ੴ

ਸਿੱਖਬਾਣੀ · SikhBani

ਗਉੜੀ ਬੈਰਾਗਣਿ ਤਿਪਦੇ₃ ॥

gaurree bairaagan tipade₃
Bhagat Kabir Ji ਭਗਤ ਕਬੀਰ ਜੀ · Raag Gauree · Ang 333 · 9 lines
Translations

ਗਉੜੀ ਬੈਰਾਗਣਿ ਤਿਪਦੇ₃ ॥

gaurree bairaagan tipade₃ |

Sant Singh KhalsaGauree Bairaagan, Thi-Padhay:
Manmohan SinghGauri Bairagan Tipade.
Manmohan Singh (Punjabi)ਗਉੜੀ ਬੈਰਾਗਣਿ ਤਿਪਦੇ।
SikhNet (Spanish)Gauri Beragan Ti-Padas.

ਉਲਟਤ ਪਵਨ ਚਕ੍ਰ ਖਟੁ ਭੇਦੇ; ਸੁਰਤਿ ਸੁੰਨ ਅਨਰਾਗੀ ॥

aulattat pavan chakr khatt bhede; surat sun anaraagee |

Sant Singh KhalsaI turned my breath inwards, and pierced through the six chakras of the body, and my awareness was centered on the Primal Void of the Absolute Lord.
Manmohan SinghBy turning my thought towards God, I have pierced the six body rings and my mind got enamoured of the Lord.
Manmohan Singh (Punjabi)ਆਪਣੇ ਖਿਆਲ ਨੂੰ ਵਾਹਿਗੁਰੂ ਵੱਲ ਉਲਟਾ ਕੇ, ਮੈਂ ਸਰੀਰ ਦਿਆਂ ਛਿਆ ਛੱਲਿਆਂ ਨੂੰ ਵਿੰਨ੍ਹ ਸੁਟਿਆ ਹੈ ਅਤੇ ਮੇਰਾ ਮਨ ਸੁਆਮੀ ਤੇ ਫਰੇਫਤਾ ਹੋ ਗਿਆ ਹੈ।
Fareedkot Teekaਜੋਗ ਮਾਰਗ ਕਰ ਜਬ ਪ੍ਰਾਣ ਕਲਾ ਉਲਟੀ, ਕਿਆ ਦਸਮੇ ਦੁਆਰ ਕੋ ਆਈ, ਤਬ ਖਟ ਚੱਕ੍ਰ ਤਿਸ ਪੌਣ ਨੇ ਵਿੰਨ ਦੀਏ, ਭਾਵ ਤਿਨ ਕੇ ਬੀਚ ਮੇਂ ਹੋ ਕਰ ਆਈ। ਖਟ ਚਕ੍ਰੋਂ ਕੇ ਨਾਮ: ਗੁਦਾ ਮੇਂ ਅਧਾਰ ਚੱਕ੍ਰ ੧, ਲਿੰਗ ਚੱਕ੍ਰ ੨, ਨਾਭ ਚੱਕ੍ਰ ੩, ਹਿਰਦੇ ਚੱਕ੍ਰ ੪, ਕੰਨ ਚੱਕ੍ਰ ੫, ਮੂਰਧ ਚੱਕ੍ਰ ੬ । ਬ੍ਰਹਮਰੰਧਰ ਨਾੜੀ ਦ੍ਵਾਰੇ ਸ੍ਰੁਤਿ ਜੋ ਹੈ ਚਿਤ ਕੀ ਬ੍ਰਿਤੀ ਜੋ ਸੁੰਨਿ ਦਸਮੇ ਦੁਆਰ ਮੇਂ (ਅਨੁਰਾਗੀ) ਪ੍ਰੀਤੀ ਕਰ ਰਹੀ ਹੈ॥
Prof. Sahib Singhਮਨ ਦੀ ਭਟਕਣਾ ਨੂੰ ਪਰਤਾਂਦਿਆਂ ਹੀ, (ਮਾਨੋ,) (ਜੋਗੀਆਂ ਦੇ ਦੱਸੇ ਹੋਏ) ਛੇ ਹੀ ਚੱਕ੍ਰ (ਇਕੱਠੇ ਹੀ) ਵਿੱਝ ਜਾਂਦੇ ਹਨ, ਅਤੇ ਸੁਰਤੀ ਉਸ ਅਵਸਥਾ ਦੀ ਆਸ਼ਿਕ ਹੋ ਜਾਂਦੀ ਹੈ ਜਿੱਥੇ ਵਿਕਾਰਾਂ ਦਾ ਕੋਈ ਫੁਰਨਾ ਪੈਦਾ ਹੀ ਨਹੀਂ ਹੁੰਦਾ।

ਪਦ ਅਰਥ ਉਲਟਤ = ਉਲਟਾਂਦਿਆਂ ਹੀ, ਪਰਤਾਂਦਿਆਂ ਹੀ। ਪਵਨ = ਹਵਾ, (ਮਨ ਦੀ) ਹਵਾ, ਮਨ ਦੀ ਚੰਚਲਤਾ, ਭਟਕਣਾ, ਵਿਕਾਰਾਂ ਵਲ ਦੌੜ। ਖਟੁ = ਛੇ। ਚਕ੍ਰ ਖਟੁ = ਛੇ ਚੱਕਰ {ਜੋਗੀ ਲੋਕ ਸਰੀਰ ਵਿਚ ਛੇ ਚੱਕ੍ਰ ਮੰਨਦੇ ਹਨ: (੧) ਮੂਲਾਧਾਰ (ਗੁਦਾ ਮੰਡਲ ਦਾ ਚੱਕਰ), (੨) ਸ੍ਵਾਧਿਸ਼ਠਾਨ (ਲਿੰਗ ਦੀ ਜੜ੍ਹ ਵਿਚ), (੩) ਮਣਿਪੁਰ ਚੱਕ੍ਰ (ਧੁੰਨੀ ਦੇ ਕੋਲ), (੪) ਅਨਾਹਤ ਚੱਕ੍ਰ (ਹਿਰਦੇ ਵਿਚ), (੫) ਵਿਸ਼ੁੱਧ ਚੱਕ੍ਰ (ਗਲੇ ਵਿਚ), (੬) ਆਗਿਆ ਚੱਕ੍ਰ (ਭਰਵੱਟਿਆਂ ਦੇ ਵਿਚਕਾਰ)। ਜਦੋਂ ਜੋਗੀ ਲੋਕ ਸਮਾਧੀ ਲਾਣ ਲੱਗਦੇ ਹਨ, ਤਾਂ ਪ੍ਰਾਣਾਯਾਮ ਨਾਲ ਸੁੱਧ ਕੀਤੀ ਹੋਈ ਪੌਣ ਨੂੰ ਗੁਦਾ ਦੇ ਨੇੜੇ ਇਕ ਕੁੰਡਲਨੀ ਨਾੜੀ ਵਿਚ ਚੜ੍ਹਾਉਂਦੇ ਹਨ, ਉਹ ਨਾੜੀ ਗੁਦਾ ਦੇ ਚੱਕ੍ਰ ਤੋਂ ਲੈ ਕੇ ਦਸਮ-ਦੁਆਰ ਤਕ ਅਪੜਦੀ ਹੈ। ਵਿਚਕਾਰਲੇ ਚੱਕ੍ਰਾਂ ਨਾਲ ਭੀ ਉਸ ਨਾੜੀ ਦਾ ਮੇਲ ਹੁੰਦਾ ਹੈ। ਸੋ, ਜੋਗੀ ਪਵਣ ਨੂੰ ਮੂਲਾਧਾਰ ਚੱਕ੍ਰ ਤੋਂ ਖਿੱਚ ਕੇ, ਵਿਚਕਾਰਲੇ ਚੱਕ੍ਰਾਂ ਵਿਚੋਂ ਦੀ ਲੰਘਾ ਦੇ ਦਸਮ-ਦੁਆਰ ਵਿਚ ਲੈ ਜਾਂਦੇ ਹਨ ਅਤੇ ਉੱਥੇ ਰੋਕ ਲੈਂਦੇ ਹਨ। ਜਿਤਨਾ ਚਿਰ ਸਮਾਧੀ ਲਾਈ ਰੱਖਣੀ ਹੋਵੇ, ਉਤਨਾ ਚਿਰ ਪ੍ਰਾਣਾਂ ਨੂੰ ਹੇਠ ਉਤਰਨ ਨਹੀਂ ਦੇਂਦੇ।} ਭੇਦੇ = ਵਿੰਨ੍ਹੇ ਜਾਂਦੇ ਹਨ। ਸੁੰਨ = ਸੁੰਞ, ਅਫੁਰ ਅਵਸਥਾ, ਮਨ ਦੀ ਉਹ ਹਾਲਤ ਜਿੱਥੇ ਇਸ ਵਿਚ ਕੋਈ ਮਾਇਕ ਫੁਰਨਾ ਨਹੀਂ ਉਠਦਾ। ਅਨੁਰਾਗੀ = ਅਨੁਰਾਗ ਕਰਨ ਵਾਲਾ, ਪ੍ਰੇਮ ਕਰਨ ਵਾਲਾ, ਪ੍ਰੇਮੀ, ਆਸ਼ਿਕ। ਸੁੰਨ ਅਨੁਰਾਗੀ = ਸੁੰਨ ਦਾ ਪ੍ਰੇਮੀ, ਅਫੁਰ ਅਵਸਥਾ ਦਾ ਪ੍ਰੇਮੀ।

SikhNet (Spanish)Cuando mi respiración se quedó en mi interior, pude ir a través de los seis lotos de mi cuerpo, y mi mente se centró en el Recinto de la Calma.

ਆਵੈ ਨ ਜਾਇ. ਮਰੈ ਨ ਜੀਵੈ; ਤਾਸੁ ਖੋਜੁ ਬੈਰਾਗੀ ॥੧॥

aavai na jaae. marai na jeevai; taas khoj bairaagee |1|

Sant Singh KhalsaSearch for the One who does not come or go, who does not die and is not born, O renunciate. ||1||
Manmohan SinghO World-renouncer search Him, who comes and goes not, and who neither dies nor is born.
Manmohan Singh (Punjabi)ਹੇ ਸੰਸਾਰ-ਤਿਆਗੀ, ਉਸ ਦੀ ਖੋਜ-ਭਾਲ ਕਰ, ਜੋ ਨਾਂ ਆਉਂਦਾ ਅਤੇ ਜਾਂਦਾ ਹੈ ਅਤੇ ਜੋ ਨਾਂ ਮਰਦਾ ਹੈ, ਤੇ ਨਾਂ ਹੀ ਜੰਮਦਾ ਹੈ।
Fareedkot Teekaਤਹਾਂ ਸੇ ਪੌਣ ਆਵਤੀ ਜਾਤੀ ਨਹੀਂ ਹੈ, ਭਾਵ ਸੇ ਕੁੰਭਕ ਕਰ ਸਮਾਧ ਹੋ ਜਾਤੀ ਹੈ। ਹੇ ਵੈਰਾਗਵਾਨ! ਤਿਸ ਰਸਤੇ ਕਰ ਮੈਂ ਪਾਇਆ ਹੈ, ਅਬ ਜਨਮ ਮਰਨ ਸੇ ਰਹਤ ਹੂਏ ਹੈਂ। ਵਾ ਹੇ ਵੈਰਾਗੀ! ਤਿਸ ਕੋ ਤੁਮ ਹੀ ਖੋਜਹੁ। ਵਾ ਬਬੇਕ ਜੋਗ ਮੇਂ ਜਬ (ਪਵਨ) ਵਾਸਨਾ ਸੰਸਾਰ ਸੇ ਉਲਟੀ, ਤਬ ਪੰਚ ਗਿਆਨ ਇੰਦ੍ਰੇ ਏਕ ਮਨ ਜੋ ਚੱਕ੍ਰ ਸਮ ਭ੍ਰਮਤੇ ਥੇ, ਸੋ ਬੇਧੇ ਹੈਂ, ਭਾਵ ਵਸ ਕੀਏ ਹੈਂ। ਔਰ ਸੁਰਤ ਜੋ ਹੈ, ਸੋ ਅਫੁਰ ਪਰਮੇਸ੍ਵਰ ਮੇਂ ਅਨੁਰਾਗੀ ਹੈ। ਕੈਸਾ ਹੈ ਪਰਮੇਸ੍ਵਰ ਜੋ ਆਉਣੇ ਜਾਣੇ ਸੇ ਰਹਤ ਹੈ ਖੋਜਤੇ ਹੈਂ⁽¹⁾॥੧॥
Prof. Sahib Singh(ਹੇ ਭਾਈ! ਵੈਰਾਗੀ ਹੋ ਕੇ) ਮਾਇਆ ਵਲੋਂ ਉਪਰਾਮ ਹੋ ਕੇ ਉਸ ਪ੍ਰਭੂ ਨੂੰ ਲੱਭ, ਜੋ ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਨਾਹ ਮਰਦਾ ਹੈ, ਨਾਹ ਜੰਮਦਾ ਹੈ ॥੧॥

ਪਦ ਅਰਥ ਜੀਵੈ = ਜੰਮਦਾ। ਤਾਸੁ = ਉਸ (ਪ੍ਰਭੂ) ਨੂੰ। ਖੋਜੁ = ਲੱਭ। ਬੈਰਾਗੀ = ਵੈਰਾਗਵਾਨ (ਹੋ ਕੇ), ਵਿਕਾਰਾਂ ਵਲੋਂ ਉਪਰਾਮ ਹੋ ਕੇ, ਨਫ਼ਸਾਨੀ ਖ਼ਾਹਸ਼ਾਂ ਵਲੋਂ ਹਟ ਕੇ ॥੧॥

SikhNet (Spanish)Oh hombre de desapego, busca a tal Señor que ni viene ni va. (1)

ਮੇਰੇ ਮਨ; ਮਨ ਹੀ ਉਲਟਿ ਸਮਾਨਾ ॥

mere man; man hee ulatt samaanaa |

Sant Singh KhalsaMy mind has turned away from the world, and is absorbed in the Mind of God.
Manmohan SinghTuring away from the world, my soul is merged into the Supreme soul.
Manmohan Singh (Punjabi)ਸੰਸਾਰ ਵਲੋਂ ਉਲਟ ਕੇ, ਮੇਰੀ ਆਤਮਾ ਪਰਮ ਆਤਮਾ ਅੰਦਰ ਲੀਨ ਹੋ ਗਈ ਹੈ।
Fareedkot Teekaਹੇ ਮੇਰੇ ਪਿਆਰੇ! ਜਬ ਮਨ ਹੀ ਉਲਟ ਕਰ ਸੰਸਾਰ ਕੀ ਤਰਫ ਸੇ ਪਰਮੇਸ੍ਵਰ ਮੇਂ ਮਿਲਾ॥
Prof. Sahib Singhਹੇ ਮੇਰੇ ਮਨ! ਜੀਵ ਪਹਿਲਾਂ ਤਾਂ ਪ੍ਰਭੂ ਤੋਂ ਓਪਰਾ ਓਪਰਾ ਰਹਿੰਦਾ ਹੈ (ਭਾਵ, ਪਰਮਾਤਮਾ ਬਾਰੇ ਇਸ ਨੂੰ ਕੋਈ ਸੂਝ ਨਹੀਂ ਹੁੰਦੀ; ਪਰ)

ਪਦ ਅਰਥ ਮੇਰੇ ਮਨ = ਹੇ ਮੇਰੇ ਮਨ! ਮਨ ਹੀ ਉਲਟਿ = ਮਨ (ਦੀ ਪਵਨ) ਨੂੰ ਉਲਟਾ ਕੇ ਹੀ, ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਪਰਤਾ ਕੇ ਹੀ। ਸਮਾਨਾ = (ਪ੍ਰਭੂ ਵਿਚ) ਲੀਨ ਹੋ ਸਕੀਦਾ ਹੈ।

SikhNet (Spanish)Porque la mente que abandona el mundo de los sentidos se inmerge en el Señor.

ਗੁਰ ਪਰਸਾਦਿ. ਅਕਲਿ ਭਈ ਅਵਰੈ; ਨਾਤਰੁ. ਥਾ ਬੇਗਾਨਾ ॥੧॥ ਰਹਾਉ ॥

gur parasaad. akal bhee avarai; naatar. thaa begaanaa |1| rahaau |

Sant Singh KhalsaBy Guru's Grace, my understanding has been changed; otherwise, I was totally ignorant. ||1||Pause||
Manmohan SinghBy Guru's grace, my understanding has become different otherwise I was quite ignorant. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੇਰੀ ਸਮਝ ਅੱਡਰੀ ਹੋ ਗਈ ਹੈ। ਨਹੀਂ ਤਾਂ ਮੈਂ ਬਿਲਕੁਲ ਹੀ ਅਗਿਆਨੀ ਸਾਂ। ਠਹਿਰਾਉ।
Fareedkot Teekaਤਬ ਗੁਰੋਂ ਕੀ ਕ੍ਰਿਪਾ ਸੇ ਔਰ ਹੀ ਬੁਧੀ ਹੋ ਗਈ, ਭਾਵ ਏਹਿ ਕਿ ਜੋ ਸੰਸਾਰਕ ਬੁਧੀ ਥੀ ਸੋਈ ਪਰਮੇਸ੍ਵਰ ਪਰਾਇਣ ਹੋ ਗਈ। ਕਿਉਂਕਿ ਜਬ ਤਕ ਬੁਧੀ ਪਰਮੇਸ੍ਵਰ ਪਰਾਇਣ ਹੋਈ ਨਹੀਂ ਥੀ ਤਬ ਤਕ (ਤਰੁ) ਅਤਸੈ ਕਰ ਕੇ (ਬੇਗਾਨਾ) ਜਮੋਂ ਕਾ ਕੈਦੀ ਥਾ, ਵਾ ਬੇਗਿਆਨਾ ਅਰਥਾਤ ਮੂਰਖ ਥਾ॥੧॥ ਰਹਾਉ ॥☬ਮਨ ਕੇ ਉਲਟਨੇ ਕਾ ਪ੍ਰਕਾਰ ਕਹਤੇ ਹੈਂ:
Prof. Sahib Singhਸਤਿਗੁਰੂ ਦੀ ਕਿਰਪਾ ਨਾਲ ਜਿਸ ਦੀ ਸਮਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਉਹ ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਹੀ ਪਰਤਾ ਕੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਭਈ ਅਵਰੈ = ਹੋਰ ਹੋ ਜਾਂਦੀ ਹੈ, ਬਦਲ ਜਾਂਦੀ ਹੈ। ਨਾਤਰੁ = ਨਹੀਂ ਤਾਂ, ਇਸ ਤੋਂ ਪਹਿਲਾਂ ਤਾਂ। ਥਾ = ਸੀ। ਬੇਗਾਨਾ = ਬਿਗਾਨਾ, ਓਪਰਾ, ਨਾਵਾਕਿਫ਼, (ਪ੍ਰਭੂ ਤੋਂ) ਵੱਖਰਾ ॥੧॥ ਰਹਾਉ ॥

SikhNet (Spanish)Es a través de la Gracia del Guru que me he vuelto sabio; de otra forma, sería un desgraciado ignorante. (1-Pausa)

ਨਿਵਰੈ ਦੂਰਿ. ਦੂਰਿ ਫੁਨਿ ਨਿਵਰੈ; ਜਿਨਿ ਜੈਸਾ ਕਰਿ ਮਾਨਿਆ ॥

nivarai door. door fun nivarai; jin jaisaa kar maaniaa |

Sant Singh KhalsaThat which was near has become distant, and again, that which was distant is near, for those who realize the Lord as He is.
Manmohan SinghWhat was near has become distant, and again, what was distant has become near for him who realises the Lord as He is.
Manmohan Singh (Punjabi)ਜੋ ਨੇੜੇ ਸੀ ਉਹ ਦੁਰੇਡੇ ਹੋ ਗਿਆ ਅਤੇ ਮੁੜ ਜੋ ਦੁਰੇਡੇ ਸੀ ਉਹ ਨੇੜੇ ਹੋ ਗਿਆ ਹੈ, ਉਸ ਦੇ ਲਈ, ਜੋ ਸੁਆਮੀ ਨੂੰ ਜੇਹੋ ਜੇਹਾ ਉਹ ਹੈ, ਵੈਸਾ ਹੀ ਅਨੁਭਵ ਕਰਦਾ ਹੈ।
Fareedkot Teekaਜੋ ਕਾਮਾਦਿ ਬਿਕਾਰ ਨਿਕਟ ਥੇ, ਸੋ ਦੂਰ ਭਏ ਔਰ ਜੋ ਸਤ ਸੰਤੋਖ ਆਦਿ ਗੁਣ ਦੂਰ ਥੇ, ਸੋ ਨਿਕਟ ਹੋ ਗਏ॥☬ਜੇ ਕਹੇ ਗਿਆਨੀਆਂ ਔ ਜਗ੍ਯਾਸੂਓਂ ਕੋ ਆਨੰਦ ਸਮਾਂਨ ਹੀ ਹੋਤਾ ਹੈ ਵਾ ਬਿਖਮ? ਤਿਸ ਪਰ ਕਹਤੇ ਹੈਂ:☬ਜਿਸ ਨੇ ਜੈਸਾ ਮਨਨ ਕੀਆ ਹੈ ਤਿਸ ਕੋ ਤੈਸਾ ਅਨੰਦ ਹੂਆ ਹੈ॥☬ਪ੍ਰਸ਼ਨ: ਤਿਸ ਆਨੰਦ ਕੋ ਦੂਸਰਾ ਭੀ ਜਾਨ ਸਕਤਾ ਹੈ ਯਾ ਨਹੀਂ?☬ਉੱਤਰ:
Prof. Sahib Singh(ਇਸ ਤਰ੍ਹਾਂ) ਜਿਸ ਮਨੁੱਖ ਨੇ ਪ੍ਰਭੂ ਨੂੰ ਸਹੀ ਸਰੂਪ ਵਿਚ ਸਮਝ ਲਿਆ ਹੈ, ਉਸ ਤੋਂ (ਉਹ ਕਾਮਾਦਿਕ) ਜੋ ਪਹਿਲਾਂ ਨੇੜੇ ਸਨ, ਦੂਰ ਹੋ ਜਾਂਦੇ ਹਨ, ਤੇ ਜੋ ਪ੍ਰਭੂ ਪਹਿਲਾਂ ਕਿਤੇ ਦੂਰ ਸੀ (ਭਾਵ, ਕਦੇ ਚੇਤੇ ਹੀ ਨਹੀਂ ਸੀ ਆਉਂਦਾ) ਹੁਣ ਅੰਗ-ਸੰਗ ਜਾਪਦਾ ਹੈ।

ਪਦ ਅਰਥ ਨਿਵਰੈ = ਨਿਅਰੈ, ਨੇੜੇ। ਜਿਨਿ = ਜਿਸ ਮਨੁੱਖ ਨੇ। ਜੈਸਾ ਕਰਿ = ਜਿਉਂ ਕਾ ਤਿਉਂ ਸਮਝ ਕੇ, ਸਹੀ ਤਰੀਕੇ ਨਾਲ, ਅਸਲ ਸਰੂਪ ਨੂੰ।

SikhNet (Spanish)Lo que estaba cerca, ahora está lejos; lo que estaba lejos, ahora está cerca, así es como uno lo ve.

ਅਲਉਤੀ ਕਾ ਜੈਸੇ ਭਇਆ ਬਰੇਡਾ; ਜਿਨਿ ਪੀਆ ਤਿਨਿ ਜਾਨਿਆ ॥੨॥

alautee kaa jaise bheaa bareddaa; jin peea tin jaaniaa |2|

Sant Singh KhalsaIt is like the sugar water made from the candy; only one who drinks it knows its taste. ||2||
Manmohan SinghAs is the sugary water made from sugar candy, only he who drinks it knows its relish.
Manmohan Singh (Punjabi)ਜਿਸ ਤਰ੍ਹਾਂ ਮਿਸਰੀ ਦਾ ਬਣਿਆ ਹੋਇਆ ਸ਼ਰਬਤ, ਕੇਵਲ ਓਹੀ ਇਸ ਦੇ ਸੁਆਦ ਨੂੰ ਜਾਣਦਾ ਹੈ, ਜੋ ਇਸ ਨੂੰ ਪਾਨ ਕਰਦਾ ਹੈ।
Fareedkot Teekaਜੈਸੇ (ਅਲਉਤੀ) ਮਿਸਰੀ ਕਾ (ਬਰੇਡਾ) ਸਰਬਤ ਭਇਆ ਹੈ, ਸੋ ਜਿਸ ਨੇ ਪੀਆ ਹੈ ਤਿਸ ਨੇ ਉਸ ਕੇ ਰਸ ਕੋ ਜਾਨਿਆਂ ਹੈ ਦੂਸਰਾ ਨਹੀਂ ਜਾਨ ਸਕਤਾ ॥੨॥
Prof. Sahib Singh(ਪਰ ਇਹ ਇਕ ਐਸਾ ਅਨੁਭਵ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ਼ ਮਾਣਿਆ ਹੀ ਜਾ ਸਕਦਾ ਹੈ) ਜਿਵੇਂ ਮਿਸਰੀ ਦਾ ਸ਼ਰਬਤ ਹੋਵੇ, ਉਸ ਦਾ ਆਨੰਦ ਉਸੇ ਮਨੁੱਖ ਨੇ ਜਾਣਿਆ ਹੈ ਜਿਸ ਨੇ (ਉਹ ਸ਼ਰਬਤ) ਪੀਤਾ ਹੈ ॥੨॥

ਪਦ ਅਰਥ ਅਲਉਤੀ = ਮਿਸਰੀ। ਬਰੇਡਾ = ਸ਼ਰਬਤ ॥੨॥

SikhNet (Spanish)Es como el jugo de la caña: sólo aquél que lo prueba, conoce su sabor. (2)

ਤੇਰੀ ਨਿਰਗੁਨ ਕਥਾ. ਕਾਇ ਸਿਉ ਕਹੀਐ; ਐਸਾ ਕੋਇ ਬਿਬੇਕੀ ॥

teree niragun kathaa. kaae siau kaheeai; aisaa koe bibekee |

Sant Singh KhalsaUnto whom should I speak Your speech, O Lord; it is beyond the three qualities. Is there anyone with such discerning wisdom?
Manmohan SinghTo whom shall I narrate Thy discourse, O Lord, which is beyond three qualities? Is there any such discriminating person.
Manmohan Singh (Punjabi)ਤੇਰੀ ਤਿੰਨਾਂ ਲੱਛਣਾ-ਰਹਿਤ ਕਥਾ ਵਾਰਤਾ ਕਿਸ ਨੂੰ ਦੱਸਾ ਹੇ ਪ੍ਰਭੂ! ਕੀ ਕੋਈ ਇਹੋ ਜਿਹਾ ਪਰਬੀਨ-ਪੁਰਸ਼ ਹੈ?
Fareedkot Teekaਹੇ ਭਾਈ! ਤੇਰੀ ਬੁਧੀ ਮੇਂ ਏਹ ਬਾਤ ਨਹੀਂ ਆਈ ਏਹੁ ਤੋ (ਗੁਨ) ਰਸ ਸੇ ਰਹਿਤ ਕਥਾ ਹੈ, ਭਾਵ ਰਸ ਸੇ ਰਹਤ ਅਲੂਣੀ ਸਿਲਾ ਹੈ ਕਿਸ ਨੂੰ ਐਸਾ ਉਪਦੇਸ ਸੁਣਾਈਏ।☬ਜੇ ਕਹੇ ਅਧਕਾਰੀ ਤੌ ਬਹੁਤ ਹੈਂ? ਤਿਸ ਪਰ ਕਹਤੇ ਹੈਂ:☬ਐਸਾ ਕੋਈ ਏਕ ਵਿਰਲਾ ਹੈ, ਜੋ (ਬਿਬ) ਦੋ ਜੋ ਹੈਂ ਜੀਵ ਈਸਰ ਤਿਨ ਕੀ ਏਕਤਾ ਕਾ ਅਧਕਾਰੀ ਹੋਵੇ॥☬ਜੇ ਕਹੇ ਅਧਕਾਰੀਓਂ ਕੇ ਭੇਦ ਕਰ ਬ੍ਰਿਤੀ ਕੀ ਏਕਾਗ੍ਰਤਾ ਮੇਂ ਭੀ ਭੇਦ ਹੋਵੇਗਾ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਪ੍ਰਭੂ!) ਤੇਰੇ ਉਸ ਸਰੂਪ ਦੀਆਂ ਗੱਲਾਂ ਕਿਸ ਨਾਲ ਕੀਤੀਆਂ ਜਾਣ ਜਿਸ (ਸਰੂਪ) ਵਰਗਾ ਕਿਤੇ ਕੁਝ ਹੈ ਹੀ ਨਹੀਂ? (ਕਿਉਂਕਿ ਇੱਕ ਤਾਂ) ਕੋਈ ਵਿਰਲਾ ਹੀ ਅਜਿਹਾ ਵਿਚਾਰਵਾਨ ਹੈ (ਜੋ ਤੇਰੀਆਂ ਅਜਿਹੀਆਂ ਗੱਲਾਂ ਸੁਣਨ ਦਾ ਚਾਹਵਾਨ ਹੋਵੇ, ਤੇ ਦੂਜੇ, ਇਹ ਅਨੰਦ ਮਾਣਿਆ ਹੀ ਜਾ ਸਕਦਾ ਹੈ, ਬਿਆਨ ਤੋਂ ਪਰੇ ਹੈ)

ਪਦ ਅਰਥ ਨਿਰਗੁਨ ਕਥਾ = ਉਸ ਸਰੂਪ (ਦੇ ਦੀਦਾਰ) ਦਾ ਬਿਆਨ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ; ਉਸ ਸਰੂਪ ਦਾ ਜ਼ਿਕਰ ਜਿਸ ਦੀ ਉਪਮਾ ਮਾਇਕ ਜਗਤ ਵਿਚੋਂ ਕਿਸੇ ਚੀਜ਼ ਨਾਲ ਦਿੱਤੀ ਨਾਹ ਜਾ ਸਕੇ। ਕਾਇ ਸਿਉ = ਕਿਸ ਬੰਦੇ ਨਾਲ? ਕੋਇ = ਕੋਈ ਵਿਰਲਾ। ਬਿਬੇਕੀ = ਵਿਚਾਰਵਾਨ।

SikhNet (Spanish)¿A quién podría recitar Tu Enseñanza, oh Señor Trascendente? ¿Quién hay tan sabio que le gustaría escuchar?

ਕਹੁ ਕਬੀਰ. ਜਿਨਿ ਦੀਆ ਪਲੀਤਾ; ਤਿਨਿ ਤੈਸੀ ਝਲ ਦੇਖੀ ॥੩॥੩॥੪੭॥

kahu kabeer. jin deea paleetaa; tin taisee jhal dekhee |3|3|47|

Sant Singh KhalsaSays Kabeer, as is the fuse which you apply, so is the flash you will see. ||3||3||47||
Manmohan SinghAs is the fuse of spiritual understanding that one applies so is the Diving flash, which he sees.
Manmohan Singh (Punjabi)ਜਿਹੋ ਜਿਹਾ ਰੂਹਾਨੀ ਗਿਆਤ ਦਾ ਪਲੀਤਾ ਬੰਦਾ ਲਾਉਂਦਾ ਹੈ, ਉਹੋ ਜਿਹੀ ਹੀ ਈਸ਼ਵਰੀ ਝਲਕ ਉਹ ਵੇਖ ਲੈਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਿਸ ਨੇ ਅਭਿਆਸ ਰੂਪੀ ਪਲੀਤਾ ਜੈਸਾ ਦੀਆ ਹੈ ਤਿਸ ਨੇ ਤੈਸੇ ਹੀ ਸੁਖ ਰੂਪ ਚਮਕ ਦੇਖੀ ਹੈ॥੩॥੩॥੪੭॥☬ਜੇ ਕਹੇ ਸਹਜ ਪਦ ਕਾ ਸ੍ਵਰੂਪ ਕੁਛੁ ਬਿਸਥਾਰ ਸੇ ਸੁਨਾਓਂ ਔਰ ਤਿਸ ਕੌ ਪ੍ਰਾਪਤੀ ਕਰਨੇ ਵਾਲੇ ਗੁਰੂ ਕਹਾਂ ਰਹਤੇ ਹੈਂ? ਤਿਸ ਪਰ ਕਹਤੇ ਹੈਂ:☬ਉੱਤ੍ਰ:
Prof. Sahib Singhਕਬੀਰ ਆਖਦਾ ਹੈ- ਜਿਸ ਨੇ (ਜਿਤਨਾ ਕੁ) ਪ੍ਰੇਮ ਦਾ ਪਲੀਤਾ ਲਾਇਆ ਹੈ ਉਸੇ ਨੇ ਹੀ ਉਤਨੀ ਕੁ ਉਸ ਦੀ ਝਲਕ ਵੇਖੀ ਹੈ ॥੩॥੩॥੪੭॥

ਪਦ ਅਰਥ ਜਿਨਿ = ਜਿਸ ਮਨੁੱਖ ਨੇ। ਪਲੀਤਾ = (ਪ੍ਰੇਮ ਦਾ) ਪਲੀਤਾ। ਤਿਨਿ = ਉਸੇ ਮਨੁੱਖ ਨੇ। ਝਲ = ਝਲਕ, ਚਮਤਕਾਰ ॥੩॥੩॥੪੭॥

* ਸ਼ਬਦ ਦਾ ਭਾਵ: ਜਦੋਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਦੀ ਸਮਝ ਵਿਚ ਤਬਦੀਲੀ ਆਉਂਦੀ ਹੈ, ਤਾਂ ਉਸ ਦਾ ਮਨ ਵਿਕਾਰਾਂ ਵਲੋਂ ਹਟਦਾ ਹੈ, ਤੇ ਸੁਰਤ ਪ੍ਰਭੂ ਦਾ ਸਿਫ਼ਤਿ-ਸਾਲਾਹ ਵਿਚ ਜੁੜਦੀ ਹੈ। ਜਿਉਂ ਜਿਉਂ ਪ੍ਰਭੂ ਦੀ ਯਾਦ ਤੇ ਪ੍ਰਭੂ ਦਾ ਪਿਆਰ ਹਿਰਦੇ ਵਿਚ ਵਧਦਾ ਹੈ, ਜੀਵਨ ਵਿਚ ਇਕ ਅਜੀਬ ਸਰੂਰ ਪੈਦਾ ਹੁੰਦਾ ਹੈ। ਪਰ ਉਹ ਸਰੂਰ ਬਿਆਨ ਨਹੀਂ ਹੋ ਸਕਦਾ।੪੭। * ਨੋਟ: 'ਰਹਾਉ' ਦੀ ਤੁਕ ਵਿਚ ਅਤੇ ਪਹਿਲੇ 'ਬੰਦ' ਵਿਚ 'ਮਨ' ਨੂੰ ਸੰਬੋਧਨ ਕੀਤਾ ਗਿਆ ਹੈ। * ਨੋਟ: ਸ਼ਬਦ ਦਾ ਮੁਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ। ਪਹਿਲੀ ਤੁਕ ਵਿਚ ਦਿੱਤੇ ਹੋਏ ਛੇ ਚੱਕ੍ਰਾਂ ਦੇ ਵਿੰਨ੍ਹਣ ਤੋਂ ਇਹ ਮਤਲਬ ਕਦੇ ਭੀ ਨਹੀਂ ਨਿਕਲ ਸਕਦਾ ਕਿ ਕਬੀਰ ਜੀ ਜੋਗ-ਸਮਾਧੀ ਦੀ ਪ੍ਰੋੜ੍ਹਤਾ ਕਰ ਰਹੇ ਹਨ। ਉਹ ਤਾਂ ਸਗੋਂ ਕਹਿ ਰਹੇ ਹਨ ਕਿ ਗੁਰੂ ਦੀ ਸ਼ਰਨ ਆ ਕੇ ਮਨ ਨੂੰ ਮਾਇਆ ਵਲੋਂ ਰੋਕਣ ਵਾਲੇ ਮਨੁੱਖ ਦੇ ਛੇ ਚੱਕ੍ਰ ਵਿੱਝ ਗਏ ਸਮਝੋ। ਨਰਮ ਜਿਹੇ ਲਫ਼ਜ਼ਾਂ ਵਿਚ ਕਹਿ ਦਿੱਤਾ ਹੈ ਕਿ ਇਹਨਾਂ ਛੇ ਚੱਕ੍ਰਾਂ ਨੂੰ ਵਿੰਨ੍ਹਣ ਦੀ ਲੋੜ ਹੀ ਨਹੀਂ ਹੈ।

SikhNet (Spanish)Dice Kabir, tal como sea la intensidad de luz que la mente de uno contenga, así será su iluminación.(3-3-47)
Answers quote the Granth verbatim with Ang citations. AI commentary is not Gurbani and not a religious ruling.