ਰਾਗੁ ਗਉੜੀ ਪੂਰਬੀ ਮਹਲਾ ੪ ॥
raag gaurree poorabee mahalaa 4 |
Sant Singh KhalsaRaag Gauree Poorbee, Fourth Mehl:
Manmohan SinghGauri Purbi Measure, Fourth Guru.
Manmohan Singh (Punjabi)ਗਊੜੀ ਪੂਰਬੀ ਰਾਗ, ਚਉਥੀ ਪਾਤਸ਼ਾਹੀ।
SikhNet (Spanish)Rag Gauri Purbi, Mejl Guru Ram Das, Cuarto Canal Divino.
ਕਾਮਿ ਕਰੋਧਿ ਨਗਰੁ ਬਹੁ ਭਰਿਆ; ਮਿਲਿ ਸਾਧੂ ਖੰਡਲ ਖੰਡਾ ਹੇ ॥
kaam karodh nagar bahu bhariaa; mil saadhoo khanddal khanddaa he |
Sant Singh KhalsaThe body-village is filled to overflowing with anger and sexual desire; these were broken into bits when I met with the Holy Saint.
Manmohan SinghWith lust and wrath, (the body) village is full to the brim. By meeting the saint Guru, I have broken (both) into pieces.
Manmohan Singh (Punjabi)ਭੋਗ ਰਸ ਅਤੇ ਰੋਹ ਨਾਲ, (ਦੇਹਿ) ਪਿੰਡ ਕੰਢਿਆ ਤਾਈ ਡੱਕਿਆ ਹੋਇਆ ਹੈ। ਸੰਤ ਗੁਰਦੇਵ ਜੀ ਨੂੰ ਮਿਲ ਕੇ ਮੈਂ (ਦੋਹਾਂ ਨੂੰ) ਭੰਨ ਤੋੜ ਕੇ ਪਾਸ਼ ਪਾਸ਼ ਕਰ ਦਿੱਤਾ ਹੈ।
Fareedkot Teekaਹੇ ਭਾਈ! ਕਾਂਮ, ਕਰੋਧਿ ਆਦਿ ਬਿਕਾਰੋਂ ਸੇ ਸਰੀਰ ਰੂਪੀ ਨਗਰੁ ਅਤੀ ਭਰਾ ਹੂਆ ਥਾ। (ਸਾਧੂ) ਸ਼ਾਂਤਿਰੂਪੁ ਗੁਰੋਂ ਕੇ ਸਾਥ ਮਿਲ ਕੇ (ਖੰਡਲ) ਸੰਮੂਹ ਵਿਕਾਰੋਂ ਕੋ (ਖੰਡਾ) ਖੰਡਨ ਕੀਆ ਹੈ॥
Prof. Sahib Singh(ਮਨੁੱਖ ਦਾ ਇਹ ਸਰੀਰ-) ਸ਼ਹਰ ਕਾਮ ਅਤੇ ਕ੍ਰੋਧ ਨਾਲ ਭਰਿਆ ਰਹਿੰਦਾ ਹੈ। ਗੁਰੂ ਨੂੰ ਮਿਲ ਕੇ ਹੀ (ਕਾਮ ਕ੍ਰੋਧ ਆਦਿਕ ਦੇ ਇਸ ਜੋੜ ਨੂੰ) ਤੋੜਿਆ ਜਾ ਸਕਦਾ ਹੈ।ਪਦ ਅਰਥ ਕਾਮਿ = ਕਾਮ-ਵਾਸਨਾ ਨਾਲ। ਕਰੋਧਿ = ਕ੍ਰੋਧ ਨਾਲ। ਨਗਰੁ = ਸਰੀਰ-ਨਗਰ। ਮਿਲਿ = ਮਿਲ ਕੇ। ਸਾਧੂ = ਗੁਰੂ। ਖੰਡਲ ਖੰਡਾ = ਤੋੜਿਆ ਹੈ।
SikhNet (Spanish)De lujuria y de enojo, la villa del cuerpo se ha saturado. Encontrando al Santo Guru, esos dos enemigos han desaparecido.
ਪੂਰਬਿ ਲਿਖਤ ਲਿਖੇ, ਗੁਰੁ ਪਾਇਆ; ਮਨਿ ਹਰਿ ਲਿਵ, ਮੰਡਲ ਮੰਡਾ ਹੇ ॥੧॥
poorab likhat likhe, gur paaeaa; man har liv, manddal manddaa he |1|
Sant Singh KhalsaBy pre-ordained destiny, I have met with the Guru. I have entered into the realm of the Lord's Love. ||1||
Manmohan SinghBy virtue of the pre-ordained writ, I have obtained the Guru and entered the realm of Lord's love.
Manmohan Singh (Punjabi)ਧੁਰ ਦੀ ਲਿਖੀ ਹੋਈ ਲਿਖਤਾਕਾਰ ਦੀ ਬਦੌਲਤ ਮੈਂ ਗੁਰਾਂ ਨੂੰ ਪਾ ਲਿਆ ਹੈ ਅਤੇ ਪ੍ਰਭੂ ਦੀ ਪ੍ਰੀਤ ਦੇ ਦੇਸ ਅੰਦਰ ਦਾਖਲ ਹੋ ਗਿਆ ਹਾਂ।
Fareedkot Teekaਹੇ ਭਾਈ! ਪੂਰਬ ਲਿਖਤ ਲੇਖਾਨੁਸਾਰ ਜਿਨੋ ਨੇ ਗੁਰੋਂ ਕੋ ਪਾਇਆ ਹੈ, ਤਿਨਕਾ ਮਨੁ ਹਰਿ ਕੀ (ਲਿਵ) ਪ੍ਰੀਤਿ ਕੇ (ਮੰਡਲ) ਮੰਡਾਨ ਮੇਂ ਕ੍ਯਾ ਸਥਾਨ ਮੇਂ (ਮੰਡਾ) ਭੂਸਤ ਭਯਾ ਹੈ॥੧॥
Prof. Sahib Singhਜਿਸ ਮਨੁੱਖ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ (ਅਤੇ ਉਸ ਦੇ ਅੰਦਰੋਂ ਕਾਮਾਦਿਕਾਂ ਦਾ ਜੋੜ ਟੁੱਟ ਜਾਂਦਾ ਹੈ) ॥੧॥ਪਦ ਅਰਥ ਪੂਰਬਿ = ਪੂਰਬ ਵਿਚ, ਪਹਿਲੇ ਬੀਤੇ ਸਮੇ ਵਿਚ। ਪੂਰਬਿ ਲਿਖੇ ਲਿਖਤ = ਪਿਛਲੇ (ਕੀਤੇ ਕਰਮਾਂ ਦੇ) ਲਿਖੇ ਹੋਏ ਸੰਸਕਾਰਾਂ ਅਨੁਸਾਰ। ਮਨਿ = ਮਨ ਵਿਚ। ਮੰਡਲ ਮੰਡਾ = ਜੜਿਆ ਹੈ ॥੧॥
SikhNet (Spanish)Por virtud de mi buen Destino he obtenido al Guru y he sido llevado hasta el Reino del Amor del Señor. (1)
ਕਰਿ ਸਾਧੂ ਅੰਜੁਲੀ; ਪੁਨੁ ਵਡਾ ਹੇ ॥
kar saadhoo anjulee; pun vaddaa he |
Sant Singh KhalsaGreet the Holy Saint with your palms pressed together; this is an act of great merit.
Manmohan SinghMake obeisance with clasped hands unto the Saint (Guru). It is a greatly meritorious act.
Manmohan Singh (Punjabi)ਸੰਤ (ਗੁਰਾਂ) ਨੂੰ ਹੱਥ ਜੋੜ ਕੇ ਨਮਸ਼ਕਾਰ ਕਰ ਇਹ ਇਕ ਭਾਰਾ ਨੇਕ ਕੰਮ ਹੈ।
Fareedkot Teekaਸਾਧੂਓਂ ਕੋ (ਔਜੁਲੀ) ਹਾਥ ਜੋੜ ਕਰ ਨਮਸਕਾਰ ਕਰੀਏ, ਤਬ ਵਡਾ ਪੁਨੁ ਹੋਤਾ ਹੈ॥
Prof. Sahib Singh(ਹੇ ਭਾਈ!) ਗੁਰੂ ਅੱਗੇ ਹੱਥ ਜੋੜ, ਇਹ ਬਹੁਤ ਭਲਾ ਕੰਮ ਹੈ।ਪਦ ਅਰਥ ਅੰਜੁਲੀ = ਦੋਵੇਂ ਹੱਥ ਜੋੜੇ ਹੋਏ।
SikhNet (Spanish)Póstrense con sus manos juntas ante el Santo Guru, esto es algo maravilloso.
ਕਰਿ ਡੰਡਉਤ; ਪੁਨੁ ਵਡਾ ਹੇ ॥੧॥ ਰਹਾਉ ॥
kar ddanddaut; pun vaddaa he |1| rahaau |
Sant Singh KhalsaBow down before Him; this is a virtuous action indeed. ||1||Pause||
Manmohan SinghMake a prostrate salutation, this is a great virtue indeed. Pause.
Manmohan Singh (Punjabi)ਲੰਮਾ ਪੈ ਕੇ ਪ੍ਰਣਾਮ ਕਰ, ਨਿਰਸੰਦੇਹ ਇਹ ਇਕ ਵਿਸ਼ਾਲ ਨੇਕੀ ਹੈ। ਠਹਿਰਾਉ।
Fareedkot Teekaਔਰੁ ਡੰਡੌਤ ਕਰਨੇ ਸੇਂ ਅਤੀ ਵਡਾ ਪੁਨੁ ਹੋਤਾ ਹੈ। ਜਿਸ ਕੋ ਸੰਹਸਕ੍ਰਿਤੀ ਮੇ ਦੰਡਵਤ ਬੰਦਨ ਕਹਤੇ ਹੈਂ, ਅਰਥਾਤ ਆਠ ਅੰਗ ੨ ਪੈਰ, ੨ ਹਾਥ, ੧ ਛਾਤੀ, ੧ ਮਸਤਕ, ੧ ਮਨ, ੧ ਬਾਣੀ ਕਰ ਕੇ ਸੰਤੋਂ ਕੇ ਆਗੇ ਦੰਡਵਤ ਪੜੀਏ ਸੋ ਡੰਡਉਤ ਹੈ॥੧॥
Prof. Sahib Singhਗੁਰੂ ਅੱਗੇ ਢਹਿ ਪਉ, ਇਹ ਬੜਾ ਨੇਕ ਕੰਮ ਹੈ ॥੧॥ ਰਹਾਉ ॥ਪਦ ਅਰਥ ਪੁਨੁ = ਭਲਾ ਕੰਮ। ਡੰਡਉਤ = ਲੰਮੇ ਪੈ ਕੇ ਨਮਸ-ਕਾਰ॥੧॥ਰਹਾਉ॥
SikhNet (Spanish)Hacer un saludo con tal respeto es en sí una gran virtud en verdad. (1-Pausa)
ਸਾਕਤ. ਹਰਿ ਰਸ ਸਾਦੁ. ਨ ਜਾਣਿਆ; ਤਿਨ ਅੰਤਰਿ. ਹਉਮੈ ਕੰਡਾ ਹੇ ॥
saakat. har ras saad. na jaaniaa; tin antar. haumai kanddaa he |
Sant Singh KhalsaThe wicked shaaktas, the faithless cynics, do not know the Taste of the Lord's Sublime Essence. The thorn of egotism is embedded deep within them.
Manmohan SinghThe mammon-worshippers know the relish of God's elixir, within them is the thorn of pride.
Manmohan Singh (Punjabi)ਮਾਇਆ ਦੇ ਉਪਾਸ਼ਕ ਵਾਹਿਗੁਰੂ ਦੇ ਅੰਮ੍ਰਿਤ ਦੇ ਸੁਆਦ ਨੂੰ ਨਹੀਂ ਜਾਣਦੇ, ਉਨ੍ਹਾਂ ਦੇ ਅੰਦਰ ਹੰਕਾਰ ਦੀ ਸੂਲ ਹੈ।
Fareedkot Teeka(ਸਾਕਤ) ਮਨਮੁਖੋਂ ਨੇ ਹਰਿ ਰਸ ਕਾ ਸ੍ਵਾਦੁ ਨਹੀ ਜਾਨਾ ਹੈ, ਕ੍ਯੋਂਕਿ ਤਿਨ ਕੇ ਅੰਤਸਕਰਨ ਮੇਂ (ਹਉਮੈ) ਹੰਤਾ, ਮਮਤਾ ਰੂਪੁ ਕੰਡਾ ਹੈ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸੁਆਦ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਮਨ ਵਿਚ ਅਹੰਕਾਰ ਦਾ (ਮਾਨੋ) ਕੰਡਾ ਚੁੱਭਾ ਹੋਇਆ ਹੈ।ਪਦ ਅਰਥ ਸਾਕਤ = ਰੱਬ ਨਾਲੋਂ ਟੁੱਟੇ ਹੋਏ ਮਨੁੱਖ। ਸਾਦੁ = ਸੁਆਦ। ਤਿਨ ਅੰਤਰਿ = ਉਹਨਾਂ ਦੇ ਅੰਦਰ, ਉਹਨਾਂ ਦੇ ਮਨ ਵਿਚ।
SikhNet (Spanish)Los que viven en la irrealidad y la Maya, no conocen la delicia del Elixir de Dios, en ellos se encuentra la espina del orgullo.
ਜਿਉ ਜਿਉ ਚਲਹਿ, ਚੁਭੈ ਦੁਖੁ ਪਾਵਹਿ; ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥
jiau jiau chaleh, chubhai dukh paaveh; jamakaal saheh sir ddanddaa he |2|
Sant Singh KhalsaThe more they walk away, the deeper it pierces them, and the more they suffer in pain, until finally, the Messenger of Death smashes his club against their heads. ||2||
Manmohan SinghThe more they walk away (from God) the more it pricks and more the pain they suffer and they bear on their heads the mace of death's myrmidon.
Manmohan Singh (Punjabi)ਜਿੰਨੀ ਦੂਰ ਉਹ (ਰੱਬ ਤੋਂ) ਜਾਂਦੇ ਹਨ, ਉਨ੍ਹਾਂ ਹੀ ਜਿਆਦਾ ਉਹ ਚੁਭਦਾ ਹੈ ਅਤੇ ਉਨ੍ਹਾਂ ਹੀ ਬਹੁਤਾ ਉਹ ਕਸ਼ਟ ਉਠਾਉਂਦੇ ਹਨ ਅਤੇਉਹ ਮੌਤ ਦੇ ਫ਼ਰਿਸ਼ਤੇ ਦਾ ਸੋਟਾ ਆਪਣੇ ਮੂੰਡਾ ਉਤੇ ਸਹਾਰਦੇ ਹਨ।
Fareedkot Teekaਜ੍ਯੋਂ ਜ੍ਯੋਂ ਹੰਤਾ, ਮਮਤਾ ਸੇ ਕਰਮੋਂ ਮੇਂ ਚਲਤੇ ਹੈਂ, ਵਾ ਸੰਤੋਂ ਕੀ ਨਿੰਦ੍ਯਾ ਮੈ ਪ੍ਰਵਿਰਤੀ ਹੋਤੇ ਹੈਂ, ਵਾ ਜ੍ਯੋਂ ਜ੍ਯੋਂ ਸੰਤ ਸੁਤੰਤ੍ਰ ਨਿਜ ਆਨੰਦ ਮੈ ਵਿਚਰਤੇ ਹੈਂ। ਤਿਨ ਕੋ ਦੇਖ ਕਰ ਹੰਕਾਰੀ ਦੁਖੀ ਹੋਤੇ ਹੈਂ, ਅਰਥਾਤ ਤਿਨ ਕੇ ਜਸ ਕੋ ਸਹਾਰ ਨਹੀਂ ਸਕਤੇ ਹੈਂ। ਤ੍ਯੋਂ ਤ੍ਯੋਂ ਹਉਮੈ ਕੰਡਾ ਚੁਭਤਾ ਹੈ, ਅਰਥਾਤ ਦੁਖੁ ਪਾਵਤੇ ਹੈਂ। ਅੰਤ ਕੇ ਸਮੇ ਸਿਰ ਪਰ ਜਮਕਾਲ ਕਾ ਡੰਡਾ ਸਹਾਰਤੇ ਹੈਂ॥੨॥
Prof. Sahib Singhਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ) ॥੨॥ਪਦ ਅਰਥ ਚਲਹਿ = ਤੁਰਦੇ ਹਨ। ਚੁਭੈ = (ਕੰਡਾ) ਚੁੱਭਦਾ ਹੈ। ਜਮ ਕਾਲੁ = (ਆਤਮਕ) ਮੌਤ। ਸਿਰਿ = ਸਿਰ ਉੱਤੇ॥੨॥
SikhNet (Spanish). Mientras más se alejan de Dios, más se les clava y sufren un mayor dolor y así portan sobre sus semblantes la cercanía del mensajero de la muerte.
ਹਰਿ ਜਨ, ਹਰਿ ਹਰਿ ਨਾਮਿ ਸਮਾਣੇ; ਦੁਖੁ ਜਨਮ ਮਰਣ ਭਵ ਖੰਡਾ ਹੇ ॥
har jan, har har naam samaane; dukh janam maran bhav khanddaa he |
Sant Singh KhalsaThe humble servants of the Lord are absorbed in the Name of the Lord, Har, Har. The pain of birth and the fear of death are eradicated.
Manmohan SinghGod's men are absorbed in Lord God's Name and they have broken away the pangs and fear of birth and death.
Manmohan Singh (Punjabi)ਵਾਹਿਗੁਰੂ ਦੇ ਬੰਦੇ, ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ ਅਤੇ ਉਨ੍ਹਾਂ ਨੇ ਪੈਦਾ ਤੇ ਫ਼ੋਤ ਹੋਣ ਦੇ ਕਸ਼ਟ ਅਤੇ ਡਰ ਨੂੰ ਤੋੜ ਮਰੋੜ ਛੱਡਿਆ ਹੈ।
Fareedkot Teekaਜੋ ਹਰਿ ਕੇ ਦਾਸ ਹੈਂ, ਸੋ ਹਰਿ ਹਰਿ ਨਾਮ ਮੇਂ ਅਭੇਦ ਰਹਤੇ ਹੈਂ। ਤਿਨੋਂ ਨੇ ਜਨਮ ਮਰਨ ਕਾ ਜੋ ਦੁਖੁ ਹੈ, (ਭਵ) ਸੰਸਾਰ ਮੇਂ ਸੋ ਖੰਡਨ ਕੀਆ, ਅਭਾਵ ਕੀਆ ਹੈ, ਵਾ ਜਨਮ ਮਰਨ ਕਾ ਦੁਖ ਜੋ (ਭਵ) ਉਤਪਤ ਹੂਆ ਹੂਆ ਥਾ, ਤਿਸ ਕੋ ਅਭਾਉ ਕੀਆ ਹੈ॥
Prof. Sahib Singh(ਦੂਜੇ ਪਾਸੇ) ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ। ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।ਪਦ ਅਰਥ ਨਾਮਿ = ਨਾਮ ਵਿਚ। ਸਮਾਣੇ = ਲੀਨ, ਮਸਤ। ਭਵ = ਸੰਸਾਰ। ਖੰਡਾ ਹੇ = ਨਾਸ ਕਰ ਲਿਆ ਹੈ।
SikhNet (Spanish)Los hombres de Dios están absorbidos en el Amor del Nombre de Dios y han podido destruir las amarras y el miedo a la muerte y al nacimiento.
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ; ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥
abinaasee purakh paaeaa paramesar; bahu sobh khandd brahamanddaa he |3|
Sant Singh KhalsaThey have found the Imperishable Supreme Being, the Transcendent Lord God, and they receive great honor throughout all the worlds and realms. ||3||
Manmohan SinghThey have obtained the imperishable supreme Lord God and great honour is theirs in the various regions and universes.
Manmohan Singh (Punjabi)ਉਨ੍ਹਾਂ ਨੇ ਨਾਸ-ਰਹਿਤ ਸ਼ਰੋਮਣੀ ਸਾਹਿਬ ਵਾਹਿਗੁਰੂ ਨੂੰ ਪਾ ਲਿਆ ਹੈ, ਅਤੇ ਉਹ ਅਨੇਕਾਂ ਦੀਪਾਂ ਤੇ ਆਲਮਾਂ ਅੰਦਰ ਬਹੁਤ ਵਡਿਆਈ ਪਾਉਂਦੇ ਹਨ।
Fareedkot Teekaਹੇ ਭਾਈ! ਨਾਸ ਸੇ ਰਹਤ ਪਰਮੇਸ੍ਵਰ ਪੁਰਖ ਕੋ ਜਿਨ ਗੁਰਮੁਖੋਂ ਨੇ ਪਾਇਆ ਹੈ, ਤਿਨ ਕੀ ਬਹੁਤ ਸੀ ਸੋਭਾ ਖੰਡੋਂ ਬ੍ਰਹਮੰਡੋਂ ਮੇਂ ਹੋ ਰਹੀ ਹੈ॥੩॥
Prof. Sahib Singhਉਹਨਾਂ ਨੂੰ ਕਦੇ ਨਾਸ਼ ਨਾਹ ਹੋਣ ਵਾਲਾ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ। ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਮੰਡਾਂ ਵਿਚ ਹੋ ਜਾਂਦੀ ਹੈ ॥੩॥ਪਦ ਅਰਥ ਸੋਭ = ਸੋਭਾ। ਖੰਡ ਬ੍ਰਹਮੰਡਾ = ਸਾਰੇ ਜਗਤ ਵਿਚ॥੩॥
SikhNet (Spanish)Ellos han logrado al Supremo e Imperecedero Dios, nuestro Señor, lo que les confiere un gran Honor en todas las regiones del Universo. (3)
ਹਮ ਗਰੀਬ ਮਸਕੀਨ ਪ੍ਰਭ ਤੇਰੇ; ਹਰਿ ਰਾਖੁ ਰਾਖੁ ਵਡ ਵਡਾ ਹੇ ॥
ham gareeb masakeen prabh tere; har raakh raakh vadd vaddaa he |
Sant Singh KhalsaI am poor and meek, God, but I belong to You! Save me-please save me, O Greatest of the Great!
Manmohan SinghI am poor and humble but I am Thine, O Lord God! Save me, save me, O Thou greatest, of the great.
Manmohan Singh (Punjabi)ਮੈਂ ਗ੍ਰੀਬੜਾ ਤੇ ਆਜਿਜ਼ ਹਾਂ, ਪਰ ਤੇਰਾ ਹਾਂ, ਹੇ ਵਾਹਿਗੁਰੂ ਸਾਈਂ! ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਤੂੰ ਹੇ ਵਿਸ਼ਾਲਾ ਦੇ ਵਿਸ਼ਾਲ।
Fareedkot Teekaਹੇ ਭਾਈ! ਤਾਂ ਤੇ ਇਸ ਪ੍ਰਕਾਰ ਬੇਨਤੀ ਕਰੁ, ਹੇ ਹਰਿ ਵਡੋਂ ਸੇ ਵਡੇ ਹਮ ਤੇਰੇ ਗਰੀਬ (ਮਸਕੀਨ) ਅਤੀ ਦੀਨਦਾਸ ਹੈਂ। ਹੇ ਹਰਿ! ਹਮਾਰੀ ਭਾਵ ਸਾਗਰੁ ਸੇ ਰੱਖ੍ਯਾ ਕਰੁ, ਔਰੁ ਅਪਨੀ ਸਰਨ ਮੇਂ ਰਖੁ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਗਰੀਬ ਮੰਗਦੇ ਹਾਂ। ਤੂੰ ਸਭ ਤੋਂ ਵੱਡਾ ਸਹਾਈ ਹੈਂ। ਸਾਨੂੰ (ਇਹਨਾਂ ਕਾਮਾਦਿਕਾਂ ਤੋਂ) ਬਚਾ ਲੈ।ਪਦ ਅਰਥ ਮਸਕੀਨ = ਆਜਿਜ਼। ਪ੍ਰਭ = ਹੇ ਪ੍ਰਭੂ। ਰਾਖੁ = ਰੱਖਿਆ ਕਰ।
SikhNet (Spanish)Soy pobre y humilde pero soy Tuyo, oh Dios nuestro Señor, sálvame, sálvame, oh, lo más Grande de lo grande.
ਜਨ ਨਾਨਕ. ਨਾਮੁ ਅਧਾਰੁ ਟੇਕ ਹੈ; ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥
jan naanak. naam adhaar ttek hai; har naame hee sukh manddaa he |4|4|
Sant Singh KhalsaServant Nanak takes the Sustenance and Support of the Naam. In the Name of the Lord, he enjoys celestial peace. ||4||4||
Manmohan SinghThe Name is slave Nanak's sustenance and support and by God's Name he enjoys peace.
Manmohan Singh (Punjabi)ਨਾਮ ਹੀ ਗੋਲੇ ਨਾਨਕ ਦਾ ਅਹਾਰ ਤੇ ਆਸਰਾ ਹੈ ਅਤੇ ਰੱਬ ਦੇ ਨਾਮ ਦੁਆਰਾ ਹੀ ਉਹ ਆਰਾਮ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਮੀ! ਹਮ ਦਾਸੋਂ ਕੋ ਆਪ ਕੇ ਨਾਮ ਕਾ ਹੀ, ਬਾਣੀ ਕਾ ਹੀ ਅਧਾਰੁ ਹੈ, ਔਰੁ ਆਪ ਕੇ ਨਾਮ ਕਾ ਹੀ ਤਨ ਕੋ (ਟੇਕ) ਆਸਰਾ ਹੈ। ਔਰ ਹੇ ਹਰਿ! ਆਪਕੇ ਨਾਮ ਸੇ ਹੀ ਹਮਾਰੇ ਮਨ ਨੇ ਸੁਖੁ (ਮੰਡਾ) ਧਾਰਨ ਕੀਆ ਹੈ॥੪॥੪॥
Prof. Sahib Singhਹੇ ਪ੍ਰਭੂ! ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ, ਤੇਰਾ ਨਾਮ ਹੀ ਸਹਾਰਾ ਹੈ। ਤੇਰੇ ਨਾਮ ਵਿਚ ਜੁੜਿਆਂ ਹੀ ਸੁਖ ਮਿਲਦਾ ਹੈ ॥੪॥੪॥ਪਦ ਅਰਥ ਅਧਾਰੁ = ਆਸਰਾ। ਨਾਮੇ = ਨਾਮਿ ਹੀ, ਨਾਮ ਵਿਚ ਹੀ। ਮੰਡਾ = ਮਿਲਿਆ॥੪॥
* ਨੋਟ: ਜੇ ਪੈਰ ਵਿਚ ਕੰਡਾ ਚੁੱਭ ਜਾਏ ਤਾਂ ਤੁਰਨਾ ਫਿਰਨਾ ਔਖਾ ਹੋ ਜਾਂਦਾ ਹੈ। ਉਸ ਕੰਡੇ ਨੂੰ ਕੱਢਣ ਦੇ ਥਾਂ ਜੇ ਪੈਰਾਂ ਵਿਚ ਮਖ਼ਮਲ ਦੀ ਜੁੱਤੀ ਪਾ ਲਈਏ, ਤਾਂ ਭੀ ਤੁਰਨ ਲੱਗਿਆਂ ਉਹ ਕੰਡਾ ਚੁੱਭਦਾ ਹੀ ਰਹੇਗਾ। ਸੁਖ ਤਦੋਂ ਹੀ ਹੋਵੇਗਾ, ਜਦੋਂ ਉਹ ਕੰਡਾ ਪੈਰ ਵਿਚੋਂ ਕੱਢ ਲਿਆ ਜਾਏ। ਜਿਤਨਾ ਚਿਰ ਮਨੁੱਖ ਦੇ ਅੰਦਰ ਹਉਮੈ ਹੈ, ਇਹ ਦੁਖੀ ਹੀ ਕਰਦੀ ਰਹੇਗੀ। ਬਾਹਰਲੇ ਧਾਰਮਿਕ ਭੇਖ ਆਦਿਕ ਭੀ ਸੁਖ ਨਹੀਂ ਦੇ ਸਕਣਗੇ।
SikhNet (Spanish)El Naam es el sustento del Esclavo Nanak y por el Nombre de Dios él goza de Paz. (4-4)