ੴ

ਸਿੱਖਬਾਣੀ · SikhBani

ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ ॥੧॥

simar simar guradeo mitt ge bhai doore 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 132, 133 · 11 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 132

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮਾਝ ਮਹਲਾ ੫ ਘਰੁ ੩ ॥

maajh mahalaa 5 ghar 3 | Ang 132

Sant Singh KhalsaMaajh, Fifth Mehl, Third House:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mallh, Mejl Guru Aryan, Quinto Canal Divino.

ਹਰਿ ਜਪਿ ਜਪੇ; ਮਨੁ ਧੀਰੇ ॥੧॥ ਰਹਾਉ ॥

har jap jape; man dheere |1| rahaau | Ang 132

Sant Singh KhalsaChanting and meditating on the Lord, the mind is held steady. ||1||Pause||
Manmohan SinghBy pondering and reflecting over God the mind becomes steady. Pause.
Manmohan Singh (Punjabi)ਵਾਹਿਗੁਰੂ ਦਾ ਸਿਮਰਨ ਤੇ ਅਰਾਧਨ ਕਰਨ ਦੁਆਰਾ ਮਨੂਆ ਸਥਿਰ ਹੋ ਜਾਂਦਾ ਹੈ। ਠਹਿਰਾਉ।
Fareedkot Teekaਹਰੀ ਨਾਮ ਕਾ ਜਾਪ ਜਪ ਕਰ ਅੰਤਹਕਰਣ ਧੀਰਜ ਕੋ ਪ੍ਰਾਪਤਿ ਹੋਏ ਹੈਂ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ ਜਪ ਜਪ ਕੇ (ਮਨੁੱਖ ਦਾ) ਮਨ ਧੀਰਜਵਾਨ ਹੋ ਜਾਂਦਾ ਹੈ (ਦੁਨੀਆ ਦੇ ਸੁੱਖਾਂ ਦੁੱਖਾਂ ਵਿਚ ਡੋਲਦਾ ਨਹੀਂ) ॥੧॥ ਰਹਾਉ ॥

ਪਦ ਅਰਥ ਜਪੇ = ਜਪਿ, ਜਪ ਕੇ। ਧੀਰੇ = ਧੀਰਜ ਫੜਦਾ ਹੈ ॥੧॥ ਰਹਾਉ ॥

SikhNet (Spanish)Meditando en el Señor, nuestra mente es controlada. (1-Pausa)

ਸਿਮਰਿ ਸਿਮਰਿ ਗੁਰਦੇਉ; ਮਿਟਿ ਗਏ ਭੈ ਦੂਰੇ ॥੧॥

simar simar guradeo; mitt ge bhai doore |1| Ang 132

Sant Singh KhalsaMeditating, meditating in remembrance on the Divine Guru, one's fears are erased and dispelled. ||1||
Manmohan SinghBy remembering and thinking of the bright Guru dread is effaced and dispelled.
Manmohan Singh (Punjabi)ਪ੍ਰਕਾਸ਼ਵਾਨ ਗੁਰਾਂ ਦਾ ਚਿੰਤਨ ਤੇ ਧਿਆਨ ਕਰਨ ਦੁਆਰਾ ਡਰ ਨਾਸ ਤੇ ਨਵਿਰਤ ਹੋ ਗਿਆ ਹੈ।
Fareedkot Teekaਗੁਰੋਂ ਦੁਆਰਾ ਮਨ ਤਨ ਕਰ ਸਿਮਰਨ ਕਰਨੇ ਸੇ ਭੈ ਦੂਰ ਹੋਇ ਗਏ ਹੈਂ॥੧॥
Prof. Sahib Singhਸਭ ਤੋਂ ਵੱਡੇ ਅਕਾਲਪੁਰਖ ਨੂੰ ਸਿਮਰ ਸਿਮਰ ਕੇ ਸਾਰੇ ਡਰ ਸਹਮ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ ॥੧॥

ਪਦ ਅਰਥ ਭੈ = ਸਾਰੇ ਡਰ। ਸਿਮਰਿ = ਸਿਮਰ ਕੇ ॥੧॥

SikhNet (Spanish)Habitando en el Ser Supremo, nuestros miedos son disipados. (1)

ਸਰਨਿ ਆਵੈ ਪਾਰਬ੍ਰਹਮ ਕੀ; ਤਾ ਫਿਰਿ ਕਾਹੇ ਝੂਰੇ ॥੨॥

saran aavai paarabraham kee; taa fir kaahe jhoore |2| Ang 132

Sant Singh KhalsaEntering the Sanctuary of the Supreme Lord God, how could anyone feel grief any longer? ||2||
Manmohan SinghIf the mortal seeks the refuge of the supreme Lord then why shall he repent again?
Manmohan Singh (Punjabi)ਜੇਕਰ ਪ੍ਰਾਣੀ ਸ਼੍ਰੋਮਣੀ ਸਾਹਿਬ ਦੀ ਸ਼ਰਣਾਗਤ ਸੰਭਾਲ ਲਵੇ ਤਦ ਉਹ ਮੁੜ ਕੇ ਕਿਉਂ ਪਸਚਾਤਾਪ ਕਰੇਗਾ?
Fareedkot Teekaਜੋ ਪਾਰਬ੍ਰਹਮ ਕੀ ਸਰਣ ਆਵੇ ਤਉ ਤਿਸ ਕੋ ਫਿਰ ਕਿਉਂ ਕੌਰਾ ਹੋਤਾ ਹੈ, ਭਾਵ ਯਹਿ ਕਿ ਨਹੀਂ ਝੂਰਤੇ॥੨॥
Prof. Sahib Singhਜਦੋਂ ਮਨੁੱਖ ਪਰਮਾਤਮਾ ਦਾ ਆਸਰਾ ਲੈ ਲੈਂਦਾ ਹੈ, ਉਸ ਨੂੰ ਕੋਈ ਚਿੰਤਾ ਝੋਰਾ ਨਹੀਂ ਪੋਹ ਸਕਦਾ ॥੨॥

ਪਦ ਅਰਥ ਕਾਹੇ ਝੂਰੇ = ਕੋਈ ਝੋਰਾ ਨਹੀਂ ਰਹਿ ਜਾਂਦਾ। ਕਿਉਂ ਝੂਰੇਗਾ? ॥੨॥

SikhNet (Spanish)Aquél que busca el Refugio del Señor, no se lamenta más. (2)

ਚਰਨ ਸੇਵ ਸੰਤ ਸਾਧ ਕੇ; ਸਗਲ ਮਨੋਰਥ ਪੂਰੇ ॥੩॥

charan sev sant saadh ke; sagal manorath poore |3| Ang 133

Sant Singh KhalsaServing at the Feet of the Holy Saints, all desires are fulfilled. ||3||
Manmohan SinghBy adoring the feet of the saints and the pious persons all the desires are fulfilled.
Manmohan Singh (Punjabi)ਧਰਮੀ ਤੇ ਪਵਿੱਤ੍ਰ ਪੁਰਸ਼ਾ ਦੇ ਪੈਰਾ ਦੀ ਪੂਜਾ ਕਰਨ ਦੁਆਰਾ ਸਾਰੀਆਂ ਖ਼ਾਹਿਸ਼ਾ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਸਾਂਤ ਰੂਪ ਸਾਧੂਓਂ ਕੇ ਚਰਨ ਸੇਵਨੇ ਸੇ ਸੰਪੂਰਨ ਮਨੋਰਥ ਪੂਰਨ ਹੋਏ ਹੈਂ॥੩॥
Prof. Sahib Singhਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ (ਗੁਰੂ ਦਾ ਦਰ ਮੰਨਿਆਂ) ਮਨੁੱਖ ਦੇ ਮਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ॥੩॥

ਪਦ ਅਰਥ ਸੰਤ ਸਾਧ ਕੇ = ਗੁਰੂ ਦੇ ॥੩॥

SikhNet (Spanish)Sirviendo a los Pies de los Santos, todos nuestros deseos son satisfechos.(3)

ਘਟਿ ਘਟਿ ਏਕੁ ਵਰਤਦਾ; ਜਲਿ ਥਲਿ ਮਹੀਅਲਿ ਪੂਰੇ ॥੪॥

ghatt ghatt ek varatadaa; jal thal maheeal poore |4| Ang 133

Sant Singh KhalsaIn each and every heart, the One Lord is pervading. He is totally permeating the water, the land, and the sky. ||4||
Manmohan SinghIn all the hearts the unique Lord is contained. He is fully filling water, dry lands the earth and the sky.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਅਦੁੱਤੀ ਸਾਹਿਬ ਰਮਿਆ ਹੋਇਆ ਹੈ। ਉਹ ਪਾਣੀ, ਸੁੱਕੀ ਧਰਤੀ, ਜਮੀਨ ਤੇ ਅਸਮਾਨ ਨੂੰ ਪਰੀ-ਪੂਰਨ ਕਰ ਰਿਹਾ ਹੈ।
Fareedkot Teekaਘਟਿ ਘਟਿ ਮੇਂ ਏਕ ਵਰਤ ਰਹਾ ਹੈ, ਪੁਨਾ ਜਲ ਥਲ ਪ੍ਰਿਥਵੀ ਅਕਾਸ਼ ਮੇਂ ਪੂਰਨ ਹੋ ਰਹਾ ਹੈ॥੪॥
Prof. Sahib Singh(ਇਹ ਨਿਸਚਾ ਬਣ ਜਾਂਦਾ ਹੈ ਕਿ) ਹਰੇਕ ਸਰੀਰ ਵਿਚ ਪਰਮਾਤਮਾ ਹੀ ਵੱਸ ਰਿਹਾ ਹੈ, ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਪਰਮਾਤਮਾ ਹੀ ਵਿਆਪਕ ਹੈ ॥੪॥

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਆਕਾਸ਼ ਵਿਚ ॥੪॥

SikhNet (Spanish)Él, nuestro Único Señor, prevalece en todos los corazones, prevalece sobre la tierra, los mares y los espacios inferiores.(4)

ਪਾਪ ਬਿਨਾਸਨੁ ਸੇਵਿਆ; ਪਵਿਤ੍ਰ ਸੰਤਨ ਕੀ ਧੂਰੇ ॥੫॥

paap binaasan seviaa; pavitr santan kee dhoore |5| Ang 133

Sant Singh KhalsaI serve the Destroyer of sin, and I am sanctified by the dust of the feet of the Saints. ||5||
Manmohan SinghSanctified by the dust of the feet of the saints, I have served Lord, the destroyer of sins.
Manmohan Singh (Punjabi)ਸਾਧੂਆਂ ਦੇ ਪੈਰਾ ਦੀ ਧੂੜ ਦੁਆਰਾ ਪਾਵਨ ਹੋ ਕੇ, ਮੈਂ ਗੁਨਾਹਾਂ ਦੇ ਮੇਸਣਹਾਰ ਸੁਆਮੀ ਦੀ ਘਾਲ ਕਮਾਈ ਹੈ।
Fareedkot Teekaਸੰਤੋਂ ਕੀ ਧੂਰੀ ਸੇ ਪਵਿਤ੍ਰ ਹੋ ਕਰ ਪਾਪੋਂ ਕੇ ਨਾਸ ਕਰਤਾ ਵਾਹਿਗੁਰੂ ਕੋ ਸੇਵਿਆ ਹੈ॥੫॥
Prof. Sahib Singhਜੇਹੜੇ ਮਨੁੱਖ ਸੰਤ ਜਨਾਂ ਦੀ ਚਰਨ ਧੂੜ ਲੈ ਕੇ ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੫॥

ਪਦ ਅਰਥ ਧੂਰੇ = ਚਰਨ-ਧੂੜ ॥੫॥

SikhNet (Spanish)Yo medito en el Destructor del error, y soy bendecido con el Polvo de los Pies de los Santos.(5)

ਸਭ ਛਡਾਈ ਖਸਮਿ ਆਪਿ; ਹਰਿ ਜਪਿ ਭਈ ਠਰੂਰੇ ॥੬॥

sabh chhaddaaee khasam aap; har jap bhee ttharoore |6| Ang 133

Sant Singh KhalsaMy Lord and Master Himself has saved me completely; I am comforted by meditating on the Lord. ||6||
Manmohan SinghThe Master Himself has entirely delivered me and I am pacified by meditating on God.
Manmohan Singh (Punjabi)ਮਾਲਕ ਨੇ ਖੁਦ ਮੈਨੂੰ ਪੂਰੀ ਤਰ੍ਹਾਂ ਬੰਦ ਖਲਾਸ ਕਰ ਦਿਤਾ ਹੈ ਅਤੇ ਮੈਂ ਵਾਹਿਗੁਰੂ ਦਾ ਸਿਮਰਨ ਕਰਕੇ ਸੀਤਲ ਹੋ ਗਿਆ ਹਾਂ।
Fareedkot Teekaਜੋ ਸ੍ਰਿਸਟੀ ਹਰੀ ਕਾ ਜਾਪ ਕਰ ਕੇ (ਠਰੂਰੇ) ਸਾਂਤ ਹੋਈ ਹੈ, ਸੋ ਖਸਮ ਨੇ ਸਭ ਆਪ ਹੀ ਛਡਾਈ ਹੈ॥੬॥
Prof. Sahib Singhਪਰਮਾਤਮਾ ਦਾ ਨਾਮ ਜਪ ਕੇ ਸਾਰੀ ਲੁਕਾਈ ਸੀਤਲ-ਮਨ ਹੋ ਜਾਂਦੀ ਹੈ, ਉਸ ਸਾਰੀ ਲੁਕਾਈ ਨੂੰ ਖਸਮ ਪ੍ਰਭੂ ਨੇ (ਵਿਕਾਰਾਂ ਦੀ ਤਪਸ਼ ਤੋਂ) ਬਚਾ ਲਿਆ ॥੬॥

ਪਦ ਅਰਥ ਖਸਮਿ = ਖਸਮ ਨੇ। ਠਰੂਰੇ = ਸ਼ਾਂਤ-ਚਿੱਤ, ਸੀਤਲ ॥੬॥

SikhNet (Spanish)Mi Esposo me ha apartado de la maldad, y me encuentro confortable, meditando en mi Señor. (6)

ਕਰਤੈ ਕੀਆ, ਤਪਾਵਸੋ; ਦੁਸਟ ਮੁਏ. ਹੋਇ ਮੂਰੇ ॥੭॥

karatai keea, tapaavaso; dusatt mue. hoe moore |7| Ang 133

Sant Singh KhalsaThe Creator has passed judgement, and the evil-doers have been silenced and killed. ||7||
Manmohan SinghThe Creator had done justice and the evil-doers have died becoming mute and dumb.
Manmohan Singh (Punjabi)ਸਿਰਜਣਹਾਰ ਨੇ ਨਿਆਓ ਕੀਤਾ ਹੈ ਅਤੇ ਪਾਂਬਰ ਗੂੰਗੇ ਬੋਲੇ ਹੋ ਕੇ ਮਰ ਗਏ ਹਨ।
Fareedkot Teekaਜਬ ਕਰਤੇ ਵਾਹਗੁਰੂ ਨੇ (ਤਪਾਵਸੋ) ਨਿਆਉ ਕੀਆ ਤਬ ਦੁਸ਼ਟ (ਮੂਰੇ) ਜੜ ਹੋ ਕਰ ਮੂਏ॥੭॥ ਬਨਾਵਟੀ ਕਟੇ ਕਾ ਨਾਮ ਮੂਰਾ ਹੈ। ਜੋ ਮਰੇ ਹੂਏ ਕਟੇ ਕੇ ਖੱਲੜ ਕੋ ਭੁਸ ਕੇ ਸਾਥ ਭਰ ਕੇ ਭੈਂਸ ਕੋ ਦਿਖਾਕਰ ਚੋਈਏ ਸੋ ਮੂਰਾ ਕਹਾਵਤਾ ਹੈ। ਤਪਾਵਸ ਜੈਪੁਰ ਕੀ ਬੋਲੀ ਹੈ॥
Prof. Sahib Singhਕਰਤਾਰ ਨੇ ਇਹ (ਚੰਗਾ) ਨਿਆਂ ਕੀਤਾ ਹੈ ਕਿ ਵਿਕਾਰੀ ਮਨੁੱਖ ਵੇਖਣ ਨੂੰ ਹੀ ਜੀਊਂਦੇ ਦਿੱਸ ਕੇ ਆਤਮਕ ਮੌਤੇ ਮਰ ਜਾਂਦੇ ਹਨ ॥੭॥

ਪਦ ਅਰਥ ਕਰਤੈ = ਕਰਤਾਰ ਨੇ। ਤਪਾਵਸੋ = {ਅਰਬੀ ਲਫ਼ਜ਼ 'ਤਫ਼ਾਹੁਸ'} ਨਿਰਨਾ, ਨਿਆਂ। ਮੂਰਾ = ਘਾਹ ਆਦਿਕ ਨਾਲ ਭਰੀ ਹੋਈ ਵੱਛੇ ਕੱਟੇ ਦੀ ਖੱਲ ਜੋ ਵੇਖਣ ਨੂੰ ਹੀ ਵੱਛਾ ਕੱਟਾ ਜਾਪੇ। ਵੇਖਣ ਨੂੰ ਹੀ ਜੀਊਂਦਾ, ਪਰ ਅਸਲ ਵਿਚ ਮੁਰਦਾ ॥੭॥

SikhNet (Spanish)El Creador hizo justicia, y dentro de mí todos los enemigos malvados murieron, se volvieron mudos y sordos. (7)
Answers quote the Granth verbatim with Ang citations. AI commentary is not Gurbani and not a religious ruling.