ੴ

ਸਿੱਖਬਾਣੀ · SikhBani

ਘਰ ਕੀ ਨਾਰਿ ਤਿਆਗੈ ਅੰਧਾ ॥

ghar kee naar tiaagai andhaa
Bhagat Namdev Ji ਭਗਤ ਨਾਮਦੇਵ ਜੀ · Raag Bhairao · Ang 1164, 1165 · 18 lines
Translations

ਘਰ ਕੀ ਨਾਰਿ; ਤਿਆਗੈ ਅੰਧਾ ॥

ghar kee naar; tiaagai andhaa | Ang 1164

Sant Singh KhalsaThe blind fool abandons the wife of his own home,
Manmohan SinghThe mind-blind-man abandons the wife of his home,
Manmohan Singh (Punjabi)ਮਨ ਦਾ ਅੰਨ੍ਹਾ ਇਨਸਾਨ ਆਪਣੇ ਘਰ ਦੀ ਵਹੁਟੀ ਨੂੰ ਛੱਡ ਦਿੰਦਾ ਹੈ,
Fareedkot Teekaਕਾਂਮ ਕਰ ਅੰਧਾ ਪੁਰਸੁ ਘਰ ਕੀ ਇਸਤ੍ਰੀ ਕੋ ਤੋ ਤ੍ਯਾਗ ਦੇਤਾ ਹੈ॥
Prof. Sahib Singhਅੰਨ੍ਹਾ (ਪਾਪੀ) ਆਪਣੀ ਵਹੁਟੀ ਛੱਡ ਦੇਂਦਾ ਹੈ,
SikhNet (Spanish)El ciego abandona a su pareja de su propio hogar

ਪਰ ਨਾਰੀ ਸਿਉ; ਘਾਲੈ ਧੰਧਾ ॥

par naaree siau; ghaalai dhandhaa | Ang 1165

Sant Singh Khalsaand has an affair with another woman.
Manmohan Singhand has an affair with another's woman,
Manmohan Singh (Punjabi)ਅਤੇ ਹੋਰਸ ਦੀ ਇਸਤ੍ਰੀ ਨਾਲ ਵਿਹਾਰ ਪਾ ਲੈਂਦਾ ਹੈ।
Fareedkot Teekaਪਰਾਈ ਇਸਤ੍ਰੀ ਕੇ ਸਾਥ ਵਿਸ੍ਯ ਰੂਪ ਧੰਧਾ (ਘਾਲੈ) ਪਾਵਤਾ ਹੈ, ਭਾਵ ਪ੍ਰੇਮੁ ਕਰਤਾ ਹੈ॥
Prof. Sahib Singhਤੇ ਪਰਾਈ ਜ਼ਨਾਨੀ ਨਾਲ ਝਖਾਂ ਮਾਰਦਾ ਹੈ,

ਪਦ ਅਰਥ ਘਾਲੈ ਧੰਧਾ = ਮੰਦ ਕਰਮ ਕਰਦਾ ਹੈ, ਝਖਾਂ ਮਾਰਦਾ ਹੈ।

SikhNet (Spanish)y tiene relaciones con alguien más;

ਜੈਸੇ ਸਿੰਬਲੁ ਦੇਖਿ; ਸੂਆ ਬਿਗਸਾਨਾ ॥

jaise sinbal dekh; sooaa bigasaanaa | Ang 1165

Sant Singh KhalsaHe is like the parrot, who is pleased to see the simbal tree;
Manmohan SinghHe is like the parrot, who is pleased to see the tree of Bombax hepta phylum,
Manmohan Singh (Punjabi)ਉਹ ਉਸ ਤੋਤੇ ਵਰਗਾ ਹੈ, ਜੋ ਸਿੰਮਲ ਦੇ ਰੁਖ ਨੂੰ ਵੇਖ ਕੇ ਖੁਸ਼ ਹੁੰਦਾ ਹੈ,
Fareedkot Teekaਜਿਸ ਪ੍ਰਕਾਰ ਸਿੰਬਲ ਕੇ ਬ੍ਰਿਛ ਕੋ (ਸੂਆ) ਤੋਤਾ ਦੇਖ ਕਰ ਬਹੁਤ ਪ੍ਰਸੰਨ ਹੂਆ ਹੈ॥
Prof. Sahib Singh(ਪਰਾਈ ਨਾਰ ਨੂੰ ਵੇਖ ਕੇ ਉਹ ਇਉਂ ਹੀ ਖ਼ੁਸ਼ ਹੁੰਦਾ ਹੈ) ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ (ਪਰ ਉਸ ਸਿੰਬਲ ਤੋਂ ਉਸ ਤੋਤੇ ਨੂੰ ਹਾਸਲ ਕੁਝ ਨਹੀਂ ਹੁੰਦਾ);

ਪਦ ਅਰਥ ਸੂਆ = ਤੋਤਾ। ਬਿਗਸਾਨਾ = ਖ਼ੁਸ਼ ਹੁੰਦਾ ਹੈ।

SikhNet (Spanish)es como el perico que está contento por un tiempo posado sobre el árbol de Simmal,

ਅੰਤ ਕੀ ਬਾਰ ਮੂਆ. ਲਪਟਾਨਾ ॥੧॥

ant kee baar mooaa. lapattaanaa |1| Ang 1165

Sant Singh Khalsabut in the end, he dies, stuck to it. ||1||
Manmohan Singhbut at last dies clinging to it.
Manmohan Singh (Punjabi)ਪ੍ਰੰਤੁ ਅਖੀਰ ਨੂੰ ਇਸ ਨਾਲ ਚਿਮੜ ਕੇ ਮਰ ਜਾਂਦਾ ਹੈ।
Fareedkot Teekaਪਰੰਤੂ ਅੰਤ ਕੇ ਸਮੇਂ ਲੰਪਟ ਹੋ ਕੇ ਮਰ ਗਿਆ ਹੈ। ਇਸੀ ਪ੍ਰਕਾਰ ਇਸਤ੍ਰੀ ਕੇ ਬਸਤਰ, ਭੁਖਣਾਦਿ ਰੂਪ, ਫਲ, ਫੂਲ ਦੇਖ ਕਰ ਜੀਉ ਪ੍ਰਸੰਨ ਹੋਤਾ ਹੈ ਪਰ ਪ੍ਰਾਪਤਿ ਕੁਛ ਨਹੀਂ ਹੋਤਾ ਹੈ॥੨॥
Prof. Sahib Singhਆਖ਼ਰ ਨੂੰ ਅਜਿਹਾ ਵਿਕਾਰੀ ਮਨੁੱਖ (ਇਸ ਵਿਕਾਰ) ਵਿਚ ਗ੍ਰਸਿਆ ਹੋਇਆ ਹੀ ਮਰ ਜਾਂਦਾ ਹੈ ॥੧॥

ਪਦ ਅਰਥ ਲਪਟਾਨਾ = (ਪਰ-ਤਨ-ਵਿਕਾਰ ਵਿਚ) ਫਸ ਕੇ ॥੧॥

SikhNet (Spanish)pero ahí se muere sin poderse despegar del árbol. (1)

ਪਾਪੀ ਕਾ ਘਰੁ; ਅਗਨੇ ਮਾਹਿ ॥

paapee kaa ghar; agane maeh | Ang 1165

Sant Singh KhalsaThe home of the sinner is on fire.
Manmohan SinghThe home of the sinner is in the midst of fire.
Manmohan Singh (Punjabi)ਗੁਨਾਹਗਾਰ ਦਾ ਘਰ ਅੱਗ ਵਿੱਚ ਹੈ।
Fareedkot Teekaਪਾਪੀ ਪੁਰਸ ਕਾ (ਘਰੁ) ਰਿਦਾ (ਅਗਨੇ) ਤ੍ਰਿਸਨਾ ਅਗਨੀ ਵਾ ਕਾਮ ਅਗਨੀ ਮੇਂ॥
Prof. Sahib Singhਵਿਕਾਰੀ ਬੰਦੇ ਦਾ ਟਿਕਾਣਾ ਸਦਾ ਉਸ ਅੱਗ ਵਿਚ ਰਹਿੰਦਾ ਹੈ,

ਪਦ ਅਰਥ ਅਗਨੇ ਮਾਹਿ = ਅੱਗ ਵਿਚ।

SikhNet (Spanish)El hogar del que vive en el error está en medio del fuego

ਜਲਤ ਰਹੈ; ਮਿਟਵੈ ਕਬ ਨਾਹਿ ॥੧॥ ਰਹਾਉ ॥

jalat rahai; mittavai kab naeh |1| rahaau | Ang 1165

Sant Singh KhalsaIt keeps burning, and the fire cannot be extinguished. ||1||Pause||
Manmohan SinghIt continues to burn and its fire quenches not ever. Pause.
Manmohan Singh (Punjabi)ਇਹ ਮਚਦਾ ਰਹਿੰਦਾ ਹੈ ਅਤੇ ਇਸ ਦੀ ਅੱਗ ਕਦੇ ਭੀ ਬੁਝਦੀ ਨਹੀਂ। ਠਹਿਰਾਉ।
Fareedkot Teekaਸਦੀਵ ਜਲਤਾ ਰਹਿਤਾ ਹੈ ਜਲਨੇ ਸੇ ਹਟਤਾ ਨਹੀਂ॥੧॥ ਰਹਾਉ ॥
Prof. Sahib Singhਜੋ ਅੱਗ ਸਦਾ ਬਲਦੀ ਰਹਿੰਦੀ ਹੈ, ਕਦੇ ਬੁੱਝਦੀ ਨਹੀਂ ॥੧॥ ਰਹਾਉ ॥
SikhNet (Spanish)incandescente y nunca se acaba de consumir. (1-Pausa)

ਹਰਿ ਕੀ ਭਗਤਿ; ਨ ਦੇਖੈ ਜਾਇ ॥

har kee bhagat; na dekhai jaae | Ang 1165

Sant Singh KhalsaHe does not go to see where the Lord is being worshipped.
Manmohan SinghHe goes not to see where the Lord is worshipped.
Manmohan Singh (Punjabi)ਉਹ ਪ੍ਰਭੂ ਦੀ ਉਪਾਸ਼ਨਾ ਹੁੰਦੀ ਵੇਖਣ ਨੂੰ ਨਹੀਂ ਜਾਂਦਾ।
Fareedkot Teekaਜਹਾਂ ਸਤਿਸੰਗ ਮੇਂ ਹਰੀ ਕੀ ਭਗਤੀ ਹੋਤੀ ਹੈ ਤਹਾਂ ਜਾਇ ਕਰ ਤਿਸ ਕੋ ਦੇਖਤਾ ਨਹੀਂ॥
Prof. Sahib Singhਜਿੱਥੇ ਪ੍ਰਭੂ ਦੀ ਭਗਤੀ ਹੁੰਦੀ ਹੈ (ਵਿਕਾਰੀ ਮਨੁੱਖ) ਉਹ ਥਾਂ ਜਾ ਕੇ ਨਹੀਂ ਵੇਖਦਾ,
SikhNet (Spanish)No logra ver a los que alaban a Dios,

ਮਾਰਗੁ ਛੋਡਿ; ਅਮਾਰਗਿ ਪਾਇ ॥

maarag chhodd; amaarag paae | Ang 1165

Sant Singh KhalsaHe abandons the Lord's Path, and takes the wrong path.
Manmohan SinghHe abandons the Lord's path and goes the wrong way.
Manmohan Singh (Punjabi)ਉਹ ਪ੍ਰਭੂ ਦੇ ਰਸਤੇ ਨੂੰ ਤਿਆਗ, ਕੁਰਾਹੇ ਜਾਂਦਾ ਹੈ।
Fareedkot Teekaਅਰ (ਮਾਰਗੁ) ਸਤਿਸੰਗ ਕੇ ਰਸਤੇ ਕੋ ਛੋਡ ਕੇ ਕੁਸੰਗੀਓਂ ਕੇ ਰਸਤੇ ਪੜਤਾ ਹੈ॥
Prof. Sahib Singh(ਜੀਵਨ ਦਾ ਸਿੱਧਾ) ਰਾਹ ਛੱਡ ਕੇ (ਵਿਕਾਰਾਂ ਦੇ) ਉਲਟੇ ਰਸਤੇ ਪੈਂਦਾ ਹੈ,

ਪਦ ਅਰਥ ਅਮਾਰਗਿ = ਕੁਰਾਹੇ।

SikhNet (Spanish)pues ha abandonado Su Sendero y va por el camino equivocado.

ਮੂਲਹੁ ਭੂਲਾ; ਆਵੈ ਜਾਇ ॥

moolahu bhoolaa; aavai jaae | Ang 1165

Sant Singh KhalsaHe forgets the Primal Lord God, and is caught in the cycle of reincarnation.
Manmohan SinghForgetting the Primal Lord, he suffers transmigration,
Manmohan Singh (Punjabi)ਆਦੀ ਪ੍ਰਭੂ ਨੂੰ ਭੁਲਾ ਕੇ ਉਹ ਆਵਾਗਉਣ ਵਿੱਚ ਪੈਦਾ ਹੈ।
Fareedkot Teeka(ਮੂਲਹੁ) ਅਧਿਸ੍ਟਾਨ ਸੇ ਭੂਲਾ ਹੂਆ ਜੀਉ ਜਨਮਤਾ ਮਰਤਾ ਰਹਿਤਾ ਹੈ॥
Prof. Sahib Singhਜਗਤ ਦੇ ਮੂਲ ਪ੍ਰਭੂ ਤੋਂ ਖੁੰਝ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ,

ਪਦ ਅਰਥ ਮੂਲਹੁ = ਜਗਤ ਦੇ ਮੂਲ ਪ੍ਰਭੂ ਤੋਂ।

SikhNet (Spanish)Está muy alejado de Dios y así va y viene,

ਅੰਮ੍ਰਿਤੁ ਡਾਰਿ; ਲਾਦਿ ਬਿਖੁ ਖਾਇ ॥੨॥

amrit ddaar; laad bikh khaae |2| Ang 1165

Sant Singh KhalsaHe throws away the Ambrosial Nectar, and gathers poison to eat. ||2||
Manmohan Singhhe throws away the Nectar-Name and loads and eats poison.
Manmohan Singh (Punjabi)ਉਹ ਅੰਮ੍ਰਿਤਮਈ ਨਾਮ ਨੂੰ ਸੁਟ ਪਾਉਂਦਾ ਹੈ ਅਤੇ ਜ਼ਹਿਰ ਨੂੰ ਲੱਦਦਾ ਅਤੇ ਖਾਂਦਾ ਹੈ।
Fareedkot Teekaਨਾਮ ਅੰਮ੍ਰਿਤ ਕੋ ਤਿਆਗ ਕੇ ਪਿਖੈ ਰਸੋਂ ਕੋ (ਲਾਦਿ) ਸੰਚਨ ਕਰਤਾ ਔਰ ਖਾਤਾ ਹੈ॥੨॥
Prof. Sahib Singhਨਾਮ-ਅੰਮ੍ਰਿਤ ਡੋਲ੍ਹ ਕੇ (ਵਿਕਾਰਾਂ ਦਾ) ਜ਼ਹਿਰ ਲੱਦ ਕੇ ਖਾਂਦਾ ਹੈ ॥੨॥

ਪਦ ਅਰਥ ਡਾਰਿ = ਡੋਲ੍ਹ ਕੇ। ਲਾਦਿ = ਲੱਦ ਕੇ, ਸੰਚ ਕੇ ॥੨॥

SikhNet (Spanish)pues hace a un lado el Néctar y se come el veneno. (2)

ਜਿਉ ਬੇਸ੍ਵਾ ਕੇ ਪਰੈ ਅਖਾਰਾ ॥

jiau besvaa ke parai akhaaraa | Ang 1165

Sant Singh KhalsaHe is like the prostitute, who comes to dance,
Manmohan SinghHe is like the whore, who when coming to the dancing arena,
Manmohan Singh (Punjabi)ਉਹ ਉਸ ਕੰਜਰੀ ਦੀ ਮਾਨੰਦ ਹੈ ਜੋ ਨਾਚ-ਅਖਾੜੇ ਨੂੰ ਆਉਣ ਲਗੀ,
Fareedkot Teekaਜਿਸ ਪ੍ਰਕਾਰ ਗਨਕਾ ਕੇ ਅਖਾਰਾ ਪੜਤਾ ਹੈ ਅਰਥਾਤ ਤਮਾਸਾ ਹੋਤਾ ਹੈ॥
Prof. Sahib Singhਜਿਵੇਂ ਵੇਸਵਾਂ ਦੇ ਮੁਜਰੇ ਹੁੰਦੇ ਹਨ,

ਪਦ ਅਰਥ ਅਖਾਰਾ = ਅਖਾੜਾ, ਤਮਾਸ਼ਾ।

SikhNet (Spanish)Así como los hombres se reúnen en la casa de la prostituta

ਕਾਪਰੁ ਪਹਿਰਿ; ਕਰਹਿ ਸੀਂਗਾਰਾ ॥

kaapar pahir; kareh saneegaaraa | Ang 1165

Sant Singh Khalsawearing beautiful clothes, decorated and adorned.
Manmohan Singhwears fine clothes and adorns herself.
Manmohan Singh (Punjabi)ਸੋਹਣੇ ਕਪੜੇ ਪਾਉਂਦੀ ਤੇ ਆਪਣੇ ਆਪ ਨੂੰ ਸ਼ਿੰਗਾਰਦੀ ਹੈ।
Fareedkot Teekaਤਬ ਵਹੁ ਸੁੰਦਰ ਬਸਤ੍ਰ ਪਹਰ ਕੇ ਨਾਨਾ ਸਿੰਗਾਰ ਕਰਤੀ ਹੈ॥
Prof. Sahib Singh(ਸੁਹਣੀ ਸੁਹਣੀ) ਪੁਸ਼ਾਕ ਪਾ ਕੇ ਸਿੰਗਾਰ ਕਰਦੀਆਂ ਹਨ।
SikhNet (Spanish)y ella se encuentra atractiva y sensual y baila para envolver y cautivar,

ਪੂਰੇ ਤਾਲ; ਨਿਹਾਲੇ ਸਾਸ ॥

poore taal; nihaale saas | Ang 1165

Sant Singh KhalsaShe dances to the beat, exciting the breath of those who watch her.
Manmohan SinghShe dances to the tune and her lover is enraptured seeing her breathe.
Manmohan Singh (Punjabi)ਉਹ ਸੁਰ ਤਾਲ ਨਾਲ ਨੱਚਦੀ ਹੈ ਅਤੇ ਉਸ ਨੂੰ ਸਾਹ ਲੈਦਿਆਂ ਵੇਖ ਉਸ ਦਾ ਆਸ਼ਕ ਬਹੁਤ ਖੁਸ਼ ਹੁੰਦਾ ਹੈ।
Fareedkot Teekaਤਾਲ ਕੋ ਪੂਰਤੀ ਹੈ ਔ ਅਪਨੇ ਸ੍ਵਾਸੋਂ ਕੋ ਦੇਖਤੀ ਹੈ, ਭਾਵ ਤੋਲਦੀ ਹੈ ਕਿ ਤਾਰ ਮੇਂ ਭੰਗ ਨਾ ਪੜ ਜਾਵੇ॥
Prof. Sahib Singhਵੇਸਵਾ ਨੱਚਦੀ ਹੈ, ਤੇ ਬੜੇ ਗਹੁ ਨਾਲ ਆਪਣੀ ਸੁਰ ਨੂੰ ਤੋਲਦੀ ਹੈ,

ਪਦ ਅਰਥ ਪੂਰੇ ਤਾਲ = ਨੱਚਦੀ ਹੈ। ਨਿਹਾਲੇ = ਤੱਕਦੀ ਹੈ, ਗਹੁ ਨਾਲ ਜਾਚਦੀ ਹੈ। ਸਾਸ = ਸੂਰ।

SikhNet (Spanish)de la misma forma el amante siente su respiración

ਵਾ ਕੇ ਗਲੇ; ਜਮ ਕਾ ਹੈ ਫਾਸ ॥੩॥

vaa ke gale; jam kaa hai faas |3| Ang 1165

Sant Singh KhalsaBut the noose of the Messenger of Death is around her neck. ||3||
Manmohan SinghBut round her neck is the noose of the Death's courier.
Manmohan Singh (Punjabi)ਪ੍ਰੰਤੂ ਉਸ ਦੀ ਗਰਦਨ ਦੁਆਲੇ ਮੌਤ ਦੇ ਦੂਤ ਦੀ ਫਾਹੀ ਹੈ।
Fareedkot Teekaਅੰਤ ਕੋ ਉਸ ਕੇ ਗਲ ਮੇਂ ਹਰੀ ਸੇ ਬੇਮੁਖ ਹੋਣੇ ਤੇ ਜਮ ਕਾ ਫਾਹਾ ਪੜਤਾ ਹੈ॥੩॥
Prof. Sahib Singh(ਬੱਸ, ਇਸ ਵਿਕਾਰੀ ਜੀਵਨ ਦੇ ਕਾਰਨ) ਉਸ ਦੇ ਗਲ ਵਿਚ ਜਮਾਂ ਦੀ ਫਾਹੀ ਪੈਂਦੀ ਹੈ ॥੩॥
SikhNet (Spanish)sin saber que alrededor de su cuello esta el dogal de la muerte. (3)

ਜਾ ਕੇ ਮਸਤਕਿ. ਲਿਖਿਓ ਕਰਮਾ ॥

jaa ke masatak. likhio karamaa | Ang 1165

Sant Singh KhalsaOne who has good karma recorded on his forehead,
Manmohan SinghHe on whose forehead good destiny is writ;
Manmohan Singh (Punjabi)ਜਿਸ ਦੇ ਮਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ,
Fareedkot Teekaਜਿਸ ਪੁਰਸ ਕੇ ਮਸਤਕ ਪੁਰ ਉਤਮ ਕਰਮੋਂ ਕਾ ਲੇਖੁ ਲਿਖਾ ਹੈ॥
Prof. Sahib Singhਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਲਿਖਿਆ ਹੋਇਆ ਹੈ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਬਖ਼ਸ਼ਸ਼ ਹੁੰਦੀ ਹੈ),

ਪਦ ਅਰਥ ਮਸਤਕਿ = ਮੱਥੇ ਉੱਤੇ। ਕਰਮਾ = ਬਖ਼ਸ਼ਸ਼ (ਦਾ ਲੇਖ)।

SikhNet (Spanish)Quien lo tiene así inscrito en su destino,

ਸੋ ਭਜਿ; ਪਰਿ ਹੈ ਗੁਰ ਕੀ ਸਰਨਾ ॥

so bhaj; par hai gur kee saranaa | Ang 1165

Sant Singh Khalsahurries to enter the Guru's Sanctuary.
Manmohan Singhhe hastens and enters the Guru's sanctuary.
Manmohan Singh (Punjabi)ਉਹ ਦੌੜ ਕੇ ਗੁਰਾਂ ਦੀ ਸ਼ਰਣਾਗਤ ਆ ਪੈਦਾ ਹੈ।
Fareedkot Teekaਸੋ ਇਸ ਤਰਫੋਂ ਮੁੜ ਕੇ ਦੌੜ ਕਰ ਕੇ ਸਤਿਗੁਰੋਂ ਕੀ ਸਰਨ ਕੋ ਪ੍ਰਾਪਤ ਹੋਤਾ ਹੈ॥
Prof. Sahib Singhਉਹ (ਵਿਕਾਰਾਂ ਵਲੋਂ) ਹਟ ਕੇ ਸਤਿਗੁਰੂ ਦੀ ਸ਼ਰਨ ਪੈਂਦਾ ਹੈ।

ਪਦ ਅਰਥ ਭਜਿ = ਦੌੜ ਕੇ। ਪਰਿ ਹੈ = ਪੈਂਦਾ ਹੈ।

SikhNet (Spanish)se acerca al Santuario del Guru.

ਕਹਤ ਨਾਮਦੇਉ; ਇਹੁ ਬੀਚਾਰੁ ॥

kehat naamadeo; ihu beechaar | Ang 1165

Sant Singh KhalsaSays Naam Dayv, consider this:
Manmohan SinghSays Nam Dev, O saints, my deliberation is this,
Manmohan Singh (Punjabi)ਨਾਮਦੇਵ ਜੀ ਆਖਦੇ ਹਨ, ਹੇ ਸਾਧੂਓ! ਇਹ ਹੈ ਮੇਰੀ ਸੋਚ ਵਿਚਾਰ,
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਮੈਨੇ ਏਹੁ ਬੀਚਾਰ ਕਰ ਉਪਦੇਸ ਕਹਾ ਹੈ ਕਿ ਗੁਰੋਂ ਕੀ ਸਰਨ ਪ੍ਰਾਪਤਿ ਹੋਵਹੁ॥
Prof. Sahib Singhਨਾਮਦੇਵ ਇਹ ਇਕ ਵਿਚਾਰ ਦਾ ਬਚਨ ਆਖਦਾ ਹੈ,
SikhNet (Spanish)Dice Namdev, escuchen oh Santos,

ਇਨ ਬਿਧਿ; ਸੰਤਹੁ ਉਤਰਹੁ ਪਾਰਿ ॥੪॥੨॥੮॥

ein bidh; santahu utarahu paar |4|2|8| Ang 1165

Sant Singh KhalsaO Saints, this is the way to cross over to the other side. ||4||2||8||
Manmohan Singhthat in this way alone thou shall be ferried across.
Manmohan Singh (Punjabi)ਕਿ ਕੇਵਲ ਇਸ ਤਰੀਕੇ ਨਾਲ ਹੀ ਤੁਹਾਡਾ ਪਾਰ ਉਤਾਰਾ ਹੋਵੇਗਾ।
Fareedkot Teekaਹੇ ਭਾਈ ਸੰਤ ਜਨੋਂ! ਇਸੀ ਬਿਧੀ ਕਰ ਸੰਸਾਰ ਸਮੁੰਦ੍ਰ ਸੇ ਪਾਰ ਹੋਵਹੁਗੇ॥੪॥੨॥੮॥☬ਨਾਮਦੇਵ ਜੀ ਪ੍ਰਹਿਲਾਦ ਕਾ ਦ੍ਰਿੜ ਨਿਹਚਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਸੰਤ ਜਨੋ! ਗੁਰੂ ਦੀ ਸ਼ਰਨ ਪੈ ਕੇ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ ਸਕੋਗੇ ॥੪॥੨॥੮॥

ਪਦ ਅਰਥ ਇਨ ਬਿਧਿ = ਇਸ ਤਰੀਕੇ ਨਾਲ, ਗੁਰੂ ਦੀ ਸ਼ਰਨ ਪੈ ਕੇ ॥੪॥੨॥੮॥

* ਸ਼ਬਦ ਦਾ ਭਾਵ: ਵਿਕਾਰੀ ਦਾ ਜੀਵਨ-ਵਿਕਾਰਾਂ ਦੀ ਅਬੁੱਝਵੀਂ ਅੱਗ ਸਦਾ ਉਸ ਨੂੰ ਸਾੜਦੀ ਰਹਿੰਦੀ ਹੈ। ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੀ ਸ਼ਰਨ ਪਿਆਂ ਖ਼ਲਾਸੀ ਹੁੰਦੀ ਹੈ।

SikhNet (Spanish)ésta es la única manera de ser llevado a través. (4-2-8)
Answers quote the Granth verbatim with Ang citations. AI commentary is not Gurbani and not a religious ruling.