ੴ

ਸਿੱਖਬਾਣੀ · SikhBani

ਕਿਤਹਿ ਅਸਥਾਨਿ ਤੂ ਟਿਕਨੁ ਨ ਪਾਵਹਿ ਇਹ ਬਿਧਿ ਦੇਖੀ ਆਖੀ ॥

kiteh asathaan too ttikan na paaveh ih bidh dekhee aakhee
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1227 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮਾਖੀ. ਰਾਮ ਕੀ ਤੂ ਮਾਖੀ ॥

maakhee. raam kee too maakhee |

Sant Singh KhalsaA fly! You are just a fly, created by the Lord.
Manmohan SinghO fly, O fly like mammon, thou are created by the Lord.
Manmohan Singh (Punjabi)ਹੇ ਮੱਖੀਏ! ਹੇ ਮੱਖੀ ਵਰਗੀ ਮਾਇਆ, ਤੂੰ ਪ੍ਰਭੂ ਦੀ ਰਚੀ ਹੋਈ ਹੈ।
Fareedkot Teekaਹੇ (ਮਾਖੀ) ਮਾਇਆ! ਰਾਮ ਕੀ ਤੂੰ (ਮਾਖੀ) ਮਛਰਾਈ ਹੂਈ ਅਰਥਾਤ ਚਪਲਾਈ ਹੂਈ ਹੈਂ॥
Prof. Sahib Singhਹੇ ਮਾਇਆ! ਤੂੰ ਮੱਖੀ ਹੈਂ, ਪਰਮਾਤਮਾ ਦੀ ਪੈਦਾ ਕੀਤੀ ਹੋਈ ਮੱਖੀ (ਦੇ ਸੁਭਾਵ ਵਾਲੀ)।

ਪਦ ਅਰਥ ਮਾਖੀ = ਮੱਖੀ। ਰਾਮ ਕੀ = ਪਰਮਾਤਮਾ ਦੀ (ਪੈਦਾ ਕੀਤੀ ਹੋਈ)।

SikhNet (Spanish)Oh Maya, vuela, oh creación de Dios, tu aposento es el lodo

ਜਹ ਦੁਰਗੰਧ ਤਹਾ ਤੂ ਬੈਸਹਿ; ਮਹਾ ਬਿਖਿਆ ਮਦ ਚਾਖੀ ॥੧॥ ਰਹਾਉ ॥

jeh duragandh tahaa too baiseh; mahaa bikhiaa mad chaakhee |1| rahaau |

Sant Singh KhalsaWherever it stinks, you land there; you suck in the most toxic stench. ||1||Pause||
Manmohan SinghWhere there is foul smell, there you sit and taste very poisonous relishes. Pause.
Manmohan Singh (Punjabi)ਜਿਥੇ ਬਦਬੂ ਹੈ, ਉਥੇ ਹੀ ਤੂੰ ਬੈਠਦੀ ਹੈ ਅਤੇ ਤੂੰ ਪਰਮ ਜ਼ਹਿਰੀਲੇ ਰਸਾਂ ਨੂੰ ਚੱਖਦੀ ਹੈ। ਠਹਿਰਾਉ।
Fareedkot Teeka(ਜਹ ਦੁਰਗੰਧ) ਮੈਲਾ ਅੰਤਹਕਰਣ ਹੈ ਤਹਾਂ ਤੂੰ ਬੈਠਤੀ ਹੈਂ। ਭਾਵ ਸੇ ਉਸ ਪੁਰਸ਼ ਕੋ ਤੇਰੀ ਵਾਸ਼ਨਾ ਰਹਿਤੀ ਹੈ, ਜੋ ਮਹਾਂ ਮਦ ਰੂਪ ਬਿਸ਼ਿਓਂ ਕਾ (ਚਾਖੀ) ਭੋਗੀ ਹੋਤਾ ਹੈ; ਵਾ ਜਿਸ ਨੇ ਤੂੰ ਬਿਖ ਰੂਪ (ਚਾਖੀ) ਖਾਈ ਹੈ ਤਿਸ ਕੋ ਮਹਾਂ ਮਦ ਹੂਆ ਹੈ॥੧॥ ਰਹਾਉ ॥
Prof. Sahib Singh(ਜਿਵੇਂ ਮੱਖੀ ਸਦਾ ਗੰਦ ਉਤੇ ਬੈਠਦੀ ਹੈ, ਤਿਵੇਂ) ਜਿੱਥੇ ਵਿਕਾਰਾਂ ਦੀ ਬੋ ਹੁੰਦੀ ਹੈ ਤੂੰ ਉਥੇ ਬੈਠਦੀ ਹੈਂ, ਤੂੰ ਸਦਾ ਵਿਕਾਰਾਂ ਦਾ ਨਸ਼ਾ ਹੀ ਚੱਖਦੀ ਰਹਿੰਦੀ ਹੈਂ ॥੧॥ ਰਹਾਉ ॥

ਪਦ ਅਰਥ ਜਹ = ਜਿੱਥੇ। ਦੁਰਗੰਧ = ਬੋ, (ਗੰਦ ਦੀ ਬੋ), (ਵਿਕਾਰਾਂ ਦੀ ਬੋ)। ਬੈਸਹਿ = ਬੈਠਦੀ ਹੈ। ਬਿਖਿਆ = ਹੇ ਮਾਇਆ! ਮਹਾ ਮਦ ਚਾਖੀ = ਤੂ ਵੱਡਾ ਨਸ਼ਾ ਚੱਖਦੀ ਹੈਂ ॥੧॥ ਰਹਾਉ ॥

SikhNet (Spanish)y lames el dulce veneno de la ilusión. (1-Pausa)

ਕਿਤਹਿ ਅਸਥਾਨਿ ਤੂ ਟਿਕਨੁ, ਨ ਪਾਵਹਿ; ਇਹ ਬਿਧਿ ਦੇਖੀ ਆਖੀ ॥

kiteh asathaan too ttikan, na paaveh; ih bidh dekhee aakhee |

Sant Singh KhalsaYou don't stay put anywhere; I have seen this with my eyes.
Manmohan SinghThou stay nowhere. This way of thine I have seen with my eyes.
Manmohan Singh (Punjabi)ਤੂੰ ਕਿਸੇ ਭੀ ਥਾਂ ਤੇ ਨਹੀਂ ਠਹਿਰਦੀ। ਤੇਰੀ ਇਹ ਰੀਤੀ ਮੈਂ ਆਪਣਿਆਂ ਨੇਤ੍ਰਾਂ ਨਾਲ ਵੇਖ ਨਹੀਂ ਹੈ।
Fareedkot Teekaਕਿਸੀ ਅਸਥਾਨ ਮੇਂ ਤੂੰ ਇਸਥਿਤੀ ਨਹੀਂ ਪਾਵਤੀ ਹੈਂ, ਇਹ ਬਿਧੀ ਨੇਤ੍ਰੋਂ ਕਰ ਕੇ ਦੇਖੀ ਹੈ, ਭਾਵ ਸੇ ਤੇਰੀ ਚੰਚਲਤਾ ਦੇਖੀ ਹੈ॥
Prof. Sahib Singhਹੇ ਮਾਇਆ! ਅਸਾਂ ਆਪਣੀ ਅੱਖੀਂ ਤੇਰਾ ਇਹ ਹਾਲ ਵੇਖਿਆ ਹੈ ਕਿ ਤੂੰ ਕਿਸੇ ਭੀ ਇੱਕ ਥਾਂ ਤੇ ਟਿਕਦੀ ਨਹੀਂ ਹੈਂ।

ਪਦ ਅਰਥ ਅਸਥਾਨਿ = ਥਾਂ ਵਿਚ। ਇਹ ਬਿਧਿ = ਇਹ ਹਾਲਤ। ਆਖੀ = ਅੱਖੀਂ, ਅੱਖਾਂ ਨਾਲ।

SikhNet (Spanish)No tienes sitio, esto lo he observado con mis propios ojos, sí, con excepción del Santo,

ਸੰਤਾ ਬਿਨੁ ਤੈ ਕੋਇ. ਨ ਛਾਡਿਆ; ਸੰਤ ਪਰੇ ਗੋਬਿਦ ਕੀ ਪਾਖੀ ॥੧॥

santaa bin tai koe. na chhaaddiaa; sant pare gobid kee paakhee |1|

Sant Singh KhalsaYou have not spared anyone, except the Saints - the Saints are on the side of the Lord of the Universe. ||1||
Manmohan SinghSave the saints, thou has spared no one, The saints keep on the side of the World-Lord.
Manmohan Singh (Punjabi)ਸਾਧੂਆਂ ਦੇ ਬਗੈਰ, ਤੂੰ ਕਿਸੇ ਨੂੰ ਭੀ ਨਹੀਂ ਛਡਿਆ। ਸਾਧੂ ਸ਼੍ਰਿਸ਼ਟੀ ਦੇ ਸੁਆਮੀ ਦੇ ਪਾਸੇ ਰਹਿੰਦੇ ਹਨ।
Fareedkot Teekaਬਿਨਾਂ ਸੰਤੋਂ ਕੇ ਤੈਨੇ ਕਿਸੀ ਕੋ ਨਹੀਂ ਛੋਡਿਆ, ਭਾਵ ਸੇ ਸਭ ਕੋ ਮੋਹਤ ਕੀਆ ਹੈ। ਕਿਉਂਕਿ ਸੰਤ ਜਨ ਗੋਬਿੰਦ ਜੀ ਕੀ (ਪਾਖੀ) ਸ਼ਰਣ ਪੜ ਗਏ ਹੈਂ, ਭਾਵ ਸੇ ਇਸੀ ਹੇਤ ਵਹੁ ਬਚ ਗਏ ਹੈਂ॥੧॥
Prof. Sahib Singhਸੰਤਾਂ ਤੋਂ ਬਿਨਾ ਤੂੰ ਕਿਸੇ ਨੂੰ (ਖ਼ੁਆਰ ਕਰਨੋਂ) ਛੱਡਿਆ ਨਹੀਂ (ਉਹ ਭੀ ਇਸ ਵਾਸਤੇ ਬਚਦੇ ਹਨ ਕਿ) ਸੰਤ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ॥੧॥

ਪਦ ਅਰਥ ਤੈ = ਤੂੰ। ਪਾਖੀ = ਪੱਖ ਵਾਲ, ਪਾਸੇ, ਸਰਨ।॥੧॥

SikhNet (Spanish)has afectado a cada uno, pues los Santos se conservan siempre del lado de Dios. (1)

ਜੀਅ ਜੰਤ ਸਗਲੇ ਤੈ ਮੋਹੇ; ਬਿਨੁ ਸੰਤਾ ਕਿਨੈ. ਨ ਲਾਖੀ ॥

jeea jant sagale tai mohe; bin santaa kinai. na laakhee |

Sant Singh KhalsaYou have enticed all beings and creatures; no one knows You, except the Saints.
Manmohan SinghAll the saints beings thou has bewitched. Without the saints no one knows thee.
Manmohan Singh (Punjabi)ਸਾਰੇ ਪ੍ਰਾਣਧਾਰੀ ਤੂੰ ਫਰੇਫਤਾ ਕਰ ਲਏ ਹਨ। ਬਗੈਰ ਸਾਧੂਆਂ ਦੇ ਕੋਈ ਭੀ ਤੈਨੂੰ ਨਹੀਂ ਜਾਣਦਾ।
Fareedkot Teekaਛੋਡੇ ਬਡੇ ਜੀਵ ਸਭ ਤੈਨੇ ਮੋਹਿ ਲੀਏ ਹੈਂ ਸੰਤੋਂ ਸੇ ਬਿਨਾਂ ਕਿਸੀ ਨੇ ਨਹੀਂ ਲਖੀ ਹੈ, ਭਾਵ ਸੇ ਸੰਤ ਹੀ ਤੇਰੇ ਕੋ ਅਸਤ ਜੜ ਦੁਖ ਰੂਪ ਜਾਨਤੇ ਹੈਂ॥
Prof. Sahib Singhਹੇ ਮਾਇਆ! (ਜਗਤ ਦੇ ਸਾਰੇ ਹੀ) ਜੀਵ ਤੂੰ ਆਪਣੇ ਵੱਸ ਵਿਚ ਕੀਤੇ ਹੋਏ ਹਨ, ਸੰਤਾਂ ਤੋਂ ਬਿਨਾ ਕਿਸੇ ਭੀ ਹੋਰ ਨੇ ਇਹ ਗੱਲ ਨਹੀਂ ਸਮਝੀ।

ਪਦ ਅਰਥ ਤੈ ਮੋਹੇ = ਤੂੰ ਆਪਣੇ ਵਸ ਵਿਚ ਕੀਤੇ ਹੋਏ ਹਨ। ਕਿਨੈ = ਕਿਸੇ ਨੇ ਭੀ। ਨ ਲਾਖੀ = ਨ ਲਖੀ, ਨਹੀਂ ਸਮਝੀ।

SikhNet (Spanish)Todas las criaturas han sido embaucadas por ti y sólo los Santos conocen tu verdadera naturaleza y realidad.

ਨਾਨਕ ਦਾਸੁ ਹਰਿ ਕੀਰਤਨਿ ਰਾਤਾ; ਸਬਦੁ ਸੁਰਤਿ ਸਚੁ ਸਾਖੀ ॥੨॥੯੯॥੧੨੨॥

naanak daas har keeratan raataa; sabad surat sach saakhee |2|99|122|

Sant Singh KhalsaSlave Nanak is imbued with the Kirtan of the Lord's Praises. Focusing his consciousness on the Word of the Shabad, he realizes the Presence of the True Lord. ||2||99||122||
Manmohan SinghSlave Nanak is imbued with the Lord's praise and fixing his mind on the Name, realises the True Lord's presence.
Manmohan Singh (Punjabi)ਗੋਲਾ ਨਾਨਕ, ਸੁਆਮੀ ਦੀ ਮਹਿਮਾ ਨਾਲ ਰੰਗੀਜ ਗਿਆ ਹੈ ਅਤੇ ਆਪਣੇ ਮਨ ਨੂੰ ਨਾਮ ਨਾਲ ਜੋੜਨ ਦੁਆਰਾ, ਸੱਚੇ ਸਾਹਿਬ ਦੀ ਹਜੂਰੀ ਨੂੰ ਅਨੁਭਵ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਸਬਦੁ) ਬ੍ਰਹਮ ਜੋ ਸਚ ਰੂਪ ਅੰਤਹਕਰਣ ਕੀ ਬਿਰਤੀਓਂ ਕਾ ਸਾਖੀ ਹੈ, ਤਿਸ ਕਾ ਕੀਰਤਨ ਕਰ ਕੇ (ਸੁਰਤਿ) ਗਿਆਤ ਹੂਈ ਹੈ ਔਰ ਤਿਸੀ ਵਿਖੇ ਮੇਂ ਰਤਾ ਹੂੰ॥੨॥੯੯॥੧੨੨॥
Prof. Sahib Singhਹੇ ਨਾਨਕ! ਪਰਮਾਤਮਾ ਦਾ ਸੰਤ ਪਰਮਾਤਮਾ ਦੀ ਸਿਫ਼ਤ-ਸਾਲਾਹ (ਦੇ ਰੰਗ) ਵਿਚ ਰੰਗਿਆ ਰਹਿੰਦਾ ਹੈ, ਸੰਤ (ਗੁਰੂ ਦੇ) ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਕੇ ਸਦਾ-ਥਿਰ ਪ੍ਰਭੂ ਦਾ ਦਰਸ਼ਨ ਕਰਦਾ ਰਹਿੰਦਾ ਹੈ ॥੨॥੯੯॥੧੨੨॥

ਪਦ ਅਰਥ ਕੀਰਤਨਿ = ਕੀਰਤਨ ਵਿਚ। ਰਾਤਾ = ਰੰਗਿਆ ਹੋਇਆ। ਸਚੁ = ਸਦਾ-ਥਿਰ ਪ੍ਰਭੂ ਨੂੰ। ਸਾਖੀ = ਸਾਖਿਆਤ ਕਰਦਾ ਹੈ, ਵੇਖਦਾ ਹੈ ॥੨॥੯੯॥੧੨੨॥

SikhNet (Spanish)Dice Nanak, el Sirviente del Señor vive entonado en las Alabanzas del Señor y ve Su Presencia enalteciendo la Palabra del Guru en su Conciencia. (2-99-122)
Answers quote the Granth verbatim with Ang citations. AI commentary is not Gurbani and not a religious ruling.