ੴ

ਸਿੱਖਬਾਣੀ · SikhBani

ਕਬੀਰ ਬਨ ਕੀ ਦਾਧੀ ਲਾਕਰੀ ਠਾਢੀ ਕਰੈ ਪੁਕਾਰ ॥

kabeer ban kee daadhee laakaree tthaadtee karai pukaar
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1369 · 2 lines
Translations

ਕਬੀਰ. ਬਨ ਕੀ ਦਾਧੀ ਲਾਕਰੀ; ਠਾਢੀ ਕਰੈ ਪੁਕਾਰ ॥

kabeer. ban kee daadhee laakaree; tthaadtee karai pukaar |

Sant Singh KhalsaKabeer, the forest is burning; the tree standing in it is crying out,
Manmohan SinghKabir, the standing forest tree, which is burning, cries, out.
Manmohan Singh (Punjabi)ਕਬੀਰ, ਜੰਗਲ ਦਾ ਖਲੋਤਾ ਹੋਇਆ ਰੁੱਖ, ਜੋ ਬਲ (ਸੜ) ਰਿਹਾ ਹੈ, ਕੂਕਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੈਸੇ ਬਨ ਕੀ ਲਕੜੀ ਜੋ ਅਗਨੀ ਕੀ ਜਲਾਈ ਹੋਈ (ਠਾਢੀ) ਖੜੀ ਹੋਇ ਕਰ ਪੁਕਾਰ ਕਰਤੀ ਹੈ॥
Prof. Sahib Singhਹੇ ਕਬੀਰ (ਜੇ ਤੂੰ ਧਿਆਨ ਨਾਲ ਸੁਣ ਕੇ ਸਮਝੇਂ ਤਾਂ) ਜੰਗਲ ਦੀ ਕੋਲਾ ਬਣੀ ਹੋਈ ਲੱਕੜੀ ਭੀ ਸਾਫ਼ ਤੌਰ ਤੇ ਪੁਕਾਰ ਕਰਦੀ (ਸੁਣੀਦੀ ਹੈ)

ਪਦ ਅਰਥ ਬਨ = ਜੰਗਲ। ਦਾਧੀ ਲਾਕਰੀ = ਸੜੀ ਹੋਈ ਲੱਕੜ, ਕੋਲਾ ਬਣ ਚੁੱਕੀ ਲੱਕੜ। ਠਾਢੀ = ਖਲੋਤੀ ਹੋਈ, (ਭਾਵ, ਸਾਫ਼ ਤੌਰ ਤੇ ਪ੍ਰਤੱਖ।

SikhNet (Spanish)Kabir, el bosque está ardiendo, el árbol grita, no me dejen caer en las manos del herrero,

ਮਤਿ ਬਸਿ ਪਰਉ ਲੁਹਾਰ ਕੇ; ਜਾਰੈ ਦੂਜੀ ਬਾਰ ॥੯੦॥

mat bas prau luhaar ke; jaarai doojee baar |90|

Sant Singh Khalsa"Do not let me fall into the hands of the blacksmith, who would burn me a second time." ||90||
Manmohan SinghLet me not fall into the hand of blacksmith, who would burn me a second time.
Manmohan Singh (Punjabi)ਮੈ ਕਿਧਰੇ ਲੁਹਾਰ ਦੇ ਇਖਤਿਆਰ ਵਿੱਚ ਨਾਂ ਆ ਜਾਵਾਂ, ਜੋ ਮੈਨੂੰ ਦੂਜੀ ਵਾਰੀ ਸਾੜ ਸੁਟੇਗਾ।
Fareedkot Teekaਲੋਹਾਰ ਕੇ ਵਸ ਮੇਂ ਮਤ ਪੜੋ, ਕਿਉਂ ਕਿ ਜੇਕਰ ਉਸ ਕੇ ਅਧੀਨ ਹੋਈ ਤਬ ਓਹ ਮੁਝ ਕੋ ਦੂਸਰੀ ਬੇਰ, ਭਾਵ ਕੋਇਲੇ ਕਰ ਕੇ ਫੇਰ ਜਲਾਵੈਗਾ। ਤੈਸੇ ਵਈਰਾਗਵਾਨ ਪੁਰਸ਼ ਸੰਤੋਂ ਪਾਸ ਪੁਕਾਰਤਾ ਹੈ ਕਿ ਮੈਂ ਵਈਰਾਗ ਕਾ ਜਲਾਯਾ ਹੂਆ ਪੁਨਾ ਜਮ ਰੂਪੀ ਲੁਹਾਰ ਕੇ ਵਸ ਮਤ ਪੜ ਜਾਵੋ। ਕਿਉਂ ਕਿ ਏਕ ਵਾਰ ਤੋ ਦੇਹ ਅਵਸ੍ਯ ਜਲੇਗਾ, ਪਰੰਤੂ ਜਮ ਦੂਸਰੀ ਵੇਰ ਨਰਕ ਅਗਨੀ ਮੇਂ ਜੀਵ ਕੋ ਨ ਜਲਾਵੈਂ॥੯੦॥
Prof. Sahib Singhਕਿ ਮੈਂ ਕਿਤੇ ਲੁਹਾਰ ਦੇ ਵੱਸ ਨਾ ਪੈ ਜਾਵਾਂ, ਉਹ ਤਾਂ ਮੈਨੂੰ ਦੂਜੀ ਵਾਰੀ ਸਾੜੇਗਾ ॥੯੦॥

ਪਦ ਅਰਥ ਮਤਿ = ਮਤਾਂ। ਬਸਿ = ਵੱਸ ਵਿਚ, ਸੁਹਬਤਿ ਵਿਚ। ਲੁਹਾਰ = ਉਹ ਮਨੁੱਖ ਜੋ ਸਾਰੀ ਉਮਰ ਕੋਲੇ-ਵਿਕਾਰ ਵਿਹਾਝਣ ਵਿਚ ਗੁਜ਼ਾਰ ਰਿਹਾ ਹੈ; ਸਾਕਤ, ਵਿਕਾਰੀ ਮਨੁੱਖ ॥੯੦॥

* ਨੋਟ: ਜੋ ਕੋਲਾ ਲੁਹਾਰ ਆਦਿਕ ਲੋਕ ਆਪਣੀਆਂ ਭੱਠੀਆਂ ਵਿਚ ਵਰਤਦੇ ਹਨ ਇਸ ਨੂੰ ਤਿਆਰ ਕਰਨ ਲਈ ਖ਼ਾਸ ਤਰੀਕਾ ਵਰਤਣਾ ਪੈਂਦਾ ਹੈ। ਕਿੱਕਰ ਆਦਿਕ ਲੱਕੜ ਦੇ ਮੋਛੇ ਖ਼ਾਸ ਤਰ੍ਹਾਂ ਦੀ ਬਣੀ ਹੋਈ ਭੱਠੀ ਵਿਚ ਮਿੱਟੀ ਦੇ ਹੇਠ ਨੱਪੇ ਜਾਂਦੇ ਹਨ, ਇਹਨਾਂ ਮੋਛਿਆਂ ਨੂੰ ਇਸ ਤਰ੍ਹਾਂ ਅੱਗ ਲਾਈ ਜਾਂਦੀ ਹੈ ਕਿ ਬਾਹਰੋਂ ਹਵਾ ਨਾਹ ਪਏ ਤੇ ਮਿੱਟੀ ਦੇ ਅੰਦਰ ਅੰਦਰ ਹੀ ਲੱਕੜਾਂ ਕੋਲਾ ਬਣ ਜਾਣ, ਪਰ ਇਹਨਾਂ ਦੀ ਗੈਸ ਕੋਲੇ ਦੇ ਵਿਚ ਹੀ ਟਿਕੀ ਰਹੇ। ਚੂੰਕਿ ਇਹ ਕੋਲਾ ਵਰਤਣ ਦੀ ਲੋੜ ਆਮ ਤੌਰ ਤੇ ਲੁਹਾਰਾਂ ਨੂੰ ਹੀ ਪੈਂਦੀ ਸੀ, ਸੋ ਇਸ ਕੋਲੇ ਨੂੰ ਤਿਆਰ ਭੀ ਲੁਹਾਰ ਹੀ ਕਰਿਆ ਕਰਦੇ ਸਨ। ਇਕ ਵਾਰੀ ਤਾਂ ਲੱਕੜ ਕੋਲਾ ਬਣਨ ਵੇਲੇ ਮਿੱਟੀ ਦੇ ਅੰਦਰ ਅੰਦਰ ਰਹਿ ਕੇ ਸੜਦੀ ਹੈ ਤੇ ਦੂਜੀ ਵਾਰੀ ਲੁਹਾਰ ਆਦਿਕ ਦੀ ਭੱਠੀ ਵਿਚ ਪੈ ਕੇ ਸੜਦੀ ਹੈ। ਇਹ ਲਫ਼ਜ਼ 'ਲੁਹਾਰ' ਬਾਬਾ ਫਰੀਦ ਜੀ ਨੇ ਭੀ ਵਰਤਿਆ ਹੈ, ਉਹਨਾਂ ਨੇ ਭੀ ਕੋਲੇ ਦੇ ਸੰਬੰਧ ਵਿਚ ਹੀ ਵਰਤਿਆ ਹੈ। ਲਿਖਦੇ ਹਨ: ਕੰਧਿ ਕੁਹਾੜਾ, ਸਿਰਿ ਘੜਾ, ਵਣਿ ਕੈਸਰੁ ਲੋਹਾਰੁ ॥ ਫਰੀਦਾ ਹਉ ਲੋੜੀ ਸਹੁ ਆਪਣਾ, ਤੂ ਲੋੜਹਿ ਅੰਗਿਆਰ ॥੪੩॥ ਇਸ ਸ਼ਲੋਕ ਦਾ ਅਰਥ ਇਉਂ ਹੈ: ਮੋਢੇ ਉਤੇ ਕੁਹਾੜਾ ਤੇ ਸਿਰ ਉਤੇ ਘੜਾ (ਰੱਖੀ) ਲੁਹਾਰ ਜੰਗਲ ਵਿਚ ਬਾਦਸ਼ਾਹ (ਬਣਿਆ ਹੁੰਦਾ) ਹੈ (ਕਿਉਂਕਿ ਜਿਸ ਰੁੱਖ ਤੇ ਚਾਹੇ ਕੁਹਾੜਾ ਚਲਾ ਸਕਦਾ ਹੈ); ਇਸੇ ਤਰ੍ਹਾਂ ਮਨੁੱਖ, ਜਗਤ-ਜੰਗਲ ਦਾ ਸਰਦਾਰ ਹੈ) ਹੇ ਫਰੀਦ! ਮੈਂ ਤਾਂ (ਇਸ ਜਗਤ-ਜੰਗਲ ਵਿਚ) ਆਪਣੇ ਮਾਲਕ-ਪ੍ਰਭੂ ਨੂੰ ਲੱਭ ਰਿਹਾ ਹਾਂ, ਤੇ

SikhNet (Spanish)pues me va meter en el fuego por segunda vez.(90)
Answers quote the Granth verbatim with Ang citations. AI commentary is not Gurbani and not a religious ruling.