ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਵਿਸਰੁ ਨਾਹੀ; ਏਵਡ ਦਾਤੇ ॥
visar naahee; evadd daate |
Sant Singh KhalsaI shall never forget You-You are such a Great Giver!
Manmohan SinghO my so great Bestower! let me not forget Thee.
Manmohan Singh (Punjabi)ਹੇ ਮੇਰੇ ਐਡੇ ਵਡੇ ਦਾਤਾਰ! ਮੈਂ ਤੈਨੂੰ ਨਾਂ ਭੁੱਲਾਂ।
Fareedkot Teekaਹੇ ਐਸੇ ਵੱਡੇ ਦਾਤੇ! ਜੋ ਸਰਬ ਪ੍ਰਪੰਚ ਕੋ ਦਾਤ ਦੇਣ ਵਾਲਾ ਹੈਂ ਤੂੰ ਮੇਰੇ ਕੋ ਵਿਸਰੁ ਨਾਹੀਂ॥
Prof. Sahib Singhਹੇ ਇਤਨੇ ਵੱਡੇ ਦਾਤਾਰ! ਮੈਂ ਤੈਨੂੰ ਕਦੇ ਨਾਹ ਭੁਲਾਵਾਂ,ਪਦ ਅਰਥ ਦਾਤੇ = ਹੇ ਦਾਤਾਰ!
SikhNet (Spanish)Oh Señor Benévolo, ¡que no me olvide de Ti!
ਕਰਿ ਕਿਰਪਾ; ਭਗਤਨ ਸੰਗਿ ਰਾਤੇ ॥
kar kirapaa; bhagatan sang raate |
Sant Singh KhalsaPlease grant Your Grace, and imbue me with the love of devotional worship.
Manmohan SinghShow mercy unto me so that I be imbued with the love of Thine devotees.
Manmohan Singh (Punjabi)ਮੇਰੇ ਉਤੇ ਮਿਹਰਬਾਨੀ ਕਰ ਤਾਂ ਜੋ ਮੈਂ ਤੇਰਿਆਂ ਅਨੁਰਾਗੀਆਂ ਦੀ ਪ੍ਰੀਤ ਨਾਲ ਰੰਗਿਆ ਜਾਵਾਂ।
Fareedkot Teekaਕਿਉਂਕਿ ਆਪ ਕ੍ਰਿਪਾ ਕਰ ਕੇ ਅਪਨੇ ਭਗਤੋਂ ਕੇ ਸਾਥ ਰਤੇ ਹੂਏ ਹੋ॥
Prof. Sahib Singh(ਮੇਰੇ ਉੱਤੇ ਇਹ ਕਿਰਪਾ ਕਰ।) (ਹੇ ਬੇਅੰਤ ਦਾਤਾਂ ਦੇਣ ਵਾਲੇ ਪ੍ਰਭੂ!) ਹੇ ਭਗਤਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ!ਪਦ ਅਰਥ ਸੰਗਿ = ਨਾਲ। ਰਾਤੇ = ਹੇ ਰੱਤੇ ਹੋਏ!
SikhNet (Spanish)Por Tu Misericordia estoy imbuido en el Amor de Tus Devotos.
ਦਿਨਸੁ ਰੈਣਿ ਜਿਉ ਤੁਧੁ ਧਿਆਈ; ਏਹੁ ਦਾਨੁ ਮੋਹਿ ਕਰਣਾ ਜੀਉ ॥੧॥
dinas rain jiau tudh dhiaaee; ehu daan mohi karanaa jeeo |1|
Sant Singh KhalsaIf it pleases You, let me meditate on You day and night; please, grant me this gift! ||1||
Manmohan SinghAs it may please Thee, O Lord! grant me this gift that by day and night I may meditate on Thee.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲਗੇ, ਹੇ ਪ੍ਰਭੂ! ਮੈਨੂੰ ਇਹ ਦਾਤ ਪ੍ਰਦਾਨ ਕਰ ਕਿ ਦਿਨ ਰੈਣ ਮੈਂ ਤੇਰਾ ਸਿਮਰਨ ਕਰਾਂ।
Fareedkot Teekaਤਾਂ ਤੇ (ਮੋਹਿ) ਮੇਰੇ ਕੋ ਏਹੁ ਦਾਨੁ ਕਰੀਏ ਜਿਸ ਕਰ ਕੇ ਦਿਨੁ ਰਾਤਿ (ਤੁਧੁ) ਤੇਰੇ ਕੋ ਧਿਆਵਨਾ ਕਰਾਂ॥੧॥
Prof. Sahib Singhਮੈਨੂੰ ਇਹ ਦਾਨ ਦੇਹ ਕਿ ਜਿਵੇਂ ਹੋ ਸਕੇ ਮੈਂ ਦਿਨ ਰਾਤ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੧॥ਪਦ ਅਰਥ ਰੈਣਿ = ਰਾਤ। ਧਿਆਇ = ਧਿਆਈਂ, ਮੈਂ ਧਿਆਵਾਂ। ਮੋਹਿ = ਮੈਨੂੰ ॥੧॥
SikhNet (Spanish)Oh mi Querido Señor, concédeme este Regalo, que yo pueda meditar en Ti, día y noche.(1)
ਮਾਟੀ ਅੰਧੀ; ਸੁਰਤਿ ਸਮਾਈ ॥
maattee andhee; surat samaaee |
Sant Singh KhalsaInto this blind clay, You have infused awareness.
Manmohan SinghIn the dead dust Thou hast infused comprehension.
Manmohan Singh (Punjabi)ਮੁਰਦਾ ਮਿੱਟੀ ਵਿੱਚ ਤੂੰ ਗਿਆਤ ਫੂਕੀ ਹੈ।
Fareedkot Teekaਪ੍ਰਿਥਵੀ ਆਦਿਕ ਪੰਚ ਤਤ ਰਚਤ ਦੇਹ (ਅੰਧੀ) ਜੜ ਹੈ ਤਿਸ ਕੇ ਬੀਚ ਮੇਂ (ਸੁਰਤਿ) ਗਯਾਤ ਕਯਾ ਚੇਤਨ ਸੱਤਾ (ਸਮਾਈ) ਪ੍ਰਾਪਤਿ ਕਰੀ ਹੈ॥
Prof. Sahib Singhਹੇ ਪ੍ਰਭੂ! (ਸਾਡੇ ਇਸ) ਜੜ੍ਹ ਸਰੀਰ ਵਿਚ ਤੂੰ ਚੇਤਨਤਾ ਪਾ ਦਿੱਤੀ ਹੈ,ਪਦ ਅਰਥ ਮਾਟੀ = ਸਰੀਰ। ਸੁਰਤਿ = ਜੋਤਿ, ਸਮਝ, ਸੋਚਣ ਦੀ ਤਾਕਤ। ਸਮਾਈ = ਲੀਨ ਕਰ ਦਿੱਤੀ, ਪਾਈ।
SikhNet (Spanish)En este polvo inerte de mi cuerpo, Tú me has dado conciencia,
ਸਭ ਕਿਛੁ ਦੀਆ; ਭਲੀਆ ਜਾਈ ॥
sabh kichh deea; bhaleea jaaee |
Sant Singh KhalsaEverything, everywhere which You have given is good.
Manmohan SinghThou hast given me all the things and good places.
Manmohan Singh (Punjabi)ਤੂੰ ਮੈਨੂੰ ਸਾਰਾ ਕੁਝ ਤੇ ਚੰਗੀਆਂ ਥਾਵਾਂ ਦਿੱਤੀਆਂ ਹਨ।
Fareedkot Teekaਪੁਨਾ ਸਭੁ ਕੁਛ ਦੀਆ ਹੈ (ਭਲੀਆ ਜਾਈ) ਚੰਗੇ ਅਸਥਾਨ ਦੀਏ ਹੈਂ॥
Prof. Sahib Singhਤੂੰ (ਸਾਨੂੰ ਜੀਵਾਂ ਨੂੰ) ਸਭ ਕੁਝ ਦਿੱਤਾ ਹੋਇਆ ਹੈ, ਚੰਗੀਆਂ ਥਾਵਾਂ ਦਿੱਤੀਆਂ ਹੋਈਆਂ ਹਨ।ਪਦ ਅਰਥ ਭਲੀਆ = ਚੰਗੀਆਂ। ਜਾਈ = ਥਾਵਾਂ।
SikhNet (Spanish)las cosas buenas y los lugares donde estar.
ਅਨਦ ਬਿਨੋਦ ਚੋਜ ਤਮਾਸੇ; ਤੁਧੁ ਭਾਵੈ ਸੋ ਹੋਣਾ ਜੀਉ ॥੨॥
anad binod choj tamaase; tudh bhaavai so honaa jeeo |2|
Sant Singh KhalsaBliss, joyful celebrations, wondrous plays and entertainment-whatever pleases You, comes to pass. ||2||
Manmohan SinghOf all the joys, merry-makings wonderous plays and entertainments what-so-ever pleases Thee that comes to pass.
Manmohan Singh (Punjabi)ਸਾਰੀਆਂ ਖੁਸ਼ੀਆਂ, ਰੰਗ-ਰਲੀਆਂ, ਅਸਚਰਜ ਕੌਤਕ ਅਤੇ ਦਿਲ ਪਰਚਾਵਿਆਂ ਵਿਚੋਂ ਜੋ ਕੁਝ ਭੀ ਤੈਨੂੰ ਚੰਗਾ ਲੱਗਦਾ ਹੈ ਉਹ ਹੋ ਆਉਂਦਾ ਹੈ।
Fareedkot Teekaਔਰ ਅਨੇਕ ਪ੍ਰਕਾਰ ਕੇ (ਚੋਜ) ਬਿਲਾਸ (ਬਿਨੋਦ) ਕੌਤਕ ਤਮਾਸੇ ਕਰ ਕੇ ਮਨ ਬਾਣੀ ਸਰੀਰ ਕੋ ਅਨੰਦ ਦੀਆ ਹੈ, ਜੋ ਤੈਨੂੰ ਭਾਵਤਾ ਹੈ, ਸੋ ਹੋਤਾ ਹੈ ਅਰ ਅਗੇ ਨੂੰ ਹੋਣਾ ਹੈ॥੨॥
Prof. Sahib Singhਹੇ ਪ੍ਰਭੂ! (ਤੇਰੇ ਪੈਦਾ ਕੀਤੇ ਜੀਵ ਕਈ ਤਰ੍ਹਾਂ ਦੀਆਂ) ਖ਼ੁਸ਼ੀਆਂ ਖੇਡ ਤਮਾਸ਼ੇ ਕਰ ਰਹੇ ਹਨ, ਇਹ ਸਭ ਕੁਝ ਜੋ ਹੋ ਰਿਹਾ ਹੈ ਤੇਰੀ ਰਜ਼ਾ ਅਨੁਸਾਰ ਹੋ ਰਿਹਾ ਹੈ ॥੨॥
SikhNet (Spanish)Oh, Maravilloso es éste, Tu Juego de Amor; todo lo que pasa, ocurre dentro de Tu Voluntad, oh Amado. (2)
ਜਿਸ ਦਾ ਦਿਤਾ; ਸਭੁ ਕਿਛੁ ਲੈਣਾ ॥
jis daa ditaa; sabh kichh lainaa |
Sant Singh KhalsaEverything we receive is a gift from Him
Manmohan Singh(Remember the Lord) whose are all the gift which we receive.
Manmohan Singh (Punjabi)(ਉਸ ਸੁਆਮੀ ਦਾ ਸਿਮਰਣ ਕਰਂ) ਜੀਹਦੀਆਂ ਹਨ ਸਾਰੀਆਂ ਦਾਤਾਂ ਜੋ ਅਸੀਂ ਲੈਂਦੇ ਹਾਂ।
Fareedkot Teekaਹੇ ਮਹਾਰਾਜ! ਜਿਸ ਤੇਰਾ ਦੀਆ ਹੂਆ ਹਮ ਜੀਵੋਂ ਨੇ ਸਭ ਕੁਛੁ ਲੈਣਾ ਕੀਆ ਹੈ॥
Prof. Sahib Singh(ਹੇ ਪ੍ਰਭੂ!) ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਸਾਨੂੰ ਮਿਲ ਰਿਹਾ ਹੈ,
SikhNet (Spanish)Los regalos que recibimos vienen del Señor:
ਛਤੀਹ ਅੰਮ੍ਰਿਤ; ਭੋਜਨੁ ਖਾਣਾ ॥
chhateeh amrit; bhojan khaanaa |
Sant Singh Khalsa-the thirty-six delicious foods to eat,
Manmohan SinghThirty-six kinds of delicious diets to eat, comfortable couches,
Manmohan Singh (Punjabi)ਛਤੀ ਪਰਕਾਰ ਦੇ ਸੁਆਦਲੇ ਖਾਣੇ ਭੁੰਚਣ ਨੂੰ ਆਰਾਮ ਤਲਬ ਪਲੰਘ,
Fareedkot Teeka(ਛਤੀਹ) ਬਹੁਤ ਪ੍ਰਕਾਰ ਕੇ ਭੋਜਨ ਅੰਮ੍ਰਿਤ ਸਮਾਨ ਖਾਣੇ ਕੋ ਦੀਏ ਹੈਂ॥
Prof. Sahib Singh(ਜਿਸ ਦੀ ਮਿਹਰ ਨਾਲ) ਅਨੇਕਾਂ ਕਿਸਮਾਂ ਦਾ ਖਾਣਾ ਅਸੀਂ ਖਾ ਰਹੇ ਹਾਂ,ਪਦ ਅਰਥ ਛਤੀਹ ਅੰਮ੍ਰਿਤ ਭੋਜਨੁ = ਕਈ ਕਿਸਮਾਂ ਦਾ ਵਧੀਆ ਖਾਣਾ।
SikhNet (Spanish)los treinta y seis tipos de delicias,
ਸੇਜ ਸੁਖਾਲੀ ਸੀਤਲੁ ਪਵਣਾ; ਸਹਜ ਕੇਲ ਰੰਗ ਕਰਣਾ ਜੀਉ ॥੩॥
sej sukhaalee seetal pavanaa; sehaj kel rang karanaa jeeo |3|
Sant Singh Khalsacozy beds, cooling breezes, peaceful joy and the experience of pleasure. ||3||
Manmohan Singhcool wind, peaceful revelments and enjoyment of sweet pleasure.
Manmohan Singh (Punjabi)ਠੰਢੀ ਹਵਾ, ਸੁਖਦਾਈ ਰੰਗ-ਰਲੀਆਂ ਅਤੇ ਮਿੱਠੀਆਂ ਮੌਜ ਬਹਾਰਾਂ ਦਾ ਮਾਣਨਾ।
Fareedkot Teekaਪੁਨਾ ਸੇਜ ਸੁਖ ਵਾਲੀ ਔਰ ਸੀਤਲ ਪਵਣ ਦਈ ਹੈ, (ਸਹਜ) ਸੁਤੇ ਹੀ (ਕੇਲ) ਬਿਲਾਸ (ਰੰਗ) ਅਨੰਦ ਕਰਣਾਂ ਕਰਤੇ ਹੈਂ ॥੩॥
Prof. Sahib Singh(ਆਰਾਮ ਕਰਨ ਲਈ) ਸੁਖਦਾਈ ਮੰਜੇ-ਬਿਸਤ੍ਰੇ ਸਾਨੂੰ ਮਿਲੇ ਹੋਏ ਹਨ, ਠੰਢੀ ਹਵਾ ਅਸੀਂ ਮਾਣ ਰਹੇ ਹਾਂ, ਤੇ ਬੇਫ਼ਿਕਰੀ ਦੇ ਕਈ ਖੇਡ ਤਮਾਸ਼ੇ ਕਰਦੇ ਰਹਿੰਦੇ ਹਾਂ (ਉਸ ਨੂੰ ਕਦੀ ਵਿਸਾਰਨਾ ਨਹੀਂ ਚਾਹੀਦਾ) ॥੩॥ਪਦ ਅਰਥ ਸੁਖਾਲੀ = ਸੁਖਦਾਈ। ਪਵਣਾ = ਹਵਾ। ਸਹਜ ਕੇਲ = ਬੇਫ਼ਿਕਰੀ ਦੇ ਕਲੋਲ ॥੩॥
SikhNet (Spanish)una cama suavecita, la brisa refrescante, el gozo de tantas alegrías y comodidades. (3)
ਸਾ ਬੁਧਿ ਦੀਜੈ; ਜਿਤੁ ਵਿਸਰਹਿ ਨਾਹੀ ॥
saa budh deejai; jit visareh naahee |
Sant Singh KhalsaGive me that state of mind, by which I may not forget You.
Manmohan SinghGive me the mind, O Lord! which may forget Thee not.
Manmohan Singh (Punjabi)ਮੈਨੂੰ ਉਹ ਮਨ ਦੇ, ਹੇ ਪ੍ਰੀਤਮ! ਜੋ ਤੈਨੂੰ ਨਾਂ ਭੁੱਲੇ।
Fareedkot Teekaਅਬ ਸੋ ਬੁਧਿ ਦੀਜੀਏ ਜਿਸ ਕਰ ਕੇ ਤੂੰ ਵਿਸਰਿ ਨ ਜਾਵੈ॥
Prof. Sahib Singhਹੇ ਪ੍ਰਭੂ! ਮੈਨੂੰ ਅਜੇਹੀ ਅਕਲ ਦੇ, ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਕਦੇ ਨਾਹ ਭੁਲਾਵਾਂ।ਪਦ ਅਰਥ ਜਿਤੁ = ਜਿਸ (ਬੁਧਿ) ਦੀ ਰਾਹੀਂ।
SikhNet (Spanish)Quisiera tener una mente, oh Amado, que no se olvide de Ti.
ਸਾ ਮਤਿ ਦੀਜੈ; ਜਿਤੁ ਤੁਧੁ ਧਿਆਈ ॥
saa mat deejai; jit tudh dhiaaee |
Sant Singh KhalsaGive me that understanding, by which I may meditate on You.
Manmohan SinghGrant me the understanding by which I may remember Thee.
Manmohan Singh (Punjabi)ਮੈਨੂੰ ਉਹ ਸਮਝ ਪ੍ਰਦਾਨ ਕਰ ਜਿਸ ਦੁਆਰਾ ਮੈਂ ਤੇਰਾ ਅਰਾਧਨ ਕਰਾਂ।
Fareedkot Teekaਔਰ ਐਸੀ (ਮਤਿ) ਸਿਖਯਾ ਦੀਜੀਏ ਜਿਸ ਕਰ ਕੇ ਤੇਰਾ ਧਿਆਨੁ ਕਰਤਾ ਰਹਾਂ॥
Prof. Sahib Singhਮੈਨੂੰ ਉਹੀ ਮਤਿ ਦੇਹ, ਕਿ ਮੈਂ ਤੈਨੂੰ ਸਿਮਰਦਾ ਰਹਾਂ।
SikhNet (Spanish)Quisiera tener la sabiduría de no pensar en nadie más que en Ti.
ਸਾਸ ਸਾਸ ਤੇਰੇ ਗੁਣ ਗਾਵਾ; ਓਟ ਨਾਨਕ ਗੁਰ ਚਰਣਾ ਜੀਉ ॥੪॥੧੨॥੧੯॥
saas saas tere gun gaavaa; ott naanak gur charanaa jeeo |4|12|19|
Sant Singh KhalsaI sing Your Glorious Praises with each and every breath. Nanak takes the Support of the Guru's Feet. ||4||12||19||
Manmohan SinghI sing Thine praises with my every breath, O Lord! Nanak has sought the refuge of the Guru's feet.
Manmohan Singh (Punjabi)ਆਪਣੇ ਹਰ ਸੁਆਸ ਨਾਲ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ, ਹੇ ਸਾਈਂ! ਨਾਨਕ ਨੇ ਗੁਰਾਂ ਦੇ ਪੈਰਾਂ ਦੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੇ ਚਰਨੋਂ ਕਾ ਆਸਰਾ ਲੈ ਕਰ ਸ੍ਵਾਸ ਸ੍ਵਾਸ ਤੇਰੇ ਗੁਣ ਗਾਇਨ ਕਰਾਂ॥੪॥੧੨॥੧੯॥
Prof. Sahib Singhਹੇ ਨਾਨਕ! (ਆਖ-) ਮੈਨੂੰ ਗੁਰੂ ਦੇ ਚਰਨਾਂ ਦਾ ਆਸਰਾ ਦੇਹ, ਤਾਕਿ ਮੈਂ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ ॥੪॥੧੨॥੧੯॥
SikhNet (Spanish)Te alabo con cada respiración y no busco, oh mi Amado, ningún otro refugio más que el del Guru. (4-12-19)