ੴ

ਸਿੱਖਬਾਣੀ · SikhBani

ਘਰਿ ਰਹੁ ਰੇ ਮਨ ਮੁਗਧ ਇਆਨੇ ॥

ghar rahu re man mugadh eaane
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1030, 1031 · 52 lines
Translations

ਮਾਰੂ ਮਹਲਾ ੧ ॥

maaroo mahalaa 1 | Ang 1030

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਾਹਿਲੀ ਪਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਘਰਿ ਰਹੁ; ਰੇ ਮਨ ਮੁਗਧ ਇਆਨੇ ॥

ghar rahu; re man mugadh eaane | Ang 1030

Sant Singh KhalsaRemain in your own home, O my foolish and ignorant mind.
Manmohan SinghO my silly and childish soul, stay thou in thy home.
Manmohan Singh (Punjabi)ਹੇ ਮੇਰੀ ਕਮਲੀ ਤੇ ਨਦਾਨ ਜਿੰਦੇ! ਤੂੰ ਆਪਣੇ ਘਰ (ਮਨ ਦੀ ਉਨ ਮਨ ਅਵਸਥਾ) ਅੰਦਰ ਟਿਕੀ ਰਹੁ।
Fareedkot Teekaਹੇ ਮੂਰਖ ਮਨ ਇਯਾਨੇ! ਤੂੰ ਰਿਦੇ ਮੇਂ ਇਸਥਤ ਰਹੁ॥
Prof. Sahib Singhਹੇ ਅੰਞਾਣ ਮੂਰਖ ਮਨ! ਅਡੋਲਤਾ ਵਿਚ ਟਿਕਿਆ ਰਹੁ।

ਪਦ ਅਰਥ ਘਰਿ = ਘਰ ਵਿਚ, ਆਪਣੇ ਆਪ ਵਿਚ, ਅਡੋਲਤਾ ਵਿਚ। ਮੁਗਧ = ਹੇ ਮੂਰਖ!

SikhNet (Spanish)Oh mente tonta e ignorante, permanece en tu hogar

ਰਾਮੁ ਜਪਹੁ; ਅੰਤਰਗਤਿ ਧਿਆਨੇ ॥

raam japahu; antaragat dhiaane | Ang 1030

Sant Singh KhalsaMeditate on the Lord - concentrate deep within your being and meditate on Him.
Manmohan SinghContemplate thou thy Lord, through subjective visualization.
Manmohan Singh (Punjabi)ਤੂੰ ਅੰਦਰਮੁਖੀ ਸੁਰਤ ਦੁਆਰਾ, ਆਪਣੇ ਸਾਈਂ ਦਾ ਸਿਮਰਨ ਕਰ।
Fareedkot Teekaਰਾਮ ਕੋ ਜਪੋ ਅਰ (ਅੰਤਰਗਤਿ) ਅੰਤਰ ਇਸਥਤ, ਭਾਵ ਅੰਤਰ ਮੁਖ ਹੋ ਕਰ ਕੇ ਧਿਆਨ ਕਰੋ॥
Prof. Sahib Singhਆਪਣੇ ਅੰਦਰ ਹੀ ਟਿਕਿਆ ਰਹਿ ਕੇ ਤੇ ਸੁਰਤ ਜੋੜ ਕੇ ਪ੍ਰਭੂ ਦਾ ਨਾਮ ਜਪ।

ਪਦ ਅਰਥ ਅੰਤਰਗਤਿ = ਅੰਦਰ ਹੀ ਟਿਕੇ ਰਹਿ ਕੇ। ਧਿਆਨੇ = ਧਿਆਨ ਦੀ ਰਾਹੀਂ, ਸੁਰਤ ਜੋੜ ਕੇ।

SikhNet (Spanish)y medita en el Nombre del Señor, entonada desde tu interior en Dios.

ਲਾਲਚ ਛੋਡਿ. ਰਚਹੁ ਅਪਰੰਪਰਿ; ਇਉ ਪਾਵਹੁ ਮੁਕਤਿ ਦੁਆਰਾ ਹੇ ॥੧॥

laalach chhodd. rachahu aparanpar; iau paavahu mukat duaaraa he |1| Ang 1030

Sant Singh KhalsaRenounce your greed, and merge with the infinite Lord. In this way, you shall find the door of liberation. ||1||
Manmohan SinghAbandon thy avarice and merge in thy Infinite Lord. This wise shall thou find the door of salvation.
Manmohan Singh (Punjabi)ਆਪਣਾ ਲੋਭ ਤਿਆਗ ਦੇ ਤੇ ਆਪਣੇ ਬੇਅੰਤ ਸਾਈਂ ਵਿੱਚ ਲੀਨ ਥੀ ਵੰਝ। ਇਸ ਤਰ੍ਹਾਂ ਤੂੰ ਮੋਖ਼ਸ਼ ਦਾ ਦਰਵਾਜ਼ਾ ਪਾ ਲਵੇਂਗੀ।
Fareedkot Teekaਧਨ ਆਦਿਕ ਕਾ ਲਾਲਚ ਛੋਡ ਕੇ (ਅਪਰੰਪਰਿ) ਪਰਮੇਸੁਰ ਮੇਂ ਰਚਹੁ, ਇਉਂ ਕਰਨੇ ਤੇ ਮੁਕਤਿ ਦੁਆਰ ਗ੍ਯਾਨ ਕੋ ਪਾ ਲੇਵੋਗੇ॥੧॥
Prof. Sahib Singh(ਹੇ ਮਨ! ਮਾਇਆ ਦਾ) ਲਾਲਚ ਛੱਡ ਕੇ ਉਸ ਪ੍ਰਭੂ ਵਿਚ ਲੀਨ ਰਹੁ ਜੋ ਪਰੇ ਤੋਂ ਪਰੇ ਹੈ (ਜਿਸ ਤੋਂ ਅਗਾਂਹ ਕੋਈ ਹੋਰ ਹਸਤੀ ਨਹੀਂ ਹੈ)। ਇਸੇ ਤਰ੍ਹਾਂ ਤੂੰ (ਮਾਇਆ ਦੇ ਲਾਲਚ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲਏਂਗਾ ॥੧॥

ਪਦ ਅਰਥ ਰਚਹੁ = ਲੀਨ ਰਹੋ। ਅਪਰੰਪਰਿ = ਅਪਰੰਪਰ (ਪ੍ਰਭੂ) ਵਿਚ, ਉਸ ਪ੍ਰਭੂ ਵਿਚ ਜੋ ਪਰੇ ਤੋਂ ਪਰੇ ਹੈ ॥੧॥

SikhNet (Spanish)Abandona tu avaricia y ama a tu Señor Infinito, para que seas Emancipado.(1)

ਜਿਸੁ ਬਿਸਰਿਐ; ਜਮੁ ਜੋਹਣਿ ਲਾਗੈ ॥

jis bisariai; jam johan laagai | Ang 1030

Sant Singh KhalsaIf you forget Him, the Messenger of Death will catch sight of you.
Manmohan SinghForgetting whom the Death's courier begins to spy on thee,
Manmohan Singh (Punjabi)ਜਿਸ ਨੂੰ ਭੁਲਾਉਣ ਕਰਕੇ, ਮੌਤ ਦਾ ਦੂਤ ਤੈਨੂੰ ਤੱਕਣ ਲੱਗ ਜਾਂਦਾ ਹੈ,
Fareedkot Teekaਜਿਸ ਕੇ ਬਿਸਰਨੇ ਕਰ ਜਮ ਦੇਖਣੇ ਲਗਤਾ ਹੈ ਅਰਥਾਤ ਮਾਰਨਾ ਚਾਹੁਤਾ ਹੈ॥
Prof. Sahib Singhਜਿਸ ਪ੍ਰਭੂ ਦੇ ਭੁੱਲ ਜਾਣ ਨਾਲ ਮੌਤ ਘੂਰਨ ਲੱਗ ਪੈਂਦੀ ਹੈ,

ਪਦ ਅਰਥ ਜਮੁ = ਮੌਤ, ਆਤਮਕ ਮੌਤ। ਜੋਹਣਿ ਲਾਗੈ = ਤੱਕਣ ਲੱਗ ਪੈਂਦਾ ਹੈ।

SikhNet (Spanish)Si te olvidas del Señor, entonces Yama, de inmediato te coloca en su mira,

ਸਭਿ ਸੁਖ ਜਾਹਿ; ਦੁਖਾ ਫੁਨਿ ਆਗੈ ॥

sabh sukh jaeh; dukhaa fun aagai | Ang 1030

Sant Singh KhalsaAll peace will be gone, and you will suffer in pain in the world hereafter.
Manmohan Singhcomforts flee and misery confronts thee in the Yond.
Manmohan Singh (Punjabi)ਸਾਰੇ ਆਰਾਮ ਦੌੜ ਜਾਂਦੇ ਹਨ ਅਤੇ ਪ੍ਰਲੋਕ ਵਿੱਚ ਤੈਨੂੰ ਮੁਸੀਬਤ ਵਾਪਰਦੀ ਹੈ।
Fareedkot Teekaਸੁਖ ਚਲੇ ਜਾਤੇ ਹੈ ਪੁਨਃ (ਆਗੈ) ਪ੍ਰਲੋਕ ਮੇਂ ਦੁਖ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਸਾਰੇ ਸੁਖ ਦੂਰ ਹੋ ਜਾਂਦੇ ਹਨ ਤੇ ਉਹਨਾਂ ਦੇ ਥਾਂ ਜੀਵਨ-ਪੰਧ ਵਿਚ ਦੁੱਖ ਹੀ ਦੁੱਖ ਵਾਪਰਦੇ ਹਨ,

ਪਦ ਅਰਥ ਸਭਿ = ਸਾਰੇ। ਫੁਨਿ = ਫਿਰ, ਉਹਨਾਂ ਦੇ ਥਾਂ। ਆਗੈ = ਜੀਵਨ-ਰਾਹ ਵਿਚ।

SikhNet (Spanish)y así eres privado de Paz, y el dolor te alcanzará en el más allá.

ਰਾਮ ਨਾਮੁ ਜਪਿ ਗੁਰਮੁਖਿ ਜੀਅੜੇ; ਏਹੁ ਪਰਮ ਤਤੁ ਵੀਚਾਰਾ ਹੇ ॥੨॥

raam naam jap guramukh jeearre; ehu param tat veechaaraa he |2| Ang 1030

Sant Singh KhalsaChant the Name of the Lord as Gurmukh, O my soul; this is the supreme essence of contemplation. ||2||
Manmohan SinghO my soul, meditate thou on the Lord's Name, by the Guru's grace. Of all the deliberations this alone is the supreme quintessence.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਸਾਰੀਆਂ ਸੋਚਾਂ ਵਿਚਾਰਾਂ ਦਾ ਕੇਵਲ ਇਹ ਹੀ ਮਹਾਨ ਜੌਹਰ ਹੈ।
Fareedkot Teekaਹੇ ਜੀਵ! ਤਾਂ ਤੇ ਰਾਮ ਨਾਮ ਕੋ ਗੁਰੋਂ ਦੁਆਰੇ ਜਪ, ਇਹ ਪਰਮ ਸਾਰ ਵਿਚਾਰਿਆ ਹੈ॥੨॥
Prof. Sahib Singhਹੇ ਜਿੰਦੇ! ਗੁਰੂ ਦੀ ਸਰਨ ਪੈ ਕੇ ਉਸ ਪ੍ਰਭੂ ਦਾ ਨਾਮ ਜਪ, ਤੇ ਉਸ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਸੋਚ ਦੇ ਮੰਡਲ ਵਿਚ ਟਿਕਾ ਰੱਖ ॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜੀਅੜੇ = ਹੇ ਜਿੰਦੇ! ਪਰਮ ਤਤੁ = ਸਭ ਤੋਂ ਵੱਡਾ ਮੂਲ, ਪਰਮਾਤਮਾ ॥੨॥

SikhNet (Spanish)Habita en Su Nombre, por la Gracia del Guru; ésta es la Quintaesencia de toda Sabiduría.(2)

ਹਰਿ ਹਰਿ ਨਾਮੁ ਜਪਹੁ; ਰਸੁ ਮੀਠਾ ॥

har har naam japahu; ras meetthaa | Ang 1030

Sant Singh KhalsaChant the Name of the Lord, Har, Har, the sweetest essence.
Manmohan SinghUtter thou the sweet Name of the Lord-Master.
Manmohan Singh (Punjabi)ਤੂੰ ਸੁਆਮੀ ਮਾਲਕ ਦੇ ਮਿੱਠੇ ਨਾਮ-ਅੰਮ੍ਰਿਤ ਦਾ ਉਚਾਰਨ ਕਰ।
Fareedkot Teekaਜਿਸ ਕਾ ਰਸ ਬਹੁਤ ਮੀਠਾ ਹੈ, ਸੋ ਹਰਿ ਹਰਿ ਨਾਮ ਜਪੋ॥
Prof. Sahib Singhਹੇ ਜਿੰਦੇ! ਸਦਾ ਪਰਮਾਤਮਾ ਦਾ ਨਾਮ ਜਪ (ਜਪਿਆਂ ਹੀ ਸਮਝ ਪਏਗੀ ਕਿ ਨਾਮ ਜਪਣ ਦਾ) ਮਿੱਠਾ ਸੁਆਦ ਹੈ।
SikhNet (Spanish)Recita el Dulce Nombre de Dios,

ਗੁਰਮੁਖਿ ਹਰਿ ਰਸੁ; ਅੰਤਰਿ ਡੀਠਾ ॥

guramukh har ras; antar ddeetthaa | Ang 1030

Sant Singh KhalsaAs Gurmukh, see the essence of the Lord deep within.
Manmohan SinghBy the Guru's grace, I have seen the Lord's elixir within me,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਪ੍ਰਭੂ ਦੇ ਅੰਮ੍ਰਿਤ ਨੂੰ ਆਪਣੇ ਅੰਦਰ ਹੀ ਵੇਖ ਲਿਆ ਹੈ।
Fareedkot Teekaਗੁਰਮੁਖੋਂ ਨੇ ਹਰੀ ਰਸ ਸਰੂਪ ਅੰਤਰ ਹੀ ਦੇਖਿਆ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਇਹ ਨਾਮ-ਰਸ ਆਪਣੇ ਅੰਦਰ ਹੀ ਅਨੁਭਵ ਕਰ ਸਕੀਦਾ ਹੈ।

ਪਦ ਅਰਥ ਅੰਤਰਿ = (ਆਪਣੇ) ਅੰਦਰ।

SikhNet (Spanish)y encuentra, a través del Guru, la Quintaesencia de Dios en tu interior.

ਅਹਿਨਿਸਿ ਰਾਮ ਰਹਹੁ ਰੰਗਿ ਰਾਤੇ; ਏਹੁ ਜਪੁ ਤਪੁ ਸੰਜਮੁ ਸਾਰਾ ਹੇ ॥੩॥

ahinis raam rahahu rang raate; ehu jap tap sanjam saaraa he |3| Ang 1030

Sant Singh KhalsaDay and night, remain imbued with the Lord's Love. This is the essence of all chanting, deep meditation and self-discipline. ||3||
Manmohan SinghDay and night remain thou imbued with the Lord's love In this is contained all Worship, penance and self, Discipline.
Manmohan Singh (Punjabi)ਦਿਹੁੰ ਤੇ ਰੈਣ ਤੂੰ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਰਹੁ। ਇਸ ਅੰਦਰ ਹੀ ਸਾਰੀ ਉਪਾਸ਼ਨਾ, ਤਪੱਸਿਆ ਅਤੇ ਸਵੈ-ਜ਼ਬਤ ਹੈ।
Fareedkot Teekaਰਾਤ ਦਿਨ ਰਾਮ ਕੇ ਪ੍ਰੇਮ ਮੇਂ ਰੰਗੇ ਰਹੁ, ਏਹੁ ਜਪ ਤਪ ਔ ਸੰਜਮ ਕਾ ਸਾਰੁ ਹੈ॥੩॥
Prof. Sahib Singhਦਿਨ ਰਾਤ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹੋ, ਇਹ ਨਾਮ-ਰੰਗ ਹੀ ਸ੍ਰੇਸ਼ਟ ਤਪ ਹੈ, ਸ੍ਰੇਸ਼ਟ ਤਪ ਹੈ, ਸ੍ਰੇਸ਼ਟ ਸੰਜਮ ਹੈ ॥੩॥

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਰਾਮ ਰੰਗਿ = ਪਰਮਾਤਮਾ ਦੇ ਰੰਗ ਵਿਚ। ਸਾਰਾ = ਸ੍ਰੇਸ਼ਟ ॥੩॥

SikhNet (Spanish)Consérvate imbuido en el Amor de Tu Señor, pues en esto está contenida toda Austeridad y toda Meditación.(3)

ਰਾਮ ਨਾਮੁ; ਗੁਰ ਬਚਨੀ ਬੋਲਹੁ ॥

raam naam; gur bachanee bolahu | Ang 1030

Sant Singh KhalsaSpeak the Guru's Word, and the Name of the Lord.
Manmohan SinghThrough the Guru's word utter thou the Lord name,
Manmohan Singh (Punjabi)ਗੁਰਾਂ ਦੇ ਸ਼ਬਦ ਰਾਹੀਂ ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।
Fareedkot Teekaਗੁਰ ਕੇ ਉਪਦੇਸ ਰੂਪ ਬਚਨੋਂ ਕਰ ਕੇ ਰਾਮ ਨਾਮ ਕੋ ਬੋਲੋ॥
Prof. Sahib Singhਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰੋ,
SikhNet (Spanish)Recita el Nombre del Señor, a través de la Palabra del Shabd del Guru.

ਸੰਤ ਸਭਾ ਮਹਿ; ਇਹੁ ਰਸੁ ਟੋਲਹੁ ॥

sant sabhaa meh; ihu ras ttolahu | Ang 1030

Sant Singh KhalsaIn the Society of the Saints, search for this essence.
Manmohan SinghSearch thou in the saints' society, the Name-nectar.
Manmohan Singh (Punjabi)ਇਸ ਨਾਮ ਦੇ ਅੰਮ੍ਰਿਤ ਦੀ ਤੂੰ ਸਤਿਸੰਗਤ ਅੰਦਰ ਭਾਲ ਕਰ।
Fareedkot Teekaਇਹ ਰਸ ਸੰਤੋਂ ਕੀ ਸਭਾ ਮੇਂ (ਟੋਲਹੁ) ਖੋਜੋ॥
Prof. Sahib Singh(ਆਤਮਕ ਆਨੰਦ ਮਿਲੇਗਾ, ਪਰ ਇਹ ਆਨੰਦ ਸਾਧ ਸੰਗਤ ਵਿਚ ਪ੍ਰਾਪਤ ਹੁੰਦਾ ਹੈ) ਸਾਧ ਸੰਗਤ ਵਿਚ ਜਾ ਕੇ ਇਸ ਆਨੰਦ ਦੀ ਭਾਲ ਕਰੋ।

ਪਦ ਅਰਥ ਟੋਲਹੁ = ਲੱਭੋ।

SikhNet (Spanish)Sí, ponte a buscar esta Esencia en la Congregación de los Santos,

ਗੁਰਮਤਿ ਖੋਜਿ ਲਹਹੁ ਘਰੁ ਅਪਨਾ; ਬਹੁੜਿ. ਨ ਗਰਭ ਮਝਾਰਾ ਹੇ ॥੪॥

guramat khoj lahahu ghar apanaa; bahurr. na garabh majhaaraa he |4| Ang 1030

Sant Singh KhalsaFollow the Guru's Teachings - seek and find the home of your own self, and you shall never be consigned to the womb of reincarnation again. ||4||
Manmohan SinghUnder the Guru's instruction find out thou thy own home and thereafter thou shall not be cast into the womb again.
Manmohan Singh (Punjabi)ਗੁਰਾਂ ਦੀ ਸਿਖੱਮਤ ਤਾਬੇ ਤੂੰ ਆਪਣੇ ਨਿੱਜ ਦੇ ਧਾਮ ਨੂੰ ਲੱਭ ਲੈ ਅਤੇ ਓਦੋਂ ਮਗਰੋਂ ਤੂੰ ਮੁੜ ਕੇ ਜੂਨਾਂ ਵਿੱਚ ਨਹੀਂ ਪਾਇਆ ਜਾਵੇਗਾ।
Fareedkot Teekaਗੁਰੋਂ ਕੀ ਸਿਖ੍ਯਾ ਕਰ ਅਪਨਾ ਸਰੂਪ ਲਖੋ, ਫੇਰ ਗਰਭ ਮੇਂ ਨਾ ਪੜੋਗੇ॥੪॥
Prof. Sahib Singhਗੁਰੂ ਦੀ ਮੱਤ ਤੇ ਤੁਰ ਕੇ ਆਪਣਾ ਉਹ ਆਤਮਕ ਟਿਕਾਣਾ ਲੱਭੋ ਜਿਥੇ ਪਹੁੰਚ ਕੇ ਮੁੜ ਜਨਮ ਮਰਨ ਦੇ ਗੇੜ ਵਿਚ ਨਾਹ ਪੈਣਾ ਪਏ ॥੪॥

ਪਦ ਅਰਥ ਘਰੁ = ਉਹ ਥਾਂ ਜਿਥੇ ਸਦਾ ਟਿਕੇ ਰਹਿ ਸਕੀਏ। ਬਹੁੜਿ = ਮੁੜ ਮੁੜ ॥੪॥

SikhNet (Spanish)y a través de la Sabiduría del Guru llega a tu propio hogar; así no serás colocado en otra matriz.(4)

ਸਚੁ ਤੀਰਥਿ ਨਾਵਹੁ; ਹਰਿ ਗੁਣ ਗਾਵਹੁ ॥

sach teerath naavahu; har gun gaavahu | Ang 1030

Sant Singh KhalsaBathe at the sacred shrine of Truth, and sing the Glorious Praises of the Lord.
Manmohan SinghThou bathe at the pilgrim station of truth, hymn the Lord's praise,
Manmohan Singh (Punjabi)ਤੂੰ ਸੱਚ ਦੇ ਧਰਮ ਅਸਥਾਨ ਉੱਤੇ ਨਹਾ ਅਤੇ ਪ੍ਰਭੂ ਦੀ ਕੀਰਤੀ ਗਾਇਨ ਕਰ,
Fareedkot Teekaਹਰੀ ਕੇ ਗੁਣ ਗਾਵਣ ਰੂਪ ਸਚੇ ਤੀਰਥੋਂ ਮੇਂ ਨਾਵਹੁ॥
Prof. Sahib Singhਸਦਾ-ਥਿਰ ਪ੍ਰਭੂ ਦਾ ਨਾਮ (ਸਿਮਰੋ), ਪਰਮਾਤਮਾ ਦੇ ਗੁਣ ਗਾਵੋ (ਇਹੀ ਹੈ ਤੀਰਥ-ਇਸ਼ਨਾਨ, ਇਸ) ਤੀਰਥ ਉਤੇ ਇਸ਼ਨਾਨ ਕਰੋ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਤੀਰਥਿ = ਤੀਰਥ ਉਤੇ।

SikhNet (Spanish)Báñate en los lugares Santos de la Verdad y recita la Alabanza del Señor.

ਤਤੁ ਵੀਚਾਰਹੁ; ਹਰਿ ਲਿਵ ਲਾਵਹੁ ॥

tat veechaarahu; har liv laavahu | Ang 1030

Sant Singh KhalsaReflect upon the essence of reality, and lovingly focus your consciousness on the Lord.
Manmohan Singhreflect upon reality and be attuned to thy Lord.
Manmohan Singh (Punjabi)ਅਸਲੀਅਤ ਨੂੰ ਸੋਚ ਸਮਝ ਅਤੇ ਆਪਣੇ ਪ੍ਰਭੂ ਨਾਲ ਪ੍ਰੀਤ ਪਾ।
Fareedkot Teekaਸਾਰ ਕੋ ਬੀਚਾਰੋ ਔ ਹਰੀ ਮੇਂ ਲਿਵ ਕੋ ਲਾਵੋ॥
Prof. Sahib Singhਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੋ, ਪਰਮਾਤਮਾ ਦੇ ਗੁਣਾਂ ਨੂੰ ਵਿਚਾਰੋ।

ਪਦ ਅਰਥ ਤਤੁ = ਮੂਲ-ਪ੍ਰਭੂ।

SikhNet (Spanish)Habita en la Quintaesencia y vive entonado en tu Dios, así la mirada de Yama no se posará sobre ti cuando tu fin llegue;

ਅੰਤ ਕਾਲਿ ਜਮੁ ਜੋਹਿ. ਨ ਸਾਕੈ; ਹਰਿ ਬੋਲਹੁ ਰਾਮੁ ਪਿਆਰਾ ਹੇ ॥੫॥

ant kaal jam johi. na saakai; har bolahu raam piaaraa he |5| Ang 1030

Sant Singh KhalsaAt the very last moment, the Messenger of Death will not be able to touch you, if you chant the Name of the Beloved Lord. ||5||
Manmohan SinghUtter thou Name of thy loved Lord-God and at the last moment the Death's myrmidon can touch thee not.
Manmohan Singh (Punjabi)ਤੂੰ ਆਪਣੇ ਲਾਡਲੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ, ਇਸ ਕਰਕ ਅਖ਼ੀਰ ਦੇ ਵੇਲੇ ਮੌਤ ਦਾ ਫ਼ਰੇਸ਼ਤਾ ਤੈਨੂੰ ਛੁਹ ਨਹੀਂ ਸਕਦਾ।
Fareedkot Teekaਤੌ ਅੰਤ ਕਾਲ ਕੋ ਜਮ ਦੇਖ ਨਹੀਂ ਸਕੇਗਾ, ਤਾਂ ਤੇ ਹਰੀ ਰਾਮ ਜੋ ਸਭ ਕਾ ਪਿਆਰਾ ਹੈ, ਤਿਸੀ ਕੋ (ਬੋਲਹੁ) ਉਚਾਰਣ ਕਰੋ॥੫॥
Prof. Sahib Singhਪਿਆਰੇ ਪ੍ਰਭੂ ਦਾ ਨਾਮ ਸਿਮਰੋ, ਅਖ਼ੀਰਲੇ ਸਮੇ ਮੌਤ ਦਾ ਡਰ ਪੋਹ ਨਹੀਂ ਸਕੇਗਾ ॥੫॥

ਪਦ ਅਰਥ ਅੰਤ ਕਾਲਿ = ਅਖ਼ੀਰਲੇ ਸਮੇ। ਜਮੁ = ਮੌਤ (ਦਾ ਡਰ) ॥੫॥

SikhNet (Spanish)recita entonces el Nombre de tu Bienamado Señor.(5)

ਸਤਿਗੁਰੁ ਪੁਰਖੁ ਦਾਤਾ ਵਡ ਦਾਣਾ ॥

satigur purakh daataa vadd daanaa | Ang 1030

Sant Singh KhalsaThe True Guru, the Primal Being, the Great Giver, is all-knowing.
Manmohan SinghOmnipotent and great True Guru is all-wise and beneficent.
Manmohan Singh (Punjabi)ਸਰਬ-ਸ਼ਕਤੀਵਾਨ ਅਤੇ ਵਿਸ਼ਾਲ ਸੱਚੇ ਗੁਰੂ ਸਰਬ-ਸਿਆਣੇ ਅਤੇ ਦਾਤਾਰ ਹਨ।
Fareedkot Teekaਸਤਿਗੁਰ ਜੋ ਪੁਰਸੁ ਹੈ, ਸੋ ਵੱਡਾ ਦਾਤਾ ਜਾਣਿਆ ਹੈ ਵਾ ਦਾਨਾਉ ਦਾਤਾ ਹੈ॥
Prof. Sahib Singhਗੁਰੂ ਅਕਾਲ ਪੁਰਖ (ਦਾ ਰੂਪ) ਹੈ, ਸਭ ਦਾਤਾਂ ਦੇਣ ਦੇ ਸਮਰੱਥ ਹੈ, ਬੜਾ ਸਿਆਣਾ ਹੈ,

ਪਦ ਅਰਥ ਦਾਣਾ = ਸਿਆਣਾ।

SikhNet (Spanish)El Guru Verdadero, el Purusha es Todo Sabio y Benévolo,

ਜਿਸੁ ਅੰਤਰਿ ਸਾਚੁ; ਸੁ ਸਬਦਿ ਸਮਾਣਾ ॥

jis antar saach; su sabad samaanaa | Ang 1030

Sant Singh KhalsaWhoever has Truth within himself, merges in the Word of the Shabad.
Manmohan SinghWhosoever has truth within himself; he merges in the Lord.
Manmohan Singh (Punjabi)ਜਿਸ ਕਿਸੇ ਦੇ ਅੰਦਰ ਸੱਚ ਹੈ; ਉਹ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਕੇ ਅੰਤਰ ਸਚੁ ਹੈ, ਸੋ ਬ੍ਰਹਮ ਮੇਂ ਸਮਾਇ ਗਿਆ ਹੈ॥
Prof. Sahib Singhਉਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਸਦਾ ਵੱਸਦਾ ਹੈ, ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਸਦਾ ਲੀਨ ਰਹਿੰਦਾ ਹੈ।

ਪਦ ਅਰਥ ਜਿਸੁ ਅੰਤਰਿ = ਜਿਸ (ਗੁਰੂ) ਦੇ ਅੰਦਰ। ਸਬਦਿ = ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ।

SikhNet (Spanish)y quien sea que tenga la Verdad en su interior se inmergirá en la Palabra.

ਜਿਸ ਕਉ ਸਤਿਗੁਰੁ ਮੇਲਿ ਮਿਲਾਏ; ਤਿਸੁ ਚੂਕਾ ਜਮ ਭੈ ਭਾਰਾ ਹੇ ॥੬॥

jis kau satigur mel milaae; tis chookaa jam bhai bhaaraa he |6| Ang 1030

Sant Singh KhalsaOne whom the True Guru unites in Union, is rid of the overpowering fear of death. ||6||
Manmohan SinghHe, whom the True Guru unites in the Lord's union; he is rid of the great fear of death.
Manmohan Singh (Punjabi)ਜਿਸ ਨੂੰ ਸੱਚੇ ਗੁਰੂ, ਸਾਈਂ ਦੇ ਮਿਲਾਪ ਅੰਦਰ, ਮਿਲਾ ਦਿੰਦੇ ਹਨ; ਉਸ ਦਾ ਮੌਤ ਦਾ ਵੱਡਾ ਡਰ ਦੂਰ ਹੋ ਜਾਂਦਾ ਹੈ।
Fareedkot Teekaਜਿਸ ਕੋ ਸਤਿਗੁਰੂ ਅਪਨੇ ਮੇਲ ਮੇਂ ਮਿਲਾਵਤੇ ਹੈਂ, ਤਿਸ ਕਾ ਜਮ (ਭਾਰਾ) ਭੈ ਦੇਨੇ ਵਾਲਾ ਦੂਰ ਭ੍ਯਾ ਹੈ॥੬॥
Prof. Sahib Singhਉਹ ਗੁਰੂ ਜਿਸ ਮਨੁੱਖ ਨੂੰ ਆਪਣੀ ਸੰਗਤ ਵਿਚ ਮਿਲਾਂਦਾ ਹੈ ਉਸ (ਦੇ ਸਿਰ) ਤੋਂ ਜਮਾਂ ਦੇ ਡਰ ਦਾ ਭਾਰ ਦੂਰ ਹੋ ਜਾਂਦਾ ਹੈ ॥੬॥

ਪਦ ਅਰਥ ਮੇਲਿ = ਸੰਗਤ ਵਿਚ। ਭੈ ਭਾਰਾ = ਡਰ-ਸਹਿਮ ਦਾ ਭਾਰ ॥੬॥

SikhNet (Spanish)Sí, a quien sea que el Guru una con Dios, se libera del poderoso miedo al mensajero de la muerte, Yama.(6)

ਪੰਚ ਤਤੁ ਮਿਲਿ; ਕਾਇਆ ਕੀਨੀ ॥

panch tat mil; kaaeaa keenee | Ang 1030

Sant Singh KhalsaThe body is formed from the union of the five elements.
Manmohan SinghUniting together the five elements, the body is fashioned.
Manmohan Singh (Punjabi)ਪੰਜਾਂ ਮੂਲ ਅੰਸ਼ਾਂ ਨੂੰ ਮਿਲਾ ਕੇ ਸਰੀਰ ਸਾਜਿਆ ਗਿਆ ਹੈ।
Fareedkot Teekaਪੰਚ ਤਤੋਂ ਕੋ ਮੇਲਕੇ ਏਹ ਦੇਹੀ ਕੀਨੀ ਹੈ॥
Prof. Sahib Singh(ਆਪਣੇ) ਇਸ ਸਰੀਰ ਵਿਚ, ਜੋ ਪਰਮਾਤਮਾ ਨੇ ਪੰਜ (ਵਿਰੋਧੀ) ਤੱਤ ਰਲਾ ਕੇ ਬਣਾਇਆ ਹੈ,

ਪਦ ਅਰਥ ਮਿਲਿ = ਮਿਲ ਕੇ। ਕਾਇਆ = ਸਰੀਰ।

SikhNet (Spanish)Los cinco elementos se mezclan para construir nuestro cuerpo

ਤਿਸ ਮਹਿ ਰਾਮ ਰਤਨੁ; ਲੈ ਚੀਨੀ ॥

tis meh raam ratan; lai cheenee | Ang 1030

Sant Singh KhalsaKnow that the Lord's jewel is within it.
Manmohan SinghWithin that see thou the Lord's jewel.
Manmohan Singh (Punjabi)ਉਸ ਅੰਦਰ ਤੂੰ ਪ੍ਰਭੂ ਦੇ ਜਵੇਹਰ ਨੂੰ ਵੇਖ ਲੈ।
Fareedkot Teekaਤਿਸੀ ਦੇਹੀ ਮੇਂ ਰਾਮ ਅਮੋਲਕ ਹੈ, ਤਿਸ ਕੋ ਪਹਿਚਾਨ ਲੇਵੋ॥
Prof. Sahib Singhਪਰਮਾਤਮਾ ਦਾ ਨਾਮ-ਰਤਨ ਖੋਜ ਕੇ ਲੱਭ ਲੈ।

ਪਦ ਅਰਥ ਤਿਸੁ ਮਹਿ = ਉਸ (ਸਰੀਰ) ਵਿਚ। ਲੈ ਚੀਨੀ = ਚੀਨਿ ਲੈ, ਪਛਾਣ ਲੈ।

SikhNet (Spanish)y en nuestro interior vemos

ਆਤਮ ਰਾਮੁ. ਰਾਮੁ ਹੈ ਆਤਮ; ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥

aatam raam. raam hai aatam; har paaeeai sabad veechaaraa he |7| Ang 1030

Sant Singh KhalsaThe soul is the Lord, and the Lord is the soul; contemplating the Shabad, the Lord is found. ||7||
Manmohan SinghThe soul is God and He is obtained by pondering over the Name.
Manmohan Singh (Punjabi)ਆਤਮਾ ਪ੍ਰਭੂ ਹੈ ਅਤੇ ਪ੍ਰਭੂ ਆਤਮਾ ਹੈ। ਨਾਮ ਦਾ ਆਰਾਧਨ ਕਰਨ ਦੁਆਰਾ ਵਾਹਿਗੁਰੂ ਪਾਇਆ ਜਾਂਦਾ ਹੈ।
Fareedkot Teekaਜੀਵ ਹੈ ਰਾਮ ਔ ਰਾਮ ਹੀ ਜੀਵ ਰੂਪ ਹੈ, ਏਹ ਉਪਦੇਸ ਬੀਚਾਰਣੇ ਤੇ ਹਰੀ ਕੇ ਸਰੂਪ ਕੋ ਪਾਈਤਾ ਹੈ॥੭॥
Prof. Sahib Singh(ਜਿਉਂ ਜਿਉਂ) ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰੀਏ, (ਤਿਉਂ ਤਿਉਂ ਇਹ ਸਮਝ ਆ ਜਾਂਦੀ ਹੈ ਕਿ) ਆਤਮਾ ਤੇ ਪਰਮਾਤਮਾ ਇਕ-ਰੂਪ ਹਨ ॥੭॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ॥੭॥

SikhNet (Spanish)y tomamos Conciencia de la Preciosa Joya de Dios.(7)

ਸਤ ਸੰਤੋਖਿ; ਰਹਹੁ ਜਨ ਭਾਈ ॥

sat santokh; rahahu jan bhaaee | Ang 1030

Sant Singh KhalsaAbide in truth and contentment, O humble Siblings of Destiny.
Manmohan SinghO my brother mortals, abide ye in truth and contentment,
Manmohan Singh (Punjabi)ਹੇ ਮੇਰੇ ਵੀਰ ਪ੍ਰਾਨੀਓ! ਤੁਸੀਂ ਸਚ ਤੇ ਸਬਰ ਸਿਦਕ ਅੰਦਰ ਵਸਾਓ,
Fareedkot Teekaਹੇ ਭਾਈ ਜਨੋਂ! ਸਤ ਸੰਤੋਖ ਮੇਂ ਰਹੋ॥
Prof. Sahib Singhਹੇ ਭਾਈ ਜਨੋ! ਸੇਵਾ ਤੇ ਸੰਤੋਖ ਵਿਚ ਜੀਵਨ ਬਿਤਾਵੋ।

ਪਦ ਅਰਥ ਜਨ ਭਾਈ = ਹੇ ਭਾਈ ਜਨੋ! ਸੰਤੋਖਿ = ਸੰਤੋਖ ਵਿਚ।

SikhNet (Spanish)Ve y escucha que las Almas son Dios

ਖਿਮਾ ਗਹਹੁ; ਸਤਿਗੁਰ ਸਰਣਾਈ ॥

khimaa gahahu; satigur saranaaee | Ang 1030

Sant Singh KhalsaHold tight to compassion and the Sanctuary of the True Guru.
Manmohan Singhand be attached to compassion and the True Guru's refuge.
Manmohan Singh (Punjabi)ਤੇ ਦਇਆ ਅਤੇ ਗੁਰਾਂ ਦੀ ਸ਼ਰਣਾਗਤ ਨਾਲ ਜੁੜ ਜਾਓ।
Fareedkot Teekaਸਤਿਗੁਰੋਂ ਕੀ ਸਰਣ ਹੋਇ ਕੈ ਖਿਮਾ ਕੋ (ਗਹਹੁ) ਅੰਗੀਕਾਰ ਕਰੋ ਅਰਥਾਤ ਸਹਿਨ ਸੀਲ ਹੋਵੋ॥
Prof. Sahib Singhਗੁਰੂ ਦੀ ਸਰਨ ਪੈ ਕੇ ਦੂਜਿਆਂ ਦੀ ਵਧੀਕੀ ਸਹਾਰਨ ਦਾ ਗੁਣ ਗ੍ਰਹਣ ਕਰੋ।

ਪਦ ਅਰਥ ਗਹਹੁ = ਗ੍ਰਹਿਣ ਕਰੋ।

SikhNet (Spanish)y Dios es el Alma de todas las Almas,

ਆਤਮੁ ਚੀਨਿ. ਪਰਾਤਮੁ ਚੀਨਹੁ; ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥

aatam cheen. paraatam cheenahu; gur sangat ihu nisataaraa he |8| Ang 1030

Sant Singh KhalsaKnow your soul, and know the Supreme Soul; associating with the Guru, you shall be emancipated. ||8||
Manmohan SinghKnowing the soul know ye the supreme soul, This is how ye can be emancipated, associating with the Guru.
Manmohan Singh (Punjabi)ਆਤਮਾ ਨੂੰ ਸਮਝ ਕੇ ਤੂਸੀਂ ਪਰਮ ਆਤਮਾ ਨੂੰ ਸਮਝੋ, ਗੁਰਾਂ ਨਾਲ ਮੇਲ ਜੋਲ ਕਰਕੇ। ਇਸ ਤਰ੍ਹਾਂ ਤੁਹਾਡੀ ਕਲਿਆਣ ਹੋ ਜਾਉਗੀ।
Fareedkot Teekaਗੁਰੋਂ ਕੀ ਸੰਗਤ ਕਰ ਕੇ ਅਪਨੇ ਆਪ ਕੋ ਪਛਾਨ ਕੇ ਪੁਨਃ ਪਰਮਾਤਮਾ ਕੋ ਵਿਆਪਕ ਪਛਾਨੋ, ਤੌ ਇਹ ਜੀਵ (ਨਿਸਤਾਰਾ) ਮੁਕਤਿ ਹੋਵੈਗਾ॥੮॥
Prof. Sahib Singhਆਪਣੇ ਆਤਮਾ ਨੂੰ ਪਛਾਣ ਕੇ ਦੂਜਿਆਂ ਦੇ ਆਤਮਾ ਨੂੰ ਭੀ ਪਛਾਣੋ। ਗੁਰੂ ਦੀ ਸੰਗਤ ਵਿਚ ਰਿਹਾਂ ਇਹ ਨਿਰਨਾ ਆਉਂਦਾ ਹੈ ॥੮॥

ਪਦ ਅਰਥ ਚੀਨਿ = ਪਛਾਣ ਕੇ। ਪਰਾਤਮੁ = ਪਰ ਆਤਮੁ, ਪਰਮ ਆਤਮਾ, ਪਰਮਾਤਮਾ ॥੮॥

SikhNet (Spanish)y que Su Visión es obtenida habitando en la Palabra del Guru.(8)

ਸਾਕਤ ਕੂੜ ਕਪਟ ਮਹਿ ਟੇਕਾ ॥

saakat koorr kapatt meh ttekaa | Ang 1030

Sant Singh KhalsaThe faithless cynics are stuck in falsehood and deceit.
Manmohan SinghThe mammon worshipper is fixed in falsehood and deceit.
Manmohan Singh (Punjabi)ਮਾਇਆ ਦਾ ਪੁਜਾਰੀ ਝੂਠ ਅਤੇ ਵਲਫਲ ਅੰਦਰ ਟਿਕਿਆ ਹੋਇਆ ਹੈ।
Fareedkot Teekaਸਾਕਤੋਂ ਕੀ ਕੂੜ ਔ ਕਪਟ ਮੇਂ (ਟੇਕਾ) ਇਸਥਿਤੀ ਹੈ॥
Prof. Sahib Singhਮਾਇਆ-ਵੇੜ੍ਹੇ ਬੰਦੇ ਮਾਇਆ ਦੇ ਮੋਹ ਵਿਚ ਤੇ ਛਲ ਵਿਚ (ਆਪਣੇ ਜੀਵਨ ਦਾ) ਆਸਰਾ (ਭਾਲਦੇ ਹਨ),

ਪਦ ਅਰਥ ਕੂੜ = ਮਾਇਆ ਦਾ ਮੋਹ। ਟੇਕ = ਆਸਰਾ।

SikhNet (Spanish)El amante de Maya aprende la falsedad, el engaño y a calumniar a todos

ਅਹਿਨਿਸਿ ਨਿੰਦਾ ਕਰਹਿ ਅਨੇਕਾ ॥

ahinis nindaa kareh anekaa | Ang 1030

Sant Singh KhalsaDay and night, they slander many others.
Manmohan SinghDay and night, he slanders one and all.
Manmohan Singh (Punjabi)ਦਿਹੁੰ ਅਤੇ ਰੈਣ ਉਹ ਅਨੇਕਾਂ ਦੀ ਬਦਖੋਈ ਕਰਦਾ ਹੈ।
Fareedkot Teekaਦਿਨ ਰਾਤ ਅਨੇਕੋਂ ਕੀ ਨਿੰਦਾ ਹੀ ਕਰਤੇ ਹੈਂ॥
Prof. Sahib Singhਉਹ ਦਿਨ ਰਾਤ ਅਨੇਕਾਂ ਕਿਸਮਾਂ ਦੀ ਪਰਾਈ ਨਿੰਦਾ ਕਰਦੇ ਰਹਿੰਦੇ ਹਨ।
SikhNet (Spanish)y a cada uno, pues sin la Contemplación, va y viene

ਬਿਨੁ ਸਿਮਰਨ. ਆਵਹਿ ਫੁਨਿ ਜਾਵਹਿ; ਗ੍ਰਭ ਜੋਨੀ ਨਰਕ ਮਝਾਰਾ ਹੇ ॥੯॥

bin simaran. aaveh fun jaaveh; grabh jonee narak majhaaraa he |9| Ang 1030

Sant Singh KhalsaWithout meditative remembrance, they come and then go, and are cast into the hellish womb of reincarnation. ||9||
Manmohan SinghWithout the Lord's meditation, he comes and goes and is cast into the hell of womb species.
Manmohan Singh (Punjabi)ਸਾਈਂ ਦੀ ਬੰਦਗੀ ਦੇ ਬਾਝੌਂ ਉਹ ਆਉਂਦਾ ਅਤੇ ਜਾਂਦਾ ਹੈ ਅਤੇ ਉਦਰ ਦੀਆਂ ਜੂਨੀਆਂ ਦੇ ਦੋਜ਼ਕ ਅੰਦਰ ਪਾਇਆ ਜਾਂਦਾ ਹੈ।
Fareedkot Teekaਭਗਵਤ ਨਾਮ ਸਿਮਰਨੇ ਤੇ ਬਿਨਾਂ ਗਰਭ ਜੋਨੀ ਆਦਿਕ ਨਰਕ ਕੇ ਬੀਚ ਆਉਂਦੇ ਜਾਂਦੇ ਹੈਂ॥੯॥
Prof. Sahib Singhਸਿਮਰਨ ਤੋਂ ਵਾਂਝੇ ਰਹਿ ਕੇ ਉਹ (ਇਸ ਨਿੰਦਾ ਆਦਿਕ ਦੇ ਕੁਰਾਹੇ ਪੈ ਕੇ) ਜਨਮ ਮਰਨ ਦੇ ਗੇੜ ਵਿਚ ਪੈ ਜਾਂਦੇ ਹਨ, ਗਰਭ-ਜੂਨ ਦੇ ਨਰਕਾਂ ਵਿਚ ਪੈਂਦੇ ਹਨ ॥੯॥

ਪਦ ਅਰਥ ਗ੍ਰਭ = ਗਰਭ ॥੯॥

SikhNet (Spanish)y es puesto, una y otra vez, en el calor inaguantable del vientre materno.(9)

ਸਾਕਤ ਜਮ ਕੀ ਕਾਣਿ. ਨ ਚੂਕੈ ॥

saakat jam kee kaan. na chookai | Ang 1030

Sant Singh KhalsaThe faithless cynic is not rid of his fear of death.
Manmohan SinghThe fear of death of the materialist is removed not.
Manmohan Singh (Punjabi)ਮਾਦਾਪ੍ਰਸਤ ਦਾ ਮੌਤ ਦਾ ਡਰ, ਦੂਰ ਨਹੀਂ ਹੁੰਦਾ।
Fareedkot Teekaਸਾਕਤੋਂ ਕੇ ਸਿਰੋਂ ਜਮ ਕੀ (ਕਾਣਿ) ਤਾਬਿਆਦਾਰੀ ਚੂਕਤੀ ਨਹੀਂ॥
Prof. Sahib Singhਮਾਇਆ-ਵੇੜ੍ਹੇ ਜੀਵਾਂ ਦੇ ਅੰਦਰੋਂ ਜਮ ਦਾ ਡਰ ਦੂਰ ਨਹੀਂ ਹੁੰਦਾ,

ਪਦ ਅਰਥ ਕਾਣਿ = ਡਰ। ਚੂਕੈ = ਮੁੱਕਦੀ।

SikhNet (Spanish)Sí, la vara de Yama está siempre sobre su cabeza y sobre el balance de sus faltas,

ਜਮ ਕਾ ਡੰਡੁ; ਨ ਕਬਹੂ ਮੂਕੈ ॥

jam kaa ddandd; na kabahoo mookai | Ang 1030

Sant Singh KhalsaThe Messenger of Death's club is never taken away.
Manmohan SinghThe rod of Yama ever hangs over his head.
Manmohan Singh (Punjabi)ਯਮ ਦਾ ਡੰਡਾ ਹਮੇਸ਼ਾਂ ਹੀ ਉਸ ਦੇ ਸਿਰ ਤੇ ਖੜ੍ਹਾ ਰਹਿੰਦਾ ਹੈ।
Fareedkot Teekaਇਸੀ ਤੇ ਜਮ ਕਾ ਡੰਡਾ ਵਾ ਕਰੁ ਤਿਨ ਕੇ ਸਿਰੋਂ ਕਬੀ ਨਹੀਂ ਮੁਕਤਾ ਅਰਥਾਤ ਦੂਰ ਨਹੀਂ ਹੋਤਾ॥
Prof. Sahib Singhਜਮ ਦੀ ਸਜ਼ਾ ਉਹਨਾਂ ਦੇ ਸਿਰ ਤੋਂ ਨਹੀਂ ਟਲਦੀ।
SikhNet (Spanish)de las cuales tiene que rendir cuentas ante el Señor de la Ley,

ਬਾਕੀ ਧਰਮ ਰਾਇ ਕੀ ਲੀਜੈ; ਸਿਰਿ ਅਫਰਿਓ ਭਾਰੁ ਅਫਾਰਾ ਹੇ ॥੧੦॥

baakee dharam raae kee leejai; sir afario bhaar afaaraa he |10| Ang 1030

Sant Singh KhalsaHe has to answer to the Righteous Judge of Dharma for the account of his actions; the egotistical being carries the unbearable load. ||10||
Manmohan SinghThe balance of his deeds he has to account for before the Lord Justiciar. The man of ego carries the unbearable load of sins over his head.
Manmohan Singh (Punjabi)ਆਪਣੇ ਅਮਲਾਂ ਦੇ ਬਕਾਏ ਦਾ ਉਸ ਨੇ ਧਰਮ ਰਾਜੇ ਅਗੇ ਹਿਸਾਬ ਕਿਤਾਬ ਦੇਣਾ ਹੈ। ਹੰਕਾਰੀ ਬੰਦਾ ਆਪਣੇ ਸਿਰ ਉਤੇ ਪਾਪਾਂ ਦਾ ਅਸਹਿ ਬੋਝ ਚੁੱਕੀ ਫਿਰਦਾ ਹੈ।
Fareedkot Teekaਧਰਮ ਰਾਇ ਕੀ ਬਾਕੀ ਲਈਤੀ ਹੈ, ਸਿਰ ਪਰ ਬਹੁਤ ਵਾ ਅਸਹਿ ਭਾਰ ਹੈ ਅਰ ਇਸ ਜੀਵ ਕੋ ਹੰਕਾਰ ਰੂਪੁ ਅਫਾਰਾ ਚੜਾ ਹੂਆ ਹੈ॥੧੦॥
Prof. Sahib Singhਅਹੰਕਾਰੀਆਂ ਦੇ ਸਿਰ ਉਤੇ (ਵਿਕਾਰਾਂ ਦਾ) ਅਸਹਿ ਭਾਰ ਟਿਕਿਆ ਰਹਿੰਦਾ ਹੈ (ਇਹ, ਮਾਨੋ, ਉਹਨਾਂ ਦੇ ਸਿਰ ਉਤੇ ਕਰਜ਼ਾ ਹੈ) ਧਰਮਰਾਜ ਦੇ ਇਸ ਕਰਜ਼ੇ ਦਾ ਲੇਖਾ ਉਹਨਾਂ ਪਾਸੋਂ ਲਿਆ ਹੀ ਜਾਂਦਾ ਹੈ ॥੧੦॥

ਪਦ ਅਰਥ ਲੀਜੈ = ਲਈ ਜਾਂਦੀ ਹੈ, ਵਸੂਲ ਕੀਤੀ ਜਾਂਦੀ ਹੈ। ਅਫਰਿਓ = ਅਹੰਕਾਰੀ ਦੇ (ਸਿਰ ਉਤੇ)। ਅਫਾਰਾ = ਅਸਹਿ ॥੧੦॥

SikhNet (Spanish)pues carga un inmenso peso de maldad sobre su cabeza.(10)

ਬਿਨੁ ਗੁਰ; ਸਾਕਤੁ. ਕਹਹੁ ਕੋ ਤਰਿਆ ॥

bin gur; saakat. kahahu ko tariaa | Ang 1030

Sant Singh KhalsaTell me: without the Guru, what faithless cynic has been saved?
Manmohan SinghSay, who is the infidel that has been saved without the Guru?
Manmohan Singh (Punjabi)ਦਸੋ! ਗੁਰਾਂ ਦੇ ਬਗੈਰ ਕਿਹੜਾ ਅਧਰਮੀ ਹੈ ਜੋ ਪਾਰ ਉੱਤਰ ਗਿਆ ਹੈ?
Fareedkot Teekaਜੋ ਭੂਲਾ ਹੂਆ ਹੈ ਕਹੋ ਸੋ ਕੋਈ ਗੁਰੋਂ ਬਿਨਾਂ ਤਰਿਆ ਹੈ, ਭਾਵ ਨਹੀਂ ਤਰਿਆ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਕੋਈ ਭੀ ਮਾਇਆ-ਵੇੜ੍ਹਿਆ ਬੰਦਾ (ਮਾਇਆ-ਮੋਹ ਦੇ ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਦਾ।

ਪਦ ਅਰਥ ਕੋ ਸਾਕਤੁ = ਕੇਹੜਾ ਸਾਕਤ?

SikhNet (Spanish)Sin el Guru, el amante de Maya no es salvado,

ਹਉਮੈ ਕਰਤਾ; ਭਵਜਲਿ ਪਰਿਆ ॥

haumai karataa; bhavajal pariaa | Ang 1030

Sant Singh KhalsaActing egotistically, he falls into the terrifying world-ocean.
Manmohan SinghPractising self-conceit, he falls into the dreadful world-ocean.
Manmohan Singh (Punjabi)ਸਵੈ-ਹੰਗਤਾ ਕਰਦਾ ਹੋਇਆ ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਜਾ ਡਿਗਦਾ ਹੈ।
Fareedkot Teekaਵਹੁ ਸਾਕਤ ਹਉਮੈ ਕੋ ਕਰਤਾ ਹੂਆ ਸੰਸਾਰ ਸਮੁੰਦ੍ਰ ਮੇਂ ਪੜਾ ਹੈ, ਭਾਵ ਡੂਬਾ ਹੈ॥
Prof. Sahib Singh(ਮਾਇਆ ਦੀ ਮਸਤੀ ਦੇ ਕਾਰਨ ਉਹ) 'ਹਉ ਹਉ ਮੈਂ ਮੈਂ' ਕਰਦਾ ਸੰਸਾਰ-ਸਮੁੰਦਰ ਵਿਚ ਡੁੱਬਾ ਰਹਿੰਦਾ ਹੈ।

ਪਦ ਅਰਥ ਭਵਜਲਿ = ਭਵਜਲ ਵਿਚ।

SikhNet (Spanish)y engañado por el ego sólo flota en el mar de las existencias.

ਬਿਨੁ ਗੁਰ. ਪਾਰੁ, ਨ ਪਾਵੈ ਕੋਈ; ਹਰਿ ਜਪੀਐ ਪਾਰਿ ਉਤਾਰਾ ਹੇ ॥੧੧॥

bin gur. paar, na paavai koee; har japeeai paar utaaraa he |11| Ang 1030

Sant Singh KhalsaWithout the Guru, no one is saved; meditating on the Lord, they are carried across to the other side. ||11||
Manmohan SinghWithout the Guru, no one is saved. Remembering the Lord, one is ferried across.
Manmohan Singh (Punjabi)ਗੁਰਾਂ ਦੇ ਬਾਝੋਂ ਕਿਸੇ ਦਾ ਭੀ ਬਚਾ ਨਹੀਂ ਹੁੰਦਾ ਸਾਈਂ ਦਾ ਸਿਮਰਨ ਕਰਨ ਦੁਆਰਾ ਬੰਦਾ ਪਾਰ ਉੱਤਰ ਜਾਂਦਾ ਹੈ।
Fareedkot Teekaਗੁਰੋਂ ਸੇ ਬਿਨਾਂ ਸੰਸਾਰ ਸਾਗਰ ਕਾ ਪਾਰ ਕੋਈ ਨਹੀਂ ਪਾਵਤਾ। ਜੋ ਗੁਰੋਂ ਦੁਵਾਰੇ ਹਰੀ ਕੋ ਜਪੀਐ ਤੋ ਪਾਰ ਉਤਾਰਾ ਹੋਤਾ ਹੈ॥੧੧॥
Prof. Sahib Singhਗੁਰੂ ਤੋਂ ਬਿਨਾ ਕੋਈ ਮਨੁੱਖ (ਇਸ ਸਮੁੰਦਰ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ। ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਜਪਿਆਂ ਹੀ) ਪਾਰਲੇ ਕੰਢੇ ਪਹੁੰਚ ਸਕੀਦਾ ਹੈ ॥੧੧॥

ਪਦ ਅਰਥ ਪਾਰੁ = ਪਾਰਲਾ ਬੰਨਾ। ਪਾਰਿ = ਪਾਰਲੇ ਬੰਨੇ, ਪਾਰਲੇ ਪਾਸੇ ॥੧੧॥

SikhNet (Spanish)Sin el Guru, él no es llevado a través, pues es sólo cuando medita en Dios, que puede cruzar a salvo hasta la otra orilla.(11)

ਗੁਰ ਕੀ ਦਾਤਿ; ਨ ਮੇਟੈ ਕੋਈ ॥

gur kee daat; na mettai koee | Ang 1030

Sant Singh KhalsaNo one can erase the Guru's blessings.
Manmohan SinghNo one can undo the bounty of the Guru.
Manmohan Singh (Punjabi)ਗੁਰਾਂ ਦੀ ਬਖ਼ਸ਼ੀਸ਼ ਨੂੰ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਗੁਰੋਂ ਕੀ ਬਖਸਸ ਕੋਈ ਭੀ ਨਹੀਂ ਮੇਟ ਸਕਤਾ॥
Prof. Sahib Singhਕੋਈ ਆਦਮੀ ਗੁਰੂ ਦੀ ਇਸ ਬਖ਼ਸ਼ਸ਼ ਦੇ ਰਾਹ ਵਿਚ ਰੁਕਾਵਟ ਨਹੀਂ ਪਾ ਸਕਦਾ।
SikhNet (Spanish)Nadie puede cancelar las Albricias del Guru,

ਜਿਸੁ ਬਖਸੇ; ਤਿਸੁ ਤਾਰੇ ਸੋਈ ॥

jis bakhase; tis taare soee | Ang 1030

Sant Singh KhalsaThe Lord carries across those whom He forgives.
Manmohan SinghHe, whom, the Lord forgives; Him He ferries across.
Manmohan Singh (Punjabi)ਜਿਸ ਨੂੰ ਉਹ ਸੁਆਮੀ ਮਾਫ਼ ਕਰ ਦਿੰਦਾ ਹੈ; ਉਸ ਦਾ ਉਹ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਜਿਸ ਪੁਰਸ ਕੋ ਗੁਰੂ ਬਖਸਤੇ ਹੈਂ ਤਿਸ ਕੋ ਤਾਰ ਲੇਤੇ ਹੈਂ ॥
Prof. Sahib Singhਜਿਸ ਮਨੁੱਖ ਉਤੇ ਗੁਰੂ ਬਖ਼ਸ਼ਸ਼ ਕਰਦਾ ਹੈ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਪਦ ਅਰਥ ਸੋਈ = ਉਹ (ਪ੍ਰਭੂ) ਹੀ।

SikhNet (Spanish)sí, sólo podrá cruzar a través, aquél a quien el Señor perdona.

ਜਨਮ ਮਰਣ ਦੁਖੁ ਨੇੜਿ. ਨ ਆਵੈ; ਮਨਿ ਸੋ ਪ੍ਰਭੁ ਅਪਰ ਅਪਾਰਾ ਹੇ ॥੧੨॥

janam maran dukh nerr. na aavai; man so prabh apar apaaraa he |12| Ang 1030

Sant Singh KhalsaThe pains of birth and death do not even approach those whose minds are filled with God, the infinite and endless. ||12||
Manmohan SinghThe pain of birth and death draws not near him, for the Limitless and Infinite Lord abides within his mind,
Manmohan Singh (Punjabi)ਜੰਮਣ ਤੇ ਮਰਨ ਦੀ ਪੀੜ ਉਸ ਦੇ ਲਾਗੇ ਨਹੀਂ ਲਗਦੀ, ਕਿਉਂਜੋ ਉਹ ਹਦਬੰਨਾ-ਰਹਿਤ ਅਤੇ ਬਅੰਤ ਸੁਆਮੀ ਉਸ ਦੇ ਹਿਰਦੇ ਅੰਦਰ ਵੱਸਦਾ ਹੈ।
Fareedkot Teekaਪੁਨ: ਤਿਸ ਪੁਰਸ ਕੇ ਜਨਮ ਮਰਨ ਰੂਪ ਦੁਖ ਨੇੜੇ ਨਹੀਂ ਆਵਤੇ, ਕਿਉਂਕਿ ਤਿਸ ਕੇ ਮਨ ਮੇਂ ਅਪਰ ਅਪਾਰ ਪ੍ਰਭੂ ਹੈ॥੧੨॥
Prof. Sahib Singh(ਗੁਰੂ ਦੀ ਮੇਹਰ ਨਾਲ) ਜਿਸ ਮਨੁੱਖ ਦੇ ਮਨ ਵਿਚ ਉਹ ਅਪਰ ਅਪਾਰ ਪ੍ਰਭੂ ਆ ਵੱਸਦਾ ਹੈ ਜਨਮ ਮਰਨ ਦਾ ਦੁੱਖ ਉਸ ਦੇ ਨੇੜੇ ਨਹੀਂ ਢੁਕਦਾ ॥੧੨॥

ਪਦ ਅਰਥ ਮਨਿ = ਮਨ ਵਿਚ। ਅਪਰ = ਜਿਸ ਤੋਂ ਪਰੇ ਹੋਰ ਕੋਈ ਨਹੀਂ ॥੧੨॥

SikhNet (Spanish)A él no le afligen las penas de los nacimientos y muertes, pues en su interior vive el Dios Infinito. (12)

ਗੁਰ ਤੇ ਭੂਲੇ; ਆਵਹੁ ਜਾਵਹੁ ॥

gur te bhoole; aavahu jaavahu | Ang 1030

Sant Singh KhalsaThose who forget the Guru come and go in reincarnation.
Manmohan SinghThey, who forget the Guru, come and go.
Manmohan Singh (Punjabi)ਜੋ ਗੁਰੂ ਨੂੰ ਭੁਲਾਉਂਦੇ ਹਨ ਉਹ ਆਉਂਦੇ ਤੇ ਜਾਂਦੇ ਹਨ।
Fareedkot Teekaਹੇ ਭਾਈ ਗੁਰੋਂ ਤੇ ਭੂਲੇ ਹੂਏ ਸੰਸਾਰ ਮੇਂ ਆਵਹੁ ਜਾਵਹੁ ਅਰਥਾਤ ਭਰਮਤੇ ਰਹੋਗੇ॥
Prof. Sahib Singhਜੇ ਗੁਰੂ ਦੇ ਦਰ ਤੋਂ ਖੁੰਝੇ ਰਹੋਗੇ ਤਾਂ (ਸੰਸਾਰ ਵਿਚ ਮੁੜ ਮੁੜ) ਜੰਮਦੇ ਮਰਦੇ ਰਹੋਗੇ,

ਪਦ ਅਰਥ ਤੇ = ਤੋਂ। ਭੂਲੇ = ਖੁੰਝੇ ਹੋਏ।

SikhNet (Spanish)Aquél que ha abandonado al Guru, sólo va y viene,

ਜਨਮਿ ਮਰਹੁ; ਫੁਨਿ ਪਾਪ ਕਮਾਵਹੁ ॥

janam marahu; fun paap kamaavahu | Ang 1030

Sant Singh KhalsaThey are born, only to die again, and continue committing sins.
Manmohan SinghThey are born to die and commit sins.
Manmohan Singh (Punjabi)ਉਹ ਮਰਨ ਅਤੇ ਗੁਨਾਹ ਕਰਨ ਨੂੰ ਜੰਮੇ ਹਨ।
Fareedkot Teekaਫੇਰ ਪਾਪ ਕਮਾਵਹੁਗੇ, ਜਨਮੋਂ ਪੁਨਾ ਮਰੋਗੇ॥
Prof. Sahib Singhਜਨਮ ਮਰਨ ਦੇ ਗੇੜ ਵਿਚ ਪਏ ਰਹੋਗੇ ਤੇ ਪਾਪ-ਕਰਮ ਕਰਦੇ ਰਹੋਗੇ।
SikhNet (Spanish)vive cometiendo errores y muere para nacer y morir una y otra vez.

ਸਾਕਤ ਮੂੜ ਅਚੇਤ. ਨ ਚੇਤਹਿ; ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ ॥੧੩॥

saakat moorr achet. na cheteh; dukh laagai taa raam pukaaraa he |13| Ang 1030

Sant Singh KhalsaThe unconscious, foolish, faithless cynic does not remember the Lord; but when he is stricken with pain, then he cries out for the Lord. ||13||
Manmohan SinghThe unmindful and foolish worshippers of mammon, contemplate not their God, but when stricken with misery, then cry out they to their Lord.
Manmohan Singh (Punjabi)ਬੇਪਰਵਾਹ ਅਤੇ ਮੂਰਖ ਮਾਇਆ ਦੇ ਉਪਾਸ਼ਕ ਆਪਣੇ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ ਪਰ ਜਦ ਮੁਸੀਬਤ ਆ ਬਣਦੀ ਹੈ, ਤਦ ਉਹ ਆਪਣੇ ਪ੍ਰਭੂ ਮੂਹਰੇ ਪੁਕਾਰ ਕਰਦੇ ਹਨ।
Fareedkot Teekaਸਾਕਤ ਜੋ ਮੂਰਖ (ਅਚੇਤ) ਜੜ ਹੈ, ਸੋ ਚੇਤਤੇ ਨਹੀਂ। ਉਨ ਕੋ ਜਬ ਦੁਖ ਲਾਗਤਾ ਹੈ ਤੌ ਰਾਮ ਕੋ ਪੁਕਾਰਤੇ ਹੈਂ, ਹੇ ਰਾਮ! ਬਖਸ ਲਵੋ॥੧੩॥
Prof. Sahib Singhਮਾਇਆ-ਵੇੜ੍ਹੇ ਮੂਰਖ ਗ਼ਾਫ਼ਿਲ ਮਨੁੱਖ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਜਦੋਂ ਕੋਈ ਦੁੱਖ ਵਿਆਪਦਾ ਹੈ ਤਾਂ ਉਸ ਵੇਲੇ 'ਹਾਇ ਰਾਮ! ਹਾਇ ਰਾਮ!' ਪੁਕਾਰਦੇ ਹਨ ॥੧੩॥

ਪਦ ਅਰਥ ਅਚੇਤ = ਗ਼ਾਫ਼ਿਲ, ਅਵੇਸਲੇ, ਬੇ-ਪਰਵਾਹ। ਤਾ = ਤੋਂ ॥੧੩॥

SikhNet (Spanish)Ese ser que alaba a Maya, inconsciente e ignorante, no aprecia a su Señor, pues en cuanto las penas le aquejan, sólo le llora a Dios.(13)

ਸੁਖੁ ਦੁਖੁ; ਪੁਰਬ ਜਨਮ ਕੇ ਕੀਏ ॥

sukh dukh; purab janam ke kee | Ang 1030

Sant Singh KhalsaPleasure and pain are the consequences of the actions of past lives.
Manmohan SinghWeal and woe are the fruits of the past birth's deeds.
Manmohan Singh (Punjabi)ਖੁਸ਼ੀ ਤੇ ਗ਼ਮੀ ਪਿਛਲੇ ਜਨਮਾਂ ਦੇ ਅਮਲਾਂ ਦੇ ਫਲ ਹਨ।
Fareedkot Teekaਸੁਖ ਦੁਖ ਕਾ ਭੋਗ ਸਵਰਗ ਨਰਕ ਪੂਰਬ ਜਨਮ ਕੇ ਜੋ ਕੀਏ ਕਰਮ ਹੈਂ ਤਿਨ ਕਾ ਫਲੁ ਹੈ॥
Prof. Sahib Singhਹੇ ਪ੍ਰਾਣੀ! ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ ਦੁਖ ਸੁਖ ਭੋਗੀਦੇ ਹਨ।
SikhNet (Spanish)Las penas y placeres que sentimos son el resultado de nuestras pasadas acciones

ਸੋ ਜਾਣੈ; ਜਿਨਿ ਦਾਤੈ ਦੀਏ ॥

so jaanai; jin daatai dee | Ang 1030

Sant Singh KhalsaThe Giver, who blesses us with these - He alone knows.
Manmohan SinghHe, the Beneficent Lord, who blesses us with these, alone knows their mystery.
Manmohan Singh (Punjabi)ਉਹ ਦਾਤਾਰ ਸੁਆਮੀ ਹੀ ਜੋ ਇਨ੍ਹਾਂ ਦੀ ਸਾਡੇ ਤੇ ਬਖ਼ਸ਼ਸ਼ ਕਰਦਾ ਹੈ, ਇਨ੍ਹਾਂ ਦੇ ਭੇਤ ਨੂੰ ਜਾਣਦਾ ਹੈ।
Fareedkot Teekaਸੋ ਦਾਤਾ ਜਾਣਤਾ ਹੈ ਜਿਸ ਨੇ ਕਰਮਾਂ ਕੇ ਫਲ੍ਹ ਦੀਏ ਹੈਂ ਕਿ ਕਿਤਨਾਕ ਚਿਰ ਇਸ ਚਕ੍ਰ ਮੇਂ ਰਹਿਣਾ ਹੈ॥
Prof. Sahib Singhਇਸ ਭੇਤ ਨੂੰ ਉਹੀ ਪਰਮਾਤਮਾ ਜਾਣਦਾ ਹੈ ਜਿਸ ਨੇ (ਇਹ ਦੁਖ ਸੁਖ ਭੋਗਣੇ) ਦਿੱਤੇ ਹਨ।

ਪਦ ਅਰਥ ਜਿਨਿ ਦਾਤੇ = ਜਿਸ ਦਾਤੇ ਨੇ।

SikhNet (Spanish)y Él, el Señor Benévolo, es el único que conoce Su Misterio con el que nos bendice a todos.

ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ; ਸਹੁ ਅਪਣਾ ਕੀਆ ਕਰਾਰਾ ਹੇ ॥੧੪॥

kis kau dos dehi too praanee; sahu apanaa keea karaaraa he |14| Ang 1030

Sant Singh KhalsaSo who can you blame, O mortal being? The hardships you suffer are from your own actions. ||14||
Manmohan SinghWhom can thou blame, O mortal? Thou are undergoing the hard misery for thine own deeds.
Manmohan Singh (Punjabi)ਤੂੰ ਕੀਹਦੇ ਉੱਤੇ ਦੂਸ਼ਣ ਲਾ ਸਕਦਾ ਹੈਂ, ਹੇ ਫ਼ਾਨੀ ਬੰਦੇ! ਤੂੰ ਆਪਣੇ ਨਿੱਜ ਦੇ ਕਰਮਾਂ ਦੇ ਬਦਲੇ ਸਖਤ ਮੁਸੀਬਤ ਭੋਗ ਰਿਹਾ ਹੈ।
Fareedkot Teekaਹੇ ਪ੍ਰਾਣੀ! ਤੂੰ ਕਿਸ ਕੋ ਦੋਸ ਦੇਵੇਂਗਾ, ਜੋ ਅਪਨੇ ਕਰਮੋਂ ਕੇ ਕੀਏ ਕਾ ਫਲੁ ਹੈ, ਸੋ ਤਕੜਾ ਹੋ ਕੇ ਸਹਾਰੁ॥੧੪॥
Prof. Sahib Singhਹੇ ਪ੍ਰਾਣੀ! (ਵਾਪਰੇ ਦੁੱਖਾਂ ਦੇ ਕਾਰਨ) ਤੂੰ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦਾ, ਇਹ ਤਾਂ ਆਪਣੇ ਹੀ ਕੀਤੇ ਕਰਮਾਂ ਦਾ ਕਰੜਾ ਫਲ ਸਹਾਰ ॥੧੪॥

ਪਦ ਅਰਥ ਕਉ = ਨੂੰ। ਪ੍ਰਾਣੀ = ਹੇ ਪ੍ਰਾਣੀ! ਸਹੁ = ਸਹਾਰ। ਕਰਾਰਾ = ਸਖ਼ਤ ॥੧੪॥

SikhNet (Spanish)Oh Hombre, ¿a quién puedes culpar entonces?, pues cosechas sólo lo que has sembrado. (14)

ਹਉਮੈ ਮਮਤਾ ਕਰਦਾ ਆਇਆ ॥

haumai mamataa karadaa aaeaa | Ang 1031

Sant Singh KhalsaPracticing egotism and possessiveness, you have come into the world.
Manmohan SinghBecause of practising ego and mine-ness, thou has come in this world.
Manmohan Singh (Punjabi)ਹੰਗਤਾ ਅਤੇ ਮੈਂ ਮੇਰੀ ਕਰਨ ਦੇ ਸਬਬ, ਤੂੰ ਇਸ ਸੰਸਾਰ ਦੇ ਅੰਦਰ ਆਇਆ ਹੈਂ।
Fareedkot Teekaਤੂੰ ਅਨੇਕ ਜਨਮਾਂ ਮੇਂ ਹੰਤਾ ਮਮਤਾ ਕਰਤਾ ਆਇਆ ਹੈਂ॥
Prof. Sahib Singh(ਜਨਮ ਜਨਮਾਂਤਰਾਂ ਤੋਂ) ਜੀਵ ਹਉਮੈ ਤੇ ਮਮਤਾ ਅਹੰਕਾਰ-ਭਰੀਆਂ ਗੱਲਾਂ ਕਰਦਾ ਆ ਰਿਹਾ ਹੈ।

ਪਦ ਅਰਥ ਮਮਤਾ = ਅਪਣੱਤ।

SikhNet (Spanish)Viviendo en el ego y en la actitud posesiva, has venido al mundo,

ਆਸਾ ਮਨਸਾ; ਬੰਧਿ ਚਲਾਇਆ ॥

aasaa manasaa; bandh chalaaeaa | Ang 1031

Sant Singh KhalsaHope and desire bind you and lead you on.
Manmohan SinghHope and desire bind and drive thee.
Manmohan Singh (Punjabi)ਉਮੈਦ ਅਤੇ ਖ਼ਾਹਿਸ਼ ਤੈਨੂੰ ਬੰਨ੍ਹਦੀਆਂ ਤੇ ਤੋਰਦੀਆਂ ਹਨ।
Fareedkot Teekaਬੁਧੀ ਮੇਂ ਜੋ ਆਸਾ ਰਹੀ ਇਸੀ ਤੇ ਤੂੰ ਜੂਨੀਓਂ ਮੇਂ ਬੰਧ ਕੇ ਚਲਾਇਆ ਹੈਂ॥
Prof. Sahib Singhਇਹ ਦੁਨੀਆ ਦੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਵਿਚ ਬੱਝਾ ਚਲਾ ਆ ਰਿਹਾ ਹੈ।
SikhNet (Spanish)las falsas esperanzas y el deseo te atan y te conducen.

ਮੇਰੀ ਮੇਰੀ ਕਰਤ. ਕਿਆ ਲੇ ਚਾਲੇ; ਬਿਖੁ ਲਾਦੇ ਛਾਰ ਬਿਕਾਰਾ ਹੇ ॥੧੫॥

meree meree karat. kiaa le chaale; bikh laade chhaar bikaaraa he |15| Ang 1031

Sant Singh KhalsaIndulging in egotism and self-conceit, what will you be able to carry with you, except the load of ashes from poison and corruption? ||15||
Manmohan SinghBy indulging in egoism, what else shall thou carry along with thee, except loading the worthless ashes of sins?
Manmohan Singh (Punjabi)ਅਪਣਤ ਅੰਦਰ ਗ਼ਲਤਾਨ ਹੋਣ ਦੇ ਕਾਰਨ, ਪਾਪਾਂ ਦੀ ਨਿਕੰਮੀ ਸੁਆਹ ਲੱਦਣ ਦੇ ਬਗ਼ੈਰ ਹੋਰ ਤੂੰ ਆਪਣੇ ਨਾਲ ਦੀ ਲੈ ਕੇ ਜਾਵੇਗਾ।
Fareedkot Teekaਅਬ ਭੀ ਤੂੰ ਮੇਰੀ ਮੇਰੀ ਕਰਤਾ ਹੈਂ, ਇਸ ਲੋਕ ਮੇਂ ਸੇ ਪ੍ਰਲੋਕ ਮੇਂ ਕਿਆ ਲੈ ਕੇ ਚਲੇਂਗਾ ਬਿਅਰਥ ਤੂੰ ਪਾਪ ਰੂਪ ਸ੍ਵਾਹ ਲਾਦਤਾ ਹੈਂ॥੧੫॥
Prof. Sahib Singh'ਇਹ ਮਾਇਆ ਮੇਰੀ ਹੈ ਇਹ ਮਾਇਆ ਮੇਰੀ ਹੈ'-ਇਹ ਆਖ ਆਖ ਕੇ ਇਥੋਂ ਆਪਣੇ ਨਾਲ ਭੀ ਕੁਝ ਨਹੀਂ ਲੈ ਜਾ ਸਕਦਾ। ਵਿਕਾਰਾਂ ਦੀ ਸੁਆਹ ਵਿਕਾਰਾਂ ਦਾ ਜ਼ਹਰ ਹੀ ਲੱਦ ਲੈਂਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਦੇਂਦਾ ਹੈ) ॥੧੫॥

ਪਦ ਅਰਥ ਬਿਖੁ = ਜ਼ਹਿਰ। ਛਾਰੁ = ਸੁਆਹ ॥੧੫॥

SikhNet (Spanish)Viviendo de esa manera, ¿qué te podrás llevar en realidad contigo, excepto cenizas de veneno y corrupción de Maya?(15)

ਹਰਿ ਕੀ ਭਗਤਿ; ਕਰਹੁ ਜਨ ਭਾਈ ॥

har kee bhagat; karahu jan bhaaee | Ang 1031

Sant Singh KhalsaWorship the Lord in devotion, O humble Siblings of Destiny.
Manmohan SinghO God's saints, my brethren. perform ye the Lord's devotional service.
Manmohan Singh (Punjabi)ਹੇ ਰੱਬ ਦੇ ਸਾਧੂਓ! ਮੇਰੇ ਭਰਾਓ! ਤੁਸੀਂ ਸੁਆਮੀ ਦੀ ਪ੍ਰੇਮਮਈ ਸੇਵਾ ਕਮਾਓ।
Fareedkot Teekaਤਾਂ ਤੇ ਹੇ ਭਾਈ ਜਨੋਂ! ਹਰੀ ਕੀ ਭਗਤੀ ਕਰੋ॥
Prof. Sahib Singhਹੇ ਭਾਈ ਜਨੋ! ਪਰਮਾਤਮਾ ਦੀ ਭਗਤੀ ਕਰੋ।
SikhNet (Spanish)Contemplen a su Dios, oh Hermanos del Destino, reciten el Inefable Evangelio de Dios,

ਅਕਥੁ ਕਥਹੁ; ਮਨੁ ਮਨਹਿ ਸਮਾਈ ॥

akath kathahu; man maneh samaaee | Ang 1031

Sant Singh KhalsaSpeak the Unspoken Speech, and the mind will merge back into the Mind.
Manmohan SinghUtter ye the unutterable gospel of God and your mental desires shall be silenced in the mind itself.
Manmohan Singh (Punjabi)ਤੁਸੀਂ ਹਰੀ ਦੀ ਅਕਹਿ ਵਾਰਤਾ ਨੂੰ ਆਖੋ ਅਤੇ ਤੁਹਾਡੀਆਂ ਚਿੱਤ ਦੀਆਂ ਖ਼ਹਿਸ਼ਾਂ ਚਿੱਤ ਅੰਦਰ ਹੀ ਲੀਨ ਹੋ ਜਾਣਗੀਆਂ।
Fareedkot Teeka(ਅਕਥੁ) ਪਰਮੇਸਰ ਕੋ ਕਥੋ ਤੌ ਮਨ ਕੀ ਵਾਸਨਾ ਮਨ ਹੀ ਮੇਂ ਸਮਾਇ ਜਾਵੇਂਗੀ॥
Prof. Sahib Singhਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, (ਇਸ ਤਰ੍ਹਾਂ ਇਹ ਵਿਕਾਰੀ) ਮਨ (ਰੱਬ) ਮਨ ਵਿਚ ਹੀ ਲੀਨ ਹੋ ਜਾਇਗਾ।

ਪਦ ਅਰਥ ਅਕਥੁ = ਉਹ ਪ੍ਰਭੂ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਮਨਹਿ = ਮਨਿ ਹੀ, ਮਨ ਵਿਚ ਹੀ।

SikhNet (Spanish)para que las vacilaciones de su mente sean apaciguadas en su interior.

ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ; ਦੁਖੁ ਕਾਟੇ ਕਾਟਣਹਾਰਾ ਹੇ ॥੧੬॥

autth chalataa tthaak rakhahu ghar apunai; dukh kaatte kaattanahaaraa he |16| Ang 1031

Sant Singh KhalsaRestrain your restless mind within its own home, and the Lord, the Destroyer, shall destroy your pain. ||16||
Manmohan SinghRestrain thy wandering mind in its very home and Lord the Destroyer of sorrow shall destroy all the pains.
Manmohan Singh (Punjabi)ਤੂੰ ਆਪਣੇ ਬਾਹਰ ਜਾਂਦੇ ਮਨੂਏ ਨੂੰ ਇਸ ਦੇ ਆਪਣੇ ਗ੍ਰਹਿ ਅੱਦਰ ਰੋਕ ਕੇ ਰੱਖ ਅਤੇ ਮੇਟਣਹਾਰ ਸੁਆਮੀ ਤੇਰੀਆਂ ਤਕਲੀਫ਼ਾਂ ਨੂੰ ਮੇਟ ਦੇਵੇਗਾ।
Fareedkot Teekaਇਹ ਮਨ ਬਾਰੰਬਾਰ ਜੋ ਪਦਾਰਥੋਂ ਕੇ ਲੀਏ ਦੇਸੋਂ ਪਰਦੇਸੋਂ ਮੇਂ ਉਠ ਚੱਲਦਾ ਹੈ ਇਸ ਕੋ ਰੋਕ ਕੇ ਅਪਨੇ ਸਰੂਪ ਮੇਂ ਰਖੋ, (ਕਾਟਣਹਾਰਾ) ਵਾਹਿਗੁਰੂ ਫੇਰ ਤੁਮਾਰੇ ਦੁਖੋਂ ਕੋ ਕਾਟ ਦੇਵੇਗਾ॥੧੬॥
Prof. Sahib Singhਇਸ ਮਨ ਨੂੰ ਜੋ (ਮਾਇਆ ਦੇ ਪਿੱਛੇ) ਉਠ ਉਠ ਕੇ ਭੱਜਦਾ ਹੈ ਰੋਕ ਕੇ ਆਪਣੇ ਅਡੋਲ ਆਤਮਕ ਟਿਕਾਣੇ ਵਿਚ ਕਾਬੂ ਕਰ ਰੱਖੋ। (ਇਸ ਤਰ੍ਹਾਂ) ਸਾਰੇ ਦੁੱਖ ਕੱਟਣ ਦੇ ਸਮਰੱਥ ਪ੍ਰਭੂ ਦੁੱਖ ਦੂਰ ਕਰ ਦੇਵੇਗਾ ॥੧੬॥

ਪਦ ਅਰਥ ਚਲਤਾ = ਭਟਕਦਾ। ਠਾਕਿ = ਰੋਕ ਕੇ। ਘਰਿ ਅਪੁਨੈ = ਅਪਨੇ ਘਰ ਵਿਚ ॥੧੬॥

SikhNet (Spanish)Sí, mantengan las riendas de su mente en control, para que se mantengan en su hogar y se disipe su dolor.(16)

ਹਰਿ ਗੁਰ ਪੂਰੇ ਕੀ; ਓਟ ਪਰਾਤੀ ॥

har gur poore kee; ott paraatee | Ang 1031

Sant Singh KhalsaI seek the support of the Perfect Guru, the Lord.
Manmohan SinghI have come under the protection of the Perfect Guru-God.
Manmohan Singh (Punjabi)ਮੈਂ ਪੂਰਨ ਗੁਰੂ-ਪਰਮੇਸ਼ਰ ਦੀ ਪਨਾਹ ਹੇਠ ਆ ਡਿੱਗਾ ਹਾਂ।
Fareedkot Teekaਜਿਸ ਨੇ ਗੁਰੂ ਪੂਰੇ ਦੁਅਰਿਓਂ ਹਰੀ ਕੀ (ਓਟ) ਸਰਣ ਪਛਾਣੀ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦੀ ਤੇ ਪੂਰੇ ਗੁਰੂ ਦੀ ਸਰਨ ਦੀ ਕਦਰ ਪਛਾਣ ਲਈ ਹੈ,

ਪਦ ਅਰਥ ਪਰਾਤੀ = ਪਛਾਣੀ।

SikhNet (Spanish)Mira, he buscado el Refugio del Perfecto Guru

ਗੁਰਮੁਖਿ ਹਰਿ ਲਿਵ; ਗੁਰਮੁਖਿ ਜਾਤੀ ॥

guramukh har liv; guramukh jaatee | Ang 1031

Sant Singh KhalsaThe Gurmukh loves the Lord; the Gurmukh realizes the Lord.
Manmohan SinghBy the Guru's grace, I have become God-conscious and have realised my Lord's love.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਬ੍ਰਹਮ-ਗਿਆਨੀ ਥੀ ਗਿਆ ਹਾਂ ਅਤੇ ਮੈਂ ਆਪਣੇ ਪ੍ਰਭੂ ਦੀ ਪ੍ਰੀਤ ਨੂੰ ਅਨੁਭਵ ਕਰ ਲਿਆ ਹੈ।
Fareedkot Teekaਤਿਸ ਗੁਰਮੁਖਿ ਸਿਖ ਨੇ ਹਰੀ ਕੀ (ਲਿਵ) ਪ੍ਰੀਤੀ ਗੁਰੋਂ ਦਵਾਰੇ ਜਾਤੀ ਹੈ॥
Prof. Sahib Singhਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਰਾਹੀਂ ਪਰਮਾਤਮਾ ਵਿਚ ਸੁਰਤ ਜੋੜਨੀ ਸਮਝ ਲਈ ਹੈ,

ਪਦ ਅਰਥ ਗੁਰਮੁਖਿ = ਉਹ ਮਨੁੱਖ ਜਿਸ ਦਾ ਮੂੰਹ ਗੁਰੂ ਵਲ ਹੈ। ਗੁਰਮੁਖਿ = ਗੁਰੂ ਦੀ ਰਾਹੀਂ।

SikhNet (Spanish)y por Su Gracia, me he vuelto conciente en Dios y me he entonado en el Señor.

ਨਾਨਕ. ਰਾਮ ਨਾਮਿ ਮਤਿ ਊਤਮ; ਹਰਿ ਬਖਸੇ ਪਾਰਿ ਉਤਾਰਾ ਹੇ ॥੧੭॥੪॥੧੦॥

naanak. raam naam mat aootam; har bakhase paar utaaraa he |17|4|10| Ang 1031

Sant Singh KhalsaO Nanak, through the Lord's Name, the intellect is exalted; granting His forgiveness, the Lord carries him across to the other side. ||17||4||10||
Manmohan SinghNanak, through the Lord's Name, my intellect is rendered sublime and granting pardon, that Lord has ferried me across.
Manmohan Singh (Punjabi)ਨਾਨਕ, ਪ੍ਰਭੂ ਦੇ ਨਾਮ ਦੇ ਰਾਹੀਂ ਮੇਰੀ ਅਕਲ ਸ੍ਰੇਸ਼ਟ ਥੀ ਗਈ ਹੈ ਅਤੇ ਮੁਆਫ਼ੀ ਬਖ਼ਸ਼ ਕੇ ਪ੍ਰਭੂ ਨੇ ਮੈਨੂੰ ਤਾਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੀ ਰਾਮ ਨਾਮ ਕਰ ਕੇ ਬੁਧੀ ਊਤਮ ਹੋਈ ਹੈ, ਹਰੀ ਨੇ ਉਸ ਕੇ ਔਗਨੋਂ ਕੋ ਬਖਸ ਕੇ ਪਾਰਿ ਉਤਾਰਿਆ ਹੈ॥੧੭॥੪॥੧੦॥☬ਪਰਮੇਸਰ ਕੇ ਗੁਣ ਕਹਿ ਕਰਿ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦੀ ਮੱਤ ਸ੍ਰੇਸ਼ਟ ਹੋ ਜਾਂਦੀ ਹੈ, ਪਰਮਾਤਮਾ ਉਸ ਉਤੇ ਮੇਹਰ ਕਰਦਾ ਹੈ ਤੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧੭॥੪॥੧੦॥
SikhNet (Spanish)Dice Nanak, mi mente se ha vuelto Sublime a través del Nombre del Señor, y el Señor, perdonando nuestras faltas nos ha Emancipado.(17-4-10)
Answers quote the Granth verbatim with Ang citations. AI commentary is not Gurbani and not a religious ruling.