ੴ

ਸਿੱਖਬਾਣੀ · SikhBani

ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥

sifat saalaahan teraa hukam rajaaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 100 · 13 lines
Translations

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਸਿਫਤਿ ਸਾਲਾਹਣੁ; ਤੇਰਾ ਹੁਕਮੁ ਰਜਾਈ ॥

sifat saalaahan; teraa hukam rajaaee |

Sant Singh KhalsaTo praise You is to follow Your Command and Your Will.
Manmohan SinghO Lord of Thy will! to obey Thy command is to praise and eulogise Thee.
Manmohan Singh (Punjabi)ਹੇ ਆਪਣੀ ਰਜਾ ਦੇ ਸੁਆਮੀ! ਤੇਰਾ ਫੁਰਮਾਨ ਮੰਨਣਾ ਹੀ ਤੇਰੀ ਕੀਰਤੀ ਤੇ ਉਸਤਤੀ ਕਰਨਾ ਹੈ।
Fareedkot Teekaਹੇ (ਰਜਾਈ) ਰਜਾ ਕੁਨਿੰਦੇ ਪਰਮੇਸ੍ਵਰ! ਤੇਰੀ ਉਸਤੁਤੀ ਕਰੋਂ ਅਰੁ ਹੁਕਮੁ ਮਾਨੋਂ॥
Prof. Sahib Singhਹੇ ਰਜ਼ਾ ਦੇ ਮਾਲਕ-ਪ੍ਰਭੂ! ਤੇਰਾ ਹੁਕਮ (ਸਿਰ-ਮੱਥੇ ਉੱਤੇ ਮੰਨਣਾ) ਤੇਰੀ ਸਿਫ਼ਤ-ਸਾਲਾਹ ਹੀ ਹੈ।

ਪਦ ਅਰਥ ਰਜਾਈ = ਹੇ ਰਜ਼ਾ ਦੇ ਮਾਲਕ!

SikhNet (Spanish)El caminar en Tu Voluntad es una Alabanza,

ਸੋ ਗਿਆਨੁ ਧਿਆਨੁ; ਜੋ ਤੁਧੁ ਭਾਈ ॥

so giaan dhiaan; jo tudh bhaaee |

Sant Singh KhalsaThat which pleases You is spiritual wisdom and meditation.
Manmohan SinghThat alone is the Divine comprehension and visualisation which pleases Thee.
Manmohan Singh (Punjabi)ਕੇਵਲ ਉਹੀ ਈਸ਼ਵਰੀ ਗਿਆਤ ਤੇ ਸੋਚ-ਵਿਚਾਰ ਹੈ ਜਿਹੜੀ ਤੈਨੂੰ ਚੰਗੀ ਲਗਦੀ ਹੈ।
Fareedkot Teekaਜੋ ਗਯਾਨ ਔਰ ਧਿਆਨ ਬ੍ਰਿਤੀ ਤੇਰੇ ਕੋ ਭਾਈ ਹੈ, ਸੋਈ ਸਫਲੁ ਹੈ॥
Prof. Sahib Singhਜੋ ਤੈਨੂੰ ਚੰਗਾ ਲੱਗਦਾ ਹੈ (ਉਸ ਨੂੰ ਭਲਾਈ ਜਾਨਣਾ) ਇਹੀ ਅਸਲ ਗਿਆਨ ਹੈ ਇਹੀ ਅਸਲ ਸਮਾਧੀ ਹੈ।

ਪਦ ਅਰਥ ਜੋ ਤੁਧੁ ਭਾਈ = ਜੋ ਤੈਨੂੰ ਚੰਗਾ ਲੱਗਦਾ ਹੈ।

SikhNet (Spanish)porque solamente lo que Te place a Ti es la Verdadera Sabiduría y Contemplación.

ਸੋਈ ਜਪੁ. ਜੋ ਪ੍ਰਭ ਜੀਉ ਭਾਵੈ; ਭਾਣੈ ਪੂਰ ਗਿਆਨਾ ਜੀਉ ॥੧॥

soee jap. jo prabh jeeo bhaavai; bhaanai poor giaanaa jeeo |1|

Sant Singh KhalsaThat which pleases God is chanting and meditation; to be in harmony with His Will is perfect spiritual wisdom. ||1||
Manmohan SinghThat alone is the meditation which the venerable Lord likes. To abide in His will is the perfect knowledge.
Manmohan Singh (Punjabi)ਕੇਵਲ ਉਹੀ ਹੀ ਸਿਮਰਨ ਹੈ ਜਿਹੜਾ ਪੂਜਯ ਪ੍ਰਭੂ ਨੂੰ ਭਾਉਂਦਾ ਹੈ। ਉਸ ਦੀ ਰਜ਼ਾ ਅੰਦਰ ਰਹਿਣਾ ਹੀ ਮੁਕੰਮਲ ਇਲਮ ਹੈ।
Fareedkot Teekaਹੇ ਪ੍ਰਭ ਜੀ! ਜੋ ਤੇਰੇ ਕੋ ਭਾਵਤਾ ਸੋਈ ਜਪੁ ਹੈ, ਔਰ ਤੇਰੇ ਹੁਕਮ ਮਾਨਣੇ ਕਰ ਕੇ ਹੀ ਪੂਰਨ ਗ੍ਯਾਨ ਹੋਤਾ ਹੈ॥੧॥
Prof. Sahib Singh(ਹੇ ਭਾਈ!) ਜੋ ਕੁਝ ਪ੍ਰਭੂ ਜੀ ਨੂੰ ਭਾਉਂਦਾ ਹੈ (ਉਸ ਨੂੰ ਪਰਵਾਨ ਕਰਨਾ ਹੀ) ਅਸਲ ਜਪ ਹੈ, ਪਰਮਾਤਮਾ ਦੇ ਭਾਣੇ ਵਿਚ ਤੁਰਨਾ ਹੀ ਪੂਰਨ ਗਿਆਨ ਹੈ ॥੧॥

ਪਦ ਅਰਥ ਸੋਈ = ਉਹੀ। ਭਾਣੈ = ਰਜ਼ਾ ਵਿਚ ਰਾਜ਼ੀ ਰਹਿਣਾ। ਪੂਰ = ਪੂਰਨ, ਠੀਕ ॥੧॥

SikhNet (Spanish)Solamente nos elevamos a la Contemplación cuando Te place a Ti, y el fluir en Tu Voluntad es la Perfecta Sabiduría. (1)

ਅੰਮ੍ਰਿਤੁ ਨਾਮੁ ਤੇਰਾ; ਸੋਈ ਗਾਵੈ ॥

amrit naam teraa; soee gaavai |

Sant Singh KhalsaHe alone sings Your Ambrosial Naam,
Manmohan SinghHe alone sings Thine ambrosial Name,
Manmohan Singh (Punjabi)ਉਹ ਤੇਰੇ ਸੁਧਾਰਸ ਨਾਮ ਦਾ ਗਾਇਨ ਕਰਦਾ ਹੈ,
Fareedkot Teekaਤੇਰੇ ਅੰਮ੍ਰਿਤ ਰੂਪ ਨਾਮ ਕੋ ਸੋਈ ਗਾਵਤਾ ਹੈ॥
Prof. Sahib Singhਹੇ ਮਾਲਕ-ਪ੍ਰਭੂ! ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਉਹੀ ਮਨੁੱਖ ਗਾ ਸਕਦਾ ਹੈ,

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।

SikhNet (Spanish)Solamente aquél a quien Tú bendices,

ਜੋ ਸਾਹਿਬ; ਤੇਰੈ ਮਨਿ ਭਾਵੈ ॥

jo saahib; terai man bhaavai |

Sant Singh KhalsaWho is pleasing to Your Mind, O my Lord and Master.
Manmohan Singhwho is pleasing to Thy mind, O Lord!
Manmohan Singh (Punjabi)ਜਿਹੜਾ ਤੇਰੇ ਚਿੱਤ ਨੂੰ ਚੰਗਾ ਲੱਗਦਾ ਹੈ, ਹੇ ਪ੍ਰਭੂ!
Fareedkot Teekaਹੇ ਸਾਹਿਬ! ਜੋ ਤੇਰੇ ਮਨ ਕੋ ਭਾਵਤਾ ਹੈ॥
Prof. Sahib Singhਜੇਹੜਾ ਤੇਰੇ ਮਨ ਵਿਚ (ਤੈਨੂੰ) ਪਿਆਰਾ ਲੱਗਦਾ ਹੈ।

ਪਦ ਅਰਥ ਸਾਹਿਬ = ਹੇ ਸਾਹਿਬ! ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ।

SikhNet (Spanish)Canta Tu Nombre Ambrosial; Tú perteneces a Tus Santos y Tus Santos a Ti.

ਤੂੰ ਸੰਤਨ ਕਾ. ਸੰਤ ਤੁਮਾਰੇ; ਸੰਤ ਸਾਹਿਬ ਮਨੁ ਮਾਨਾ ਜੀਉ ॥੨॥

toon santan kaa. sant tumaare; sant saahib man maanaa jeeo |2|

Sant Singh KhalsaYou belong to the Saints, and the Saints belong to You. The minds of the Saints are attuned to You, O my Lord and Master. ||2||
Manmohan SinghThou art of the saints and the saints are Thine. The saints' mind is domesticated with Thee,
Manmohan Singh (Punjabi)ਤੂੰ ਸਾਧੂਆਂ ਦਾ ਹੈ ਅਤੇ ਸਾਧੂ ਤੇਰੇ ਹਨ ਸਾਧੂਆਂ ਦਾ ਚਿੱਤ ਤੇਰੇ ਨਾਲ ਹਿਲ ਗਿਆ ਹੈ।
Fareedkot Teekaਤੂੰ ਸੰਤੋਂ ਕਾ ਸ੍ਵਾਮੀ ਹੈਂ ਸੰਤ ਤੇਰੇ ਦਾਸ ਹੈਂ, ਹੇ ਸਾਹਿਬੁ! ਸੰਤੋਂ ਕਾ ਮਨੁ ਤੇਰੇ ਮੇਂ ਮਾਨਾ ਹੂਆ ਹੈ॥੨॥
Prof. Sahib Singhਹੇ ਸਾਹਿਬ! ਤੂੰ ਹੀ ਸੰਤਾਂ ਦਾ (ਸਹਾਰਾ) ਹੈਂ, ਸੰਤ ਤੇਰੇ ਆਸਰੇ ਜੀਊਂਦੇ ਹਨ, ਤੇਰੇ ਸੰਤਾਂ ਦਾ ਮਨ ਸਦਾ ਤੇਰੇ (ਚਰਨਾਂ ਵਿਚ) ਜੁੜਿਆ ਰਹਿੰਦਾ ਹੈ ॥੨॥

ਪਦ ਅਰਥ ਮਾਨਾ = ਪਤੀਜਦਾ ਹੈ ॥੨॥

SikhNet (Spanish)Las mentes de los Santos están complacidas Contigo, oh Maestro (2)

ਤੂੰ ਸੰਤਨ ਕੀ; ਕਰਹਿ ਪ੍ਰਤਿਪਾਲਾ ॥

toon santan kee; kareh pratipaalaa |

Sant Singh KhalsaYou cherish and nurture the Saints.
Manmohan SinghO Lord! Thou nurturest Thine saints.
Manmohan Singh (Punjabi)ਹੇ ਸੁਆਮੀ! ਤੂੰ ਆਪਣੇ ਸਾਧੂਆਂ ਦੀ ਪਰਵਰਸ਼ ਕਰਦਾ ਹੈ।
Fareedkot Teekaਤੂੰ ਸੰਤ ਜਨੋਂ ਕੀ ਪਾਲਨਾਂ ਕਰਤਾ ਹੈਂ॥
Prof. Sahib Singhਹੇ ਗੋਪਾਲ-ਪ੍ਰਭੂ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਤੂੰ ਆਪਣੇ ਸੰਤਾਂ ਦੀ ਸਦਾ ਰੱਖਿਆ ਕਰਦਾ ਹੈਂ।

ਪਦ ਅਰਥ ਪ੍ਰਤਿਪਾਲਾ = ਪਾਲਣਾ।

SikhNet (Spanish)Tú te diviertes con los Santos;

ਸੰਤ ਖੇਲਹਿ; ਤੁਮ ਸੰਗਿ ਗੋਪਾਲਾ ॥

sant kheleh; tum sang gopaalaa |

Sant Singh KhalsaThe Saints play with You, O Sustainer of the World.
Manmohan SinghThe saints sport with Thee, O World-Nurserer!
Manmohan Singh (Punjabi)ਸਾਧੂ ਤੇਰੇ ਨਾਲ ਖੇਡਦੇ ਹਨ, ਹੇ ਸੰਸਾਰ ਦੇ ਪ੍ਰਤਿਪਾਲਕ!
Fareedkot Teekaਹੇ ਗੋਪਾਲ! ਸੰਤ ਤੇਰੇ ਸਾਥ ਖੇਲ ਰਹੇ ਹੈਂ॥
Prof. Sahib Singhਤੇਰੇ ਚਰਨਾਂ ਵਿਚ ਜੁੜੇ ਰਹਿ ਕੇ ਸੰਤ ਆਤਮਕ ਆਨੰਦ ਮਾਣਦੇ ਹਨ।

ਪਦ ਅਰਥ ਖੇਲਹਿ = ਆਤਮਕ ਆਨੰਦ ਮਾਣਦੇ ਹਨ। ਤੁਮ ਸੰਗਿ = ਤੇਰੀ ਸੰਗਤਿ ਵਿਚ ਰਹਿ ਕੇ।

SikhNet (Spanish)los Santos juegan llenos de Amor Contigo, oh Gopal;

ਅਪੁਨੇ ਸੰਤ ਤੁਧੁ ਖਰੇ ਪਿਆਰੇ; ਤੂ ਸੰਤਨ ਕੇ ਪ੍ਰਾਨਾ ਜੀਉ ॥੩॥

apune sant tudh khare piaare; too santan ke praanaa jeeo |3|

Sant Singh KhalsaYour Saints are very dear to You. You are the breath of life of the Saints. ||3||
Manmohan SinghThine saints are very dear to Thee. Thou art the life-breath of Thy saints.
Manmohan Singh (Punjabi)ਤੇਰੇ ਸਾਧੂ ਤੈਨੂੰ ਡਾਢੇ ਮਿਠੜੇ ਲੱਗਦੇ ਹਨ। ਤੂੰ ਆਪਣੇ ਸਾਧੂਆਂ ਦਾ ਜੀਵਨ-ਸੁਆਸ ਹੈ।
Fareedkot Teekaਤੇਰੇ ਕੋ ਅਪਨੇ ਸੰਤ ਖਰੇ ਪ੍ਯਾਰੇ ਹੈਂ, ਔਰ ਤੂੰ ਸੰਤੋਂ ਕਾ ਪ੍ਰਾਨ ਰੂਪ ਹੈਂ॥੩॥
Prof. Sahib Singhਤੈਨੂੰ ਆਪਣੇ ਸੰਤ ਬਹੁਤ ਪਿਆਰੇ ਲੱਗਦੇ ਹਨ, ਤੂੰ ਸੰਤਾਂ ਦੀ ਜਿੰਦ-ਜਾਨ ਹੈਂ ॥੩॥

ਪਦ ਅਰਥ ਖਰੇ = ਬਹੁਤ। ਪ੍ਰਾਨਾ = ਜਿੰਦ-ਜਾਨ, ਅਸਲ ਸਹਾਰਾ ॥੩॥

SikhNet (Spanish)los Santos son Tu Adoración, y Tú, oh mi Amado, eres la Respiración misma de ellos. (3)

ਉਨ ਸੰਤਨ ਕੈ; ਮੇਰਾ ਮਨੁ ਕੁਰਬਾਨੇ ॥

aun santan kai; meraa man kurabaane |

Sant Singh KhalsaMy mind is a sacrifice to those Saints who know You,
Manmohan SinghMy soul is a sacrifice unto those saints,
Manmohan Singh (Punjabi)ਮੇਰੀ ਆਤਮਾ ਉਨ੍ਹਾਂ ਸਾਧੂਆਂ ਉਤੋਂ ਘੋਲੀ ਜਾਂਦੀ ਹੈ,
Fareedkot Teekaਉਨ ਸੰਤ ਜਨੋਂ ਉਪਰ ਮੇਰਾ ਮਨੁ ਕੁਰਬਾਨ ਹੋਤਾ ਹੈ॥
Prof. Sahib Singhਮੇਰਾ ਮਨ ਤੇਰੇ ਉਹਨਾਂ ਸੰਤਾਂ ਤੋਂ ਸਦਾ ਸਦਕੇ ਹੈ,

ਪਦ ਅਰਥ ਕੈ = ਤੋਂ।

SikhNet (Spanish)Mi mente la postro en sacrificio a los Santos, quienes Te han conocido

ਜਿਨ ਤੂੰ ਜਾਤਾ; ਜੋ ਤੁਧੁ ਮਨਿ ਭਾਨੇ ॥

jin toon jaataa; jo tudh man bhaane |

Sant Singh Khalsaand are pleasing to Your Mind.
Manmohan Singhwho recognise Thee and who are pleasing to Thy mind.
Manmohan Singh (Punjabi)ਜਿਹੜੇ ਤੈਨੂੰ ਸਿੰਞਾਣਦੇ ਹਨ ਅਤੇ ਜਿਹੜੇ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ।
Fareedkot Teekaਜਿਨੋਂ ਨੇ ਤੂੰ ਜਾਣਿਆ ਹੈ ਔਰ ਜੋ ਤੇਰੇ ਮਨ ਮੇਂ (ਭਾਨੇ) ਭਾਏ ਹੈਂ॥
Prof. Sahib Singhਜਿਨ੍ਹਾਂ ਨੇ ਤੈਨੂੰ ਪਛਾਣਿਆ ਹੈ (ਤੇਰੇ ਨਾਲ ਡੂੰਘੀ ਸਾਂਝ ਪਾਈ ਹੈ) ਜੇਹੜੇ ਤੈਨੂੰ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ।

ਪਦ ਅਰਥ ਤੂੰ = ਤੈਨੂੰ। ਜਾਤਾ = ਪਛਾਣਿਆ ਹੈ। ਤੁਧੁ ਮਨਿ = ਤੇਰੇ ਮਨ ਵਿਚ।

SikhNet (Spanish)y quienes Tú has preferido en Tu mente.

ਤਿਨ ਕੈ ਸੰਗਿ ਸਦਾ ਸੁਖੁ ਪਾਇਆ; ਹਰਿ ਰਸ ਨਾਨਕ. ਤ੍ਰਿਪਤਿ ਅਘਾਨਾ ਜੀਉ ॥੪॥੧੩॥੨੦॥

tin kai sang sadaa sukh paaeaa; har ras naanak. tripat aghaanaa jeeo |4|13|20|

Sant Singh KhalsaIn their company I have found a lasting peace. Nanak is satisfied and fulfilled with the Sublime Essence of the Lord. ||4||13||20||
Manmohan SinghIn their association I have obtained perpetual peace. With the God's elixir Nanak is sated and satiated.
Manmohan Singh (Punjabi)ਉਨ੍ਹਾਂ ਦੀ ਸੰਗਤ ਅੰਦਰ ਮੈਂ ਸਦੀਵੀ ਆਰਾਮ ਪਾ ਲਿਆ ਹੈ। ਵਾਹਿਗੁਰੂ ਦੇ ਅੰਮ੍ਰਿਤ ਨਾਲ ਨਾਨਕ ਰੱਜ ਤੇ ਧ੍ਰਾਪ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪੁਰਸੋਂ ਨੇ ਤਿਨ ਸੰਤ ਜਨੋਂ ਕਾ ਸੰਗ ਕੀਆ ਹੈ ਤਿਨੋਂ ਨੇ ਸਦਾ ਸੁਖੁ ਪਾਯਾ ਹੈ, ਔਰ ਤਿੰਨ ਕਾ ਮਨੁ ਹਰੀ ਕੇ ਨਾਮ ਕਾ ਰਸੁ ਲੈ ਕਰ ਲੋਕੁ ਪਰਲੋਕੁ ਕੇ ਬਿਸਯੋਂ ਸੇ ਤ੍ਰਿਪਤ ਹੂਆ ਹੈ॥੪॥੧੩॥੨੦॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) (ਜੇਹੜੇ ਵਡਭਾਗੀ) ਉਹਨਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹ ਪਰਮਾਤਮਾ ਦਾ ਨਾਮ ਰਸ ਪੀ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਸਦਾ ਰੱਜੇ ਰਹਿੰਦੇ ਹਨ ॥੪॥੧੩॥੨੦॥

ਪਦ ਅਰਥ ਤ੍ਰਿਪਤਿ ਅਘਾਨਾ = (ਮਾਇਆ ਦੀ ਤ੍ਰਿਸ਼ਨਾ ਵਲੋਂ) ਬਿਲਕੁਲ ਰੱਜ ਗਏ ॥੪॥

SikhNet (Spanish)Estando con ellos, mi mente está tranquila, y Nanak está saciado con la Esencia del Señor. (4-13-20)
Answers quote the Granth verbatim with Ang citations. AI commentary is not Gurbani and not a religious ruling.