ੴ

ਸਿੱਖਬਾਣੀ · SikhBani

ਮਨਮੁਖ ਅੰਦਰੁ ਨ ਭਾਲਨੀ ਮੁਠੇ ਅਹੰਮਤੇ ॥

manamukh andar na bhaalanee mutthe ahamate
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1093 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਮਨਮੁਖ ਅੰਦਰੁ. ਨ ਭਾਲਨੀ; ਮੁਠੇ ਅਹੰਮਤੇ ॥

manamukh andar. na bhaalanee; mutthe ahamate |

Sant Singh KhalsaThe self-willed manmukhs do not search within their own selves; they are deluded by their egotistical pride.
Manmohan SinghThe egocentrics search not their within and are beguiled by haughty intellect.
Manmohan Singh (Punjabi)ਆਪ-ਹੁਦਰੇ ਆਪਣੇ ਅੰਦਰ ਦੀ ਖੋਜ ਨਹੀਂ ਕਰਦੇ ਅਤੇ ਹੰਕਾਰੀ ਬੱਧੀ ਨੇ ਉਨ੍ਹਾਂ ਨੂੰ ਠੱਗ ਲਿਆ ਹੈ।
Fareedkot Teekaਮਨਮੁਖ ਪਰਮੇਸਰ ਕੋ ਅੰਦਰੋਂ ਨਹੀਂ ਖੋਜਤੇ, ਕਿਉਂਕਿ ਹੰਤਾ ਰੂਪ ਮਤ ਮੇਂ ਮੋਹੇ ਗਏ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਉਮੈ ਦੇ ਠੱਗੇ ਹੋਏ ਆਪਣਾ ਮਨ ਨਹੀਂ ਖੋਜਦੇ।

ਪਦ ਅਰਥ ਅੰਦਰੁ = ਅੰਦਰਲਾ, ਭਾਵ, ਮਨ {ਦੂਜੀ ਤੁਕ ਦੇ ਲਫ਼ਜ਼ 'ਅੰਦਰਿ' ਤੇ ਇਸ ਲਫ਼ਜ਼ ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ}। ਅੰਦਰਿ = (ਮਨ) ਵਿਚ। ਅਹੰਮਤੇ = ਹਉਮੈ ਦੇ ਕਾਰਨ।

SikhNet (Spanish)El ególatra no busca en su interior, pues vive engañado por el ego.

ਚਾਰੇ ਕੁੰਡਾਂ ਭਵਿ ਥਕੇ; ਅੰਦਰਿ ਤਿਖ ਤਤੇ ॥

chaare kunddaan bhav thake; andar tikh tate |

Sant Singh KhalsaWandering in the four directions, they grow weary, tormented by burning desire within.
Manmohan SinghOwing to the burning desire within their mind, they grow weary of wandering in the four directions.
Manmohan Singh (Punjabi)ਆਪਣੇ ਮਨ ਅੰਦਰਲੀ ਸਾੜ ਦੇਣ ਵਾਲੀ ਤ੍ਰਿਸ਼ਨਾ ਦੇ ਕਾਰਨ ਉਹ ਚਾਰੀਂ ਪਾਸੀ ਭਟਕਦੇ ਹਾਰ ਹੁਟ ਗਏ ਹਨ।
Fareedkot Teekaਚਾਰੇ ਦਿਸਾ ਮੇਂ ਭੌ ਥਕੇ ਹੈਂ ਅੰਤਰ ਤ੍ਰਿਸਨਾਂ ਅਗਨੀ ਮੇਂ, ਇਸੀ ਤੇ ਉਨ ਕੇ ਅੰਤਸਕਰਨ (ਤਤੇ) ਅਰਥਾਤ ਤਮੋਗੁਣੀ ਹੋ ਰਹੇ ਹੈਂ॥
Prof. Sahib Singhਅੰਦਰੋਂ ਤ੍ਰਿਸ਼ਨਾ ਨਾਲ ਸੜੇ ਹੋਏ (ਹੋਣ ਕਰਕੇ) (ਮਾਇਆ ਦੀ ਖ਼ਾਤਰ) ਚੌਹੀਂ ਪਾਸੀਂ ਭਟਕ ਭਟਕ ਕੇ ਥੱਕ ਜਾਂਦੇ ਹਨ।

ਪਦ ਅਰਥ ਤਿਖ = ਮਾਇਆ ਦੀ ਤ੍ਰਿਸ਼ਨਾ। ਤਤੇ = ਸੜੇ ਹੋਏ।

SikhNet (Spanish)Vaga por las cuatro esquinas de la Tierra, pero el fuego de sus angustias no se acaba.

ਸਿੰਮ੍ਰਿਤਿ ਸਾਸਤ. ਨ ਸੋਧਨੀ; ਮਨਮੁਖ ਵਿਗੁਤੇ ॥

sinmrit saasat. na sodhanee; manamukh vigute |

Sant Singh KhalsaThey do not study the Simritees and the Shaastras; the manmukhs waste away and are lost.
Manmohan SinghThe Simirtis and Shastras they carefully read not and the wayward are thus wasted away.
Manmohan Singh (Punjabi)ਸਿਮਰਤੀਆਂ ਅਤੇ ਸ਼ਾਸਤਰਾਂ ਨੂੰ ਉਹ ਗਹੁ ਨਾਲ ਪੜ੍ਹਦੇ ਨਹੀਂ ਅਤੇ ਆਪ-ਹੁਦਰੇ ਇਸ ਤਰ੍ਹਾਂ ਬਰਬਾਦ ਹੋ ਗਏ ਹਨ।
Fareedkot Teekaਸਿਮਰਤੀਆਂ ਔ ਸਾਸਤ੍ਰ ਨਹੀਂ ਸੋਧਤੇ, ਮਨਮੁਖਤਾ ਕਰਿ ਖਰਾਬ ਹੂਏ ਹੈਂ॥
Prof. Sahib Singhਸਿੰਮ੍ਰਿਤੀਆਂ ਸ਼ਾਸਤ੍ਰਾਂ (ਭਾਵ, ਆਪਣੇ ਧਰਮ-ਪੁਸਤਕਾਂ) ਨੂੰ ਗਹੁ ਨਾਲ ਨਹੀਂ ਖੋਜਦੇ ਤੇ (ਧਰਮ-ਪੁਸਤਕਾਂ ਦੇ ਥਾਂ ਆਪਣੇ) ਮਨ ਦੇ ਪਿੱਛੇ ਤੁਰ ਕੋ ਖ਼ੁਆਰ ਹੁੰਦੇ ਹਨ।

ਪਦ ਅਰਥ ਵਿਗੁਤੇ = ਖ਼ੁਆਰ ਹੁੰਦੇ ਹਨ।

SikhNet (Spanish)El ególatra no reflexiona en los Smritis, ni en los Shastras y es así destruido,

ਬਿਨੁ ਗੁਰ. ਕਿਨੈ, ਨ ਪਾਇਓ; ਹਰਿ ਨਾਮੁ. ਹਰਿ ਸਤੇ ॥

bin gur. kinai, na paaeo; har naam. har sate |

Sant Singh KhalsaWithout the Guru, no one finds the Naam, the Name of the True Lord.
Manmohan SinghWithout the True Guru, no one attains unto the God's Name and the True God.
Manmohan Singh (Punjabi)ਗੁਰਾਂ ਦੇ ਬਗ਼ੈਰ ਕੋਈ ਭੀ ਵਾਹਿਗੁਰੂ ਦੇ ਨਾਮ ਅਤੇ ਸੱਜੇ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਹੁੰਦਾ।
Fareedkot Teekaਹਰਿ ਹਰਿ ਸਤਿ ਸਰੂਪ ਕਾ ਨਾਮ ਗੁਰੋਂ ਸੇ ਬਿਨਾਂ ਕਿਸੇ ਨਹੀਂ ਪਾਇਆ ਹੈ॥
Prof. Sahib Singhਸਦਾ-ਥਿਰ ਰਹਿਣ ਪਰਮਾਤਮਾ ਦਾ ਨਾਮ ਗੁਰੂ ਦੀ ਸਰਨ ਆਉਣ ਤੋਂ ਬਿਨਾ ਕਿਸੇ ਨੇ ਭੀ ਨਹੀਂ ਲੱਭਾ।

ਪਦ ਅਰਥ ਸਤੇ = ਸਤਿ, ਸਦਾ ਰਹਿਣ ਵਾਲਾ।

SikhNet (Spanish)pues sin el Guru, nadie obtiene el Nombre del Señor ni al Señor Verdadero.

ਤਤੁ ਗਿਆਨੁ ਵੀਚਾਰਿਆ; ਹਰਿ ਜਪਿ ਹਰਿ ਗਤੇ ॥੧੯॥

tat giaan veechaariaa; har jap har gate |19|

Sant Singh KhalsaOne who contemplates the essence of spiritual wisdom and meditates on the Lord is saved. ||19||
Manmohan SinghHe, who reflects on the real Divine knowledge and meditates on the Lord Master is emancipated.
Manmohan Singh (Punjabi)ਜੋ ਅਸਲੀ ਬ੍ਰਹਮ-ਬੋਧ ਦੀ ਵੀਚਾਰ ਕਰਦਾ ਅਤੇ ਸਾਈਂ ਮਾਲਕ ਨੂੰ ਸਿਮਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।
Fareedkot Teekaਜੋ ਜਥਾਰਥ ਗਿਆਨ ਹੈ ਤਿਸ ਕੋ ਹਰੀ ਹਰਿ ਜਪ ਕੇ ਜਿਨਾ ਬੀਚਾਰਿਆ ਹੈ ਵਹੁ (ਗਤੇ) ਮੋਖ ਕੋ ਪ੍ਰਾਪਤ ਭਏ ਹੈਂ॥੧੯॥
Prof. Sahib Singhਅਸਾਂ ਅਸਲ ਵਿਚਾਰ ਦੀ ਇਹ ਗੱਲ ਲੱਭੀ ਹੈ ਕਿ ਪਰਮਾਤਮਾ ਦਾ ਨਾਮ ਜਪਿਆਂ ਹੀ ਮਨੁੱਖ ਦੀ ਆਤਮਕ ਹਾਲਤ ਸੁਧਰਦੀ ਹੈ ॥੧੯॥

ਪਦ ਅਰਥ ਗਤੇ = ਗਤਿ ॥੧੯॥

SikhNet (Spanish)Sí, la Quintaesencia de toda Sabiduría es que aquél que contempla a Dios, es emancipado. (19)
Answers quote the Granth verbatim with Ang citations. AI commentary is not Gurbani and not a religious ruling.