ਆਸਾ ਮਹਲਾ ੫ ॥
aasaa mahalaa 5 | Ang 397
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਜਿਨੑਾ. ਨ ਵਿਸਰੈ ਨਾਮੁ; ਸੇ ਕਿਨੇਹਿਆ ॥
jinaa. na visarai naam; se kinehiaa | Ang 397
Sant Singh KhalsaWhat are they like - those who do not forget the Naam, the Name of the Lord?
Manmohan SinghWhat are they like who forget not the Name?
Manmohan Singh (Punjabi)ਉਹ ਕੇਹੋ ਜੇਹੇ ਹਨ, ਜੋ ਨਾਮ ਨੂੰ ਨਹੀਂ ਭੁਲਾਉਂਦੇ?
Fareedkot Teekaਜਿਨ ਕੋ ਤੇਰਾ ਨਾਮ ਨਹੀਂ ਬਿਸਰਤਾ ਸੋ ਕੈਸੇ ਹੈਂ?
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਕਦੇ ਭੀ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ (ਕੀ ਤੈਨੂੰ ਪਤਾ ਹੈ ਕਿ) ਉਹ ਕਿਹੋ ਜਿਹੇ ਹੁੰਦੇ ਹਨ?ਪਦ ਅਰਥ ਸੇ = ਉਹ ਬੰਦੇ। ਕਿਨੇਹਿਆ = ਕਿਹੋ ਜਿਹੇ?
SikhNet (Spanish)¿Qué tipo de hombres son aquéllos que no se olvidan del Naam, el Nombre del Señor?
ਭੇਦੁ. ਨ ਜਾਣਹੁ ਮੂਲਿ; ਸਾਂਈ ਜੇਹਿਆ ॥੧॥
bhed. na jaanahu mool; saanee jehiaa |1| Ang 397
Sant Singh KhalsaKnow that there is absolutely no difference; they are exactly like the Lord. ||1||
Manmohan SinghThey are like the Lord Know that there is absolutely no difference between the two.
Manmohan Singh (Punjabi)ਉਹ ਮਾਲਕ ਦੀ ਮਾਨਿੰਦ ਹਨ, ਜਾਣ ਲੈ ਕਿ ਦੋਵਾਂ ਦੇ ਵਿਚਾਰਾਂ ਵਿੱਚ ਮੂਲੋ ਹੀ ਕੋਈ ਫਰਕ ਨਹੀਂ।
Fareedkot Teekaਹੇ ਸਾਂਈ! ਮੈਂ ਉਨ ਮੇਂ ਕੁਛ ਭੀ ਭੇਦ ਨਹੀਂ ਜਾਨਤਾ ਵਹੁ ਤੇਰੇ ਹੀ ਸਮਾਨ ਹੈਂ☬"ਹਰਿ ਹਰਿ ਜਨ ਦੋਊ ਏਕ ਹੈ ਬਿਬ ਬਿਚਾਰ ਕਛੁ ਨਾਹਿ॥☬ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ॥"॥੧॥
Prof. Sahib Singh(ਉਹਨਾਂ ਵਿਚ ਤੇ ਖਸਮ-ਪ੍ਰਭੂ ਵਿਚ) ਰਤਾ ਭੀ ਫ਼ਰਕ ਨਾਹ ਸਮਝੋ, ਉਹ ਖਸਮ-ਪ੍ਰਭੂ ਵਰਗੇ ਹੋ ਜਾਂਦੇ ਹਨ ॥੧॥ਪਦ ਅਰਥ ਭੇਦੁ = ਫ਼ਰਕ। ਮੂਲਿ = ਬਿਲਕੁਲ। ਸਾਂਈ = ਖਸਮ-ਪ੍ਰਭੂ ॥੧॥
SikhNet (Spanish)Entre los dos no hay distinción, pues ellos y el Señor son uno. (1)
ਮਨੁ ਤਨੁ ਹੋਇ ਨਿਹਾਲੁ; ਤੁਮੑ ਸੰਗਿ ਭੇਟਿਆ ॥
man tan hoe nihaal; tuma sang bhettiaa | Ang 397
Sant Singh KhalsaThe mind and body are enraptured, meeting with You, O Lord.
Manmohan SinghThe soul and body become happy by meeting with Thee O Lord
Manmohan Singh (Punjabi)ਤੇਰੇ ਨਾਲ ਮਿਲਣ ਦੁਆਰਾ, ਹੇ ਸੁਆਮੀ! ਆਤਮਾ ਤੇ ਦੇਹਿ ਪ੍ਰਸੰਨ ਹੋ ਜਾਂਦੇ ਹਨ।
Fareedkot Teekaਹੇ ਅਕਾਲ ਪੁਰਖ! (ਤੁਮ੍ਹ੍ਹ ਸੰਗਿ) ਤੁਮਾਰੇ ਸੰਗ ਭੇਟਨੇ, ਭਾਵ ਮਿਲਨੇ ਸੇ ਮਨ ਤਨ ਨਿਹਾਲ ਹੋਇਆ ਹੈ॥
Prof. Sahib Singh(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੇ ਤੇਰੇ ਨਾਲ ਸੰਗਤਿ ਕੀਤੀ ਉਹਨਾਂ ਦਾ ਮਨ ਪ੍ਰਸੰਨ ਰਹਿੰਦਾ ਹੈ।ਪਦ ਅਰਥ ਨਿਹਾਲੁ = ਪ੍ਰਸੰਨ। ਤੁਮ੍ਹ੍ਹ ਸੰਗਿ = ਤੇਰੇ ਨਾਲ (ਹੇ ਪ੍ਰਭੂ!)। ਭੇਟਿਆ = ਸੰਗਤਿ ਕੀਤਿਆਂ।
SikhNet (Spanish)Oh Señor, juntándose Contigo, benditos se vuelven sus cuerpos y sus Almas.
ਸੁਖੁ ਪਾਇਆ ਜਨ ਪਰਸਾਦਿ; ਦੁਖੁ ਸਭੁ ਮੇਟਿਆ ॥੧॥ ਰਹਾਉ ॥
sukh paaeaa jan parasaad; dukh sabh mettiaa |1| rahaau | Ang 397
Sant Singh KhalsaPeace is obtained, by the favor of the Lord's humble servant; all pains are taken away. ||1||Pause||
Manmohan SinghBy God's slave's favour peace is obtained and all the pain is stilled. Pause.
Manmohan Singh (Punjabi)ਰੱਬ ਦੇ ਗੋਲੇ ਦੀ ਮਿਹਰ ਦੁਆਰਾ, ਠੰਢ-ਚੈਨ ਪਰਾਪਤ ਹੁੰਦੀ ਹੈ, ਅਤੇ ਸਾਰੀ ਪੀੜ ਦੂਰ ਥੀ ਵੰਞਦੀ ਹੈ। ਠਹਿਰਾਉ।
Fareedkot Teekaਔ ਸੰਤੋਂ ਕੀ ਕ੍ਰਿਪਾ ਕਰ ਕੇ ਸਭ ਦੁਖੋਂ ਕੋ ਮੇਟਿਆ ਔ ਸੁਖ ਪ੍ਰਾਪਤਿ ਹੂਆ ਹੈ॥੧॥ ਰਹਾਉ ॥
Prof. Sahib Singhਉਹਨਾਂ (ਤੇਰੇ) ਸੇਵਕ (-ਗੁਰੂ) ਦੀ ਕਿਰਪਾ ਨਾਲ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ ਤੇ ਆਪਣਾ ਸਾਰਾ ਦੁੱਖ ਮਿਟਾ ਲਿਆ ਹੈ ॥੧॥ ਰਹਾਉ ॥ਪਦ ਅਰਥ ਜਨ ਪਰਸਾਦਿ = (ਤੇਰੇ) ਸੇਵਕ ਦੀ ਕਿਰਪਾ ਨਾਲ ॥੧॥ ਰਹਾਉ ॥
SikhNet (Spanish)Tu Sirviente está en Éxtasis, todo su dolor ha desaparecido. (1-Pausa)
ਜੇਤੇ ਖੰਡ ਬ੍ਰਹਮੰਡ; ਉਧਾਰੇ ਤਿੰਨੑ ਖੇ ॥
jete khandd brahamandd; udhaare tina khe | Ang 397
Sant Singh KhalsaAs many as are the continents of the world, so many have been saved.
Manmohan SinghAs many there are continents of the world so many hast thou saved O Lord.
Manmohan Singh (Punjabi)ਜਿੰਨੇ ਭੀ ਜਗਤ ਦੇ ਮਹਾਂਦੀਪ ਹਨ, ਉਨੇ ਹੀ ਤੈ ਤਾਰ ਦਿਤੇ ਹਨ ਹੈ ਸਾਹਿਬ!
Fareedkot Teekaਜਿਤਨੇ ਖੰਡ ਬ੍ਰਹਮੰਡ ਹੈਂ ਸਭ ਤਿਨ ਦਾਸੋਂ ਕੀ (ਖੇ) ਧੂਰਿ ਨੇ ਉਧਾਰੇ ਹੈਂ; ਵਾ (ਤਿੰਨ੍ਹ੍ਹ ਖੇ) ਤਿਨੋਂ ਕੇ ਉਧਾਰੇ ਹੂਏ ਉਧਰਤੇ ਹੈਂ॥
Prof. Sahib Singh(ਹੇ ਭਾਈ!) ਉਹਨਾਂ ਮਨੁੱਖਾਂ ਨੇ ਸਾਰੇ ਖੰਡਾਂ ਬ੍ਰਹਮੰਡਾਂ ਨੂੰ ਭੀ (ਸੰਸਾਰ-ਸਮੁੰਦਰ ਤੋਂ) ਬਚਾ ਲੈਣ ਦੀ ਸਮਰੱਥਾ ਪ੍ਰਾਪਤ ਕਰ ਲਈ ਹੁੰਦੀ ਹੈ।ਪਦ ਅਰਥ ਜੇਤੇ = ਜਿਤਨੇ ਭੀ ਹਨ, ਸਾਰੇ। ਖੰਡ = ਸ੍ਰਿਸ਼ਟੀ ਦੇ ਹਿੱਸੇ। ਉਧਾਰੇ = (ਸੰਸਾਰ-ਸਮੁੰਦਰ ਤੋਂ) ਬਚਾ ਲਏ। ਤਿੰਨ੍ਹ੍ਹ ਖੇ = ਉਹਨਾਂ ਨੇ।
SikhNet (Spanish)Tantas cuantas divisiones hay en el Universo, tantos cuantos seres Has salvado.
ਜਿਨੑ ਮਨਿ ਵੁਠਾ ਆਪਿ; ਪੂਰੇ ਭਗਤ ਸੇ ॥੨॥
jina man vutthaa aap; poore bhagat se |2| Ang 397
Sant Singh KhalsaThose, in whose minds You Yourself dwell, O Lord, are the perfect devotees. ||2||
Manmohan SinghThey are the perfect saints, devotees within whose mind Thou Thyself abidest O God.
Manmohan Singh (Punjabi)ਓਹੀ ਪੂਰਨ ਸਾਧੂ ਹਨ, ਜਿਨ੍ਹਾਂ ਦੇ ਚਿੱਤ ਅੰਦਰ ਤੂੰ ਖੁਦ ਨਿਵਾਸ ਰਖਦਾ ਹੈ, ਹੇ ਵਾਹਿਗੁਰੂ!
Fareedkot Teekaਜਿਨ ਕੇ ਮਨ ਮੇਂ ਤੂੰ ਆਨ ਕਰ ਬਸਾ, ਭਾਵ ਪ੍ਰਗਟ ਹੂਆ ਹੈਂ ਸੋਈ ਪੂਰੇ ਭਗਤ ਹੈਂ॥੨॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ ਉਹ ਮੁਕੰਮਲ ਭਗਤ ਬਣ ਜਾਂਦੇ ਹਨ ॥੨॥ਪਦ ਅਰਥ ਮਨਿ = ਮਨ ਵਿਚ। ਵੁਠਾ = ਆ ਵੱਸਿਆ। ਸੇ = ਉਹ ਬੰਦੇ ॥੨॥
SikhNet (Spanish)Ellos son tan sólo Tus perfectos Devotos, aquéllos en cuya mente Tú estás enaltecido. (2)
ਜਿਸ ਨੋ ਮੰਨੇ ਆਪਿ; ਸੋਈ ਮਾਨੀਐ ॥
jis no mane aap; soee maaneeai | Ang 398
Sant Singh KhalsaThose whom You approve, are approved.
Manmohan SinghWhom Thou Thyself acceptest O Lord he alone is honoured.
Manmohan Singh (Punjabi)ਜਿਸ ਨੂੰ ਤੂੰ ਕਬੂਲ ਕਰਦਾ ਹੈ, ਹੇ ਸਾਈਂ! ਕੇਵਲ ਓਸੇ ਦੀ ਹੀ ਇਜ਼ਤ ਹੁੰਦੀ ਹੈ।
Fareedkot Teekaਜਿਸ ਕੋ ਤੂੰ ਆਪ ਮਾਨਤਾ ਹੈਂ ਵਹੀ ਦਾਸ ਸਭ ਜਗਹ ਮਾਨੇ ਜਾਤੇ ਹੈਂ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਆਪ ਆਦਰ ਦੇਂਦਾ ਹੈ ਉਹ (ਹਰ ਥਾਂ) ਆਦਰ ਪਾਂਦਾ ਹੈ,ਪਦ ਅਰਥ ਮੰਨੇ = ਆਦਰ ਦੇਂਦਾ ਹੈ। ਸੋਈ = ਉਹੀ ਮਨੁੱਖ। ਮਾਨੀਐ = ਮੰਨਿਆ ਜਾਂਦਾ ਹੈ, (ਹਰ ਥਾਂ) ਆਦਰ ਪਾਂਦਾ ਹੈ।
SikhNet (Spanish)Sólo aquél que el Señor aprueba, es reconocido.
ਪ੍ਰਗਟ ਪੁਰਖੁ ਪਰਵਾਣੁ; ਸਭ ਠਾਈ ਜਾਨੀਐ ॥੩॥
pragatt purakh paravaan; sabh tthaaee jaaneeai |3| Ang 398
Sant Singh KhalsaSuch a celebrated and honored person is known everywhere. ||3||
Manmohan SinghSuch and accepted and celebrated person is known every where o True Sovereign fulfil
Manmohan Singh (Punjabi)ਐਹੋ ਜੇਹਾ ਕਬੂਲ ਹੋਇਆ ਅਤੇ ਨਾਮਵਰ ਪੁਰਸ਼ ਹਰ ਥਾਂ ਜਾਣਿਆ ਜਾਂਦਾ ਹੈ।
Fareedkot Teekaਤੂੰ ਜੋ ਸਰਬ ਪ੍ਰਮਾਣੋਂ ਕਰ ਕੇ ਪ੍ਰਗਟ ਪੁਰਸ਼ ਹੈਂ, ਸੋ ਤੂੰ ਸਭ ਅਸਥਾਨੋਂ ਮੇਂ ਜਾਣੀਤਾ ਹੈਂ॥੩॥
Prof. Sahib Singhਉਹ ਮਨੁੱਖ (ਲੋਕ ਪਰਲੋਕ ਵਿਚ) ਸਭ ਥਾਈਂ ਉੱਘਾ ਹੋ ਜਾਂਦਾ ਹੈ ਉਹ ਪ੍ਰਸਿੱਧ ਹੋ ਚੁੱਕਾ ਹਰ ਥਾਂ ਮੰਨਿਆ-ਪ੍ਰਮੰਨਿਆ ਜਾਂਦਾ ਹੈ ॥੩॥ਪਦ ਅਰਥ ਜਾਨੀਐ = ਜਾਣਿਆ ਜਾਂਦਾ ਹੈ, ਉੱਘਾ ਹੋ ਜਾਂਦਾ ਹੈ ॥੩॥
SikhNet (Spanish)Él se vuelve manifiesto a todos; sí, y Es aclamado en todos lados. (3)
ਦਿਨਸੁ ਰੈਣਿ ਆਰਾਧਿ; ਸਮੑਾਲੇ ਸਾਹ ਸਾਹ ॥
dinas rain aaraadh; samaale saah saah | Ang 398
Sant Singh KhalsaDay and night, with every breath to worship and adore the Lord
Manmohan SinghThat I may meditate and ponder on Thee, day and night and at every breath,
Manmohan Singh (Punjabi)ਕਿ ਮੈਂ ਦਿਨ ਤੇ ਰਾਤ ਅਤੇ ਹਰ ਸੁਆਸ ਨਾਲ ਤੈਡਾ ਸਿਮਰਨ ਅਤੇ ਚਿੰਤਨ ਕਰਾਂ,
Fareedkot Teekaਮਨ ਕਰ ਕੇ ਰਾਤ ਦਿਨ ਤੇਰੀ ਅਰਾਧਨਾ ਕਰੇਂ, ਬਾਣੀ ਕਰ ਕੇ ਸ੍ਵਾਸ ਸ੍ਵਾਸ ਤੇਰਾ ਸਿਮਰਨ ਕਰੂੰ॥
Prof. Sahib Singhਦਿਨ ਰਾਤ ਤੇਰੀ ਅਰਾਧਨ ਕਰ ਕੇ (ਨਾਨਕ) ਤੈਨੂੰ ਸੁਆਸ ਸੁਆਸ (ਆਪਣੇ) ਹਿਰਦੇ ਵਿਚ ਵਸਾਈ ਰੱਖੇ।ਪਦ ਅਰਥ ਰੈਣਿ = ਰਾਤ। ਆਰਾਧਿ = ਆਰਾਧਨਾ ਕਰ ਕੇ। ਸਮ੍ਹ੍ਹਾਲੇ = ਹਿਰਦੇ ਵਿਚ ਵਸਾਈ ਰੱਖੇ।
SikhNet (Spanish)Oh Verdadero Rey, satisface la añoranza de Nanak,
ਨਾਨਕ ਕੀ ਲੋਚਾ ਪੂਰਿ; ਸਚੇ ਪਾਤਿਸਾਹ ॥੪॥੬॥੧੦੮॥
naanak kee lochaa poor; sache paatisaah |4|6|108| Ang 398
Sant Singh Khalsa- please, O True Supreme King, fulfill this, Nanak's desire. ||4||6||108||
Manmohan Singhthis deisire of Nanak be fulfilled, O True Master!
Manmohan Singh (Punjabi)ਨਾਨਕ ਦੀ ਇਹ ਖਾਹਿਸ਼ ਪੂਰੀ ਕਰ, ਹੇ ਸੱਚੇ ਸ਼ਹਿਨਸ਼ਾਹ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੇ ਪਾਤਸ਼ਾਹ! ਹਮਾਰੀ ਯਹ (ਲੋਚਾ) ਇਛਾ ਪੂਰਨ ਕਰ॥੪॥੬॥੧੦੮॥
Prof. Sahib Singhਹੇ (ਮੇਰੇ) ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! (ਮੇਰੀ) ਨਾਨਕ ਦੀ ਇਹ ਤਾਂਘ ਪੂਰੀ ਕਰ ॥੪॥੬॥੧੦੮॥ਪਦ ਅਰਥ ਲੋਚਾ = ਤਾਂਘ। ਪੂਰਿ = ਪੂਰੀ ਕਰ। ਸਚੇ = ਹੇ ਸਦਾ-ਥਿਰ ਰਹਿਣ ਵਾਲੇ! ॥੪॥੬॥੧੦੮॥
SikhNet (Spanish)que él siempre Te contemple y Te aprecie con cada respiración. (4-6-108)