ੴ

ਸਿੱਖਬਾਣੀ · SikhBani

ਕਰਿ ਕਿਰਪਾ ਲੀਨੇ ਕਰਿ ਅਪੁਨੇ ਉਪਜੀ ਦਰਸ ਪਿਆਸ ॥

kar kirapaa leene kar apune upajee daras piaas
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1227, 1228 · 7 lines
Translations

ਸਾਰਗ ਮਹਲਾ ੫ ॥

saarag mahalaa 5 | Ang 1227

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮਾਈ ਰੀ; ਕਾਟੀ ਜਮ ਕੀ ਫਾਸ ॥

maaee ree; kaattee jam kee faas | Ang 1227

Sant Singh KhalsaO mother, the noose of Death has been cut away.
Manmohan SinghO my mother, my noose of death is snapped.
Manmohan Singh (Punjabi)ਹੇ ਮੇਰੀ ਮਾਤਾ! ਮੇਰੀ ਮੌਤ ਦੀ ਫਾਹੀ ਕੱਟੀ ਗਈ ਹੈ।
Fareedkot Teekaਹੇ ਭਾਈ ਸੰਤੋ! ਅਬ ਜਮ ਕੀ ਫਾਹੀ ਹਮਾਰੀ ਕਾਟੀ ਗਈ ਹੈ॥
Prof. Sahib Singhਹੇ ਮਾਂ! ਪਰਮਾਤਮਾ ਦਾ ਨਾਮ ਜਪਦਿਆਂ (ਜਿਨ੍ਹਾਂ ਵਡ-ਭਾਗੀਆਂ ਦੀ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ,

ਪਦ ਅਰਥ ਮਾਈ ਰੀ = ਹੇ ਮਾਂ! ਕਾਟੀ = ਕੱਟੀ ਗਈ। ਫਾਸ = ਫਾਹੀ। ਜਮ ਕੀ ਫਾਸੀ = ਜਮਾਂ ਦੀ ਫਾਹੀ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੀ ਫਾਹੀ।

SikhNet (Spanish)Oh madre, las amarras de la muerte me han sido quitadas, he logrado el Éxtasis,

ਹਰਿ ਹਰਿ ਜਪਤ. ਸਰਬ ਸੁਖ ਪਾਏ; ਬੀਚੇ ਗ੍ਰਸਤ ਉਦਾਸ ॥੧॥ ਰਹਾਉ ॥

har har japat. sarab sukh paae; beeche grasat udaas |1| rahaau | Ang 1227

Sant Singh KhalsaChanting the Name of the Lord, Har, Har, I have found total peace. I remain unattached in the midst of my household. ||1||Pause||
Manmohan SinghUttering the Lord's Name, I have obtained all the comforts and have become detached in the midst of family life. Pause.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਣ ਕਰਨ ਦੁਆਰਾ, ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਘਰਬਾਰੀ ਜੀਵਨ ਅੰਦਰ ਹੀ ਮੈਂ ਨਿਰਲੇਪ ਹੋ ਗਿਆ ਹਾਂ। ਠਹਿਰਾਉ।
Fareedkot Teekaਹਰਿ ਹਰਿ ਨਾਮ ਜਪਣੇ ਕਰ ਸਰਬ ਸੁਖ ਪਾਇ ਲੀਏ ਹੈਂ ਔਰ ਗ੍ਰਸਤ ਕੇ ਬੀਚ ਹੋਤੇ ਹੀ (ਉਦਾਸ) ਅਸੰਗ ਰਹਿਤੇ ਹੈਂ॥੧॥ ਰਹਾਉ ॥
Prof. Sahib Singhਉਹਨਾਂ ਸਾਰੇ ਸੁਖ ਮਾਣ ਲਏ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਦੇ ਮੋਹ ਤੋਂ) ਉਪਰਾਮ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਜਪਤ = ਜਪਦਿਆਂ। ਸਰਬ = ਸਾਰੇ। ਬੀਚੇ ਗ੍ਰਸਤ = ਗ੍ਰਿਹਸਤ ਦੇ ਵਿਚ ਹੀ (ਰਹਿੰਦਿਆਂ) ॥੧॥ ਰਹਾਉ ॥

SikhNet (Spanish)meditando en mi Dios y vivo desapegado en medio del hogar. (1-Pausa)

ਕਰਿ ਕਿਰਪਾ ਲੀਨੇ ਕਰਿ ਅਪੁਨੇ; ਉਪਜੀ ਦਰਸ ਪਿਆਸ ॥

kar kirapaa leene kar apune; upajee daras piaas | Ang 1228

Sant Singh KhalsaGranting His Grace, He has made me His Own. The thirst for the Blessed Vision of His Darshan wells up within me.
Manmohan SinghShowing His mercy, the Lord has made me His own and within me has welled up the thirst to see His sight.
Manmohan Singh (Punjabi)ਆਪਣੀ ਮਿਹਰ ਧਾਰ, ਪ੍ਰਭੂ ਨੇ ਮੈਨੂੰ ਆਪਣਾ ਨਿਜ ਦਾ ਬਣਾ ਲਿਆ ਹੈ ਤੇ ਮੇਰੇ ਅੰਦਰ ਉਸ ਦੇ ਦੀਦਾਰ ਵੇਖਣ ਦੀ ਤਰੇਹ ਉਤਪੰਨ ਹੋ ਗਈ ਹੈ।
Fareedkot Teekaਜਬ ਹਮ ਕੋ ਪ੍ਰਭੂ ਕੇ ਦਰਸਨ ਕੀ (ਪਿਆਸ) ਚਾਹ ਉਤਪਤ ਹੂਈ ਤਬ ਕਿਰਪਾ ਕਰ ਕੇ ਹਮ ਦਾਸ ਅਪਣੇ ਕਰ ਲੀਏ॥
Prof. Sahib Singhਹੇ ਮਾਂ! ਮਿਹਰ ਕਰ ਕੇ (ਜਿਨ੍ਹਾਂ ਨੂੰ ਪਰਮਾਤਮਾ ਨੇ) ਆਪਣੇ ਬਣਾ ਲਿਆ, ਉਹਨਾਂ ਦੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਜਾਂਦੀ ਹੈ,

ਪਦ ਅਰਥ ਕਰਿ = ਕਰ ਕੇ। ਲੀਨੇ ਕਰਿ = ਬਣਾ ਲਏ। ਪਿਆਸ = ਤਾਂਘ।

SikhNet (Spanish)En Su Misericordia, el Señor me ha poseído, y en mi interior se ha construido el deseo de tener la Visión de Dios.

ਸੰਤਸੰਗਿ ਮਿਲਿ ਹਰਿ ਗੁਣ ਗਾਏ; ਬਿਨਸੀ ਦੁਤੀਆ ਆਸ ॥੧॥

santasang mil har gun gaae; binasee duteea aas |1| Ang 1228

Sant Singh KhalsaJoining the Society of the Saints, I sing the Glorious Praises of the Lord; I have given up other hopes. ||1||
Manmohan SinghMeeting with the saints' congregation, I sing the Lord's praise and other hopes, I have, now, abandoned.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ, ਮੈਂ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ ਅਤੇ ਹੋਰ ਉਮੈਦਾਂ, ਮੈਂ ਹੁਣ ਲਾਹ ਛੱਡੀਆਂ ਹਨ।
Fareedkot Teekaਸੰਤੋਂ ਕੇ ਸੰਗ ਮੇਂ ਮਿਲ ਕਰ ਹਰੀ ਕੇ ਗੁਣ ਗਾਏ ਹੈਂ, ਦੂਜੀ ਆਸਾ ਬਿਨਸ ਗਈ ਹੈ॥੧॥
Prof. Sahib Singhਉਹ ਮਨੁੱਖ ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ, (ਉਹਨਾਂ ਦੇ ਅੰਦਰੋਂ ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜੀ ਟੇਕ ਮੁੱਕ ਜਾਂਦੀ ਹੈ ॥੧॥

ਪਦ ਅਰਥ ਸੰਗਿ = ਨਾਲ। ਦੁਤੀਆ = ਦੂਜੀ ॥੧॥

SikhNet (Spanish)Ahora canto las Alabanzas del Señor en la Compañía de los Santos y ya no pongo mis esperanzas en nada más. (1)

ਮਹਾ ਉਦਿਆਨ ਅਟਵੀ ਤੇ ਕਾਢੇ; ਮਾਰਗੁ ਸੰਤ ਕਹਿਓ ॥

mahaa udiaan attavee te kaadte; maarag sant kahio | Ang 1228

Sant Singh KhalsaThe Saint has pulled me out of the utterly desolate wilderness, and shown me the path.
Manmohan SinghInforming me of the path, the Saint-Guru has pulled me out of the very desolate forest.
Manmohan Singh (Punjabi)ਰਸਤਾ ਦੱਸ ਕੇ, ਸਾਧੂ-ਗੁਰਦੇਵ ਜੀ ਮੈਨੂੰ ਪਰਮ ਉਜਾੜ ਜੰਗਲ ਵਿੱਚੋਂ ਬਾਹਰ ਕੱਢ ਲਿਆ ਹੈ।
Fareedkot Teekaਮਹਾਂ (ਉਦਿਆਨ) ਉਜਾੜ ਰੂਪ ਸੰਸਾਰ (ਅਟਵੀ) ਬਨ ਸੇ ਨਿਕਾਲ ਦੀਏ ਹੈਂ ਔਰ ਸੰਤੋਂ ਨੇ ਹਮ ਕੋ ਰਸਤਾ ਬਤਲਾ ਦੀਆ ਹੈ॥
Prof. Sahib Singhਜਿਨ੍ਹਾਂ ਨੂੰ ਸੰਤ ਜਨਾਂ ਨੇ (ਸਹੀ ਜੀਵਨ-) ਰਾਹ ਦੱਸ ਦਿੱਤਾ, ਉਹਨਾਂ ਨੂੰ ਉਹਨਾਂ ਨੇ ਵੱਡੇ ਸੰਘਣੇ ਜੰਗਲ (ਵਰਗੇ ਸੰਸਾਰ-ਬਨ) ਤੋਂ ਬਾਹਰ ਕੱਢ ਲਿਆ।

ਪਦ ਅਰਥ ਉਦਿਆਨ = ਜੰਗਲ। ਅਟਵੀ = ਜੰਗਲ। ਤੇ = ਤੋਂ। ਮਾਰਗੁ = ਰਸਤਾ। ਸੰਤ = ਸੰਤਾਂ ਨੇ।

SikhNet (Spanish)El Guru me ha rescatado del bosque salvaje, me ha mostrado el Sendero,

ਦੇਖਤ ਦਰਸੁ. ਪਾਪ ਸਭਿ ਨਾਸੇ; ਹਰਿ ਨਾਨਕ ਰਤਨੁ ਲਹਿਓ ॥੨॥੧੦੦॥੧੨੩॥

dekhat daras. paap sabh naase; har naanak ratan lahio |2|100|123| Ang 1228

Sant Singh KhalsaGazing upon His Darshan, all sins are taken away; Nanak is blessed with the jewel of the Lord. ||2||100||123||
Manmohan SinghSeeing the Lord's vision, I am rid of the sins and am blessed with the jewel of His Name.
Manmohan Singh (Punjabi)ਪ੍ਰਭੂ ਦਾ ਦਰਸ਼ਨ ਪੇਖਣ ਦੁਆਰਾ, ਮੇਰੇ ਸਾਰੇ ਪਾਪ ਨਸ਼ਟ ਹੋ ਗਹੇ ਹਨ ਅਤੇ ਮੈਨੂੰ ਉਸ ਦੇ ਨਾਮ ਦੇ ਹੀਰੇ ਦੀ ਦਾਤ ਪਰਾਪਤ ਹੋ ਗਈ ਹੈ।
Fareedkot Teekaਹਰੀ ਕੇ ਦਰਸਨ ਦੇਖਣੇ ਸੇ ਸਮੂਹ ਪਾਪ ਨਸ਼ਟ ਹੋ ਗਏ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਰਤਨ ਰੂਪ ਹਰੀ ਕੋ (ਲਹਿਓ) ਲੇ ਲੀਆ ਹੈ॥੨॥੧੦੦॥੧੨੩॥
Prof. Sahib Singh(ਪਰਮਾਤਮਾ ਦਾ) ਦਰਸਨ ਕਰ ਕੇ ਉਹਨਾਂ ਮਨੁੱਖਾਂ ਦੇ ਸਾਰੇ ਹੀ ਪਾਪ ਨਾਸ ਹੋ ਗਏ, ਹੇ ਨਾਨਕ! ਉਹਨਾਂ ਨੇ ਪ੍ਰਭੂ ਦਾ ਨਾਮ-ਰਤਨ ਲੱਭ ਲਿਆ ॥੨॥੧੦੦॥੧੨੩॥

ਪਦ ਅਰਥ ਸਭਿ = ਸਾਰੇ। ਲਹਿਓ = ਲੱਭ ਲਿਆ ॥੨॥੧੦੦॥੧੨੩॥

SikhNet (Spanish)y teniendo Su Visión me liberé de los efectos de mis maldades, siendo bendecido con la Joya del Nombre del Señor. (2-100-123)
Answers quote the Granth verbatim with Ang citations. AI commentary is not Gurbani and not a religious ruling.