ਕਬੀਰ. ਭਾਰ ਪਰਾਈ ਸਿਰਿ ਚਰੈ; ਚਲਿਓ ਚਾਹੈ ਬਾਟ ॥
kabeer. bhaar paraaee sir charai; chalio chaahai baatt |
Sant Singh KhalsaKabeer, the mortal wants to walk on the path, carrying the load of others' sins on his head.
Manmohan SinghKabir, man wishes to tread the path, carrying on his head the load of others sins.
Manmohan Singh (Punjabi)ਕਬੀਰ ਹੋਰਨਾ ਦੇ ਪਾਪਾਂ ਦਾ ਬੋਝ ਆਪਣੇ ਮੁੰਡ ਉਤੇ ਚੁਕ ਕੇ, ਬੰਦਾ ਮਾਰਗ ਤੇ ਟੁਰਨਾ ਚਾਹੁੰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਸ ਜੀਵ ਕੇ ਪਰਾਈ ਭਾਰ ਪੂਜਾ ਪਤਿਸ਼ਟਾ ਆਦੀ ਸੰਬੰਧੀਆਂ ਕੀ ਪਾਲਨਾ ਰੂਪੀ ਸਿਰ ਪਰ ਚੜ ਰਹੀ ਹੈ ਔ ਪ੍ਰਲੋਕ ਮਾਰਗ ਮੇਂ ਆਜ ਕਲ ਚਲਿਆ ਚਾਹਤਾ ਹੈਂ॥
Prof. Sahib Singhਹੇ ਕਬੀਰ! (ਕੁਸੰਗ ਦੇ ਕਾਰਨ ਇਸ ਦੇ ਸਿਰ ਉਤੇ ਪਰਾਈ (ਨਿੰਦਿਆ) ਦਾ ਭਾਰ ਚੜ੍ਹਦਾ ਜਾਂਦਾ ਹੈ (ਭਾਰ ਭੀ ਚੜ੍ਹੀ ਜਾਂਦਾ ਹੈ, ਫਿਰ ਭੀ ਮਨੁੱਖ ਇਸ ਨਿੰਦਿਆ ਦੇ) ਰਾਹੇ ਹੀ ਤੁਰਨਾ ਪਸੰਦ ਕਰਦਾ ਹੈ;ਪਦ ਅਰਥ ਭਾਰ ਪਰਾਈ = ਪਰਾਈ (ਨਿੰਦਿਆ) ਦਾ ਭਾਰ। ਸਿਰ ਚਰੈ = ਮਨੁੱਖ ਦੇ ਸਿਰ ਉੱਤੇ ਚੜ੍ਹਦਾ ਜਾਂਦਾ ਹੈ, 'ਕੁਸੰਗ' ਵਿਚ ਫਸੇ ਮਨੁੱਖ ਦੇ ਸਿਰ ਉੱਤੇ ਚੜ੍ਹਦਾ ਜਾਂਦਾ ਹੈ। ਬਾਟ = ਰਸਤਾ। ਚਲਿਓ ਚਾਹੈ ਬਾਟ = (ਭਾਰ ਚੜ੍ਹੀ ਜਾਂਦਾ ਹੈ, ਫਿਰ ਭੀ ਮਨੁੱਖ ਇਸ ਨਿੰਦਿਆ ਦੇ) ਰਾਹੇ ਹੀ ਤੁਰਨਾ ਪਸੰਦ ਕਰਦਾ ਹੈ।
SikhNet (Spanish)Kabir, el mortal quiere caminar por el Sendero, cargando las faltas de otros en su espalda,
ਅਪਨੇ ਭਾਰਹਿ. ਨਾ ਡਰੈ; ਆਗੈ ਅਉਘਟ ਘਾਟ ॥੮੯॥
apane bhaareh. naa ddarai; aagai aaughatt ghaatt |89|
Sant Singh KhalsaHe is not afraid of his own load of sins; the road ahead shall be difficult and treacherous. ||89||
Manmohan SinghHe fears not the load of his own sins. The road ahead is difficult to tread.
Manmohan Singh (Punjabi)ਉਹ ਆਪਣੇ ਨਿਜ ਦੇ ਪਾਪਾਂ ਦੇ ਬੋਝ ਦਾ ਭੈ ਨਹੀਂ ਕਰਦਾ! ਅਗਲੇਰਾ ਮਾਰਗ ਤੁਰਨ ਨੂੰ ਕਠਨ ਹੈ।
Fareedkot Teekaਅਪਨੇ ਮੰਦ ਕਰਮੋਂ ਰੂਪੀ ਭਾਰ ਸੇ ਨਹੀਂ ਡਰਤਾ ਹੈ। ਇਸੀ ਤੇ ਆਗੇ ਪ੍ਰਲੋਕ ਮਾਰਗ ਮੇਂ ਪਾਪੀਓਂ ਕੋ ਔ (ਘਟ) ਔਖੇ (ਘਾਟ) ਅਸਥਾਨੋਂ ਮੇਂ ਚਲਨਾ ਪੜੇਗਾ॥੮੯॥
Prof. Sahib Singhਮਨੁੱਖ ਦੇ ਸਾਹਮਣੇ ਇਕ ਡਾਢਾ ਔਖਾ ਰਸਤਾ ਹੈ, ਆਪਣੇ (ਕੀਤੇ ਹੋਰ ਮੰਦ-ਕਰਮਾਂ ਦੇ) ਭਾਰ ਦਾ ਤਾਂ ਇਸ ਨੂੰ ਚੇਤਾ ਹੀ ਨਹੀਂ ਆਉਂਦਾ ॥੮੯॥ਪਦ ਅਰਥ ਅਪਨੇ ਭਾਰਹਿ = ਆਪਣੇ (ਕੀਤੇ ਹੋਰ ਵਿਕਾਰਾਂ ਦੇ) ਭਾਰ ਤੋਂ। ਆਗੈ = ਮਨੁੱਖ ਦੇ ਸਾਹਮਣੇ। ਅਉਘਟ ਘਾਟ = ਔਖਾ ਰਸਤਾ ॥੮੯॥
* ਨੋਟ: ਜ਼ਿੰਦਗੀ ਦਾ ਸਫ਼ਰ, ਮਾਨੋ ਇਕ ਔਖੀ ਘਾਟੀ ਹੈ, ਚੜ੍ਹਾਈ ਦਾ ਪੈਂਡਾ ਹੈ, ਕਿਉਂਕਿ ਅਨੇਕਾਂ ਵਿਕਾਰ ਮਨੁੱਖ ਦੇ ਰਾਹ ਵਿਚ ਰੋਕਾਂ ਪਾਂਦੇ ਹਨ। ਜਦੋਂ ਮਨੁੱਖ ਪਰਮਾਤਮਾ ਦੀ ਯਾਦ ਭੁਲਾਂਦਾ ਹੈ ਤਾਂ ਅਵੇਸਲੇ-ਪਨ ਵਿਚ ਕੁਸੰਗ ਵਿਚ ਜਾ ਫਸਦਾ ਹੈ ਤਾਂ ਇਸ ਦੀ ਕੋਮਲ ਜਿੰਦ ਵਿਕਾਰਾਂ ਦੇ ਕੰਡਿਆਂ ਨਾਲ ਚੀਰੀ ਜਾਂਦੀ ਹੈ, ਕਈ ਵਿਕਾਰ-ਕੁਕਰਮ ਸਹੇੜ ਲੈਂਦਾ ਹੈ, ਕੁਕਰਮ ਕਰਨੋਂ ਰਤਾ ਨਹੀਂ ਝੱਕਦਾ। ਇਕ ਪਾਸੇ ਆਪਣੀ ਇਹ ਦੁਰ-ਦਸ਼ਾ ਦੂਜੇ ਪਾਸੇ ਹੋਰਨਾਂ ਦੀ ਨਿੰਦਾ ਕਰਨ ਦੀ ਭੀ ਵਾਦੀ ਪੈ ਜਾਂਦੀ ਹੈ, ਇਹ ਵਾਦੀ ਇਸ ਨੂੰ ਸਗੋਂ ਹੋਰ ਡੋਬਦੀ ਹੈ। ਬੱਸ! ਇਕ ਸਿਫ਼ਤਿ-ਸਾਲਾਹ ਤੋਂ ਖੁੰਝਿਆਂ ਇਹ ਮੰਦੀ ਹਾਲਤ ਬਣਦੀ ਹੈ। * ਨੋਟ: ਨਿੰਦਿਆ ਵਿਚ ਵੱਡੀ ਖ਼ਤਰੇ ਵਾਲੀ ਗੱਲ ਹੀ ਇਹ ਹੁੰਦੀ ਹੈ ਕਿ ਮਨੁੱਖ ਹੋਰਨਾਂ ਦੇ ਐਬ ਫੋਲਦਾ ਫੋਲਦਾ ਆਪਣੇ ਮੰਦ-ਜੀਵਨ ਵਲੋਂ ਅਵੇਸਲਾ ਹੀ ਹੋ ਜਾਂਦਾ ਹੈ। ਪ੍ਰਭੂ ਦੀ ਸਿਫ਼ਤਿ-ਸਾਲਾਹ ਇਸ ਖ਼ਤਰਨਾਕ ਰਸਤੇ ਤੋਂ ਬਚਾਂਦੀ ਹੈ।
SikhNet (Spanish)no le teme ni se fija en su propia carga, el camino adelante va a ser difícil y traicionero. (89)