ੴ

ਸਿੱਖਬਾਣੀ · SikhBani

ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥

kirat karam ke veechhurre kar kirapaa melahu raam
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 133 · 12 lines
Translations

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ॥

baarah maahaa maanjh mahalaa 5 ghar 4 |

Sant Singh KhalsaBaarah Maahaa ~ The Twelve Months: Maajh, Fifth Mehl, Fourth House:
Manmohan SinghTwelve months Majh, Fifth Guru.
Manmohan Singh (Punjabi)ਬਾਰਾਂ ਮਹੀਨੇ ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mallh, Mejl Guru Aryan, Quinto Canal Divino (Bara Maja)

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the favour of the True Guru He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
SikhNet (Spanish)Un Creador Universal, por la Gracia del Verdadero Guru

ਕਿਰਤਿ ਕਰਮ ਕੇ ਵੀਛੁੜੇ; ਕਰਿ ਕਿਰਪਾ ਮੇਲਹੁ ਰਾਮ ॥

kirat karam ke veechhurre; kar kirapaa melahu raam |

Sant Singh KhalsaBy the actions we have committed, we are separated from You. Please show Your Mercy, and unite us with Yourself, Lord.
Manmohan SinghO Omnipresent Lord! show mercy and unite us with Thee who, on account of the deeds done, are separated from Thee.
Manmohan Singh (Punjabi)ਮੇਰੇ ਸਰਬ-ਵਿਆਪਕ ਸੁਆਮੀ! ਮਿਹਰ ਧਾਰ ਅਤੇ ਸਾਨੂੰ ਆਪਣੇ ਨਾਲ ਮਿਲਾ ਲੈ ਜਿਹੜੇ, ਕੀਤੇ ਹੋਏ ਅਮਲਾਂ ਦੇ ਕਾਰਨ ਤੇਰੇ ਨਾਲੋ ਵਿਛੜੇ ਹੋਏ ਹਨ।
Fareedkot Teekaਜੋ ਪੂਰਬ ਹਮ ਨੇ ਮੰਦ ਕਰਮ (ਕਿਰਤਿ) ਕਰਾ ਹੈ ਤਿਸ ਅਨੁਸਾਰ ਵਿਛੜੇ ਹੈਂ। ਹੇ ਗੁਰੋ! ਕਿਰਪਾ ਕਰ ਕੇ ਮੇਰੇ ਕੋ ਰਾਮ ਕੇ ਸਾਥ ਮੇਲੋ॥☬ਜੇ ਗੁਰ ਕਹੇ ਕਿ ਤੀਰਥ ਜਾਤ੍ਰਾਦਿ ਸੁਭ ਕਰਮ ਤੁਮ ਪਹਲੇ ਕਰੋ, ਤਿਸ ਪਰ ਕਹਤੇ ਹੈਂ:
Prof. Sahib Singhਹੇ ਪ੍ਰਭੂ! ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ (ਤੈਥੋਂ) ਵਿੱਛੁੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ ਹਾਂ), ਮਿਹਰ ਕਰ ਕੇ ਸਾਨੂੰ ਆਪਣੇ ਨਾਲ ਮਿਲਾਵੋ।

ਪਦ ਅਰਥ ਕਿਰਤਿ = {कृति} ਕਮਾਈ (Performance)। ਕੇ = ਅਨੁਸਾਰ। ਰਾਮ = ਹੇ ਪ੍ਰਭੂ!

SikhNet (Spanish)Nuestro Karma nos ha separado de Ti, oh Señor, sé Misericordioso con nosotros y tómanos en Tu Rebaño.

ਚਾਰਿ ਕੁੰਟ ਦਹ ਦਿਸ ਭ੍ਰਮੇ; ਥਕਿ ਆਏ. ਪ੍ਰਭ ਕੀ ਸਾਮ ॥

chaar kuntt deh dis bhrame; thak aae. prabh kee saam |

Sant Singh KhalsaWe have grown weary of wandering to the four corners of the earth and in the ten directions. We have come to Your Sanctuary, God.
Manmohan SinghWeary of wandering in the four corners and ten directions we have come to Thine sanctuary, O Lord!
Manmohan Singh (Punjabi)ਚਾਰੋਂ ਹੀ ਨੁੱਕਰਾਂ ਅਤੇ ਦਸਾਂ ਹੀ ਪਾਸਿਆਂ ਅੰਦਰ ਭਟਕ ਅਤੇ ਹਾਰ ਹੁਟ ਕੇ ਅਸੀਂ ਤੇਰੀ ਸ਼ਰਣੀ ਆ ਪਏ ਹਾਂ, ਹੇ ਸੁਆਮੀ!
Fareedkot Teeka(ਚਾਰਿ ਕੁੰਟ) ਚਾਰੋਂ ਕੂੰਣਾਂ ਪੂਰਬ, ਪਛਮ, ਉਤਰ, ਦਖਣ ਏਹ ਹੈਂ ਮੁਖ ਜਿਨੋਂ ਮੇਂ ਸੋ ਹਮ ਦਸੋਂ ਦਿਸਾ ਮੇਂ ਭਰਮੇ ਹਾਂ। ਹੇ ਪ੍ਰਭੋ! ਥਾਕ ਕਰ ਆਪ ਕੀ (ਸਾਮ) ਸਰਣ ਆਏ ਹੈਂ॥☬ਜੇ ਗੁਰ ਕਹੇ ਤੁਮ ਕੋ ਮਨੁਖ ਜਨਮ ਮਿਲਾ ਹੈ ਫਿਰ ਕਿਉਂ ਦੁਖੀ ਹੋ? ਪਰਮੇਸ੍ਵਰ ਭਜਨ ਸੇ ਬਿਨਾ ਮਾਨੁਖ ਜਨਮ ਕੀ ਨਿਸਫਲਤਾ ਦੇਖਾਵਤੇ ਹੈਂ:
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ) ਚੁਫੇਰੇ ਹਰ ਪਾਸੇ (ਸੁਖਾਂ ਦੀ ਖ਼ਾਤਰ) ਭਟਕਦੇ ਰਹੇ ਹਾਂ, ਹੁਣ, ਹੇ ਪ੍ਰਭੂ! ਥੱਕ ਕੇ ਤੇਰੀ ਸਰਨ ਆਏ ਹਾਂ।

ਪਦ ਅਰਥ ਕੁੰਟ = ਕੂਟ, ਪਾਸਾ। ਦਹਦਿਸ = ਦਸ ਪਾਸੇ, (ਉੱਤਰ, ਪੱਛਮ, ਦੱਖਣ, ਪੂਰਬ, ਚਾਰ ਨੁੱਕਰਾਂ, ਉਪਰਲਾ ਪਾਸਾ, ਹੇਠਲਾ ਪਾਸਾ)। ਸਾਮ = ਸਰਨ।

SikhNet (Spanish)Sin sentido andábamos y fuimos abofeteados aquí y allá; torturados y fatigados, buscamos Tu Sombra.

ਧੇਨੁ. ਦੁਧੈ ਤੇ ਬਾਹਰੀ; ਕਿਤੈ. ਨ ਆਵੈ ਕਾਮ ॥

dhen. dudhai te baaharee; kitai. na aavai kaam |

Sant Singh KhalsaWithout milk, a cow serves no purpose.
Manmohan SinghA cow without milk serves no purpose.
Manmohan Singh (Punjabi)ਦੁੱਧ ਤੋਂ ਬਿਨਾਂ ਗਾਂ ਕਿਸੇ ਕੰਮ ਨਹੀਂ ਆਉਂਦੀ।
Fareedkot Teekaਜੈਸੇ ਗਉ ਦੁਧ ਸੇ ਬਿਨਾ ਕਿਸੀ ਕਾਮ ਨਹੀਂ ਆਵਤੀ॥
Prof. Sahib Singh(ਜਿਵੇਂ) ਦੁੱਧ ਤੋਂ ਸੱਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ,

ਪਦ ਅਰਥ ਧੇਨੁ = ਗਾਂ। ਬਾਹਰੀ = ਬਿਨਾ।

SikhNet (Spanish)Como la vaca que no da leche y no sirve de nada.

ਜਲ ਬਿਨੁ ਸਾਖ ਕੁਮਲਾਵਤੀ; ਉਪਜਹਿ ਨਾਹੀ ਦਾਮ ॥

jal bin saakh kumalaavatee; upajeh naahee daam |

Sant Singh KhalsaWithout water, the crop withers, and it will not bring a good price.
Manmohan SinghWithout water the crop withers and fetches not the price.
Manmohan Singh (Punjabi)ਪਾਣੀ ਦੇ ਬਗੈਰ ਫਸਲ ਮੁਰਝਾ ਜਾਂਦੀ ਹੈ ਅਤੇ ਮੁੱਲ ਨਹੀਂ ਵਟਿਆ ਜਾਂਦਾ।
Fareedkot Teekaਪੁਨਾ ਜੈਸੇ (ਸਾਖ) ਖੇਤੀ ਜਲ ਸੇ ਬਿਨਾ ਮੁਰਝਾਇ ਜਾਤੀ ਹੈ (ਦਾਮ) ਰੁਪਏ ਨਹੀਂ ਉਪਜਤੇ, ਭਾਵ ਯਹਿ ਕਿ ਨਹੀਂ ਵੱਟੀਤੇ॥
Prof. Sahib Singh(ਜਿਵੇਂ) ਪਾਣੀ ਤੋਂ ਬਿਨਾ ਖੇਤੀ ਸੁੱਕ ਜਾਂਦੀ ਹੈ (ਫ਼ਸਲ ਨਹੀਂ ਪੱਕਦੀ, ਤੇ ਉਸ ਖੇਤੀ ਵਿਚੋਂ) ਧਨ ਦੀ ਕਮਾਈ ਨਹੀਂ ਹੋ ਸਕਦੀ, (ਤਿਵੇਂ ਪ੍ਰਭੂ ਦੇ ਨਾਮ ਤੋਂ ਬਿਨਾ ਸਾਡਾ ਜੀਵਨ ਵਿਅਰਥ ਚਲਾ ਜਾਂਦਾ ਹੈ)।

ਪਦ ਅਰਥ ਸਾਖ = ਖੇਤੀ, ਫ਼ਸਲ। ਦਾਮ = ਪੈਸੇ, ਧਨ।

SikhNet (Spanish)Como el árbol joven privado de agua que se marchita y no florece, Como la mujer que se acongoja cuando le es negada la compañía de su esposo.

ਹਰਿ ਨਾਹ. ਨ ਮਿਲੀਐ ਸਾਜਨੈ; ਕਤ ਪਾਈਐ ਬਿਸਰਾਮ ॥

har naah. na mileeai saajanai; kat paaeeai bisaraam |

Sant Singh KhalsaIf we do not meet the Lord, our Friend, how can we find our place of rest?
Manmohan SinghIf we meet not God the Spouse our friend, how can we find rest?
Manmohan Singh (Punjabi)ਜੇਕਰ ਅਸੀਂ ਵਾਹਿਗੁਰੂ ਪਤੀ ਆਪਣੇ ਮਿਤ੍ਰ ਨੂੰ ਨਾਂ ਭੇਟੀਏ ਅਸੀਂ ਕਿਸ ਤਰ੍ਹਾਂ ਆਰਾਮ ਪਾ ਸਕਦੇ ਹਾਂ?
Fareedkot Teekaਤੈਸੇ ਹੀ ਮਾਨੁਖ ਜਨਮ ਕੋ ਪਾਇ ਕਰ ਜਬ ਹਰੀ ਸਾਜਨ ਕੋ ਨਾ ਮਿਲੀਐ ਤਬ (ਬਿਸਰਾਮ) ਇਸਥਿਰਤਾ ਕੋ (ਕਤ) ਕਹਾਂ ਪਾਉਣਾ ਹੈ॥
Prof. Sahib Singhਸੱਜਣ ਖਸਮ-ਪ੍ਰਭੂ ਨੂੰ ਮਿਲਣ ਤੋਂ ਬਿਨਾ ਕਿਸੇ ਹੋਰ ਥਾਂ ਸੁਖ ਭੀ ਨਹੀਂ ਮਿਲਦਾ।

ਪਦ ਅਰਥ ਨਾਹ = {ੁਕਢਕ} ਖਸਮ। ਕਤ = ਕਿਵੇਂ, ਕਿਥੇ? ਬਿਸਰਾਮ = ਸੁਖ। ਜਿਤੁ = ਜਿਸ ਵਿਚ।

SikhNet (Spanish)Si no encontramos a Dios, el Esposo y Amigo Íntimo de nuestra Alma, ¿cómo podemos estar en paz?

ਜਿਤੁ ਘਰਿ. ਹਰਿ ਕੰਤੁ, ਨ ਪ੍ਰਗਟਈ; ਭਠਿ ਨਗਰ ਸੇ ਗ੍ਰਾਮ ॥

jit ghar. har kant, na pragattee; bhatth nagar se graam |

Sant Singh KhalsaThose homes, those hearts, in which the Husband Lord is not manifest-those towns and villages are like burning furnaces.
Manmohan SinghThose houses, villages and towns where-in God the Husband becomes not manifest are like a furnace.
Manmohan Singh (Punjabi)ਉਹ ਝੁਗੇ, ਪਿੰਡ ਅਤੇ ਕਸਬੇ, ਜਿਨ੍ਹਾਂ ਅੰਦਰ ਵਾਹਿਗੁਰੂ ਖਸਮ, ਪਰਤੱਖ ਨਹੀਂ ਹੁੰਦਾ, ਤੰਦੂਰ ਦੀ ਮਾਨਿੰਦ ਹਨ।
Fareedkot Teekaਜਿਸ (ਘਰਿ) ਅੰਤਹਕਰਣ ਮੇਂ ਹਰੀ ਪਤੀ ਪ੍ਰਗਟ ਨਹੀਂ ਹੂਆ, ਵਹੁ ਨਗਰ ਅਰਥਾਤ ਵੱਡੇ ਕਸਬੇ ਵਤ ਰਾਜਾਦਿਕੋਂ ਕੇ ਸਰੀਰ (ਗ੍ਰਾਮ) ਜਿਸ ਮੇਂ ਥੋਰੇ ਘਰ ਹੋਂ, ਤਦਵ ਕੰਗਾਲੋਂ ਕੇ ਸਰੀਰ ਸਭੀ ਭਠ ਜੈਸੇ ਤਪਤੇ ਹੈਂ ਸਾਂਤੀ ਨਹੀਂ ਆਵਤੀ॥
Prof. Sahib Singh(ਸੁਖ ਮਿਲੇ ਭੀ ਕਿਵੇਂ?) ਜਿਸ ਹਿਰਦੇ-ਘਰ ਵਿਚ ਪਤੀ ਪ੍ਰਭੂ ਨਾ ਆ ਵੱਸੇ, ਉਸ ਦੇ ਭਾ ਦੇ (ਵੱਸਦੇ) ਪਿੰਡ ਤੇ ਸ਼ਹਰ ਤੱਪਦੀ ਭੱਠੀ ਵਰਗੇ ਹੁੰਦੇ ਹਨ।

ਪਦ ਅਰਥ ਜਿਤੁ ਘਰਿ = ਜਿਸ (ਹਿਰਦੇ-) ਘਰ ਵਿਚ। ਭਠਿ = ਤਪਦੀ ਭੱਠੀ। ਸੇ = ਵਰਗੇ। ਗ੍ਰਾਮ = ਪਿੰਡ।

SikhNet (Spanish)Las casas, los pueblos y aldeas en donde Dios, el Esposo, no se manifiesta, se vuelven infernales.

ਸ੍ਰਬ ਸੀਗਾਰ ਤੰਬੋਲ ਰਸ; ਸਣੁ ਦੇਹੀ ਸਭ ਖਾਮ ॥

srab seegaar tanbol ras; san dehee sabh khaam |

Sant Singh KhalsaAll decorations, the chewing of betel to sweeten the breath, and the body itself, are all useless and vain.
Manmohan SinghAll decorations, betel and dainties along with the body are all in vain.
Manmohan Singh (Punjabi)ਸਮੂਹ ਹਾਰਸ਼ਿੰਗਾਰ, ਪਾਨ ਅਤੇ ਨਿਆਮਤਾ ਸਮੇਤ ਸਰੀਰ ਦੇ ਸਾਰੇ ਹੀ ਫਜੂਲ ਹਨ।
Fareedkot Teekaਸਰਬ ਸੀਗਾਰ (ਤੰਬੋਲ) ਪਾਨ ਔਰ ਜਿਤਨੇ ਰਸ ਹੈਂ ਜਿਨ ਮੇਂ ਲਾਗ ਕਰ ਪਰਮੇਸ੍ਵਰ ਕੋ ਭੁਲਾਇ ਦੀਆ ਹੈ, (ਸਣੁ ਦੇਹੀ) ਸਰੀਰ ਕੇ ਸਹਿਤ ਸਭ (ਖਾਮ) ਕਚੇ ਹੈਂ, ਭਾਵ ਯਹਿ ਕਿ ਨਾਸਵੰਤ ਹੈਂ॥
Prof. Sahib Singh(ਇਸਤ੍ਰੀ ਨੂੰ ਪਤੀ ਤੋਂ ਬਿਨਾ) ਸਰੀਰ ਦੇ ਸਾਰੇ ਸ਼ਿੰਗਾਰ ਪਾਨਾਂ ਦੇ ਬੀੜੇ ਤੇ ਹੋਰ ਰਸ (ਆਪਣੇ) ਸਰੀਰ ਸਮੇਤ ਹੀ ਵਿਅਰਥ ਦਿੱਸਦੇ ਹਨ,

ਪਦ ਅਰਥ ਸ੍ਰਬ = ਸਾਰੇ। ਤੰਬੋਲ = ਪਾਨ ਦੇ ਬੀੜੇ। ਸਣੁ = ਸਣੇ, ਸਮੇਤ। ਦੇਹੀ = ਸਰੀਰ। ਖਾਮ = ਕੱਚੇ, ਨਾਸਵੰਤ, ਵਿਅਰਥ।

SikhNet (Spanish)Del mismo modo el cuerpo suntuosamente adornado y la boca perfumada con hoja de areca, son vanas.

ਪ੍ਰਭ ਸੁਆਮੀ ਕੰਤ ਵਿਹੂਣੀਆ; ਮੀਤ ਸਜਣ ਸਭਿ ਜਾਮ ॥

prabh suaamee kant vihooneea; meet sajan sabh jaam |

Sant Singh KhalsaWithout God, our Husband, our Lord and Master, all friends and companions are like the Messenger of Death.
Manmohan SinghWithout the Lord Master the Bride groom all the friends and intimates are like the death's myrmidon.
Manmohan Singh (Punjabi)ਸਾਹਿਬ ਮਾਲਕ, ਲਾੜੇ ਬਗੇਰ, ਸਾਰੇ ਦੌਸਤ ਅਤੇ ਮਿੱਤਰ ਮੌਤ ਤੇ ਫ਼ਰਿਸ਼ਤੇ ਦੀ ਤਰ੍ਹਾਂ ਹਨ।
Fareedkot Teeka(ਪ੍ਰਭ) ਹੇ ਗੁਰੋ! ਸੁਆਮੀ ਕੰਤ ਪਰਮੇਸ੍ਵਰ ਕੀ ਪ੍ਰਾਪਤੀ ਸੇ ਬਿਨਾ ਮਿਤ੍ਰਤਾ ਕਰਨੇ ਵਾਲੇ, ਪੁਨਾ (ਸਜਣ) ਅਕ੍ਰਿਤਮ ਉਪਕਾਰੀ ਜੋ ਆਪ ਉਪਕਾਰ ਕਰ ਕੇ ਉਸਦਾ ਪ੍ਰਤਿ ਬਦਲਾ ਚਾਹੇ ਸਭੀ ਮੇਰੇ ਕੋ (ਜਾਮ) ਜਮ ਰੂਪ ਪ੍ਰਤੀਤ ਹੋਤੇ ਹੈਂ, ਭਾਵ ਯਹਿ ਕਿ ਸਭ ਭੈ ਕੇ ਹੇਤੁ ਹੈਂ॥
Prof. Sahib Singh(ਤਿਵੇਂ) ਮਾਲਕ ਖਸਮ-ਪ੍ਰਭੂ (ਦੀ ਯਾਦ) ਤੋਂ ਬਿਨਾ ਸਾਰੇ ਸੱਜਣ ਮਿਤ੍ਰ ਜਿੰਦ ਦੇ ਵੈਰੀ ਹੋ ਢੁਕਦੇ ਹਨ।

ਪਦ ਅਰਥ ਸਭਿ = ਸਾਰੇ। ਜਾਮ = ਜਮ, ਜਿੰਦ ਦੇ ਵੈਰੀ।

SikhNet (Spanish)También, nuestros íntimos y amigos se vuelven los ministros de la muerte si Tú, Señor de nuestro ser, no estás con nosotros.

ਨਾਨਕ ਕੀ ਬੇਨੰਤੀਆ; ਕਰਿ ਕਿਰਪਾ ਦੀਜੈ ਨਾਮੁ ॥

naanak kee benanteea; kar kirapaa deejai naam |

Sant Singh KhalsaThis is Nanak's prayer: "Please show Your Mercy, and bestow Your Name.
Manmohan SinghNanak's supplication is "show thine benediction and grant Thy Name".
Manmohan Singh (Punjabi)ਨਾਨਕ ਦੀ ਪ੍ਰਾਰਥਨਾ ਹੈ, "ਆਪਣੀ ਰਹਿਮਤ ਧਾਰ ਅਤੇ ਆਪਣਾ ਨਾਮ ਪ੍ਰਦਾਨ ਕਰ।"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੀ ਏਹੀ ਬੇਨਤੀ ਹੈ ਕਿਰਪਾ ਕਰ ਕੇ ਨਾਮ ਦੇਵੋ॥
Prof. Sahib Singh(ਤਾਹੀਏਂ) ਨਾਨਕ ਦੀ ਬੇਨਤੀ ਹੈ ਕਿ (ਹੇ ਪ੍ਰਭੂ!) ਕਿਰਪਾ ਕਰ ਕੇ ਆਪਣੇ ਨਾਮ ਦੀ ਦਾਤ ਬਖ਼ਸ਼।
SikhNet (Spanish)Entonces Te suplico, oh Señor, sé Misericordioso y consérvame en Tu Presencia,

ਹਰਿ ਮੇਲਹੁ ਸੁਆਮੀ ਸੰਗਿ ਪ੍ਰਭ; ਜਿਸ ਕਾ ਨਿਹਚਲ ਧਾਮ ॥੧॥

har melahu suaamee sang prabh; jis kaa nihachal dhaam |1|

Sant Singh KhalsaO my Lord and Master, please unite me with Yourself, O God, in the Eternal Mansion of Your Presence". ||1||
Manmohan SinghO God! the Lord master eternal is whose mansion, unite me with Thee.
Manmohan Singh (Punjabi)ਹੇ ਵਾਹਿਗੁਰੂ! ਸਾਹਿਬ ਮਾਲਕ ਸਦੀਵੀ ਸਥਿਰ ਹੈ ਜਿਸ ਦਾ ਮੰਦਰ ਮੈਨੂੰ ਆਪਣੇ ਨਾਲ ਅਭੇਦ ਕਰ ਲੈ।
Fareedkot Teekaਹੇ ਸੁਆਮੀ! ਗੁਰੋ ਹਰੀ ਪ੍ਰਭੂ ਕੇ ਸਾਥ ਮੇਰੇ ਕੋ ਮੇਲਹੁ ਜਿਸ ਕਾ ਅਚਲ (ਧਾਮ) ਪ੍ਰਕਾਸ ਹੈ॥੧॥ ਅਬ ਬਾਰਾਂ ਮਾਹ ਚਲਾ:
Prof. Sahib Singhਹੇ ਹਰੀ! ਆਪਣੇ ਚਰਨਾਂ ਵਿਚ (ਮੈਨੂੰ) ਜੋੜੀ ਰੱਖ, (ਹੋਰ ਸਾਰੇ ਆਸਰੇ-ਪਰਨੇ ਨਾਸਵੰਤ ਹਨ) ਇਕ ਤੇਰਾ ਘਰ ਸਦਾ ਅਟੱਲ ਰਹਿਣ ਵਾਲਾ ਹੈ ॥੧॥

ਪਦ ਅਰਥ ਸੰਗਿ = (ਆਪਣੇ) ਨਾਲ। ਧਾਮ = ਟਿਕਾਣਾ ॥੧॥

SikhNet (Spanish)consérvame en ese Estado en el que no llamo a nadie más que a Ti y mi Alma habita en el Éxtasis Eterno. (1)
Answers quote the Granth verbatim with Ang citations. AI commentary is not Gurbani and not a religious ruling.