ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਮਨੁ ਮਾਣਕੁ ਜਿਨਿ ਪਰਖਿਆ; ਗੁਰਸਬਦੀ ਵੀਚਾਰਿ ॥
man maanak jin parakhiaa; gurasabadee veechaar |
Sant Singh KhalsaSome assay their mind-jewel, and contemplate the Word of the Guru's Shabad.
Manmohan SinghThose who assay their mind-jewel and reflect on the Guru's word;
Manmohan Singh (Punjabi)ਜੋ ਆਪਣੇ ਚਿੱਤ ਦੇ ਜਵੇਹਰ ਨੂੰ ਪਰਖਦੇ ਹਨ ਅਤੇ ਗੁਰਾਂ ਦੀ ਬਾਣੀ ਨੂੰ ਵਿਚਾਰਦੇ ਹਨ;
Fareedkot Teekaਜਿਸ ਨੇ ਗੁਰ ਉਪਦੇਸ਼ ਕੋ ਬੀਚਾਰ ਕਰਿ ਮਨ ਵਿਖੇ ਮਾਣਕ ਰੂਪ ਪਰਮਾਤਮਾ ਕੋ ਪਰਖਿਆ ਹੈ, ਭਾਵ ਯਥਾਰਥ ਜਾਣਿਆ ਹੈ॥
Prof. Sahib Singhਇਹ ਮਨ ਸੁੱਚਾ ਮੋਤੀ ਹੈ, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ (ਇਸ ਸੁੱਚੇ ਮੋਤੀ ਨੂੰ) ਪਰਖ ਲਿਆ ਹੈ,
ਪਦ ਅਰਥ ਮਾਣਕੁ = ਸੁੱਚਾ ਮੋਤੀ। ਜਿਨਿ = ਜਿਸ ਨੇ।
SikhNet (Spanish)En este mundo de la Era de Kali es extraordinario el que medita en la Palabra del Guru
ਸੇ ਜਨ ਵਿਰਲੇ ਜਾਣੀਅਹਿ; ਕਲਜੁਗ ਵਿਚਿ ਸੰਸਾਰਿ ॥
se jan virale jaaneeeh; kalajug vich sansaar |
Sant Singh KhalsaOnly a few of those humble beings are known in this world, in this Dark Age of Kali Yuga.
Manmohan Singha few such persons are known to exist in this world in the Darkage.
Manmohan Singh (Punjabi)ਇਸ ਜਹਾਨ ਅੰਦਰ ਕਾਲੇ ਯੁਗ ਵਿੱਚ ਬਹੁਤ ਹੀ ਥੋੜ੍ਹੇ ਐਹੋ ਜੇਹੇ ਪੁਰਸ਼ਾਂ ਦਾ ਹੋਣਾ ਜਾਣਿਆ ਜਾਂਦਾ ਹੈ।
Fareedkot Teekaਸੋ ਪੁਰਸ ਸੰਸਾਰ ਕੇ ਬੀਚ ਕਲਜੁਗ ਮੇਂ ਵਿਰਲੇ ਹੀ ਜਾਣੀਤੇ ਹੈਂ॥
Prof. Sahib Singhਅਜੇਹੇ ਬੰਦੇ ਇਸ ਸੰਸਾਰ ਵਿਚ ਜਿੱਥੇ ਵਿਕਾਰਾਂ ਦਾ ਪਹਿਰਾ ਹੈ ਬੜੇ ਘੱਟ ਵੇਖੀਦੇ ਹਨ।
ਪਦ ਅਰਥ ਸੰਸਾਰਿ = ਸੰਸਾਰ ਵਿਚ। ਜੁਗ = ਸਮਾ, ਪਹਿਰਾ। ਕਲ = ਕਲੇਸ਼, ਝਗੜੇ, ਵਿਕਾਰ। ਕਲਜੁਗ = ਜਿਥੇ ਵਿਕਾਰਾਂ ਦਾ ਪਹਿਰਾ ਹੈ।
SikhNet (Spanish)y conoce el Valor de la Joya en su mente.
ਆਪੈ ਨੋ ਆਪੁ ਮਿਲਿ ਰਹਿਆ; ਹਉਮੈ ਦੁਬਿਧਾ ਮਾਰਿ ॥
aapai no aap mil rahiaa; haumai dubidhaa maar |
Sant Singh KhalsaOne's self remains blended with the Lord's Self, when egotism and duality are conquered.
Manmohan SinghHe, who silences his ego and double-mindedness, his self remains blended with the Lord's self.
Manmohan Singh (Punjabi)ਜੋ ਆਪਣੀ ਹੰਗਤਾ ਅਤੇ ਦੁਚਿੱਤੇਪਣ ਨੂੰ ਮੇਟ ਸੁਟਦਾ ਹੈ; ਉਸ ਦਾ ਆਪਾ ਪ੍ਰਭੂ ਦੇ ਆਪੇ ਨਾਲ ਅਭੇਦ ਹੋਇਆ ਰਹਿੰਦਾ ਹੈ।
Fareedkot Teekaਜਿਸ ਪੁਰਸ ਨੇ ਹੰਤਾ ਔ (ਦੁਬਿਧਾ) ਦ੍ਵੈਤ ਭਾਵ ਕੋ ਮਾਰਿਆ ਹੈ ਵਹੁ ਅਪਨੇ ਸਰੂਪ ਮੇਂ ਆਪ ਹੀ ਮਿਲਿ ਰਹਿਆ ਹੈ॥
Prof. Sahib Singhਉਸ ਦਾ ਆਪਾ ਹਉਮੈ ਤੇ ਮੇਰ-ਤੇਰ ਨੂੰ ਮਾਰ ਕੇ 'ਆਪੇ' ਨਾਲ ਮਿਲਿਆ ਰਹਿੰਦਾ ਹੈ।
ਪਦ ਅਰਥ ਦੁਬਿਧਾ = ਦੁਚਿੱਤਾ-ਪਨ, ਮੇਰ-ਤੇਰ।
SikhNet (Spanish)Él se encuentra con su Ser Superior y se libera de su ego y de la dualidad.
ਨਾਨਕ ਨਾਮਿ ਰਤੇ ਦੁਤਰੁ ਤਰੇ; ਭਉਜਲੁ ਬਿਖਮੁ ਸੰਸਾਰੁ ॥੨॥
naanak naam rate dutar tare; bhaujal bikham sansaar |2|
Sant Singh KhalsaO Nanak, those who are imbued with the Naam cross over the difficult, treacherous and terrifying world-ocean. ||2||
Manmohan SinghNanak, they who are imbued with the name; They ferry across the difficult, formidable and terrible world-ocean.
Manmohan Singh (Punjabi)ਨਾਨਕ, ਜੋ ਨਾਮ ਨਾਲ ਰੰਗੀਜੇ ਹਨ; ਉਹ ਕਠਨ, ਜ਼ਬਰਦਸਤ ਅਤੇ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮੀ ਮੇਂ ਰਤੇ ਹੈਂ, ਸੋ ਕਠਨ ਸੰਸਾਰ ਸਮੁੰਦ੍ਰ ਜੋ ਹੈ, ਜਨਮ ਮਰਨ ਰੂਪ ਜਿਸ ਮੇਂ ਜਲ ਹੈ ਤਿਸ ਕੋ ਤਰ ਗਏ ਹੈਂ॥੨ ॥
Prof. Sahib Singhਹੇ ਨਾਨਕ! ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ ਉਹ ਇਸ ਡਰਾਉਣੇ ਸੰਸਾਰ-ਸਮੁੰਦਰ ਤੋਂ ਲੰਘ ਜਾਂਦੇ ਹਨ ਜਿਸ ਨੂੰ ਤਰਨਾ ਬੜਾ ਔਖਾ ਹੈ ॥੨॥
ਪਦ ਅਰਥ ਦੁਤਰੁ = ਜਿਸ ਨੂੰ ਤਰਨਾ ਔਖਾ ਹੈ। ਭਉਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ, ਡਰਾਉਣਾ ॥੨॥
SikhNet (Spanish)Dice Nanak, Imbuido en el Nombre, uno cruza el infranqueable mar, pues ese mar es bravo y venenoso. (2)