ਟੇਢੀ ਪਾਗ ਟੇਢੇ ਚਲੇ; ਲਾਗੇ ਬੀਰੇ ਖਾਨ ॥
ttedtee paag ttedte chale; laage beere khaan |
Sant Singh KhalsaYour turban is crooked, and you walk crooked; and now you have started chewing betel leaves.
Manmohan SinghCrooked is thy turban, crooked thy gait and thou begin to chew betel.
Manmohan Singh (Punjabi)ਵਿੰਗੀ ਹੈ ਤੇਰੀ ਪਗੜੀਵਿੰਗ ਤੜਿੰਗੀ ਹੈ ਤੇਰੀ ਚਾਲ ਅਤੇ ਤੂੰ ਪਾਨ ਚਬਾਉਣ ਲਗ ਜਾਂਦਾ ਹੈ।
Fareedkot Teekaਸਿਰ ਪਰ ਟੇਢੀ ਹੀ ਪਗੜੀ ਬਾਂਧ ਲੀਨੀ ਔਰ (ਟੇਡੇ) ਆਕੜ ਨਾਲ ਚਲਣੇ ਲਗ ਪੜੇ ਔਰ ਪਾਨੋ ਕੇ ਬੀੜੇ ਖਾਣੇ ਲਗ ਪੜੇ, ਵਾ ਸੂਰਮੇ ਖਾਂਨ ਸ੍ਰਦਾਰ ਲਗਤੇ ਹੈਂ॥
Prof. Sahib Singh(ਅਹੰਕਾਰ ਵਿਚ) ਵਿੰਗੀ ਪੱਗ ਬੰਨ੍ਹਦਾ ਹੈ, ਆਕੜ ਕੇ ਤੁਰਦਾ ਹੈ, ਪਾਨ ਦੇ ਬੀੜੇ ਖਾਂਦਾ ਹੈ,ਪਦ ਅਰਥ ਟੇਢੀ = ਵਿੰਗੀ। ਚਲੇ = ਤੁਰਦੇ ਹਨ। ਬੀਰੇ = ਪਾਨ ਦੇ ਬੀੜੇ। ਖਾਨ ਲਾਗੇ = ਖਾਣ ਲੱਗਦੇ ਹਨ, ਖਾਣ ਵਿਚ ਮਸਤ ਹਨ।
SikhNet (Spanish)Tambaleando de un lado al otro uno va por el tortuoso y equivocado sendero, masticando hojas de betel,
ਭਾਉ ਭਗਤਿ ਸਿਉ ਕਾਜੁ. ਨ ਕਛੂਐ; ਮੇਰੋ ਕਾਮੁ ਦੀਵਾਨ ॥੧॥
bhaau bhagat siau kaaj. na kachhooai; mero kaam deevaan |1|
Sant Singh KhalsaYou have no use at all for loving devotional worship; you say you have business in court. ||1||
Manmohan SinghThou say, "I have no concern with the Lord's love and service. I have business in court".
Manmohan Singh (Punjabi)ਤੂੰ ਆਖਦਾ ਹੈ, "ਪ੍ਰਭੂ ਦੀ ਪ੍ਰੀਤ ਅਤੇ ਸੇਵਾ ਨਾਲ ਮੇਰਾ ਕੋਈ ਲੈਣ-ਦੇਣ ਨਹੀਂ! ਮੇਰਾ ਕੰਮ ਕਚਹਿਰੀ ਵਿੱਚ ਹੈ।
Fareedkot Teekaਪ੍ਰੇਮਾ ਭਗਤੀ ਕੇ ਸਾਥ ਕੁਛ ਕਾਮ ਨਾ ਰਖਾ। ਜੇ ਕਿਸੀ ਨੇ ਕਹਾ: ਕਬੀ ਸਤਿਸੰਗਤ ਮੇਂ ਚਲਨਾ ਚਾਹੀਏ। ਤੋ ਉੱਤ੍ਰ ਦੀਆ: ਹੇ ਭਾਈ! ਮੇਰਾ ਕਾਮ ਦੀਵਾਨ ਮੇਂ ਅਰਥਾਤ ਰਾਜ ਦਰਬਾਰ ਮੇਂ ਜਾਣੇ ਕਾ ਹੈ॥੧॥
Prof. Sahib Singh(ਤੇ ਆਖਦਾ ਹੈ ਕਿ) ਮੇਰਾ ਕੰਮ ਹੈ ਹਕੂਮਤ ਕਰਨੀ, ਪਰਮਾਤਮਾ ਨਾਲ ਪਿਆਰ ਜਾਂ ਪ੍ਰਭੂ ਦੀ ਭਗਤੀ ਦੀ ਮੈਨੂੰ ਕੋਈ ਲੋੜ ਨਹੀਂ ॥੧॥ਪਦ ਅਰਥ ਭਾਉ = ਪਿਆਰ। ਸਿਉ = ਨਾਲ। ਕਛੂਐ ਕਾਜੁ ਨ = ਕੋਈ ਕੰਮ ਨਹੀਂ, ਕੋਈ ਲੋੜ ਨਹੀਂ। ਦੀਵਾਨ = ਕਚਹਿਰੀ, ਹਕੂਮਤ ॥੧॥
SikhNet (Spanish)sin darse cuenta de nada, sin importarle para nada la Amorosa Adoración de Dios, y entrometiéndose en los asuntos de otros. (1)
ਰਾਮੁ ਬਿਸਾਰਿਓ ਹੈ; ਅਭਿਮਾਨਿ ॥
raam bisaario hai; abhimaan |
Sant Singh KhalsaIn your egotistical pride, you have forgotten the Lord.
Manmohan SinghIn thy pride thou has forgotten thy Lord.
Manmohan Singh (Punjabi)ਆਪਣੀ ਹੰਗਤਾ ਅੰਦਰ ਤੂੰ ਆਪਣੇ ਪ੍ਰਭੂ ਨੂੰ ਭੁਲਾ ਦਿੱਤਾ ਹੈ।
Fareedkot Teekaਹੇ ਮੂਰਖ ਜੀਵ! ਤੈਨੇ ਅਭਿਮਾਨ ਮੇਂ ਲਗ ਕਰ ਰਾਮ ਕੋ ਬਿਸਾਰ ਦੀਆ॥
Prof. Sahib Singhਮਨੁੱਖ ਅਹੰਕਾਰ ਵਿਚ (ਆ ਕੇ) ਪਰਮਾਤਮਾ ਨੂੰ ਭੁਲਾ ਦੇਂਦਾ ਹੈ।ਪਦ ਅਰਥ ਅਭਿਮਾਨਿ = ਅਹੰਕਾਰ ਵਿਚ।
SikhNet (Spanish)Viviendo en ego, a uno se le olvida Dios,
ਕਨਿਕ ਕਾਮਨੀ ਮਹਾ ਸੁੰਦਰੀ; ਪੇਖਿ ਪੇਖਿ ਸਚੁ ਮਾਨਿ ॥੧॥ ਰਹਾਉ ॥
kanik kaamanee mahaa sundaree; pekh pekh sach maan |1| rahaau |
Sant Singh KhalsaGazing upon your gold, and your very beautiful wife, you believe that they are permanent. ||1||Pause||
Manmohan SinghSeeing, seeing thy gold and very beauteous bride, thou deem them permanent. Pause.
Manmohan Singh (Punjabi)ਆਪਣੇ ਸੋਨੇ ਅਤੇ ਪਰਮ ਸੋਹਣੀ ਪਤਨੀ ਨੂੰ ਵੇਖ ਵੇਖ ਕੇ ਤੂੰ ਉਨ੍ਹਾਂ ਨੂੰ ਮੁਸਤਕਿਲ ਸਮਝਦਾ ਹੈ। ਠਹਿਰਾਉ।
Fareedkot Teeka(ਕਨਿਕ) ਸ੍ਵਰਨਾਦਿ, ਧਨ ਅਰ ਮਹਾਂ ਸੁੰਦਰੀ ਇਸਤ੍ਰੀ ਕੋ ਬਾਰੰਬਾਰ ਦੇਖ ਕਰ (ਸਚੁ) ਅਨੰਦ ਕੋ ਮਾਨਤਾ ਭਯਾ॥੧॥ ਰਹਾਉ ॥
Prof. Sahib Singhਸੋਨਾ ਤੇ ਬੜੀ ਸੁਹਣੀ ਇਸਤ੍ਰੀ ਵੇਖ ਵੇਖ ਕੇ ਇਹ ਮੰਨ ਬੈਠਦਾ ਹੈ ਕਿ ਇਹ ਸਦਾ ਰਹਿਣ ਵਾਲੇ ਹਨ ॥੧॥ ਰਹਾਉ ॥ਪਦ ਅਰਥ ਕਨਿਕ = ਸੋਨਾ। ਕਾਮਨੀ = ਇਸਤ੍ਰੀ। ਮਹਾ = ਬੜੀ। ਪੇਖਿ = ਵੇਖ ਕੇ। ਸਚੁ = ਸਦਾ ਟਿਕੇ ਰਹਿਣ ਵਾਲੇ। ਮਾਨਿ = ਮਾਨੈ, ਮੰਨਦਾ ਹੈ, ਸਮਝਦਾ ਹੈ ॥੧॥ ਰਹਾਉ ॥
SikhNet (Spanish)pensando que el oro y las bellas mujeres son eternamente verdaderos y las observa con mirada de amor. (2)
ਲਾਲਚ ਝੂਠ ਬਿਕਾਰ ਮਹਾ ਮਦ; ਇਹ ਬਿਧਿ ਅਉਧ ਬਿਹਾਨਿ ॥
laalach jhootth bikaar mahaa mad; ih bidh aaudh bihaan |
Sant Singh KhalsaYou are engrossed in greed, falsehood, corruption and great arrogance. Your life is passing away.
Manmohan SinghThou are engrossed in covetousness, falsehood, sin and great arrogance. In this way thy life is passing away.
Manmohan Singh (Punjabi)ਤੂੰ ਲੋਭ, ਕੂੜ, ਪਾਪ ਅਤੇ ਭਾਰੇ ਘੁੰਮਡ ਅੰਦਰ ਖਚਤ ਹੋਇਆ ਹੋਇਆ ਹੈ। ਇਸ ਤਰੀਕੇ ਨਾਲ ਤੇਰੀ ਆਰਬਲਾ ਬੀਤਦੀ ਜਾ ਰਹੀ ਹੈ।
Fareedkot Teekaਲਾਲਚ ਝੂਠ ਔ ਬਿਕਾਰੋਂ ਕਰ ਅਤ੍ਯੰਤ ਮਦ ਮੇਂ ਉਨਮਦ ਹੋ ਕਰ, ਇਸੀ ਪ੍ਰਕਾਰ ਸਭ ਆਯੂ ਬਤੀਤ ਕਰ ਲਈ॥
Prof. Sahib Singh(ਮਾਇਆ ਦਾ) ਲਾਲਚ, ਝੂਠ, ਵਿਕਾਰ, ਬੜਾ ਅਹੰਕਾਰ-ਇਹਨੀਂ ਗੱਲੀਂ ਹੀ (ਸਾਰੀ) ਉਮਰ ਗੁਜ਼ਰ ਜਾਂਦੀ ਹੈ।ਪਦ ਅਰਥ ਮਦ = ਅਹੰਕਾਰ। ਇਹ ਬਿਧਿ = ਇਹਨੀਂ ਢੰਗੀਂ, ਇਹਨਾਂ ਤਰੀਕਿਆਂ ਨਾਲ। ਅਉਧ = ਉਮਰ। ਬਿਹਾਨਿ = ਗੁਜ਼ਰਦੀ ਹੈ, ਬੀਤਦੀ ਹੈ।
SikhNet (Spanish)Pasa su vida en el vicio, en la falsedad y en la avaricia, intoxicado de bebidas espirituales.
ਕਹਿ ਕਬੀਰ. ਅੰਤ ਕੀ ਬੇਰ; ਆਇ ਲਾਗੋ ਕਾਲੁ ਨਿਦਾਨਿ ॥੨॥੫॥
keh kabeer. ant kee ber; aae laago kaal nidaan |2|5|
Sant Singh KhalsaSays Kabeer, at the very last moment, death will come and seize you, you fool! ||2||5||
Manmohan SinghSays Kabir, at the last moment death shall come and seize thee, O simpleton.
Manmohan Singh (Punjabi)ਕਬੀਰ ਜੀ ਆਖਦੇ ਹਨ, ਅਖੀਰ ਦੇ ਵੇਲੇ, ਮੌਤ ਆ ਕੇ ਤੈਨੂੰ ਪਕੜ ਲਵੇਗੀ, ਹੇ ਇੰਞਾਣੇ!
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੀਵ ਕੋ ਨਾਸੁ ਕਰਨੇ ਵਾਲਾ (ਨਿਦਾਨਿ) ਅੰਤ ਕੀ ਬੇਰ ਕਾਲ ਆਨ ਲਾਗਾ, ਭਾਵ ਆਕਰ ਪਕੜ ਲੀਆ ਹੈ॥੨॥੫॥☬ਪੁਨਾ ਵੈਰਾਗ ਜਨਕ ਉਪਦੇਸ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਆਖ਼ਰ ਉਮਰ ਮੁੱਕਣ ਤੇ ਮੌਤ (ਸਿਰ ਤੇ) ਆ ਹੀ ਅੱਪੜਦੀ ਹੈ ॥੨॥੫॥ਪਦ ਅਰਥ ਕਹਿ = ਕਹੇ, ਆਖਦਾ ਹੈ। ਬੇਰ = ਸਮੇ। ਆਇ ਲਾਗੋ = ਆ ਅੱਪੜਦਾ ਹੈ। ਕਾਲੁ = ਮੌਤ। ਨਿਦਾਨਿ = ਓੜਕ ਨੂੰ ॥੨॥੫॥
* ਸ਼ਬਦ ਦਾ ਭਾਵ: ਅਸਾਰਤਾ-ਧਨ, ਇਸਤ੍ਰੀ, ਹਕੂਮਤ ਦੇ ਮਾਣ ਵਿਚ ਰੱਬ ਨੂੰ ਵਿਸਾਰ ਕੇ ਮਨੁੱਖ ਜੀਵਨ ਅਜਾਈਂ ਗਵਾ ਲੈਂਦਾ ਹੈ।
SikhNet (Spanish)Dice Kabir, en el final uno es atrapado por la muerte, sin poder saber qué hacer. (2-5)