ਭਟਕਦਿਆਂ, ਭਟਕਦਿਆਂ ਮੈਂ ਸੰਤ ਸਰੂਪ ਪੁਰਸ਼ ਪੂਰਨ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਉਨ੍ਹਾਂ ਨੇ ਮੈਨੂੰ ਸਿੱਖਮਤ ਦਿੱਤੀ ਹੈ।
Fareedkot Teekaਅਨੇਕ ਜਨਮੋਂ ਮੇਂ ਭ੍ਰਮਤਿਆ ਭ੍ਰਮਤਿਆ ਜਬ ਮੈਨੂੰ ਸੰਤ ਜਨ ਮਿਲੇ ਤੌ ਪੂਰੇ ਗੁਰੋਂ ਨੇ ਸਮਝਾਯਾ ਹੈ॥
Prof. Sahib Singhਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ,ਪਦ ਅਰਥ ਫਿਰਤ ਫਿਰਤ = ਭਾਲ ਕਰਦਿਆਂ ਕਰਦਿਆਂ। ਭੇਟੇ = ਮਿਲੇ। ਭੇਟੇ ਜਨ ਸਾਧੂ = (ਜਦੋਂ) ਗੁਰੂ ਪੁਰਖ ਨੂੰ ਮਿਲੇ। ਗੁਰਿ = ਗੁਰੂ ਨੇ। ਆਨ = {अन्य} ਹੋਰ।
SikhNet (Spanish)Después de una gran búsqueda, me encontré con el Santo Guru,
ਆਨ ਸਗਲ ਬਿਧਿ. ਕਾਂਮਿ ਨ ਆਵੈ; ਹਰਿ ਹਰਿ ਨਾਮੁ ਧਿਆਇਆ ॥੧॥
aan sagal bidh. kaam na aavai; har har naam dhiaaeaa |1|
Sant Singh KhalsaAll other devices did not work, so I meditate on the Name of the Lord, Har, Har. ||1||
Manmohan SinghAll other devices avail not, so I meditate only on the Lord God's Name.
Manmohan Singh (Punjabi)ਹੋਰ ਸਾਰੇ ਢੰਗ (ਉਪਾ) ਕਿਸੇ ਕੰਮ ਨਹੀਂ ਆਉਂਦੇ, ਇਸ ਲਈ ਮੈਂ ਕੇਵਲ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਹੀ ਸਿਮਰਦਾ ਹਾਂ।
Fareedkot Teekaਔਰ ਸੰਪੂਰਣ ਵਿਧੀ ਕਾਮ ਨਹੀਂ ਆਵੈਗੀ, ਇਉਂ ਜਾਣ ਕਰ ਮੈਨੇ ਹਰਿ ਹਰਿ ਨਾਮ ਕੋ ਧਿਆਇਆ ਹੈ॥੧॥
Prof. Sahib Singhਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ॥੧॥ਪਦ ਅਰਥ ਆਨ ਸਗਲ ਬਿਧਿ = ਹੋਰ ਸਾਰੀਆਂ ਜੁਗਤੀਆਂ। ਕਾਂਮਿ = ਕੰਮ ਵਿਚ। ਕਾਂਮਿ ਨ ਆਵੈ = ਲਾਭਦਾਇਕ ਨਹੀਂ ਹੋ ਸਕਦੀ ॥੧॥
SikhNet (Spanish)y él me enseñó que nada en verdad sirve, excepto el Nombre del Señor. (1)
ਤਾ ਤੇ ਮੋਹਿ; ਧਾਰੀ ਓਟ ਗੋਪਾਲ ॥
taa te mohi; dhaaree ott gopaal |
Sant Singh KhalsaFor this reason, I sought the Protection and Support of my Lord, the Cherisher of the Universe.
Manmohan SinghTherefor, I have sought the protection of my Lord, the Cherisher of the universe.
Manmohan Singh (Punjabi)ਇਸ ਵਾਸਤੇ ਮੈਂ ਕੁਲ ਆਲਮ ਦੇ ਪਾਲਣਹਾਰ ਸੁਆਮੀ ਦੀ ਪਨਾਹ ਲਈ ਹੈ।
Fareedkot Teekaਤਾਂ ਤੇ ਮੈਨੇ ਅਬ ਗੋਪਾਲ ਕੀ ਓਟ ਧਾਰੀ ਹੈ॥
Prof. Sahib Singhਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ।ਪਦ ਅਰਥ ਤਾ ਤੇ = ਇਸ ਵਾਸਤੇ। ਮੋਹਿ = ਮੈਂ। ਓਟ = ਆਸਰਾ।
SikhNet (Spanish)Ahora me apoyo sólo en el Único Dios, sí, busco ahora el Refugio de mi Señor Perfecto
ਸਰਨਿ ਪਰਿਓ ਪੂਰਨ ਪਰਮੇਸੁਰ; ਬਿਨਸੇ ਸਗਲ ਜੰਜਾਲ ॥ ਰਹਾਉ ॥
saran pario pooran paramesur; binase sagal janjaal | rahaau |
Sant Singh KhalsaI sought the Sanctuary of the Perfect Transcendent Lord, and all my entanglements were dissolved. ||Pause||
Manmohan SinghI have entered the sanctuary of the Perfect Lord and entanglements are all broken. Pause.
Manmohan Singh (Punjabi)ਮੈਂ ਪੂਰੇ ਪ੍ਰਭੂ ਦੀ ਸ਼ਰਣਾਗਤ ਸੰਭਾਲੀ ਹੈ ਅਤੇ ਮੇਰੀਆਂ ਸਾਰੀਆਂ ਬੇੜੀਆਂ ਕੱਟੀਆਂ ਗਈਆਂ ਹਨ। ਠਹਿਰਾਉ।
Fareedkot Teekaਜਬ ਪੂਰਨ ਪਰਮੇਸਰ ਕੀ ਸ਼ਰਣ ਪੜਾ ਹੂੰ ਤਬ ਮੇਰੇ ਸੰਪੂਰਣ (ਜੰਜਾਲ) ਅਨਰਥ ਬਿਨਸ ਗਏ ਹੈਂ॥ ਰਹਾਉ ॥
Prof. Sahib Singh(ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ ਰਹਾਉ॥
SikhNet (Spanish)y soy liberado de todas mis amarras y relaciones. (Pausa)
ਸੁਰਗ ਮਿਰਤ ਪਇਆਲ ਭੂ ਮੰਡਲ; ਸਗਲ ਬਿਆਪੇ ਮਾਇ ॥
surag mirat peaal bhoo manddal; sagal biaape maae |
Sant Singh KhalsaParadise, the earth, the nether regions of the underworld, and the globe of the world - all are engrossed in Maya.
Manmohan SinghThe Paradise, the firmament, the under-world and the globular earth, are all engrossed in mammon.
Manmohan Singh (Punjabi)ਬਹਿਸ਼ਤ, ਆਕਾਸ਼, ਪਾਤਾਲ ਅਤੇ ਧਰਤੀ ਦਾ ਗੋਲਾਕਾਰ, ਸਾਰੇ ਮਾਇਆ ਅੰਦਰ ਖੱਚਤ ਹੋਏ ਹੋਏ ਹਨ।
Fareedkot Teekaਸ੍ਵਰਗ ਔ (ਮਿਰਤ) ਜਮ ਲੋਕ ਮੇਂ ਔ (ਪਇਆਲ) ਪਤਾਲ, (ਭੂ ਮੰਡਲ) ਪ੍ਰਿਥਵੀ ਮੰਡਲ ਆਦੀ ਸਰਬ ਅਸਥਾਨੋਂ ਮੇਂ ਮਾਇਆ ਬਿਆਪਤੀ ਹੈ॥
Prof. Sahib Singhਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ।ਪਦ ਅਰਥ ਸੁਰਗ = ਦੇਵ-ਲੋਕ। ਮਿਰਤ = ਮਾਤ-ਲੋਕ। ਪਇਆਲ = ਪਾਤਾਲ। ਭੂ ਮੰਡਲ = ਸਾਰੀਆਂ ਧਰਤੀਆਂ। ਬਿਆਪੇ = ਗ੍ਰਸੇ ਹੋਏ ਹਨ। ਮਾਇ = ਮਾਇਆ (ਵਿਚ)। ਜੀਅ = ਜਿੰਦ।
SikhNet (Spanish)La Maya se ha impregnado en los cielos, en el mundo mortal y en los bajos mundos,
ਜੀਅ ਉਧਾਰਨ ਸਭ ਕੁਲ ਤਾਰਨ; ਹਰਿ ਹਰਿ ਨਾਮੁ ਧਿਆਇ ॥੨॥
jeea udhaaran sabh kul taaran; har har naam dhiaae |2|
Sant Singh KhalsaTo save your soul, and liberate all your ancestors, meditate on the Name of the Lord, Har, Har. ||2||
Manmohan SinghTo save the soul and to rescue thine entire lineage, meditate thou on the Lord Master's Name.
Manmohan Singh (Punjabi)ਆਪਣੀ ਆਤਮਾ ਨੂੰ ਬਚਾਉਣ ਅਤੇ ਆਪਣੀ ਸਾਰੀ ਵੰਸ਼ ਦਾ ਪਾਰ ਉਤਾਰਾ ਕਰਨ ਲਈ ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ।
Fareedkot Teekaਤਿਸੀ ਤੇ ਜੀਵ ਕੇ ਉਧਾਰਨੇ ਕੋ ਔਰ ਸੰਪੂਰਨ ਕੁਲੋਂ ਕੇ ਤਾਰਨੇ ਕੌ ਏਕ ਹਰਿ ਹਰਿ ਨਾਮ ਕੌ ਹੀ ਧਿਆਇਆ ਹੈ॥੨॥
Prof. Sahib Singhਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ॥੨॥ਪਦ ਅਰਥ ਜੀਅ ਉਧਾਰਨ = ਜਿੰਦ ਨੂੰ (ਮਾਇਆ ਦੇ ਮੋਹ ਤੋਂ) ਬਚਾਣ ਲਈ ॥੨॥
SikhNet (Spanish)y sólo será salvado aquél que contemple el Nombre del Señor. (2)
ਨਾਨਕ ਨਾਮੁ ਨਿਰੰਜਨੁ ਗਾਈਐ; ਪਾਈਐ ਸਰਬ ਨਿਧਾਨਾ ॥
naanak naam niranjan gaaeeai; paaeeai sarab nidhaanaa |
Sant Singh KhalsaO Nanak, singing the Naam, the Name of the Immaculate Lord, all treasures are obtained.
Manmohan SinghNanak, singing the immaculate Lord's Name, all the treasure are obtained.
Manmohan Singh (Punjabi)ਨਾਨਕ, ਪਵਿੱਤ੍ਰ ਪ੍ਰਭੂ ਦੇ ਨਾਮ ਦਾ ਗਾਇਨ ਕਰਨ ਦੁਆਰਾ ਸਾਰੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਜਬ ਤਿਸ ਨਿਰੰਜਨ ਕੇ ਨਾਮ ਕੋ ਗਾਈਐ ਤਬ ਸਰਬ (ਨਿਧਾਨਾ) ਨਿਧੋਂ ਕਾ ਘਰ ਵਾਹਿਗੁਰੂ ਪਾਇ ਲੇਈਤਾ ਹੈ॥
Prof. Sahib Singhਹੇ ਨਾਨਕ! ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ,ਪਦ ਅਰਥ ਨਿਰੰਜਨੁ = ਮਾਇਆ ਤੋਂ ਨਿਰਲੇਪ (ਨਿਰ-ਅੰਜਨੁ। ਅੰਜਨੁ = ਮਾਇਆ ਦੀ ਕਾਲਖ)। ਨਿਧਾਨ = ਖ਼ਜ਼ਾਨੇ।
SikhNet (Spanish)Dice Nanak, si uno canta el Nombre del Inmaculado Señor, uno será bendecido con todos los Tesoros;
ਕਰਿ ਕਿਰਪਾ ਜਿਸੁ ਦੇਇ ਸੁਆਮੀ; ਬਿਰਲੇ ਕਾਹੂ ਜਾਨਾ ॥੩॥੩॥੨੧॥
kar kirapaa jis dee suaamee; birale kaahoo jaanaa |3|3|21|
Sant Singh KhalsaOnly that rare person, whom the Lord and Master blesses with His Grace, comes to know this. ||3||3||21||
Manmohan SinghSome rare person, whom the Lord mercifully blesses, understands the Name.
Manmohan Singh (Punjabi)ਕੋਈ ਟਾਂਵਾਂ ਟੱਲਾ ਪੁਰਸ਼ ਹੀ, ਜਿਸ ਨੂੰ ਪ੍ਰਭੂ ਰਹਿਮਤ ਧਾਰ ਕੇ ਬਰਕਤ ਬਖਸ਼ਦਾ ਹੈ, ਨਾਮ ਨੂੰ ਸਮਝਦਾ ਹੈ।
Fareedkot Teekaਪਰੰਤੂ ਜਿਸ ਕੋ ਵਹੁ ਸੁਆਮੀ ਅਪਨੀ ਕਿਰਪਾ ਕਰ ਕੇ ਨਾਮ ਦੇਤਾ ਹੈ, ਤਿਸ ਕਿਸੀ ਵਿਰਲੇ ਹੀ ਨੇ ਤਿਸ ਕੇ ਸਰੂਪ ਕੌ ਜਾਣਿਆ ਹੈ॥੩॥੩॥੨੧॥☬ਉਪਦੇਸ਼ ਕਰਤੇ ਹੈਂ:
Prof. Sahib Singhਪਰ (ਇਹ ਭੇਤ) ਕਿਸੇ (ਉਸ) ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ-ਪ੍ਰਭੂ ਆਪ ਮੇਹਰ ਕਰ ਕੇ (ਨਾਮ ਦੀ ਦਾਤਿ) ਦੇਂਦਾ ਹੈ ॥੩॥੩॥੨੧॥ਪਦ ਅਰਥ ਦੇਇ = ਦੇਂਦਾ ਹੈ। ਕਾਹੂ ਬਿਰਲੇ = ਕਿਸੇ ਵਿਰਲੇ ਮਨੁੱਖ ਨੇ ॥੩॥੩॥੨੧॥
SikhNet (Spanish)ero extraordinario es aquél que conoce el Misterio del Nombre, a través de la Compasión del Señor. (3-3-21)