ੴ

ਸਿੱਖਬਾਣੀ · SikhBani

Ang 1227

Sri Guru Granth Sahib · Raag Saarang · 6 shabads, 38 lines
Translations
Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮਾਈ ਰੀ; ਮਾਤੀ ਚਰਣ ਸਮੂਹ ॥

maaee ree; maatee charan samooh |

Sant Singh KhalsaO mother, I am totally intoxicated with the Lord's Feet.
Manmohan SinghO mother, I am wholly absorbed in the love of my Lord's feet.
Manmohan Singh (Punjabi)ਹੇ ਮੇਰੀ ਮਾਤਾ! ਮੈਂ ਆਪਣੇ ਪ੍ਰਭੂ ਦੇ ਪੈਰਾਂ ਦੀ ਪ੍ਰੀਤ ਅੰਦਰ ਪੂਰੀ ਤਰ੍ਹਾਂ ਲੀਨ ਹੋਈ ਹੋਈ ਹਾਂ।
Fareedkot Teekaਹੇ ਭਾਈ ਸੰਤ ਜਨੋਂ! ਸਮੂਹ ਚਰਨੋਂ ਵਾਲੇ, ਭਾਵ ਵੈਰਾਟ ਰੂਪ ਧਾਰਨੇ ਵਾਲੇ ਵਿਖੇ ਮੈਂ ਮਾਤੀ ਹਾਂ॥
Prof. Sahib Singhਹੇ (ਮੇਰੀ) ਮਾਂ! ਮੈਂ ਤਾਂ ਪ੍ਰਭੂ ਦੇ ਚਰਨਾਂ ਵਿਚ ਪੂਰਨ ਤੌਰ ਤੇ ਮਸਤ ਰਹਿੰਦੀ ਹਾਂ।

ਪਦ ਅਰਥ ਮਾਤੀ = ਮਸਤ ਰਹਿੰਦੀ ਹਾਂ। ਸਮੂਹ = ਪੂਰਨ ਤੌਰ ਤੇ, ਸਾਰੀ ਦੀ ਸਾਰੀ।

SikhNet (Spanish)Oh madre, estoy totalmente imbuido en el Amor de los Pies de mi Señor

ਏਕਸੁ ਬਿਨੁ ਹਉ ਆਨ, ਨ ਜਾਨਉ; ਦੁਤੀਆ ਭਾਉ ਸਭ ਲੂਹ ॥੧॥ ਰਹਾਉ ॥

ekas bin hau aan, na jaanau; duteea bhaau sabh looh |1| rahaau |

Sant Singh KhalsaI know of none other than the Lord. I have totally burnt off my sense of duality. ||1||Pause||
Manmohan SinghWithout the One Lord, I know not another I have wholly burns off my sense of duality. Pause.
Manmohan Singh (Punjabi)ਇਕ ਸੁਆਮੀ ਦੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦੀ। ਆਪਣੇ ਦਵੈਤ ਭਾਵ ਨੂੰ ਮੈਂ ਪੂਰੀ ਤਰ੍ਹਾਂ ਸਾੜ ਸੁਟਿਆ ਹੈ। ਠਹਿਰਾਉ।
Fareedkot Teekaਏਕ ਪਰਮੇਸ਼੍ਵਰ ਸੇ ਬਿਨਾਂ ਮੈਂ ਔਰ ਕੋਈ ਨਹੀਂ ਜਾਨਤੀ ਹੂੰ, ਦੁਤੀਆ ਭਾਉ ਸਭ (ਲੂਹ) ਜਲਾਇ ਦੀਆ ਹੈ॥੧॥ ਰਹਾਉ ॥
Prof. Sahib Singhਉਸ ਇੱਕ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਜਾਣਦੀ-ਪਛਾਣਦੀ ਹੀ ਨਹੀਂ, (ਆਪਣੇ ਅੰਦਰੋਂ) ਹੋਰ ਦਾ ਪਿਆਰ ਮੈਂ ਸਾਰਾ ਸਾੜ ਚੁਕੀ ਹਾਂ ॥੧॥ ਰਹਾਉ ॥

ਪਦ ਅਰਥ ਆਨ = {अन्य} ਹੋਰ। ਜਾਨਉ = ਜਾਨਉਂ, ਮੈਂ ਜਾਣਦੀ। ਭਾਉ = ਪਿਆਰ। ਦੁਤੀਆ = ਦੂਜਾ, ਕਿਸੇ ਹੋਰ ਦਾ। ਲਹੂ = ਸਾੜ ਦਿੱਤਾ ਹੈ ॥੧॥ ਰਹਾਉ ॥

SikhNet (Spanish)y no conozco a nadie más que a mi Dios, sí, el sentido de la dualidad ya no existe más en mí. (1-Pausa)

ਤਿਆਗਿ ਗੋੁਪਾਲ. ਅਵਰ ਜੋ ਕਰਣਾ; ਤੇ ਬਿਖਿਆ ਕੇ ਖੂਹ ॥

tiaag guopaal. avar jo karanaa; te bikhiaa ke khooh |

Sant Singh KhalsaTo abandon the Lord of the World, and become involved with anything else, is to fall into the pit of corruption.
Manmohan SinghAbandoning the Lord, to do aught else; that is to fall into the well of vice.
Manmohan Singh (Punjabi)ਪ੍ਰਭੂ ਨੂੰ ਛਡ ਕੇ, ਹੋਰ ਕੁਝ ਭੀ ਕਰਨਾ, ਉਹ ਪਾਪ ਦੇ ਖੂਹ ਵਿੱਚ ਡਿਗਣਾ ਹੈ।
Fareedkot Teekaਗੋਪਾਲ ਕੋ ਤਿਆਗ ਕਰ ਜੋ ਔਰ ਕਰਤੂਤ ਕਰਨਾ ਹੈ ਵਹੁ ਬਿਸ਼੍ਯੋਂ ਕੇ ਖੂਹ ਮੇਂ, ਭਾਵ ਬਿਸ਼੍ਯੋਂ ਮੇਂ ਡੋਬਨੇ ਵਾਲੇ ਹੈਂ॥
Prof. Sahib Singhਹੇ ਮਾਂ! ਪ੍ਰਭੂ ਨੂੰ ਭੁਲਾ ਕੇ ਹੋਰ ਜਿਹੜੇ ਜਿਹੜੇ ਕੰਮ ਕਰੀਦੇ ਹਨ, ਉਹ ਸਾਰੇ ਮਾਇਆ (ਦੇ ਮੋਹ) ਦੇ ਖੂਹ ਵਿਚ ਸੁੱਟਦੇ ਹਨ।

ਪਦ ਅਰਥ ਤਿਆਗਿ = ਤਿਆਗ ਕੇ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਗੋਪਾਲ' ਇਥੇ 'ਗੁਪਾਲ' ਪੜ੍ਹਨਾ ਹੈ}। ਤੇ = ਉਹ {ਬਹੁ-ਵਚਨ}। ਬਿਖਿਆ = ਮਾਇਆ।

SikhNet (Spanish)Abandonar a Dios es caer en el hondo, oscuro y profundo pozo del vicio,

ਦਰਸ ਪਿਆਸ. ਮੇਰਾ ਮਨੁ ਮੋਹਿਓ; ਕਾਢੀ ਨਰਕ ਤੇ ਧੂਹ ॥੧॥

daras piaas. meraa man mohio; kaadtee narak te dhooh |1|

Sant Singh KhalsaMy mind is enticed, thirsty for the Blessed Vision of His Darshan. He has lifted me up and out of hell. ||1||
Manmohan SinghMy soul is bewitched by the thirst of the Lord's vision and my Lord has pulled me out of the hell.
Manmohan Singh (Punjabi)ਮੇਰੀ ਜਿੰਦੜੀ ਨੂੰ ਪ੍ਰਭੂ ਦੇ ਦੀਦਾਰ ਦੀ ਤਰੇਹ ਨੇ ਮੋਹਿਤ ਕਰ ਲਿਆ ਹੈ ਅਤੇ ਮੇਰੇ ਪ੍ਰਭੂ ਨੇ ਮੈਨੂੰ ਦੋਜਕ ਵਿੱਚੋ ਬਾਹਰ ਖਿਚ ਲਿਆ ਹੈ।
Fareedkot Teekaਪਰਮੇਸ੍ਵਰ ਕੇ ਦਰਸਨ ਕੀ (ਪਿਆਸ) ਚਾਹ ਨੇ ਮੇਰਾ ਮਨ ਮੋਹਿਆ ਹੈ ਔਰ ਨਰਕ ਰੂਪ ਵਿਸ਼੍ਯੋਂ ਸੇ (ਧੂਹ) ਖੈਂਚ ਕਰ ਨਿਕਾਲ ਲਈ ਹੂੰ॥੧॥
Prof. Sahib Singhਹੇ ਮਾਂ! ਮੇਰਾ ਮਨ ਤਾਂ ਗੋਪਾਲ ਦੇ ਦਰਸਨ ਦੀ ਤਾਂਘ ਵਿਚ ਮਗਨ ਰਹਿੰਦਾ ਹੈ। ਮੈਨੂੰ ਉਸ ਨੇ ਨਰਕਾਂ ਤੋ ਖਿੱਚ ਕੇ ਕੱਢ ਲਿਆ ਹੈ ॥੧॥

ਪਦ ਅਰਥ ਪਿਆਸ = ਤਾਂਘ। ਤੇ = ਤੋਂ। ਧੂਹ = ਖਿੱਚ ਕੇ ॥੧॥

SikhNet (Spanish)sí, cuando mi mente es cautivada con la Visión del Señor, soy rescatado y puesto a salvo del fuego de mis pasiones. (1)

ਸੰਤ ਪ੍ਰਸਾਦਿ ਮਿਲਿਓ ਸੁਖਦਾਤਾ; ਬਿਨਸੀ ਹਉਮੈ ਹੂਹ ॥

sant prasaad milio sukhadaataa; binasee haumai hooh |

Sant Singh KhalsaBy the Grace of the Saints, I have met the Lord, the Giver of peace; the noise of egotism has been stilled.
Manmohan SinghBy the saints grace, I have met with my bliss-giving Lord and my noise of ego is stilled.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ, ਮੈਂ ਆਪਣੇ ਖੁਸ਼ੀ ਦੇਣਹਾਰ ਪ੍ਰਭੂ ਨੂੰ ਮਿਲ ਪਿਆ ਹਾਂ ਅਤੇ ਮੇਰਾ ਹੰਕਾਰ ਦਾ ਰੌਲਾ ਮਿਟ ਗਿਆ ਹੈ।
Fareedkot Teekaਸੰਤੋਂ ਕੀ ਕਿਰਪਾ ਕਰ ਹਮ ਕੋ ਸੁਖੋਂ ਕਾ ਦਾਤਾ ਮਿਲਾ ਹੈ ਔਰ ਹੰਤਾ, ਮਮਤਾ ਕੀ (ਹੂਹ) ਹਠਤਾਈ ਬਿਨਸ ਗਈ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਾਰੇ ਸੁਖਾਂ ਦਾ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ, (ਉਸ ਦੇ ਅੰਦਰੋਂ) ਹਉਮੈ ਦਾ ਰੌਲਾ ਮੁੱਕ ਜਾਂਦਾ ਹੈ।

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਹੂਹ = ਰੌਲਾ, ਸ਼ੋਰ।

SikhNet (Spanish)Por la Gracia de los Santos uno encuentra al Dios Dador de Éxtasis y el ruido del ego es calmado,

ਰਾਮ ਰੰਗਿ ਰਾਤੇ ਦਾਸ ਨਾਨਕ; ਮਉਲਿਓ ਮਨੁ ਤਨੁ ਜੂਹ ॥੨॥੯੫॥੧੧੮॥

raam rang raate daas naanak; maulio man tan jooh |2|95|118|

Sant Singh KhalsaSlave Nanak is imbued with the Love of the Lord; the forests of his mind and body have blossomed forth. ||2||95||118||
Manmohan SinghServant Nanak is imbued with the love of his Lord and the forest of his soul and body has flowered.
Manmohan Singh (Punjabi)ਨਫਰ ਨਾਨਕ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹੈ ਅਤੇ ਉਸ ਦੀ ਜਿੰਦੜੀ ਤੇ ਦਿਹ ਦਾ ਬਨ ਪ੍ਰਫੁਲਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਰਾਮ ਕੇ ਪ੍ਰੇਮ ਮੇਂ ਰਾਤੇ ਤਬ ਤਨ ਰੂਪੀ (ਜੂਹ) ਜੰਗਲ ਅਰਥਾਤ ਬਨ ਤਿਸ ਮੇਂ ਮੇਰਾ ਮਨ ਰੂਪ ਬਿਰਛ ਪਰਫੁਲਤ ਹੂਆ; ਵਾ ਮਨ ਤਨ (ਜੂਹ) ਸਮੂਹ ਪਰਫੁਲਤ ਹੂਆ ਹੈ, ਭਾਵ ਇਹ ਕਿ ਮਨ ਅਨੰਦ ਕੋ ਪ੍ਰਾਪਤਿ ਹੂਆ ਹੈ॥੨॥੯੫॥੧੧੮॥☬ਉਪਦੇਸ਼ ਕਰਤੇ ਹੂਏ ਕਹਿਤੇ ਹੈਂ:
Prof. Sahib Singhਹੇ ਦਾਸ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ (ਇਉਂ) ਹਰਾ-ਭਰਾ ਹੋ ਜਾਂਦਾ ਹੈ (ਜਿਵੇਂ ਮੀਂਹ ਪੈਣ ਨਾਲ) ਜੂਹ (ਘਾਹ ਨਾਲ ਹਰੀ ਹੋ ਜਾਂਦੀ ਹੈ) ॥੨॥੯੫॥੧੧੮॥

ਪਦ ਅਰਥ ਰੰਗਿ = ਪ੍ਰੇਮ ਵਿਚ। ਰਾਤੇ = ਰੰਗੇ ਗਏ। ਮਉਲਿਓ = ਹਰਾ-ਭਰਾ ਹੋ ਜਾਂਦਾ ਹੈ, ਖਿੜ ਪੈਂਦਾ ਹੈ। ਜੂਹ = ਖੁਲ੍ਹੀ ਧਰਤੀ ਜਿਸ ਵਿਚ ਪਸ਼ੂ ਆਦਿਕ ਚਰਦੇ ਹਨ ॥੨॥੯੫॥੧੧੮॥

SikhNet (Spanish)así uno profundiza en el Amor del Señor y el bosque del cuerpo y de la mente florece. (2-95-118)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਬਿਨਸੇ; ਕਾਚ ਕੇ ਬਿਉਹਾਰ ॥

binase; kaach ke biauhaar |

Sant Singh KhalsaThe false dealings are finished.
Manmohan SinghO man, the false worldly affairs are of no avail.
Manmohan Singh (Punjabi)ਹੇ ਬੰਦੇ! ਕੂੜੇ ਸੰਸਾਰੀ ਵਿਹਾਰ ਕਿਸੇ ਕੰਮ ਨਹੀਂ ਆਉਂਦੇ।
Fareedkot Teekaਹੇ ਜੀਵ! ਕਾਚ ਕੇ ਪਾਤਰ ਸਮ ਬਿਵਹਾਰੋਂ ਕੇ ਬਿਨਸਤੇ ਹੂਏ ਦੇਰ ਨਹੀਂ; ਵਾ ਕਾਚ, ਭਾਵ ਮਾਇਆ ਕੇ ਬਿਉਹਾਰ ਬਿਨਸ ਜਾਵੇਂਗੇ॥
Prof. Sahib Singhਕੱਚ (-ਸਮਾਨ ਮਾਇਆ ਦੀ ਖ਼ਾਤਰ) ਸਾਰੀਆਂ ਦੌੜਾਂ-ਭੱਜਾਂ ਵਿਅਰਥ ਜਾਂਦੀਆਂ ਹਨ।

ਪਦ ਅਰਥ ਕਾਚ ਕੇ = ਕੱਚ ਦੇ, ਤੁੱਛ ਮਾਇਆ ਦੇ (ਜਿਸ ਨੇ ਸਾਥ ਜ਼ਰੂਰ ਛੱਡਣਾ ਹੁੰਦਾ ਹੈ)।

SikhNet (Spanish)He abandonado el comercio con ilusiones y me he dedicado sólo a lo Real,

ਰਾਮ ਭਜੁ. ਮਿਲਿ ਸਾਧਸੰਗਤਿ; ਇਹੈ ਜਗ ਮਹਿ ਸਾਰ ॥੧॥ ਰਹਾਉ ॥

raam bhaj. mil saadhasangat; ihai jag meh saar |1| rahaau |

Sant Singh KhalsaJoin the Saadh Sangat, the Company of the Holy, and meditate, vibrate on the Lord. This is the most excellent thing in the world. ||1||Pause||
Manmohan SinghMeeting with the saints ' society, contemplate thou thy Lord. This alone is the sublime thing in this world. Pause.
Manmohan Singh (Punjabi)ਸਤਿਸੰਗਤ ਨਾਲ ਮਿਲ ਕੇ, ਤੂੰ ਆਪਣੇ ਸੁਆਮੀ ਦਾ ਸਿਮਰਨ ਕਰ। ਇਸ ਜਹਾਨ ਵਿੱਚ ਕੇਵਲ ਇਹ ਵਸਤੂ ਹੀ ਸਰੇਸ਼ਟ ਹੈ। ਠਹਿਰਾਉ।
Fareedkot Teekaਤਾਂ ਤੇ ਸਾਧ ਸੰਗਤ ਮੇਂ ਮਿਲ ਕਰ ਰਾਮ ਕੋ ਭਜ, ਕਿਉਂਕਿ ਜਗਤ ਮੇਂ ਏਹੀ ਸਾਰ ਰੂਪ ਹੈ॥੧॥ ਰਹਾਉ ॥
Prof. Sahib Singhਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਜਗਤ ਵਿਚ ਇਹੀ ਕੰਮ ਸ੍ਰੇਸ਼ਟ ਹੈ ॥੧॥ ਰਹਾਉ ॥

ਪਦ ਅਰਥ ਮਿਲਿ = ਮਿਲ ਕੇ। ਸਾਰ = ਸ੍ਰੇਸ਼ਟ ॥੧॥ ਰਹਾਉ ॥

SikhNet (Spanish)a la Quintaesencia, meditando en el Nombre del Señor en la Saad Sangat, la Compañía de los Santos. (1-Pausa)

ਈਤ ਊਤ. ਨ ਡੋਲਿ ਕਤਹੂ; ਨਾਮੁ ਹਿਰਦੈ ਧਾਰਿ ॥

eet aoot. na ddol katahoo; naam hiradai dhaar |

Sant Singh KhalsaHere and hereafter, you shall never waver; enshrine the Naam, the Name of the Lord, within your heart.
Manmohan SinghEnshrining the Lord's Name in they mind, here and hereafter, thou shall waver not ever.
Manmohan Singh (Punjabi)ਸਾਈਂ ਦੇ ਨਾਮ ਨੂੰ ਆਪਣੇ ਮਨ ਵਿੱਚ ਟਿਕਾਉਣ ਦੁਆਰਾ, ਏਥੇ ਅਤੇ ਓਥੇ ਤੂੰ ਕਦੇ ਭੀ ਡਿਕਡੋਲੇ ਨਹੀਂ ਖਾਵੇਗਾ।
Fareedkot Teekaਇਧਰ ਉਧਰ ਕਹੀਂ ਮਤ ਡੋਲੋ, ਏਕ ਵਾਹਿਗੁਰੂ ਕਾ ਨਾਮ ਹਿਰਦੇ ਮੇਂ ਧਾਰ॥
Prof. Sahib Singhਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖ (ਇਸ ਦੀ ਬਰਕਤਿ ਨਾਲ) ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਨਹੀਂ ਡੋਲੇਂਗਾ।

ਪਦ ਅਰਥ ਈਤ = ਇਸ ਲੋਕ ਵਿਚ। ਊਤ = ਉਸ ਲੋਕ ਵਿਚ। ਕਤਹੂ = ਕਿਤੇ ਭੀ। ਹਿਰਦੈ = ਹਿਰਦੇ ਵਿਚ।

SikhNet (Spanish)Enaltezco el Nombre en el corazón y no vacilo ni abandono mi Sendero y, por una muy buena Fortuna,

ਗੁਰ ਚਰਨ ਬੋਹਿਥ ਮਿਲਿਓ ਭਾਗੀ; ਉਤਰਿਓ ਸੰਸਾਰ ॥੧॥

gur charan bohith milio bhaagee; utario sansaar |1|

Sant Singh KhalsaThe boat of the Guru's Feet is found by great good fortune; it shall carry you across the world-ocean. ||1||
Manmohan SinghObtaining the boat of the Guru's feet by good fortune, thou shall cross the world ocean.
Manmohan Singh (Punjabi)ਭਾਰੀ ਪ੍ਰਾਲਭਧ ਦੁਆਰਾ ਗੁਰਾਂ ਦੇ ਪੈਰਾਂ ਦਾ ਜਹਾਜ ਪਰਾਪਤ ਕਰ ਕੇ ਤੂੰ ਜਗ ਦੇ ਸਮੁੰਦਰ ਤੋਂ ਪਾਰ ਉਤਰ ਜਾਵੇਗਾ।
Fareedkot Teekaਜਿਸ ਉਤਮ (ਭਾਗੀ) ਭਾਗ ਵਾਲੇ ਪੁਰਸ਼ ਕੋ ਗੁਰੋਂ ਕੇ ਚਰਨ ਰੂਪੀ (ਬੋਹਿਥ) ਜਹਾਜ ਮਿਲਾ ਹੈ, ਸੋ ਪੁਰਸ਼ ਸੰਸਾਰ ਸਮੁੰਦਰ ਸੇ ਪਾਰ ਉਤਰਤਾ ਹੈ॥੧॥
Prof. Sahib Singhਜਿਸ ਮਨੁੱਖ ਨੂੰ ਕਿਸਮਤ ਨਾਲ ਗੁਰੂ ਦੇ ਚਰਨਾਂ ਦਾ ਜਹਾਜ਼ ਮਿਲ ਜਾਂਦਾ ਹੈ, ਉਹ ਸੰਸਾਰ (ਸਮੁੰਦਰ) ਤੋਂ ਪਾਰ ਲੰਘ ਜਾਂਦਾ ਹੈ ॥੧॥

ਪਦ ਅਰਥ ਬੋਹਿਥ = ਜਹਾਜ਼। ਭਾਗੀ = ਕਿਸਮਤ ਨਾਲ ॥੧॥

SikhNet (Spanish)soy llevado a través del mar tumultuoso en la Barca del Guru. (1)

ਜਲਿ ਥਲਿ ਮਹੀਅਲਿ ਪੂਰਿ ਰਹਿਓ; ਸਰਬ ਨਾਥ ਅਪਾਰ ॥

jal thal maheeal poor rahio; sarab naath apaar |

Sant Singh KhalsaThe Infinite Lord is totally permeating and pervading the water, the land and the sky.
Manmohan SinghThe Infinite Lord of all is fully-filling the ocean, the land and the sky.
Manmohan Singh (Punjabi)ਸਾਰਿਆਂ ਦਾ ਬੇਅੰਤ ਸੁਆਮੀ, ਸਮੁੰਦਰ, ਧਰਤੀ ਅਤੇ ਅਸਮਾਨ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਜੋ (ਅਪਾਰ) ਵਾਹਿਗੁਰੂ ਸਰਬ ਕਾ (ਨਾਥ) ਸੁਆਮੀ ਹੈ, ਸੋ ਜਲ ਥਲ ਔਰ ਅਕਾਸ ਮੇਂ ਪੂਰਨ ਹੋ ਰਹਾ ਹੈ॥
Prof. Sahib Singhਜਿਹੜਾ ਪ੍ਰਭੂ ਜਲ ਵਿਚ ਥਲ ਵਿਚ ਆਕਾਸ਼ ਵਿਚ ਭਰਪੂਰ ਹੈ, ਜੋ ਸਭ ਜੀਵਾਂ ਦਾ ਖਸਮ ਹੈ, ਜੋ, ਬੇਅੰਤ ਹੈ,

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਪੂਰਿ ਰਹਿਓ = ਵਿਆਪਕ ਹੈ।

SikhNet (Spanish)El Señor Infinito Lo es de todos y prevalece en lo espacios y espacios inferiores,

ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ; ਆਨ ਰਸ ਸਭਿ ਖਾਰ ॥੨॥੯੬॥੧੧੯॥

har naam amrit peeo naanak; aan ras sabh khaar |2|96|119|

Sant Singh KhalsaDrink in the Ambrosial Nectar of the Lord's Name; O Nanak, all other tastes are bitter. ||2||96||119||
Manmohan SinghSays Nanak, quaff thou the nectar of the God's Name Bitter are all other relishes.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਵਾਹਿਗੁਰੂ ਦੇ ਨਾਮ ਦੇ ਸੁਧਾਰਸ ਨੂੰ ਪਾਨ ਕਰ। ਕੌੜੇ ਹਨ ਹੋਰ ਸਾਰੇ ਸੁਆਦ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਹਰੀ ਕੇ ਨਾਮ ਅੰਮ੍ਰਿਤ ਕੋ ਪਾਨ ਕਰੋ ਔਰ ਜਿਤਨੇ ਰਸ ਹੈਂ ਸਭ (ਖਾਰ) ਕੰਟਕ ਵਤ ਦੁਖਦਾਇਕ ਵਾ (ਖਾਰ) ਖਾਰੇ, ਭਾਵ ਨਿਰਸ ਹੈਂ॥੨॥੯੬॥੧੧੯॥
Prof. Sahib Singhਹੇ ਨਾਨਕ! ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਿਹਾ ਕਰ, (ਹਰਿ-ਨਾਮ-ਜਲ ਦੇ ਟਾਕਰੇ ਤੇ) ਹੋਰ ਸਾਰੇ ਰਸ ਕੌੜੇ ਹਨ ॥੨॥੯੬॥੧੧੯॥

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਆਨ ਰਸ = ਹੋਰ (ਸਾਰੇ) ਰਸ। ਸਭਿ = ਸਾਰੇ। ਖਾਰ = ਖਾਰੇ, ਕੌੜੇ ॥੨॥੯੬॥੧੧੯॥

SikhNet (Spanish)en las aguas y en la tierra. Bebe, oh dice Nanak, del Elixir del Nombre del Señor, pues insípidos son todos los demás sabores. (2-96-119)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਤਾ ਤੇ; ਕਰਣ ਪਲਾਹ ਕਰੇ ॥

taa te; karan palaah kare |

Sant Singh KhalsaYou whine and cry
Manmohan SinghMan wails he in pain, because,
Manmohan Singh (Punjabi)ਪ੍ਰਾਣੀ ਦੁਖ ਅੰਦਰ ਵਿਰਲਾਪ ਕਰਦਾ ਹੈ, ਕਿਉਂ ਕਿ,
Fareedkot Teeka(ਤਾਂ ਤੇ) ਤਿਸੀ ਤੇ ਜੀਉ (ਕਰਣ ਪਲਾਹ) ਅਤਿਅੰਤ ਰੁਦਨ ਕਰਤਾ ਹੈ॥☬ਜੇ ਕਹੇ ਕਾਹੇ ਤੇ? ਸੋ ਕਹਿਤੇ ਹੈਂ:
Prof. Sahib Singhਇਸ (ਮਾਇਆ) ਵਾਸਤੇ (ਮਨੁੱਖ ਸਦਾ ਹੀ) ਤਰਸ-ਭਰੇ ਕੀਰਨੇ ਕਰਦਾ ਰਹਿੰਦਾ ਹੈ,

ਪਦ ਅਰਥ ਤਾ ਤੇ = ਤਾਂ ਤੇ, ਇਸ ਵਾਸਤੇ। ਕਰਣ ਪਲਾਹ = {करुणा प्रलाप} ਤਰਸ-ਭਰੇ ਕੀਰਨੇ, ਤਰਲੇ। ਕਰੇ = ਕਰਦਾ ਹੈ।

SikhNet (Spanish)Uno sufre y se aflige constantemente, pues no habita en Dios,

ਮਹਾ ਬਿਕਾਰ ਮੋਹ ਮਦ ਮਾਤੌ; ਸਿਮਰਤ ਨਾਹਿ. ਹਰੇ ॥੧॥ ਰਹਾਉ ॥

mahaa bikaar moh mad maatau; simarat naeh. hare |1| rahaau |

Sant Singh Khalsa- you are intoxicated with the great corruption of attachment and pride, but you do not remember the Lord in meditation. ||1||Pause||
Manmohan Singhinebriated with the great sins of worldly love and self-conceit, he contemplates not his God. Pause.
Manmohan Singh (Punjabi)ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਦੇ ਪਰਮ ਪਾਪਾਂ ਨਾਲ ਨਸ਼ਈ ਹੋਇਆ ਹੋਇਆ, ਆਪਣੇ ਵਾਹਿਗੁਰੂ ਨੂੰ ਨਹੀਂ ਅਰਾਧਦਾ। ਠਹਿਰਾਉ।
Fareedkot Teekaਜਿਸ ਤੇ ਮਹਾਂ ਬਿਕਾਰ ਮੋਹ ਅਰ ਮਦ ਮੇਂ ਮਸਤ ਹੂਆ ਜੀਉ ਹਰੀ ਕੋ ਨਹੀਂ ਸਿਮਰਤਾ ਹੈ॥੧॥ ਰਹਾਉ ॥
Prof. Sahib Singhਮਨੁੱਖ ਮੋਹ ਹਉਮੈ (ਆਦਿਕ) ਵੱਡੇ ਵੱਡੇ ਵਿਕਾਰਾਂ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ॥੧॥ ਰਹਾਉ ॥

ਪਦ ਅਰਥ ਮਦ = ਹਉਮੈ। ਮਾਤੌ = ਮਸਤ ॥੧॥ ਰਹਾਉ ॥

SikhNet (Spanish)al estar viviendo intoxicado con el vino de los apegos viciosos. (1-Pausa)

ਸਾਧਸੰਗਿ ਜਪਤੇ ਨਾਰਾਇਣ; ਤਿਨ ਕੇ ਦੋਖ ਜਰੇ ॥

saadhasang japate naaraaein; tin ke dokh jare |

Sant Singh KhalsaThose who meditate on the Lord in the Saadh Sangat, the Company of the Holy - the guilt of their minstakes is burnt away.
Manmohan SinghAssociating with the saints, they who remember their Lord; their sins are burnt off.
Manmohan Singh (Punjabi)ਸੰਤਾਂ ਨਾਲ ਮਿਲ ਕੇ ਜੋ ਆਪਣੇ ਸੁਆਮੀ ਨੂੰ ਸਿਮਰਦੇ ਹਨ, ਉਹਨਾਂ ਦੇ ਪਾਪ ਸੜ ਜਾਂਦੇ ਹਨ।
Fareedkot Teekaਜੋ ਸਾਧੋਂ ਕੇ ਸੰਗ ਨਰਾਇਣ ਕੋ ਜਪਤੇ ਹੈਂ ਤਿਨ ਕੇ ਦੋਖ (ਜਰੇ) ਜਲ ਗਏ ਹੈਂ, ਭਾਵ ਸੇ ਦੂਰ ਹੂਏ ਹੈਂ॥
Prof. Sahib Singhਜਿਹੜੇ ਮਨੁੱਖ ਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ, ਉਹਨਾਂ ਦੇ (ਅੰਦਰੋਂ ਸਾਰੇ) ਪਾਪ ਸੜ ਜਾਂਦੇ ਹਨ।

ਪਦ ਅਰਥ ਸਾਧ ਸੰਗਿ = ਸਾਧ ਸੰਗਤ ਵਿਚ। ਦੋਖ = ਪਾਪ। ਜਰੇ = ਸੜ ਜਾਂਦੇ ਹਨ।

SikhNet (Spanish)Los que meditan en Dios, en la Compañía de los Santos,

ਸਫਲ ਦੇਹ. ਧੰਨਿ ਓਇ ਜਨਮੇ; ਪ੍ਰਭ ਕੈ ਸੰਗਿ ਰਲੇ ॥੧॥

safal deh. dhan oe janame; prabh kai sang rale |1|

Sant Singh KhalsaFruitful is the body, and blessed is the birth of those who merge with God. ||1||
Manmohan SinghFruitful is the body and blessed the birth of those, who meet with their Lord.
Manmohan Singh (Punjabi)ਫਲਦਾਇਕ ਹੈ ਸਰੀਰ ਅਤੇ ਮੁਬਾਰਕ ਜਨਮ ਉਹਨਾਂ ਦਾ, ਜੋ ਆਪਣੇ ਮਾਲਕ ਨਾਲ ਮਿਲ ਜਾਂਦੇ ਹਨ।
Fareedkot Teekaਤਿਨ ਕੀ ਦੇਹੀ ਸਫਲ ਹੈ ਅਰ ਉਨ ਕਾ ਜਨਮਣਾ ਭੀ ਧੰਨਤਾ ਯੋਗ ਹੈ, ਜੋ ਪ੍ਰਭੂ ਕੇ ਸਾਥ (ਰਲੇ) ਅਭੇਦ ਹੂਏ ਹੈਂ॥੧॥
Prof. Sahib Singhਜਿਹੜੇ ਮਨੁੱਖ ਪ੍ਰਭੂ ਦੇ ਨਾਲ (ਦੇ ਚਰਨਾਂ ਵਿਚ) ਜੁੜੇ ਰਹਿੰਦੇ ਹਨ, ਉਹ ਭਾਗਾਂ ਵਾਲੇ ਹਨ, ਉਹਨਾਂ ਦਾ ਜਨਮ ਉਹਨਾਂ ਦਾ ਸਰੀਰ ਸਫਲ ਹੋ ਜਾਂਦਾ ਹੈ ॥੧॥

ਪਦ ਅਰਥ ਦੇਹ = ਸਰੀਰ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਧੰਨਿ = ਭਾਗਾਂ ਵਾਲੇ। ਕੈ ਸੰਗਿ = ਦੇ ਨਾਲ ॥੧॥

SikhNet (Spanish)están liberados de todo sufrimiento y se inmergen en Dios. Oh bendito es su nacimiento como seres humanos. (1)

ਚਾਰਿ ਪਦਾਰਥ. ਅਸਟ ਦਸਾ ਸਿਧਿ; ਸਭ ਊਪਰਿ ਸਾਧ ਭਲੇ ॥

chaar padaarath. asatt dasaa sidh; sabh aoopar saadh bhale |

Sant Singh KhalsaThe four great blessings, and the eighteen supernatural spiritual powers - above all these are the Holy Saints.
Manmohan SinghThe four boons and the eighteen supernatural powers; above all these are the pious saints of God.
Manmohan Singh (Punjabi)ਚਾਰ ਦਾਤਾਂ ਅਤੇ ਅਠਾਰਾ ਕਰਾਮਾਤੀ ਸ਼ਕਤੀਆਂ, ਇਨ੍ਹਾਂ ਸਾਰਿਆਂ ਦੇ ਉਪਰ ਹਨ, ਵਾਹਿਗੁਰੂ ਦੇ ਨੇਕ ਸੰਤ।
Fareedkot Teekaਧਰਮਾਦਿ ਚਾਰੋਂ ਪਦਾਰਥ ਔਰ ਅਠਾਰਾਂ ਸਿਧੀਆਂ, ਜੋ ਇਨ ਸੇ (ਊਪਰਿ) ਉਪਰਾਮ ਹੂਏ ਹੈਂ ਵਹੀ ਸਾਧੂ ਭਲੇ ਹੈਂ॥
Prof. Sahib Singh(ਧਰਮ, ਅਰਥ, ਕਾਮ, ਮੋਖ-ਇਹ) ਚਾਰ ਪਦਾਰਥ ਅਤੇ ਅਠਾਰਾਂ ਸਿੱਧੀਆਂ (ਲੋਕ ਇਹਨਾਂ ਦੀ ਖ਼ਾਤਰ ਤਰਲੇ ਲੈਂਦੇ ਹਨ, ਪਰ ਇਹਨਾਂ) ਸਭਨਾਂ ਤੋਂ ਸੰਤ ਜਨ ਸ੍ਰੇਸ਼ਟ ਹਨ।

ਪਦ ਅਰਥ ਚਾਰਿ ਪਦਾਰਥ = ਧਰਮ ਅਰਥ ਕਾਮ ਮੋਖ। ਅਸਟ ਦਸਾ = ਅਠਾਰਾਂ। ਸਿਧਿ = ਸਿੱਧੀਆਂ। ਭਲੇ = ਗੁਰਮੁਖ।

SikhNet (Spanish)Por encima de los cuatro Regalos y los dieciocho poderes psíquicos están los Santos Benditos de Dios.

ਨਾਨਕ ਦਾਸ. ਧੂਰਿ ਜਨ ਬਾਂਛੈ; ਉਧਰਹਿ ਲਾਗਿ ਪਲੇ ॥੨॥੯੭॥੧੨੦॥

naanak daas. dhoor jan baanchhai; udhareh laag pale |2|97|120|

Sant Singh KhalsaSlave Nanak longs for the dust of the feet of the humble; attached to the hem of His robe, he is saved. ||2||97||120||
Manmohan SinghSlave Nanak, longs for the dust of the saints feet and attached to their skirt, he is saved.
Manmohan Singh (Punjabi)ਗੋਲਾ ਨਾਨਕ ਸਾਧੂਆਂ ਦੇ ਪੈਰਾ ਦੀ ਧੂੜ ਚਾਹੁੰਦਾ ਹੈ ਅਤੇ ਉਹਨਾਂ ਦੇ ਲੜ ਲਗ ਕੇ ਪਾਰ ਉਤਰ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ਼ ਤਿਨ ਹਰੀ ਕੇ ਦਾਸੋਂ ਕੀ ਚਰਨ ਧੂਰੀ ਬਾਂਛਤੇ ਹੈਂ, ਸੋ ਤਿਨ ਕੇ ਸਰਨ ਰੂਪੀ ਪਲੇ ਲਾਗ ਕਰ ਉਧਰ ਜਾਤੇ ਹੈਂ॥੨॥੯੭॥੧੨੦॥☬ਹਰੀ ਜਨੋਂ ਕੀ ਉਸਤਤੀ ਕਰਤੇ ਹੂਏ ਕਹਿਤੇ ਹੈਂ:
Prof. Sahib Singhਦਾਸ ਨਾਨਕ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਨਿੱਤ) ਮੰਗਦਾ ਹੈ। (ਸੰਤ ਜਨਾਂ ਦੇ) ਲੜ ਲੱਗ ਕੇ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥੯੭॥੧੨੦॥

ਪਦ ਅਰਥ ਧੂਰਿ = ਚਰਨਾਂ ਦੀ ਧੂੜ। ਬਾਂਛੈ = ਮੰਗਦਾ ਹੈ। ਉਧਰਹਿ = ਪਾਰ ਲੰਘ ਜਾਂਦੇ ਹਨ। ਲਾਗਿ = ਲੱਗ ਕੇ। ਪਲੇ = ਪੱਲੇ ॥੨॥੯੭॥੧੨੦॥

SikhNet (Spanish)Nanak añora el Polvo de Sus Pies, pues aferrándose a Su Túnica uno es llevado a través. (2-97-120)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਹਰਿ ਕੇ ਨਾਮ ਕੇ; ਜਨ ਕਾਂਖੀ ॥

har ke naam ke; jan kaankhee |

Sant Singh KhalsaThe Lord's humble servants yearn for the Lord's Name.
Manmohan SinghGod's slaves are desirous of the God's Name.
Manmohan Singh (Punjabi)ਰੱਬ ਦੇ ਗੋਲੇ ਰਬ ਦੇ ਨਾਮ ਦੇ ਚਾਹਵਾਨ ਹਨ।
Fareedkot Teekaਹੇ ਹਰੀ! ਜੋ ਤੇਰੇ ਜਨ ਹੈਂ, ਸੋ ਤੇਰੇ ਨਾਮ ਕੇ (ਕਾਂਖੀ) ਚਾਹਵਾਨ ਹੈਂ॥
Prof. Sahib Singhਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਦੇ ਚਾਹਵਾਨ ਰਹਿੰਦੇ ਹਨ।

ਪਦ ਅਰਥ ਜਨ = ਸੰਤ ਜਨ। ਕਾਂਖੀ = ਚਾਹਵਾਨ।

SikhNet (Spanish)Los Sirvientes de Dios añoran sólo el Nombre del Señor, sí, con pensamiento,

ਮਨਿ ਤਨਿ ਬਚਨਿ ਏਹੀ ਸੁਖੁ ਚਾਹਤ; ਪ੍ਰਭ ਦਰਸੁ ਦੇਖਹਿ ਕਬ ਆਖੀ ॥੧॥ ਰਹਾਉ ॥

man tan bachan ehee sukh chaahat; prabh daras dekheh kab aakhee |1| rahaau |

Sant Singh KhalsaIn thought, word and deed, they long for this peace, to gaze with their eyes upon the Blessed Vision of God's Darshan. ||1||Pause||
Manmohan SinghWith their mind, body and word, they long for this peace, that when shall they see the sight of their Lord, with their eyes. Pause.
Manmohan Singh (Punjabi)ਆਪਣੇ ਚਿੱਤ, ਸਰੀਰ ਅਤੇ ਬਾਣੀ ਨਾਲ ਉਹ ਇਸ ਠੰਡ-ਚੈਨ ਦੀ ਤਾਂਘ ਕਰਦੇ ਹਨ ਕਿ ਆਪਣਿਆਂ ਨੇਤਰਾਂ ਨਾਲ ਉਹ ਕਦ ਆਪਣੇ ਸਾਈਂ ਦੇ ਦੀਦਾਰ ਵੇਖਣਗੇ। ਠਹਿਰਾਉ।
Fareedkot Teekaਮਨ ਤਨ ਬਾਣੀ ਕਰ ਕੇ ਇਹੀ ਸੁਖ ਚਾਹਿਤੇ ਹੈਂ, ਕਿ ਹੇ ਪ੍ਰਭੂ! ਤੇਰਾ ਦਰਸਨ ਆਖੋਂ ਕਰ ਕੇ ਕਬ ਦੇਖੇਂਗੇ॥੧॥ ਰਹਾਉ ॥
Prof. Sahib Singhਆਪਣੇ ਮਨ ਦੀ ਰਾਹੀਂ, ਤਨ ਦੀ ਰਾਹੀਂ ਬਚਨ ਦੀ ਰਾਹੀਂ ਉਹ ਸਦਾ ਇਹੀ ਸੁਖ ਲੋੜਦੇ ਹਨ ਕਿ ਕਦੋਂ ਆਪਣੀਆਂ ਅੱਖਾਂ ਨਾਲ ਪਰਮਾਤਮਾ ਦਾ ਦਰਸਨ ਕਰਾਂਗੇ ॥੧॥ ਰਹਾਉ ॥

ਪਦ ਅਰਥ ਮਨਿ = ਮਨ ਦੀ ਰਾਹੀਂ। ਤਨਿ = ਤਨ ਦੀ ਰਾਹੀਂ। ਬਚਨਿ = ਬਚਨ ਦੀ ਰਾਹੀਂ। ਦੇਖਹਿ = ਵੇਖ ਸਕੀਏ। ਆਖੀ = ਅੱਖੀਂ, ਅੱਖਾਂ ਨਾਲ ॥੧॥ ਰਹਾਉ ॥

SikhNet (Spanish)palabra y obra, la Bendición que buscan es que puedan tener la Visión de Dios en el seno de su ser. (1-Pausa)

ਤੂ ਬੇਅੰਤੁ ਪਾਰਬ੍ਰਹਮ ਸੁਆਮੀ; ਗਤਿ ਤੇਰੀ ਜਾਇ. ਨ ਲਾਖੀ ॥

too beant paarabraham suaamee; gat teree jaae. na laakhee |

Sant Singh KhalsaYou are Endless, O God, my Supreme Lord and Master; Your state cannot be known.
Manmohan SinghO my supreme Lord Master, Thou are infinite and Thy state can be known not.
Manmohan Singh (Punjabi)ਹੇ ਮੇਰੇ ਸ਼ਰੋਮਣੀ ਸਾਹਿਬ ਮਾਲਕ! ਤੂੰ ਅਨੰਤ ਹੈ ਅਤੇ ਤੇਰੀ ਅਵਸਥਾ ਜਾਣੀ ਨਹੀਂ ਜਾ ਸਕਦੀ।
Fareedkot Teekaਹੇ ਪਾਰਬ੍ਰਹਮ ਸੁਆਮੀ! ਤੂੰ ਬਿਅੰਤ ਹੈਂ ਔਰ ਤੇਰੀ ਗਤ ਲਖੀ ਨਹੀਂ ਜਾਤੀ॥
Prof. Sahib Singhਹੇ ਪਾਰਬ੍ਰਹਮ! ਹੇ ਮਾਲਕ-ਪ੍ਰਭੂ! ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਕਿਹੋ ਜਿਹਾ ਹੈਂ-ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ! ਜਾਇ ਨ ਲਾਖੀ = ਲਖੀ ਨਹੀਂ ਜਾ ਸਕਦੀ।

SikhNet (Spanish)Oh Maestro Infinito y Supremo, no podría conocer la Extensión de Tu Ser,

ਚਰਨ ਕਮਲ ਪ੍ਰੀਤਿ, ਮਨੁ ਬੇਧਿਆ; ਕਰਿ ਸਰਬਸੁ, ਅੰਤਰਿ ਰਾਖੀ ॥੧॥

charan kamal preet, man bedhiaa; kar sarabas, antar raakhee |1|

Sant Singh KhalsaMy mind is pierced through by the Love of Your Lotus Feet; this is everything to me - I enshrine it deep within my being. ||1||
Manmohan SinghWith the love of Thine lotus feet, my soul is pierced through and deeming this love to be everything, I have enshrined it in my mind.
Manmohan Singh (Punjabi)ਤੇਰੇ ਕੰਵਲ ਪੈਰਾਂ ਦੀ ਪਿਰਹੜੀ ਨਾਲ ਮੇਰੀ ਜਿੰਦੜੀ ਵਿੰਨ੍ਹੀ ਗਈ ਹੈ ਅਤੇ ਇਸ ਪਿਰਹੜੀ ਨੂੰ ਸਾਰਾ ਕੁਝ ਸਮਝ, ਮੈਂ ਇਸ ਨੂੰ ਆਪਣੇ ਰਿਦੇ ਅੰਦਰ ਟਿਕਾ ਲਿਆ ਹੈ।
Fareedkot Teekaਤੇਰੇ ਚਰਨਾਰਵਿੰਦ ਕੀ ਪ੍ਰੀਤੀ ਮੇਂ ਮੇਰਾ ਮਨ (ਬੇਧਿਆ) ਮਿਲ ਗਿਆ ਹੈ ਔਰ ਆਪਣਾ ਸਰਬੰਸ ਜਾਨ ਕਰ ਤੇਰੀ ਪ੍ਰੀਤੀ ਹਿਰਦੇ ਅੰਤਰ ਰਾਖੀ ਹੈ॥੧॥
Prof. Sahib Singh(ਪਰ ਤੇਰੇ ਸੰਤ ਜਨਾਂ ਦਾ) ਮਨ ਤੇਰੇ ਸੋਹਣੇ ਚਰਨਾਂ ਦੀ ਪ੍ਰੀਤ ਵਿਚ ਪ੍ਰੋਇਆ ਰਹਿੰਦਾ ਹੈ। ਇਸ ਪ੍ਰੀਤ ਨੂੰ ਹੀ ਉਹ (ਜਗਤ ਦਾ) ਸਾਰਾ ਧਨ-ਪਦਾਰਥ ਸਮਝ ਕੇ ਆਪਣੇ ਅੰਦਰ ਟਿਕਾਈ ਰੱਖਦੇ ਹਨ ॥੧॥

ਪਦ ਅਰਥ ਬੇਧਿਆ = ਵਿੱਝ ਗਿਆ। ਸਰਬਸੁ = {सर्वस्व} {स्व = धन} ਸਾਰਾ ਧਨ, ਸਭ ਕੁਝ। ਕਰਿ = ਸਮਝ ਕੇ, ਮੰਨ ਕੇ। ਰਾਖੀ = ਰੱਖੀ ॥੧॥

SikhNet (Spanish)mi mente ha sido atravesada por el Amor del Loto de Tus Pies y viendo que este Amor es el Tesoro de todo lo Bueno, Lo enaltezco en mi interior. (1)

ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ; ਇਹ ਬਾਣੀ ਰਸਨਾ ਭਾਖੀ ॥

bed puraan simrit saadhoo jan; ih baanee rasanaa bhaakhee |

Sant Singh KhalsaIn the Vedas, the Puraanas and the Simritees, the humble and the Holy chant this Bani with their tongues.
Manmohan SinghGoing through the Vedas, the Puranas and the Simritis, the holy men have uttered this true word with have their tongue.
Manmohan Singh (Punjabi)ਵੇਦਾ, ਪੁਰਾਨਾ ਅਤੇ ਸਿਮ੍ਰਤੀਆਂ ਨੂੰ ਘੋਖ ਕੇ, ਨੇਕ ਪੁਰਸ਼ਾਂ ਨੇ ਇਹ ਸੱਚਾ ਬਚਨ ਆਪਣੀ ਜੀਭ ਨਾਲ ਉਚਾਰਨ ਕੀਤਾ ਹੈ।
Fareedkot Teekaਬੇਦੋਂ ਔ ਪੁਰਾਨੋਂ ਅਰ ਸਿਮ੍ਰਤੀਓਂ ਨੇ ਭੀ ਏਹੀ ਕਹਾ ਹੈ ਔਰ ਸਾਧੂ ਜਨੋਂ ਨੇ ਭੀ ਏਹੀ ਬਾਣੀ ਰਸਨਾ, ਭਾਵ ਜਿਹਵਾ ਕਰ ਕੇ (ਭਾਖੀ) ਕਥਨ ਕਰੀ ਹੈ॥
Prof. Sahib Singhਵੇਦ ਪੁਰਾਣ ਸਿੰਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ ਦਾ ਪਾਠ) ਸੰਤ ਜਨ, ਆਪਣੀ ਜੀਭ ਨਾਲ ਇਹੀ ਸਿਫ਼ਤ-ਸਾਲਾਹ ਦੀ ਬਾਣੀ ਹੀ ਉਚਾਰਦੇ ਹਨ।

ਪਦ ਅਰਥ ਰਸਨਾ = ਜੀਭ ਨਾਲ। ਭਾਖੀ = ਉਚਾਰੀ।

SikhNet (Spanish)La única Verdad que los Santos han transmitido a través de los Vedas, los Shastras y los Smritis,

ਜਪਿ ਰਾਮ ਨਾਮੁ ਨਾਨਕ ਨਿਸਤਰੀਐ; ਹੋਰੁ ਦੁਤੀਆ ਬਿਰਥੀ ਸਾਖੀ ॥੨॥੯੮॥੧੨੧॥

jap raam naam naanak nisatareeai; hor duteea birathee saakhee |2|98|121|

Sant Singh KhalsaChanting the Lord's Name, O Nanak, I am emancipated; other teachings of duality are useless. ||2||98||121||
Manmohan SinghUttering the Lord's Name, one is emancipated, O Nanak, In vain are other stories of duality.
Manmohan Singh (Punjabi)ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਜੀਵ ਮੁਕਤ ਹੋ ਜਾਂਦਾ ਹੈ, ਹੇ ਨਾਨਕ! ਵਿਅਰਥ ਹਨ ਹੋਰਸ ਦਵੈਤ-ਭਾਵ ਦੀਆਂ ਕਹਾਣੀਆਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਰਾਮ ਨਾਮ ਕੋ ਜਪ ਕਰ ਕੇ ਸੰਸਾਰ ਸੇ ਤਰੀਏ ਔਰ ਦ੍ਵੈਤ ਭਾਵ ਕੀ (ਸਾਖੀ) ਕਹਾਣੀ ਬਿਅਰਥ ਹੈ॥੨॥੯੮॥੧੨੧॥☬ਮਾਇਆ ਕੋ ਮਖੀ ਕਰ ਕੇ ਕਹਿਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ਕੇ (ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਇਸ ਤੋਂ ਬਿਨਾ ਕੋਈ ਹੋਰ ਦੂਜੀ ਗੱਲ ਵਿਅਰਥ ਹੈ ॥੨॥੯੮॥੧੨੧॥

ਪਦ ਅਰਥ ਜਪਿ = ਜਪ ਕੇ। ਨਿਸਤਰੀਐ = ਪਾਰ ਲੰਘ ਜਾਈਦਾ ਹੈ। ਹੋਰ ਸਾਖੀ = ਹੋਰ ਗੱਲ, ਹੋਰ ਸਿੱਖਿਆ। ਦੁਤੀਆ = ਦੂਜੀ ॥੨॥੯੮॥੧੨੧॥

SikhNet (Spanish)es que sólo contemplando el Nombre del Señor uno es Emancipado y el resto es sólo parloteo. (2-98-121)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮਾਖੀ. ਰਾਮ ਕੀ ਤੂ ਮਾਖੀ ॥

maakhee. raam kee too maakhee |

Sant Singh KhalsaA fly! You are just a fly, created by the Lord.
Manmohan SinghO fly, O fly like mammon, thou are created by the Lord.
Manmohan Singh (Punjabi)ਹੇ ਮੱਖੀਏ! ਹੇ ਮੱਖੀ ਵਰਗੀ ਮਾਇਆ, ਤੂੰ ਪ੍ਰਭੂ ਦੀ ਰਚੀ ਹੋਈ ਹੈ।
Fareedkot Teekaਹੇ (ਮਾਖੀ) ਮਾਇਆ! ਰਾਮ ਕੀ ਤੂੰ (ਮਾਖੀ) ਮਛਰਾਈ ਹੂਈ ਅਰਥਾਤ ਚਪਲਾਈ ਹੂਈ ਹੈਂ॥
Prof. Sahib Singhਹੇ ਮਾਇਆ! ਤੂੰ ਮੱਖੀ ਹੈਂ, ਪਰਮਾਤਮਾ ਦੀ ਪੈਦਾ ਕੀਤੀ ਹੋਈ ਮੱਖੀ (ਦੇ ਸੁਭਾਵ ਵਾਲੀ)।

ਪਦ ਅਰਥ ਮਾਖੀ = ਮੱਖੀ। ਰਾਮ ਕੀ = ਪਰਮਾਤਮਾ ਦੀ (ਪੈਦਾ ਕੀਤੀ ਹੋਈ)।

SikhNet (Spanish)Oh Maya, vuela, oh creación de Dios, tu aposento es el lodo

ਜਹ ਦੁਰਗੰਧ ਤਹਾ ਤੂ ਬੈਸਹਿ; ਮਹਾ ਬਿਖਿਆ ਮਦ ਚਾਖੀ ॥੧॥ ਰਹਾਉ ॥

jeh duragandh tahaa too baiseh; mahaa bikhiaa mad chaakhee |1| rahaau |

Sant Singh KhalsaWherever it stinks, you land there; you suck in the most toxic stench. ||1||Pause||
Manmohan SinghWhere there is foul smell, there you sit and taste very poisonous relishes. Pause.
Manmohan Singh (Punjabi)ਜਿਥੇ ਬਦਬੂ ਹੈ, ਉਥੇ ਹੀ ਤੂੰ ਬੈਠਦੀ ਹੈ ਅਤੇ ਤੂੰ ਪਰਮ ਜ਼ਹਿਰੀਲੇ ਰਸਾਂ ਨੂੰ ਚੱਖਦੀ ਹੈ। ਠਹਿਰਾਉ।
Fareedkot Teeka(ਜਹ ਦੁਰਗੰਧ) ਮੈਲਾ ਅੰਤਹਕਰਣ ਹੈ ਤਹਾਂ ਤੂੰ ਬੈਠਤੀ ਹੈਂ। ਭਾਵ ਸੇ ਉਸ ਪੁਰਸ਼ ਕੋ ਤੇਰੀ ਵਾਸ਼ਨਾ ਰਹਿਤੀ ਹੈ, ਜੋ ਮਹਾਂ ਮਦ ਰੂਪ ਬਿਸ਼ਿਓਂ ਕਾ (ਚਾਖੀ) ਭੋਗੀ ਹੋਤਾ ਹੈ; ਵਾ ਜਿਸ ਨੇ ਤੂੰ ਬਿਖ ਰੂਪ (ਚਾਖੀ) ਖਾਈ ਹੈ ਤਿਸ ਕੋ ਮਹਾਂ ਮਦ ਹੂਆ ਹੈ॥੧॥ ਰਹਾਉ ॥
Prof. Sahib Singh(ਜਿਵੇਂ ਮੱਖੀ ਸਦਾ ਗੰਦ ਉਤੇ ਬੈਠਦੀ ਹੈ, ਤਿਵੇਂ) ਜਿੱਥੇ ਵਿਕਾਰਾਂ ਦੀ ਬੋ ਹੁੰਦੀ ਹੈ ਤੂੰ ਉਥੇ ਬੈਠਦੀ ਹੈਂ, ਤੂੰ ਸਦਾ ਵਿਕਾਰਾਂ ਦਾ ਨਸ਼ਾ ਹੀ ਚੱਖਦੀ ਰਹਿੰਦੀ ਹੈਂ ॥੧॥ ਰਹਾਉ ॥

ਪਦ ਅਰਥ ਜਹ = ਜਿੱਥੇ। ਦੁਰਗੰਧ = ਬੋ, (ਗੰਦ ਦੀ ਬੋ), (ਵਿਕਾਰਾਂ ਦੀ ਬੋ)। ਬੈਸਹਿ = ਬੈਠਦੀ ਹੈ। ਬਿਖਿਆ = ਹੇ ਮਾਇਆ! ਮਹਾ ਮਦ ਚਾਖੀ = ਤੂ ਵੱਡਾ ਨਸ਼ਾ ਚੱਖਦੀ ਹੈਂ ॥੧॥ ਰਹਾਉ ॥

SikhNet (Spanish)y lames el dulce veneno de la ilusión. (1-Pausa)

ਕਿਤਹਿ ਅਸਥਾਨਿ ਤੂ ਟਿਕਨੁ, ਨ ਪਾਵਹਿ; ਇਹ ਬਿਧਿ ਦੇਖੀ ਆਖੀ ॥

kiteh asathaan too ttikan, na paaveh; ih bidh dekhee aakhee |

Sant Singh KhalsaYou don't stay put anywhere; I have seen this with my eyes.
Manmohan SinghThou stay nowhere. This way of thine I have seen with my eyes.
Manmohan Singh (Punjabi)ਤੂੰ ਕਿਸੇ ਭੀ ਥਾਂ ਤੇ ਨਹੀਂ ਠਹਿਰਦੀ। ਤੇਰੀ ਇਹ ਰੀਤੀ ਮੈਂ ਆਪਣਿਆਂ ਨੇਤ੍ਰਾਂ ਨਾਲ ਵੇਖ ਨਹੀਂ ਹੈ।
Fareedkot Teekaਕਿਸੀ ਅਸਥਾਨ ਮੇਂ ਤੂੰ ਇਸਥਿਤੀ ਨਹੀਂ ਪਾਵਤੀ ਹੈਂ, ਇਹ ਬਿਧੀ ਨੇਤ੍ਰੋਂ ਕਰ ਕੇ ਦੇਖੀ ਹੈ, ਭਾਵ ਸੇ ਤੇਰੀ ਚੰਚਲਤਾ ਦੇਖੀ ਹੈ॥
Prof. Sahib Singhਹੇ ਮਾਇਆ! ਅਸਾਂ ਆਪਣੀ ਅੱਖੀਂ ਤੇਰਾ ਇਹ ਹਾਲ ਵੇਖਿਆ ਹੈ ਕਿ ਤੂੰ ਕਿਸੇ ਭੀ ਇੱਕ ਥਾਂ ਤੇ ਟਿਕਦੀ ਨਹੀਂ ਹੈਂ।

ਪਦ ਅਰਥ ਅਸਥਾਨਿ = ਥਾਂ ਵਿਚ। ਇਹ ਬਿਧਿ = ਇਹ ਹਾਲਤ। ਆਖੀ = ਅੱਖੀਂ, ਅੱਖਾਂ ਨਾਲ।

SikhNet (Spanish)No tienes sitio, esto lo he observado con mis propios ojos, sí, con excepción del Santo,

ਸੰਤਾ ਬਿਨੁ ਤੈ ਕੋਇ. ਨ ਛਾਡਿਆ; ਸੰਤ ਪਰੇ ਗੋਬਿਦ ਕੀ ਪਾਖੀ ॥੧॥

santaa bin tai koe. na chhaaddiaa; sant pare gobid kee paakhee |1|

Sant Singh KhalsaYou have not spared anyone, except the Saints - the Saints are on the side of the Lord of the Universe. ||1||
Manmohan SinghSave the saints, thou has spared no one, The saints keep on the side of the World-Lord.
Manmohan Singh (Punjabi)ਸਾਧੂਆਂ ਦੇ ਬਗੈਰ, ਤੂੰ ਕਿਸੇ ਨੂੰ ਭੀ ਨਹੀਂ ਛਡਿਆ। ਸਾਧੂ ਸ਼੍ਰਿਸ਼ਟੀ ਦੇ ਸੁਆਮੀ ਦੇ ਪਾਸੇ ਰਹਿੰਦੇ ਹਨ।
Fareedkot Teekaਬਿਨਾਂ ਸੰਤੋਂ ਕੇ ਤੈਨੇ ਕਿਸੀ ਕੋ ਨਹੀਂ ਛੋਡਿਆ, ਭਾਵ ਸੇ ਸਭ ਕੋ ਮੋਹਤ ਕੀਆ ਹੈ। ਕਿਉਂਕਿ ਸੰਤ ਜਨ ਗੋਬਿੰਦ ਜੀ ਕੀ (ਪਾਖੀ) ਸ਼ਰਣ ਪੜ ਗਏ ਹੈਂ, ਭਾਵ ਸੇ ਇਸੀ ਹੇਤ ਵਹੁ ਬਚ ਗਏ ਹੈਂ॥੧॥
Prof. Sahib Singhਸੰਤਾਂ ਤੋਂ ਬਿਨਾ ਤੂੰ ਕਿਸੇ ਨੂੰ (ਖ਼ੁਆਰ ਕਰਨੋਂ) ਛੱਡਿਆ ਨਹੀਂ (ਉਹ ਭੀ ਇਸ ਵਾਸਤੇ ਬਚਦੇ ਹਨ ਕਿ) ਸੰਤ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ॥੧॥

ਪਦ ਅਰਥ ਤੈ = ਤੂੰ। ਪਾਖੀ = ਪੱਖ ਵਾਲ, ਪਾਸੇ, ਸਰਨ।॥੧॥

SikhNet (Spanish)has afectado a cada uno, pues los Santos se conservan siempre del lado de Dios. (1)

ਜੀਅ ਜੰਤ ਸਗਲੇ ਤੈ ਮੋਹੇ; ਬਿਨੁ ਸੰਤਾ ਕਿਨੈ. ਨ ਲਾਖੀ ॥

jeea jant sagale tai mohe; bin santaa kinai. na laakhee |

Sant Singh KhalsaYou have enticed all beings and creatures; no one knows You, except the Saints.
Manmohan SinghAll the saints beings thou has bewitched. Without the saints no one knows thee.
Manmohan Singh (Punjabi)ਸਾਰੇ ਪ੍ਰਾਣਧਾਰੀ ਤੂੰ ਫਰੇਫਤਾ ਕਰ ਲਏ ਹਨ। ਬਗੈਰ ਸਾਧੂਆਂ ਦੇ ਕੋਈ ਭੀ ਤੈਨੂੰ ਨਹੀਂ ਜਾਣਦਾ।
Fareedkot Teekaਛੋਡੇ ਬਡੇ ਜੀਵ ਸਭ ਤੈਨੇ ਮੋਹਿ ਲੀਏ ਹੈਂ ਸੰਤੋਂ ਸੇ ਬਿਨਾਂ ਕਿਸੀ ਨੇ ਨਹੀਂ ਲਖੀ ਹੈ, ਭਾਵ ਸੇ ਸੰਤ ਹੀ ਤੇਰੇ ਕੋ ਅਸਤ ਜੜ ਦੁਖ ਰੂਪ ਜਾਨਤੇ ਹੈਂ॥
Prof. Sahib Singhਹੇ ਮਾਇਆ! (ਜਗਤ ਦੇ ਸਾਰੇ ਹੀ) ਜੀਵ ਤੂੰ ਆਪਣੇ ਵੱਸ ਵਿਚ ਕੀਤੇ ਹੋਏ ਹਨ, ਸੰਤਾਂ ਤੋਂ ਬਿਨਾ ਕਿਸੇ ਭੀ ਹੋਰ ਨੇ ਇਹ ਗੱਲ ਨਹੀਂ ਸਮਝੀ।

ਪਦ ਅਰਥ ਤੈ ਮੋਹੇ = ਤੂੰ ਆਪਣੇ ਵਸ ਵਿਚ ਕੀਤੇ ਹੋਏ ਹਨ। ਕਿਨੈ = ਕਿਸੇ ਨੇ ਭੀ। ਨ ਲਾਖੀ = ਨ ਲਖੀ, ਨਹੀਂ ਸਮਝੀ।

SikhNet (Spanish)Todas las criaturas han sido embaucadas por ti y sólo los Santos conocen tu verdadera naturaleza y realidad.

ਨਾਨਕ ਦਾਸੁ ਹਰਿ ਕੀਰਤਨਿ ਰਾਤਾ; ਸਬਦੁ ਸੁਰਤਿ ਸਚੁ ਸਾਖੀ ॥੨॥੯੯॥੧੨੨॥

naanak daas har keeratan raataa; sabad surat sach saakhee |2|99|122|

Sant Singh KhalsaSlave Nanak is imbued with the Kirtan of the Lord's Praises. Focusing his consciousness on the Word of the Shabad, he realizes the Presence of the True Lord. ||2||99||122||
Manmohan SinghSlave Nanak is imbued with the Lord's praise and fixing his mind on the Name, realises the True Lord's presence.
Manmohan Singh (Punjabi)ਗੋਲਾ ਨਾਨਕ, ਸੁਆਮੀ ਦੀ ਮਹਿਮਾ ਨਾਲ ਰੰਗੀਜ ਗਿਆ ਹੈ ਅਤੇ ਆਪਣੇ ਮਨ ਨੂੰ ਨਾਮ ਨਾਲ ਜੋੜਨ ਦੁਆਰਾ, ਸੱਚੇ ਸਾਹਿਬ ਦੀ ਹਜੂਰੀ ਨੂੰ ਅਨੁਭਵ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਸਬਦੁ) ਬ੍ਰਹਮ ਜੋ ਸਚ ਰੂਪ ਅੰਤਹਕਰਣ ਕੀ ਬਿਰਤੀਓਂ ਕਾ ਸਾਖੀ ਹੈ, ਤਿਸ ਕਾ ਕੀਰਤਨ ਕਰ ਕੇ (ਸੁਰਤਿ) ਗਿਆਤ ਹੂਈ ਹੈ ਔਰ ਤਿਸੀ ਵਿਖੇ ਮੇਂ ਰਤਾ ਹੂੰ॥੨॥੯੯॥੧੨੨॥
Prof. Sahib Singhਹੇ ਨਾਨਕ! ਪਰਮਾਤਮਾ ਦਾ ਸੰਤ ਪਰਮਾਤਮਾ ਦੀ ਸਿਫ਼ਤ-ਸਾਲਾਹ (ਦੇ ਰੰਗ) ਵਿਚ ਰੰਗਿਆ ਰਹਿੰਦਾ ਹੈ, ਸੰਤ (ਗੁਰੂ ਦੇ) ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਕੇ ਸਦਾ-ਥਿਰ ਪ੍ਰਭੂ ਦਾ ਦਰਸ਼ਨ ਕਰਦਾ ਰਹਿੰਦਾ ਹੈ ॥੨॥੯੯॥੧੨੨॥

ਪਦ ਅਰਥ ਕੀਰਤਨਿ = ਕੀਰਤਨ ਵਿਚ। ਰਾਤਾ = ਰੰਗਿਆ ਹੋਇਆ। ਸਚੁ = ਸਦਾ-ਥਿਰ ਪ੍ਰਭੂ ਨੂੰ। ਸਾਖੀ = ਸਾਖਿਆਤ ਕਰਦਾ ਹੈ, ਵੇਖਦਾ ਹੈ ॥੨॥੯੯॥੧੨੨॥

SikhNet (Spanish)Dice Nanak, el Sirviente del Señor vive entonado en las Alabanzas del Señor y ve Su Presencia enalteciendo la Palabra del Guru en su Conciencia. (2-99-122)

Open this shabad →

Shabad Guru Arjan Dev Ji Raag Saarang continues on Ang 1228

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮਾਈ ਰੀ; ਕਾਟੀ ਜਮ ਕੀ ਫਾਸ ॥

maaee ree; kaattee jam kee faas |

Sant Singh KhalsaO mother, the noose of Death has been cut away.
Manmohan SinghO my mother, my noose of death is snapped.
Manmohan Singh (Punjabi)ਹੇ ਮੇਰੀ ਮਾਤਾ! ਮੇਰੀ ਮੌਤ ਦੀ ਫਾਹੀ ਕੱਟੀ ਗਈ ਹੈ।
Fareedkot Teekaਹੇ ਭਾਈ ਸੰਤੋ! ਅਬ ਜਮ ਕੀ ਫਾਹੀ ਹਮਾਰੀ ਕਾਟੀ ਗਈ ਹੈ॥
Prof. Sahib Singhਹੇ ਮਾਂ! ਪਰਮਾਤਮਾ ਦਾ ਨਾਮ ਜਪਦਿਆਂ (ਜਿਨ੍ਹਾਂ ਵਡ-ਭਾਗੀਆਂ ਦੀ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ,

ਪਦ ਅਰਥ ਮਾਈ ਰੀ = ਹੇ ਮਾਂ! ਕਾਟੀ = ਕੱਟੀ ਗਈ। ਫਾਸ = ਫਾਹੀ। ਜਮ ਕੀ ਫਾਸੀ = ਜਮਾਂ ਦੀ ਫਾਹੀ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੀ ਫਾਹੀ।

SikhNet (Spanish)Oh madre, las amarras de la muerte me han sido quitadas, he logrado el Éxtasis,

ਹਰਿ ਹਰਿ ਜਪਤ. ਸਰਬ ਸੁਖ ਪਾਏ; ਬੀਚੇ ਗ੍ਰਸਤ ਉਦਾਸ ॥੧॥ ਰਹਾਉ ॥

har har japat. sarab sukh paae; beeche grasat udaas |1| rahaau |

Sant Singh KhalsaChanting the Name of the Lord, Har, Har, I have found total peace. I remain unattached in the midst of my household. ||1||Pause||
Manmohan SinghUttering the Lord's Name, I have obtained all the comforts and have become detached in the midst of family life. Pause.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਣ ਕਰਨ ਦੁਆਰਾ, ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਘਰਬਾਰੀ ਜੀਵਨ ਅੰਦਰ ਹੀ ਮੈਂ ਨਿਰਲੇਪ ਹੋ ਗਿਆ ਹਾਂ। ਠਹਿਰਾਉ।
Fareedkot Teekaਹਰਿ ਹਰਿ ਨਾਮ ਜਪਣੇ ਕਰ ਸਰਬ ਸੁਖ ਪਾਇ ਲੀਏ ਹੈਂ ਔਰ ਗ੍ਰਸਤ ਕੇ ਬੀਚ ਹੋਤੇ ਹੀ (ਉਦਾਸ) ਅਸੰਗ ਰਹਿਤੇ ਹੈਂ॥੧॥ ਰਹਾਉ ॥
Prof. Sahib Singhਉਹਨਾਂ ਸਾਰੇ ਸੁਖ ਮਾਣ ਲਏ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਦੇ ਮੋਹ ਤੋਂ) ਉਪਰਾਮ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਜਪਤ = ਜਪਦਿਆਂ। ਸਰਬ = ਸਾਰੇ। ਬੀਚੇ ਗ੍ਰਸਤ = ਗ੍ਰਿਹਸਤ ਦੇ ਵਿਚ ਹੀ (ਰਹਿੰਦਿਆਂ) ॥੧॥ ਰਹਾਉ ॥

SikhNet (Spanish)meditando en mi Dios y vivo desapegado en medio del hogar. (1-Pausa)

Open this shabad (7 lines, Angs 1227-1228) →

Ang 1227 of 1430