ੴ

ਸਿੱਖਬਾਣੀ · SikhBani

ਤੂੰ ਜਲਨਿਧਿ ਹਮ ਮੀਨ ਤੁਮਾਰੇ ॥

toon jalanidh ham meen tumaare
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 100 · 13 lines
Translations

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਤੂੰ ਜਲਨਿਧਿ; ਹਮ ਮੀਨ ਤੁਮਾਰੇ ॥

toon jalanidh; ham meen tumaare |

Sant Singh KhalsaYou are the Ocean of Water, and I am Your fish.
Manmohan SinghThou art, O Lord! an ocean of water and I am a fish of Thine.
Manmohan Singh (Punjabi)ਤੂੰ ਹੇ ਸਾਹਿਬ! ਪਾਣੀ ਦਾ ਸਮੁੰਦਰ ਹੈਂ ਅਤੇ ਮੈਂ ਤੇਰੀ ਮੱਛੀ ਹਾਂ।
Fareedkot Teekaਹੇ ਮਹਾਰਾਜ! ਤੂੰ ਜਲ ਕਾ (ਨਿਧਿ) ਸਮੁੰਦ੍ਰ ਹੈਂ, ਹਮ ਜੀਵ ਤੇਰੇ ਵਿਖੇ ਰਹਿਨ ਵਾਲੇ ਮਛ ਹੈਂ॥
Prof. Sahib Singh(ਹੇ ਪ੍ਰਭੂ!) ਤੂੰ (ਮਾਨੋ) ਸਮੁੰਦਰ ਹੈਂ ਤੇ ਅਸੀਂ (ਜੀਵ) ਤੇਰੀਆਂ ਮੱਛੀਆਂ ਹਾਂ।

ਪਦ ਅਰਥ ਨਿਧਿ = ਖ਼ਜ਼ਾਨਾ। ਜਲ ਨਿਧਿ = ਸਮੁੰਦਰ। ਮੀਨ = ਮੱਛੀਆਂ।

SikhNet (Spanish)Tú eres el Mar y yo soy un pez nadando en Tu Vastedad.

ਤੇਰਾ ਨਾਮੁ ਬੂੰਦ; ਹਮ ਚਾਤ੍ਰਿਕ ਤਿਖਹਾਰੇ ॥

teraa naam boond; ham chaatrik tikhahaare |

Sant Singh KhalsaYour Name is the drop of water, and I am a thirsty rainbird.
Manmohan SinghI, the thirsty piedcukoo, long for the drop of Thy Name.
Manmohan Singh (Punjabi)ਮੈਂ ਪਿਆਸਾ ਪਪੀਹਾ, ਤੇਰੇ ਨਾਮ ਦੀ ਕਣੀ ਨੂੰ ਤਰਸਦਾ ਹਾਂ।
Fareedkot Teekaਤੇਰਾ ਨਾਮੁ ਜਲ ਕੀ ਬੂੰਦ ਸਮ ਹੈ, ਹਮ ਜੀਵ ਤ੍ਰਿਖਾਤ੍ਰ ਪਪੀਹੇ ਹੈਂ॥
Prof. Sahib Singhਹੇ ਪ੍ਰਭੂ! ਤੇਰਾ ਨਾਮ (ਮਾਨੋ, ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਹੈ, ਤੇ ਅਸੀਂ (ਜੀਵ, ਮਾਨੋ) ਪਿਆਸੇ ਪਪੀਹੇ ਹਾਂ।

ਪਦ ਅਰਥ ਚਾਤ੍ਰਿਕ = ਪਪੀਹੇ। ਤਿਖਹਾਰੇ = ਤ੍ਰੇਹ ਨਾਲ ਘਾਬਰੇ ਹੋਏ।

SikhNet (Spanish)Tú eres la Gota Celestial; yo soy el pájaro Cuclillo que se muere antes de tomar otra agua que no sea la gota de rocío que cae en su pico.

ਤੁਮਰੀ ਆਸ ਪਿਆਸਾ ਤੁਮਰੀ; ਤੁਮ ਹੀ ਸੰਗਿ ਮਨੁ ਲੀਨਾ ਜੀਉ ॥੧॥

tumaree aas piaasaa tumaree; tum hee sang man leenaa jeeo |1|

Sant Singh KhalsaYou are my hope, and You are my thirst. My mind is absorbed in You. ||1||
Manmohan SinghThou art my hope thine is the thirst with me and with (in) Thee my mind is absorbed.
Manmohan Singh (Punjabi)ਤੂੰ ਮੇਰੀ ਉਮੀਦ ਹੈਂ, ਤੂੰ ਮੇਰੀ ਤਰੇਹ ਅਤੇ ਤੇਰੇ ਨਾਲ (ਅੰਦਰ) ਹੀ ਮੇਰਾ ਚਿੱਤ ਸਮਾਇਆ ਹੋਇਆ ਹੈ।
Fareedkot Teekaਤੁਮਾਰੀ ਹੀ ਆਸਾ ਹੈ ਪੁਨਾ ਤੁਮਾਰੇ ਦਰਸਨ ਕੀ (ਪਿਆਸਾ) ਅਤੀ ਤ੍ਰਿਖਾ ਹੈ, ਹਮਾਰਾ ਮਨੁ ਤੇਰੇ ਸੰਗ ਹੀ ਲੀਨ ਹੋ ਰਹਾ ਹੈ॥੧॥
Prof. Sahib Singhਹੇ ਪ੍ਰਭੂ! ਮੈਨੂੰ ਤੇਰੇ ਮਿਲਾਪ ਦੀ ਆਸ ਹੈ ਮੈਨੂੰ ਤੇਰੇ ਨਾਮ ਜਲ ਦੀ ਪਿਆਸ ਹੈ (ਜੇ ਤੇਰੀ ਮਿਹਰ ਹੋਵੇ ਤਾਂ ਮੇਰਾ) ਮਨ ਤੇਰੇ ਹੀ ਚਰਨਾਂ ਵਿਚ ਜੁੜਿਆ ਰਹੇ ॥੧॥

ਪਦ ਅਰਥ ਤੁਮ ਹੀ ਸੰਗਿ = ਤੇਰੇ ਹੀ ਨਾਲ ॥੧॥

SikhNet (Spanish)Tú eres mi Esperanza, Tú eres mi Añoranza y Tú eres el Objeto de mi Meditación.(1)

ਜਿਉ ਬਾਰਿਕੁ; ਪੀ ਖੀਰੁ. ਅਘਾਵੈ ॥

jiau baarik; pee kheer. aghaavai |

Sant Singh KhalsaJust as the baby is satisfied by drinking milk,
Manmohan SinghAs the child is satisfied by quaffing milk,
Manmohan Singh (Punjabi)ਜਿਸ ਤਰ੍ਹਾਂ ਬੱਚਾ ਦੁੱਧ ਛਕ ਕੇ ਰੱਜ ਜਾਂਦਾ ਹੈ,
Fareedkot Teekaਜੈਸੇ ਮਾਤਾ ਕਾ ਦੂਧੁ ਪੀ ਕਰ ਬਾਲਕੁ ਤ੍ਰਿਪਤ ਹੋਤਾ ਹੈ॥
Prof. Sahib Singhਜਿਵੇਂ ਅੰਞਾਣਾ ਬਾਲ (ਆਪਣੀ ਮਾਂ ਦਾ) ਦੁੱਧ ਪੀ ਕੇ ਰੱਜ ਜਾਂਦਾ ਹੈ,

ਪਦ ਅਰਥ ਪੀ = ਪੀ ਕੇ। ਖੀਰੁ = {क्षीर} ਦੁੱਧ। ਅਘਾਵੇ = ਰੱਜ ਜਾਂਦਾ ਹੈ।

SikhNet (Spanish)Así como el bebé está satisfecho con la leche de su madre;

ਜਿਉ ਨਿਰਧਨੁ; ਧਨੁ ਦੇਖਿ. ਸੁਖੁ ਪਾਵੈ ॥

jiau niradhan; dhan dekh. sukh paavai |

Sant Singh Khalsaand the poor person is pleased by seeing wealth,
Manmohan Singhas a poor-man obtains happiness by finding wealth,
Manmohan Singh (Punjabi)ਜਿਸ ਤਰ੍ਹਾਂ ਇਕ ਗਰੀਬ ਦੌਲਤ ਲੱਭ ਪੈਣ ਤੇ ਖੁਸ਼ੀ ਪਾਉਂਦਾ ਹੈ,
Fareedkot Teekaਜੈਸੇ ਨਿਰਧਨੁ ਧਨੁ ਪ੍ਰਾਪਤਿ ਹੂਆ ਦੇਖ ਕੇ ਸੁਖ ਪਾਵਤਾ ਹੈ॥
Prof. Sahib Singhਜਿਵੇਂ (ਕੋਈ) ਕੰਗਾਲ ਮਨੁੱਖ (ਮਿਲਿਆ) ਧਨ ਵੇਖ ਕੇ ਸੁਖ ਮਹਿਸੂਸ ਕਰਦਾ ਹੈ,

ਪਦ ਅਰਥ ਦੇਖਿ = ਵੇਖ ਕੇ।

SikhNet (Spanish)así como los pobres se enloquecen al ver la riqueza;

ਤ੍ਰਿਖਾਵੰਤ. ਜਲੁ ਪੀਵਤ ਠੰਢਾ; ਤਿਉ ਹਰਿ ਸੰਗਿ. ਇਹੁ ਮਨੁ ਭੀਨਾ ਜੀਉ ॥੨॥

trikhaavant. jal peevat tthandtaa; tiau har sang. ihu man bheenaa jeeo |2|

Sant Singh Khalsaand the thirsty person is refreshed by drinking cool water, so is this mind drenched with delight in the Lord. ||2||
Manmohan Singhand as a thirsty person is refreshed by drinking cold water so is this soul drenched with delight in the association of God.
Manmohan Singh (Punjabi)ਤੇ ਜਿਸ ਤਰ੍ਹਾਂ ਤਿਹਾਇਆ ਪੁਰਸ਼ ਸੀਤਲ ਪਾਣੀ ਪਾਨ ਕਰਕੇ ਤਰੋਤਾਜ਼ਾ ਹੋ ਜਾਂਦਾ ਹੈ, ਐਨ ਐਸੇ ਤਰ੍ਹਾਂ ਹੀ ਇਹ ਆਤਮਾ ਵਾਹਿਗੁਰੂ ਦੀ ਸੰਗਤ ਅੰਦਰ ਖੁਸ਼ੀ ਨਾਲ ਭਿੱਜ ਜਾਂਦੀ ਹੈ।
Fareedkot Teekaਪੁਨਾਂ ਜੈਸੇ ਪਿਆਸਾ ਪੁਰਸੁ ਜਲੁ ਠੰਢਾ ਪੀ ਕਰ ਪ੍ਰਸਿੰਨ ਹੋਤਾ ਹੈ, ਤੈਸੇ ਇਹੁ ਮਨੁ, ਹੇ ਹਰੀ! ਤੇਰੇ ਸਾਥ ਭਿਜਾ ਹੂਆ ਸੁਖੀ ਹੋਤਾ ਹੈ, ਭਾਵ ਯਹਿ ਕਿ ਤੇਰਾ ਨਾਮੁ ਸਿਮਰਨ ਕਰ ਕੇ ਅਤੀ ਸੁਖੁ ਹੋਤਾ ਹੈ॥੨॥
Prof. Sahib Singhਜਿਵੇਂ ਕੋਈ ਤ੍ਰਿਹਾਇਆ ਮਨੁੱਖ ਠੰਢਾ ਪਾਣੀ ਪੀ ਕੇ (ਖ਼ੁਸ਼ ਹੁੰਦਾ ਹੈ) ਤਿਵੇਂ (ਹੇ ਪ੍ਰਭੂ! ਜੇ ਤੇਰੀ ਕ੍ਰਿਪਾ ਹੋਵੇ ਤਾਂ) ਮੇਰਾ ਇਹ ਮਨ ਤੇਰੇ ਚਰਨਾਂ ਵਿਚ (ਤੇਰੇ ਨਾਮ-ਜਲ ਨਾਲ) ਭਿੱਜ ਜਾਏ (ਤਾਂ ਮੈਨੂੰ ਖੁਸ਼ੀ ਹੋਵੇ) ॥੨॥

ਪਦ ਅਰਥ ਤ੍ਰਿਖਾਵੰਤੁ = ਤਿਹਾਇਆ ਬੰਦਾ। ਭੀਨਾ = ਭਿੱਜਿਆ ਹੋਇਆ ॥੨॥

SikhNet (Spanish)así como el hombre sediento es refrescado por el agua pura, así está mi mente saciada con el Amor del Señor.(2)

ਜਿਉ ਅੰਧਿਆਰੈ; ਦੀਪਕੁ ਪਰਗਾਸਾ ॥

jiau andhiaarai; deepak paragaasaa |

Sant Singh KhalsaJust as the darkness is lit up by the lamp,
Manmohan SinghAs the lamp lights the darkness,
Manmohan Singh (Punjabi)ਜਿਸ ਤਰ੍ਹਾਂ ਚਰਾਗ ਅਨ੍ਹੇਰੇ ਨੂੰ ਪ੍ਰਕਾਸ਼ ਕਰ ਦਿੰਦਾ ਹੈ,
Fareedkot Teekaਜੈਸੇ ਅੰਧੇਰੇ ਮੇਂ ਦੀਪਕ ਕੇ ਪਰਕਾਸ ਹੋਨੇ ਕਰ ਕੇ ਅਨੰਦ ਹੋਤਾ ਹੈ॥
Prof. Sahib Singhਜਿਵੇਂ ਹਨੇਰੇ ਵਿਚ ਦੀਵਾ ਚਾਨਣ ਕਰਦਾ ਹੈ,

ਪਦ ਅਰਥ ਅੰਧਿਆਰੈ = ਹਨੇਰੇ ਵਿਚ। ਦੀਪਕੁ = ਦੀਵਾ।

SikhNet (Spanish)Como la luz disipa la oscuridad,

ਭਰਤਾ ਚਿਤਵਤ; ਪੂਰਨ ਆਸਾ ॥

bharataa chitavat; pooran aasaa |

Sant Singh Khalsaand the hopes of the wife are fulfilled by thinking about her husband,
Manmohan Singhas the hope of wife thinking of her husband is fulfilled and
Manmohan Singh (Punjabi)ਜਿਸ ਤਰ੍ਹਾਂ ਆਪਣੇ ਕੰਤ ਦਾ ਖਿਆਲ ਕਰਨ ਵਾਲੀ ਵਹੁਟੀ ਦੀ ਉਮੀਦ ਪੂਰੀ ਹੋ ਜਾਂਦੀ ਹੈ,
Fareedkot Teekaਜੈਸੇ ਪਤੀ ਪ੍ਰਦੇਸ ਗਏ ਹੂਏ ਕੋ ਇਸਤ੍ਰੀ (ਚਿਤਵਤ) ਚਿੰਤਨ ਕਰਤੀ ਹੈ, ਪਤੀ ਕੇ ਮਿਲਨੇ ਸੇ ਉਸ ਕੀ ਆਸਾ ਪੂਰਨ ਹੋਤੀ ਹੈ ਤਬ ਬੜਾ ਅਨੰਦੁ ਪ੍ਰਾਪਤਿ ਹੋਤਾ ਹੈ॥
Prof. Sahib Singhਜਿਵੇਂ ਪਤੀ ਦੇ ਮਿਲਾਪ ਦੀ ਤਾਂਘ ਕਰਦਿਆਂ ਕਰਦਿਆਂ ਇਸਤ੍ਰੀ ਦੀ ਆਸ ਪੂਰੀ ਹੁੰਦੀ ਹੈ,

ਪਦ ਅਰਥ ਚਿਤਵਤ = ਚੇਤਾ ਕਰਦਿਆਂ।

SikhNet (Spanish)como las añoranzas de la novia se realizan al estar con su esposo y su mente se muestra enamorada,

ਮਿਲਿ ਪ੍ਰੀਤਮ, ਜਿਉ ਹੋਤ ਅਨੰਦਾ; ਤਿਉ ਹਰਿ ਰੰਗਿ, ਮਨੁ ਰੰਗੀਨਾ ਜੀਉ ॥੩॥

mil preetam, jiau hot anandaa; tiau har rang, man rangeenaa jeeo |3|

Sant Singh Khalsaand people are filled with bliss upon meeting their beloved, so is my mind imbued with the Lord's Love. ||3||
Manmohan Singhas one becomes happy on meeting one's beloved so is my soul imbued with the God's love.
Manmohan Singh (Punjabi)ਜਿਸ ਤਰ੍ਹਾਂ ਜੀਵ ਆਪਣੇ ਪਿਆਰੇ ਨੂੰ ਮਿਲ ਕੇ ਖੁਸ਼ ਹੁੰਦਾ ਹੈ, ਐਨ ਏਸੇ ਤਰ੍ਹਾਂ ਹੀ ਮੇਰੀ ਆਤਮਾ ਹਰੀ ਦੀ ਪ੍ਰੀਤ ਨਾਲ ਰੰਗੀ ਹੋਈ ਹੈ।
Fareedkot Teekaਔਰ ਜੈਸੇ ਮਿਤ੍ਰ ਕੇ ਮਿਲਨੇ ਸੇ ਮਿਤ੍ਰ ਕੋ ਅਨੰਦੁ ਹੋ ਜਾਤਾ ਹੈ ਤੈਸੇ, ਹੇ ਹਰੀ! ਆਪ ਕੇ (ਰੰਗਿ) ਪ੍ਰੇਮ ਮੇਂ (ਰੰਗੀਨਾ) ਰੰਗਾ ਹੂਆ ਮੇਰਾ ਮਨੁ ਅੰਨਦੁ ਹੂਆ ਹੈ॥੩॥
Prof. Sahib Singhਤੇ ਆਪਣੇ ਪ੍ਰੀਤਮ ਨੂੰ ਮਿਲ ਕੇ ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੁੰਦਾ ਹੈ, ਤਿਵੇਂ (ਜਿਸ ਉੱਤੇ ਪ੍ਰਭੂ ਦੀ ਮਿਹਰ ਹੋਵੇ ਉਸਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੩॥

ਪਦ ਅਰਥ ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ। ਰੰਗਿ = ਰੰਗ ਵਿਚ, ਪ੍ਰੇਮ-ਰੰਗ ਵਿਚ ॥੩॥

SikhNet (Spanish)así está mi mente saciada con el Amor del Señor.(3)

ਸੰਤਨ ਮੋ ਕਉ; ਹਰਿ ਮਾਰਗਿ ਪਾਇਆ ॥

santan mo kau; har maarag paaeaa |

Sant Singh KhalsaThe Saints have set me upon the Lord's Path.
Manmohan SinghThe saints have put me on the God's path.
Manmohan Singh (Punjabi)ਸਾਧੂਆਂ ਨੇ ਮੈਨੂੰ ਰੱਬ ਦੇ ਰਾਹੇ ਪਾ ਦਿਤਾ ਹੈ।
Fareedkot Teekaਹੇ ਹਰੀ! ਸੰਤ ਜਨੋਂ ਨੇ ਮੇਰੇ ਕੋ ਤੇਰੇ (ਮਾਰਿਗ) ਰਸਤੇ ਪਾਯਾ ਹੈ॥
Prof. Sahib Singhਹੇ ਨਾਨਕ! (ਆਖ-) ਸੰਤਾਂ ਨੇ ਮੈਨੂੰ ਪਰਮਾਤਮਾ ਦੇ (ਮਿਲਾਪ ਦੇ) ਰਸਤੇ ਉੱਤੇ ਪਾ ਦਿੱਤਾ ਹੈ।

ਪਦ ਅਰਥ ਮੋ ਕਉ = ਮੈਨੂੰ। ਕਉ = ਨੂੰ। ਮਾਰਗਿ = ਰਸਤੇ ਉੱਤੇ।

SikhNet (Spanish)Los Santos me mostraron el camino hacia el Señor.

ਸਾਧ ਕ੍ਰਿਪਾਲਿ; ਹਰਿ ਸੰਗਿ ਗਿਝਾਇਆ ॥

saadh kripaal; har sang gijhaaeaa |

Sant Singh KhalsaBy the Grace of the Holy Saint, I have been attuned to the Lord.
Manmohan SinghThe merciful saint has domesticated me with God.
Manmohan Singh (Punjabi)ਦਇਆਵਾਨ ਸੰਤ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿਤਾ ਹੈ।
Fareedkot Teekaਸੰਤ ਜਨ ਜੋ ਕ੍ਰਿਪਾਲ ਹੈਂ ਤਿਨੋਂ ਨੇ ਹਰੀ ਤੇਰੇ ਸਾਥ ਮੁਝੇ ਗਿਝਾਇ ਦੀਆ ਹੈ, ਅਰਥਾਤ ਆਪ ਵਿਸ੍ਯਕ ਪ੍ਰੇਮ ਵਾਲਾ ਕਰ ਦੀਆ ਹੈ॥
Prof. Sahib Singhਕਿਰਪਾਲ ਗੁਰੂ ਨੇ ਮੈਨੂੰ ਪਰਮਾਤਮਾ ਦੇ ਚਰਨਾਂ ਵਿਚ ਰਹਿਣ ਦੀ ਗੇਝ ਪਾ ਦਿੱਤੀ ਹੈ।

ਪਦ ਅਰਥ ਕ੍ਰਿਪਾਲਿ = ਕ੍ਰਿਪਾਲ ਨੇ। ਸਾਧ ਕ੍ਰਿਪਾਲਿ = ਕ੍ਰਿਪਾਲ ਗੁਰੂ ਨੇ। ਗਿਝਾਇਆ = ਗੇਝ ਪਾ ਦਿੱਤੀ।

SikhNet (Spanish)Es por la Gracia de los Santos que me fui acostumbrando a Su Presencia.

ਹਰਿ ਹਮਰਾ. ਹਮ ਹਰਿ ਕੇ ਦਾਸੇ; ਨਾਨਕ. ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥

har hamaraa. ham har ke daase; naanak. sabad guroo sach deenaa jeeo |4|14|21|

Sant Singh KhalsaThe Lord is mine, and I am the slave of the Lord. O Nanak, the Guru has blessed me with the True Word of the Shabad. ||4||14||21||
Manmohan SinghGod is mine and I am a slave of His, O Nanak! the Guru has given me the True Name.
Manmohan Singh (Punjabi)ਵਾਹਿਗੁਰੂ ਮੇਰਾ ਹੈ ਅਤੇ ਮੈਂ ਉਸ ਦਾ ਗੋਲਾ। ਹੇ ਨਾਨਕ! ਗੁਰਾਂ ਨੇ ਮੈਨੂੰ ਸਚਾ ਨਾਮ ਦਿੱਤਾ ਹੈ।
Fareedkot Teekaਹੇ ਹਰੀ! ਤੂੰ ਹਮਾਰਾ ਸ੍ਵਾਮੀ ਹੈਂ ਹਮ ਆਪ ਕੇ ਦਾਸ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੱਚਾ ਉਪਦੇਸੁ ਮੇਰੇ ਕੋ ਗੁਰੋਂ ਨੇ ਦੀਆ ਹੈ, ਭਾਵ ਏਹ ਕਿ ਸਤਿਗੁਰੋਂ ਦ੍ਵਾਰਾ ਆਪ ਕਾ ਸ੍ਵਰੂਪੁ ਜਾਣਿਆ ਹੈ॥੪॥੧੪॥੨੧॥
Prof. Sahib Singhਹੁਣ ਪਰਮਾਤਮਾ ਮੇਰਾ (ਆਸਰਾ ਬਣ ਗਿਆ ਹੈ), ਮੈਂ ਪਰਮਾਤਮਾ ਦਾ (ਹੀ) ਸੇਵਕ (ਬਣ ਚੁੱਕਾ) ਹਾਂ, ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਸਿਫ਼ਤ-ਸਾਲਾਹ ਦਾ ਸ਼ਬਦ ਬਖ਼ਸ਼ ਦਿੱਤਾ ਹੈ ॥੪॥੧੪॥੨੧॥

ਪਦ ਅਰਥ ਸਚੁ = ਸਦਾ-ਥਿਰ ॥੪॥

SikhNet (Spanish)El Señor se volvió mío, y yo Suyo, porque el Guru me bendijo con el Bani de la Verdadera Palabra.(4-14-21)
Answers quote the Granth verbatim with Ang citations. AI commentary is not Gurbani and not a religious ruling.