ਰਾਗੁ ਸੂਹੀ ਮਹਲਾ ੫ ਘਰੁ ੩ ॥
raag soohee mahalaa 5 ghar 3 |
Sant Singh KhalsaRaag Soohee, Fifth Mehl, Third House:
Manmohan SinghRag Suhi 5th Guru.
Manmohan Singh (Punjabi)ਰਾਗ ਸੂਹੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Suji, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.
ਮਿਥਨ ਮੋਹ ਅਗਨਿ ਸੋਕ ਸਾਗਰ ॥
mithan moh agan sok saagar |
Sant Singh KhalsaAttachment to sex is an ocean of fire and pain.
Manmohan SinghThe love of fornication is an ocean of fire and sorrow.
Manmohan Singh (Punjabi)ਜਨਾਹਕਾਰੀ ਦਾ ਪਿਆਰ ਅੱਗ ਅਤੇ ਅਫਸੋਸਦਾਇਕ ਸਮੁੰਦਰ ਹੈ।
Fareedkot Teekaਹੇ ਭਾਈ! ਐਸੇ ਪ੍ਰਾਰਥਨਾ ਕਰੋ, ਮਿਥ੍ਯਾ ਰੂਪ ਮੋਹ ਤ੍ਰਿਸਨਾ ਸ਼ੋਕ ਕਾ ਸਮੁੰਦ੍ਰ ਸੰਸਾਰ ਜੋ ਹੈ॥
Prof. Sahib Singhਨਾਸਵੰਤ ਪਦਾਰਥਾਂ ਦੇ ਮੋਹ; ਤ੍ਰਿਸ਼ਨ ਦੀ ਅੱਗ, ਚਿੰਤਾ ਦੇ ਸਮੁੰਦਰ ਵਿਚੋਂ-ਪਦ ਅਰਥ ਮਿਥਨ = ਨਾਸਵੰਤ। ਅਗਨਿ = (ਤ੍ਰਿਸ਼ਨਾ ਦੀ) ਅੱਗ। ਸੋਕ = ਸ਼ੋਕ, ਚਿੰਤਾ। ਸਾਗਰ = ਸਮੁੰਦਰ।
SikhNet (Spanish)El apego a la lujuria es un océano de fuego y de dolor,
ਕਰਿ ਕਿਰਪਾ; ਉਧਰੁ ਹਰਿ ਨਾਗਰ ॥੧॥
kar kirapaa; udhar har naagar |1|
Sant Singh KhalsaBy Your Grace, O Sublime Lord, please save me from it. ||1||
Manmohan SinghO my sublime Lord, mercifully save thou the mortal from it.
Manmohan Singh (Punjabi)ਹੇ ਮੇਰੇ ਸ੍ਰੇਸ਼ਟ ਸੁਆਮੀ, ਤੂੰ ਆਪਣੀ ਰਹਿਮਤ ਧਾਰ ਕੇ ਪ੍ਰਾਣੀ ਨੂੰ ਇਸ ਤੋਂ ਬਚਾ ਲੈ।
Fareedkot Teekaਹੇ ਹਰੀ (ਨਾਗਰ) ਚਤੁਰ! ਕ੍ਰਿਪਾ ਕਰ ਕੇ ਤਿਸ ਕੇ ਬੀਚ ਸੇ ਮੁਝ ਕੋ ਨਿਕਾਲ॥੧॥
Prof. Sahib Singhਹੇ ਸੋਹਣੇ ਹਰੀ! ਕਿਰਪਾ ਕਰ ਕੇ (ਸਾਨੂੰ) ਬਚਾ ਲੈ ॥੧॥ਪਦ ਅਰਥ ਕਰਿ = ਕਰ ਕੇ। ਉਧਰੁ = ਬਚਾ ਲੈ। ਹਰਿ ਨਾਗਰ = ਹੇ ਸੋਹਣੇ ਹਰੀ! ॥੧॥
SikhNet (Spanish)por Tu Gracia, oh Señor Sublime, sálvame. (1)
ਚਰਣ ਕਮਲ ਸਰਣਾਇ; ਨਰਾਇਣ ॥
charan kamal saranaae; naraaein |
Sant Singh KhalsaI seek the Sanctuary of the Lotus Feet of the Lord.
Manmohan SinghI have sought the protection of the lotus feet of the Lord,
Manmohan Singh (Punjabi)ਮੈਂ ਸੁਆਮੀ ਦੇ ਕੰਵਲ ਰੂਪੀ ਪੈਰਾਂ ਦੀ ਪਨਾਹ ਲਈ ਹੈ,
Fareedkot Teekaਹੇ ਜੀਵ! ਤਿਸ ਨਾਰਾਯਨ ਕੇ ਚਰਣ ਕਮਲੋਂ ਕੀ ਸਰਨ ਲਹੋ॥
Prof. Sahib Singhਹੇ ਨਾਰਾਇਣ! (ਅਸੀਂ ਜੀਵ) ਤੇਰੇ ਸੋਹਣੇ ਚਰਨਾਂ ਦੀ ਸਰਨ ਵਿਚ ਆਏ ਹਾਂ।ਪਦ ਅਰਥ ਨਰਾਇਣ = ਹੇ ਨਰਾਇਣ!
SikhNet (Spanish)Busca el Santuario del Loto de los Pies del Señor,
ਦੀਨਾ ਨਾਥ; ਭਗਤ ਪਰਾਇਣ ॥੧॥ ਰਹਾਉ ॥
deenaa naath; bhagat paraaein |1| rahaau |
Sant Singh KhalsaHe is the Master of the meek, the Support of His devotees. ||1||Pause||
Manmohan Singhwho is the Master of the meek and the mainstay of His saints. Pause.
Manmohan Singh (Punjabi)ਜੋ ਮਸਕੀਨਾ ਦਾ ਮਾਲਕ ਅਤੇ ਆਪਣਿਆਂ ਸੰਤਾਂ ਦਾ ਆਸਰਾ ਹੈ। ਠਹਿਰਾਉ।
Fareedkot Teekaਜੋ ਗਰੀਬੋਂ ਕਾ ਸ੍ਵਾਮੀ ਹੈ ਅਰੁ ਭਗਤ ਜਨ ਜਿਸਮੈਂ (ਪਰਾਇਣ) ਤਤਪਰ ਹੈਂ॥੧॥ ਰਹਾਉ ॥
Prof. Sahib Singhਹੇ ਗਰੀਬਾਂ ਦੇ ਖਸਮ! ਹੇ ਭਗਤਾਂ ਦੇ ਆਸਰੇ! (ਸਾਨੂੰ ਵਿਕਾਰਾਂ ਤੋਂ ਬਚਾਈ ਰੱਖ) ॥੧॥ ਰਹਾਉ ॥ਪਦ ਅਰਥ ਪਰਾਇਣ = ਆਸਰਾ ॥੧॥ ਰਹਾਉ ॥
SikhNet (Spanish)Él es el Maestro del débil, el Mástil de Sus Devotos. (1-Pausa)
ਅਨਾਥਾ ਨਾਥ; ਭਗਤ ਭੈ ਮੇਟਨ ॥
anaathaa naath; bhagat bhai mettan |
Sant Singh KhalsaMaster of the masterless, Patron of the forlorn, Eradicator of fear of His devotees.
Manmohan SinghThe Lord is the Patron of the patronless and the Destroyer of dread of His devotees.
Manmohan Singh (Punjabi)ਸਾਹਿਬ ਨਿਖਸਮਿਆ ਦਾ ਖਸਮ ਅਤੇ ਆਪਣੇ ਅਨੁਰਾਗੀਆਂ ਦਾ ਡਰ ਨਾਸ ਕਰਨਹਾਰ ਹੈ।
Fareedkot Teekaਹੇ ਅਨਾਥੋਂ ਕੇ ਸ੍ਵਾਮੀ! ਹੇ ਭਗਤੋਂ ਕੇ ਭੈ ਮੇਟਨਹਾਰੇ! ॥
Prof. Sahib Singhਹੇ ਨਿਆਸਰਿਆਂ ਦੇ ਆਸਰੇ! ਹੇ ਭਗਤਾਂ ਦੇ ਸਾਰੇ ਡਰ ਦੂਰ ਕਰਨ ਵਾਲੇ! (ਮੈਨੂੰ ਗੁਰੂ ਦੀ ਸੰਗਤਿ ਬਖ਼ਸ਼)ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ।
SikhNet (Spanish)Maestro de quienes no lo tienen, Patrón de los olvidados, Destructor del miedo de los Devotos.
ਸਾਧਸੰਗਿ; ਜਮਦੂਤ. ਨ ਭੇਟਨ ॥੨॥
saadhasang; jamadoot. na bhettan |2|
Sant Singh KhalsaIn the Saadh Sangat, the Company of the Holy, the Messenger of Death cannot even touch them. ||2||
Manmohan SinghAbiding in the society of the saints, the myrmidon of death touches the mortal not.
Manmohan Singh (Punjabi)ਸਤਿਸੰਗਤ ਅੰਦਰ ਵਸਣ ਦੁਆਰਾ ਮੌਤ ਦਾ ਫਰਿਸ਼ਤਾ ਪ੍ਰਾਣੀ ਨੂੰ ਛੂੰਹਦਾ ਤਕ ਨਹੀਂ।
Fareedkot Teekaਹੇ ਸੰਤੋਂ ਕੇ ਸੰਗੀ! ਇਹੁ ਕਿਰਪਾ ਕਰ ਜੋ ਜਮ ਕੇ ਦੂਤ ਮੁਝ ਕੋ ਨ (ਭੇਟਨ) ਮਿਲੈਂ॥੨॥
Prof. Sahib Singhਗੁਰੂ ਦੀ ਸੰਗਤਿ ਵਿਚ ਰਿਹਾਂ ਜਮਦੂਤ (ਭੀ) ਨੇੜੇ ਨਹੀਂ ਢੁਕਦੇ (ਮੌਤ ਦਾ ਡਰ ਪੋਹ ਨਹੀਂ ਸਕਦਾ) ॥੨॥ਪਦ ਅਰਥ ਸਾਧਸੰਗਿ = ਸੰਗਤਿ ਵਿਚ। ਭੇਟਨ = ਨੇੜੇ ਛੁਂਹਦਾ ॥੨॥
SikhNet (Spanish)En la Saad Sangat, la Sociedad de los Santos, el mensajero de la muerte no se acerca.(2)
ਜੀਵਨ ਰੂਪ; ਅਨੂਪ ਦਇਆਲਾ ॥
jeevan roop; anoop deaalaa |
Sant Singh KhalsaThe Merciful, Incomparably Beautiful, Embodiment of Life.
Manmohan SinghThe Merciful, Beauteous Lord is the embodiment of life.
Manmohan Singh (Punjabi)ਮਿਹਰਬਾਨ, ਸੁੰਦਰ ਸੁਆਮੀ ਜਿੰਦਗੀ ਦਾ ਸਰੂਪ ਹੈ।
Fareedkot Teekaਹੇ ਜੀਵਨ ਰੂਪ! ਹੇ ਅਨੂਪ ਦਿਆਲ! ॥
Prof. Sahib Singhਹੇ ਜ਼ਿੰਦਗੀ ਦੇ ਸੋਮੇ! ਹੇ ਅਦੁੱਤੀ ਪ੍ਰਭੂ! ਹੇ ਦਇਆ ਦੇ ਘਰ! (ਆਪਣੀ ਸਿਫ਼ਤਿ-ਸਾਲਾਹ ਬਖ਼ਸ਼),ਪਦ ਅਰਥ ਅਨੂਪ = ਅਦੁੱਤੀ।
SikhNet (Spanish)Oh Ser Compasivo y Bello, oh Encarnación de la vida,
ਰਵਣ ਗੁਣਾ; ਕਟੀਐ ਜਮ ਜਾਲਾ ॥੩॥
ravan gunaa; katteeai jam jaalaa |3|
Sant Singh KhalsaVibrating the Glorious Virtues of the Lord, the noose of the Messenger of Death is cut away. ||3||
Manmohan SinghUttering the Lord's virtues, the death's noose is snapped.
Manmohan Singh (Punjabi)ਪ੍ਰਭੂ ਦੀਆਂ ਨੇਕੀਆਂ ਵਰਨਣ ਕਰਨ ਦੁਆਰਾ, ਮੌਤ ਦਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਤੇਰੇ ਗੁਣੋਂ ਕੋ ਉਚਾਰਨੇ ਕਰ ਕੇ ਜਮ ਕੇ ਜਾਲ ਕਟੇ ਜਾਤੇ ਹੈਂ॥੩॥
Prof. Sahib Singhਤੇਰੇ ਗੁਣਾਂ ਨੂੰ ਯਾਦ ਕੀਤਿਆਂ ਮੌਤ ਦੀ ਫਾਹੀ ਕੱਟੀ ਜਾਂਦੀ ਹੈ ॥੩॥ਪਦ ਅਰਥ ਰਵਣ = ਸਿਮਰਨ ॥੩॥
SikhNet (Spanish)contemplando Tus Virtudes el mensajero de la muerte es conquistado.(3)
ਅੰਮ੍ਰਿਤ ਨਾਮੁ; ਰਸਨ ਨਿਤ ਜਾਪੈ ॥
amrit naam; rasan nit jaapai |
Sant Singh KhalsaOne who constantly chants the Ambrosial Nectar of the Naam with his tongue,
Manmohan SinghHe who with his tongue ever repeats the ambrosial Name;
Manmohan Singh (Punjabi)ਜੋ ਆਪਣੀ ਜੀਭ ਨਾਲ ਸਦਾ ਸੁਧਾਸਰੂਪ ਨਾਮ ਦਾ ਉਚਾਰਨ ਕਰਦਾ ਹੈ,
Fareedkot Teekaਇਹੁ ਕਿਰਪਾ ਕਰ ਤੇਰਾ ਨਾਮੁ ਅੰਮ੍ਰਿਤੁ ਮੇਰੀ ਰਸਨਾਂ ਨਿਤ ਹੀ ਜਪੇ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦਾ ਹੈ,ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਰਸਨ = ਜੀਭ (ਨਾਲ)।
SikhNet (Spanish)Cuando mis labios recitan Tu Nombre de Néctar sin cesar,
ਰੋਗ ਰੂਪ ਮਾਇਆ; ਨ ਬਿਆਪੈ ॥੪॥
rog roop maaeaa; na biaapai |4|
Sant Singh Khalsais not touched or affected by Maya, the embodiment of disease. ||4||
Manmohan Singhto him, mammon, the embodiment of ailment clings not.
Manmohan Singh (Punjabi)ਉਸ ਨੂੰ ਦੁਖ ਸਰੂਪ ਮੋਹਨੀ ਚਿਮੜਦੀ ਨਹੀਂ।
Fareedkot Teekaਰੋਗ ਰੂਪ ਜੋ ਮਾਯਾ ਹੈ ਇਹੁ ਮੁਝ ਕੋ ਨਾ ਬਿਆਪੇ॥੪॥
Prof. Sahib Singhਉਸ ਉਤੇ ਇਹ ਮਾਇਆ ਜ਼ੋਰ ਨਹੀਂ ਪਾ ਸਕਦੀ, ਜੇਹੜੀ ਸਾਰੇ ਰੋਗਾਂ ਦਾ ਮੂਲ ਹੈ ॥੪॥ਪਦ ਅਰਥ ਨ ਬਿਆਪੈ = ਜ਼ੋਰ ਨਹੀਂ ਪਾ ਸਕਦੀ ॥੪॥
SikhNet (Spanish)entonces la maldad de Maya no me infecta más.(4)
ਜਪਿ ਗੋਬਿੰਦ; ਸੰਗੀ ਸਭਿ ਤਾਰੇ ॥
jap gobind; sangee sabh taare |
Sant Singh KhalsaChant and meditate on God, the Lord of the Universe, and all of your companions shall be carried across;
Manmohan SinghMeditating on the World-Lord all the associates are emancipated,
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਸਮੂਹ ਸਾਥੀ ਪਾਰ ਉਤਰ ਜਾਂਦੇ ਹਨ,
Fareedkot Teekaਜਿਨੋਂ ਨੇ ਗੋਬਿੰਦ ਜਪਿਆ ਹੈ ਉਨੋਂ ਨੇ ਸੰਗੀ ਅਪਨੇ ਸਭ ਤਾਰ ਲੀਏ ਹੈਂ॥
Prof. Sahib Singhਹੇ ਭਾਈ! ਸਦਾ ਪਰਾਮਤਮਾ ਦਾ ਨਾਮ ਜਪਿਆ ਕਰ (ਜੇਹੜਾ ਜਪਦਾ ਹੈ) ਉਹ (ਆਪਣੇ) ਸਾਰੇ ਸਾਥੀਆਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।ਪਦ ਅਰਥ ਸੰਗੀ = ਸਾਥੀ। ਸਭਿ = ਸਾਰੇ।
SikhNet (Spanish)Canta y medita en Dios, el Señor del Universo, y todos tus compañeros serán llevados a través,
ਪੋਹਤ ਨਾਹੀ; ਪੰਚ ਬਟਵਾਰੇ ॥੫॥
pohat naahee; panch battavaare |5|
Sant Singh Khalsathe five thieves will not even approach. ||5||
Manmohan Singhand the five high way men draw not near.
Manmohan Singh (Punjabi)ਅਤੇ ਪੰਜੇ ਰਸਤੇ ਦੇ ਧਾੜਵੀ ਲਾਗੇ ਨਹੀਂ ਲਗਦੇ।
Fareedkot Teekaਪੰਚ ਜੋ ਰਹਮਾਰ ਹੈਂ ਉਨ ਕੋ ਵਹੁ ਛੂਹਤੇ ਨਹੀਂ, ਭਾਵ ਕਾਮਾਦੀ ਬਿਕਾਰ ਉਨ ਕੋ ਨਹੀਂ ਲਾਗਤੇ॥੫॥
Prof. Sahib Singhਪੰਜੇ ਲੁਟੇਰੇ ਉਸ ਉਤੇ ਦਬਾਉ ਨਹੀਂ ਪਾ ਸਕਦੇ ॥੫॥ਪਦ ਅਰਥ ਪੰਚ = ਪੰਜ। ਬਟਵਾਰੇ = ਲੁਟੇਰੇ, ਡਾਕੂ ॥੫॥
SikhNet (Spanish)los cinco ladrones ni siquiera te tocarán.(5)
ਮਨ ਬਚ ਕ੍ਰਮ; ਪ੍ਰਭੁ ਏਕੁ ਧਿਆਏ ॥
man bach kram; prabh ek dhiaae |
Sant Singh KhalsaOne who meditates on the One God in thought, word and deed
Manmohan SinghHe, who in his thought, word and deed contemplates the One Lord;
Manmohan Singh (Punjabi)ਜੋ ਆਪਣੇ ਖਿਆਲ, ਬਚਨ ਅਤੇ ਅਮਲ ਵਿੱਚ ਇਕ ਸਾਹਿਬ ਦਾ ਸਿਮਰਨ ਕਰਦਾ ਹੈ,
Fareedkot Teekaਜੋ ਮਨ, ਬਾਣੀ, ਸਰੀਰ ਕਰ ਏਕ ਪ੍ਰਭੂ ਕਾ ਹੀ ਧਿਆਨੁ ਕਰਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਆਪਣੇ ਮਨ ਨਾਲ, ਕੰਮਾਂ ਨਾਲ ਇਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ,ਪਦ ਅਰਥ ਬਚ = ਬਚਨ। ਕ੍ਰਮ = ਕਰਮ। ਧਿਆਏ = ਧਿਆਉਂਦਾ ਹੈ।
SikhNet (Spanish)Quien medita en el Único Señor con su palabra, pensamiento y acción,
ਸਰਬ ਫਲਾ; ਸੋਈ ਜਨੁ ਪਾਏ ॥੬॥
sarab falaa; soee jan paae |6|
Sant Singh Khalsa- that humble being receives the fruits of all rewards. ||6||
Manmohan Singhthat man obtains all the fruits.
Manmohan Singh (Punjabi)ਉਹ ਪੁਰਸ਼ ਸਾਰੇ ਫਲ ਪਰਾਪਤ ਕਰ ਲੈਂਦਾ ਹੈ।
Fareedkot Teekaਸਭ ਫਲਾਂ ਨੂੰ ਸੋਈ ਪੁਰਸ਼ ਪਾਵਤਾ ਹੈ॥੬॥
Prof. Sahib Singhਉਹੀ ਮਨੁੱਖ (ਮਨੁੱਖਾ ਜਨਮ ਦੇ) ਸਾਰੇ ਫਲ ਹਾਸਲ ਕਰ ਲੈਂਦਾ ਹੈ ॥੬॥
SikhNet (Spanish)recibe todos los frutos de las añoranzas de su corazón.(6)
ਧਾਰਿ ਅਨੁਗ੍ਰਹੁ; ਅਪਨਾ ਪ੍ਰਭਿ ਕੀਨਾ ॥
dhaar anugrahu; apanaa prabh keenaa |
Sant Singh KhalsaShowering His Mercy, God has made me His own;
Manmohan SinghShowering His benediction, the Lord has made me His own,
Manmohan Singh (Punjabi)ਆਪਣੀ ਕ੍ਰਿਪਾ ਕਰ ਕੇ, ਸੁਆਮੀ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ,
Fareedkot Teekaਜਿਨ ਕੋ ਕ੍ਰਿਪਾ ਧਾਰ ਕੇ ਪ੍ਰਭੂ ਨੇ ਅਪਨਾ ਦਾਸ ਕੀਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ,ਪਦ ਅਰਥ ਧਾਰਿ = ਧਾਰ ਕੇ। ਅਨੁਗ੍ਰਹੁ = ਕਿਰਪਾ। ਪ੍ਰਭਿ = ਪ੍ਰਭੂ ਨੇ।
SikhNet (Spanish)El Señor, en Su Misericordia, me ha hecho Suyo,
ਕੇਵਲ ਨਾਮੁ; ਭਗਤਿ ਰਸੁ ਦੀਨਾ ॥੭॥
keval naam; bhagat ras deenaa |7|
Sant Singh KhalsaHe has blessed me with the unique and singular Naam, and the sublime essence of devotion. ||7||
Manmohan Singhand has blessed me with His immaculate Name and the relish of devotion.
Manmohan Singh (Punjabi)ਅਤੇ ਮੈਨੂੰ ਆਪਣਾ ਨਿਰੋਲ ਨਾਮ ਅਤੇ ਸੁਧਾ ਅਨੁਰਾਗ ਦਾ ਸੁਆਦ ਪ੍ਰਦਾਨ ਕੀਤਾ ਹੈ।
Fareedkot Teekaਤਿਨ ਕੋ ਕੇਵਲ (ਨਾਮੁ) ਪ੍ਰਸਿਧ ਭਗਤੀ ਕਾ ਹੀ ਰਸ ਦੀਆ ਹੈ॥੭॥
Prof. Sahib Singhਉਸ ਨੂੰ ਉਸ ਨੇ ਆਪਣਾ ਨਾਮ ਬਖ਼ਸ਼ਿਆ, ਉਸ ਨੂੰ ਆਪਣੀ ਭਗਤੀ ਦਾ ਸੁਆਦ ਦਿੱਤਾ ॥੭॥ਪਦ ਅਰਥ ਰਸੁ = ਸੁਆਦ ॥੭॥
SikhNet (Spanish)y me ha bendecido con el Nombre Inmaculado y con Su Devoción.(7)
ਆਦਿ ਮਧਿ ਅੰਤਿ; ਪ੍ਰਭੁ ਸੋਈ ॥
aad madh ant; prabh soee |
Sant Singh KhalsaIn the beginning, in the middle, and in the end, He is God.
Manmohan SinghIn the beginning, middle and end is He, the Master.
Manmohan Singh (Punjabi)ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਉਹ ਸੁਆਮੀ ਹੀ ਹੈ।
Fareedkot Teekaਇਹ ਉਸ ਕੀ ਦ੍ਰਿਸ਼ਟੀ ਹੂਈ ਹੈ ਆਦਿ ਮਧ ਅੰਤ ਸੋ ਪ੍ਰਭੂ ਹੀ ਬਿਆਪਕ ਹੈ॥
Prof. Sahib Singhਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ, ਜਗਤ ਦੇ ਅਖ਼ੀਰ ਵਿਚ ਭੀ ਹੋਵੇਗਾ।ਪਦ ਅਰਥ ਆਦਿ ਮਧਿ ਅੰਤਿ = ਸਦਾ ਹੀ। ਆਦਿ = ਜਗਤ ਦੇ ਸ਼ੁਰੂ ਵਿਚ। ਮਧਿ = ਵਿਚਕਾਰਲੇ ਸਮੇ। ਅੰਤਿ = ਅਖ਼ੀਰ ਵਿਚ।
SikhNet (Spanish)En el principio, en el ahora y en el final está Él, el Señor.
ਨਾਨਕ. ਤਿਸੁ ਬਿਨੁ; ਅਵਰੁ ਨ ਕੋਈ ॥੮॥੧॥੨॥
naanak. tis bin; avar na koee |8|1|2|
Sant Singh KhalsaO Nanak, without Him, there is no other at all. ||8||1||2||
Manmohan SinghNanak, without Him there is not another.
Manmohan Singh (Punjabi)ਨਾਨਕ ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਉਸ ਕੋ ਤਿਸ ਬਿਨਾਂ ਹੋਰ ਕੋਈ ਨਜਰ ਨਹੀਂ ਆਵਤਾ॥੮॥੧॥੨॥☬ਪਰਮੇਸਰ ਸੇ ਸੰਤੋਂ ਕਾ ਸੰਗ ਔਰ ਗੁਣ ਮਾਂਗਤੇ ਹੈਂ:
Prof. Sahib Singhਹੇ ਨਾਨਕ! ਉਸ ਤੋਂ ਬਿਨਾ (ਉਸ ਦੇ ਵਰਗਾ) ਹੋਰ ਕੋਈ ਨਹੀਂ ਹੈ ॥੮॥੧॥੨॥
SikhNet (Spanish)Dice Nanak, sin Él, no hay nada, ahí no hay nada. (8-1-2)