ਸੁਲਤਾਨੁ ਪੂਛੈ; ਸੁਨੁ ਬੇ ਨਾਮਾ ॥
sulataan poochhai; sun be naamaa | Ang 1165
Sant Singh KhalsaThe Sultan said, "Listen, Naam Dayv:
Manmohan SinghThe emperor said: "Hear thou, O Nama,
Manmohan Singh (Punjabi)ਬਾਦਸ਼ਾਹ ਨੇ ਆਖਿਆ: "ਤੂੰ ਸੁਣ ਓਇ ਨਾਮਿਆ!
Fareedkot Teekaਬਾਦਸਾਹ ਗਰਬ ਸਹਿਤ ਪੂਛਤਾ ਹੈ: ਰੇ ਨਾਮਦੇਵ! ਸੁਨਾ ਹੈ ਕਿ ਤੁਮ ਨੇ ਬ੍ਰਹਮਣ ਜਿਵਾਯਾ ਹੈ। ਨਾਮਦੇਵ ਜੀ ਨੇ ਕਹਾ: ਰਾਮ ਨੇ ਜੀਵਾਯਾ ਹੈ॥
Prof. Sahib Singh(ਮੁਹੰਮਦ-ਬਿਨ-ਤੁਗ਼ਲਕ) ਬਾਦਸ਼ਾਹ ਪੁੱਛਦਾ ਹੈ-ਹੇ ਨਾਮੇ! ਸੁਣ,ਪਦ ਅਰਥ ਬੇ-ਹੇ!
SikhNet (Spanish)El Rey me dijo, escucha Namdev,
ਦੇਖਉ; ਰਾਮ ਤੁਮੑਾਰੇ ਕਾਮਾ ॥੧॥
dekhau; raam tumaare kaamaa |1| Ang 1165
Sant Singh Khalsalet me see the actions of your Lord." ||1||
Manmohan Singhlet me see the doings of thy Lord".
Manmohan Singh (Punjabi)ਵੇਖਦਾ ਹਾਂ, ਮੈਂ ਤੇਰੇ ਪ੍ਰਭੂ ਦੇ ਕੰਮ।"
Fareedkot Teekaਅਬ ਤੁਮਰੇ ਰਾਮ ਕਾ ਕਾਮ ਮੈਂ ਭੀ ਦੇਖੋਂਗਾ॥੧॥
Prof. Sahib Singhਮੈਂ ਤੇਰੇ ਰਾਮ ਦੇ ਕੰਮ ਵੇਖਣੇ ਚਾਹੁੰਦਾ ਹਾਂ ॥੧॥ਪਦ ਅਰਥ ਦੇਖਉ = ਮੈਂ ਵੇਖਾਂ, ਮੈਂ ਵੇਖਣੇ ਚਾਹੁੰਦਾ ਹਾਂ ॥੧॥
SikhNet (Spanish)déjame ver de dónde y cómo es tu Dios. (1)
ਨਾਮਾ; ਸੁਲਤਾਨੇ ਬਾਧਿਲਾ ॥
naamaa; sulataane baadhilaa | Ang 1165
Sant Singh KhalsaThe Sultan arrested Naam Dayv,
Manmohan SinghThe emperor had Nama arrested, and said:
Manmohan Singh (Punjabi)ਬਾਦਸ਼ਾਹ ਨੇ ਨਾਮੇ ਨੂੰ ਪਕੜ ਲਿਆ ਅਤੇ ਆਖਿਆ:
Fareedkot Teekaਨਾਮਾ ਬਾਦਸ਼ਾਹ ਨੇ (ਬਾਧਿਲਾ) ਬਾਂਧਿ ਕਰ ਮੰਗਾਇ ਲੀਆ॥
Prof. Sahib Singhਬਾਦਸ਼ਾਹ ਨੇ ਮੈਨੂੰ (ਨਾਮੇ ਨੂੰ) ਬੰਨ੍ਹ ਲਿਆ,ਪਦ ਅਰਥ ਸੁਲਤਾਨੇ = ਸੁਲਤਾਨ ਨੇ। ਬਾਧਿਆ = ਬੰਨ੍ਹ ਲਿਆ।
SikhNet (Spanish)Y así el Rey me amarró gritándome,
ਦੇਖਉ; ਤੇਰਾ ਹਰਿ ਬੀਠੁਲਾ ॥੧॥ ਰਹਾਉ ॥
dekhau; teraa har beetthulaa |1| rahaau | Ang 1165
Sant Singh Khalsaand said, "Let me see your Beloved Lord." ||1||Pause||
Manmohan Singh (Punjabi)ਵੇਖਦਾ ਹਾਂ, ਮੈਂ ਤੇਰੇ ਪਿਆਰੇ ਵਾਹਿਗੁਰੂ ਨੂੰ! ਠਹਿਰਾਉ। let me see thy Beloved God. Pause.
Fareedkot Teekaਕਹਣੇ ਲਗਾ ਅਰ ਦੇਖੋਂਗਾ, ਤੇਰਾ ਹਰੀ ਬੀਠਲਾ ਕੈਸੇ ਤੇਰੇ ਕੋ ਬਚਾਵਤਾ ਹੈ॥੧॥ ਰਹਾਉ ॥
Prof. Sahib Singh(ਤੇ ਆਖਣ ਲੱਗਾ-) ਮੈਂ ਤੇਰਾ ਹਰੀ, ਤੇਰਾ ਬੀਠਲੁ, ਵੇਖਣਾ ਚਾਹੁੰਦਾ ਹਾਂ ॥੧॥ ਰਹਾਉ ॥ਪਦ ਅਰਥ ਬੀਠੁਲਾ = ਮਾਇਆ ਤੋਂ ਰਹਿਤ, ਪ੍ਰਭੂ ॥੧॥ ਰਹਾਉ ॥
SikhNet (Spanish)déjame ver si tu Dios viene a tu rescate. (1-Pausa)
ਬਿਸਮਿਲਿ ਗਊ; ਦੇਹੁ ਜੀਵਾਇ ॥
bisamil gaoo; dehu jeevaae | Ang 1165
Sant Singh Khalsa"Bring this dead cow back to life.
Manmohan SinghRestore to life of this slaughtered cow,
Manmohan Singh (Punjabi)ਇਸ ਜ਼ਿਬ੍ਹਾ ਕੀਤੀ ਹੋਈ ਗਾਂ ਨੂੰ ਜੀਉਂਦੀ ਕਰ ਦੇ,
Fareedkot Teeka(ਬਿਸਮਿਲਿ) ਮਰੀ ਹੂਈ ਗਊ ਹਮਾਰੀ ਜਿਵਾਇ ਦੇਹੁ॥
Prof. Sahib Singh(ਮੇਰੀ ਇਹ) ਮੋਈ ਹੋਈ ਗਾਂ ਜਿਵਾਲ ਦੇਹ,ਪਦ ਅਰਥ ਬਿਸਮਿਲਿ = ਮੋਈ ਹੋਈ।
SikhNet (Spanish)O resucitas la vaca muerta que está frente a ti,
ਨਾਤਰੁ; ਗਰਦਨਿ ਮਾਰਉ ਠਾਂਇ ॥੨॥
naatar; garadan maarau tthaane |2| Ang 1165
Sant Singh KhalsaOtherwise, I shall cut off your head here and now." ||2||
Manmohan Singhotherwise I shall strike off thy head on this very spot".
Manmohan Singh (Punjabi)ਨਹੀਂ ਤਾਂ ਏਸੇ ਥਾਂ ਤੇ ਤੇਰਾ ਸਿਰ ਲਾਹ ਸੁਟਾਂਗਾ।"
Fareedkot Teekaਨਹੀਂ ਤੋ ਇਸੀ ਜਗਾ ਗਰਦਨ ਕਾਟ ਕੇ ਮਾਰ ਦੇਵੋਂਗਾ॥੨॥☬ਤਿਸ ਕਾ ਉੱਤ੍ਰ ਦੇਤੇ ਹੈਂ:
Prof. Sahib Singhਨਹੀਂ ਤਾਂ ਤੈਨੂੰ ਭੀ ਇੱਥੇ ਹੀ (ਹੁਣੇ ਹੀ) ਮਾਰ ਦਿਆਂਗਾ ॥੨॥ਪਦ ਅਰਥ ਨਾਤਰ = ਨਹੀਂ ਤਾਂ। ਠਾਂਇ = ਇਸੇ ਥਾਂ, ਹੁਣੇ ਹੀ ॥੨॥
SikhNet (Spanish)o te mando ejecutar ahora mismo. (2)
ਬਾਦਿਸਾਹ; ਐਸੀ ਕਿਉ ਹੋਇ ॥
baadisaah; aisee kiau hoe | Ang 1165
Sant Singh KhalsaNaam Dayv answered, "O king, how can this happen?
Manmohan SinghReplied Nama: "O king, how can it happen,
Manmohan Singh (Punjabi)ਨਾਮੇ ਨੇ ਉਤਰ ਦਿੱਤਾ: "ਹੈ ਪਾਤਿਸ਼ਾਹ ਇੰਜ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਹੇ ਬਾਦਸ਼ਾਹ! ਐਸੀ ਬਾਤ ਕਿਉਂ ਕਰ ਹੋ॥
Prof. Sahib Singh(ਮੈਂ ਆਖਿਆ-) ਬਾਦਸ਼ਾਹ! ਅਜਿਹੀ ਗੱਲ ਕਿਵੇਂ ਹੋ ਸਕਦੀ ਹੈ?ਪਦ ਅਰਥ ਬਾਦਿਸਾਹ = ਹੇ ਬਾਦਸ਼ਾਹ!
SikhNet (Spanish)Y dije, oh Rey, esto no sucede así,
ਬਿਸਮਿਲਿ ਕੀਆ; ਨ ਜੀਵੈ ਕੋਇ ॥੩॥
bisamil keea; na jeevai koe |3| Ang 1165
Sant Singh KhalsaNo one can bring the dead back to life. ||3||
Manmohan Singhcan any one reanimate the slaughtered one?
Manmohan Singh (Punjabi)ਕੋਈ ਜਣਾ ਜਿਬ੍ਹਾ ਕੀਤੇ ਹੋਏ ਨੂੰ ਸੁਰਜੀਤ ਨਹੀਂ ਕਰ ਸਕਦਾ?
Fareedkot Teekaਸਕਤੀ ਹੈ ਖੁਦਾ ਕਾ (ਬਿਸਮਿਲਿ ਕੀਆ) ਮਾਰਾ ਹੂਆ ਕੋਈ ਜੀਵਤਾ ਨਹੀਂ ਹੈ॥੩॥☬ਪ੍ਰਸ਼ਨ: ਤੁਮਨੇ ਤੋ ਜੀਵਾਵਣਾ ਹੋਗਾ:
Prof. Sahib Singhਕਦੇ ਕੋਈ ਮੋਇਆ ਹੋਇਆ ਮੁੜ ਨਹੀਂ ਜੀਵਿਆ ॥੩॥
SikhNet (Spanish)el que muere ya no vuelve a la vida. (3)
ਮੇਰਾ ਕੀਆ; ਕਛੂ. ਨ ਹੋਇ ॥
meraa keea; kachhoo. na hoe | Ang 1165
Sant Singh KhalsaI cannot do anything by my own actions.
Manmohan SinghBy my doing, nothing can be done.
Manmohan Singh (Punjabi)ਮੇਰੇ ਕਰਨ ਦੁਆਰਾ ਕੁਝ ਭੀ ਨਹੀਂ ਹੋ ਸਕਦਾ।
Fareedkot Teekaਉੱਤ੍ਰ: ਮੇਰਾ ਕੀਆ ਹੂਆ ਕਛੁ ਨਹੀਂ ਹੋਤਾ, ਭਾਵ ਯਹਿ ਕੇ ਗਊ ਕਾ ਜੀਵਾਵਣਾ ਯਾ ਮੁਸਲਮਾਨ ਹੋਣਾ ਹਮਾਰੇ ਹਾਥ ਮੇਂ ਨਹੀਂ ਹੈ॥
Prof. Sahib Singh(ਤੇ ਇਕ ਹੋਰ ਗੱਲ ਭੀ ਹੈ) ਮੇਰਾ ਕੀਤਾ ਕੁਝ ਨਹੀਂ ਹੋ ਸਕਦਾ।
SikhNet (Spanish)Entonces uno no puede hacer nada ya,
ਕਰਿ ਹੈ ਰਾਮੁ; ਹੋਇ ਹੈ ਸੋਇ ॥੪॥
kar hai raam; hoe hai soe |4| Ang 1165
Sant Singh KhalsaWhatever the Lord does, that alone happens." ||4||
Manmohan SinghWhatever the Lord does, that alone takes place".
Manmohan Singh (Punjabi)ਜਿਹੜਾ ਕੁਛ ਪ੍ਰਭੂ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।"
Fareedkot Teekaਜੋ ਰਾਮ ਕਰੇਗਾ ਸੋ ਹੋਵੇਗਾ॥੪॥☬ਗੁਰੂ ਜੀ ਕਹਤੇ ਹੈਂ: ਜਬ ਇਹ ਉਤ੍ਰ ਨਾਮਦੇਵ ਨੇ ਕਹਾ:
Prof. Sahib Singhਉਹੀ ਕੁਝ ਹੁੰਦਾ ਹੈ ਜੋ ਪਰਮਾਤਮਾ ਕਰਦਾ ਹੈ ॥੪॥
SikhNet (Spanish)pues lo que sea que viene, viene de Dios. (4)
ਬਾਦਿਸਾਹੁ ਚੜੑਿਓ ਅਹੰਕਾਰਿ ॥
baadisaahu charrao ahankaar | Ang 1165
Sant Singh KhalsaThe arrogant king was enraged at this reply.
Manmohan SinghThe king flew into pride.
Manmohan Singh (Punjabi)ਪਾਤਿਸ਼ਾਹ ਹੰਕਾਰ ਵਿੱਚ ਆ ਗਿਆ।
Fareedkot Teekaਤਬ ਬਾਦਸ਼ਾਹ ਕੋ ਬਡਾ ਹੰਕਾਰ ਚੜ ਗ੍ਯਾ॥
Prof. Sahib Singhਬਾਦਸ਼ਾਹ (ਇਹ ਉੱਤਰ ਸੁਣ ਕੇ) ਅਹੰਕਾਰ ਵਿਚ ਆਇਆ,ਪਦ ਅਰਥ ਅਹੰਕਾਰਿ = ਅਹੰਕਾਰ ਵਿਚ।
SikhNet (Spanish)El Rey se enfureció con la respuesta
ਗਜ ਹਸਤੀ; ਦੀਨੋ ਚਮਕਾਰਿ ॥੫॥
gaj hasatee; deeno chamakaar |5| Ang 1165
Sant Singh KhalsaHe incited an elephant to attack. ||5||
Manmohan SinghHe infuriated a huge elephant.
Manmohan Singh (Punjabi)ਉਸ ਨੇ ਇਕ ਵਡੇ ਹਾਥੀ ਨੂੰ ਅੱਗ-ਬਗੌਲਾ ਕਰ ਦਿਤਾ।
Fareedkot Teekaਗਜ ਕੇ ਖੂੰਨੀ ਹਸਤੀ ਕੋ ਚਮਕਾਇ ਦੀਆ॥੫॥
Prof. Sahib Singhਉਸ ਨੇ (ਮੇਰੇ ਉੱਤੇ) ਇਕ ਵੱਡਾ ਹਾਥੀ ਚਮਕਾ ਕੇ ਚਾੜ੍ਹ ਦਿੱਤਾ ॥੫॥ਪਦ ਅਰਥ ਚਮਕਾਰਿ ਦੀਨੋ = ਪ੍ਰੇਰ ਦਿੱਤਾ, ਉਕਸਾਇਆ ॥੫॥
SikhNet (Spanish)e hizo la seña para que el elefante pasara por encima de mí. (5)
ਰੁਦਨੁ ਕਰੈ; ਨਾਮੇ ਕੀ ਮਾਇ ॥
rudan karai; naame kee maae | Ang 1165
Sant Singh KhalsaNaam Dayv's mother began to cry,
Manmohan SinghNama's mother began to wail and she said:
Manmohan Singh (Punjabi)ਨਾਮੇ ਦੀ ਮਾਤਾ ਰੋਣ ਲਗ ਗਈ ਅਤੇ ਉਸ ਨੇ ਆਖਿਆ,
Fareedkot Teekaਤਬ ਹਾਥੀ ਆਗੇ ਪੁਤ੍ਰ ਕੋ ਪੜਾ ਹੂਆ ਦੇਖ ਕਰ ਕੇ ਨਾਮਦੇਵ ਕੀ ਮਾਤਾ ਬ੍ਰਿਲਾਪ ਕਰ ਕੇ ਕਹਿਨੇ ਲਗੀ:
Prof. Sahib Singh(ਮੇਰੀ) ਨਾਮੇ ਦੀ ਮਾਂ ਰੋਣ ਲੱਗ ਪਈ,
SikhNet (Spanish)La madre de Namdev, llorando le dijo,
ਛੋਡਿ ਰਾਮੁ; ਕੀ ਨ. ਭਜਹਿ ਖੁਦਾਇ ॥੬॥
chhodd raam; kee na. bhajeh khudaae |6| Ang 1165
Sant Singh KhalsaAnd she said, "Why don't you abandon your Lord Raam, and worship his Lord Allah?" ||6||
Manmohan Singhwhy not you recite the God of Muslims and abandon the God of Hindus?
Manmohan Singh (Punjabi)ਤੂੰ ਹਿੰਦੂਆ ਦੇ ਰਾਮ ਨੂੰ ਛੱਡ ਕੇ ਮੁਸਲਮਾਨਾਂ ਦੇ ਖੁਦਾ ਦਾ ਉਚਾਰਨ ਕਿਉਂ ਨਹੀਂ ਕਰਦਾ?
Fareedkot Teekaਹੇ ਪੁਤ੍ਰ! ਤੂੰ ਰਾਮ ਕੋ ਛੋਡ ਕਰ ਕੇ ਖੁਦਾਇ ਕੋ ਕਿਸ ਵਾਸਤੇ ਨਹੀਂ ਭਜਤਾ, ਜੀਵਤਾ ਤੋ ਰਹੇਂਗਾ? ॥੬॥☬ਨਾਮਦੇਵ ਜੀ ਮਾਤਾ ਪ੍ਰਤੀ ਕਹਤੇ ਹੈਂ:
Prof. Sahib Singh(ਤੇ ਆਖਣ ਲੱਗੀ-ਹੇ ਬੱਚਾ!) ਤੂੰ ਰਾਮ ਛੱਡ ਕੇ ਖ਼ੁਦਾ ਖ਼ੁਦਾ ਕਿਉਂ ਨਹੀਂ ਆਖਣ ਲੱਗ ਪੈਂਦਾ? ॥੬॥ਪਦ ਅਰਥ ਕੀ ਨ = ਕਿਉਂ ਨਹੀਂ? ॥੬॥
SikhNet (Spanish)¿por qué no abandonas tu Ram y alabas a Aláh? (6)
ਨ ਹਉ ਤੇਰਾ ਪੂੰਗੜਾ; ਨ ਤੂ ਮੇਰੀ ਮਾਇ ॥
n hau teraa poongarraa; na too meree maae | Ang 1165
Sant Singh KhalsaNaam Dayv answered, "I am not your son, and you are not my mother.
Manmohan SinghNama replied: "I am not thy son, and you are not my mother,
Manmohan Singh (Punjabi)ਨਾਮੇ ਨੇ ਉਤਰ ਦਿਤਾ: "ਮੈਂ ਤੇਰਾ ਪੁਤ ਨਹੀਂ, ਨਾਂ ਹੀ ਤੂੰ ਮੇਰੀ ਮਾਤਾ ਹੈ;
Fareedkot Teekaਨਾ ਮੈਂ ਤੇਰਾ (ਪੂੰਗੜਾ) ਪੁਤ੍ਰ ਹਾਂ ਔਰ ਨਾ ਤੂੰ ਮੇਰੀ ਮਾਤਾ ਹੈਂ, ਕਿਉਂ ਜੋ ਸ੍ਵੈ ਧਰਮ ਤ੍ਯਾਗਣੇ ਕਾ ਉਪਦੇਸ ਕਰਤੀ ਹੈਂ॥
Prof. Sahib Singh(ਮੈਂ ਉੱਤਰ ਦਿੱਤਾ-) ਨਾ ਮੈਂ ਤੇਰਾ ਪੁੱਤਰ ਹਾਂ, ਨਾ ਤੂੰ ਮੇਰੀ ਮਾਂ ਹੈਂ;ਪਦ ਅਰਥ ਪੂੰਗੜਾ = ਬੱਚਾ।
SikhNet (Spanish)Y le respondí, no soy tu hijo, ni tú eres mi madre,
ਪਿੰਡੁ ਪੜੈ; ਤਉ ਹਰਿ ਗੁਨ ਗਾਇ ॥੭॥
pindd parrai; tau har gun gaae |7| Ang 1165
Sant Singh KhalsaEven if my body dies, I will still sing the Glorious Praises of the Lord." ||7||
Manmohan SinghI would sing the Lord's praise, even if my body perishes".
Manmohan Singh (Punjabi)ਭਾਵੇਂ ਮੇਰੀ ਦੇਹਿ ਭੀ ਨਸ਼ਟ ਹੋ ਜਾਵੇ, ਤਾਂ ਭੀ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਰਹਾਗਾ।"
Fareedkot Teekaਜੇ ਮੇਰਾ ਸਰੀਰ ਭੀ ਨਸਟ ਹੋ ਜਾਵੈ ਤਾਂ ਵੀ ਹਰੀ ਕੇ ਗੁਣਾਂ ਕੋ ਗਾਵਤਾ ਰਹੂੰਗਾ, ਭਾਵ ਧਰਮ ਨਹੀਂ ਛੋਡੂੰਗਾ॥੭॥
Prof. Sahib Singhਜੇ ਮੇਰਾ ਸਰੀਰ ਭੀ ਨਾਸ ਹੋ ਜਾਏ, ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ ॥੭॥ਪਦ ਅਰਥ ਪਿੰਡੁ ਪੜੈ = ਜੇ ਸਰੀਰ ਭੀ ਨਾਸ ਹੋ ਜਾਏ ॥੭॥
SikhNet (Spanish)pues aun si mi cuerpo lo destruyen, no dejaré de contemplar a mi Dios. (7)
ਕਰੈ ਗਜਿੰਦੁ; ਸੁੰਡ ਕੀ ਚੋਟ ॥
karai gajind; sundd kee chott | Ang 1165
Sant Singh KhalsaThe elephant attacked him with his trunk,
Manmohan SinghThe elephant struck him a blow with his trunk,
Manmohan Singh (Punjabi)ਹਾਥੀ ਉਸ ਨੂੰ ਆਪਣੀ ਸੁੰਡ ਨਾਲ ਸੱਟ ਮਾਰਦਾ ਸੀ,
Fareedkot Teekaਹਾਥੀ ਸੁੰਡ ਕੀ ਚੋਟ ਕਰਤਾ ਹੈ॥
Prof. Sahib Singhਹਾਥੀ ਆਪਣੀ ਸੁੰਡ ਦੀ ਚੋਟ ਕਰਦਾ ਹੈ,ਪਦ ਅਰਥ ਗਜਿੰਦੁ = ਹਾਥੀ, ਵੱਡਾ ਹਾਥੀ।
SikhNet (Spanish)El elefante torció su tronco como haciéndome un saludo y así fui salvado,
ਨਾਮਾ ਉਬਰੈ; ਹਰਿ ਕੀ ਓਟ ॥੮॥
naamaa ubarai; har kee ott |8| Ang 1165
Sant Singh Khalsabut Naam Dayv was saved, protected by the Lord. ||8||
Manmohan Singhbut Nama was saved through the Lord's protection.
Manmohan Singh (Punjabi)ਪ੍ਰੰਤੂ ਪ੍ਰਭੂ ਦੀ ਪਨਾਹ ਰਾਹੀਂ ਨਾਮਾ ਬਚ ਗਿਆ।
Fareedkot Teekaਨਾਮਦੇਵ ਹਰੀ ਕੀ ਓਟ ਮੇਂ (ਉਬਰੈ) ਬਚ ਜਾਤਾ ਹੈ॥੮॥
Prof. Sahib Singhਪਰ ਨਾਮਾ ਬਚ ਨਿਕਲਦਾ ਹੈ; ਨਾਮੇ ਨੂੰ ਪਰਮਾਤਮਾ ਦਾ ਆਸਰਾ ਹੈ ॥੮॥ਪਦ ਅਰਥ ਉਬਰੈ = ਬਚ ਗਿਆ ॥੮॥
SikhNet (Spanish)apoyándome en el Santuario de Dios. (8)
ਕਾਜੀ ਮੁਲਾਂ. ਕਰਹਿ ਸਲਾਮੁ ॥
kaajee mulaan. kareh salaam | Ang 1165
Sant Singh KhalsaThe king said, "The Qazis and the Mullahs bow down to me,
Manmohan SinghThe King said: "The Qazis and Mullas make obeisance unto me,
Manmohan Singh (Punjabi)ਬਾਦਸ਼ਾਹ ਨੇ ਆਖਿਆ: "ਕਾਜ਼ੀ ਅਤੇ ਮੁੱਲਾ ਮੈਨੂੰ ਬੰਦਨਾ ਕਰਦੇ ਹਨ,
Fareedkot Teekaਬਾਦਸਾਹ ਕਹਤਾ ਹੈ: ਕਾਜੀ ਅਰ ਮੁਲਾਂ ਮੇਰੇ ਕੋ ਸਲਾਮ ਕਰਤੇ ਹੈਂ॥
Prof. Sahib Singh(ਬਾਦਸ਼ਾਹ ਸੋਚਦਾ ਹੈ-) ਮੈਨੂੰ (ਮੇਰੇ ਮਜ਼ਹਬ ਦੇ ਆਗੂ) ਕਾਜ਼ੀ ਤੇ ਮੌਲਵੀ ਤਾਂ ਸਲਾਮ ਕਰਦੇ ਹਨ,
SikhNet (Spanish)El Rey dijo, ante mí los Quazis y los Mulhas me saludan con todo respeto,
ਇਨਿ ਹਿੰਦੂ; ਮੇਰਾ ਮਲਿਆ ਮਾਨੁ ॥੯॥
ein hindoo; meraa maliaa maan |9| Ang 1165
Sant Singh Khalsabut this Hindu has trampled my honor." ||9||
Manmohan Singhbut this Hindu has trampled my honour".
Manmohan Singh (Punjabi)ਪ੍ਰੰਤੂ ਇਸ ਹਿੰਦੂ ਨੇ ਮੇਰੀ ਇੱਜ਼ਤ ਆਬਰੂ ਲਤਾੜ ਛੱਡੀ ਹੈ।"
Fareedkot Teekaਪਰੰਤੂ ਇਸ ਹਿੰਦੂ ਨੇ ਮੇਰਾ ਮਾਨੁ ਮਰਦਨ ਕਰ ਦੀਆ ਹੈ, ਕਿਉਂਕਿ ਮੇਰਾ ਕਹਾ ਨਹੀਂ ਮਾਨਾ॥੯॥
Prof. Sahib Singhਪਰ ਇਸ ਹਿੰਦੂ ਨੇ ਮੇਰਾ ਮਾਣ ਤੋੜ ਦਿੱਤਾ ਹੈ ॥੯॥ਪਦ ਅਰਥ ਇਨਿ = ਇਸ ਨੇ। ਮਲਿਆ = ਤੋੜ ਦਿੱਤਾ ਹੈ ॥੯॥
SikhNet (Spanish)pero éste hindú me ha humillado enfrente de todos. (9)
ਬਾਦਿਸਾਹ ਬੇਨਤੀ ਸੁਨੇਹੁ ॥
baadisaah benatee sunehu | Ang 1165
Sant Singh KhalsaThe people pleaded with the king, "Hear our prayer, O king.
Manmohan SinghThe Hindus said: "O king! Please listen to our plea,
Manmohan Singh (Punjabi)ਹਿੰਦੂਆਂ ਨੇ ਆਖਿਆ: "ਹੇ ਪਾਤਿਸ਼ਾਹ! ਤੂੰ ਸਾਡੀ ਪ੍ਰਾਰਥਨਾ ਸੁਣ,
Fareedkot Teekaਸਹਿਰ ਕੇ ਹਿੰਦੂ ਲੋਗ ਕਹਨੇ ਲਗੇ ਸੁਨੋ: ਹੇ ਬਾਦਸਾਹ ਜੀ! ॥
Prof. Sahib Singh(ਹਿੰਦੂ ਲੋਕ ਰਲ ਕੇ ਆਏ, ਤੇ ਆਖਣ ਲੱਗੇ,) ਹੇ ਬਾਦਸ਼ਾਹ! ਅਸਾਡੀ ਅਰਜ਼ ਸੁਣ,
SikhNet (Spanish)La gente acudió al rey diciéndole, oh rey, escucha nuestra súplica, oh rey
ਨਾਮੇ ਸਰ ਭਰਿ; ਸੋਨਾ ਲੇਹੁ ॥੧੦॥
naame sar bhar; sonaa lehu |10| Ang 1166
Sant Singh KhalsaHere, take Naam Dayvs weight in gold, and release him." ||10||
Manmohan Singhand take gold from us equivalent to Nama's weight and release him".
Manmohan Singh (Punjabi)ਨਾਮੇ ਦੇ ਭਾਰ ਦਾ ਤੂੰ ਸੋਨਾ ਲੈ ਲੈ, ਅਤੇ ਇਸ ਨੂੰ ਛਡ ਦੇ।"
Fareedkot Teekaਨਾਮਦੇਵ ਕੇ (ਸਰ) ਬਰਾਬਰ ਸੋਨਾ (ਭਰਿ) ਤੋਲ ਕੇ ਲੇ ਲੇਵੋ ਪਰ ਇਸ ਕੋ ਛੋਡ ਦੇਵੋ॥੧੦॥
Prof. Sahib Singhਨਾਮਦੇਵ ਨਾਲ ਸਾਵਾਂ ਤੋਲ ਕੇ ਸੋਨਾ ਲੈ ਲੈ (ਤੇ ਇਸ ਨੂੰ ਛੱਡ ਦੇ) ॥੧੦॥ਪਦ ਅਰਥ ਸਰ ਭਰਿ = ਤੋਲ ਬਰਾਬਰ ॥੧੦॥
SikhNet (Spanish)y acepta su peso en el oro que traemos a cambio de la vida de Namdev y déjalo en libertad. (10)
ਮਾਲੁ ਲੇਉ; ਤਉ ਦੋਜਕਿ ਪਰਉ ॥
maal leo; tau dojak prau | Ang 1166
Sant Singh KhalsaThe king replied, "If I take the gold, then I will be consigned to hell,
Manmohan SinghSaid the king: "If I take wealth, then I shall fall into hell.
Manmohan Singh (Punjabi)ਬਾਦਸ਼ਾਹ ਨੇ ਆਖਿਆ: "ਜੇਕਰ ਮੈਂ ਦੌਲਤਾਂ ਲੈ ਲਵਾਂ ਤਾਂ ਮੈਂ ਨਰਕ ਵਿੱਚ ਪਵਾਂਗਾ।
Fareedkot Teekaਲੋਕੋਂ ਪ੍ਰਤੀ ਬਾਦਸ਼ਾਹ ਕਹਿਤਾ ਹੈ: ਜੇਕਰ ਮੈਂ ਧਨ ਲੇ ਲੇਵੋਂ ਤੋ (ਦੋਜਕ) ਨਰਕ ਮੇਂ ਪੜਤਾ ਹੂੰ॥
Prof. Sahib Singh(ਉਸ ਨੇ ਉੱਤਰ ਦਿੱਤਾ) ਜੇ ਮੈਂ ਵੱਢੀ ਲਵਾਂ ਤਾਂ ਦੋਜ਼ਕ ਵਿਚ ਪੈਂਦਾ ਹਾਂ,ਪਦ ਅਰਥ ਮਾਲੁ = ਵੱਢੀ ਦਾ ਧਨ।
SikhNet (Spanish)El Rey replicó, si acepto ese dinero recibiré directamente el peor castigo para mi Alma,
ਦੀਨੁ ਛੋਡਿ; ਦੁਨੀਆ ਕਉ ਭਰਉ ॥੧੧॥
deen chhodd; duneea kau bhrau |11| Ang 1166
Sant Singh Khalsaby forsaking my faith and gathering worldly wealth." ||11||
Manmohan SinghShould I amass worldly wealth by abandoning my religion?"
Manmohan Singh (Punjabi)ਆਪਣੇ ਧਰਮ ਨੂੰ ਤਿਆਗ ਕੇ ਕੀ ਮੈਂ ਸੰਸਾਰੀ ਮਾਲ-ਮੱਤਾ ਇਕੱਤਰ ਕਰਾਂ?"
Fareedkot Teekaਅਪਣਾ (ਦੀਨ) ਧਰਮ ਛੋਡ ਕਰ (ਦੁਨੀਆ) ਮਾਯਾ ਕੋ ਭਰਾਂ ਅਰਥਾਤ ਲੇ ਲੇਵੋਂ॥੧੧॥
Prof. Sahib Singh(ਕਿਉਂਕਿ ਇਸ ਤਰ੍ਹਾਂ ਤਾਂ) ਮੈਂ ਮਜ਼ਹਬ ਛੱਡ ਕੇ ਦੌਲਤ ਇਕੱਠੀ ਕਰਦਾ ਹਾਂ ॥੧੧॥ਪਦ ਅਰਥ ਭਰਉ = ਇਕੱਠੀ ਕਰਾਂ ॥੧੧॥
SikhNet (Spanish)abandonando mi religión y aceptando sólo las recompensas mundanas. (11)
ਪਾਵਹੁ ਬੇੜੀ. ਹਾਥਹੁ ਤਾਲ ॥
paavahu berree. haathahu taal | Ang 1166
Sant Singh KhalsaWith his feet in chains, Naam Dayv kept the beat with his hands,
Manmohan SinghWith fetters on His feet, by beating tune with his hands,
Manmohan Singh (Punjabi)ਪੈਰੀ ਬੇਡੀਆਂ ਲੱਗੀਆਂ ਹੋਈਆਂ ਸਮੇਤ, ਹੱਥਾਂ ਨਾਲ ਸੁਰਤਾਲ ਮੇਲ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮਦੇਵ ਜੀ ਕੇ ਪੈਰੋਂ ਮੇਂ ਤੋ ਬੇੜੀ ਪੜੀ ਹੂਈ ਹੈਂ ਔਰ ਹਾਥੋਂ ਸੇ ਤਾਲ ਬਜਾਤਾ ਹੈ ਵਾ ਹਾਥ ਮੇਂ ਛੈਣੇ ਹੈਂ॥
Prof. Sahib Singhਨਾਮਦੇਵ ਦੇ ਪੈਰਾਂ ਵਿਚ ਬੇੜੀਆਂ ਹਨ,ਪਦ ਅਰਥ ਪਾਵਹੁ = ਪੈਰਾਂ ਵਿਚ। ਹਾਥਹੁ = ਹੱਥਾਂ ਨਾਲ।
SikhNet (Spanish)Sus pies estaban amarrados pero Namdev aplaudió sus manos
ਨਾਮਾ ਗਾਵੈ. ਗੁਨ ਗੋਪਾਲ ॥੧੨॥
naamaa gaavai. gun gopaal |12| Ang 1166
Sant Singh Khalsasinging the Praises of the Lord. ||12||
Manmohan SinghNama sang the praise of the Lord.
Manmohan Singh (Punjabi)ਨਾਮਾ ਆਪਦੇ ਪ੍ਰੰਭੂ ਦਾ ਜੱਸ ਗਾਉਂਦਾ ਸੀ।
Fareedkot Teekaਨਾਮਦੇਉ ਗੋਪਾਲ ਕੇ ਗੁਣੋਂ ਕੋ ਗਾਵਤਾ ਥਾ॥੧੨॥☬ਫਰ ਬਾਦਸ਼ਾਹ ਨੇ ਕਹਾ: ਹਰੀ ਨਾਮ ਕੋ ਛੋਡ ਕਰ ਕਲਮਾ ਪੜੁ। ਤਿਸ ਪਰ ਨਾਮਦੇਵ ਜੀ ਕਹਤੇ ਹੈਂ:
Prof. Sahib Singhਪਰ ਫਿਰ ਭੀ ਉਹ ਹੱਥਾਂ ਨਾਲ ਤਾਲ ਦੇ ਦੇ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ ॥੧੨॥
SikhNet (Spanish)con Dicha y cantó su Alabanza a Dios. (12)
ਗੰਗ ਜਮੁਨ; ਜਉ ਉਲਟੀ ਬਹੈ ॥
gang jamun; jau ulattee bahai | Ang 1166
Sant Singh Khalsa"Even if the Ganges and the Jamunaa rivers flow backwards,
Manmohan SinghSaid Nam Dev: "Even if the Ganges and the Jamna start flowing backwards,
Manmohan Singh (Punjabi)ਨਾਮਦੇਵ ਨੇ ਆਖਿਆ:"ਜੇਕਰ ਗੰਗਾ ਅਤੇ ਜਮਨਾ ਪਿਛੇਲ ਪਾਸੇ ਨੂੰ ਵਗਣ ਲਗ ਜਾਣ,
Fareedkot Teekaਜੇਕਰ ਗੰਗ ਔ ਜਮਨਾ ਏਹ ਨਦੀਆਂ ਉਲਟੀਆਂ ਹੋ ਕਰ ਚਲਨੇ ਲਗ ਜਾਵੇਂ॥
Prof. Sahib Singhਜੇ ਗੰਗਾ ਤੇ ਜਮਨਾ ਉਲਟੀਆਂ ਭੀ ਵਗਣ ਲੱਗ ਪੈਣ,
SikhNet (Spanish)Diciendo, aún si el Ganges y el Yamuna cambiaran su curso,
ਤਉ ਨਾਮਾ. ਹਰਿ ਕਰਤਾ ਰਹੈ ॥੧੩॥
tau naamaa. har karataa rahai |13| Ang 1166
Sant Singh KhalsaI will still continue singing the Praises of the Lord." ||13||
Manmohan Singheven then, I Nama, shall continue uttering the God's Name". (N.B. Nama was given three hours to re-animate the cow, otherwise he was to suffer death).
Manmohan Singh (Punjabi)ਤਾਂ ਭੀ, ਮੈ ਨਾਮਾ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਰਹਾਗਾਂ।" (ਨੋਟ-ਨਾਮੇ ਨੂੰ ਗਾਂ ਸੁਰਜੀਤ ਕਰਨ ਲਈ ਕੇਵਲ ਤਿੰਨ ਘੰਟੇ ਦਿਤੇ ਗਏ ਸਨ)।
Fareedkot Teekaਤੌ ਭੀ ਨਾਮਾ ਤੋ ਹਰੀ ਨਾਮੁ ਜਪੁ ਹੀ ਕਰਤਾ ਰਹੇਗਾ॥੧੩॥
Prof. Sahib Singhਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ (ਤੇ ਦਬਾਉ ਵਿਚ ਆ ਕੇ ਖ਼ੁਦਾ ਖ਼ੁਦਾ ਨਹੀਂ ਆਖੇਗਾ) ॥੧੩॥
SikhNet (Spanish)seguiría yo cantando siempre el Nombre de Ram. (13)
ਸਾਤ ਘੜੀ; ਜਬ ਬੀਤੀ ਸੁਣੀ ॥
saat gharree; jab beetee sunee | Ang 1166
Sant Singh KhalsaThree hours passed,
Manmohan SinghWhen it was heard that a time of the seven Gharis had elapsed,
Manmohan Singh (Punjabi)ਜਦ ਸੱਤ ਘੜੀਆਂ ਲੰਘੀਆਂ ਹੋਈਆਂ ਸੁਣੀਆਂ ਗਹੀਆਂ,
Fareedkot Teekaਨਾਮਦੇਵ ਕੇ ਕਤਲ ਕਰਨੇ ਕਾ ਆਠ ਘੜੀ ਦਿਨ ਚੜੇ ਕਾ ਸੰਕੇਤ ਥਾ। ਤਬ ਸਾਤ ਘੜੀ ਬੀਤ ਗਈ ਅਰ ਨਾਮਦੇਵ ਜੀ ਨੇ ਘੜਿਆਲ ਦੀ ਅਵਾਜ ਸੁਨੀ ਤਬ ਬੀਚਾਰ ਕਰਤਾ ਹੈ॥
Prof. Sahib Singh(ਬਾਦਸ਼ਾਹ ਨੇ ਗਾਂ ਜਿਵਾਲਣ ਲਈ ਇਕ ਪਹਿਰ ਮੁਹਲਤ ਦਿੱਤੀ ਹੋਈ ਸੀ) ਜਦੋਂ (ਘੜਿਆਲ ਤੇ) ਸੱਤ ਘੜੀਆਂ ਗੁਜ਼ਰੀਆਂ ਸੁਣੀਆਂ,
SikhNet (Spanish)Siete cuartos del día transcurrieron
ਅਜਹੁ. ਨ ਆਇਓ; ਤ੍ਰਿਭਵਣ ਧਣੀ ॥੧੪॥
ajahu. na aaeo; tribhavan dhanee |14| Ang 1166
Sant Singh Khalsaand even then, the Lord of the three worlds had not come. ||14||
Manmohan Singheven by then, the Lord of the three worlds had not arrived. (N.B. A. Ghari is equal to 24 minutes).
Manmohan Singh (Punjabi)ਉਦੋਂ ਤਾਂਈ ਭੀ ਤਿਨਾਂ ਜਹਾਨਾਂ ਦਾ ਸੁਆਮੀ ਨਹੀਂ ਸੀ ਪੁੱਜਾ। (ਨੋਟ-ਇਕ ਘੜੀ 24 ਮਿੰਟਾਂ ਦੇ ਬਰਾਬਰ ਹੁੰਦੀ ਹੈ)।
Fareedkot Teekaਕਿ ਅਬ ਤਕ (ਤ੍ਰਿਭਵਨ ਧਣੀ) ਤ੍ਰਿਲੋਕੀ ਕਾ ਮਾਲਕੁ ਬਿਸਨੂੰ ਨਹੀਂ ਆਇਆ॥੧੪॥
Prof. Sahib Singhਤਾਂ (ਮੈਂ ਨਾਮੇ ਨੇ ਸੋਚਿਆ ਕਿ) ਅਜੇ ਤਕ ਭੀ ਤ੍ਰਿਲੋਕੀ ਦਾ ਮਾਲਕ ਪ੍ਰਭੂ ਨਹੀਂ ਆਇਆ ॥੧੪॥ਪਦ ਅਰਥ ਤ੍ਰਿਭਵਣ ਧਨੀ = ਤ੍ਰਿਲੋਕੀ ਦਾ ਮਾਲਕ ਪ੍ਰਭੂ ॥੧੪॥
SikhNet (Spanish)y el Maestro de los tres mundos no apareció. (14)
ਪਾਖੰਤਣ; ਬਾਜ ਬਜਾਇਲਾ ॥
paakhantan; baaj bajaaeilaa | Ang 1166
Sant Singh KhalsaPlaying on the instrument of the feathered wings,
Manmohan SinghPlaying upon the instrument of wings,
Manmohan Singh (Punjabi)ਖੰਭਾਂ ਦਾ ਵਾਜਾ ਵਜਾਉਂਦਾ ਹੋਇਆ,
Fareedkot Teekaਤਿਸ ਸਮੇਂ ਚਿਤਵਣੇ ਸਾਰ ਹੀ ਗਰੜ ਕੇ ਪੰਖੋਂ ਕਾ ਬਾਜਾ ਬਜਤੇ ਹੂਏ; ਵਾ ਜਬ ਘੜਿਆਲੀਏ ਨੇ (ਪਾਖੰਤਣ) ਪਹਿਰ ਬੀਤੇ ਕਾ ਬਾਜਾ ਬਜਾ ਲੀਆ॥
Prof. Sahib Singh(ਬੱਸ! ਉਸੇ ਵੇਲੇ) ਖੰਭਾਂ ਦੇ ਫੜਕਣ ਦਾ ਖੜਾਕ ਆਇਆ,ਪਦ ਅਰਥ ਪਾਖੰਤਣ = ਖੰਭ। ਬਾਜ = ਵਾਜਾ। ਬਜਾਇਲਾ = ਵਜਾਇਆ।
SikhNet (Spanish)Y mira, aquí viene Gobind, sentado en un Garura
ਗਰੁੜ ਚੜੑੇ ਗੋਬਿੰਦ ਆਇਲਾ ॥੧੫॥
garurr charrae gobind aaeilaa |15| Ang 1166
Sant Singh Khalsathe Lord of the Universe came, mounted on the eagle garura. ||15||
Manmohan Singhand mounted on an eagle the world-Lord came.
Manmohan Singh (Punjabi)ਅਤੇ ਨੀਲਕੰਠ ਤੇ ਸਵਾਰ ਹੋ, ਸੰਸਾਰ ਦਾ ਸੁਆਮੀ ਆ ਗਿਆ।
Fareedkot Teekaਤਬ ਗਰੜ ਪਰ ਸਵਾਰ ਹੋ ਕਰ ਗੋਬਿੰਦ ਆਵਤਾ ਭਇਆ॥੧੫॥
Prof. Sahib Singhਵਿਸ਼ਨੂੰ ਭਗਵਾਨ ਗਰੁੜ ਤੇ ਚੜ੍ਹ ਕੇ ਆ ਗਿਆ ॥੧੫॥ਪਦ ਅਰਥ ਆਇਲਾ = ਆਇਆ ॥੧੫॥
SikhNet (Spanish)y tocando un instrumento hecho de plumas. (15)
ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥
apane bhagat par kee pratipaal | Ang 1166
Sant Singh KhalsaHe cherished His devotee,
Manmohan SinghGod, the Cherisher of the world, took compassion on His saint,
Manmohan Singh (Punjabi)ਜਗਤ ਦੇ ਪਾਲਣਹਾਰ ਵਾਹਿਗੁਰੂ ਨੇ ਆਪਣੇ ਸਾਧੂ ਉਤੇ ਰਹਿਮਤ ਕੀਤੀ,
Fareedkot Teekaਅਪਨੇ ਭਗਤਿ ਪਰ ਪ੍ਰਤਿਪਾਲਾ ਕੀ ਦ੍ਰਿਸ਼ਟਿ ਕਰੀ॥
Prof. Sahib Singhਉਹਨਾਂ ਆਪਣੇ ਭਗਤ ਦੀ ਰੱਖਿਆ ਕਰ ਲਈ,ਪਦ ਅਰਥ ਪਰਿ = ਉੱਤੇ ।
SikhNet (Spanish)Y así Dios salvó a Sus Devotos y mira,
ਗਰੁੜ ਚੜੑੇ ਆਏ ਗੋਪਾਲ ॥੧੬॥
garurr charrae aae gopaal |16| Ang 1166
Sant Singh Khalsaand the Lord came, mounted on the eagle garura. ||16||
Manmohan Singhand came mounted on an eagle.
Manmohan Singh (Punjabi)ਅਤੇ ਨੀਲਕੰਠ ਤੇ ਸਵਾਰ ਹੋ ਕੇ ਆ ਗਿਆ ਹੈ।
Fareedkot Teekaਤਾਂਹੀ ਤੇ ਗਰੜ ਪਰ ਸਵਾਰ ਹੋ ਕਰ ਗੋਪਾਲ ਜੀ ਆਵਤੇ ਭਏ॥੧੬॥
Prof. Sahib Singhਪ੍ਰਭੂ ਜੀ ਗਰੁੜ ਤੇ ਚੜ੍ਹ ਕੇ ਆ ਗਏ ॥੧੬॥
SikhNet (Spanish)ahora el Señor apareció sentado en un Garura. (16)
ਕਹਹਿ ਤ; ਧਰਣਿ ਇਕੋਡੀ ਕਰਉ ॥
kaheh ta; dharan ikoddee krau | Ang 1166
Sant Singh KhalsaThe Lord said to him, "If you wish, I shall turn the earth sideways.
Manmohan SinghUttered the Lord: "If you request, I will turn the earth on its side,
Manmohan Singh (Punjabi)ਪ੍ਰਭੂ ਨੇ ਫੁਰਮਾਇਆ: "ਜੇਕਰ ਤੂੰ ਆਖੇ, ਮੈਂ ਧਰਤੀ ਨੂੰ ਟੇਢੀ ਕਰ ਦਿਆਂ,
Fareedkot Teekaਨਾਮਦੇਵ ਕੋ ਕਹਤੇ ਹੈਂ: ਜੇਕਰ ਕਹੇ ਤਾਂ ਇਸ ਕੇ ਘਰ ਕੀ ਧਰਤੀ (ਇਕੋਡੀ) ਟੇਡੀ ਕਰ ਦੇਊਂ॥
Prof. Sahib Singh(ਗੋਪਾਲ ਨੇ ਆਖਿਆ-ਹੇ ਨਾਮਦੇਵ!) ਜੇ ਤੂੰ ਆਖੇਂ ਤਾਂ ਮੈਂ ਧਰਤੀ ਟੇਢੀ ਕਰ ਦਿਆਂ,ਪਦ ਅਰਥ ਕਹਹਿ = ਜੇ ਤੂੰ ਆਖੇਂ। ਇਕੋਡੀ = ਟੇਢੀ, ਪੁੱਠੀ।
SikhNet (Spanish)Y a gran voz dijo, si me lo pides, oh Devoto,
ਕਹਹਿ ਤ; ਲੇ ਕਰਿ ਊਪਰਿ ਧਰਉ ॥੧੭॥
kaheh ta; le kar aoopar dhrau |17| Ang 1166
Sant Singh KhalsaIf you wish, I shall turn it upside down. ||17||
Manmohan Singhand upon your request, I may place it upside down.
Manmohan Singh (Punjabi)ਜੇ ਤੂੰ ਆਖੇ ਤਾਂ ਮੇ ਹਿਸ ਦਾ ਉਪਰਲਾ ਪਾਸਾ ਹੇਠਾਂ ਕਰਕੇ ਰਖ ਦਿਆਂ।
Fareedkot Teekaਜੇਕਰ ਕਹੇ ਤਾਂ ਉਠਾਇਕੇ ਇਸ ਕੇ ਸਿਰ ਪਰ ਧਰ ਦੇਊਂ॥੧੭॥
Prof. Sahib Singhਜੇ ਤੂੰ ਆਖੇਂ ਤਾਂ ਇਸ ਨੂੰ ਫੜ ਕੇ ਉਲਟਾ ਦਿਆਂ ॥੧੭॥ਪਦ ਅਰਥ ਲੇ ਕਰਿ = ਫੜ ਕੇ। ਊਪਰਿ ਧਰਉ = ਮੈਂ ਟੰਗ ਦਿਆਂ ॥੧੭॥
SikhNet (Spanish)volteo la tierra al revés y si así lo quieres la aviento a los cielos. (17)
ਕਹਹਿ ਤ; ਮੁਈ ਗਊ ਦੇਉ ਜੀਆਇ ॥
kaheh ta; muee gaoo deo jeeae | Ang 1166
Sant Singh KhalsaIf you wish, I shall bring the dead cow back to life.
Manmohan SinghUpon your request, I may restore the dead cow to life,
Manmohan Singh (Punjabi)ਜੇ ਤੂੰ ਆਖੇ ਤਾਂ ਮੈਂ ਮਰੀ ਹੋਈ ਗਾਂ ਨੂੰ ਜੀਉਂਦੀ ਕਰ ਦਿਆਂ,
Fareedkot Teekaਜੇਕਰ ਕਹੇਂ ਤਾਂ ਮੂਈ ਗਊ ਕੋ ਜਿਵਾਇ ਦੇਵੋਂ॥
Prof. Sahib Singhਜੇ ਤੂੰ ਆਖੇਂ ਤਾਂ ਮੋਈ ਹੋਈ ਗਾਂ ਜਿਵਾਲ ਦਿਆਂ,
SikhNet (Spanish)Me dices que vas a resucitar a la vaca muerta,
ਸਭੁ ਕੋਈ; ਦੇਖੈ ਪਤੀਆਇ ॥੧੮॥
sabh koee; dekhai pateeae |18| Ang 1166
Sant Singh KhalsaEveryone will see and be convinced." ||18||
Manmohan Singhso that everyone may see and be convinced".
Manmohan Singh (Punjabi)ਤਾਂ ਜੋ ਹਰ ਜਣਾ ਵੇਖ ਕੇ ਪਤੀਜ ਜਾਵੇ।"
Fareedkot Teekaਜਿਸ ਸੇ ਸਭ ਕੋਈ ਦੇਖ ਕਰ ਪਤਿਆਏ ਜਾਵੇ ਅਰਥਾਤ ਨਿਸਚੇ ਕਰੇ॥੧੮॥
Prof. Sahib Singhਤੇ ਇੱਥੇ ਹਰੇਕ ਜਣਾ ਤਸੱਲੀ ਨਾਲ ਵੇਖ ਲਏ ॥੧੮॥ਪਦ ਅਰਥ ਪਤੀਆਇ = ਪਰਤਾ ਕੇ, ਤਸੱਲੀ ਕਰ ਕੇ ॥੧੮॥
SikhNet (Spanish)para que todos lo vean y así crean. (18)
ਨਾਮਾ ਪ੍ਰਣਵੈ; ਸੇਲ ਮਸੇਲ ॥
naamaa pranavai; sel masel | Ang 1166
Sant Singh KhalsaNaam Dayv prayed, and milked the cow.
Manmohan SinghPrays Nama: "My Lord, fasten Thou the spancel to the cow to milk it".
Manmohan Singh (Punjabi)ਨਾਮਾ ਬੇਨਤੀ ਕਰਦਾ ਹੈ" "ਹੇ ਪ੍ਰਭੂ! ਗਾਂ ਨੂੰ ਚੋਣ ਲਈ ਤੂੰ ਇਸ ਨੂੰ ਨਿਆਣਾ ਪਾ ਦੇ।"
Fareedkot Teekaਨਾਮਦੇਵ ਕਹਤਾ ਹੈ: ਗਊ ਜਿਵਾਇ ਦੇਹੁ ਤਬ ਮਹਾਰਾਜ ਨੇ ਜਿਵਾ ਦਈ। ਫਿਰ (ਸੇਲ ਮਸੇਲ) ਸੈਨੋ ਸੈਨੀ ਹੋਏ, ਭਾਵ ਨੇਤ੍ਰ ਕਾ ਇਛਾਰਾ ਕੀਆ; ਵਾ (ਸੇਲ) ਨ੍ਯਾਣਾ (ਮਸੇਲ) ਪਾਇਕੇ॥
Prof. Sahib Singh(ਗੋਪਾਲ ਦੀ ਇਸ ਕਿਰਪਾ ਤੇ) ਮੈਂ ਨਾਮੇ ਨੇ (ਉਹਨਾਂ ਲੋਕਾਂ ਨੂੰ) ਬੇਨਤੀ ਕੀਤੀ-(ਗਊ ਨੂੰ) ਨਿਆਣਾ ਪਾ ਦਿਉ।ਪਦ ਅਰਥ ਸੇਲਮ = (ਅ:) ਸਲਮ, ਬੰਨ੍ਹਣਾ (ਰੱਸੀ ਨਾਲ)। ਸੇਲ = (ਫਾ:) ਸੂਲ, ਖੁਰ, ਪਿਛਲੇ ਪੈਰ।
SikhNet (Spanish)Reza Namdev, oh Dios, pon el becerro sobre la vaca,
ਗਊ ਦੁਹਾਈ; ਬਛਰਾ ਮੇਲਿ ॥੧੯॥
gaoo duhaaee; bachharaa mel |19| Ang 1166
Sant Singh KhalsaHe brought the calf to the cow, and milked her. ||19||
Manmohan SinghReleasing the calf, the cow was milked.
Manmohan Singh (Punjabi)ਵੱਛਾ ਛੱਡ ਕੇ ਗਾਂ ਦੀ ਧਾਰ ਕੱਢ ਲਈ ਗਈ।
Fareedkot Teekaਬਛਰਾ ਮਿਲਾਇਕੇ ਵਹੁ ਗਊ (ਦੁਹਾਈ) ਚੁਵਾ ਦਈ॥੧੯॥
Prof. Sahib Singh(ਤਾਂ ਉਹਨਾਂ) ਵੱਛਾ ਛੱਡ ਕੇ ਗਾਂ ਚੋ ਲਈ ॥੧੯॥
SikhNet (Spanish)y mira la vaca fue resucitada y ordeñada. (19)
ਦੂਧਹਿ ਦੁਹਿ; ਜਬ ਮਟੁਕੀ ਭਰੀ ॥
doodheh duhi; jab mattukee bharee | Ang 1166
Sant Singh KhalsaWhen the pitcher was filled with milk,
Manmohan SinghWhen the pitcher was filled with the milk,
Manmohan Singh (Punjabi)ਜਦ ਚੋਏ ਹੋਏ ਦੁੱਧ ਨਾਲ ਮਟਕੀ ਭਰ ਗਈ,
Fareedkot Teekaਜਬ ਦੂਧ ਚੋ ਕਰ ਕੇ ਮਟਕੀ ਭਰ ਦਈ॥
Prof. Sahib Singhਦੁੱਧ ਚੋ ਕੇ ਜਦੋਂ ਉਹਨਾਂ ਮਟਕੀ ਭਰ ਲਈ,ਪਦ ਅਰਥ ਦੁਹਿ = ਚੋ ਕੇ।
SikhNet (Spanish)Cuando la cubeta de leche fue llenada,
ਲੇ ਬਾਦਿਸਾਹ ਕੇ ਆਗੇ ਧਰੀ ॥੨੦॥
le baadisaah ke aage dharee |20| Ang 1166
Sant Singh KhalsaNaam Dayv took it and placed it before the king. ||20||
Manmohan SinghNama took and placed it before the emperor.
Manmohan Singh (Punjabi)ਤਾਂ ਨਾਮੇ ਨੇ ਇਸ ਨੂੰ ਲੈ ਕੇ ਪਾਤਿਸ਼ਾਹ ਦੇ ਮੂਹਰੇ ਰਖ ਦਿਤਾ।
Fareedkot Teekaਤਬ ਵਹੁ ਮਟਕੀ ਲੈ ਕਰ ਕੇ ਬਾਦਸ਼ਾਹਿ ਕੇ ਆਗੇ ਧਰ ਦਈ॥੨੦॥
Prof. Sahib Singhਤਾਂ ਉਹ ਲੈ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ ॥੨੦॥
SikhNet (Spanish)puesta ante al Rey, (20)
ਬਾਦਿਸਾਹੁ ਮਹਲ ਮਹਿ ਜਾਇ ॥
baadisaahu mehal meh jaae | Ang 1166
Sant Singh KhalsaThe king went into his palace,
Manmohan SinghThereafter, the king went into his palace,
Manmohan Singh (Punjabi)ਫਿਰ ਪਾਤਿਸ਼ਾਹ ਆਪਣੇ ਰਾਜ ਭਵਨ ਵਿੱਚ ਚਲਿਆ ਗਿਆ,
Fareedkot Teekaਫਿਰ ਬਾਦਸ਼ਾਹਿ ਮਹਿਲ ਮੇਂ ਜਾਇ ਪ੍ਰਾਪਤ ਭ੍ਯਾ॥
Prof. Sahib Singhਬਾਦਸ਼ਾਹ ਮਹਲਾਂ ਵਿਚ ਚਲਾ ਗਿਆ,
SikhNet (Spanish)el Rey fue a su palacio
ਅਉਘਟ ਕੀ ਘਟ; ਲਾਗੀ ਆਇ ॥੨੧॥
aaughatt kee ghatt; laagee aae |21| Ang 1166
Sant Singh Khalsaand his heart was troubled. ||21||
Manmohan Singhand the hour of trouble came upon him.
Manmohan Singh (Punjabi)ਅਤੇ ਉਸ ਤੇ ਮੁਸੀਬਤ ਦੀ ਘੜੀ ਆ ਪੁੱਜੀ।
Fareedkot Teekaਤਬ ਤਿਸ ਕੋ (ਅਉਘਟ) ਔਖਾਈ ਕੀ ਘੜੀ ਆਨ ਲਗੀ, ਭਾਵ ਸੂਲ ਹੋਣੇ ਲਗ ਪੜਾ॥੨੧॥
Prof. Sahib Singh(ਤੇ ਉੱਥੇ ਉਸ ਉੱਤੇ) ਔਖੀ ਘੜੀ ਆ ਗਈ (ਭਾਵ, ਉਹ ਸਹਿਮ ਗਿਆ) ॥੨੧॥ਪਦ ਅਰਥ ਅਉਘਟ ਕੀ ਘਟ = ਔਖੀ ਘੜੀ ॥੨੧॥
SikhNet (Spanish)y pescó una enfermedad mortal. (21)
ਕਾਜੀ ਮੁਲਾਂ; ਬਿਨਤੀ ਫੁਰਮਾਇ ॥
kaajee mulaan; binatee furamaae | Ang 1166
Sant Singh KhalsaThrough the Qazis and the Mullahs, the king offered his prayer,
Manmohan SinghThrough the Qazis and Mullas, the king made a supplication:
Manmohan Singh (Punjabi)ਕਾਜ਼ੀਆਂ ਅਤੇ ਮੁੱਲਾਂ ਦੇ ਰਾਹੀਂ ਪਾਤਿਸ਼ਾਹ ਨੇ ਪ੍ਰਾਰਥਨਾ ਕੀਤੀ:
Fareedkot Teekaਕਾਜੀ ਔਰ ਮੁਲਾਣਿਓਂ ਕੇ ਸੰਜੁਗਤ ਬਾਦਸ਼ਾਹ ਬੇਨਤੀ ਕਰਤਾ ਭ੍ਯਾ: ॥
Prof. Sahib Singhਆਪਣੇ ਕਾਜ਼ੀਆਂ ਤੇ ਮੌਲਵੀਆਂ ਦੀ ਰਾਹੀਂ ਉਸ ਨੇ ਬੇਨਤੀ (ਕਰ ਘੱਲੀ),ਪਦ ਅਰਥ ਫੁਰਮਾਇ = ਹੁਕਮ ਕਰ।
SikhNet (Spanish)El Rey pidió perdón a través del Quazi y del Muláh, diciendo,
ਬਖਸੀ ਹਿੰਦੂ; ਮੈ ਤੇਰੀ ਗਾਇ ॥੨੨॥
bakhasee hindoo; mai teree gaae |22| Ang 1166
Sant Singh Khalsa"Forgive me, please, O Hindu; I am just a cow before you." ||22||
Manmohan SinghPardon me thou, O Hindu, I am thy cow.
Manmohan Singh (Punjabi)ਮੈਨੂੰ ਮਾਫ ਕਰ ਦੇ, ਤੂੰ ਹੈ ਹਿੰਦੁ! ਮੈਂ ਤੇਰੀ ਗਾਂ ਹਾਂ।
Fareedkot Teekaਕਿ ਮੈਨੂੰ ਕਛੁ ਸੇਵਾ ਫਰਮਾਓ ਅਰ ਹੇ ਹਿੰਦੂ! ਮੈਨੂੰ ਬਖਸ਼ ਮੈਂ ਤੇਰੀ ਗਾਇ ਹੋਂ॥੨੨॥
Prof. Sahib Singhਹੇ ਹਿੰਦੂ! ਮੈਨੂੰ ਹੁਕਮ ਕਰ (ਜੋ ਹੁਕਮ ਤੂੰ ਦੇਵੇਂਗਾ ਮੈਂ ਕਰਾਂਗਾ), ਮੈਨੂੰ ਬਖ਼ਸ਼, ਮੈਂ ਤੇਰੀ ਗਾਂ ਹਾਂ ॥੨੨॥ਪਦ ਅਰਥ ਬਖਸੀ = ਮੈਨੂੰ ਬਖ਼ਸ਼। ਹਿੰਦੂ = ਹੇ ਹਿੰਦੂ! ॥੨੨॥
SikhNet (Spanish)oh hindú, perdón, pues soy como la vaca muerta. (22)
ਨਾਮਾ ਕਹੈ; ਸੁਨਹੁ ਬਾਦਿਸਾਹ ॥
naamaa kahai; sunahu baadisaah | Ang 1166
Sant Singh KhalsaNaam Dayv said, "Listen, O king:
Manmohan SinghSaid Nama: "Hear thou, O king,
Manmohan Singh (Punjabi)ਨਾਮੇ ਨੇ ਆਖਿਆ: "ਤੂੰ ਸੁਣ, ਹੇ ਪਾਤਿਸ਼ਾਹ!
Fareedkot Teekaਨਾਮਦੇਵ ਜੀ ਕਹਤੇ ਹੈਂ: ਸੁਨੋਂ ਹੇ ਬਾਦਸ਼ਾਹ! ॥
Prof. Sahib Singhਨਾਮਾ ਆਖਦਾ ਹੈ ਕਿ ਹੇ ਬਾਦਸ਼ਾਹ! ਸੁਣ,
SikhNet (Spanish)Dice Namdev, escucha oh Rey,
ਇਹੁ ਕਿਛੁ ਪਤੀਆ; ਮੁਝੈ ਦਿਖਾਇ ॥੨੩॥
eihu kichh pateea; mujhai dikhaae |23| Ang 1166
Sant Singh Khalsahave I done this miracle? ||23||
Manmohan Singhhas this miracle been exhibited by me?
Manmohan Singh (Punjabi)ਕੀ ਇਹ ਕਰਾਮਾਤ ਮੈਂ ਵਿਖਾਲੀ ਹੈ?
Fareedkot Teekaਏਹ ਪਰਚਾ ਕਰਾਮਾਤ ਕਾ ਕੁਛ ਮੈਨੇ ਦਿਖਾਯਾ ਹੈ, ਭਾਵ ਮੈਨੇ ਨਹੀਂ ਦਿਖਾਯਾ ਹਰੀ ਨੇ ਵਿਖਾਯਾ ਹੈ; ਵਾ ਤੇਰੇ ਕਰਮਾਂ ਕਾ ਫਲੁ ਮਿਲਾ ਹੈ ਕਿ ਜੋ ਤੈਨੇ ਕਹਾ ਥਾ ਮੁਝ ਕੋ ਕੁਝ ਪਤੀਆ ਦਿਖਾਉ॥੨੩॥
Prof. Sahib Singhਮੈਨੂੰ ਇਕ ਤਸੱਲੀ ਦਿਵਾ ਦੇਹ ॥੨੩॥ਪਦ ਅਰਥ ਪਤੀਆ = ਤਸੱਲੀ ॥੨੩॥
SikhNet (Spanish)deja que primero me convenza de que tu arrepentimiento es verdadero. (23)
ਇਸ ਪਤੀਆ ਕਾ; ਇਹੈ ਪਰਵਾਨੁ ॥
eis pateea kaa; ihai paravaan | Ang 1166
Sant Singh KhalsaThe purpose of this miracle is
Manmohan SinghThe object of this miracle is that,
Manmohan Singh (Punjabi)ਇਸ ਕਰਾਮਾਤ ਦਾ ਇਹ ਮਲੋਰਥ ਹੈ,
Fareedkot Teekaਜਬ ਬਾਦਸ਼ਾਹ ਕੀ ਦੀਨਤਾ ਪਰ ਨਾਮਦੇਵ ਜੀ ਦਯਾਲ ਹੂਏ ਤਬ ਕਹਤੇ ਹੈਂ: ਹੇ ਬਾਦਸ਼ਾਹ! ਇਸ ਪਰਚੇ ਕਾ ਏਹ (ਪਰਵਾਨੁ) ਨਿਸਚਾ ਕਰੁ॥
Prof. Sahib Singhਇਸ ਇਕਰਾਰ ਦਾ ਮਾਪ ਇਹ ਹੋਵੇਗਾ,ਪਦ ਅਰਥ ਪਰਵਾਨ = ਮਾਪ, ਅੰਦਾਜ਼ਾ।
SikhNet (Spanish)Lo mejor es que de aquí en adelante caminaras
ਸਾਚਿ ਸੀਲਿ; ਚਾਲਹੁ ਸੁਲਿਤਾਨ ॥੨੪॥
saach seel; chaalahu sulitaan |24| Ang 1166
Sant Singh Khalsathat you, O king, should walk on the path of truth and humility." ||24||
Manmohan SinghO emperor, though should walk on the path of truth and humility".
Manmohan Singh (Punjabi)ਕਿ ਤੈਨੂੰ ਹੇ ਬਾਦਸ਼ਾਹ! ਸੱਚ ਅਤੇ ਲਿਮਰਤਾ ਦੇ ਰਸਤੇ ਟੁਰਨਾ ਚਾਹੀਦਾ ਹੈ।
Fareedkot Teekaਹੇ (ਸੁਲਤਾਨਿ) ਬਾਦਸ਼ਾਹ! ਸਚ ਔਰ ਸੀਲ ਮੇਂ ਚਲੋ ਅਰਥਾਤ ਸਚ ਬੋਲੋ ਔਰ ਸਾਂਤ ਵਾ ਜਤੁ ਕੋ ਧਾਰੋ॥੨੪॥
Prof. Sahib Singhਕਿ ਹੇ ਬਾਦਸ਼ਾਹ! ਤੂੰ (ਅਗਾਂਹ ਨੂੰ) ਸੱਚ ਵਿਚ ਤੁਰੇਂ, ਚੰਗੇ ਸੁਭਾਉ ਵਿਚ ਰਹੇਂ ॥੨੪॥ਪਦ ਅਰਥ ਸਾਚਿ = ਸੱਚ ਵਿਚ। ਸੀਲਿ = ਚੰਗੇ ਸੁਭਾਉ ਵਿਚ ॥੨੪॥
SikhNet (Spanish)por el Sendero de la Verdad y de la Compasión. (24)
ਨਾਮਦੇਉ; ਸਭ ਰਹਿਆ ਸਮਾਇ ॥
naamadeo; sabh rahiaa samaae | Ang 1166
Sant Singh KhalsaNaam Dayv became famous everywhere for this.
Manmohan SinghThereafter, Nam Dev was renowned all over.
Manmohan Singh (Punjabi)ਉਸ ਤੋਂ ਮਗਰੋ, ਨਾਮਦੇਵ ਸਾਰੇ ਪ੍ਰਸਿੱਧ ਹੋ ਗਿਆ।
Fareedkot Teekaਨਾਮਦੇਉ ਕਾ ਜਸ ਵਾ ਪ੍ਰਤਾਪੁ ਸਭ ਮੇਂ ਸਮਾਇ ਰਹਾ ਹੈ॥
Prof. Sahib Singh(ਇਹ ਕੌਤਕ ਸੁਣ ਵੇਖ ਕੇ) ਘਰ ਘਰ ਵਿਚ ਨਾਮਦੇਵ ਦੀਆਂ ਗੱਲਾਂ ਹੋਣ ਲੱਗ ਪਈਆਂ,ਪਦ ਅਰਥ ਸਭੁ = ਹਰ ਥਾਂ, ਘਰ ਘਰ ਵਿਚ।
SikhNet (Spanish)Namdev empezó entonces a ser muy reconocido por todas partes
ਮਿਲਿ ਹਿੰਦੂ ਸਭ; ਨਾਮੇ ਪਹਿ ਜਾਹਿ ॥੨੫॥
mil hindoo sabh; naame peh jaeh |25| Ang 1166
Sant Singh KhalsaThe Hindus all went together to Naam Dayv. ||25||
Manmohan SinghA body Hindus went to Nama and discussed amongst themselves,
Manmohan Singh (Punjabi)ਸਾਰੇ ਹਿੰਦੁ ਇਕੱਠੇ ਹੋ ਨਾਮੇ ਕੋਲ ਗਏ ਅਤੇ ਉਹ ਆਪੇ ਵਿੱਚ ਗੱਲਾਂ ਕਰਦੇ ਸਨ,
Fareedkot Teekaਸਭ ਹਿੰਦੂ ਮਿਲ ਕੇ ਨਾਮਦੇਵ ਪਾਸ ਜਾਤੇ ਭਏ ਔਰ ਕਹਤੇ ਭਏ॥੨੫॥
Prof. Sahib Singh(ਨਗਰ ਦੇ) ਸਾਰੇ ਹਿੰਦੂ ਰਲ ਕੇ ਨਾਮਦੇਵ ਪਾਸ ਆਏ (ਤੇ ਆਖਣ ਲੱਗੇ-) ॥੨੫॥
SikhNet (Spanish)y miles de hindúes se congregaban para visitarlo. (25)
ਜਉ ਅਬ ਕੀ ਬਾਰ; ਨ ਜੀਵੈ ਗਾਇ ॥
jau ab kee baar; na jeevai gaae | Ang 1166
Sant Singh KhalsaIf the cow had not been revived,
Manmohan Singhthat if the cow had not been resurrected this time,
Manmohan Singh (Punjabi)ਕਿ ਜੇਕਰ ਇਸ ਦਫਾ ਗਾਂ ਸੁਰਜੀਤ ਨਾਂ ਹੁੰਦੀ,
Fareedkot Teekaਹਮ ਨੇ ਐਸੇ ਨਿਸਚੇ ਕੀਆ ਥਾ ਕਿ ਜੇਕਰ ਅਬ ਕੀ ਬੇਰ ਗਊ ਨਾ ਜੀਵੇਗੀ॥
Prof. Sahib Singhਜੇ ਐਤਕੀਂ ਗਾਂ ਨਾ ਜੀਊਂਦੀ,
SikhNet (Spanish)Entre ellos decían, si él no hubiera resucitado a la vaca,
ਤ ਨਾਮਦੇਵ ਕਾ ਪਤੀਆ ਜਾਇ ॥੨੬॥
t naamadev kaa pateea jaae |26| Ang 1166
Sant Singh Khalsapeople would have lost faith in Naam Dayv. ||26||
Manmohan Singhthen people would have lost faith in Nam Dev.
Manmohan Singh (Punjabi)ਤਾਂ ਨਾਮਦੇਵ ਉਤੋਂ ਲੋਕਾਂ ਦਾ ਭਰੋਸਾ ਉਠ ਜਾਣਾ ਸੀ।
Fareedkot Teekaਤੌ ਨਾਮਦੇਵ ਕੀ ਪਤੀਆ ਅਰਥਾਤ ਵਿਸਵਾਸ ਜਾਤਾ ਰਹੇਗਾ॥੨੬॥
Prof. Sahib Singhਤਾਂ ਨਾਮਦੇਵ ਦਾ ਇਤਬਾਰ ਜਾਂਦਾ ਰਹਿਣਾ ਸੀ ॥੨੬॥
SikhNet (Spanish)la gente hubiera perdido la fe en él. (26)
ਨਾਮੇ ਕੀ ਕੀਰਤਿ. ਰਹੀ ਸੰਸਾਰਿ ॥
naame kee keerat. rahee sansaar | Ang 1166
Sant Singh KhalsaThe fame of Naam Dayv spread throughout the world.
Manmohan SinghThe celebrity of Nam Dev spread through the world.
Manmohan Singh (Punjabi)ਨਾਮਦੇਵ ਦਾ ਜੱਸ ਜਹਾਨ ਅੰਦਰ ਫੈਲ ਗਿਆ।
Fareedkot Teekaਨਾਮਦੇਵ ਜੀ ਕੀ ਕੀਰਤੀ ਸੰਸਾਰ ਮੇਂ ਫੈਲ ਰਹੀ ਹੈ॥
Prof. Sahib Singhਨਾਮਦੇਵ ਦੀ ਸੋਭਾ ਜਗਤ ਵਿਚ ਬਣੀ ਰਹੀ ਹੈ।ਪਦ ਅਰਥ ਰਹੀ = ਕਾਇਮ ਹੋ ਗਈ। ਸੰਸਾਰਿ = ਸਾਗਰ ਵਿਚ।
SikhNet (Spanish)Y Namdev se volvió famoso en el mundo entero,
ਭਗਤ ਜਨਾਂ ਲੇ. ਉਧਰਿਆ ਪਾਰਿ ॥੨੭॥
bhagat janaan le. udhariaa paar |27| Ang 1166
Sant Singh KhalsaThe humble devotees were saved and carried across with him. ||27||
Manmohan SinghTaking the pious persons with him, Nama ferried across the world-ocean.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਨੂੰ ਨਾਲ ਲੈ ਕੇ ਨਾਮਾ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ।
Fareedkot Teekaਨਾਮਾ ਔਰ ਭਗਤ ਜਨਾਂ ਕੋ ਪਾਰ ਲੇ ਗ੍ਯਾ ਅਰੁ ਆਪ ਭੀ ਉਧਰਿ ਗਿਆ ਹੈ॥੨੭॥
Prof. Sahib Singhਪਰ ਪ੍ਰਭੂ ਨੇ ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ ਚਰਨੀਂ ਲਾ ਕੇ ਪਾਰ ਕਰ ਦਿੱਤਾ ਹੈ ॥੨੭॥
SikhNet (Spanish)pues Dios lleva a través a todos Sus Devotos. (27)
ਸਗਲ ਕਲੇਸ; ਨਿੰਦਕ ਭਇਆ ਖੇਦੁ ॥
sagal kales; nindak bheaa khed | Ang 1166
Sant Singh KhalsaAll sorts of troubles and pains afflicted the slanderer.
Manmohan SinghAll the trouble and agony befell the slanderer.
Manmohan Singh (Punjabi)ਸਾਰੀ ਤਕਲੀਫ ਅਤੇ ਕਸ਼ਟ ਕਲੰਕ ਲਾਉਣ ਵਾਲੇ ਨੂੰ ਆ ਵਾਪਰੇ।
Fareedkot Teekaਨਿੰਦਕ ਪਾਤਿਸ਼ਾਹ ਨੂੰ ਐਸਾ ਖੇਦ ਹੋਤਾ ਭ੍ਯਾ ਮਾਨੋ ਏਕ ਬਾਰ ਹੀ ਤਿਸ ਕੋ ਸਰਬ ਕਲੇਸ ਆਇ ਪ੍ਰਾਪਤਿ ਭਏ ਹੈਂ॥
Prof. Sahib Singh(ਇਹ ਸੋਭਾ ਸੁਣ ਕੇ) ਨਿੰਦਕਾਂ ਨੂੰ ਬੜੇ ਕਲੇਸ਼ ਤੇ ਬੜਾ ਦੁੱਖ ਹੋਇਆ ਹੈ,ਪਦ ਅਰਥ ਖੇਦੁ = ਦੁੱਖ।
SikhNet (Spanish)Y el Rey que trató de dañarlo, se arrepintió, por que entre Dios
ਨਾਮੇ ਨਾਰਾਇਨ. ਨਾਹੀ ਭੇਦੁ ॥੨੮॥੧॥੧੦॥
naame naaraaein. naahee bhed |28|1|10| Ang 1166
Sant Singh KhalsaThere is no difference between Naam Dayv and the Lord. ||28||1||10||
Manmohan SinghBetween Nam Dev and the Lord there is no difference.
Manmohan Singh (Punjabi)ਨਾਮਦੇਵ ਅਤੇ ਪ੍ਰਭੂ ਦੇ ਵਿਚਕਾਰ ਕੋਈ ਭਿੰਨ-ਭੇਦ ਨਹੀਂ।
Fareedkot Teekaਸਭ ਕੋ ਇਹ ਨਿਸਚਾ ਹੋਤਾ ਭ੍ਯਾ ਕਿ ਨਾਮਦੇਉ ਔਰ ਨਰਾਇਨ ਮੇਂ ਕੁਛ ਭੇਦ ਨਹੀਂ ਹੈ॥੨੮॥੧॥੧੦॥☬ਗੁਰੋਂ ਕੀ ਉਸਤਤਿ ਵਰਨਨ ਕਰਤੇ ਹੈਂ:
Prof. Sahib Singh(ਕਿਉਂਕਿ ਉਹ ਇਹ ਨਹੀਂ ਜਾਣਦੇ ਕਿ) ਨਾਮਦੇਵ ਅਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਗਈ ॥੨੮॥੧॥੧੦॥* ਸ਼ਬਦ ਦਾ ਭਾਵ: ਸਿਮਰਨ ਕਰਨ ਵਾਲਿਆਂ ਨੂੰ ਕੋਈ ਡਰ ਪੋਹ ਨਹੀਂ ਸਕਦਾ। * ਨੋਟ: ਇਸੇ ਹੀ ਰਾਗ ਦੇ ਸ਼ਬਦ ਨੰ: ੬ ਦੀ ਅਖ਼ੀਰਲੀ ਤੁਕ ਵਿਚ ਲਫ਼ਜ਼ "ਭਗਤ ਜਨਾਂ" ਆਏ ਹਨ, ਇੱਥੇ ਭੀ ਬੰਦ ਨੰ: ੨੭ ਵਿਚ ਇਹੀ ਲਫ਼ਜ਼ ਹਨ। ਦੋਹੀਂ ਥਾਈਂ ਨਾਮਦੇਵ ਜੀ ਆਪਣੀ ਹੱਡ-ਬੀਤੀ ਸੁਣਾ ਕੇ ਆਮ ਅਸੂਲ ਦੀ ਗੱਲ ਸੁਣਾਉਂਦੇ ਹਨ ਕਿ ਪ੍ਰਭੂ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ। * ਨੋਟ: ਬੰਦ ਨੰ: ੧੪, ੧੫, ੧੬ ਵਿਚ ਨਾਮਦੇਵ ਜੀ ਪਰਮਾਤਮਾ ਦਾ ਇਹ ਸਰੂਪ ਨਿਰੋਲ ਪੁਰਾਣਾਂ ਅਨੁਸਾਰ ਹਿੰਦੂਆਂ ਵਾਲਾ ਦੱਸਦੇ ਹਨ, ਕਿਉਂਕਿ ਇਕ ਮੁਸਲਮਾਨ ਬਾਦਸ਼ਾਹ ਜਾਨੋਂ ਮਾਰਨ ਦੇ ਡਰਾਵੇ ਦੇਂਦਾ ਹੈ ਤੇ ਚਾਹੁੰਦਾ ਹੈ ਕਿ ਨਾਮਦੇਵ ਮੁਸਲਮਾਨ ਬਣ ਜਾਏ। ਨਾਮਦੇਵ ਜੀ ਦੀ ਮਾਂ ਸਮਝਾਉਂਦੀ ਭੀ ਹੈ, ਪਰ ਉਹ ਨਿਡਰ ਹਨ। ਉਂਞ ਨਾਮਦੇਵ ਜੀ ਪਰਮਾਤਮਾ ਦੇ ਕਿਸੇ ਖ਼ਾਸ ਸਰੂਪ ਦੇ ਪੁਜਾਰੀ ਨਹੀਂ ਹਨ। ਇਸੇ ਹੀ ਰਾਗ ਦੇ ਅਖ਼ੀਰਲੇ ਸ਼ਬਦ ਵਿਚ ਵੇਖੋ, ਪਰਮਾਤਮਾ ਨੂੰ "ਅਬਦਾਲੀ" ਆਖ ਕੇ ਕਹਿੰਦੇ ਹਨ ਕਿ ਮੇਰੇ ਛੈਣੇ ਤੂੰ ਹੀ ਖੁਹਾਏ ਸਨ। ਜਿੱਥੇ ਹਿੰਦੂ ਆਪਣੀ ਉੱਚੀ ਜਾਤ ਦੇ ਮਾਣ ਤੇ ਨਾਮਦੇਵ ਨੂੰ ਮੰਦਰੋਂ ਬਾਹਰ ਕੱਢਦੇ ਹਨ, ਉੱਥੇ ਨਾਮਦੇਵ ਜੀ ਪ੍ਰਭੂ ਨੂੰ "ਕਲੰਦਰ, ਅਬਦਾਲੀ" ਆਖ ਕੇ ਮੁਸਲਮਾਨੀ ਪਹਿਰਾਵੇ ਤੇ ਮੁਸਲਮਾਨੀ ਲਫ਼ਜ਼ਾਂ ਵਿਚ ਯਾਦ ਕਰਦੇ ਹਨ।
SikhNet (Spanish)y el Devoto de Dios no hay diferencia alguna. (28-1-10)