ੴ

ਸਿੱਖਬਾਣੀ · SikhBani

ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ ॥

kiaa soveh naam visaar gaafal gahiliaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 398 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਕਿਆ ਸੋਵਹਿ. ਨਾਮੁ ਵਿਸਾਰਿ; ਗਾਫਲ ਗਹਿਲਿਆ ॥

kiaa soveh. naam visaar; gaafal gahiliaa |

Sant Singh KhalsaWhy are you sleeping, and forgetting the Name, O careless and foolish mortal?
Manmohan SinghO careless and uninformed fellow why sleepest thou forgetting the Name?
Manmohan Singh (Punjabi)ਹੇ ਬੇਪਰਵਾਹ ਅਤੇ ਬੇਖਬਰ ਬੰਦੇ! ਤੂੰ ਨਾਮ ਨੂੰ ਭੁਲਾ ਕੇ ਕਿਉਂ ਸੁੱਤਾ ਪਿਆ ਹੈ।
Fareedkot Teeka(ਗਾਫਲ ਗਹਿਲਿਆ) ਹੇ ਗਫਲਤ ਸੇ ਪਕੜਾ ਹੂਆ ਵਾ ਗਫਲਤ ਸੇ ਬਾਵਲਾ ਹੂਆ ਹੂਆ ਜੀਵ! ਕਿਆ ਤੂੰ ਨਾਮ ਕੋ ਬਿਸਾਰ ਕਰ ਕੇ ਅਗ੍ਯਾਨ ਮੇਂ ਸੈਨ ਕਰ ਰਹਾ ਹੈ॥
Prof. Sahib Singhਹੇ ਗ਼ਾਫ਼ਲ ਮਨ! ਹੇ ਬੇ-ਪਰਵਾਹ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਕਿਉਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈਂ?

ਪਦ ਅਰਥ ਕਿਆ ਸੋਵਹਿ = ਤੂੰ ਕਿਉਂ ਸੌਂ ਰਿਹਾ ਹੈਂ? ਵਿਸਾਰਿ = ਭੁਲਾ ਕੇ। ਗਾਫਲ = ਹੇ ਗ਼ਾਫ਼ਲ! ਗਹਿਲਿਆ = ਹੇ ਗਹਿਲੇ! ਹੇ ਬੇ-ਪਰਵਾਹ!

SikhNet (Spanish)Oh Tú que no tienes cuidado, ¿por qué te duermes olvidando el Naam, el Nombre del Señor?

ਕਿਤੀਂ ਇਤੁ ਦਰੀਆਇ; ਵੰਞਨੑਿ ਵਹਦਿਆ ॥੧॥

kitanee it dareeae; vanyana vahadiaa |1|

Sant Singh KhalsaSo many have been washed away and carried off by this river of life. ||1||
Manmohan SinghSo many are washed and carried away by this stream of life.
Manmohan Singh (Punjabi)ਇਸ ਜੀਵਨ ਦੀ ਨਦੀ ਅੰਦਰ ਅਨੇਕਾਂ ਹੀ ਰੁੜ੍ਹੇ ਵਹਿੰਦੇ ਜਾ ਰਹੇ ਹਨ।
Fareedkot Teeka(ਕਿਤੀਂ) ਕਿਤਨੇ ਜੀਵ ਨਾਸ ਸੇ ਰਹਿਤ ਇਸ ਸੰਸਾਰ ਦਰਿਆਉ ਮੇਂ (ਵੰਞਨ੍ਹ੍ਹਿ ਵਹਦਿਆ) ਬਹੇ ਜਾਤੇ ਹੈਂ ਅਰਥਾਤ ਜਨਮਤੇ ਮਰਤੇ ਹੈਂ॥੧॥
Prof. Sahib Singh(ਵੇਖ, ਨਾਮ ਵਿਸਾਰ ਕੇ) ਅਨੇਕਾਂ ਹੀ ਜੀਵ ਇਸ (ਸੰਸਾਰ-) ਨਦੀ ਵਿਚ ਰੁੜ੍ਹਦੇ ਜਾ ਰਹੇ ਹਨ ॥੧॥

ਪਦ ਅਰਥ ਕਿਤੀ = ਕਿਤਨੇ ਹੀ, ਅਨੇਕਾਂ ਜੀਵ। ਇਤੁ = ਇਸ ਵਿਚ। ਦਰੀਆਇ = (ਸੰਸਾਰ)-ਦਰਿਆ ਵਿਚ। ਵੰਞਨ੍ਹ੍ਹਿ = ਜਾ ਰਹੇ ਹਨ। ਵਹਦਿਆ = ਰੁੜ੍ਹਦੇ ॥੧॥

SikhNet (Spanish)Muchos antes que tú han sido barridos por el tumultuoso océano de la vida. (1)

ਬੋਹਿਥੜਾ ਹਰਿ ਚਰਣ; ਮਨ ਚੜਿ ਲੰਘੀਐ ॥

bohitharraa har charan; man charr langheeai |

Sant Singh KhalsaO mortal, get aboard the boat of the Lord's Lotus Feet, and cross over.
Manmohan SinghO man embark on the ship of God's Feet and cross the world ocean.
Manmohan Singh (Punjabi)ਹੇ ਬੰਦੇ! ਵਾਹਿਗੁਰੂ ਦੇ ਪੈਰਾ ਦੇ ਜਹਾਜ਼ ਤੇ ਸਵਾਰ ਹੋ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾ।
Fareedkot Teekaਹੇ ਮਨ! ਹਰੀ ਕੇ ਚਰਨੋਂ ਰੂਪੀ (ਬੋਹਿਥੜਾ) ਜਹਾਜ ਪਰ ਚਢੁ ਤਬ ਸੰਸਾਰ ਸਮੁੰਦ੍ਰ ਕੋ ਲਾਂਘ ਜਾਏਂਗਾ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦੇ ਚਰਨ ਇਕ ਸੋਹਣਾ ਜਿਹਾ ਜਹਾਜ਼ ਹਨ; (ਇਸ ਜਹਾਜ਼ ਵਿਚ) ਚੜ੍ਹ ਕੇ (ਸੰਸਾਰ-ਸਮੁੰਦਰ ਤੋਂ ਪਾਰ) ਲੰਘ ਜਾਈਦਾ ਹੈ।

ਪਦ ਅਰਥ ਬੋਹਿਥੜਾ = ਸੋਹਣਾ ਜਹਾਜ਼। ਮਨ = ਹੇ ਮਨ! ਚੜਿ = ਚੜ੍ਹ ਕੇ।

SikhNet (Spanish)Los Pies del Señor son el barco en el que la mente cruza el mar,

ਆਠ ਪਹਰ ਗੁਣ ਗਾਇ; ਸਾਧੂ ਸੰਗੀਐ ॥੧॥ ਰਹਾਉ ॥

aatth pehar gun gaae; saadhoo sangeeai |1| rahaau |

Sant Singh KhalsaTwenty-four hours a day, sing the Glorious Praises of the Lord, in the Saadh Sangat, the Company of the Holy. ||1||Pause||
Manmohan SinghDuring the eight watches chant thou the glories of God, in the company of saints. Pause.
Manmohan Singh (Punjabi)ਅੱਠੇ ਪਹਿਰ ਦੀ ਤੂੰ ਸਤਿ ਸੰਗਤ ਅੰਦਰ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਗਾਇਨ ਕਰ। ਠਹਿਰਾਉ।
Fareedkot Teekaਜੋ ਲਾਂਘ ਗਏ ਹੈਂ ਤਿਨ ਸਾਧੂਓਂ ਕੇ ਸਤਸੰਗ ਕਰ ਅਸ੍ਟ ਪਹਰ ਅਕਾਲ ਪੁਰਖ ਕੇ ਗੁਣ ਗਾਇਨ ਕਰੀਏ॥੧॥ ਰਹਾਉ ॥
Prof. Sahib Singh(ਇਸ ਵਾਸਤੇ, ਹੇ ਮਨ!) ਗੁਰੂ ਦੀ ਸੰਗਤਿ ਵਿਚ ਰਹਿ ਕੇ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ ॥੧॥ ਰਹਾਉ ॥

ਪਦ ਅਰਥ ਸਾਧੂ ਸੰਗੀਐ = ਗੁਰੂ ਦੀ ਸੰਗਤਿ ਵਿਚ ॥੧॥ ਰਹਾਉ ॥

SikhNet (Spanish)y después día y noche, en la Sociedad de los Santos uno se reúne a cantar las Alabanzas del Señor. (1-Pausa)

ਭੋਗਹਿ ਭੋਗ ਅਨੇਕ; ਵਿਣੁ ਨਾਵੈ. ਸੁੰਞਿਆ ॥

bhogeh bhog anek; vin naavai. sunyiaa |

Sant Singh KhalsaYou may enjoy various pleasures, but they are useless without the Name.
Manmohan SinghThou enjoyest various pleasures but they are vain without the Name.
Manmohan Singh (Punjabi)ਤੂੰ ਅਨੇਕਾਂ ਰੰਗ ਰਲੀਆਂ ਮਾਣਦਾ ਹੈ, ਪਰ ਨਾਮ ਦੇ ਬਾਝੋਂ ਉਹਾ ਸੱਖਣੀਆਂ ਹਨ।
Fareedkot Teekaਜਦਯਪਿ ਅਨੇਕ ਪ੍ਰਕਾਰ ਕੇ ਭੋਗ ਭੋਗਤੇ ਹੈਂ ਪਰੰਤੂ ਬਿਨਾਂ ਨਾਮ ਕੇ (ਸੁੰਞਿਆ) ਖਾਲੀ ਹੈਂ॥
Prof. Sahib Singh(ਹੇ ਮਨ! ਮੋਹ ਦੀ ਨੀਂਦ ਵਿਚ ਸੁੱਤੇ ਹੋਏ ਜੀਵ ਦੁਨੀਆ ਦੇ) ਅਨੇਕਾਂ ਭੋਗ ਭੋਗਦੇ ਰਹਿੰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਜੀਵਨ ਵਲੋਂ ਖ਼ਾਲੀ ਰਹਿ ਜਾਂਦੇ ਹਨ।

ਪਦ ਅਰਥ ਭੋਗਹਿ = (ਜੀਵ) ਭੋਗਦੇ ਹਨ। ਸੁੰਞਿਆ = ਸੁੰਞੇ, ਆਤਮਕ ਜੀਵਨ ਤੋਂ ਖ਼ਾਲੀ।

SikhNet (Spanish)Uno goza de muchos placeres, pero sin el Naam, el Nombre del Señor,

ਹਰਿ ਕੀ ਭਗਤਿ ਬਿਨਾ; ਮਰਿ ਮਰਿ ਰੁੰਨਿਆ ॥੨॥

har kee bhagat binaa; mar mar runiaa |2|

Sant Singh KhalsaWithout devotion to the Lord, you shall die in sorrow, again and again. ||2||
Manmohan SinghWithout devotion to God thou shalt weep thyself to death and destruction.
Manmohan Singh (Punjabi)ਹਰੀ ਦੀ ਪ੍ਰੇਮ ਮਈ ਸੇਵਾ ਦੇ ਬਗੈਰ ਤੂੰ ਰੌ ਰੋ ਕੇ ਮਰ ਖੱਪ ਜਾਵੇਗਾ।
Fareedkot Teekaਕਿਉਂਕਿ ਹਰੀ ਕੀ ਭਕ੍ਤੀ ਸੇ ਰਹਿਤ ਜੋ ਜੀਵ ਹੈਂ, ਸੋ ਬਾਰੰਬਾਰ ਮਰ ਮਰ ਕਰ ਰੋਤੇ ਹੈਂ॥੨
Prof. Sahib Singhਪਰਮਾਤਮਾ ਦੀ ਭਗਤੀ ਤੋਂ ਬਿਨਾ (ਅਜੇਹੇ ਜੀਵ) ਸਦਾ ਆਤਮਕ ਮੌਤ ਸਹੇੜ ਸਹੇੜ ਕੇ ਦੁੱਖੀ ਹੁੰਦੇ ਰਹਿੰਦੇ ਹਨ ॥੨॥

ਪਦ ਅਰਥ ਮਰਿ ਮਰਿ = ਆਤਮਕ-ਮੌਤ ਸਹੇੜ ਕੇ। ਰੁੰਨਿਆ = ਦੁਖੀ ਹੁੰਦੇ ਹਨ ॥੨॥

SikhNet (Spanish)vano es el gozo, y sin la Devoción al Señor, uno llora siempre. (2)

ਕਪੜ ਭੋਗ ਸੁਗੰਧ; ਤਨਿ ਮਰਦਨ ਮਾਲਣਾ ॥

kaparr bhog sugandh; tan maradan maalanaa |

Sant Singh KhalsaYou may dress and eat and apply scented oils to your body,
Manmohan SinghThou dressest eatest perfumest thy body and rubbest otto.
Manmohan Singh (Punjabi)ਤੂੰ ਬਸਤ੍ਰ ਪਹਿਣਦਾ, ਖਾਦਾ ਪੀਦਾ, ਆਪਣੀ ਦੇਹਿ ਨੂੰ ਮਹਿਕਾਉਂਦਾ ਅਤੇ ਅਤਰ ਮਲਦਾ ਹੈ।
Fareedkot Teekaਹੇ ਮਨ! ਜਿਸ ਸਰੀਰ ਕੋ ਬਸਤ੍ਰ ਪਹਰਾਵਤਾ ਹੈਂ ਅਰ ਭੋਗ ਭੁਗਾਵਤਾ ਹੈਂ ਪੁਨਾ ਵਟਨਾਦਿ ਮਾਲਨਾਂ ਮਰਦਨੁ ਕਰਤਾ, ਭਾਵ ਫੂਲਮਾਲਾਦਿ ਸੁੰਗਧ ਲਗਾਉਤਾ ਹੈਂ॥
Prof. Sahib Singh(ਹੇ ਮਨ!) ਵੇਖ, ਜੀਵ (ਸੋਹਣੇ ਸੋਹਣੇ) ਕੱਪੜੇ ਪਹਿਨਦੇ ਹਨ, ਸੁਆਦਲੇ ਪਦਾਰਥ ਖਾਂਦੇ ਹਨ, ਸਰੀਰ ਉਤੇ ਸੁਗੰਧੀ ਵਾਲੇ ਵਟਣੇ ਆਦਿਕ ਮਲਦੇ ਹਨ,

ਪਦ ਅਰਥ ਤਨਿ = ਸਰੀਰ ਉਤੇ। ਮਰਦਨ = ਵਟਣਾ ਆਦਿਕ। ਮਾਲਣਾ = ਮਲਦੇ ਹਨ।

SikhNet (Spanish)Ropa, esencias y perfumes que uno aplica al cuerpo, son como el cuerpo

ਬਿਨੁ ਸਿਮਰਨ. ਤਨੁ ਛਾਰੁ; ਸਰਪਰ ਚਾਲਣਾ ॥੩॥

bin simaran. tan chhaar; sarapar chaalanaa |3|

Sant Singh Khalsabut without the meditative remembrance of the Lord, your body shall surely turn to dust, and you shall have to depart. ||3||
Manmohan SinghBut without Lord's remembrance thy body shall become dust and thou shall assuredly depart.
Manmohan Singh (Punjabi)ਪਰ ਸਾਈਂ ਦੀ ਬੰਦਗੀ ਦੇ ਬਾਝੋਂ ਤੇਰੀ ਦੇਹਿ ਸੁਆਹ ਹੋ ਜਾਵੇਗੀ ਅਤੇ ਤੂੰ ਨਿਸਚਿਤ ਹੀ ਟੁਰ ਵੰਞੇਗਾ।
Fareedkot Teekaਸੋ ਹਰਿ ਸਿਮਰਨ ਸੇ ਬਿਨਾਂ ਸਰੀਰ ਨੇ ਭਸਮ ਹੋ ਜਾਨਾ ਹੈ ਅਰ ਜੀਵ ਨੇ (ਸਰਪਰ) ਨਿਸਚੈ ਕਰ ਕੇ (ਚਾਲਣਾ) ਚਲੇ ਜਾਨਾ ਹੈ॥੩॥
Prof. Sahib Singhਪਰ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਉਹਨਾਂ ਦਾ ਇਹ ਸਰੀਰ ਸੁਆਹ (ਸਮਾਨ ਹੀ ਰਹਿੰਦਾ) ਹੈ, ਇਸ ਸਰੀਰ ਨੇ ਤਾਂ ਆਖ਼ਰ ਜ਼ਰੂਰ ਨਾਸ ਹੋ ਜਾਣਾ ਹੈ ॥੩॥

ਪਦ ਅਰਥ ਛਾਰੁ = ਸੁਆਹ, ਮਿੱਟੀ। ਸਰਪਰ = ਜ਼ਰੂਰ ॥੩॥

SikhNet (Spanish)si no contemplas el Naam, el Nombre del Señor: sólo polvo. (3)

ਮਹਾ ਬਿਖਮੁ ਸੰਸਾਰੁ; ਵਿਰਲੈ ਪੇਖਿਆ ॥

mahaa bikham sansaar; viralai pekhiaa |

Sant Singh KhalsaHow very treacherous is this world-ocean; how very few realize this!
Manmohan SinghVery difficult to cross is the world ocean but only a few realise it.
Manmohan Singh (Punjabi)ਪਾਰ ਹੋਣ ਲਈ ਜਗਤ ਸਮੁੰਦਰ ਪਰਮ ਔਖਾ ਹੈ ਬਹੁਤ ਹੀ ਥੋੜੇ ਇਸ ਨੂੰ ਅਨੁਭਵ ਕਰਦੇ ਹਨ।
Fareedkot Teekaਇਹ ਸੰਸਾਰ ਮਹਾ ਬਿਖਮ ਹੈ ਕਿਸੀ ਬਿਰਲੇ ਪੁਰਖ ਨੇ ਯਥਾਰਥ ਕਰ ਇਸ ਕੋ ਗ੍ਯਾਨ ਨੇਤ੍ਰੋਂ ਸੇ ਦੇਖਾ ਹੈ॥
Prof. Sahib Singhਕਿਸੇ ਵਿਰਲੇ (ਭਾਗਾਂ ਵਾਲੇ) ਨੇ ਵੇਖਿਆ ਹੈ ਕਿ ਇਹ ਸੰਸਾਰ-(ਸਮੁੰਦਰ) ਬੜਾ ਭਿਆਨਕ ਹੈ।

ਪਦ ਅਰਥ ਬਿਖਮੁ = ਬਿਖੜਾ, ਔਖਾ। ਵਿਰਲੇ = ਕਿਸੇ ਵਿਰਲੇ ਮਨੁੱਖ ਨੇ।

SikhNet (Spanish)Temible es el océano del ir y venir, pero extraordinario es aquél que sabe,

ਛੂਟਨੁ ਹਰਿ ਕੀ ਸਰਣਿ; ਲੇਖੁ ਨਾਨਕ ਲੇਖਿਆ ॥੪॥੮॥੧੧੦॥

chhoottan har kee saran; lekh naanak lekhiaa |4|8|110|

Sant Singh KhalsaSalvation rests in the Lord's Sanctuary; O Nanak, this is your pre-ordained destiny. ||4||8||110||
Manmohan SinghThe salvation lies in God's refuge O Nanak and this is the ordained writ of the Lord.
Manmohan Singh (Punjabi)ਬੰਦ-ਖਲਾਸ ਵਾਹਿਗੁਰੂ ਦੀ ਸ਼ਰਣਾਗਤ ਅੰਦਰ ਹੈ, ਹੇ ਨਾਨਕ! ਇਹ ਸੁਆਮੀ ਦੀ ਲਿਖੀ ਹੋਈ ਲਿਖਤਾਕਾਰ ਹੈ।
Fareedkot Teekaਔਰ ਏਹ ਸਮਝਾ ਹੈ ਇਸ ਕਠਨ ਸੰਸਾਰ ਸੇ ਹਰਿ ਕੀ ਸਰਣ ਹੋਣੇ ਕਰ ਛੂਟਨਾ ਹੋਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਏਹ ਲੇਖ ਬੇਦ ਮੇਂ ਲਿਖਾ ਹੈ॥੪॥੮॥੧੧੦॥
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਦੀ ਸਰਨ ਪਿਆਂ ਹੀ ਇਸ ਵਿਚੋਂ ਬਚਾਉ ਹੁੰਦਾ ਹੈ। (ਓਹੀ ਬਚਦਾ ਹੈ ਜਿਸ ਦੇ ਮੱਥੇ ਉੱਤੇ ਪ੍ਰਭੂ-ਨਾਮ ਦੇ ਸਿਮਰਨ ਦਾ) ਲੇਖ ਲਿਖਿਆ ਹੋਇਆ ਹੈ ॥੪॥੮॥੧੧੦॥

ਪਦ ਅਰਥ ਛੂਟਨੁ = (ਇਸ ਬਿਖਮ ਸੰਸਾਰ ਤੋਂ) ਖ਼ਲਾਸੀ ॥੪॥੮॥੧੧੦॥

SikhNet (Spanish)dice Nanak, que la Liberación es el Refugio del Señor, pues tal es el Decreto Eterno de Dios. (4-8-110)
Answers quote the Granth verbatim with Ang citations. AI commentary is not Gurbani and not a religious ruling.