ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ; ਗਤਿ ਨਹੀ ਏਕੈ ਜਾਨੀ ॥
kaam krodh trisanaa ke leene; gat nahee ekai jaanee | Ang 1123
Sant Singh KhalsaYou are engrossed with unsatisfied sexual desire and unresolved anger; you do not know the State of the One Lord.
Manmohan SinghThou are involved in lust, wrath and avarice and know not the way of the One Lord.
Manmohan Singh (Punjabi)ਤੂੰ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਇਕ ਸੁਆਮੀ ਦੇ ਰਸਤੇ ਨੂੰ ਨਹੀਂ ਜਾਣਦਾ।
Prof. Sahib Singh(ਹੇ ਅੰਞਾਣ!) ਕਾਮ, ਕ੍ਰੋਧ, ਤ੍ਰਿਸ਼ਨਾ ਆਦਿਕ ਵਿਚ ਗ੍ਰਸੇ ਰਹਿ ਕੇ ਤੂੰ ਇਹ ਨਹੀਂ ਸਮਝਿਆ ਕਿ ਪ੍ਰਭੂ ਨਾਲ ਮੇਲ ਕਿਵੇਂ ਹੋ ਸਕੇਗਾ।ਪਦ ਅਰਥ ਲੀਨੇ = ਗ੍ਰਸੇ ਹੋਏ। ਏਕੈ ਗਤਿ = ਇਕ ਪ੍ਰਭੂ (ਦੇ ਮੇਲ) ਦੀ ਅਵਸਥਾ।
SikhNet (Spanish)Estoy siendo ultrajado por las pasiones, el enojo, la lujuria, el deseo y no conozco el Estado de Unidad con el Señor.
ਫੂਟੀ ਆਖੈ. ਕਛੂ ਨ ਸੂਝੈ; ਬੂਡਿ ਮੂਏ. ਬਿਨੁ ਪਾਨੀ ॥੧॥
foottee aakhai. kachhoo na soojhai; boodd mooe. bin paanee |1| Ang 1123
Sant Singh KhalsaYour eyes are blinded, and you see nothing at all. You drown and die without water. ||1||
Manmohan SinghWith thine burst eyes, thou see nothing and are drowned to death without water.
Manmohan Singh (Punjabi)ਫੁਟੀਆਂ ਹੋਈਆਂ ਅੱਖਾਂ ਨਾਲ ਤੈਨੂੰ ਕੁਝ ਭੀ ਦਿਸਦਾ ਨਹੀਂ ਅਤੇ ਤੂੰ ਪਾਣੀ ਦੇ ਬਗੈਰ ਹੀ ਡੁਬ ਕੇ ਮਰ ਗਿਆ ਹੈ।
Fareedkot Teekaਕਾਮ ਅਰ ਕ੍ਰੋਧ ਤ੍ਰਿਸਨਾ ਕੇ (ਲੀਨੇ) ਮਾਰੇ ਹੂਏ, ਵਾ ਇਨ ਕੇ ਵਾਸਤੇ ਜੀਵੋਂ ਨੇ ਏਕ ਪਰਮੇਸਰ ਕੀ (ਗਤਿ) ਪ੍ਰਾਪਤੀ ਕੀ ਬਿਧੀ ਨਾ ਜਾਨੀ। ਗਿਆਨ, ਧਿਆਨ ਵਾ ਵੈਰਾਗ, ਬਬੇਕ ਰੂਪੀ ਆਂਖੇ ਫੂਟ ਗਈ ਹੈਂ। ਕੁਛੁ ਦਿਖਾਈ ਨਹੀਂ ਦੇਤਾ। ਪਾਨੀ ਸੇ ਬਿਨਾਂ ਹੀ ਜੀਵ ਇਸ ਮੇਂ ਡੂਬ ਮੂਏ ਹੈਂ, ਭਾਵ ਵਿਸ੍ਯ ਵਾ ਪਦਾਰਥੋਂ ਰੂਪ ਪਾਨੀ ਵਾਸਤਵ ਤੇ ਮਿਥ੍ਯਾ ਹੈ, ਪਰੰਤੂ ਤਾਂ ਵੀ ਜੀਵ ਲੰਪਟ ਹੋ ਰਹੇ ਹੈਂ॥੧॥
Prof. Sahib Singhਮਾਇਆ ਵਿਚ ਤੂੰ ਅੰਨ੍ਹਾ ਹੋ ਰਿਹਾ ਹੈਂ, (ਮਾਇਆ ਤੋਂ ਬਿਨਾ) ਕੁਝ ਹੋਰ ਤੈਨੂੰ ਸੁੱਝਦਾ ਹੀ ਨਹੀਂ। ਤੂੰ ਪਾਣੀ ਤੋਂ ਬਿਨਾ ਹੀ (ਰੜੇ ਹੀ) ਡੁੱਬ ਮੋਇਓਂ ॥੧॥ਪਦ ਅਰਥ ਫੂਟੀ ਆਖੈ = ਅੱਖਾਂ ਫੁੱਟ ਜਾਣ ਕਰਕੇ, ਅੰਨ੍ਹਾ ਹੋ ਜਾਣ ਦੇ ਕਾਰਨ। ਬੂਡਿ ਮੂਏ = ਡੁੱਬ ਮੁਏ ॥੧॥
SikhNet (Spanish)Sí, cegado, sin poder ver, me ahogo sin saber porqué. (1)
ਚਲਤ ਕਤ; ਟੇਢੇ ਟੇਢੇ ਟੇਢੇ ॥
chalat kat; ttedte ttedte ttedte | Ang 1124
Sant Singh KhalsaWhy do you walk in that crooked, zig-zag way?
Manmohan SinghWhy walk thou. O man, in the crooked, crooked, crooked way?
Manmohan Singh (Punjabi)ਹੇ ਬੰਦੇ! ਤੂੰ ਕਿਉਂ ਵਿੰਗੇ-ਤੜਿੰਗੇ, ਵਿੰਗ-ਤੜਿੰਗੇ ਵਿੰਗ-ਤੜਿੰਗ ਰਾਹੇ ਤੁਰਦਾ ਹੈ।
Fareedkot Teekaਹੇ ਪੁਰਸੋ! ਮਨ, ਤਨ, ਬਾਣੀ ਕਰ ਕੇ ਟੇਢੇ ਹੋ ਕਰ ਕਿਉਂ ਚਲਤੇ ਹੋ?
Prof. Sahib Singh(ਹੇ ਅੰਞਾਣ ਜੀਵ!) ਕਿਉਂ ਆਕੜ ਆਕੜ ਕੇ ਤੁਰਦਾ ਹੈਂ?ਪਦ ਅਰਥ ਕਤ = ਕਾਹਦੇ ਲਈ? ਕਿਉਂ?
SikhNet (Spanish)Oh mente ¿por qué tambaleas de un lado a otro?
ਅਸਤਿ ਚਰਮ ਬਿਸਟਾ ਕੇ ਮੂੰਦੇ; ਦੁਰਗੰਧ ਹੀ ਕੇ ਬੇਢੇ ॥੧॥ ਰਹਾਉ ॥
asat charam bisattaa ke moonde; duragandh hee ke bedte |1| rahaau | Ang 1124
Sant Singh KhalsaYou are nothing more than a bundle of bones, wrapped in skin, filled with manure; you give off such a rotten smell! ||1||Pause||
Manmohan SinghThou are filled up with bones, skin or ordure and are saturated with evil odour. Pause.
Manmohan Singh (Punjabi)ਤੂੰ ਹੱਡੀਆਂ ਚੰਮ ਅਤੇ ਗੰਦਗੀ ਨਾਲ ਮੂੰਦਿਆਂ ਹੋਇਆ ਹੈ ਅਤੇ ਬਦਬੂ ਨਾਲ ਗੱਚ ਹੈ। ਠਹਿਰਾਉ।
Fareedkot Teekaਯਿਹ ਜੋ ਸਰੀਰੁ ਹੈ (ਅਸਤਿ) ਹਾਡ ਔਰ ਵਿਸਟਾਦਿ ਦੁਰਗੰਧਤਾ ਕਰ (ਮੂੰਦੇ) ਭਰੇ ਹੂਏ ਹੈਂ, ਅਰ ਚਰਮ ਕਰ ਕੇ ਊਪਰ ਸੇ (ਬੇਢੇ) ਵਲੇ ਹੂਏ ਹੈਂ॥੧॥ ਰਹਾਉ ॥
Prof. Sahib Singhਹੈਂ ਤਾਂ ਤੂੰ ਹੱਡੀਆਂ, ਚੰਮੜੀ ਤੇ ਵਿਸ਼ਟੇ ਨਾਲ ਹੀ ਭਰਿਆ ਹੋਇਆ, ਤੇ ਦੁਰਗੰਧ ਨਾਲ ਹੀ ਲਿੱਬੜਿਆ ਹੋਇਆ ॥੧॥ ਰਹਾਉ ॥ਪਦ ਅਰਥ ਅਸਤਿ = {Skt. अस्थि} ਹੱਡੀ। ਚਰਮ = ਚੰਮੜੀ। ਮੂੰਦੇ = ਭਰੇ ਹੋਏ। ਬੇਢੇ = ਵੇੜ੍ਹੇ ਹੋਏ, ਲਿੱਬੜੇ ਹੋਏ ॥੧॥ ਰਹਾਉ ॥
SikhNet (Spanish)Después de todo, el cuerpo no es más que un saco de huesos envuelto en piel, rodeado de polvo. (1-Pausa)
ਰਾਮ. ਨ ਜਪਹੁ, ਕਵਨ ਭ੍ਰਮ ਭੂਲੇ; ਤੁਮ ਤੇ ਕਾਲੁ. ਨ ਦੂਰੇ ॥
raam. na japahu, kavan bhram bhoole; tum te kaal. na doore | Ang 1124
Sant Singh KhalsaYou do not meditate on the Lord. What doubts have confused and deluded you? Death is not far away from you!
Manmohan SinghThou contemplate not thy Lord. In what doubt are thou gone astray? Death is not far from thee.
Manmohan Singh (Punjabi)ਤੂੰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਤੂੰ ਕਿਹੜੇ ਵਹਿਮ ਅੰਦਰ ਕੁਰਾਹੇ ਪਿਆ ਹੋਇਆ ਹੈ? ਮੌਤ ਤੇਰੇ ਕੋਲੋ ਦੁਰੇਡੇ ਨਹੀਂ ਂ।
Fareedkot Teekaਹੇ ਭਾਈ ਜਨੋ! ਰਾਮ ਕੋ ਨਹੀਂ ਜਪਤੇ ਹੋ, ਕਿਸ ਭ੍ਰਮ ਮੇਂ ਲਾਗ ਕਰ ਭੂਲ ਰਹੇ ਹੋ, ਤੁਮਰੇ ਸੇ ਕਾਲ ਦੂਰ ਨਹੀਂ ਹੈ ਅਰਥਾਤ ਨਿਕਟ ਹੀ ਹੈ॥
Prof. Sahib Singh(ਹੇ ਅੰਞਾਣ!) ਤੂੰ ਪ੍ਰਭੂ ਨੂੰ ਨਹੀਂ ਸਿਮਰਦਾ, ਕਿਹੜੇ ਭੁਲੇਖਿਆਂ ਵਿਚ ਭੁੱਲਿਆ ਹੈਂ? (ਕੀ ਤੇਰਾ ਇਹ ਖ਼ਿਆਲ ਹੈ ਕਿ ਮੌਤ ਨਹੀਂ ਆਵੇਗੀ?) ਮੌਤ ਤੈਥੋਂ ਦੂਰ ਨਹੀਂ।ਪਦ ਅਰਥ ਤੁਮ ਤੇ = ਤੈਥੋਂ।
SikhNet (Spanish)¿Por qué te dejas engañar por la duda? Oh ser humano, ponte a contemplar a Dios,
ਅਨਿਕ ਜਤਨ ਕਰਿ. ਇਹੁ ਤਨੁ ਰਾਖਹੁ; ਰਹੈ ਅਵਸਥਾ ਪੂਰੇ ॥੨॥
anik jatan kar. ihu tan raakhahu; rahai avasathaa poore |2| Ang 1124
Sant Singh KhalsaMaking all sorts of efforts, you manage to preserve this body, but it shall only survive until its time is up. ||2||
Manmohan SinghBy various efforts, thou preserve thy body, but it shall last till its life-term is complete.
Manmohan Singh (Punjabi)ਤੂੰ ਅਨੇਕਾਂ ਉਪਰਾਲੇ ਕਰ ਇਸ ਦੇਹ ਦੀ ਰੱਖਿਆ ਕਰਦਾ ਹੈਂ। ਪ੍ਰੰਤੂ ਇਹ ਜੀਵਨ ਦੀ ਮਿਆਦ ਪੂਰੀ ਹੋਣ ਤਕ ਹੀ ਰਹੇਗੀ।
Fareedkot Teekaਇਸ ਸਰੀਰ ਕੋ ਅਨੇਕ ਜਤਨੋਂ ਕਰ ਰਾਖਤੇ ਹੋ। ਚਾਹੇ ਕਿਤਨਾ ਰਖਣੇ ਕਾ ਜਤਨ ਕਰੋ, ਪਰੰਤੂ ਅਵਸਥਾ ਕੇ ਪੂਰੇ ਹੋਣੇ ਸੇ ਰਹੇਗਾ? ਕਿੰਤੂ ਨ ਰਹੇਗਾ; ਵਾ ਅਵਸਥਾ ਕੇ ਪੂਰੇ ਹੋਣੇ ਤਕ ਰਹੇਗਾ, ਆਗੇ ਨਹੀਂ ਰਹੇਗਾ॥੨॥
Prof. Sahib Singhਜਿਸ ਸਰੀਰ ਨੂੰ ਅਨੇਕਾਂ ਜਤਨ ਕਰ ਕੇ ਪਾਲ ਰਿਹਾ ਹੈਂ, ਇਹ ਉਮਰ ਪੂਰੀ ਹੋਣ ਤੇ ਢਹਿ ਪਏਗਾ ॥੨॥ਪਦ ਅਰਥ ਰਾਖਹੁ = ਪਾਲ ਰਹੇ ਹੋ, ਰਾਖੀ ਕਰ ਰਹੇ ਹੋ। ਰਹੈ = ਰਹਿ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਅਵਸਥਾ = ਉਮਰ ॥੨॥
SikhNet (Spanish)pues la muerte no se encuentra tan lejos de ti. Proteges tu cuerpo con grandes esfuerzos, pero cuando tus días se acaben, se va a desmoronar. (2)
ਆਪਨ ਕੀਆ ਕਛੂ. ਨ ਹੋਵੈ; ਕਿਆ ਕੋ ਕਰੈ ਪਰਾਨੀ ॥
aapan keea kachhoo. na hovai; kiaa ko karai paraanee | Ang 1124
Sant Singh KhalsaBy one's own efforts, nothing is done. What can the mere mortal accomplish?
Manmohan SinghBy one's own doing, one can do not anything. What can a mortal accomplish?
Manmohan Singh (Punjabi)ਆਪਣੇ ਕਰਨ ਦੁਆਰਾ, ਇਨਸਾਨ ਕੁਝ ਭੀ ਨਹੀਂ ਕਰ ਸਕਦਾ। ਫਾਨੀ ਬੰਦਾ ਕੀ ਕਰ ਸਕਦਾ ਹੈ?
Fareedkot Teekaਆਪਣਾ ਕੀਆ ਕੁਛ ਭੀ ਨਹੀਂ ਹੋਤਾ, ਕੋਈ ਪ੍ਰਾਣੀ ਕਯਾ ਕਰ ਲੇਵੇਗਾ॥
Prof. Sahib Singh(ਪਰ) ਜੀਵ ਦੇ ਭੀ ਕੀਹ ਵੱਸ? ਜੀਵ ਦਾ ਆਪਣਾ ਕੀਤਾ ਕੁਝ ਨਹੀਂ ਹੋ ਸਕਦਾ।ਪਦ ਅਰਥ ਪਰਾਨੀ = ਜੀਵ।
SikhNet (Spanish)Por uno mismo uno no puede hacer nada, es sólo cuando Dios lo desea,
ਜਾ ਤਿਸੁ ਭਾਵੈ. ਸਤਿਗੁਰੁ ਭੇਟੈ; ਏਕੋ ਨਾਮੁ ਬਖਾਨੀ ॥੩॥
jaa tis bhaavai. satigur bhettai; eko naam bakhaanee |3| Ang 1124
Sant Singh KhalsaWhen it pleases the Lord, the mortal meets the True Guru, and chants the Name of the One Lord. ||3||
Manmohan SinghWhen it pleases Him, man meets with the True Guru and utters the one Name.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈ, ਤਾਂ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ ਅਤੇ ਇਕ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜੌ ਤਿਸ ਵਾਹਿਗੁਰੂ ਕੋ ਭਾਵਤਾ ਹੈ ਤੌ ਤਿਸੁ ਕੋ ਸਤਿਗੁਰੂ ਮਿਲਤਾ ਹੈ ਔ ਅਦੁਤੀ ਪਰਮੇਸ੍ਵਰ ਕੇ ਨਾਮ ਕੋ ਉਚਾਰਨ ਕਰਤਾ ਹੈ॥੩॥
Prof. Sahib Singhਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ (ਜੀਵ ਨੂੰ) ਗੁਰੂ ਮਿਲਦਾ ਹੈ (ਤੇ, ਗੁਰੂ ਦੀ ਮਿਹਰ ਨਾਲ) ਇਹ ਪ੍ਰਭੂ ਦੇ ਨਾਮ ਨੂੰ ਹੀ ਸਿਮਰਦਾ ਹੈ ॥੩॥ਪਦ ਅਰਥ ਭੇਟੈ = ਮਿਲਦਾ ਹੈ। ਬਖਾਨੀ = ਉੱਚਾਰਦਾ ਹੈ ॥੩॥
SikhNet (Spanish)que uno se encuentra con el Guru Verdadero y se pone a repetir el Nombre de su Único Señor. (3)
ਬਲੂਆ ਕੇ ਘਰੂਆ ਮਹਿ ਬਸਤੇ; ਫੁਲਵਤ ਦੇਹ ਅਇਆਨੇ ॥
balooaa ke gharooaa meh basate; fulavat deh aeaane | Ang 1124
Sant Singh KhalsaYou live in a house of sand, but you still puff up your body - you ignorant fool!
Manmohan SinghThou abide in the house of sand and puff out thy body, O simpleton.
Manmohan Singh (Punjabi)ਤੂੰ ਰੇਤੇ ਦੇ ਘਰ ਅੰਦਰ ਵਸਦਾ ਹੈ ਅਤੇ ਆਪਣੇ ਸਰੀਰ ਨੂੰ ਫੂਕ ਦਿੰਦਾ ਹੈ, ਹੇ ਨਾਦਾਨ।
Fareedkot Teekaਜੈਸੇ ਕੋਈ ਮੋਟੇ ਰੇਤੇ ਕਾ ਘਰ ਬੰਧਵਾ ਕਰ ਬਸੈ ਤੋ ਸੀਘ੍ਰ ਹੀ ਨਸ੍ਟ ਹੋ ਜਾਤਾ ਹੈ, ਪੁਨਾ ਜੈਸੇ ਫੁਲ ਥੋੜੇ ਦਿਨ ਮੇਂ ਮੁਰਝਾਇ ਜਾਤਾ ਹੈ। ਹੇ ਇਯਾਨੇ ਜੀਵ! ਇਸ ਪ੍ਰਕਾਰ ਯਿਹ ਦੇਹੀ ਨਾਸਵੰਤ ਹੈ॥
Prof. Sahib Singhਹੇ ਅੰਞਾਣ! (ਇਹ ਤੇਰਾ ਸਰੀਰ ਰੇਤ ਦੇ ਘਰ ਸਮਾਨ ਹੈ) ਤੂੰ ਰੇਤ ਦੇ ਘਰ ਵਿਚ ਵੱਸਦਾ ਹੈਂ, ਤੇ ਇਸ ਸਰੀਰ ਉੱਤੇ ਮਾਣ ਕਰਦਾ ਹੈਂ।ਪਦ ਅਰਥ ਬਲੂਆ = ਰੇਤ। ਘਰੂਆ = ਨਿੱਕਾ ਜਿਹਾ ਘਰ। ਫੁਲਵਤ = ਫੁੱਲਦਾ, ਮਾਣ ਕਰਦਾ। ਦੇਹ = ਸਰੀਰ। ਅਇਆਨੇ = ਹੇ ਅੰਞਾਣ!
SikhNet (Spanish)Habitando en una casa de arena, en total ignorancia, uno se siente muy orgulloso de su propio cuerpo.
ਕਹੁ ਕਬੀਰ. ਜਿਹ ਰਾਮੁ, ਨ ਚੇਤਿਓ; ਬੂਡੇ ਬਹੁਤੁ ਸਿਆਨੇ ॥੪॥੪॥
kahu kabeer. jih raam, na chetio; boodde bahut siaane |4|4| Ang 1124
Sant Singh KhalsaSays Kabeer, those who do not remember the Lord may be very clever, but they still drown. ||4||4||
Manmohan SinghSays Kabir, the very wise, who remember not their Lord are ultimately drowned.
Manmohan Singh (Punjabi)ਕਬੀਰ ਜੀ ਆਖਦੇ ਹਨ, ਵਧੇਰੇ ਅਕਲਮੰਦੀ ਜੋ ਆਪਣੇ ਸੁਆਮੀ ਨੂੰ ਨਹੀਂ ਸਿਮਰਦੇ ਉਹ ਓੜਕ ਨੂੰ ਡੁਬ ਜਾਂਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਿਨ ਪੁਰਸੋਂ ਨੇ ਰਾਮ ਕੋ ਨਹੀਂ ਯਾਦ ਕੀਆ ਹੈ, ਚਾਹੇ ਵਹੁ ਬਡੇ ਸਿਯਾਨੇ ਭੀ ਥੇ ਤੋ ਭੀ ਵਹੁ ਡੂਬੇ ਹੈਂ॥੪॥੪॥☬ਪੁਨਾ ਉਪਦੇਸ਼:
Prof. Sahib Singhਕਬੀਰ ਆਖਦਾ ਹੈ- ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਬੜੇ ਬੜੇ ਸਿਆਣੇ ਭੀ (ਸੰਸਾਰ-ਸਮੁੰਦਰ) ਵਿਚ ਡੁੱਬ ਗਏ ॥੪॥੪॥ਪਦ ਅਰਥ ਜਿਹ = ਜਿਨ੍ਹਾਂ ਨੇ ॥੪॥੪॥
* ਸ਼ਬਦ ਦਾ ਭਾਵ: ਅਸਾਰਤਾ-ਸਰੀਰ ਦੇ ਮਾਣ ਵਿਚ ਰੱਬ ਨੂੰ ਵਿਸਾਰ ਦੇਣਾ ਮੂਰਖਤਾ ਹੈ। ਇਹ ਤਾਂ ਰੇਤ ਦੇ ਘਰ ਵਰਗਾ ਹੈ।
SikhNet (Spanish)Dice Kabir, el que no alaba a Dios, es ahogado, sea inteligente o no. (4-4)