ਬੂਝਹੁ ਗਿਆਨੀ ਬੂਝਣਾ; ਏਹ ਅਕਥ ਕਥਾ ਮਨ ਮਾਹਿ ॥
boojhahu giaanee boojhanaa; eeh akath kathaa man maeh |
Sant Singh KhalsaO spiritual teachers, understand this: the Unspoken Speech is in the mind.
Manmohan SinghO divine, understand thou this riddle. This sermon of the Ineffable Lord is in the mind.
Manmohan Singh (Punjabi)ਹੇ ਗਿਆਨੀ, ਤੂੰ ਇਸ ਬੁਝਾਰਤ ਨੂੰ ਬੁਝ। ਅਕਹਿ ਸੁਆਮੀ ਦੀ ਇਹ ਧਰਮ-ਵਾਰਤਾ ਰਿਦੇ ਅੰਦਰ ਹੀ ਹੈ।
Fareedkot Teekaਇਹ ਜੋ ਅਕਥ ਕਥਾ ਕਾ ਸਮਝਨਾ ਹੈ, ਸੋ ਮਨ ਕੇ ਬੀਚ ਗਿਆਨੀਆਂ ਦੁਆਰੇ ਸਮਝੋ॥
Prof. Sahib Singhਹੇ ਗਿਆਨਵਾਨ! ਅਕੱਥ ਪ੍ਰਭੂ ਦੀ ਇਹ ਡੂੰਘੀ ਰਾਜ਼ ਵਾਲੀ ਗੱਲ ਆਪਣੇ ਮਨ ਵਿਚ ਸਮਝ।ਪਦ ਅਰਥ ਗਿਆਨੀ = ਹੇ ਗਿਆਨਵਾਨ! ਬੂਝਣਾ = ਬੁਝਾਰਤ, ਡੂੰਘੀ ਗੱਲ। ਅਕਥ ਕਥਾ = ਉਸ ਪ੍ਰਭੂ ਦੀ ਗੱਲ ਜਿਸ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ।
SikhNet (Spanish)Por medio de la Palabra del Guru, conocemos la Puerta del Señor
ਬਿਨੁ ਗੁਰ. ਤਤੁ, ਨ ਪਾਈਐ; ਅਲਖੁ ਵਸੈ ਸਭ ਮਾਹਿ ॥
bin gur. tat, na paaeeai; alakh vasai sabh maeh |
Sant Singh KhalsaWithout the Guru, the essence of reality is not found; the Invisible Lord dwells everywhere.
Manmohan SinghWithout the Guru this quintessence is found not that the Unseen Lord abides in the mind.
Manmohan Singh (Punjabi)ਗੁਰਾਂ ਦੇ ਬਗ਼ੈਰ ਇਸ ਅਸਲੀਅਤ ਦਾ ਪਤਾ ਨਹੀਂ ਲਗਦਾ ਕਿ ਅਣਡਿੱਠ ਸੁਆਮੀ ਹਿਰਦੇ ਅੰਦਰ ਹੀ ਵੱਸਦਾ ਹੈ।
Fareedkot Teekaਗੁਰੋਂ ਬਿਨਾਂ ਇਹ ਤਤ ਨਹੀਂ ਪਾਈਤਾ, ਜੋ ਅਲਖ ਹੈ, ਸੋ ਸਭ ਕੇ ਬੀਚ ਬਸਤਾ ਹੈ॥
Prof. Sahib Singhਅਲੱਖ ਪ੍ਰਭੂ ਵੱਸਦਾ ਤਾਂ ਸਭ ਦੇ ਅੰਦਰ ਹੈ, ਪਰ ਇਹ ਅਸਲੀਅਤ ਗੁਰੂ ਤੋਂ ਬਿਨਾ ਨਹੀਂ ਲੱਭਦੀ।ਪਦ ਅਰਥ ਅਲਖੁ = ਜਿਸ ਦਾ ਕੋਈ ਖ਼ਾਸ ਨਿਸ਼ਾਨ ਨਹੀਂ ਦਿੱਸਦਾ।
SikhNet (Spanish)y en nuestro interior se encuentra el Soporte de la Mansión del Señor.
ਸਤਿਗੁਰੁ ਮਿਲੈ ਤ ਜਾਣੀਐ; ਜਾਂ ਸਬਦੁ ਵਸੈ ਮਨ ਮਾਹਿ ॥
satigur milai ta jaaneeai; jaan sabad vasai man maeh |
Sant Singh KhalsaOne meets the True Guru, and then the Lord is known, when the Word of the Shabad comes to dwell in the mind.
Manmohan SinghWhen the true Guru is met and the Name abides in the mind, then alone is the Lord known.
Manmohan Singh (Punjabi)ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ ਅਤੇ ਨਾਮ ਚਿੱਤ ਅੰਦਰ ਟਿੱਕ ਜਾਂਦਾ ਹੈ, ਕੇਵਲ ਤਦ ਹੀ ਸਾਹਿਬ ਜਾਣਿਆ ਜਾਂਦਾ ਹੈ।
Fareedkot Teekaਜੇ ਸਤਿਗੁਰੂ ਮਿਲੇ ਅਰ ਗੁਰ ਉਪਦੇਸ਼ ਮਨ ਮੇਂ ਵਸ ਜਾਏ ਤਾਂ ਜਾਣੀਤਾ ਹੈ॥
Prof. Sahib Singhਜਦੋਂ ਗੁਰੂ ਮਿਲ ਪਏ ਜਦੋਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸੇ ਤਾਂ ਇਹ ਸਮਝ ਪੈਂਦੀ ਹੈ।
SikhNet (Spanish)Todas las monedas son probadas y las verdaderas son llevadas a Su Tesorería,
ਆਪੁ ਗਇਆ. ਭ੍ਰਮੁ ਭਉ ਗਇਆ; ਜਨਮ ਮਰਨ ਦੁਖ ਜਾਹਿ ॥
aap geaa. bhram bhau geaa; janam maran dukh jaeh |
Sant Singh KhalsaWhen self-conceit departs, doubt and fear also depart, and the pain of birth and death is removed.
Manmohan SinghWhen pride departs, doubt and dread depart, too, and pain of birth and death is removed.
Manmohan Singh (Punjabi)ਜਦ ਹੰਕਾਰ ਦੂਰ ਹੋ ਜਾਂਦਾ ਹੈ, ਸੰਦੇਹ ਅਤੇ ਡਰ ਭੀ ਦੂਰ ਹੋ ਜਾਂਦੇ ਹਨ ਅਤੇ ਜੰਮਣ ਤੇ ਮਰਨ ਦੀ ਪੀੜ ਨਵਿਰਤ ਥੀ ਵੰਝਦੀ ਹੈ।
Fareedkot Teekaਜਿਨ ਕਾ ਆਪਾ ਭਾਵ ਗਿਆ ਹੈ, ਤਿਨ ਕਾ ਭ੍ਰਮ ਭੈ ਚਲਾ ਗਿਆ ਹੈ, ਇਸੀ ਤੇ ਜਨਮ ਮਰਨ ਕਾ ਭੂਖ ਹੀ ਜਾਤਾ ਰਹਿਤਾ ਹੈ॥
Prof. Sahib Singhਜਿਸ ਮਨੁੱਖ ਦੀ 'ਹਉਂ' ਦੂਰ ਹੋ ਜਾਂਦੀ ਹੈ, (ਮਾਇਆ ਦੀ ਖ਼ਾਤਰ) ਭਟਕਣਾ ਮਿਟ ਜਾਂਦੀ ਹੈ (ਮੌਤ ਆਦਿਕ ਦਾ) ਡਰ ਮੁੱਕ ਜਾਂਦਾ ਹੈ, ਉਸ ਦੇ ਸਾਰੀ ਉਮਰ ਦੇ ਦੁੱਖ ਨਾਸ ਹੋ ਜਾਂਦੇ ਹਨ (ਕਿਉਂਕਿ ਜੀਵਨ ਵਿਚ ਦੁੱਖ ਹੁੰਦੇ ਹੀ ਇਹੀ ਹਨ)।ਪਦ ਅਰਥ ਆਪੁ = ਆਪਾ-ਭਾਵ, ਹਉਮੈ। ਭ੍ਰਮੁ = ਭਟਕਣਾ। ਜਨਮ ਮਰਨ ਦੁਖ = ਜੰਮਣ ਤੋਂ ਲੈ ਕੇ ਮੌਤ ਤਕ ਦੇ ਸਾਰੇ ਦੁੱਖ, ਸਾਰੀ ਉਮਰ ਦੇ ਦੁੱਖ।
SikhNet (Spanish)mientras que las falsas no encuentran lugar.
ਗੁਰਮਤਿ ਅਲਖੁ ਲਖਾਈਐ; ਊਤਮ ਮਤਿ ਤਰਾਹਿ ॥
guramat alakh lakhaaeeai; aootam mat taraeh |
Sant Singh KhalsaFollowing the Guru's Teachings, the Unseen Lord is seen; the intellect is exalted, and one is carried across.
Manmohan SinghBy the Guru's wisdom the Unseeable Lord is seen, intellect is rendered sublime and one ferries across.
Manmohan Singh (Punjabi)ਗੁਰਾਂ ਦੀ ਸਿਆਣਪ ਦੁਆਰਾ, ਅਦ੍ਰਿਸ਼ਟ ਸੁਆਮੀ ਵੇਖ ਲਿਆ ਜਾਂਦਾ ਹੈ, ਅਕਲ ਸ੍ਰੇਸ਼ਟ ਥੀ ਵੰਝਦੀ ਹੈ ਅਤੇ ਇਨਸਾਨ ਪਾਰ ਉੱਤਰ ਜਾਂਦਾ ਹੈ।
Fareedkot Teekaਗੁਰੂ ਹੀ ਉਤਮ ਮਤੀਆਂ ਕੋ ਸਿਖਿਆ ਦੇ ਕੇ (ਅਲਖੁ) ਪਰਮਾਤਮਾ ਕੋ ਲਖਾਵਤੇ ਹੈਂ ਪੁੰਨਾ ਤਾਰ ਲੇਤੇ ਹੈਂ॥
Prof. Sahib Singhਜਿਨ੍ਹਾਂ ਨੂੰ ਗੁਰੂ ਦੀ ਮੱਤ ਲਿਆਂ ਰੱਬ ਦਿੱਸ ਪੈਂਦਾ ਹੈ, ਜਿਨ੍ਹਾਂ ਦੀ ਬੁੱਧ ਉੱਜਲ ਹੋ ਜਾਂਦੀ ਹੈ ਉਹ (ਇਹਨਾਂ ਦੁੱਖਾਂ ਦੇ ਸਮੁੰਦਰ ਤੋਂ) ਤਰ ਜਾਂਦੇ ਹਨ।ਪਦ ਅਰਥ ਊਤਮ ਮਤਿ = ਉੱਜਲ ਬੁੱਧ ਵਾਲੇ।
SikhNet (Spanish)Sí, el Señor Verdadero trabaja sólo en el plano de la Verdad y Su Justicia es siempre Justa,
ਨਾਨਕ ਸੋਹੰ ਹੰਸਾ, ਜਪੁ, ਜਾਪਹੁ; ਤ੍ਰਿਭਵਣ ਤਿਸੈ ਸਮਾਹਿ ॥੧॥
naanak sohan hansaa, jap, jaapahu; tribhavan tisai samaeh |1|
Sant Singh KhalsaO Nanak, chant the chant of 'Sohang hansaa' - 'He is me, and I am Him.' The three worlds are absorbed in Him. ||1||
Manmohan SinghNanak, utter thou the spell of "He is me and I am He". The three worlds are included in that Lord.
Manmohan Singh (Punjabi)ਨਾਨਕ, ਤੂੰ, "ਉਹ ਮੈਂ ਹਾਂ ਅਤੇ ਮੈਂ ਉਹ ਹਾਂ" ਦੇ ਮੰਤ੍ਰ ਦਾ ਉਚਾਰਨ ਕਰ। ਤਿੰਨੇ ਜਹਾਨ ਉਸੇ ਸੁਆਮੀ ਅੰਦਰ ਆ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਹੰ ਹੰਸੋ ਇਸ ਅਭੇਦ ਚਿੰਤਨ ਰੂਪ ਜਪ ਕੋ ਜਪਹੁ, ਜਿਸ ਨੇ ਇਹ ਜਪਿਆ ਹੈ ਤਿਸ ਕੇ ਨਿਸਚੇ ਮੇਂ ਤ੍ਰਿਲੋਕੀ ਤਿਸੀ ਮੇਂ ਸਮਾਈ ਹੂਈ ਹੈ॥੧॥
Prof. Sahib Singh(ਸੋ,) ਹੇ ਨਾਨਕ! (ਤੂੰ ਭੀ) ਸਿਮਰਨ ਕਰ ਜਿਸ ਨਾਲ ਤੇਰੀ ਆਤਮਾ ਪ੍ਰਭੂ ਨਾਲ ਇਕ-ਰੂਪ ਹੋ ਜਾਏ, (ਵੇਖ!) ਤ੍ਰਿਲੋਕੀ ਦੇ ਹੀ ਜੀਵ ਉਸੇ ਵਿਚ ਟਿਕੇ ਹੋਏ ਹਨ (ਉਸੇ ਦੇ ਆਸਰੇ ਹਨ) ॥੧॥ਪਦ ਅਰਥ ਸੋਹੰ = (सोऽहं) ਉਹ ਮੈਂ ਹਾਂ। ਹੰਸਾ = (अहं सः) ਮੈਂ ਉਹ ਹਾਂ। ਸੋਹੰ ਹੰਸਾ ਜਪੁ = ਉਹ ਜਪ ਜਿਸ ਨਾਲ 'ਉਹ ਮੈਂ' ਤੇ 'ਮੈਂ ਉਹ' ਹੋ ਜਾਏ, ਉਹ ਸਿਮਰਨ ਜਿਸ ਨਾਲ ਜੀਵ ਤੇ ਪ੍ਰਭੂ ਇਕ-ਰੂਪ ਹੋ ਜਾਣ ॥੧॥
SikhNet (Spanish)así uno saborea Su Néctar y el Nombre es enaltecido en la mente. (18)