ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਪੂਰਿ ਰਹਿਆ ਸ੍ਰਬ ਠਾਇ; ਹਮਾਰਾ ਖਸਮੁ ਸੋਇ ॥
poor rahiaa srab tthaae; hamaaraa khasam soe |
Sant Singh KhalsaHe, my Lord Master, is fully pervading all places.
Manmohan SinghThat Spouse of mine is fully contained in all the places.
Manmohan Singh (Punjabi)ਉਹ ਮੇਰਾ ਕੰਤ ਸਾਰੀਆਂ ਥਾਵਾਂ ਵਿੱਚ ਪਰੀਪੂਰਨ ਹੋ ਰਿਹਾ ਹੈ।
Fareedkot Teekaਜੋ ਸਭ ਸਥਾਨੋਂ ਮੇਂ ਪੂਰਨ ਹੋ ਰਹਾ ਹੈ, ਸੋ ਹਮਾਰਾ ਸ੍ਵਾਮੀ ਹੈਂ॥
Prof. Sahib Singh(ਹੇ ਭਾਈ!) ਸਾਡਾ ਉਹ ਖਸਮ-ਸਾਈਂ ਹਰੇਕ ਥਾਂ ਵਿਚ ਵਿਆਪਕ ਹੈ, (ਸਭ ਜੀਵਾਂ ਦਾ ਉਹ) ਇਕੋ ਮਾਲਕ ਹੈ।ਪਦ ਅਰਥ ਪੂਰਿ ਰਹਿਆ = ਵਿਆਪਕ ਹੈ, ਮੌਜੂਦ ਹੈ। ਸ੍ਰਬ ਠਾਇ = ਹਰੇਕ ਥਾਂ ਵਿਚ। ਸੋਇ = ਉਹ (ਪਰਮਾਤਮਾ)।
SikhNet (Spanish)Ese Señor Nuestro que llena todos los lugares,
ਏਕੁ ਸਾਹਿਬੁ ਸਿਰਿ ਛਤੁ; ਦੂਜਾ ਨਾਹਿ ਕੋਇ ॥੧॥
ek saahib sir chhat; doojaa naeh koe |1|
Sant Singh KhalsaHe is the One Lord Master, the roof over our heads; there is no other than Him. ||1||
Manmohan SinghUnique is my Lord over whose head is the royal umbrella there is not any other (like him).
Manmohan Singh (Punjabi)ਅਦੁੱਤੀ ਹੈ ਮੇਰਾ ਸੁਆਮੀ ਜਿਸ ਦੇ ਸੀਸ ਉਤੇ ਪਾਤਸ਼ਾਹੀ ਛਤ੍ਰ ਹੈ। ਹੋਰ ਕੋਈ ਹੈ ਹੀ ਨਹੀਂ।
Fareedkot Teekaਏਕ ਤੂੰ ਹੀ (ਸਿਰਿ ਛਤੁ) ਚਕ੍ਰਵਰਤੀ ਸਾਹਿਬ ਹੈਂ ਦੂਸਰਾ ਕੋਈ ਨਹੀਂ ਹੈ॥੧॥
Prof. Sahib Singh(ਸਾਰੀ ਸ੍ਰਿਸ਼ਟੀ ਦੀ ਬਾਦਸ਼ਾਹੀ ਦਾ) ਛੱਤ੍ਰ (ਉਸੇ ਦੇ) ਸਿਰ ਉਤੇ ਹੈ, ਉਸ ਦੇ ਬਰਾਬਰ ਹੋਰ ਕੋਈ ਨਹੀਂ ॥੧॥ਪਦ ਅਰਥ ਸਿਰਿ = ਸਿਰ ਉੱਤੇ। ਛਤੁ = ਛੱਤ੍ਰ ॥੧॥
SikhNet (Spanish)Él es el techo sobre mi cabeza. Sí, no hay ningún otro. (1)
ਜਿਉ ਭਾਵੈ ਤਿਉ ਰਾਖੁ; ਰਾਖਣਹਾਰਿਆ ॥
jiau bhaavai tiau raakh; raakhanahaariaa |
Sant Singh KhalsaAs it pleases Your Will, please save me, O Savior Lord.
Manmohan SinghSave me as it pleases Thee O the Saviour.
Manmohan Singh (Punjabi)ਹੇ ਬਚਾਉਣਹਾਰ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਮੈਨੂੰ ਬਚਾ ਲੈ!
Fareedkot Teekaਹੇ ਰਾਖਨਹਾਰੇ ਅਕਾਲ ਪੁਰਖ! ਜਿਸ ਪ੍ਰਕਾਰ ਤੁਝੇ ਭਾਵੈ ਤਿਸੀ ਪ੍ਰਕਾਰ ਮੁਝ ਦਾਸ ਕੋ ਰਖ॥
Prof. Sahib Singhਹੇ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰਥ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ ਮੇਰੀ ਰੱਖਿਆ ਕਰ।ਪਦ ਅਰਥ ਰਾਖਣਹਾਰਿਆ = ਹੇ ਰੱਖਿਆ ਕਰਨ ਦੀ ਸਮਰਥਾ ਵਾਲੇ!
SikhNet (Spanish)Así como es Tu Voluntad, así, mantenme Tú, mi Preservador; pues sin Ti, no hay ningún otro.
ਤੁਝ ਬਿਨੁ. ਅਵਰੁ ਨ ਕੋਇ; ਨਦਰਿ ਨਿਹਾਰਿਆ ॥੧॥ ਰਹਾਉ ॥
tujh bin. avar na koe; nadar nihaariaa |1| rahaau |
Sant Singh KhalsaWithout You, my eyes see no other at all. ||1||Pause||
Manmohan SinghWithout thee with mine eyes I have not seen any other. Pause.
Manmohan Singh (Punjabi)ਤੇਰੇ ਬਗੈਰ, ਆਪਣੀਆਂ ਅੱਖਾਂ ਨਾਲ ਮੈਂ ਹੋਰ ਕਿਸੇ ਨੂੰ ਨਹੀਂ ਵੇਖਿਆ। ਠਹਿਰਾਉ।
Fareedkot Teekaਮੈਨੇ ਤੇਰੇ ਬਿਨਾਂ ਦੂਸਰਾ ਕੋਈ ਦ੍ਰਿਸਟੀ ਸੇ ਦੇਖਾ ਹੀ ਨਹੀਂ ਹੈ॥੧॥ ਰਹਾਉ ॥
Prof. Sahib Singhਮੈਂ ਤੈਥੋਂ ਬਿਨਾ ਅਜੇ ਤਕ ਕੋਈ ਹੋਰ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ ਜੋ ਤੇਰੇ ਵਰਗਾ ਹੋਵੇ ॥੧॥ ਰਹਾਉ ॥ਪਦ ਅਰਥ ਨਦਰਿ = ਨਿਗਾਹ। ਨਿਹਾਲਿਆ = ਵੇਖਿਆ ॥੧॥ ਰਹਾਉ ॥
SikhNet (Spanish)Es a través de Tu Gracia que yo soy bendecido. (1-Pausa)
ਪ੍ਰਤਿਪਾਲੇ ਪ੍ਰਭੁ ਆਪਿ; ਘਟਿ ਘਟਿ ਸਾਰੀਐ ॥
pratipaale prabh aap; ghatt ghatt saareeai |
Sant Singh KhalsaGod Himself is the Cherisher; He takes care of each and every heart.
Manmohan SinghThe Lord Himself cherishes (bring up) and takes care of all the hearts In whose heart
Manmohan Singh (Punjabi)ਸੁਆਮੀ ਖੁਦ ਪਾਲਣਾ-ਪੋਸ਼ਣਾ ਕਰਦਾ ਹੈ ਅਤੇ ਸਾਰਿਆਂ ਦਿਲਾਂ ਦੀ ਸੰਭਾਲ ਕਰਦਾ ਹੈ।
Fareedkot Teekaਹੇ ਪ੍ਰਭੂ! ਤੂੰ ਆਪ ਭੀ (ਘਟਿ ਘਟਿ ਸਾਰੀਐ) ਏਕ ਏਕ ਕੀ ਸੁਧ ਲੇ ਕਰ ਫਿਰ ਜਥਾ ਜੋਗ ਪ੍ਰਤਿਪਾਲ ਕਰਤਾ ਹੈਂ॥
Prof. Sahib Singh(ਹੇ ਭਾਈ!) ਹਰੇਕ ਸਰੀਰ ਵਿਚ ਬੈਠਾ ਪ੍ਰਭੂ ਹਰੇਕ ਦੀ ਸਾਰ ਲੈਂਦਾ ਹੈ, ਹਰੇਕ ਦੀ ਪਾਲਣਾ ਕਰਦਾ ਹੈ।ਪਦ ਅਰਥ ਪ੍ਰਤਿਪਾਲੇ = ਪਾਲਣਾ ਕਰਦਾ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਸਾਰੀਐ = ਸਾਰੇ, ਸਾਰ ਲੈਂਦਾ ਹੈ।
SikhNet (Spanish)Tú nos sostienes a todos; sí, y cuidas todos los corazones.
ਜਿਸੁ ਮਨਿ ਵੁਠਾ ਆਪਿ; ਤਿਸੁ. ਨ ਵਿਸਾਰੀਐ ॥੨॥
jis man vutthaa aap; tis. na visaareeai |2|
Sant Singh KhalsaThat person, within whose mind You Yourself dwell, never forgets You. ||2||
Manmohan SinghThou Thyself dwellest He forgets Thee not.
Manmohan Singh (Punjabi)ਜਿਸ ਦੇ ਦਿਲ ਅੰਦਰ ਤੂੰ ਖੁਦ ਵੱਸਦਾ ਹੈ, ਉਹ ਤੈਨੂੰ ਨਹੀਂ ਉਲਾਉਂਦਾ।
Fareedkot Teekaਔਰ ਜਿਸ ਕੇ ਮਨ ਮੇਂ ਤੂੰ ਆਪ (ਵੁਠਾ) ਬਸਿਆ ਹੈਂ ਤਿਸ ਕੋ ਤੂੰ ਕਭੀ ਬਿਸਾਰਤਾ ਹੀ ਨਹੀਂ ਹੈ॥੨॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਉਹ ਪ੍ਰਭੂ ਆਪ ਵੱਸਦਾ ਹੈ, ਉਸ ਨੂੰ ਕਦੇ ਫਿਰ ਭੁਲਾਂਦਾ ਨਹੀਂ ॥੨॥ਪਦ ਅਰਥ ਮਨਿ = ਮਨਿ ਵਿਚ। ਵੁਠਾ = ਆ ਵੱਸਿਆ। ਵਿਸਾਰੀਐ = ਵਿਸਾਰੇ, ਭੁਲਾਂਦਾ ॥੨॥
SikhNet (Spanish)Ese ser a cuyo corazón Tú llegas por Ti Mismo, Señor, ese ser nunca Te olvidará. (2)
ਜੋ ਕਿਛੁ ਕਰੇ ਸੁ ਆਪਿ; ਆਪਣ ਭਾਣਿਆ ॥
jo kichh kare su aap; aapan bhaaniaa |
Sant Singh KhalsaHe does that which is pleasing to Himself.
Manmohan SinghWhatever Pleases Him that He does Himself.
Manmohan Singh (Punjabi)ਜਿਹੜਾ ਕੁਝ ਉਸ ਨੂੰ ਭਾਉਂਦਾ ਹੈ, ਉਸ ਨੂੰ ਉਹ ਖੁਦ ਹੀ ਕਰਦਾ ਹੈ।
Fareedkot Teekaਜੋ ਕੁਛ ਤੂੰ ਕਰਤਾ ਹੈਂ, ਸੋ ਆਪ ਅਪਨੇ ਹੁਕਮ ਮੇਂ ਕਰਤਾ ਹੈਂ॥
Prof. Sahib Singh(ਹੇ ਭਾਈ! ਜਗਤ ਵਿਚ) ਜੋ ਕੁਝ ਕਰ ਰਿਹਾ ਹੈ ਪਰਮਾਤਮਾ ਆਪ ਹੀ ਆਪਣੀ ਰਜ਼ਾ ਅਨੁਸਾਰ ਕਰ ਰਿਹਾ ਹੈ,ਪਦ ਅਰਥ ਆਪਣ ਭਾਣਿਆ = ਆਪਣੀ ਰਜ਼ਾ ਅਨੁਸਾਰ।
SikhNet (Spanish)Tú haces siempre lo que es Tu Voluntad, y Tú eres el Asta Principal de Tus Devotos.
ਭਗਤਾ ਕਾ ਸਹਾਈ; ਜੁਗਿ ਜੁਗਿ ਜਾਣਿਆ ॥੩॥
bhagataa kaa sahaaee; jug jug jaaniaa |3|
Sant Singh KhalsaHe is known as the help and support of His devotees, throughout the ages. ||3||
Manmohan SinghThrough all the ages He is known to be the Helper of His devotees.
Manmohan Singh (Punjabi)ਸਾਰਿਆਂ ਯੁਗਾਂ ਅੰਦਰ ਉਹ ਆਪਣੇ ਅਨੁਰਾਗੀਆਂ ਦਾ ਮਦਦਗਾਰ ਜਾਣਿਆ ਜਾਂਦਾ ਹੈ।
Fareedkot Teekaਤੂੰ ਜੁਗੋਂ ਜੁਗੋਂ ਮੇਂ ਭਗਤੋਂ ਕਾ ਸਹਾਯਕ ਜਾਨਿਆ ਹੈ॥੩॥
Prof. Sahib Singh(ਜਗਤ ਵਿਚ) ਇਹ ਗੱਲ ਪ੍ਰਸਿੱਧ ਹੈ ਕਿ ਹਰੇਕ ਜੁਗ ਵਿਚ ਪਰਮਾਤਮਾ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ ॥੩॥ਪਦ ਅਰਥ ਸਹਾਈ = ਮਦਦਗਾਰ। ਜੁਗਿ ਜੁਗਿ = ਹਰੇਕ ਜੁਗ ਵਿਚ ॥੩॥
SikhNet (Spanish)Eres conocido a través de las épocas. (3)
ਜਪਿ ਜਪਿ ਹਰਿ ਕਾ ਨਾਮੁ; ਕਦੇ ਨ ਝੂਰੀਐ ॥
jap jap har kaa naam; kade na jhooreeai |
Sant Singh KhalsaChanting and meditating up the Lord's Name, the mortal never comes to regret anything.
Manmohan SinghPondering and contemplating over God's Name the mortal never repents.
Manmohan Singh (Punjabi)ਰੱਬ ਦੇ ਨਾਮ ਦਾ ਆਰਾਧਨ ਤੇ ਸਿਮਰਨ ਕਰਨ ਦੁਆਰਾ ਪ੍ਰਾਣੀ ਕਦਾਚਿਤ ਪਸਚਾਤਾਪ ਨਹੀਂ ਕਰਦਾ।
Fareedkot Teekaਹੇ ਹਰਿ! ਆਪ ਕਾ ਨਾਮ ਜਪਿ ਜਪਿ ਕਰ ਕੇ ਕਬੀ ਝੂਰਨਾ ਨਹੀਂ ਹੋਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਜਪ ਜਪ ਕੇ ਫਿਰ ਕਦੇ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਕਰਨੀ ਪੈਂਦੀ।ਪਦ ਅਰਥ ਜਪਿ = ਜਪ ਕੇ। ਨ ਝੂਰੀਐ = ਚਿੰਤਾ-ਫ਼ਿਕਰ ਨਹੀਂ ਕਰੀਦਾ।
SikhNet (Spanish)Cantando y meditando en Tu Nombre, nunca, nunca tendremos angustia.
ਨਾਨਕ ਦਰਸ ਪਿਆਸ; ਲੋਚਾ ਪੂਰੀਐ ॥੪॥੭॥੧੦੯॥
naanak daras piaas; lochaa pooreeai |4|7|109|
Sant Singh KhalsaO Nanak, I thirst for the Blessed Vision of Your Darshan; please, fulfill my desire, O Lord. ||4||7||109||
Manmohan SinghO Nanak I thirst for Thy sight Fulfil my desire O Lord.
Manmohan Singh (Punjabi)ਹੇ ਨਾਨਕ, ਮੈਨੂੰ ਤੇਰੇ ਦਰਸ਼ਨ ਦੀ ਤ੍ਰੇਹ ਹੈ। ਮੇਰੀ ਖ਼ਾਹਿਸ਼ ਪੁਰੀ ਕਰ, ਹੇ ਪ੍ਰਭੂ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਆਪ ਕੇ ਦਰਸ਼ਨ ਕੀ ਪ੍ਯਾਸ ਹੈ, ਸੋ ਦਰਸ਼ਨ ਦੇ ਕਰ ਮੇਰੀ ਇਛਾ ਪੂਰਨ ਕਰੀਏ॥੪॥੭॥੧੦੯॥☬ਉਪਦੇਸ਼:
Prof. Sahib Singh(ਹੇ ਪ੍ਰਭੂ! ਤੇਰੇ ਦਾਸ) ਨਾਨਕ ਨੂੰ ਤੇਰੇ ਦਰਸਨ ਦੀ ਪਿਆਸ ਹੈ (ਨਾਨਕ ਦੀ ਇਹ) ਤਾਂਘ ਪੂਰੀ ਕਰ ॥੪॥੭॥੧੦੯॥ਪਦ ਅਰਥ ਲੋਚਾ = ਤਾਂਘ। ਪੂਰੀਐ = ਪੂਰੀ ਕਰ ॥੪॥੭॥੧੦੯॥
SikhNet (Spanish)Nanak tiene sed por La Visión Bendita de Tu Darshan, oh Señor; cumple su deseo. (4-7-109)