ੴ

ਸਿੱਖਬਾਣੀ · SikhBani

ਉਰਝਿ ਰਹਿਓ ਬਿਖਿਆ ਕੈ ਸੰਗਾ ॥

aurajh rahio bikhiaa kai sangaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 759 · 22 lines
Translations

ਰਾਗੁ ਸੂਹੀ ਅਸਟਪਦੀਆ ਮਹਲਾ ੫ ਘਰੁ ੧ ॥

raag soohee asattapadeea mahalaa 5 ghar 1 |

Sant Singh KhalsaRaag Soohee, Ashtpadheeyaa, Fifth Mehl, First House:
Manmohan SinghRag Suhi Ashtpadian 5th Guru.
Manmohan Singh (Punjabi)ਰਾਗ ਸੂਹੀ ਅਸ਼ਟਪਦੀਆਂ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Suji, Mejl Guru Aryan, Quinto Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਉਰਝਿ ਰਹਿਓ; ਬਿਖਿਆ ਕੈ ਸੰਗਾ ॥

aurajh rahio; bikhiaa kai sangaa |

Sant Singh KhalsaHe is entangled in sinful associations;
Manmohan SinghMan is entangled in the company of sin.
Manmohan Singh (Punjabi)ਆਦਮੀ ਪਾਪ ਦੀ ਸੁਹਬਤ ਅੰਦਰ ਫਾਬਾ ਹੋਇਆ ਹੈ।
Fareedkot Teekaਇਹ ਜੀਵ ਬਿਸ੍ਯੋਂ ਕੇ ਸਾਥ ਫਸ ਰਹਾ ਹੈ॥
Prof. Sahib Singhਮਨੁੱਖ ਮਾਇਆ ਦੀ ਸੰਗਤਿ ਵਿਚ ਫਸਿਆ ਰਹਿੰਦਾ ਹੈ,

ਪਦ ਅਰਥ ਉਰਝਿ ਰਹਿਓ = ਉਲਝਿਆ ਹੋਇਆ ਹੈ, ਫਸਿਆ ਪਿਆ ਹੈ। ਬਿਖਿਆ = ਮਾਇਆ (ਦਾ ਮੋਹ)। ਕੈ ਸੰਗਾ = ਦੇ ਨਾਲ।

SikhNet (Spanish)Rag Suji, Mejl Guru Aryan, Quinto Canal Divino, Ashtapadis.

ਮਨਹਿ ਬਿਆਪਤ. ਅਨਿਕ ਤਰੰਗਾ ॥੧॥

maneh biaapat. anik tarangaa |1|

Sant Singh Khalsahis mind is troubled by so very many waves. ||1||
Manmohan SinghThe various waves perturb the mind.
Manmohan Singh (Punjabi)ਅਨੇਕਾਂ ਲਹਿਰਾਂ ਮਨੂਏ ਨੂੰ ਵਿਆਕੁਲ ਕਰਦੀਆਂ ਹਨ।
Fareedkot Teekaਮਨ ਮੇਂ ਅਨੇਕ ਸੰਕਲਪ ਵਿਕਲਪ ਬਿਆਪ ਰਹੇ ਹੈਂ॥੧॥
Prof. Sahib Singhਮਨੁੱਖ ਦੇ ਮਨ ਨੂੰ (ਲੋਭ ਦੀਆਂ) ਅਨੇਕਾਂ ਲਹਿਰਾਂ ਦਬਾਈ ਰੱਖਦੀਆਂ ਹਨ ॥੧॥

ਪਦ ਅਰਥ ਮਨਹਿ = ਮਨ ਉਤੇ। ਬਿਆਪਤ = ਜ਼ੋਰ ਪਾਇਆ ਹੋਇਆ ਹੈ। ਤਰੰਗਾ = ਲਹਿਰਾਂ ॥੧॥

SikhNet (Spanish)Estoy envuelto en la maldad; mi mente es llevada por millones de olas de deseos. (1)

ਮੇਰੇ ਮਨ; ਅਗਮ ਅਗੋਚਰ ॥

mere man; agam agochar |

Sant Singh KhalsaO my mind, how can the Unapproachable and Incomprehensible Lord be found?
Manmohan SinghO my soul, how shalt the Unapproachable, Uncomprehensible
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਕਿਸ ਤਰ੍ਹਾਂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰੇ,
Fareedkot Teekaਹੇ ਮੇਰੇ ਮਨ! ਜੋ ਇੰਦ੍ਰ੍ਯੋਂ ਅਰ ਮਨ ਕੇ ਪ੍ਰਤਖ੍ਯ ਨਹੀਂ ਹੈ॥
Prof. Sahib Singhਹੇ ਮੇਰੇ ਮਨ! ਮਨੁੱਖ ਦੀ ਅਕਲ ਦੀ ਪਹੁੰਚ ਤੋਂ ਉਹ ਪਰੇ ਹੈ, ਗਿਆਨ-ਇੰਦ੍ਰਿਆਂ ਦੀ ਸਹਾਇਤਾ ਨਾਲ ਭੀ ਉਸ ਤਕ ਨਹੀਂ ਅੱਪੜ ਸਕੀਦਾ।

ਪਦ ਅਰਥ ਮਨ = ਹੇ ਮਨ! ਅਗਮ = ਅਪਹੁੰਚ ਪ੍ਰਭੂ। ਅਗੋਚਰ = {ਅ-ਗੋ-ਚਰ। ਗੋ = ਗਿਆਨ-ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰੇ ਨਹੀਂ ਪਹੁੰਚ ਸਕਦੇ।

SikhNet (Spanish)Oh mi mente, ¿cómo puede uno obtener al Insondable,

ਕਤ ਪਾਈਐ; ਪੂਰਨ ਪਰਮੇਸਰ ॥੧॥ ਰਹਾਉ ॥

kat paaeeai; pooran paramesar |1| rahaau |

Sant Singh KhalsaHe is the Perfect Transcendent Lord. ||1||Pause||
Manmohan Singhand Perfect Lord be obtained by thee? Pause.
Manmohan Singh (Punjabi)ਅਤੇ ਪੂਰੇ ਪ੍ਰਭੂ ਨੂੰ ਪਰਾਪਤ ਕਰੇਂਗੀ? ਠਹਿਰਾਉ।
Fareedkot Teekaਪਰੀ ਪੂਰਨ ਜੋ ਪਰਮੇਸ੍ਵਰ ਹੈ, ਉਸ ਕੋ ਕੈਸੇ ਪਾਈਏ?॥੧॥ ਰਹਾਉ ॥
Prof. Sahib Singhਉਹ ਪੂਰਨ ਪਰਾਮਤਮਾ ਕਿਵੇਂ ਲੱਭੇ? ॥੧॥ ਰਹਾਉ ॥

ਪਦ ਅਰਥ ਕਤ = ਕਿਵੇਂ? ॥੧॥ ਰਹਾਉ ॥

SikhNet (Spanish)Imperceptible y Perfecto Dios de dioses? (1-Pausa)

ਮੋਹ ਮਗਨ ਮਹਿ; ਰਹਿਆ ਬਿਆਪੇ ॥

moh magan meh; rahiaa biaape |

Sant Singh KhalsaHe remains entangled in the intoxication of worldly love.
Manmohan SinghMan is engrossed in the intoxication of worldly love,
Manmohan Singh (Punjabi)ਇਨਸਾਨ ਸੰਸਾਰੀ ਮਮਤਾ ਦੀ ਮਸਤੀ ਅੰਦਰ ਖਚਤ ਹੋਇਆ ਹੋਇਆ ਹੈ,
Fareedkot Teekaਮੋਹ ਮੇਂ ਮਗਨ ਹੋ ਕੇ ਮਿਲ ਰਹਾ ਹੈ॥
Prof. Sahib Singhਮੋਹ ਦੀ ਮਗਨਤਾ ਵਿਚ ਦਬਾਇਆ ਰਹਿੰਦਾ ਹੈ,

ਪਦ ਅਰਥ ਮਗਨ = ਮਗਨਤਾ, ਮਸਤੀ। ਬਿਆਪੇ = ਫਸਿਆ ਹੋਇਆ।

SikhNet (Spanish)El vino de la pasión te intoxica

ਅਤਿ ਤ੍ਰਿਸਨਾ; ਕਬਹੂ. ਨਹੀ ਧ੍ਰਾਪੇ ॥੨॥

at trisanaa; kabahoo. nahee dhraape |2|

Sant Singh KhalsaHis excessive thirst is never quenched. ||2||
Manmohan Singhand his excessive desire is sated not ever.
Manmohan Singh (Punjabi)ਅਤੇ ਉਸ ਦੀ ਤੀਬਰ ਖਾਹਿਸ਼ ਕਦਾਚਿਤ ਤ੍ਰਿਪਤ ਨਹੀਂ ਹੁੰਦੀ।
Fareedkot Teekaਪਦਾਰਥੋਂ ਕੀ ਤ੍ਰਿਸਨਾ ਅਤ੍ਯੰਤ ਹੈ ਜਿਸ ਕਰ ਜੀਵ ਕਬੀ ਭੀ ਨਹੀਂ ਤ੍ਰਿਪਤ ਹੋਤਾ॥੨॥
Prof. Sahib Singh(ਹਰ ਵੇਲੇ ਇਸ ਨੂੰ ਮਾਇਆ ਦੀ) ਬਹੁਤ ਤ੍ਰਿਸ਼ਨਾ ਲੱਗੀ ਰਹਿੰਦੀ ਹੈ, ਕਿਸੇ ਵੇਲੇ ਭੀ (ਇਸ ਦਾ ਮਨ) ਰੱਜਦਾ ਨਹੀਂ ॥੨॥

ਪਦ ਅਰਥ ਅਤਿ = ਬਹੁਤ। ਧ੍ਰਾਪੇ = ਰੱਜਦਾ ॥੨॥

SikhNet (Spanish)y estás influenciado por deseos que nunca se sacian(2)

ਬਸਇ ਕਰੋਧੁ; ਸਰੀਰਿ ਚੰਡਾਰਾ ॥

base karodh; sareer chanddaaraa |

Sant Singh KhalsaAnger is the outcaste which hides within his body;
Manmohan SinghWrath, the pariah, abides within the body.
Manmohan Singh (Punjabi)ਗੁੱਸਾ, ਚੰਡਾਲ, ਦੇਹ ਦੇ ਅੰਦਰ ਵਸਦਾ ਹੈ।
Fareedkot Teekaਕਰੋਧ ਚੰਡਾਲ ਸਰੀਰ ਮੇਂ ਬਸਤਾ ਹੈ॥
Prof. Sahib Singhਮਨੁੱਖ ਦੇ ਸਰੀਰ ਵਿਚ ਚੰਡਾਲ ਕ੍ਰੋਧ ਵੱਸਦਾ ਰਹਿੰਦਾ ਹੈ।

ਪਦ ਅਰਥ ਬਸਇ = ਬਸੈ, ਵੱਸਦਾ ਹੈ। ਸਰੀਰਿ = ਸਰੀਰ ਵਿਚ। ਚੰਡਾਰਾ = ਚੰਡਾਲ।

SikhNet (Spanish)El enojo es el descastado que se esconde en tu interior

ਅਗਿਆਨਿ. ਨ ਸੂਝੈ; ਮਹਾ ਗੁਬਾਰਾ ॥੩॥

agiaan. na soojhai; mahaa gubaaraa |3|

Sant Singh Khalsahe is in the utter darkness of ignorance, and he does not understand. ||3||
Manmohan SinghIn the pitch darkness of spiritual ignorance the mortal sees nothing.
Manmohan Singh (Punjabi)ਆਤਮਕ ਬੇਸਮਝ ਦੇ ਗੂੜ੍ਹੇ ਅਨ੍ਹੇਰ ਅੰਦਰ ਪ੍ਰਾਣੀ ਨੂੰ ਕੁਝ ਵੀ ਦਿਸਦਾ ਨਹੀਂ।
Fareedkot Teekaਅਗ੍ਯਾਨ ਰੂਪ ਮਹਾਂ ਅੰਧਕਾਰ ਮੇਂ ਕੁਛ ਦ੍ਰਿਸਟ ਨਹੀਂ ਆਵਤਾ ਹੈ॥੩॥
Prof. Sahib Singhਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਇਸ ਦੇ ਜੀਵਨ-ਸਫ਼ਰ ਵਿਚ) ਬੜਾ ਹਨੇਰਾ ਰਹਿੰਦਾ ਹੈ (ਜਿਸ ਕਰਕੇ ਇਸ ਨੂੰ ਸਹੀ ਜੀਵਨ-ਰਸਤਾ) ਨਹੀਂ ਸੁੱਝਦਾ (ਦਿੱਸਦਾ) ॥੩॥

ਪਦ ਅਰਥ ਅਗਿਆਨਿ = ਅਗਿਆਨ ਦੇ ਕਾਰਨ, ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ। ਗੁਬਾਰਾ = ਹਨੇਰਾ ॥੩॥

SikhNet (Spanish)y la ciega oscuridad de la ignorancia te envuelve.(3)

ਭ੍ਰਮਤ ਬਿਆਪਤ; ਜਰੇ ਕਿਵਾਰਾ ॥

bhramat biaapat; jare kivaaraa |

Sant Singh KhalsaAfflicted by doubt, the shutters are shut tight;
Manmohan SinghThe shutters of engrossment in doubt are fixed.
Manmohan Singh (Punjabi)ਸੰਦੇਹ ਅੰਦਰ ਖੱਚਤ ਹੋਣ ਦੇ ਦਰਵਾਜੇ ਜੜੇ ਹੋਏ ਹਨ।
Fareedkot Teekaਭ੍ਰਮ ਮੇਂ ਅਤੀ ਲਗਾ ਹੂਆ ਹੈ ਇਹੀ (ਕਿਵਾਰਾ) ਤਖਤੇ ਲਗੇ ਹੂਏ ਹੈਂ॥
Prof. Sahib Singhਭਟਕਣਾ ਅਤੇ ਮਾਇਆ ਦਾ ਦਬਾਉ-(ਹਰ ਵੇਲੇ) ਇਹ ਦੋ ਕਿਵਾੜ ਵੱਜੇ ਰਹਿੰਦੇ ਹਨ,

ਪਦ ਅਰਥ ਭ੍ਰਮਤ = ਭਟਕਣਾ। ਬਿਆਪਤ = ਮਾਇਆ ਦਾ ਜ਼ੋਰ। ਜਰੇ = ਜੜੇ। ਕਿਵਾਰਾ = ਕਿਵਾੜ, ਭਿੱਤ।

SikhNet (Spanish)Las dos puertas son: la distracción de la mente y la relación con Maya;

ਜਾਣੁ. ਨ ਪਾਈਐ; ਪ੍ਰਭ ਦਰਬਾਰਾ ॥੪॥

jaan. na paaeeai; prabh darabaaraa |4|

Sant Singh Khalsahe cannot go to God's Court. ||4||
Manmohan SinghSo the mortal can go not in the Lord's Court.
Manmohan Singh (Punjabi)ਇਸ ਲਈ ਪ੍ਰਾਣੀ ਸੁਆਮੀ ਦੇ ਦਰਬਾਰ ਵਿੱਚ ਜਾ ਨਹੀਂ ਸਕਦਾ।
Fareedkot Teekaਇਸੀਤੇ (ਪ੍ਰਭ ਦਰਬਾਰਾ) ਸਭਾ ਸਾਧ ਸੰਗਤ ਮੇਂ ਜਾਣਾ ਨਹੀਂ ਪਾਵਤਾ॥੪॥
Prof. Sahib Singhਇਸ ਵਾਸਤੇ ਮਨੁੱਖ ਪਰਮਾਤਮਾ ਦੇ ਦਰਬਾਰ ਵਿਚ ਪਹੁੰਚ ਨਹੀਂ ਸਕਦਾ ॥੪॥

ਪਦ ਅਰਥ ਜਾਣੁ ਨ ਪਾਈਐ = ਪਹੁੰਚ ਨਹੀਂ ਸਕੀਦਾ ॥੪॥

SikhNet (Spanish)ellas te sacaron de la Corte de tu Dios.(4)

ਆਸਾ ਅੰਦੇਸਾ; ਬੰਧਿ ਪਰਾਨਾ ॥

aasaa andesaa; bandh paraanaa |

Sant Singh KhalsaThe mortal is bound and gagged by hope and fear;
Manmohan SinghHope and fear have bound the mortal,
Manmohan Singh (Punjabi)ਉਮੀਦ ਅਤੇ ਡਰ ਨੇ ਪ੍ਰਾਣੀ ਨੂੰ ਬੰਨ੍ਹਿਆ ਹੋਇਆ ਹੈ,
Fareedkot Teekaਜੀਵ ਪ੍ਰਾਣਾਂ ਪਰਯੰਤ ਆਸਾ ਤੇ ਸੰਸਿਓਂ ਮੇਂ ਬੰਧਿਆ ਹੂਆ ਹੈ॥
Prof. Sahib Singhਮਨੁੱਖ ਹਰ ਵੇਲੇ ਮਾਇਆ ਦੀ ਆਸਾ ਅਤੇ ਚਿੰਤਾ-ਫ਼ਿਕਰ ਦੇ ਬੰਧਨ ਵਿਚ ਪਿਆ ਰਹਿੰਦਾ ਹੈ,

ਪਦ ਅਰਥ ਅੰਦੇਸਾ = ਚਿੰਤਾ। ਬੰਧਿ = ਬੰਧਨ ਵਿਚ।

SikhNet (Spanish)La angustia y el miedo te tienen amarrado en la vida de los sentidos;

ਮਹਲੁ. ਨ ਪਾਵੈ; ਫਿਰਤ ਬਿਗਾਨਾ ॥੫॥

mehal. na paavai; firat bigaanaa |5|

Sant Singh Khalsahe cannot find the Mansion of the Lord's Presence, and so he wanders around like a stranger. ||5||
Manmohan Singhwherefore he finds not stability and wanders like a stranger.
Manmohan Singh (Punjabi)ਇਸ ਲਈ ਉਹ ਅਸਥਿਰਤਾ ਨੂੰ ਨਹੀਂ ਪਾਉਂਦਾ ਅਤੇ ਪਰਾਇਆ ਦੀ ਤਰ੍ਹਾਂ ਭਟਕਦਾ ਫਿਰਦਾ ਹੈ।
Fareedkot Teekaਸਰੂਪ ਕੋ ਨਹੀਂ ਪਾਵਤਾ ਅਰ ਭੂਤਨਾ ਹੂਆ ਹੂਆ ਜਮੋਂ ਕਾ ਭੱਛ ਹੂਆ ਫਿਰਤਾ ਹੈ॥੫॥
Prof. Sahib Singhਪ੍ਰਭੂ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, ਪਰਦੇਸੀਆਂ ਵਾਂਗ (ਰਾਹੋਂ ਖੁੰਝਾ ਹੋਇਆ) ਭਟਕਦਾ ਫਿਰਦਾ ਹੈ ॥੫॥

ਪਦ ਅਰਥ ਮਹਲੁ = ਪ੍ਰਭੂ ਦੀ ਹਜ਼ੂਰੀ। ਬਿਗਾਨਾ = ਓਪਰਾ ॥੫॥

SikhNet (Spanish)así no llegarás al Castillo del Señor y vagarás como un extraño para tu Ser. (5)

ਸਗਲ ਬਿਆਧਿ ਕੈ; ਵਸਿ ਕਰਿ ਦੀਨਾ ॥

sagal biaadh kai; vas kar deenaa |

Sant Singh KhalsaHe falls under the power of all negative influences;
Manmohan SinghHe is under the sway of all the maladies.
Manmohan Singh (Punjabi)ਉਹ ਸਾਰਿਆਂ ਰੋਗਾਂ ਦੇ ਕਾਬੂ ਵਿੱਚ ਆਇਆ ਹੋਇਆ ਹੈ।
Fareedkot Teekaਕਰਮੋਂ ਨੇ ਸਰਬ ਰੋਗੋਂ ਕੇ ਬਸ ਕਰ ਦੀਆ ਹੈ॥
Prof. Sahib Singhਹੇ ਭਾਈ! ਮਨੁੱਖ ਸਾਰੀਆਂ ਮਾਨਸਕ ਬੀਮਾਰੀਆਂ ਦੇ ਵਸ ਵਿਚ ਆਇਆ ਰਹਿੰਦਾ ਹੈ,

ਪਦ ਅਰਥ ਬਿਆਧਿ = ਮਾਨਸਕ ਰੋਗ। ਕੈ ਵਸਿ = ਦੇ ਕਾਬੂ ਵਿਚ।

SikhNet (Spanish)Estás influenciado por un sin fin de maldades

ਫਿਰਤ ਪਿਆਸ; ਜਿਉ ਜਲ ਬਿਨੁ ਮੀਨਾ ॥੬॥

firat piaas; jiau jal bin meenaa |6|

Sant Singh Khalsahe wanders around thirsty like a fish out of water. ||6||
Manmohan SinghHe wanders about thirsty like the fish out of water.
Manmohan Singh (Punjabi)ਮੱਛੀ ਦੇ ਪਾਣੀ ਤੋਂ ਬਾਹਰ ਹੋਣ ਦੀ ਤਰ੍ਹਾਂ ਉਹ ਤਿਹਾਇਆ ਭਟਕਦਾ ਫਿਰਦਾ ਹੈ।
Fareedkot Teekaਪਦਾਰਥੋਂ ਕੀ (ਪਿਆਸਾ) ਤ੍ਰਿਸਨਾ ਕਰ ਐਸੇ ਦੁਖੀ ਹੂਆ ਫਿਰਤਾ ਹੈ ਜੈਸੇ ਜਲ ਬਿਨਾਂ ਮਛ ਦੁਖੀ ਹੋਤਾ ਹੈ॥੬॥☬ਤਾਂ ਤੇ ਐਸੀ ਬੇਨਤੀ ਕਰ:
Prof. Sahib Singhਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦਾ ਮਾਰਿਆ ਭਟਕਦਾ ਹੈ ॥੬॥

ਪਦ ਅਰਥ ਮੀਨਾ = ਮੱਛੀ ॥੬॥

SikhNet (Spanish)y vagas sediento como un pez sin agua. (6)

ਕਛੂ ਸਿਆਨਪ ਉਕਤਿ ਨ; ਮੋਰੀ ॥

kachhoo siaanap ukat na; moree |

Sant Singh KhalsaI have no clever tricks or techniques;
Manmohan SinghI possess not any wisdom or argument.
Manmohan Singh (Punjabi)ਮੇਰੇ ਪੱਲੇ ਕੋਈ ਦਾਨਾਈ ਜਾਂ ਦਲੀਲ ਨਹੀਂ।
Fareedkot Teekaਹੇ ਹਰੀ! ਮੇਰੀ ਕੁਛ ਸਿਆਨਪ ਅਰ ਕਥਨੀ ਨਹੀਂ ਹੈ॥
Prof. Sahib Singhਹੇ ਪ੍ਰਭੂ! (ਇਹਨਾਂ ਸਾਰੇ ਵਿਕਾਰਾਂ ਦੇ ਟਾਕਰੇ) ਮੇਰੀ ਕੋਈ ਚਤੁਰਾਈ ਕੋਈ ਵਿਚਾਰ ਨਹੀਂ ਚੱਲ ਸਕਦੀ।

ਪਦ ਅਰਥ ਉਕਤਿ = ਦਲੀਲ, ਵਿਚਾਰ। ਮੋਰੀ = ਮੇਰੀ।

SikhNet (Spanish)No soy sabio ni mi mente discierne;

ਏਕ ਆਸ; ਠਾਕੁਰ ਪ੍ਰਭ ਤੋਰੀ ॥੭॥

ek aas; tthaakur prabh toree |7|

Sant Singh KhalsaYou are my only hope, O my Lord God Master. ||7||
Manmohan SinghO my Lord Master, Thou art the Only hope of mine.
Manmohan Singh (Punjabi)ਹੇ ਮੇਰੇ ਸੁਆਮੀ ਮਾਲਕ! ਤੂੰ ਹੀ ਮੇਰੀ ਕੱਲਮਕੱਲੀ ਆਸ ਉਮੀਦ ਹੈਂ।
Fareedkot Teekaਹੇ ਠਾਕੁਰ! ਪ੍ਰਭੂ ਏਕ ਤੇਰੀ ਹੀ ਆਸ ਹੈ॥੭॥
Prof. Sahib Singhਹੇ ਮੇਰੇ ਮਾਲਕ! ਸਿਰਫ਼ ਤੇਰੀ (ਸਹਾਇਤਾ ਦੀ ਹੀ) ਆਸ ਹੈ (ਕਿ ਉਹ ਬਚਾ ਲਏ) ॥੭॥

ਪਦ ਅਰਥ ਠਾਕੁਰ = ਹੇ ਠਾਕੁਰ! ਤੋਰੀ = ਤੇਰੀ ॥੭॥

SikhNet (Spanish)ahora sólo Tú, mi Señor, eres mi Esperanza. (7)

ਕਰਉ ਬੇਨਤੀ; ਸੰਤਨ ਪਾਸੇ ॥

krau benatee; santan paase |

Sant Singh KhalsaNanak offers this prayer to the Saints
Manmohan SinghA request is made to the saints,
Manmohan Singh (Punjabi)ਸਾਧੂਆਂ ਕੋਲ ਪ੍ਰਾਰਥਨਾ ਕਰਦਾ ਹੈ,
Fareedkot Teekaਮੈਂ ਸੰਤੋਂ ਕੇ ਪਾਸ ਬੇਨਤੀ ਕਰਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਅੱਗੇ ਬੇਨਤੀ ਕਰਦਾ ਹਾਂ, ਅਰਜ਼ੋਈ ਕਰਦਾ ਹਾਂ,

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ।

SikhNet (Spanish)Rezo a los Santos: únanme,

ਮੇਲਿ ਲੈਹੁ; ਨਾਨਕ ਅਰਦਾਸੇ ॥੮॥

mel laihu; naanak aradaase |8|

Sant Singh Khalsa- please let me merge and blend with You. ||8||
Manmohan Singhby Nanak and he prays "O Lord, unite Thou me with Thyself".
Manmohan Singh (Punjabi)ਨਾਨਕ ਅਤੇ ਅਰਦਾਸ ਕਰਦਾ ਹੈ ਕਿ ਹੇ ਪ੍ਰਭੂ, ਤੂੰ ਮੈਨੂੰ ਆਪਣੇ ਨਾਲ ਮਿਲਾ ਲੈ।
Fareedkot Teekaਗੁਰੂ ਜੀ ਕਹਤੇ ਹੈਂ: ਏਹ ਮੇਰੀ ਬੇਨਤੀ ਹੈ ਮੇਰੇ ਕੋ ਹੇ ਸੰਤੋ! ਅਪਨੇ ਮੇਂ ਮੇਲ ਲੇਹੁ॥੮॥
Prof. Sahib Singhਕਿ ਮੈਨੂੰ ਨਾਨਕ ਨੂੰ (ਆਪਣੇ ਚਰਨਾਂ ਵਿਚ) ਮਿਲਾਈ ਰੱਖਣ ॥੮॥

ਪਦ ਅਰਥ ਅਰਦਾਸੇ = ਅਰਜ਼ੋਈ ॥੮॥

SikhNet (Spanish)oh Hombres de Dios, con mi Señor. (8)

ਭਇਓ ਕ੍ਰਿਪਾਲੁ; ਸਾਧਸੰਗੁ ਪਾਇਆ ॥

bheo kripaal; saadhasang paaeaa |

Sant Singh KhalsaGod has shown Mercy, and I have found the Saadh Sangat, the Company of the Holy.
Manmohan SinghThe Lord has become merciful to me and I have obtained the saints' society.
Manmohan Singh (Punjabi)ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਮੈਨੂੰ ਸੰਤਾਂ ਦੀ ਸੰਗਤ ਪਰਾਪਤ ਹੋ ਗਈ ਹੈ।
Fareedkot Teekaਜਬ ਪਰਮੇਸਰ ਕਿਰਪਾਲ ਹੂਆ ਤੋ ਸੰਤੋਂ ਕਾ ਸੰਗ ਪਾਯਾ॥
Prof. Sahib Singhਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ, ਉਹਨਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ,

ਪਦ ਅਰਥ ਸਾਧ ਸੰਗੁ = ਗੁਰੂ ਦੀ ਸੰਗਤਿ।

SikhNet (Spanish)El Señor tuvo Compasión de mí y llegué hasta la Saad Sangat, la Sociedad de los Santos.

ਨਾਨਕ ਤ੍ਰਿਪਤੇ; ਪੂਰਾ ਪਾਇਆ ॥੧॥ ਰਹਾਉ ਦੂਜਾ ॥੧॥

naanak tripate; pooraa paaeaa |1| rahaau doojaa |1|

Sant Singh KhalsaNanak is satisfied, finding the Perfect Lord. ||1||Second Pause||1||
Manmohan SinghAttaining to the Perfect Lord, Nanak is propitiated. Pause 2nd.
Manmohan Singh (Punjabi)ਪੂਰਨ ਪ੍ਰਭੂ ਨੂੰ ਪਰਾਪਤ ਕਰ ਕੇ, ਨਾਨਕ ਸੰਤੁਸ਼ਟ ਹੋ ਗਿਆ ਹੈ। ਠਹਿਰਾਉ ਦੂਜਾ।
Fareedkot Teekaਗੁਰੂ ਜੀ ਕਹਤੇ ਹੈਂ: ਸੰਤੋਂ ਦ੍ਵਾਰੇ ਜਬ (ਪੂਰਾ) ਯਥਾਰਥ ਗਿਆਨ ਪਾਯਾ ਤੋ (ਤ੍ਰਿਪਤੇ) ਪੂਰਨ ਹੂਏ॥੧॥ ਰਹਾਉ ਦੂਜਾ ॥੧॥☬ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਤੇ, ਉਹਨਾਂ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੧॥

ਪਦ ਅਰਥ ਤ੍ਰਿਪਤੇ = ਰੱਜ ਗਏ ॥੧॥ਰਹਾਉ ਦੂਜਾ॥੧॥

SikhNet (Spanish)Nanak está satisfecho, pues encontró al Perfecto Señor. (1-Segunda pausa-1)
Answers quote the Granth verbatim with Ang citations. AI commentary is not Gurbani and not a religious ruling.