ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੯ ॥
raag soohee mahalaa 5 asattapadeea ghar 9 |
Sant Singh KhalsaRaag Soohee, Fifth Mehl, Ashtpadheeyaa, Ninth House:
Manmohan SinghRag Suhi 5th Guru Ashtpadian
Manmohan Singh (Punjabi)ਰਾਗ ਸੂਹੀ ਪੰਜਵੀਂ ਪਾਤਿਸ਼ਾਹੀ ਅਸ਼ਟਪਦੀਆਂ।
Prof. Sahib Singhਰਾਗ ਸੂਹੀ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Suji, Mejl Guru Aryan, Quinto Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਜਿਨ ਡਿਠਿਆ. ਮਨੁ ਰਹਸੀਐ; ਕਿਉ ਪਾਈਐ ਤਿਨੑ ਸੰਗੁ ਜੀਉ ॥
jin dditthiaa. man rahaseeai; kiau paaeeai tina sang jeeo |
Sant Singh KhalsaGazing upon them, my mind is enraptured. How can I join them and be with them?
Manmohan SinghThey, beholding whom my soul blossoms; how can I attain to their society?
Manmohan Singh (Punjabi)ਜਿਨ੍ਹਾਂ ਨੂੰ ਵੇਖਣ ਦੁਆਰਾ ਮੇਰੀ ਆਤਮਾ ਪ੍ਰੁਫੁਲਤ ਹੁੰਦੀ ਹੈ, ਮੈਂ ਉਨ੍ਹਾਂ ਦੀ ਸੰਗਤ ਨੂੰ ਕਿਸ ਤਰ੍ਹਾਂ ਪਾ ਸਕਦਾ ਹਾਂ?
Fareedkot Teekaਹੇ ਭਾਈ! ਜਿਨੋਂ ਕੇ ਦੇਖਿਆਂ ਮਨ ਪ੍ਰਸੰਨ ਹੋਵੈ, ਤਿਨੋਂ ਸੰਤੋਂ ਕਾ ਸੰਗ ਕੈਸੇ ਪਾਈਏ?
Prof. Sahib Singhਹੇ ਪ੍ਰਭੂ! ਉਹਨਾਂ ਗੁਰਮੁਖਾਂ ਦਾ ਸਾਥ ਕਿਵੇਂ ਪ੍ਰਾਪਤ ਹੋਵੇ, ਜਿਨ੍ਹਾਂ ਦਾ ਦਰਸਨ ਕੀਤਿਆਂ ਮਨ ਖਿੜ ਆਉਂਦਾ ਹੈ?ਪਦ ਅਰਥ ਰਹਸੀਐ = ਖਿੜ ਪੈਂਦਾ ਹੈ। ਕਿਉ = ਕਿਉਂ? ਕਿਵੇਂ? ਸੰਗੁ = ਸਾਥ।
SikhNet (Spanish)A la Sociedad de los Santos, a la que uno va y florece, ¿cómo puede uno pertenecer?
ਸੰਤ ਸਜਨ. ਮਨ ਮਿਤ੍ਰ ਸੇ; ਲਾਇਨਿ ਪ੍ਰਭ ਸਿਉ ਰੰਗੁ ਜੀਉ ॥
sant sajan. man mitr se; laaein prabh siau rang jeeo |
Sant Singh KhalsaThey are Saints and friends, good friends of my mind, who inspire me and help me tune in to God's Love.
Manmohan SinghThey are the saints, friends and hearty intimates who attune me to the love of the Lord.
Manmohan Singh (Punjabi)ਉਹ ਹੀ ਸਾਧੂ, ਦੋਸਤ ਅਤੇ ਦਿਲੀ ਯਾਰ ਹਨ, ਜੋ ਪ੍ਰਭੂ ਨਾਲ ਮੇਰਾ ਪ੍ਰੇਮ ਪਾਉਂਦੇ ਹਨ।
Fareedkot Teeka(ਸੰਤ) ਸਾਂਤਿ ਰੂਪ ਸਜਨ ਇਸ ਲੋਕ ਕੇ ਔ ਪਰਲੋਕ ਕੇ (ਮਿਤ੍ਰ) ਸਹਾਈ ਸੋਈ ਹੈਂ, ਜੋ ਪ੍ਰਭੂ ਸਾਥ ਪ੍ਰੀਤਿ ਲਗਾਵਤੇ ਹੈਂ॥
Prof. Sahib Singhਹੇ ਭਾਈ! ਉਹੀ ਮਨੁੱਖ (ਮੇਰੇ ਵਾਸਤੇ) ਸੱਜਣ ਹਨ, ਸੰਤ ਹਨ, ਮੇਰੇ ਅਸਲ ਮੇਲੀ ਹਨ, ਜੇਹੜੇ ਪਰਮਾਤਮਾ ਨਾਲ ਮੇਰਾ ਪਿਆਰ ਜੋੜ ਦੇਣ।ਪਦ ਅਰਥ ਸਜਨ = ਗੁਰਮੁਖ। ਮਨ ਮਿਤ੍ਰ = ਮਨ ਦੇ ਮੇਲੀ, ਅਸਲੀ ਮਿੱਤਰ। ਸੇ = ਉਹ {ਬਹੁ-ਵਚਨ}। ਲਾਇਨਿ = ਲਾਂਦੇ ਹਨ। ਰੰਗੁ = ਪਿਆਰ।
SikhNet (Spanish)Los Santos son los amigos de nuestra Alma, ellos nos entonan en el Amor del Señor.
ਤਿਨੑ ਸਿਉ ਪ੍ਰੀਤਿ. ਨ ਤੁਟਈ; ਕਬਹੁ. ਨ ਹੋਵੈ ਭੰਗੁ ਜੀਉ ॥੧॥
tina siau preet. na tuttee; kabahu. na hovai bhang jeeo |1|
Sant Singh KhalsaMy love for them shall never die; it shall never, ever be broken. ||1||
Manmohan SinghMy love with them breaks not, nor is it interrupted ever.
Manmohan Singh (Punjabi)ਉਨ੍ਰਾਂ ਨਾਲੋਂ ਮੇਰਾ ਪਿਆਰ ਟੁਟਦਾ ਨਹੀਂ, ਨਾਂ ਹੀ ਇਸ ਵਿੱਚ ਕਦੇ ਕੋਈ ਵਿਘਨ ਪੈਂਦਾ ਹੈ।
Fareedkot Teekaਜੋ ਤਿਨੋਂ ਕੇ ਸਾਥ ਪ੍ਰੀਤ ਨਾ ਤੂਟੇ ਤੌ ਫੇਰ ਕਬੀ ਭੀ ਕਿਸੀ ਕਾਰਜ ਮੇਂ ਬਿਘਨ ਨਹੀਂ ਹੋਤਾ॥੧॥
Prof. Sahib Singhਹੇ ਪ੍ਰਭੂ! (ਮੇਹਰ ਕਰ) ਉਹਨਾਂ ਨਾਲੋਂ ਮੇਰਾ ਪਿਆਰ ਨਾਹ ਟੁੱਟੇ, ਉਹਨਾਂ ਨਾਲ ਮੇਰਾ ਕਦੇ ਅਜੋੜ ਨਾਹ ਹੋਵੇ ॥੧॥ਪਦ ਅਰਥ ਸਿਉ = ਨਾਲ। ਤੁਟਈ = ਤੁਟੈ। ਭੰਗੁ = ਟੋਟ ॥੧॥
SikhNet (Spanish)¡Que mi amor por ellos no desaparezca nunca, ni tampoco sea interrumpido!(1)
ਪਾਰਬ੍ਰਹਮ ਪ੍ਰਭ ਕਰਿ ਦਇਆ; ਗੁਣ ਗਾਵਾ ਤੇਰੇ ਨਿਤ ਜੀਉ ॥
paarabraham prabh kar deaa; gun gaavaa tere nit jeeo |
Sant Singh KhalsaO Supreme Lord God, please grant me Your Grace, that I might constantly sing Your Glorious Praises.
Manmohan SinghO my Supreme Lord Master, show Thou mercy unto me, that I may ever sing Thine virtues.
Manmohan Singh (Punjabi)ਹੇ ਮੇਰੇ ਸ਼ਰੋਮਣੀ ਸਾਹਿਬ ਮਾਲਕ! ਤੂੰ ਮੇਰੇ ਉਤੇ ਰਹਿਮਤ ਧਾਰ ਤਾਂ ਜੋ ਮੈਂ ਸਦਾ ਹੀ ਤੇਰੀਆਂ ਨੇਕੀਆਂ ਗਾਇਨ ਕਰਾਂ।
Fareedkot Teekaਹੇ ਪਾਰਬ੍ਰਹਮ ਪ੍ਰਭੂ! ਤੂੰ ਐਸੀ ਦਇਆ ਕਰ ਜੋ ਤੇਰੇ ਨਿਤ ਹੀ ਗੁਣ ਗਾਵਤਾ ਰਹਾਂ॥
Prof. Sahib Singhਹੇ ਪਾਰਬ੍ਰਹਮ! ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ।ਪਦ ਅਰਥ ਪਾਰਬ੍ਰਹਮ ਪ੍ਰਭ = ਹੇ ਪਾਰਬ੍ਰਹਮ! ਹੇ ਪ੍ਰਭੂ! ਗਾਵਾ = ਗਾਵਾਂ, ਮੈਂ ਗਾਵਾਂ।
SikhNet (Spanish)Oh mi Señor Trascendente, ten Compasión de mí para que pueda cantar siempre Tu Alabanza.
ਆਇ ਮਿਲਹੁ ਸੰਤ ਸਜਣਾ; ਨਾਮੁ ਜਪਹ ਮਨ ਮਿਤ ਜੀਉ ॥੧॥ ਰਹਾਉ ॥
aae milahu sant sajanaa; naam japah man mit jeeo |1| rahaau |
Sant Singh KhalsaCome, and meet with me, O Saints, and good friends; let us chant and meditate on the Naam, the Name of the Lord, the Best Friend of my mind. ||1||Pause||
Manmohan SinghCome and meet me, O friendly saints, that I may meditate on the Name of the friend of my soul. Pause.
Manmohan Singh (Punjabi)ਮੈਨੂੰ ਆ ਕੇ ਮਿਲੋ, ਹੇ ਮੇਰੇ ਮਿਤ੍ਰ ਸਾਧੂਓ! ਤਾਂ ਜੋ ਮੈਂ ਆਪਣੀ ਜਿੰਦੜੀ ਦੇ ਯਾਰ ਦੇ ਨਾਮ ਦਾ ਸਿਮਰਨ ਕਰਾਂ। ਠਹਿਰਾਉ।
Fareedkot Teekaਮੈਨੂੰ ਸੰਤ ਸਜਣ ਮਨ ਦੇ ਮਿਤ੍ਰ ਆਇ ਕਰ ਮਿਲਹਿ, ਤਿਨਾਂ ਦੁਆਰੇ ਹਮ ਤੇਰਾ ਨਾਮ ਜਪਤੇ ਰਹੇਂ॥੧॥ ਰਹਾਉ ॥
Prof. Sahib Singhਹੇ ਸੰਤ ਜਨੋ! ਹੇ ਸੱਜਣੋ! ਹੇ ਮੇਰੇ ਮਨ ਦੇ ਮੇਲੀਓ! ਆ ਕੇ ਮਿਲੋ (ਇਕੱਠੇ ਬੈਠੀਏ, ਤੇ,) ਪਰਮਾਤਮਾ ਦਾ ਨਾਮ ਜਪੀਏ ॥੧॥ ਰਹਾਉ ॥ਪਦ ਅਰਥ ਜਪਹ = ਅਸੀਂ ਜਪੀਏ ॥੧॥ ਰਹਾਉ ॥
SikhNet (Spanish)Oh Santos, amigos míos, déjenme estar con ustedes para que así pueda contemplar el Nombre del Verdadero Amigo de mi mente. (1-Pausa)
ਦੇਖੈ ਸੁਣੇ. ਨ ਜਾਣਈ; ਮਾਇਆ ਮੋਹਿਆ ਅੰਧੁ ਜੀਉ ॥
dekhai sune. na jaanee; maaeaa mohiaa andh jeeo |
Sant Singh KhalsaHe does not see, he does not hear, and he does not understand; he is blind, enticed and bewitched by Maya.
Manmohan SinghBewitched by worldly valuables, the blind man sees, hears and understands not.
Manmohan Singh (Punjabi)ਸੰਸਾਰੀ ਪਦਾਰਥਾਂ ਦਾ ਫਰੇਫਤਾ ਕੀਤਾ ਹੋਇਆ ਅੰਨ੍ਹਾ ਆਦਮੀ, ਵੇਖਦਾ ਸੁਣਦਾ ਅਤੇ ਸਮਝਦਾ ਨਹੀਂ।
Fareedkot Teekaਏਹ ਅਗਿਆਨੀ ਜੀਵ ਮਾਇਆ ਕਰ ਕੇ ਐਸਾ ਠਗਿਆ ਹੋਇਆ ਹੈ ਸਰੀਰਾਦੀ ਪਦਾਰਥ ਕੋ ਨਾਸ ਹੋਤੇ ਦੇਖਤਾ ਔਰ ਸੁਨਤਾ ਹੈ ਪਰੰਤੂ ਜਾਨਤਾ ਨਹੀਂ, ਭਾਵ ਮਨ ਮੇਂ ਧਾਰਨ ਨਹੀਂ ਕਰਤਾ॥
Prof. Sahib Singhਹੇ ਭਾਈ! ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ (ਆਤਮਕ ਜੀਵਨ ਵਲੋਂ) ਅੰਨ੍ਹਾ ਹੋ ਜਾਂਦਾ ਹੈ, ਉਹ (ਅਸਲੀਅਤ ਨੂੰ) ਨਾਹ ਵੇਖ ਸਕਦਾ ਹੈ, ਨਾਹ ਸੁਣ ਸਕਦਾ ਹੈ, ਨਾਹ ਸਮਝ ਸਕਦਾ ਹੈ।ਪਦ ਅਰਥ ਦੇਖੈ ਸੁਣੇ ਨ ਜਾਣਈ = ਨਾਹ ਦੇਖੈ, ਨਾਹ ਸੁਣੇ, ਨਾਹ ਜਾਣੈ। ਮੋਹਿਆ = ਮੋਹ ਵਿਚ ਫਸਿਆ ਹੋਇਆ। ਅੰਧੁ = ਅੰਨ੍ਹਾ।
SikhNet (Spanish)Engañado por Maya, el ciego no puede ver, ni escucha, ni entiende.
ਕਾਚੀ ਦੇਹਾ ਵਿਣਸਣੀ; ਕੂੜੁ ਕਮਾਵੈ ਧੰਧੁ ਜੀਉ ॥
kaachee dehaa vinasanee; koorr kamaavai dhandh jeeo |
Sant Singh KhalsaHis body is false and transitory; it shall perish. And still, he entangles himself in false pursuits.
Manmohan SinghHis false body shall perish He engages in false pursuits.
Manmohan Singh (Punjabi)ਉਸ ਦਾ ਕੂੜਾ ਸਰੀਰ ਨਾਸ ਹੋ ਜਾਵੇਗਾ। ਉਹ ਝੂਠੇ ਵਿਹਾਰ ਕਰਦਾ ਹੈ।
Fareedkot Teekaਕਚੀ ਦੇਹ ਜੋ ਜੀਵ ਹੈ, ਸੋ ਤੇ ਵਿਣਸਣੀ ਹੈ, ਧੰਧਿਆਂ ਮੇਂ ਲਾਗ ਕੈ ਝੂਠ ਹੀ ਕਮਾਵਤਾ ਹੈ ਵਾ ਝੂਠੇ ਧੰਧੇ ਕਰਤਾ ਹੈ॥
Prof. Sahib Singh(ਉਸ ਨੂੰ ਇਹ ਨਹੀਂ ਸੁੱਝਦਾ ਕਿ) ਕੱਚੇ ਘੜੇ ਵਰਗਾ ਇਹ ਸਰੀਰ ਨਾਸ ਹੋਣ ਵਾਲਾ ਹੈ, ਉਹ ਹਰ ਵੇਲੇ ਨਾਸਵੰਤ ਪਦਾਰਥਾਂ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ।ਪਦ ਅਰਥ ਕਾਚੀ = ਕੱਚੇ ਘੜੇ ਵਰਗੀ। ਵਿਣਸਣੀ = ਨਾਸਵੰਤ। ਕੂੜ ਧੰਧੁ = ਝੂਠਾ ਧੰਧਾ।
SikhNet (Spanish)Su cuerpo pasajero se va a ir y todos sus esfuerzos en los que se embarca son falsos
ਨਾਮੁ ਧਿਆਵਹਿ. ਸੇ ਜਿਣਿ ਚਲੇ; ਗੁਰ ਪੂਰੇ ਸਨਬੰਧੁ ਜੀਉ ॥੨॥
naam dhiaaveh. se jin chale; gur poore sanabandh jeeo |2|
Sant Singh KhalsaThey alone depart victorious, who have meditated on the Naam; they stick with the Perfect Guru. ||2||
Manmohan SinghMeeting the Perfect Guru, they who ponder over the Name; they win their life game and depart.
Manmohan Singh (Punjabi)ਪੂਰਨ ਗੁਰਾਂ ਨੂੰ ਮਿਲ ਕੇ ਜੋ ਨਾਮ ਦਾ ਆਰਾਧਨ ਕਰਦੇ ਹਨ, ਉਹ ਆਪਣੀ ਜੀਵਨ-ਖੇਡ ਨੂੰ ਜਿੱਤ ਕੇ ਟੁਰਦੇ ਹਨ।
Fareedkot Teekaਗੁਰੋਂ ਪੂਰਿਓਂ ਕੇ ਮੇਲ ਕਰ ਕੇ ਜੋ ਨਾਮ ਕੋ ਧਿਆਵਤੇ ਹੈਂ, ਸੋ ਜਨਮ ਕੋ ਜੀਤ ਚਲੇ ਹੈਂ, ਭਾਵ ਸਫਲ ਕਰ ਲੇਤੇ ਹੈਂ॥੨॥
Prof. Sahib Singhਹੇ ਭਾਈ! ਜੇਹੜੇ ਮਨੁੱਖ ਪੂਰੇ ਗੁਰੂ ਦਾ ਮਿਲਾਪ (ਹਾਸਲ ਕਰ ਕੇ) ਪਰਮਾਤਮਾ ਦਾ ਨਾਮ ਜਪਦੇ ਹਨ, ਉਹ (ਮਨੁੱਖਾ ਜੀਵਨ ਦੀ ਬਾਜ਼ੀ) ਜਿੱਤ ਕੇ ਇਥੋਂ ਜਾਂਦੇ ਹਨ ॥੨॥ਪਦ ਅਰਥ ਧਿਆਵਹਿ = ਧਿਆਉਂਦੇ ਹਨ। ਜਿਣਿ = ਜਿੱਤ ਕੇ {ਲਫ਼ਜ਼ 'ਜਿਨਿ' ਅਤੇ 'ਜਿਣਿ' ਦਾ ਫ਼ਰਕ ਚੇਤੇ ਰੱਖੋ}। ਸਨਬੰਧੁ = ਮਿਲਾਪ ॥੨॥
SikhNet (Spanish)Aquéllos que contemplan el Nombre ganan la gran batalla de la vida, y son unidos con el Perfecto Guru. (2)
ਹੁਕਮੇ ਜੁਗ ਮਹਿ ਆਇਆ; ਚਲਣੁ ਹੁਕਮਿ ਸੰਜੋਗਿ ਜੀਉ ॥
hukame jug meh aaeaa; chalan hukam sanjog jeeo |
Sant Singh KhalsaBy the Hukam of God's Will, they come into this world, and they leave upon receipt of His Hukam.
Manmohan SinghBy God's will, the mortal comes into the world and on the receipt of His order he departs.
Manmohan Singh (Punjabi)ਰੱਬ ਦੀ ਰਜ਼ਾ ਦੁਆਰਾ ਪ੍ਰਾਣੀ ਸੰਸਾਰ ਵਿੱਚ ਆਉਂਦਾ ਹੈ ਅਤੇ ਉਸ ਦਾ ਫੁਰਮਾਨ ਮਿਲਣ ਦੇ ਤੁਰ ਜਾਂਦਾ ਹੈ।
Fareedkot Teekaਇਹ ਜੀਵ ਹੁਕਮ ਸਾਥ ਹੀ ਇਸ ਸੰਸਾਰ ਮੇਂ ਆਇਆ ਹੈ ਚਲਨਾ ਭੀ ਹੁਕਮ ਕੇ ਸੰਜੋਗ ਸਾਥ ਹੀ ਹੋਣਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਹੁਕਮ ਅਨੁਸਾਰ ਹੀ (ਜੀਵ) ਜਗਤ ਵਿਚ ਆਉਂਦਾ ਹੈ, ਹੁਕਮ ਅਨੁਸਾਰ ਢੋ ਢੁਕਣ ਨਾਲ (ਜੀਵ ਦਾ ਇਥੋਂ) ਕੂਚ ਹੋ ਜਾਂਦਾ ਹੈ।ਪਦ ਅਰਥ ਹੁਕਮੇ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ। ਜੁਗ = ਜਗਤ। ਚਲਣੁ = ਕੂਚ। ਸੰਜੋਗਿ = ਕਾਰਨਾਂ ਦੇ ਸੰਜੋਗ ਨਾਲ, ਢੋ ਢੁਕਣ ਨਾਲ।
SikhNet (Spanish)Uno viene al mundo del tiempo, y se va de él así como es la Voluntad del Señor.
ਹੁਕਮੇ ਪਰਪੰਚੁ ਪਸਰਿਆ; ਹੁਕਮਿ ਕਰੇ ਰਸ ਭੋਗ ਜੀਉ ॥
hukame parapanch pasariaa; hukam kare ras bhog jeeo |
Sant Singh KhalsaBy His Hukam, the Expanse of the Universe is expanded. By His Hukam, they enjoy pleasures.
Manmohan SinghUnder His Command the world is extended and under His command, man enjoys enjoyments.
Manmohan Singh (Punjabi)ਉਸ ਦੇ ਅਮਰ ਤਾਬੇ ਜਗਤ ਫੈਲਿਆ ਹੋਇਆ ਹੈ ਅਤੇ ਉਸ ਦੇ ਅਮਰ ਤਾਬੇ ਹੀ ਬੰਦਾ ਮੌਜਾਂ ਮਾਣਦਾ ਹੈ।
Fareedkot Teekaਹੁਕਮ ਮੇਂ ਹੀ ਸੰਸਾਰ ਪਸਰਿਆ ਹੈ ਅਰ ਹੁਕਮ ਮੇਂ ਹੀ ਜੀਵ ਰਸੋਂ ਕਾ ਭੋਗਣਾ ਕਰਤਾ ਹੈ॥
Prof. Sahib Singhਪ੍ਰਭੂ ਦੀ ਰਜ਼ਾ ਵਿਚ ਹੀ ਜਗਤ-ਖਿਲਾਰਾ ਖਿਲਰਿਆ ਹੈ, ਰਜ਼ਾ ਵਿਚ ਹੀ ਜੀਵ ਇਥੇ ਰਸਾਂ ਦੇ ਭੋਗ ਭੋਗਦਾ ਹੈ।ਪਦ ਅਰਥ ਪਰਪੰਚੁ = ਜਗਤ-ਰਚਨਾ। ਰਸ ਭੋਗ = ਰਸਾਂ ਦੇ ਭੋਗ।
SikhNet (Spanish)Involucrarse en el mundo ocurre en base a la Voluntad del Señor, sí, es a través de Su Voluntad que uno disfruta de las delicias de la tierra.
ਜਿਸ ਨੋ ਕਰਤਾ ਵਿਸਰੈ; ਤਿਸਹਿ ਵਿਛੋੜਾ ਸੋਗੁ ਜੀਉ ॥੩॥
jis no karataa visarai; tiseh vichhorraa sog jeeo |3|
Sant Singh KhalsaOne who forgets the Creator Lord, suffers sorrow and separation. ||3||
Manmohan SinghHe who forgets the Creator Lord; suffers he separation and sorrow.
Manmohan Singh (Punjabi)ਜੋ ਸਿਰਜਣਹਾਰ ਸੁਆਮੀ ਨੂੰ ਭੁਲਾਉਂਦਾ ਹੈ, ਉਹ ਜੁਦਾਈ ਅਤੇ ਅਫਸੋਸ ਨੂੰ ਸਹਾਰਦਾ ਹੈ।
Fareedkot Teekaਜਿਸ ਕੋ ਪਰਮੇਸਰ ਵਿਸਰਤਾ ਹੈ ਤਿਸ ਕੋ ਵਿਛੋੜਾ ਅਰ ਸ਼ੋਕ ਹੋਤਾ ਹੈ॥੩॥
Prof. Sahib Singh(ਇਹਨਾਂ ਰਸਾਂ ਵਿਚ ਫਸ ਕੇ) ਜਿਸ ਮਨੁੱਖ ਨੂੰ ਕਰਤਾਰ ਭੁੱਲ ਜਾਂਦਾ ਹੈ, ਇਹ ਵਿਛੋੜਾ ਉਸ ਦੇ ਅੰਦਰ ਚਿੰਤਾ-ਫ਼ਿਕਰ ਪਾਈ ਰੱਖਦਾ ਹੈ ॥੩॥ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਤਿਸਹਿ = {ਲਫ਼ਜ਼ 'ਤਿਸੁ' ਦਾ (ੁ) ਕ੍ਰਿਆ ਵਿਸ਼ੇਸਣ 'ਹੀ' ਦੇ ਕਾਰਨ ਉਡ ਗਿਆ ਹੈ} ਉਸ ਨੂੰ ਹੀ। ਸੋਗੁ = ਚਿੰਤਾ ॥੩॥
SikhNet (Spanish)Aquél que se olvida de Su Señor Creador, atrae la infección de la tristeza y de la separación.(3)
ਆਪਨੜੇ ਪ੍ਰਭ ਭਾਣਿਆ; ਦਰਗਹ ਪੈਧਾ ਜਾਇ ਜੀਉ ॥
aapanarre prabh bhaaniaa; daragah paidhaa jaae jeeo |
Sant Singh KhalsaOne who is pleasing to his God, goes to His Court dressed in robes of honor.
Manmohan SinghHe, who is pleasing to his Lord, goes to His court robed with dress of honour.
Manmohan Singh (Punjabi)ਜੋ ਆਪਣੇ ਸਾਹਿਬ ਨੂੰ ਚੰਗਾ ਲੱਗਦਾ ਹੈ, ਉਹ ਇੱਜ਼ਤ ਦੀ ਪੁਸ਼ਾਕ ਪਹਿਨ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ।
Fareedkot Teekaਹੇ ਭਾਈ! ਜੀਉ ਜੋ ਆਪਣੇ ਪ੍ਰਭੂ ਕੋ ਭਾਇਆ ਹੈ ਵਹੁ ਦਰਗਾਹ ਮੇਂ ਪਤ ਯੁਕਤ ਜਾਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਆਪਣੇ ਪ੍ਰਭੂ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ, ਉਹ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ।ਪਦ ਅਰਥ ਪ੍ਰਭ ਭਾਣਿਆ = ਜੋ ਪ੍ਰਭੂ ਨੂੰ ਚੰਗਾ ਲੱਗਾ। ਪੈਧਾ = ਇੱਜ਼ਤ ਨਾਲ, ਸਿਰੋਪਾ ਲੈ ਕੇ। ਜਾਇ = ਜਾਂਦਾ ਹੈ।
SikhNet (Spanish)Cuando logramos la Aprobación del Señor, somos investidos en Su Corte.
ਐਥੈ ਸੁਖੁ ਮੁਖੁ ਉਜਲਾ; ਇਕੋ ਨਾਮੁ ਧਿਆਇ ਜੀਉ ॥
aithai sukh mukh ujalaa; iko naam dhiaae jeeo |
Sant Singh KhalsaOne who meditates on the Naam, the One Name, finds peace in this world; his face is radiant and bright.
Manmohan SinghMediating on the One Name, the mortal gathers peace here and has luminous countenance, hereafter.
Manmohan Singh (Punjabi)ਅਦੁੱਤੀ ਨਾਮ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਏਥੇ ਆਰਾਮ ਪਾਉਂਦਾ ਹੈ ਅਤੇ ਅੱਗੇ ਉਸ ਦਾ ਚਿਹਰਾ ਰੋਸ਼ਨ ਹੁੰਦਾ ਹੈ।
Fareedkot Teekaਜੋ ਏਕ ਨਾਮ ਕੋ ਧਿਆਵਤਾ ਹੈ ਤਿਸ ਕੋ ਇਸ ਲੋਕ ਮੇਂ ਸੁਖ ਕੀ ਪ੍ਰਾਪਤੀ ਔ ਪਰਲੋਕ ਮੇਂ ਮੁਖ ਉਜਲਾ ਹੋਤਾ ਹੈ॥
Prof. Sahib Singhਉਸ ਨੂੰ ਇਸ ਲੋਕ ਵਿਚ ਸੁਖ ਮਿਲਿਆ ਰਹਿੰਦਾ ਹੈ, ਪਰਲੋਕ ਵਿਚ ਉਹ ਸੁਰਖ਼-ਰੂ ਹੁੰਦਾ ਹੈ (ਕਿਉਂਕਿ ਉਹ) ਪਰਮਾਤਮਾ ਦਾ ਹੀ ਨਾਮ ਸਿਮਰਦਾ ਰਹਿੰਦਾ ਹੈ।ਪਦ ਅਰਥ ਐਥੈ = ਇਸ ਲੋਕ ਵਿਚ। ਉਜਲਾ = ਰੌਸ਼ਨ।
SikhNet (Spanish)Uno obtiene la Paz aquí y un semblante luminoso, al habitar sólo en el Nombre del Señor.
ਆਦਰੁ ਦਿਤਾ ਪਾਰਬ੍ਰਹਮਿ; ਗੁਰੁ ਸੇਵਿਆ ਸਤ ਭਾਇ ਜੀਉ ॥੪॥
aadar ditaa paarabraham; gur seviaa sat bhaae jeeo |4|
Sant Singh KhalsaThe Supreme Lord confers honor and respect on those who serve the Guru with true love. ||4||
Manmohan SinghThe Transcendent Lord extends honour to him, who serves the Guru with true love.
Manmohan Singh (Punjabi)ਪਰਮ ਪ੍ਰਭੂ ਉਸ ਨੂੰ ਪਤਿ ਆਬਰੂ ਬਖਸ਼ਣਾ ਹੈ, ਜੋ ਸੱਚੇ ਪ੍ਰੇਮ ਨਾਲ ਗੁਰਾਂ ਦੀ ਟਹਿਲ ਕਮਾਉਂਦਾ ਹੈ।
Fareedkot Teekaਨਿਸਚੇ ਕਰ ਕੇ ਜਿਨੋਂ ਨੇ ਗੁਰੋਂ ਕੋ ਸੇਵਿਆ ਹੈ ਉਨ ਕੋ ਪਾਰਬ੍ਰਹਮ ਨੇ ਆਦਰ ਦੀਆ ਹੈ, ਜੀਉ ਸੰਬੋਧਨ ਹੈ॥੪॥
Prof. Sahib Singhਉਸ ਨੇ (ਇਥੇ) ਚੰਗੀ ਭਾਵਨਾ ਨਾਲ ਗੁਰੂ ਦਾ ਆਸਰਾ ਲਈ ਰੱਖਿਆ, (ਇਸ ਵਾਸਤੇ) ਪਰਮਾਤਮਾ ਨੇ ਉਸ ਨੂੰ ਆਦਰ ਬਖ਼ਸ਼ਿਆ ॥੪॥ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਸਤ ਭਾਇ = ਸੱਚੀ ਭਾਵਨਾ ਨਾਲ ॥੪॥
SikhNet (Spanish)El Señor Trascendente nos honra, y así uno sirve al Guru con una Adoración Amorosa. (4)
ਥਾਨ ਥਨੰਤਰਿ ਰਵਿ ਰਹਿਆ; ਸਰਬ ਜੀਆ ਪ੍ਰਤਿਪਾਲ ਜੀਉ ॥
thaan thanantar rav rahiaa; sarab jeea pratipaal jeeo |
Sant Singh KhalsaHe is pervading and permeating the spaces and interspaces; He loves and cherishes all beings.
Manmohan SinghThe Lord is contained in spaces and inter-spaces. He cherishes all the beings.
Manmohan Singh (Punjabi)ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਸਾਹਿਬ ਵਿਆਪਕ ਹੋ ਰਿਹਾ ਹੈ। ਉਹ ਸਾਰਿਆਂ ਜੀਵਾਂ ਨੂੰ ਪਾਲਦਾ ਹੈ।
Fareedkot Teekaਹੇ ਭਾਈ! ਵਹੁ ਪਾਰਬ੍ਰਹਮ ਕੈਸਾ ਹੈ? ਥਾਨੋਂ ਮੇਂ (ਥਨੰਤਰਿ) ਔਰ ਜੋ ਅਸਥਾਨ ਹੈਂ ਤਿਨੋਂ ਮੇਂ ਰਮ ਰਿਹਾ ਹੈ ਔ ਸਰਬ ਜੀਵੋਂ ਕੀ ਪ੍ਰਤਿਪਾਲਾ ਕਰਤਾ ਹੈ॥
Prof. Sahib Singhਹੇ ਭਾਈ! ਜੇਹੜਾ ਪਰਮਾਤਮਾ ਹਰੇਕ ਥਾਂ ਵਿਚ ਵਿਆਪਕ ਹੈ, ਜੇਹੜਾ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ,ਪਦ ਅਰਥ ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਪ੍ਰਤਿਪਾਲ = ਪਾਲਣ ਵਾਲਾ।
SikhNet (Spanish)Él prevalece en todas partes, en los espacios y mundos inferiores, Él sostiene toda la vida.
ਸਚੁ ਖਜਾਨਾ ਸੰਚਿਆ; ਏਕੁ ਨਾਮੁ ਧਨੁ ਮਾਲ ਜੀਉ ॥
sach khajaanaa sanchiaa; ek naam dhan maal jeeo |
Sant Singh KhalsaI have accumulated the true treasure, the wealth and riches of the One Name.
Manmohan SinghI have amassed the true treasure of the wealth and property of the one Name.
Manmohan Singh (Punjabi)ਮੈਂ ਇਕ ਨਾਮ ਦੀ ਦੌਲਤ ਅਤੇ ਜਾਇਦਾਦ ਦਾ ਸੱਚਾ ਭੰਡਾਰ ਇਕੱਤਰ ਕੀਤਾ ਹੈ।
Fareedkot Teekaਜਿਨੋਂ ਨੇ ਇਕ ਨਾਮ ਹੀ ਸਚਾ ਖਜਾਨਾ ਇਕਤਰ ਕੀਆ ਹੈ ਉਨਾਂ ਪਾਸ ਮਾਲ ਧਨ, ਭਾਵ ਹਾਥੀ, ਘੋੜੇ, ਗਊ, ਭੈਂਸ ਸਭ ਨਾਮ ਹੀ ਹੈ॥
Prof. Sahib Singhਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਖ਼ਜ਼ਾਨਾ ਇਕੱਠਾ ਕਰਦਾ ਹੈ, ਪਰਮਾਤਮਾ ਦੇ ਨਾਮ ਨੂੰ ਹੀ ਉਹ ਆਪਣਾ ਧਨ-ਪਦਾਰਥ ਬਣਾਂਦਾ ਹੈ।ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਨਾਮ। ਸੰਚਿਆ = ਇਕੱਠਾ ਕੀਤਾ।
SikhNet (Spanish)He logrado el Tesoro de la Verdad, el Nombre es mi Única Riqueza
ਮਨ ਤੇ ਕਬਹੁ. ਨ ਵੀਸਰੈ; ਜਾ ਆਪੇ ਹੋਇ ਦਇਆਲ ਜੀਉ ॥੫॥
man te kabahu. na veesarai; jaa aape hoe deaal jeeo |5|
Sant Singh KhalsaI shall never forget Him from my mind, since He has been so merciful to me. ||5||
Manmohan SinghWhen the Lord Himself becomes merciful to me, to forget Him not ever from my mind.
Manmohan Singh (Punjabi)ਜਦ ਸਾਈਂ ਆਪ ਮੇਰੇ ਤੇ ਮਿਹਰਬਾਨ ਹੋ ਜਾਂਦਾ ਹੈ, ਮੈਂ ਉਸ ਨੂੰ ਕਦੇ ਭੀ ਆਪਣੇ ਚਿੱਤ ਤੋਂ ਨਹੀਂ ਭੁਲਾਉਂਦਾ।
Fareedkot Teekaਜਿਨ ਪਰ ਆਪ ਦਇਆਲ ਹੋਤਾ ਹੈ ਉਨ ਕੇ ਮਨ ਸੇ ਕਬੀ ਭੀ ਵਿਸਰਤਾ ਨਹੀਂ॥੫॥
Prof. Sahib Singhਜਦੋਂ ਉਹ ਆਪ ਹੀ ਜਿਸ ਜੀਵ ਉਤੇ ਦਇਆਵਾਨ ਹੁੰਦਾ ਹੈ ਉਸ ਦੇ ਮਨ ਤੋਂ ਉਹ ਕਦੇ ਭੀ ਨਹੀਂ ਭੁੱਲਦਾ ॥੫॥ਪਦ ਅਰਥ ਤੇ = ਤੋਂ। ਕਬਹੁ = ਕਦੇ ਭੀ। ਆਪੇ = ਆਪ ਹੀ ॥੫॥
SikhNet (Spanish)y no Lo aparto de mi mente nunca, pues Él ha sido tan Compasivo conmigo.(5)