ਸੰਡਾ ਮਰਕਾ ਜਾਇ ਪੁਕਾਰੇ ॥ ਪੜੈ ਨਹੀ; ਹਮ ਹੀ ਪਚਿ ਹਾਰੇ ॥
sanddaa marakaa jaae pukaare | parrai nahee; ham hee pach haare |
Sant Singh KhalsaSanda and Marka went and complained to Harnaakhash, "Your son does not read his lessons. We are tired of trying to teach him.
Manmohan SinghSanda and Marka went and complained to Harnakhash: Thy son studies not, we are tired of him,
Manmohan Singh (Punjabi)ਸੰਡੇ ਤੇ ਮਰਕੇ ਨੇ ਜਾ ਕੇ ਹਰਨਾਖਸ਼ ਕੋਲ ਸ਼ਿਕਾਇਤ ਕੀਤੀ: ਤੇਰਾ ਪੁੱਤਰ ਪੜ੍ਹਦਾ ਨਹੀਂ, ਅਸੀਂ ਬਿਲਕੁਲ ਹੀ ਹਾਰਹੁਟ ਗਏ ਹਾਂ,
Fareedkot Teekaਸੰਡਾ ਔਰ ਅਮਰਕ ਦੋਨੋਂ ਹਰਨਾਖਸ ਕੇ ਆਗੇ ਜਾਇਕੇ ਪੁਕਾਰਨੇ ਲਗੇ॥ ਹੇ ਰਾਜਾ! ਪ੍ਰਹਿਲਾਦ ਤੋ ਪੜਤਾ ਨਹੀਂ ਹੈ ਹਮ ਬੁਹਤ ਖਪ ਕੇ ਹਾਰੇ ਹੈਂ॥☬ਜੇ ਕਹੇ ਕ੍ਯਾ ਪੜਤਾ ਹੈ? ਸੋ ਕਹਤੇ ਹੈਂ:
Prof. Sahib Singh(ਪ੍ਰਹਿਲਾਦ ਦੇ ਦੋਵੇਂ ਉਸਤਾਦ) ਸੰਡ ਅਤੇ ਅਮਰਕ ਨੇ (ਹਰਨਾਖਸ਼ ਕੋਲ) ਜਾ ਕੇ ਫ਼ਰਿਆਦ ਕੀਤੀ-ਅਸੀਂ ਖਪ ਲੱਥੇ ਹਾਂ, ਪ੍ਰਹਿਲਾਦ ਪੜ੍ਹਦਾ ਨਹੀਂ।ਪਦ ਅਰਥ ਸੰਡਾ ਮਰਕਾ = ਸੁਕ੍ਰਾਚਾਰਜ ਦੇ ਦੋ ਪੁੱਤਰ ਸੰਡ ਅਤੇ ਅਮਰਕ ਜੋ ਪ੍ਰਹਿਲਾਦ ਨੂੰ ਪੜ੍ਹਾਉਣ ਲਈ ਮੁਕਰਰ ਕੀਤੇ ਗਏ ਸਨ। ਪਚਿ ਹਾਰੇ = ਖਪ ਲੱਥੇ ਹਾਂ।
SikhNet (Spanish)Shand y Mark se presentaron ante el rey y le dijeron, ya estamos cansados de tu hijo, pues no lee para nada, sólo se la pasa recitando el Nombre de Dios y aplaude las manos para llevar el ritmo
ਰਾਮੁ ਕਹੈ. ਕਰ ਤਾਲ ਬਜਾਵੈ; ਚਟੀਆ ਸਭੈ ਬਿਗਾਰੇ ॥੧॥
raam kahai. kar taal bajaavai; chatteea sabhai bigaare |1|
Sant Singh KhalsaHe chants the Lord's Name, clapping his hands to keep the beat; he has spoiled all the other students. ||1||
Manmohan Singhhe utters the Lord's Name and claps his hands to keep tune and has spoiled all the pupils;
Manmohan Singh (Punjabi)ਉਹ ਸਾਈਂ ਦਾ ਨਾਮ ਉਚਾਰਦਾ ਹੈ ਅਤੇ ਸੁਰ ਤਾਲ ਅੰਦਰ ਆਪਣੇ ਹਥ ਵਜਾਉਂਦਾ ਹੈ ਤੇ ਉਸ ਨੇ ਸਾਰੇ ਵਿਦਿਆਰਥੀ ਵਿਗਾੜ ਛੱਡੇ ਹਨ;
Fareedkot Teekaਮੁਖ ਸੇ ਰਾਮ ਰਾਮ ਕਹਤਾ ਹੈ ਔਰ ਹਾਥੋਂ ਕਰ ਤਾਲ ਬਜਾਵਤਾ ਹੈ। ਔਰ ਚਾਟਸਾਲਾ ਦੇ ਲੜਕੇ ਭੀ ਸਭ ਉਸ ਨੇ ਬਿਗਾੜ ਦੀਏ ਹੈਂ ਅਰਥਾਤ ਅਪਣੀ ਬਾਣੀ ਸਿਖਾਵਤਾ ਹੈ॥
Prof. Sahib Singhਉਹ ਹੱਥਾਂ ਨਾਲ ਤਾਲ ਵਜਾਉਂਦਾ ਹੈ, ਤੇ ਰਾਮ ਨਾਮ ਗਾਉਂਦਾ ਹੈ, ਹੋਰ ਸਾਰੇ ਵਿੱਦਿਆਰਥੀ ਭੀ ਉਸ ਨੇ ਵਿਗਾੜ ਦਿੱਤੇ ਹਨ ॥੧॥ਪਦ ਅਰਥ ਕਰ = ਹੱਥਾਂ ਨਾਲ। ਚਟੀਆ = ਵਿੱਦਿਆਰਥੀ ॥੧॥
SikhNet (Spanish)y así hecha a perder a todos sus compañeros de estudio. (1)
ਰਾਮ ਨਾਮਾ; ਜਪਿਬੋ ਕਰੈ ॥
raam naamaa; japibo karai |
Sant Singh KhalsaHe chants the Lord's Name,
Manmohan Singhhe recites Lord's Name,
Manmohan Singh (Punjabi)ਉਹ ਪ੍ਰਭੂ ਦੇ ਨਾਮ ਨੂੰ ਜਪਦਾ ਹੈ,
Fareedkot Teekaਪ੍ਰਹਿਲਾਦ ਬਾਣੀ ਕਰ ਕੇ ਰਾਮ ਕੇ ਨਾਮ ਕੋ ਹੀ ਜਪਣਾ ਕਰਤਾ ਹੈ॥
Prof. Sahib Singh(ਪ੍ਰਹਿਲਾਦ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ,ਪਦ ਅਰਥ ਜਪਿਬੋ ਕਰੈ = ਸਦਾ ਜਪਦਾ ਰਹਿੰਦਾ ਹੈ।
SikhNet (Spanish)Él dedica su vida sólo a contemplar el Naam,
ਹਿਰਦੈ; ਹਰਿ ਜੀ ਕੋ ਸਿਮਰਨੁ ਧਰੈ ॥੧॥ ਰਹਾਉ ॥
hiradai; har jee ko simaran dharai |1| rahaau |
Sant Singh Khalsaand he has enshrined meditative remembrance of the Lord within his heart." ||1||Pause||
Manmohan Singhand within his mind he has enshrined the Sire Lord's meditation". Pause.
Manmohan Singh (Punjabi)ਅਤੇ ਆਪਣੇ ਮਨ ਵਿੱਚ ਉਸ ਨੇ ਮਹਾਰਾਜ ਮਾਲਕ ਦੀ ਬੰਦਗੀ ਨੂੰ ਟਿਕਾ ਲਿਆ ਹੈ।" ਠਹਿਰਾਉ।
Fareedkot Teekaਔਰ ਹਿਰਦੈ ਮੇਂ ਭੀ ਹਰੀ ਕੇ ਸਿਮਰਨ ਕੋ ਹੀ ਧਾਰਨ ਕਰਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਸਿਮਰਨ ਆਪਣੇ ਹਿਰਦੇ ਵਿਚ ਧਾਰਨ ਕਰੀ ਰੱਖਦਾ ਹੈ ॥੧॥ ਰਹਾਉ ॥
SikhNet (Spanish)el Nombre del Señor y su corazón solo habita en Él. (1-Pausa)
ਬਸੁਧਾ ਬਸਿ ਕੀਨੀ ਸਭ ਰਾਜੇ; ਬਿਨਤੀ ਕਰੈ ਪਟਰਾਨੀ ॥
basudhaa bas keenee sabh raaje; binatee karai pattaraanee |
Sant Singh Khalsa"Your father the king has conquered the whole world", said his mother the queen.
Manmohan SinghThe chief queen imploringly says to Prahlad, "The king has subjugated the whole earth,
Manmohan Singh (Punjabi)ਵਡੀ ਰਾਣੀ ਨਿਮ੍ਰਤਾ ਨਾਲ ਪ੍ਰਹਿਲਾਦ ਨੂੰ ਆਖਦੀ ਹੈ, "ਪਾਤਿਸ਼ਾਹ ਨੇ ਸਾਰੀ ਧਰਤੀ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ,
Fareedkot Teekaਜਬ ਇਹ ਬਾਤ ਸੁਨੀ ਤਬ ਮਾਤਾ ਪ੍ਰਹਿਲਾਦ ਕੋ ਸਮਝਾਵਤੀ ਹੈ: ਹੇ ਪੁਤ੍ਰ! ਤੇਰੇ ਪਿਤਾ ਰਾਜੇ ਨੇ ਸੰਪੂਰਣ ਪ੍ਰਿਥਵੀ ਅਪਣੇ ਬਸ ਕਰੀ ਹੂਈ ਹੈ, ਤਾਂ ਤੇ ਮੇਰਾ ਕਹਣਾ ਮਾਨ ਕੇ ਪਿਤਾ ਕਾ ਅਪਮਾਨ ਨਾ ਕਰੁ। ਇਸ ਪ੍ਰਕਾਰ ਹਰਨਾਖਸ਼ ਕੀ ਪਟਰਾਨੀ ਬੇਨਤੀ ਕਰਤੀ ਭਈ॥
Prof. Sahib Singh(ਪ੍ਰਹਿਲਾਦ ਦੀ ਮਾਂ) ਵੱਡੀ ਰਾਣੀ (ਪ੍ਰਹਿਲਾਦ ਅੱਗੇ) ਤਰਲੇ ਕਰਦੀ ਹੈ (ਤੇ ਸਮਝਾਉਂਦੀ ਹੈ ਕਿ ਤੇਰੇ ਪਿਤਾ) ਰਾਜੇ ਨੇ ਸਾਰੀ ਧਰਤੀ ਆਪਣੇ ਵੱਸ ਕੀਤੀ ਹੋਈ ਹੈ (ਉਸ ਦਾ ਹੁਕਮ ਨਾ ਮੋੜ),ਪਦ ਅਰਥ ਬਸੁਧਾ = ਧਰਤੀ। ਪਟਰਾਨੀ = ਵੱਡੀ ਰਾਣੀ (ਪ੍ਰਹਿਲਾਦ ਦੀ ਮਾਂ)।
SikhNet (Spanish)La Reina madre le dice a Prehlad, tu padre gobierna el mundo entero,
ਪੂਤੁ ਪ੍ਰਹਿਲਾਦੁ ਕਹਿਆ. ਨਹੀ ਮਾਨੈ; ਤਿਨਿ ਤਉ ਅਉਰੈ ਠਾਨੀ ॥੨॥
poot prahilaad kahiaa. nahee maanai; tin tau aaurai tthaanee |2|
Sant Singh Khalsa"O Prahlad my son, you do not obey him, so he has decided to deal with you in another way." ||2||
Manmohan Singhbut thou, O my son Prahlad, obey him not; thus he has made up his mind to deal with thee in another way".
Manmohan Singh (Punjabi)ਪਰ ਤੂੰ, ਹੇ ਮੇਰੇ ਪੁਤ੍ਰ-ਪ੍ਰਹਿਲਾਦ, ਉਸ ਦੇ ਆਖੇ ਨਹੀਂ ਲਗਦਾ; ਇਸ ਲਈ ਉਸ ਨੇ ਤੇਰੇ ਨਾਲ ਹੋਰ ਹੀ ਤਰ੍ਹਾਂ ਦਾ ਸਲੂਕ ਕਰਨ ਦਾ ਇਰਾਦਾ ਕੀਤਾ ਹੋਇਆ ਹੈ।"
Fareedkot Teekaਹੇ ਪੁਤ੍ਰ ਪ੍ਰਹਿਲਾਦ! ਤੂੰ ਉਸ ਕਾ ਕਹਿਨਾ ਨਹੀਂ ਮਾਨਤਾ ਹੈ ਤਿਸ ਨੇ ਤੋ ਔਰ ਹੀ ਠਾਨੀ ਹੈ ਅਰਥਾਤ ਮਾਰ ਦੇਣੇ ਕੀ ਸਲਾਹ ਕਰੀ ਹੈ॥੨॥
Prof. Sahib Singhਪਰ ਪੁੱਤਰ ਪ੍ਰਹਿਲਾਦ (ਮਾਂ ਦਾ) ਆਖਿਆ ਮੰਨਦਾ ਨਹੀਂ, ਉਸ ਨੇ ਤਾਂ ਕੋਈ ਹੋਰ ਗੱਲ ਮਨ ਵਿਚ ਪੱਕੀ ਕੀਤੀ ਹੋਈ ਹੈ ॥੨॥ਪਦ ਅਰਥ ਤਿਨਿ = ਉਸ (ਪ੍ਰਹਿਲਾਦ) ਨੇ। ਅਉਰੈ = ਕੋਈ ਹੋਰ ਗੱਲ ਹੀ। ਠਾਨੀ = ਮਨ ਵਿਚ ਪੱਕੀ ਕੀਤੀ ਹੋਈ ਹੈ ॥੨॥
SikhNet (Spanish)pero no lo obedeces y te dejas influenciar por el modo de pensar de otros. (2)
ਦੁਸਟ ਸਭਾ ਮਿਲਿ, ਮੰਤਰ ਉਪਾਇਆ; ਕਰਸਹ ਅਉਧ ਘਨੇਰੀ ॥
dusatt sabhaa mil, mantar upaaeaa; karasah aaudh ghaneree |
Sant Singh KhalsaThe council of villians met and resolved to send Prahlaad into the life hereafter.
Manmohan SinghThe council of the villains met and passed a resolution to make Prahlad's life longer.
Manmohan Singh (Punjabi)ਪਾਂਬਰਾਂ ਦੀ ਮੰਡਲੀ ਨੇ ਇਕੱਤਰ ਹੋ ਪ੍ਰਹਿਲਾਦ ਦੀ ਉਮਰ ਵਧੇਰੀ ਕਰ ਦੇਣ ਦਾ ਮਤਾ ਪਾਸ ਕਰ ਦਿੱਤਾ ਹੈ।
Fareedkot Teekaਦੁਸ਼ਟ ਸਭਾ ਨੇ ਮਿਲ ਕੇ ਇਹ ਮੰਤ੍ਰ ਉਤਪਿਤ ਕੀਆ ਹੈ ਕਿ ਪ੍ਰਹਿਲਾਦੁ ਕੀ ਆਯੂ (ਘਨੇਰੀ) ਹੀ ਕਰੇਂਗੇ ਅਰਥਾਤ ਮਾਰ ਦੇਵੇਂਗੇ॥☬ਜਬ ਪ੍ਰਹਿਲਾਦ ਨੇ ਕਿਸੀ ਕੀ ਸਿਖ੍ਯਾ ਨਾ ਮਾਨੀ ਤਬ ਹਰਨਾਖਸ਼ ਨੇ ਅਨੇਕ ਪ੍ਰਕਾਰ ਕੀ ਤਾੜਨਾ ਕੀਤੀ। ਸੋ ਕਹਤੇ ਹੈਂ:
Prof. Sahib Singhਦੁਸ਼ਟਾਂ ਦੀ ਜੁੰਡੀ ਨੇ ਰਲ ਕੇ ਸਲਾਹ ਕਰ ਲਈ-(ਜੇ ਪ੍ਰਹਿਲਾਦ ਨਹੀਂ ਮੰਨਦਾ ਤਾਂ) ਅਸੀਂ ਇਸ ਨੂੰ ਮਾਰ ਮੁਕਾਵਾਂਗੇ;ਪਦ ਅਰਥ ਮੰਤਰ ਉਪਾਇਆ = ਸਲਾਹ ਪਕਾ ਲਈ। ਕਰਸਹ = ਅਸੀਂ ਕਰ ਦਿਆਂਗੇ। ਕਰਸਹ...ਘਨੇਰੀ = ਉਮਰ ਮੁਕਾ ਦਿਆਂਗੇ, ਮਾਰ ਦਿਆਂਗੇ।
SikhNet (Spanish)La corte maligna resolvió conferirle el estado de vida eterna, pero aun siendo arrojado de la punta de la montaña hacia las aguas y el fuego,
ਗਿਰਿ ਤਰ. ਜਲ ਜੁਆਲਾ ਭੈ ਰਾਖਿਓ; ਰਾਜਾ ਰਾਮਿ ਮਾਇਆ ਫੇਰੀ ॥੩॥
gir tar. jal juaalaa bhai raakhio; raajaa raam maaeaa feree |3|
Sant Singh KhalsaPrahlaad was thrown off a mountain, into the water, and into a fire, but the Sovereign Lord God saved him, by changing the laws of nature. ||3||
Manmohan SinghGod, the King, transformed the natural laws for the sake of Prahlad, laws for the sake of Prahlad, and though thrown down a mountain and a tree, cast into water and fire, and subjected to death's dread, the Lord did save him.
Manmohan Singh (Punjabi)ਵਾਹਿਗੁਰੂ ਪਾਤਿਸ਼ਾਹ ਨੇ ਪ੍ਰਹਿਲਾਦ ਦੀ ਖਾਤਰ, ਕਾਨੂੰਨ ਕੁਦਰਤ ਬਦਲ ਦਿਤੇ ਅਤੇ ਬਾਵਜੂਦ ਪਹਾੜ ਤੇ ਦਰਖਤੋ ਹੇਠਾਂ ਸੁਟਣ, ਪਾਣੀ ਤੇ ਅੱਗ ਵਿੱਚ ਪਾਣ ਅਤੇ ਮੌਤ ਦਾ ਡਰ ਦਿਤੇ ਜਾਣ ਦੇ, ਸੁਆਮੀ ਨੇ ਉਸ ਦੀ ਰਖਿਆ ਕੀਤੀ।
Fareedkot Teeka(ਗਿਰਿਤਰ) ਪਰਬਤ ਸੇ ਨੀਚੇ ਗਿਰਾਉਣੇ ਔਰ ਜਲ ਮੇਂ ਡੋਬਣੇ ਔਰ ਅਗਨੀ ਆਦਿਕ ਮੇਂ ਜਲਾਉਣੇ ਕੇ ਭ੍ਯ ਸੇ ਪ੍ਰਹਿਲਾਦ ਕੋ ਬਚਾ ਲੀਆ। ਰਾਜਾ ਰਾਮ ਨੇ ਐਸੀ ਮਾਯਾ ਫੇਰੀ ਜੋ ਪ੍ਰਹਿਲਾਦ ਕੋ ਰੰਚਕ ਮਾਤ੍ਰ ਕਸ਼ਟ ਨਾ ਹੋਤਾ ਭ੍ਯਾ॥੩॥
Prof. Sahib Singhਪਰ ਜਗਤ ਦੇ ਮਾਲਕ ਪ੍ਰਭੂ ਨੇ ਆਪਣੀ ਮਾਇਆ ਦਾ ਸੁਭਾਉ ਹੀ ਬਦਲਾ ਦਿੱਤਾ, (ਪ੍ਰਭੂ ਨੇ ਪ੍ਰਹਿਲਾਦ ਨੂੰ) ਪਹਾੜ, ਰੁੱਖ, ਪਾਣੀ, ਅੱਗ (ਇਹਨਾਂ ਸਭਨਾਂ ਦੇ) ਡਰ ਤੋਂ ਬਚਾ ਲਿਆ ॥੩॥ਪਦ ਅਰਥ ਗਿਰਿ = ਪਹਾੜ। ਤਰ = ਰੁੱਖ। ਜੁਆਲਾ = ਅੱਗ। ਭੈ ਰਾਖਿਓ = ਡਰਾਂ ਤੋਂ ਬਚਾ ਲਿਆ। ਰਾਮਿ = ਰਾਮ ਨੇ। ਮਾਇਆ ਫੇਰੀ = ਮਾਇਆ ਦਾ ਸੁਭਾਉ ਉਲਟਾ ਦਿੱਤਾ ॥੩॥
SikhNet (Spanish)Dios lo salvó, transformando la naturaleza de los elementos. (3)
ਕਾਢਿ ਖੜਗੁ. ਕਾਲੁ ਭੈ ਕੋਪਿਓ; ਮੋਹਿ ਬਤਾਉ. ਜੁ ਤੁਹਿ ਰਾਖੈ ॥
kaadt kharrag. kaal bhai kopio; mohi bataau. ju tuhi raakhai |
Sant Singh KhalsaHarnaakhash thundered with rage and threatened to kill Prahlaad. "Tell me, who can save you?"
Manmohan SinghBurning with rage, Harnakhash drew his sword and threatened Prahlad with the fear of death and thundered, "Tell me, who can save thee?"
Manmohan Singh (Punjabi)ਗੁੱਸੇ ਨਾਲ ਲੋਹਾ ਲਾਖਾ ਹੈ, ਹਰਨਾਖਸ਼ ਨੇ ਆਪਦੀ ਤਲਵਾਰ ਖਿੱਚ ਲਈ ਅਤੇ ਪ੍ਰਹਿਲਾਦ ਨੂੰ ਮੌਤ ਦੇ ਡਰ ਦੀ ਧਮਕੀ ਦਿਤੀ ਅਤੇ ਗੱਜਿਆ, "ਮੈਨੂੰ ਦੱਸ ਤੈਨੂੰ ਕੌਣ ਬਚਾ ਸਕਦਾ ਹੈ?
Fareedkot Teekaਤਬ ਹਰਨਾਖਸ਼ ਆਪ ਤਲਵਾਰ ਕੋ ਨਿਕਾਲ ਕਰ ਕਾਲ ਕੇ ਸਮਾਨ ਭੈਦਾਇਕ ਕ੍ਰੋਧਤ ਹੂਆ ਔ ਕਹਿਣੇ ਲਗਾ: ਮੁਝ ਕੋ ਬਤਾਇ ਜੋ ਤੇਰਾ ਰਖਕ ਹੋਵੇ ਅਰਥਾਤ ਮਰਨੇ ਤੇ ਬਚਾਇ ਲੇਵੇ॥
Prof. Sahib Singh(ਹੁਣ ਅੰਦਰੋਂ) ਡਰਿਆ ਹੋਇਆ (ਪਰ ਬਾਹਰੋਂ) ਕ੍ਰੋਧਵਾਨ ਹੋ ਕੇ, ਮੌਤ-ਰੂਪ ਤਲਵਾਰ ਕੱਢ ਕੇ (ਬੋਲਿਆ-) ਮੈਨੂੰ ਦੱਸ ਜਿਹੜਾ ਤੈਨੂੰ (ਇਸ ਤਲਵਾਰ ਤੋਂ) ਬਚਾ ਸਕਦਾ ਹੈ।ਪਦ ਅਰਥ ਖੜਗੁ = ਤਲਵਾਰ। ਕਾਲੁ = ਮੌਤ। ਭੈ = (ਅੰਦਰੋਂ) ਡਰ ਨਾਲ। ਕੋਪਿਓ = ਗੁੱਸੇ ਵਿਚ ਆਇਆ। ਮੋਹਿ = ਮੈਨੂੰ। ਤੁਹਿ = ਤੈਨੂੰ।
SikhNet (Spanish)Con espada en mano, el Rey lo amenazó con quitarle la vida y le gritó, déjame ver ahora quien es el que te va a salvar.
ਪੀਤ ਪੀਤਾਂਬਰ ਤ੍ਰਿਭਵਣ ਧਣੀ; ਥੰਭ ਮਾਹਿ ਹਰਿ ਭਾਖੈ ॥੪॥
peet peetaanbar tribhavan dhanee; thanbh maeh har bhaakhai |4|
Sant Singh KhalsaPrahlaad answered, "The Lord, the Master of the three worlds, is contained even in this pillar to which I am tied." ||4||
Manmohan SinghPrahlad said, "Orpiment like yellow-robed God, the Master of the three world, is in the pillar to which I am tied".
Manmohan Singh (Punjabi)ਪ੍ਰਹਿਲਾਦ ਨੇ ਆਖਿਆ, "ਹੜਤਾਲ ਵਰਗੇ ਪੀਲੇ ਬਸਤਰਾਂ ਵਾਲਾ ਤਿੰਨਾਂ ਜਹਾਨਾ ਦਾ ਮਾਲਕ ਵਾਹਿਗੁਰੂ ਥੰਮ੍ਹ ਵਿੱਚ ਹੈ, ਜਿਸ ਨਾਲ ਮੈਂ ਬੰਨ੍ਹਿਆ ਹੋਇਆ ਹਾਂ।
Fareedkot Teeka(ਪੀਤ) ਪ੍ਰੀਤੀ ਕਰ ਕੇ ਪੀਲੇ ਪੀਤਾਂਬਰੋਂ ਕੇ ਧਾਰਨੇ ਵਾਲਾ ਤ੍ਰਿਲੋਕੀ ਕਾ ਸ੍ਵਾਮੀ ਜੋ ਹਰੀ ਹੈ, ਸੋ ਥੰਭ ਮੈ ਭੀ ਹੈ। ਐਸੇ ਪ੍ਰਹਿਲਾਦ ਨੇ ਕਹਾ। ਤਬ ਹਰਨਾਖਸ਼ ਨੇ ਕ੍ਰੋਧ ਕਰ ਕੇ ਥੰਭ ਮੁਸ਼ਟਕਾ ਪ੍ਰਹਾਰ ਕੀਆ॥੪॥☬ਤਬ ਤਹਾਂ ਤੇ ਨਰਸਿੰਘ ਰੂਪ ਹੋ ਕਰ ਨਿਕਸੇ ਔਰ ਹਰਨਾਖਸ਼ ਕਾ ਉਦਰ ਨਖੋਂ ਕਰ ਫਾੜ ਦੀਆ। ਸੋ ਕਹਤੇ ਹੈਂ:
Prof. Sahib Singh(ਅੱਗੋਂ) ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ ਪ੍ਰਭੂ, ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਥੰਮ੍ਹ ਵਿਚ ਬੋਲਦਾ ਹੈ ॥੪॥ਪਦ ਅਰਥ ਪੀਤਾਂਬਰ = ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ, ਪ੍ਰਭੂ। ਤ੍ਰਿਭਵਣ ਧਣੀ = ਤਿੰਨਾਂ ਭਵਨਾਂ ਦਾ ਮਾਲਕ, ਪਰਮਾਤਮਾ। ਭਾਖੈ = ਬੋਲਦਾ ਹੈ ॥੪॥
SikhNet (Spanish)Y Prehlad respondió, mi Señor de la Túnica Amarilla, el Maestro de los tres mundos, está aún en el pilar en donde estoy atado. (4)
ਹਰਨਾਖਸੁ ਜਿਨਿ ਨਖਹ ਬਿਦਾਰਿਓ; ਸੁਰਿ ਨਰ ਕੀਏ ਸਨਾਥਾ ॥
haranaakhas jin nakhah bidaario; sur nar kee sanaathaa |
Sant Singh KhalsaThe Lord who tore Harnaakhash apart with His nails proclaimed Himself the Lord of gods and men.
Manmohan SinghHe, who tore Harnakhash with His nails, proclaimed himself the Lord of gods and men.
Manmohan Singh (Punjabi)ਜਿਸ ਨੇ ਹਰਨਾਖਸ਼ ਨੂੰ ਆਪਣੇ ਨੋਹਾਂ ਨਾਲ ਪਾੜ ਸੁਟਿਆ ਸੀ ਉਸ ਨੇ ਆਪਣੇ ਆਪ ਨੂੰ ਦੇਵਤਿਆਂ ਤੇ ਮਨੁੱਖ ਦਾ ਸੁਆਮੀ ਪਰਗਟ ਕੀਤਾ ਸੀ।
Fareedkot Teekaਜਿਸ ਨੇ ਹਰਨਾਖਸ਼ ਕੋ ਨਖੋਂ ਕਰ ਕੇ ਬਿਦਾਰਨ ਕੀਆ ਥਾ ਔਰ ਸਭ (ਸੁਰ) ਦੇਵਤੇ ਅਰ (ਨਰ) ਪੁਰਸ਼ ਸਨਾਥ ਕੀਏ ਥੇ॥
Prof. Sahib Singhਜਿਸ ਪ੍ਰਭੂ ਨੇ ਹਰਨਾਖ਼ਸ਼ ਨੂੰ ਨਹੁੰਆਂ ਨਾਲ ਚੀਰ ਦਿੱਤਾ, ਦੇਵਤਿਆਂ ਤੇ ਮਨੁੱਖਾਂ ਨੂੰ ਢਾਰਸ ਦਿੱਤੀ,ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਨਖਹ = ਨਹੁੰਆਂ ਨਾਲ। ਬਿਦਾਰਿਓ = ਚੀਰ ਦਿੱਤਾ। ਸਨਾਥਾ = ਸ-ਨਾਥ, ਖਸਮ ਵਾਲੇ।
SikhNet (Spanish)Dios apareció y a Harnakashyap lo hizo pedazos con Sus Garras y así se proclamó Dios de hombres y dioses.
ਕਹਿ ਨਾਮਦੇਉ. ਹਮ ਨਰਹਰਿ ਧਿਆਵਹ ਰਾਮੁ; ਅਭੈ ਪਦ ਦਾਤਾ ॥੫॥੩॥੯॥
keh naamadeo. ham narahar dhiaavah raam; abhai pad daataa |5|3|9|
Sant Singh KhalsaSays Naam Dayv, I meditate on the Lord, the Man-lion, the Giver of fearless dignity. ||5||3||9||
Manmohan SinghSays Nam Dev, I meditate on that Lord, the Man-lion, who is the Giver of fearless dignity
Manmohan Singh (Punjabi)ਨਾਮਦੇਵ ਜੀ ਆਖਦੇ ਹਨ, ਮੈਂ ਉਸ ਮਨੁੱਸ਼-ਸ਼ੇਰ ਸੁਆਮੀ ਦਾ ਸਿਮਰਨ ਕਰਦਾ ਹਾਂ, ਜੋ ਡਰ-ਰਹਿਤ ਮਰਤਬੇ ਦਾ ਦੇਣ ਵਾਲਾ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਹਮ ਤਿਸ ਨਰਸਿੰਘ ਰੂਪ ਰਾਮ ਕੋ ਧਿਆਵਤੇ ਹੈਂ। ਵਹੁ ਕੈਸਾ ਹੈ? (ਅਭੈ ਪਦ) ਮੁਕਤੀ ਕਾ ਦਾਤਾ ਹੈ॥੫॥੩॥੯॥☬ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਕੋ ਸੁਨਾਵਤੇ ਹੈਂ: ਸਲੇਮ ਸਾਹ ਬਾਦਸਾਹ ਕੀ ਪ੍ਯਾਰੀ ਗਊ ਮਰ ਗਈ ਥੀ। ਕਾਜੀਓਂ ਕੇ ਕੈਹਣੇ ਸੇ ਨਾਮਦੇਵ ਕੋ ਪਰੀਖ੍ਯਾ ਵਾਸਤੇ ਬੁਲਾਯਾ ਔਰ ਕਹਾ: ਯਾ ਤੋ ਗਊ ਜੀਵਾਇ ਦੇਹ ਨਹੀਂ ਤੋ ਕਲਮਾ ਪੜੁ ਜਾਂ ਮਰਣਾ ਪ੍ਰਵਾਣ ਕਰੁ।
Prof. Sahib Singhਨਾਮਦੇਵ ਆਖਦਾ ਹੈ ਕਿ ਮੈਂ ਭੀ ਉਸੇ ਪ੍ਰਭੂ ਨੂੰ ਸਿਮਰਦਾ ਹਾਂ; ਪ੍ਰਭੂ ਹੀ ਨਿਰਭੈਤਾ ਦਾ ਦਰਜਾ ਬਖ਼ਸ਼ਣ ਵਾਲਾ ਹੈ ॥੫॥੩॥੯॥ਪਦ ਅਰਥ ਨਰਹਰਿ = ਪਰਮਾਤਮਾ। ਅਭੈ ਪਦ ਦਾਤਾ = ਨਿਡਰਤਾ ਦਾ ਦਰਜਾ ਦੇਣ ਵਾਲਾ ॥੫॥੩॥੯॥
* ਸ਼ਬਦ ਦਾ ਭਾਵ: ਸਿਮਰਨ ਦੀ ਮਹਿਮਾ-ਦੁਨੀਆ ਦਾ ਕੋਈ ਡਰ ਪੋਹ ਨਹੀਂ ਸਕਦਾ। * ਨੋਟ: ਇਸ ਸ਼ਬਦ ਨੂੰ ਇਸੇ ਹੀ ਰਾਗ ਵਿਚ ਦਿੱਤੇ ਹੋਏ ਗੁਰੂ ਅਮਰਦਾਸ ਜੀ ਦੇ ਸ਼ਬਦ (ਪੰਨਾ ੧੧੩੩) ਨਾਲ ਰਲਾ ਕੇ ਪੜ੍ਹੋ: ਭੈਰਉ ਮਹਲਾ ੩ ॥ ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥ ਦੂਜੈ ਭਾਇ ਫਾਥੇ ਜਮ ਜਾਲਾ ॥ ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ ॥ ਹਰਿ ਸੁਖਦਾਤਾ ਮੇਰੈ ਨਾਲਾ ॥੧॥ ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥ ਸਾਸਨਾ ਤੇ ਬਾਲਕੁ ਗਮੁ ਨ ਕਰੈ ॥੧॥ ਰਹਾਉ ॥ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥ ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥ ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥ ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥੨॥ ਸੰਡਾ ਮਰਕਾ ਸਭਿ ਜਾਇ ਪੁਕਾਰੇ ॥ ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥ ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥ ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥੩॥ ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥ ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥ ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ਹ੍ਹ ਉਪਾੜਿ ॥ ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥੪॥ ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ ॥ ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥ ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥ ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥ ਜਿਸ ਮਨੁੱਖ ਨੇ ਭਗਤ ਪ੍ਰਹਿਲਾਦ ਦੀ ਸਾਖੀ ਕਦੇ ਸੁਣੀ ਨਾ ਹੋਵੇ, ਉਸ ਨੂੰ ਨਾਮਦੇਵ ਜੀ ਦਾ ਸ਼ਬਦ ਪੜ੍ਹ ਕੇ ਅਸਲ ਸਾਖੀ ਸਮਝਣ ਲਈ ਕਈ ਗੱਲਾਂ ਪੁੱ
SikhNet (Spanish)Dice Namdev, también yo habito en ese Hombre-León, pues Él me bendice con el Estado en donde no existe ni el miedo ni el temor. (5-3-9)