ੴ

ਸਿੱਖਬਾਣੀ · SikhBani

ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥

krau benantee sunahu mere meetaa sant ttehal kee belaa
Guru Arjan Dev Ji ਗੁਰੂ ਅਰਜਨ ਦੇਵ ਜੀ · Sohila · Ang 13 · 11 lines
Translations

ਰਾਗੁ ਗਉੜੀ ਪੂਰਬੀ ਮਹਲਾ ੫ ॥

raag gaurree poorabee mahalaa 5 |

Sant Singh KhalsaRaag Gauree Poorbee, Fifth Mehl:
Manmohan SinghGauri Purbi Measure, Fifth Guru.
Manmohan Singh (Punjabi)ਗਉੜੀ ਪੂਰਬੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Rag Gauri Purbi, Mejl Guru Aryan, Quinto Canal Divino.

ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ; ਸੰਤ ਟਹਲ ਕੀ ਬੇਲਾ ॥

krau benantee, sunahu mere meetaa; sant ttehal kee belaa |

Sant Singh KhalsaListen, my friends, I beg of you: now is the time to serve the Saints!
Manmohan SinghI make supplication, listen to me, O my Friend! This is the high time to serve the saints.
Manmohan Singh (Punjabi)ਮੈਂ ਪ੍ਰਾਰਥਨਾ ਕਰਦਾ ਹਾਂ, ਸਰਵਣ ਕਰ, ਹੇ ਮੇਰੇ ਮਿੱਤ੍ਰ! ਸਾਧੂਆਂ ਦੀ ਸੇਵਾ ਕਮਾਉਣ ਦਾ ਇਹ ਸੁਹਾਉਣਾ ਸਮਾਂ ਹੈ।
Fareedkot Teekaਹੇ ਮੇਰੇ ਮਿਤ੍ਰੋ! ਸੁਣੋਂ ਮੈਂ ਬੇਨਤੀ ਕਰ ਕੇ ਕਹਿਤਾ ਹੂੰ।ਇਹੀ ਮਨੁਖ ਦੇਹ ਸੰਤੋਂ ਕੀ ਸੇਵਾ ਕਰਨੇ ਕੀ (ਵੇਲਾ) ਸਮੇ ਹੈਂ। ਵਾਹੇ ਮਿਤ੍ਰੋ ਬਾਣੀ ਕਰ ਕੇ ਬੇਨਤੀ, ਕੰਨਾਂ ਕਰ ਕੇ ਹਰਿ ਜਸੁ ਸੁਣੋ, ਔਰੁ ਸਰੀਰ ਕਰ ਸੰਤਾਂ ਕੀ ਟਹਲ ਕਾ ਸਮੇ ਹੈਂ। ਕ੍ਯੋਂਕਿ ਔਰੁ ਪਸੁ ਪੰਖੀ ਜੂਨਿ ਮੇਂ ਸੇਵਾ ਨਹੀ ਹੋਤੀ ਹੈ॥
Prof. Sahib Singhਹੇ ਮੇਰੇ ਮਿੱਤਰੋ! ਸੁਣੋ! ਮੈਂ ਬੇਨਤੀ ਕਰਦਾ ਹਾਂ-(ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ।

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ {ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ}। ਸੁਣਹੁ = ਤੁਸੀ ਸੁਣੋ {ਹੁਕਮੀ ਭਵਿੱਖਤ, ਮੱਧਮ ਪੁਰਖ, ਬਹੁ-ਵਚਨ}। ਬੇਲਾ = ਵੇਲਾ, ਮੌਕਾ।

SikhNet (Spanish)Hago una súplica, escuchen, oh mis amigos, éste es el mejor momento para servir a los Santos.

ਈਹਾ ਖਾਟਿ ਚਲਹੁ, ਹਰਿ ਲਾਹਾ; ਆਗੈ ਬਸਨੁ ਸੁਹੇਲਾ ॥੧॥

eehaa khaatt chalahu, har laahaa; aagai basan suhelaa |1|

Sant Singh KhalsaIn this world, earn the profit of the Lord's Name, and hereafter, you shall dwell in peace. ||1||
Manmohan SinghOver here, earn the profit of God's Name and depart, here-after, thou shalt have adorned, abode.
Manmohan Singh (Punjabi)ਏਥੇ ਰੱਬ ਦੇ ਨਾਮ ਦੀ ਖਟੀ ਖੱਟ ਕੇ ਚਾਲੇ ਪਾ, ਪ੍ਰਲੋਕ ਵਿੱਚ ਤੈਨੂੰ ਸੁਸ਼ੋਭਤ ਨਿਵਾਸ ਅਸਥਾਨ ਮਿਲੇਗਾ।
Fareedkot Teeka(ਈਹਾਂ) ਇਸ ਮਾਨੁਖ ਦੇਹ ਮੇਂ ਜੋ ਹਰਿ ਨਾਮ ਜਪ ਕਾ ਲਾਹਾ ਖਾਟ ਚਾਲੋਗੇ, ਤਬ ਆਗੇ ਪ੍ਰਲੋਕ ਮੇਂ ਤੁਮ ਕੋ ਵਸਨਾ (ਸੁਹੇਲਾ) ਸੁਖ ਕੇ ਦੇਨੇ ਹਾਰਾ ਹੋਗਾ॥੧॥
Prof. Sahib Singh(ਜੇ ਸੇਵਾ ਕਰੋਗੇ, ਤਾਂ) ਇਸ ਜਨਮ ਵਿਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ, ਅਤੇ ਪਰਲੋਕ ਵਿਚ ਰਹਿਣਾ ਸੌਖਾ ਹੋ ਜਾਇਗਾ ॥੧॥

ਪਦ ਅਰਥ ਈਹਾ = ਇਥੇ, ਇਸ ਜਨਮ ਵਿਚ। ਖਾਟਿ = ਖੱਟ ਕੇ। ਲਾਹਾ = ਲਾਭ, ਖੱਟੀ। ਆਗੈ = ਪਰਲੋਕ ਵਿਚ। ਬਸਨੁ = ਵੱਸਣਾ, ਵਸੋਂ। ਸੁਹੇਲਾ = ਸੌਖਾ॥੧॥

SikhNet (Spanish)Aquí mismo ganen la Excelencia del Nombre de Dios y podrán partir con Gracia. (1)

ਅਉਧ ਘਟੈ; ਦਿਨਸੁ ਰੈਣਾਰੇ ॥

aaudh ghattai; dinas rainaare |

Sant Singh KhalsaThis life is diminishing, day and night.
Manmohan SinghBy day and night, the life goes on decreasing.
Manmohan Singh (Punjabi)ਦਿਨ ਰਾਤਿ ਉਮਰ ਘਟ ਹੁੰਦੀ ਜਾ ਰਹੀ ਹੈ।
Fareedkot Teekaਹੇ ਮਨ! ਅਵਸਥਾ ਰਾਤ੍ਰਿ ਦਿਨ ਕਰ ਕੇ ਘਟੀ ਚਲੀ ਜਾਤੀ ਹੈ॥
Prof. Sahib Singhਹੇ ਮਨ! ਦਿਨ ਰਾਤ (ਬੀਤ ਬੀਤ ਕੇ) ਉਮਰ ਘਟਦੀ ਜਾ ਰਹੀ ਹੈ।

ਪਦ ਅਰਥ ਅਉਧ = ਉਮਰ। ਰੈਣਾ = ਰਾਤ।

SikhNet (Spanish)El recinto decoroso estará garantizado en el aquí después.

ਮਨ ਗੁਰ ਮਿਲਿ; ਕਾਜ ਸਵਾਰੇ ॥੧॥ ਰਹਾਉ ॥

man gur mil; kaaj savaare |1| rahaau |

Sant Singh KhalsaMeeting with the Guru, your affairs shall be resolved. ||1||Pause||
Manmohan SinghBy meeting the Guru, O Man! set aright thine affairs. Pause.
Manmohan Singh (Punjabi)ਗੁਰਾਂ ਨੂੰ ਭੇਟਣ ਦੁਆਰਾ, ਹੇ ਬੰਦੇ! ਤੂੰ ਆਪਣੇ ਕਾਰਜ ਰਾਸ ਕਰ ਲੈ। ਠਹਿਰਾਉ।
Fareedkot Teekaਤਾਂ ਤੇ ਤੁਮ ਗੁਰੋਂ ਸੇ ਮਿਲ ਕੇ ਅਪਨੇ ਕਾਰਜ ਕੋ ਸਵਾਰ ਲੇਵੋ॥੧॥ ਰਹਾਉ ॥
Prof. Sahib Singhਹੇ (ਮੇਰੇ) ਮਨ! ਗੁਰੂ ਨੂੰ ਮਿਲ ਕੇ (ਮਨੁੱਖਾ ਜੀਵਨ ਦਾ) ਕੰਮ ਸਿਰੇ ਚਾੜ੍ਹ ॥੧॥ ਰਹਾਉ ॥

ਪਦ ਅਰਥ ਮਨ = ਹੇ ਮਨ! ਮਿਲਿ = ਮਿਲ ਕੇ। ਸਵਾਰੇ = ਸਵਾਰਿ, ਸਵਾਰ ਲੈ॥੧॥ਰਹਾਉ॥

SikhNet (Spanish)Minuto a minuto la vida se acaba, reuniéndote con el Guru, oh hombre, salda tus cuentas. (1-Pausa)

ਇਹੁ ਸੰਸਾਰੁ ਬਿਕਾਰੁ ਸੰਸੇ ਮਹਿ; ਤਰਿਓ ਬ੍ਰਹਮ ਗਿਆਨੀ ॥

eihu sansaar bikaar sanse meh; tario braham giaanee |

Sant Singh KhalsaThis world is engrossed in corruption and cynicism. Only those who know God are saved.
Manmohan SinghThis world is engrossed in wickedness and scepticism. God's divine alone, is saved.
Manmohan Singh (Punjabi)ਇਹ ਜਹਾਨ ਬਦਫੈਲ੍ਹੀ ਅਤੇ ਸੰਦੇਹ ਅੰਦਰ ਗ਼ਲਤਾਨ ਹੈ। ਕੇਵਲ ਰੱਬ ਨੂੰ ਜਾਨਣ ਵਾਲੇ ਦਾ ਹੀ ਬਚਾਅ ਹੁੰਦਾ ਹੈ।
Fareedkot Teekaਹੇ ਭਾਈ! ਵਿਸੇ ਵਿਕਾਰ ਔਰ ਸੰਸ੍ਯੋਂ ਸੇ ਭਰਾ ਹੂਆ ਜੋ ਏਹਿ ਸੰਸਾਰ ਸਮੁਦ੍ਰ ਹੈ, ਇਸ ਸੇ ਕੋਈ ਬ੍ਰਹਮ ਗਿਆਨੀ ਤਰਾ ਹੈ॥
Prof. Sahib Singhਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ। (ਜਗਤ ਦੇ ਜੀਵ) ਤੌਖ਼ਲਿਆਂ ਵਿਚ (ਡੁੱਬ ਰਹੇ ਹਨ। ਇਹਨਾਂ ਵਿਚੋਂ) ਉਹੀ ਮਨੁੱਖ ਨਿਕਲਦਾ ਹੈ ਜਿਸ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ।

ਪਦ ਅਰਥ ਬਿਕਾਰ = ਵਿਕਾਰ-ਰੂਪ, ਵਿਕਾਰਾਂ ਨਾਲ ਭਰਿਆ ਹੋਇਆ। ਸੰਸੇ ਮਹਿ = ਸਹਿੰਸਿਆਂ ਵਿਚ, ਤੌਖ਼ਲਿਆਂ ਵਿਚ।

SikhNet (Spanish)Este mundo está envuelto en la maldad y en el escepticismo. Sólo el que tiene la Divinidad de Dios es salvado.

ਜਿਸਹਿ ਜਗਾਇ, ਪੀਆਵੈ ਇਹੁ ਰਸੁ; ਅਕਥ ਕਥਾ ਤਿਨਿ ਜਾਨੀ ॥੨॥

jiseh jagaae, peeaavai ihu ras; akath kathaa tin jaanee |2|

Sant Singh KhalsaOnly those who are awakened by the Lord to drink in this Sublime Essence, come to know the Unspoken Speech of the Lord. ||2||
Manmohan SinghHe, whom God awakens to drink this essence of His Name, comes to know the discourse of the ineffable Lord.
Manmohan Singh (Punjabi)ਜਿਸ ਨੂੰ ਵਾਹਿਗੁਰੂ ਜਗਾ ਕੇ ਆਪਣੇ ਨਾਮ ਦਾ ਇਹ ਜੌਹਰ ਛਕਾਉਂਦਾ ਹੈ, ਉਹ ਬਿਆਨ ਨਾਂ ਹੋ ਸਕਣ ਵਾਲੇ ਪ੍ਰਭੂ ਦੀ ਗਿਆਨ-ਚਰਚਾ ਨੂੰ ਸਮਝ ਲੈਂਦਾ ਹੈ।
Fareedkot Teekaਸੋ ਬ੍ਰਹਮ ਗਿਆਨੀ ਸਤਿਗੁਰੂ ਜਿਸ ਸੋਏ ਹੂਏ ਜੀਵ ਕੋ ਮੋਹ ਨਿੰਦ੍ਰਾ ਸੇ ਜਗਾਇ ਕਰਕੇ, ਨਾਮ ਰਸ ਪਾਨ ਕਰਾਇ ਦੇਤੇ ਹੈਂ, (ਅਕਥੁ) ਅਕਾਲ ਪੁਰਖ ਕੀ ਕਥਾ ਤਿਸਨੇ ਜਾਨੀ ਹੈ, ਭਾਵ ਤਿਸੀ ਕੋ ਅਨੁਭਵ ਹੂਆ ਹੈ॥੨॥
Prof. Sahib Singh(ਵਿਕਾਰਾਂ ਵਿਚ ਸੁੱਤੇ ਹੋਏ) ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ-ਅੰਮ੍ਰਿਤ ਪਿਲਾਂਦਾ ਹੈ, ਉਸ ਮਨੁੱਖ ਨੇ ਅਕੱਥ ਪ੍ਰਭੂ ਦੀਆਂ ਗੱਲਾਂ (ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ) ਕਰਨ ਦੀ ਜਾਚ ਸਿੱਖ ਲਈ ਹੈ ॥੨॥

ਪਦ ਅਰਥ ਜਿਸਹਿ = ਜਿਸ ਮਨੁੱਖ ਨੂੰ। ਜਗਾਇ = ਜਗਾ ਕੇ। ਪੀਆਵੈ = ਪਿਲਾਂਦਾ ਹੈ। ਤਿਨਿ = ਉਸ ਨੇ॥੨॥

SikhNet (Spanish)Aquél a quien Dios despierta para beber de la Esencia de Su Nombre, viene a conocer del Discurso del Señor Inefable. (2)

ਜਾ ਕਉ ਆਏ. ਸੋਈ ਬਿਹਾਝਹੁ; ਹਰਿ ਗੁਰ ਤੇ. ਮਨਹਿ ਬਸੇਰਾ ॥

jaa kau aae. soee bihaajhahu; har gur te. maneh baseraa |

Sant Singh KhalsaPurchase only that for which you have come into the world, and through the Guru, the Lord shall dwell within your mind.
Manmohan SinghPurchase only that commodity for which thou hast come. Through Guru's grace God shall dwell within thy heart.
Manmohan Singh (Punjabi)ਕੇਵਲ ਉਹੀ ਸੌਦਾ ਖ਼ਰੀਦ, ਜਿਸ ਲਈ ਤੂੰ ਆਇਆ ਹੈ। ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਤੇਰੇ ਦਿਲ ਅੰਦਰ ਨਿਵਾਸ ਕਰ ਲਵੇਗਾ।
Fareedkot Teekaਤਾਂ ਤੇ ਹੇ ਸਿਖੋ! ਜਿਸ ਵਾਸਤੇ ਸੰਸਾਰ ਮੇ ਆਏ ਹੋ, ਸੋਈ ਹਰਿ ਨਾਮ ਧਨੁ ਗੁਰੋਂ ਸੇ (ਬਿਹਾਝਹੁ) ਖਰੀਦੋ, ਕਿਆ ਗੁਰਾਂ ਦ੍ਵਾਰੇ ਹਰਿ ਨਾਮ ਕਾ ਮਨ ਮੇ ਵਸਾਵਨਾਂ ਕਰੋ॥
Prof. Sahib Singh(ਹੇ ਭਾਈ!) ਜਿਸ ਕੰਮ ਵਾਸਤੇ (ਇੱਥੇ) ਆਏ ਹੋ, ਉਸ ਦਾ ਵਣਜ ਕਰੋ। ਉਹ ਹਰਿ-ਨਾਮ ਗੁਰੂ ਦੀ ਰਾਹੀਂ (ਹੀ) ਮਨ ਵਿਚ ਵੱਸ ਸਕਦਾ ਹੈ।

ਪਦ ਅਰਥ ਜਾ ਕਉ = ਜਿਸ (ਮਨੋਰਥ) ਵਾਸਤੇ। ਬਿਹਾਝਹੁ = ਖ਼ਰੀਦੋ, ਵਣਜ ਕਰੋ। ਤੇ = ਤੋਂ, ਦੀ ਰਾਹੀਂ। ਮਨਹਿ = ਮਨ ਵਿਚ ਹੀ।

SikhNet (Spanish)Compra sólo ese Bien por el cual has venido a este mundo. A través de la Gracia del Guru, Dios podrá vivir en tu corazón.

ਨਿਜ ਘਰਿ ਮਹਲੁ, ਪਾਵਹੁ ਸੁਖ ਸਹਜੇ; ਬਹੁਰਿ. ਨ ਹੋਇਗੋ ਫੇਰਾ ॥੩॥

nij ghar mehal, paavahu sukh sahaje; bahur. na hoeigo feraa |3|

Sant Singh KhalsaWithin the home of your own inner being, you shall obtain the Mansion of the Lord's Presence with intuitive ease. You shall not be consigned again to the wheel of reincarnation. ||3||
Manmohan SinghIn the own home thou shalt obtain the Lord's presence in comfort and ease and thou shalt not undergo the round again.
Manmohan Singh (Punjabi)ਆਪਣੇ ਨਿੱਜ ਦੇ ਗ੍ਰਹਿ ਅੰਦਰ ਹੀ ਆਰਾਮ ਚੈਨ ਨਾਲ ਤੂੰ ਸੁਆਮੀ ਦੀ ਹਜ਼ੂਰੀ ਨੂੰ ਪਰਾਪਤ ਹੋ ਜਾਵੇਗਾ ਅਤੇ ਤੈਨੂੰ ਮੁੜਕੇ ਗੇੜਾ ਨਹੀਂ ਪਵੇਗਾ।
Fareedkot Teekaਤਬ ਨਿਜ ਘਰਿ ਜੋ ਨਿਜਾਨੰਦ ਸਰੂਪ ਹੈ, ਤਿਸ ਕੋ ਸਹਜੇ ਹੀ ਪਾਵੋਗੇ। ਫਿਰ ਤੁਮ ਕੋ ਜਨਮ ਮਰਣ ਕਾ ਫੇਰਾ ਨਹੀਂ ਹੋਇਗਾ। ਤਾਂ ਤੇ ਇਸ ਪ੍ਰਕਾਰ ਬੇਨਤੀ ਕਰੋ॥
Prof. Sahib Singh(ਜੇ ਗੁਰੂ ਦੀ ਸਰਨ ਪਵੋਗੇ, ਤਾਂ) ਆਤਮਕ ਆਨੰਦ ਅਤੇ ਅਡੋਲਤਾ ਵਿਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਫਿਰ ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ॥੩॥

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਆਪਣੇ ਹਿਰਦੇ ਵਿਚ। ਮਹਲੁ = (ਪਰਮਾਤਮਾ ਦਾ) ਟਿਕਾਣਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਬਹੁਰਿ = ਫਿਰ॥੩॥

SikhNet (Spanish)En tu propio hogar, en el confort y tranquilidad podrás obtener los beneficios y así no enfrentarás la trasmigración otra vez.

ਅੰਤਰਜਾਮੀ ਪੁਰਖ ਬਿਧਾਤੇ; ਸਰਧਾ ਮਨ ਕੀ ਪੂਰੇ ॥

antarajaamee purakh bidhaate; saradhaa man kee poore |

Sant Singh KhalsaO Inner-knower, Searcher of Hearts, O Primal Being, Architect of Destiny: please fulfill this yearning of my mind.
Manmohan SinghO Lord! the searcher of hearts and the designer of chances, fulfill my heart's yearning.
Manmohan Singh (Punjabi)ਹੇ, ਦਿਲਾਂ ਦੀਆਂ ਜਾਨਣਹਾਰ ਤੇ ਢੋ ਮੇਲ ਮੇਲਣਹਾਰ, ਪ੍ਰਭੂ! ਮੇਰੇ ਦਿਲ ਦੀ ਸੱਧਰ ਪੂਰੀ ਕਰ।
Fareedkot Teekaਹੇ ਅੰਤਰਜਾਮੀ ਹੇ ਬਿਧਾਤਾ ਪੁਰਖ !☬ਮੇਰੇ ਮਨ ਕੀ ਸਰਧਾ ਕੋ ਪੂਰਨ ਕਰੋ॥
Prof. Sahib Singhਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸਰਬ-ਵਿਆਪਕ ਸਿਰਜਨਹਾਰ! ਮੇਰੇ ਮਨ ਦੀ ਇੱਛਾ ਪੂਰੀ ਕਰ।

ਪਦ ਅਰਥ ਅੰਤਰਜਾਮੀ = ਹੇ ਦਿਲਾਂ ਦੀ ਜਾਣਨ ਵਾਲੇ! ਪੁਰਖ = ਹੇ ਸਭ ਵਿਚ ਵਿਆਪਕ! ਬਿਧਾਤੇ = ਹੇ ਸਿਰਜਣਹਾਰ! ਪੂਰੇ = ਪੂਰਿ, ਪੂਰੀ ਕਰ।

SikhNet (Spanish)Oh Señor, buscador de corazones, otorgador de oportunidades, cumple las añoranzas de mi corazón.

ਨਾਨਕ ਦਾਸੁ. ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥

naanak daas. ihai sukh maagai; mo kau kar santan kee dhoore |4|5|

Sant Singh KhalsaNanak, Your slave, begs for this happiness: let me be the dust of the feet of the Saints. ||4||5||
Manmohan SinghServant Nanak asks for this happiness ; Make me the dust of the feet of Thine Saints, (O Lord!)4
Manmohan Singh (Punjabi)ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ, ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਦੇ, (ਹੇ ਸੁਆਮੀ!)।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਮੈਂ ਦਾਸੁ ਏਹੀ ਸੁਖ ਮਾਂਗਤਾ ਹੂੰ, ਜੋ ਮੇਰੇ ਕੋ ਤਿਨ ਸੰਤੋਂ ਕੇ ਚਰਨੋਂ ਕੀ ਧੂਰੀ ਪ੍ਰਾਪਤਿ ਕਰਿ ਦੀਜੀਏ, ਭਾਵ ਏਹਿ ਕਿ ਸਾਧ ਸੰਗਤਿ ਮੇਰੇ ਸੇ ਨ ਛੁਟੇ॥੪॥੫॥☬ਏਕ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਜਗਨਨਾਥ ਮੇਂ ਸਮੁੰਦ੍ਰ ਕੇ ਕਿਨਾਰੇ ਪਰ ਬੈਠੇ ਹੁਏ ਥੇ। ਤਬ ਮਹਾਂ ਭਯਾਨਕ ਅੰਧੇਰੀ ਉਠੀ, ਤਿਸ ਕੋ ਦੇਖ ਕਰ ਮਰਦਾਨਾ ਭੈਵਾਨ ਹੂਆ ਔਰ ਨੇਤ੍ਰ ਮੂੰਦ ਮੁਖ ਪਰ ਬਸਤ੍ਰ ਲੇ ਕਰ ਪੜ ਗ੍ਯਾ। ਇਤਨੇ ਮੇਂ ਮਹਾਂ ਭਯਾਨਕ ਸਰੂਪ ਧਾਰ ਕਰ ਕਲਜੁਗ ਆਇ ਗਯਾ। ਸ੍ਰੀ ਗੁਰੂ ਜੀ ਅਡੋਲ ਹੀ ਬੈਠੇ ਰਹੇ। ਤਬ ਅਧਿਕ ਪ੍ਰਤਾਪੀ ਜਾਨ ਕਰ ਚਰਨੋਂ ਪਰ ਆਇ ਪੜਾ ਔਰ ਉਸਤਤੀ ਕਰਨੇ ਲਗਾ, ਔਰ ਕਹਾ ਕਿ ਹੇ ਭਗਵਨ! ਮੇਂ ਇਸ ਸਮੇਂ ਕਾ ਰਾਜਾ ਹੂੰ। ਮੋਤੀ ਆਦਿਕ ਜਵਾਹਰ ਔਰ ਸੁੰਦਰ ਮੰਦਰ ਔਰ ਰਿੱਧਿ ਸਿੱਧਿ ਤਥਾ ਰਾਜਾਦਿਕ ਸਭ ਮੇਰੇ ਅਧੀਨ ਹੈਂ। ਸੋ ਆਪ ਕ੍ਰਿਪਾ ਕਰ ਕੇ ਮੇਰੀ ਭੀ ਕੁਛ ਭੇਟਾ ਅੰਗੀਕਾਰ ਕਰੀਏ। ਤਬ ਤਿਸ ਕੋ ਉੱਤਰ ਦੇਨੇ ਨਮਿੱਤ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਮੇਂ ਸ਼ਬਦ ਉਚਾਰਨ ਕੀਆ। ਕਲਯੁਗ ਕਾ ਮਤਲਬ ਏਹੁ ਥਾ ਕਿ ਜਬ ਮੈਂ ਗੁਰੂ ਜੀ ਕੋ ਬਿਭੂਤੀਓਂ ਸੇ ਭ੍ਰਮਾਇ ਕਰ ਲੋਕਾਂ ਕੋ ਇਨ ਕੇ ਉਪਦੇਸ਼ ਸੇ ਫੈਦਾ ਨ ਹੋਣੇ ਦੇਵਾਂਗਾ, ਤਬ ਮੇਰਾ ਹੁਕਮ ਸਭ ਪਰ ਬਨਾ ਰਹੇਗਾ। ਐਸੇ ਜਬ ਬੇਈਂ ਮੇਂ ਇਸ਼ਨਾਨ ਕੇ ਨਮਿੱਤ ਬਿਸ਼ਨੂੰ ਪਾਸ ਗਏ ਹੈਂ, ਤਬ ਸਨਮੁਖ ਹੋ ਕਰ ਬੇਨਤੀ ਕਰੀ ਹੈ:
Prof. Sahib Singhਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ ॥੪॥੫॥

ਪਦ ਅਰਥ ਮਾਗੈ = ਮੰਗਦਾ ਹੈ। ਮੋ ਕਉ = ਮੈਨੂੰ। ਧੂਰੇ = ਚਰਨ-ਧੂੜ॥੪॥

* ਨੋਟ: ਅਖ਼ੀਰਲੇ ਅੰਕ ੫ ਦਾ ਭਾਵ ਇਹ ਹੈ ਕਿ ਇਸ ਸੰਗ੍ਰਹਿ (ਸੋਹਿਲੇ) ਦਾ ਇਹ ਪੰਜਵਾਂ ਸ਼ਬਦ ਹੈ। ਪਾਠਕ ਸੱਜਣ ਧਿਆਨ ਰੱਖਣ ਕਿ ਇਸ ਸੰਗ੍ਰਹਿ ਦਾ ਨਾਮ 'ਸੋਹਿਲਾ' ਹੈ,'ਕੀਰਤਨ ਸੋਹਿਲਾ' ਨਹੀਂ।

SikhNet (Spanish)El Sirviente Nanak, pide esta felicidad, conviérteme en el Polvo de los Pies de Tus Santos, oh Señor. (4-5)
Answers quote the Granth verbatim with Ang citations. AI commentary is not Gurbani and not a religious ruling.