ੴ

ਸਿੱਖਬਾਣੀ · SikhBani

Ang 13

Sri Guru Granth Sahib · Sohila · 3 shabads, 35 lines
Translations
Shabad Guru Nanak Dev Ji Sohila

ਰਾਗੁ ਧਨਾਸਰੀ ਮਹਲਾ ੧ ॥

raag dhanaasaree mahalaa 1 |

Sant Singh KhalsaRaag Dhanaasaree, First Mehl:
Manmohan SinghDhanasri Measure, First Guru.
Manmohan Singh (Punjabi)ਧਨਾਸਰੀ ਰਾਗ, ਪਹਿਲੀ ਪਾਤਸ਼ਾਹੀ।
Prof. Sahib Singhਰਾਗ ਧਨਾਸਰੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
SikhNet (Spanish)Rag Danasri, Mejl Guru Nanak, Primer Canal Divino.

ਗਗਨ ਮੈ ਥਾਲੁ. ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ॥

gagan mai thaal. rav chand deepak bane; taarikaa manddal, janak motee |

Sant Singh KhalsaUpon that cosmic plate of the sky, the sun and the moon are the lamps. The stars and their orbs are the studded pearls.
Manmohan SinghIn the sky's salver the sun and the moon are lamps and the stars with their orbs are the studded pearls.
Manmohan Singh (Punjabi)ਅਸਮਾਨ ਦੀ ਵੱਡੀ ਥਾਲੀ ਅੰਦਰ ਸੂਰਜ ਤੇ ਚੰਨ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜੜੇ ਹੋਏ ਮੌਤੀ।
Fareedkot Teekaਹੇ ਭਵਖੰਡਨ ਜੀ! ਅਕਾਸ ਰੂਪੁ ਆਪ ਕੀ ਆਰਤੀ ਕਾ ਥਾਲੁ ਹੈ, ਚੰਦ੍ਰਮਾਂ ਸੂਰਜੁ ਦੋ ਦੀਪਕ ਉਸ ਮੇਂ ਧਰੇ ਹੈਂ। ਔਰੁ ਯਾਵਤ ਤਾਰਾ ਮੰਡਲ ਹੈ, ਸੋ (ਜਨਕ) ਜਾਨੋ ਮੋਤੀ ਧਰੇ ਹੈਂ, ਵਾ ਹੇ ਜਗਤ ਕੇ ਪਿਤਾ ਮੋਤੀ (ਜਨਕ) ਜੜੇ ਹੂਏਂ ਹੈਂ॥
Prof. Sahib Singhਸਾਰਾ ਆਕਾਸ਼ (ਮਾਨੋ) ਥਾਲ ਹੈ ਤੇ ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ।

ਪਦ ਅਰਥ ਗਗਨ = ਆਕਾਸ਼। ਗਗਨ ਮੈ = ਗਗਨ ਮਯ, ਆਕਾਸ਼ ਰੂਪ, ਸਾਰਾ ਆਕਾਸ਼। ਰਵਿ = ਸੂਰਜ। ਦੀਪਕ = ਦੀਵੇ। ਜਨਕ = ਜਾਣੋ, ਮਾਨੋ, ਜਿਵੇਂ।

SikhNet (Spanish)El cielo es la cúpula, el sol y la luna son las lámparas, las estrellas se engarzan como perlas a las órbitas celestes.

ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ, ਫੂਲੰਤ ਜੋਤੀ ॥੧॥

dhoop malaanalo, pavan chavaro kare; sagal banaraae, foolant jotee |1|

Sant Singh KhalsaThe fragrance of sandalwood in the air is the temple incense, and the wind is the fan. All the plants of the world are the altar flowers in offering to You, O Luminous Lord. ||1||
Manmohan SinghThe fragrance of sandal wood makes Thy incense, wind Thy fan and all the vegetation Thine flowers, O Luminous Lord!
Manmohan Singh (Punjabi)ਚੰਨਣ ਦੀ ਸੁਗੰਧਤ ਤੇਰੀ ਹੋਮ-ਸਾਮੱਗਰੀ ਬਣਾਉਂਦੀ ਹੈ, ਹਵਾ ਤੇਰੀ ਚੋਰੀ ਅਤੇ ਸਾਰੀ ਬਨਸਪਤੀ ਤੇਰੇ ਫੁੱਲ ਹਨ, ਹੈ ਪ੍ਰਕਾਸ਼ਵਾਨ ਪ੍ਰਭੂ!
Fareedkot Teekaਮਲ੍ਯਾਗਰ ਚੰਦਨ ਔਰੁ ਤਿਨਮੇ ਜੋ ਅਗਨਿ ਦੇਹੀ ਧੂਪ ਹੈ। ਪਵਨ ਦੇਵਤਾ ਚੌਰੁ ਕਰਤਾ ਹੈ। ਹੇ ਜੋਤੀ ਪ੍ਰਕਾਸ ਰੂਪ ਜਿਤਨੀ ਬਨਾਸਪਤੀ ਫੂਲ ਰਹੀ ਹੈ, ਸੋ ਸਭ ਫੂਲ ਹੈਂ॥੧॥
Prof. Sahib Singhਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਤੇ ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ ॥੧॥

ਪਦ ਅਰਥ ਮਲਆਨਲੋ = {ਮਲਯ-ਅਨਲੋ} ਮਲਯ ਪਹਾੜ ਵਲੋਂ ਆਉਣ ਵਾਲੀ ਹਵਾ (ਅਨਲ = ਹਵਾ)। ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ। ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ। ਸਗਲ = ਸਾਰੀ। ਬਨਰਇ = ਬਨਸਪਤੀ। ਫੂਲੰਤ = ਫੁੱਲ ਦੇ ਰਹੀ ਹੈ। ਜੋਤੀ = ਜੋਤਿ-ਰੂਪ ਪ੍ਰਭੂ॥੧॥

SikhNet (Spanish)La fragancia del sándalo hace Tu Incienso, el viento Tu Canapé y toda la vegetación Tu Jardín, oh Señor Luminoso.

ਕੈਸੀ; ਆਰਤੀ ਹੋਇ ॥ ਭਵ ਖੰਡਨਾ; ਤੇਰੀ ਆਰਤੀ ॥

kaisee; aaratee hoe | bhav khanddanaa; teree aaratee |

Sant Singh KhalsaWhat a beautiful Aartee, lamp-lit worship service this is! O Destroyer of Fear, this is Your Ceremony of Light.
Manmohan SinghWhat a beautiful "worship with lamps" is being performed? This is Thine "Present adoration" O the Destroyer of dread!
Manmohan Singh (Punjabi)ਕੈਸੀ ਸੁੰਦਰ ਉਪਾਸ਼ਨਾ ਦੀਵਿਆਂ ਨਾਲ ਹੋ ਰਹੀ ਹੈ? ਇਹ ਤੇਰੀ ਸਨਮੁਖ ਪੂਜਾ ਹੈ, ਹੈ ਡਰ ਦੇ ਨਾਸ਼ ਕਰਣਹਾਰ!
Fareedkot Teekaਤੇਰੀ ਆਰਤੀ ਕੈਸੀ ਹੋਵੈ, ਕੈਸੇ ਹੋ ਰਹੀ ਹੈ॥ ਹੇ (ਭਵ) ਜਨਮ ਮਰਨ ਕੇ ਨਾਸ ਕਰਨੇਹਾਰ ਔਰੁ ਤੇਰੀ ਆਰਤੀ ਕੈਸੀ ਹੋਵੈ, ਕੈਸੇ ਹੋ ਰਹੀ ਹੈ॥
Prof. Sahib Singh(ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! ਇਹ ਹੈ ਤੇਰੀ ਅਦਭੁਤ ਆਰਤੀ!

ਪਦ ਅਰਥ ਭਵ ਖੰਡਨ = ਹੇ ਜਨਮ ਮਰਨ ਕੱਟਣ ਵਾਲੇ!

SikhNet (Spanish)Qué maravilloso juego de luces se está realizando como Alabanza. Esa es Tu Adoración perenne, oh Destructor del odio.

ਅਨਹਤਾ ਸਬਦ; ਵਾਜੰਤ ਭੇਰੀ ॥੧॥ ਰਹਾਉ ॥

anahataa sabad; vaajant bheree |1| rahaau |

Sant Singh KhalsaThe Unstruck Sound-current of the Shabad is the vibration of the temple drums. ||1||Pause||
Manmohan SinghThe celestial strain is the sounding of temple drums. Pause.
Manmohan Singh (Punjabi)ਰੱਬੀ ਕੀਰਤਨ ਮੰਦਰ ਦੇ ਨਗਾਰਿਆਂ ਦਾ ਵੱਜਣਾ ਹੈ। ਠਹਿਰਾਉ।
Fareedkot Teekaਸੋ ਕਹਤੇ ਹੈਂ ਭੇਰੀ ਆਦਿ ਸਬਦ ਕੁਛ ਕਾਲ ਤਕ ਵਜਤੇ ਹੈਂ। ਜਿਸ ਤੇਰੀ ਆਰਤੀ ਕਾ ਜੀਵੋਂ ਕੀ ਬਾਣੀ ਰੂਪ (ਅਨਹਤਾ) ਏਕੁ ਰਸ ਸਬਦੁ ਭੇਰੀ ਆਦਿਕ ਵਾਜੇ ਵਜ ਰਹੇ ਹੈਂ॥੧॥ ਔਰੁ ਇਸ ਪ੍ਰਕਾਰ ਹਮ ਤੇਰੀ ਉਸਤਤੀ ਕਰਤੇ ਹੈਂ।
Prof. Sahib Singh(ਸਭ ਜੀਵਾਂ ਵਿਚ ਰੁਮਕ ਰਹੀ) ਇੱਕੋ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਾਗਾਰੇ ਵੱਜ ਰਹੇ ਹਨ ॥੧॥ ਰਹਾਉ ॥

ਪਦ ਅਰਥ ਅਨਹਤਾ = {ਅਨ-ਹਤ} ਜੋ ਬਿਨਾ ਵਜਾਏ ਵੱਜੇ, ਇੱਕ-ਰਸ। ਸ਼ਬਦ = ਆਵਾਜ਼, ਜੀਵਨ-ਰੌ। ਭੇਰੀ = ਡੱਫ, ਨਗਾਰਾ॥੧॥ਰਹਾਉ॥

SikhNet (Spanish)La Melodías Celestiales del Shabd, son las percusiones de Tu templo. (1-Pausa)

ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੋੁਹੀ ॥

sehas tav nain, nan nain heh tohi kau; sehas moorat, nanaa ek tuohee |

Sant Singh KhalsaYou have thousands of eyes, and yet You have no eyes. You have thousands of forms, and yet You do not have even one.
Manmohan SinghThousands are Thine eyes, yet Thou hast no eye. Thousands are Thine forms, yet Thou hast not even one.
Manmohan Singh (Punjabi)ਹਜ਼ਾਰਾਂ ਹਨ ਤੇਰੀਆਂ ਅੱਖਾਂ ਤੇ ਤਦਯਪ ਤੇਰੀ ਕੋਈ ਅੱਖ ਨਹੀਂ! ਹਜਾਰਾ ਹਨ ਤੇਰੇ ਸਰੂਪ ਤੇ ਤਦਯਪ ਤੇਰਾ ਇਕ ਸਰੂਪ ਭੀ ਨਹੀਂ।
Fareedkot Teekaਵਿਰਾਟ ਰੂਪੁ ਕਰ ਕੇ ਸੰਹਸ੍ਰ ਤੇਰੇ ਨੇਤ੍ਰ ਹੈਂ, ਨਿਰਗੁਣ ਰੂਪੁ ਮੇਂ ਏਕ ਭੀ (ਨਨ) ਨਹੀਂ ਹੈ। ਵਿਰਾਟ ਰੂਪੁ ਕਰ ਕੇ ਸਹੰਸ੍ਰ ਤੇਰੀ ਮੂਰਤਿ ਹੈਂ, ਨਿਰਗੁਣ ਕਰ ਕੇ ਏਕ ਮੂਰਤਿ ਭੀ ਤੇਰੀ ਨਹੀਂ ਹੈ॥
Prof. Sahib Singh(ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ।

ਪਦ ਅਰਥ ਸਹਸ = ਹਜ਼ਾਰਾਂ। ਤਵ = ਤੇਰੇ। ਨੈਨ = ਅੱਖਾਂ। ਨਨ = ਕੋਈ ਨਹੀਂ। ਹਹਿ = {'ਹੈ' ਤੋਂ ਬਹੁ-ਵਚਨ}। ਤੋਹਿ ਕਉ = ਤੇਰੇ, ਤੈਨੂੰ, ਤੇਰੇ ਵਾਸਤੇ। ਮੂਰਤਿ = ਸ਼ਕਲ। ਨਾ = ਕੋਈ ਨਹੀਂ। ਤਹੀ = ਤੇਰੀ {ਅੱਖਰ 'ਤ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਤੁਹੀ' ਹੈ, ਇਥੇ 'ਤੋਹੀ' ਪੜ੍ਹਨਾ ਹੈ}।

SikhNet (Spanish)Miles son Tus Ojos, pero Tú no tienes ojos. Miles son Tus Formas, pero Tú no tienes forma

ਸਹਸ ਪਦ ਬਿਮਲ, ਨਨ ਏਕ ਪਦ; ਗੰਧ ਬਿਨੁ, ਸਹਸ ਤਵ ਗੰਧ; ਇਵ ਚਲਤ ਮੋਹੀ ॥੨॥

sehas pad bimal, nan ek pad; gandh bin, sehas tav gandh; iv chalat mohee |2|

Sant Singh KhalsaYou have thousands of Lotus Feet, and yet You do not have even one foot. You have no nose, but you have thousands of noses. This Play of Yours entrances me. ||2||
Manmohan SinghThousands are Thine pure feet, even then Thou hast not one foot. Thousands are Thine noses and yet Thou art without a nose. I am bewitched by these plays or Thine.
Manmohan Singh (Punjabi)ਹਜ਼ਾਰਾਂ ਹਨ ਤੇਰੇ ਪਵਿੱਤਰ ਪੈਰ, ਤਾਂ ਭੀ ਤੇਰਾ ਇਕ ਪੈਰ ਨਹੀਂ। ਹਜ਼ਾਰਾਂ ਹਨ ਤੇਰੇ ਨੱਕ ਤਦਯਪ ਤੂੰ ਨੱਕ ਦੇ ਬਗੈਰ ਹੈਂ। ਤੇਰਿਆਂ ਇਨ੍ਹਾਂ ਕੋਤਕਾ ਨੇ ਮੈਨੂੰ ਫਰੋਫ਼ਤਾ ਕਰ ਲਿਆ ਹੈ।
Fareedkot Teekaਵਿਰਾਟ ਰੂਪੁ ਕਰ ਕੇ ਹੇ ਨਿਰਮਲ ਸੁਧ ਸ੍ਵਰੂਪ ਤੇਰੇ ਹਜਾਰੋਂ ਚਰਨ ਹੈਂ, ਨਿਰਗੁਣ ਸਰੂਪ ਮੇਂ ਏਕ ਭੀ ਨਹੀਂ। ਵਿਰਾਟ ਰੂਪ ਕਰ ਕੇ ਸੰਹਸ੍ਰ ਤੇਰੀ ਨਾਸਕਾ ਗੰਧਕੋ ਗ੍ਰਹਣ ਕਰਤੀ ਹੈ, ਔਰੁ ਨਿਰਗੁਣ ਰੂਪੁ ਕਰ ਕੇ ਗੰਧ ਬਿਨਾ ਹੈ। ਤੇਰੇ ਚਰਿੱਤ੍ਰ ਅਸਚਰਜ ਦੇਖ ਕਰ ਕੇ ਬੁਧੀ ਮੋਹਤ ਹੋ ਰਹੀ ਹੈ॥੨॥
Prof. Sahib Singhਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ॥੨॥

ਪਦ ਅਰਥ ਪਦ = ਪੈਰ। ਬਿਮਲ = ਸਾਫ਼। ਗੰਧ = ਨੱਕ। ਤਿਵ = ਇਸ ਤਰ੍ਹਾਂ। ਚਲਤ = ਕੌਤਕ, ਅਚਰਜ ਖੇਡ॥੨॥

SikhNet (Spanish)Miles son Tus Pies Puros, pero Tú no tienes pies. Miles son Tus Narices, pero tampoco tienes nariz.

ਸਭ ਮਹਿ ਜੋਤਿ; ਜੋਤਿ ਹੈ ਸੋਇ ॥

sabh meh jot; jot hai soe |

Sant Singh KhalsaAmongst all is the Light-You are that Light.
Manmohan SinghAmongst all there is light and that light (art Thou).
Manmohan Singh (Punjabi)ਸਾਰਿਆਂ ਅੰਦਰ ਜਿਹੜੀ ਰੋਸ਼ਨੀ ਹੈ, ਉਹ ਰੋਸ਼ਨੀ ਤੂੰ ਹੈਂ।
Fareedkot Teekaਹੇ ਜੋਤੀ! ਸਭ ਮੇ ਤੇਰੀ ਜੋਤ ਹੈ॥
Prof. Sahib Singhਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ।

ਪਦ ਅਰਥ ਜੋਤਿ = ਚਾਨਣ, ਪ੍ਰਕਾਸ਼। ਸੋਇ = ਉਹ ਪ੍ਰਭੂ।

SikhNet (Spanish)Estoy azorado y embelezado por Tu Obra, y en medio de todo esto hay Luz, y esa Luz eres Tú.

ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥

tis dai chaanan; sabh meh chaanan hoe |

Sant Singh KhalsaBy this Illumination, that Light is radiant within all.
Manmohan SinghBy His light, the light shines within all the souls.
Manmohan Singh (Punjabi)ਉਸ ਦੇ ਨੂਰ ਦੁਆਰਾ ਸਾਰੀਆਂ ਆਤਮਾਵਾਂ ਅੰਦਰ ਨੂਰ ਪ੍ਰਕਾਸ਼ ਹੋ ਜਾਂਦਾ ਹੈ।
Fareedkot Teekaਤੇਰੇ (ਚਾਨਣੁ) ਪ੍ਰਕਾਸ ਸੇਂ ਚੰਦ੍ਰਮਾ, ਸੂਰਜ, ਤਾਰਾਗਨਾਦਿ ਸਭ ਮੈਂ ਪ੍ਰਕਾਸੁ ਹੋ ਰਹਾ ਹੈ॥
Prof. Sahib Singhਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ।

ਪਦ ਅਰਥ ਤਿਸ ਦੈ ਚਾਨਣਿ = ਉਸ ਪ੍ਰਭੂ ਦੇ ਚਾਨਣ ਨਾਲ।

SikhNet (Spanish)Esa Luz Tuya hace brillar todas las Almas.

ਗੁਰ ਸਾਖੀ; ਜੋਤਿ ਪਰਗਟੁ ਹੋਇ ॥

gur saakhee; jot paragatt hoe |

Sant Singh KhalsaThrough the Guru's Teachings, the Light shines forth.
Manmohan SinghBy the Guru's teaching the Divine light becomes manifest.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਈਸ਼ਵਰੀ ਨੂਰ ਜ਼ਾਹਿਰ ਹੋ ਜਾਂਦਾ ਹੈ।
Fareedkot Teekaਗੁਰ (ਸਾਖੀ) ਸਿੱਖ੍ਯਾ ਲੇਨੇ ਸੇਂ, ਅੰਤਸਕਰਣ ਮੇਂ ਜੋਤਿ ਪ੍ਰਗਟ ਹੋਤੀ ਹੈ॥
Prof. Sahib Singhਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। (ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ)।

ਪਦ ਅਰਥ ਸਾਖੀ = ਸਿੱਖਿਆ ਨਾਲ।

SikhNet (Spanish)Por la enseñanza del Guru, la Luz Divina se vuelve manifiesta

ਜੋ ਤਿਸੁ ਭਾਵੈ; ਸੁ ਆਰਤੀ ਹੋਇ ॥੩॥

jo tis bhaavai; su aaratee hoe |3|

Sant Singh KhalsaThat which is pleasing to Him is the lamp-lit worship service. ||3||
Manmohan SinghWhatever pleases Him, that is (His) real worship.
Manmohan Singh (Punjabi)ਜੋ ਕੁਝ ਉਸ ਨੂੰ ਭਾਉਂਦਾ ਹੈ, ਉਹੀ (ਉਸ ਦੀ) ਅਸਲੀ ਪੂਜਾ ਹੈ।
Fareedkot Teekaਜੋ (ਤਿਸੁ) ਆਪ ਕੋ ਭਾਵਤੀ ਹੈ, ਸੋਈ ਆਰਤੀ ਸ੍ਰੇਸ੍ਟ ਹੋਤੀ ਹੈ॥੩॥
Prof. Sahib Singh(ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ) ॥੩॥
SikhNet (Spanish)Por la enseñanza del Guru, la Luz Divina se vuelve manifiesta. Lo que sea que a Él le place, esa es la Verdadera Alabanza. noche y día estoy desesperado por esa dulzura. (3)

ਹਰਿ ਚਰਣ ਕਵਲ ਮਕਰੰਦ, ਲੋਭਿਤ ਮਨੋ; ਅਨਦਿਨੋੁ, ਮੋਹਿ ਆਹੀ ਪਿਆਸਾ ॥

har charan kaval makarand, lobhit mano; anadinuo, mohi aahee piaasaa |

Sant Singh KhalsaMy mind is enticed by the honey-sweet Lotus Feet of the Lord. Day and night, I thirst for them.
Manmohan SinghMy soul is bewitched of the honey of the lotus feet of God, and night and day I am athirst for them.
Manmohan Singh (Punjabi)ਵਾਹਿਗੁਰੂ ਦੇ ਕਮਲ ਰੂਪੀ ਪੈਰਾਂ ਦੇ ਸ਼ਹਿਦ ਉਤੇ ਮੇਰੀ ਆਤਮਾ ਮਾਇਲ ਹੋਈ ਹੋਈ ਹੈ ਅਤੇ ਰੈਣ ਦਿਨਸ ਮੈਂ ਉਨ੍ਹਾਂ ਲਈ ਤਿਹਾਇਆ ਹਾਂ।
Fareedkot Teekaਹੇ ਹਰਿ! ਤੇਰੇ ਚਰਣ ਕਮਲੋਂ ਕੀ (ਮਕਰੰਦ) ਧੂਰ ਰੂਪੁ ਜੋ ਰਸੁ ਹੈ ਤਿਸ ਮੇ ਮੇਰਾ ਮਨੁ ਭ੍ਰਮਰ ਲੋਭਾਇਮਾਨ ਹੋ ਰਹਾ ਹੈ। ਔਰੁ ਮੇਰੇ ਮਨ (ਸਾਰਿੰਗ) ਚਾਤ੍ਰਕ ਕੋਂ ਤੇਰੇ ਕ੍ਰਿਪਾ ਜਲ ਕੀ ਰਾਤ ਦਿਨ ਕੀ ਪਿ੍ਯਾਸ (ਆਹੀ) ਹੈ॥
Prof. Sahib Singhਹੇ ਹਰੀ! ਤੇਰੇ ਚਰਨ-ਰੂਪ ਕੌਲ-ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ।

ਪਦ ਅਰਥ ਮਕਰੰਦ = ਫੁੱਲਾਂ ਦੀ ਵਿਚਲੀ ਧੂੜ {Pollen-dust}, ਫੁੱਲਾਂ ਦਾ ਰਸ। ਮਨੋ = ਮਨ। ਅਨਦਿਨ = {ਅੱਖਰ 'ਨ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਅਨਦਿਨੁ' ਹੈ, ਇਥੇ 'ਅਨਦਿਨੋ' ਪੜ੍ਹਨਾ ਹੈ} ਹਰ ਰੋਜ਼। ਮੋਹਿ = ਮੈਨੂੰ। ਆਹੀ = ਹੈ, ਰਹਿੰਦੀ ਹੈ।

SikhNet (Spanish)Mi Alma está embrujada con la Miel de los Pies de Loto del Dios, y

ਕ੍ਰਿਪਾ ਜਲੁ ਦੇਹਿ, ਨਾਨਕ ਸਾਰਿੰਗ ਕਉ; ਹੋਇ ਜਾ ਤੇ. ਤੇਰੈ ਨਾਇ ਵਾਸਾ ॥੪॥੩॥

kripaa jal dehi, naanak saaring kau; hoe jaa te. terai naae vaasaa |4|3|

Sant Singh KhalsaBestow the Water of Your Mercy upon Nanak, the thirsty song-bird, so that he may come to dwell in Your Name. ||4||3||
Manmohan SinghGive piedcuckoo Nanak, the water of Thine mercy, (O God!) so that he may have an abode in Thy Name.
Manmohan Singh (Punjabi)ਪਪੀਹੇ ਨਾਨਕ ਨੂੰ ਆਪਣੀ ਰਹਿਮਤ ਦਾ ਪਾਣੀ ਪਰਦਾਨ ਕਰ, (ਹੈ ਵਾਹਿਗੁਰੂ!) ਤਾਂ ਜੋ ਉਸ ਦਾ ਨਿਵਾਸ ਤੇਰੇ ਨਾਮ ਵਿੱਚ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿ ਇਸ ਰਾਤ ਦਿਨ ਕੀ ਪਿ੍ਯਾਸਕੋਂ ਕ੍ਰਿਪਾ ਜਲ ਕੋ ਦੇ ਕਰ ਸਾਂਤਿ ਕਰੋ। ਜਿਸ ਸੇਂ ਤੇਰੇ ਨਾਮ ਮੇਂ ਹੀ ਮੇਰੇ ਮਨ ਕਾ (ਵਾਸਾ) ਅਸਥਾਨੁ ਹੋਇ, ਭਾਵ ਏਹਿ ਕਿ ਔਰ ਓਰ ਨ ਜਾਇ॥ ਈਹਾਂ ਤਕ ਸੋਹਿਲਾ ੩ ਸਬਦ ਗੁਰੂ ਨਾਨਕ ਦੇਵ ਜੀ ਸੇ ਲੇ ਕਰ ਗੁਰੂ ਰਾਮ ਦਾਸ ਜੀ ਤਕ ਪੜਤੇ ਥੇ। ਪੰਜਵੀਂ ਪਾਤਿਸ਼ਾਹੀ ਜੀ ਨੇ ਦੋ ਸਬਦ ਔਰ ਮਿਲਾਏ। ਅਬ ਪਾਂਚ ਸਬਦ ਪੜਨੇ ਕੀ ਰੀਤੀ ਹੈ॥੪॥੩॥
Prof. Sahib Singhਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ ॥੪॥੩॥

ਪਦ ਅਰਥ ਸਾਰਿੰਗ = ਪਪੀਹਾ। ਕਉ = ਨੂੰ। ਜਾ ਤੇ = ਜਿਸ ਤੋਂ, ਜਿਸ ਨਾਲ। ਤੇਰੈ ਨਾਇ = ਤੇਰੇ ਨਾਮ ਵਿਚ॥੪॥

* ਨੋਟ: ਆਰਤੀ-{आरित, आरात्रिका} ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਯ ਅੱਗੇ ਦੀਵੇ ਘੁਮਾ ਕੇ ਪੂਜਾ ਕਰਨੀ। ਹਿੰਦੂ ਮਤ ਅਨੁਸਾਰ ਚਾਰ ਵਾਰੀ ਚਰਨਾਂ ਅੱਗੇ, ਦੋ ਵਾਰੀ ਨਾਭੀ ਉਤੇ, ਇੱਕ ਵਾਰੀ ਮੂੰਹ ਉਤੇ ਅਤੇ ਸੱਤ ਵਾਰੀ ਸਾਰੇ ਸਰੀਰ ਉਤੇ ਦੀਵੇ ਘੁਮਾਣੇ ਚਾਹੀਦੇ ਹਨ। ਦੀਵੇ ਇੱਕ ਤੋਂ ਲੈ ਕੇ ਇਕ ਸੌ ਤਕ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਦੀ ਨਿਖੇਧੀ ਕਰ ਕੇ ਕਰਤਾਰ ਦੀ ਕੁਦਰਤੀ ਆਰਤੀ ਦੀ ਵਡਿਆਈ ਕੀਤੀ ਹੈ।

SikhNet (Spanish)Dale al pajarito Cuclillo de Nanak, el agua de Tu Misericordia, oh Dios, para que así pueda habitar en Tu Nombre. (4-3)

Open this shabad →

Shabad Guru Ramdas Ji Sohila

ਰਾਗੁ ਗਉੜੀ ਪੂਰਬੀ ਮਹਲਾ ੪ ॥

raag gaurree poorabee mahalaa 4 |

Sant Singh KhalsaRaag Gauree Poorbee, Fourth Mehl:
Manmohan SinghGauri Purbi Measure, Fourth Guru.
Manmohan Singh (Punjabi)ਗਊੜੀ ਪੂਰਬੀ ਰਾਗ, ਚਉਥੀ ਪਾਤਸ਼ਾਹੀ।
SikhNet (Spanish)Rag Gauri Purbi, Mejl Guru Ram Das, Cuarto Canal Divino.

ਕਾਮਿ ਕਰੋਧਿ ਨਗਰੁ ਬਹੁ ਭਰਿਆ; ਮਿਲਿ ਸਾਧੂ ਖੰਡਲ ਖੰਡਾ ਹੇ ॥

kaam karodh nagar bahu bhariaa; mil saadhoo khanddal khanddaa he |

Sant Singh KhalsaThe body-village is filled to overflowing with anger and sexual desire; these were broken into bits when I met with the Holy Saint.
Manmohan SinghWith lust and wrath, (the body) village is full to the brim. By meeting the saint Guru, I have broken (both) into pieces.
Manmohan Singh (Punjabi)ਭੋਗ ਰਸ ਅਤੇ ਰੋਹ ਨਾਲ, (ਦੇਹਿ) ਪਿੰਡ ਕੰਢਿਆ ਤਾਈ ਡੱਕਿਆ ਹੋਇਆ ਹੈ। ਸੰਤ ਗੁਰਦੇਵ ਜੀ ਨੂੰ ਮਿਲ ਕੇ ਮੈਂ (ਦੋਹਾਂ ਨੂੰ) ਭੰਨ ਤੋੜ ਕੇ ਪਾਸ਼ ਪਾਸ਼ ਕਰ ਦਿੱਤਾ ਹੈ।
Fareedkot Teekaਹੇ ਭਾਈ! ਕਾਂਮ, ਕਰੋਧਿ ਆਦਿ ਬਿਕਾਰੋਂ ਸੇ ਸਰੀਰ ਰੂਪੀ ਨਗਰੁ ਅਤੀ ਭਰਾ ਹੂਆ ਥਾ। (ਸਾਧੂ) ਸ਼ਾਂਤਿਰੂਪੁ ਗੁਰੋਂ ਕੇ ਸਾਥ ਮਿਲ ਕੇ (ਖੰਡਲ) ਸੰਮੂਹ ਵਿਕਾਰੋਂ ਕੋ (ਖੰਡਾ) ਖੰਡਨ ਕੀਆ ਹੈ॥
Prof. Sahib Singh(ਮਨੁੱਖ ਦਾ ਇਹ ਸਰੀਰ-) ਸ਼ਹਰ ਕਾਮ ਅਤੇ ਕ੍ਰੋਧ ਨਾਲ ਭਰਿਆ ਰਹਿੰਦਾ ਹੈ। ਗੁਰੂ ਨੂੰ ਮਿਲ ਕੇ ਹੀ (ਕਾਮ ਕ੍ਰੋਧ ਆਦਿਕ ਦੇ ਇਸ ਜੋੜ ਨੂੰ) ਤੋੜਿਆ ਜਾ ਸਕਦਾ ਹੈ।

ਪਦ ਅਰਥ ਕਾਮਿ = ਕਾਮ-ਵਾਸਨਾ ਨਾਲ। ਕਰੋਧਿ = ਕ੍ਰੋਧ ਨਾਲ। ਨਗਰੁ = ਸਰੀਰ-ਨਗਰ। ਮਿਲਿ = ਮਿਲ ਕੇ। ਸਾਧੂ = ਗੁਰੂ। ਖੰਡਲ ਖੰਡਾ = ਤੋੜਿਆ ਹੈ।

SikhNet (Spanish)De lujuria y de enojo, la villa del cuerpo se ha saturado. Encontrando al Santo Guru, esos dos enemigos han desaparecido.

ਪੂਰਬਿ ਲਿਖਤ ਲਿਖੇ, ਗੁਰੁ ਪਾਇਆ; ਮਨਿ ਹਰਿ ਲਿਵ, ਮੰਡਲ ਮੰਡਾ ਹੇ ॥੧॥

poorab likhat likhe, gur paaeaa; man har liv, manddal manddaa he |1|

Sant Singh KhalsaBy pre-ordained destiny, I have met with the Guru. I have entered into the realm of the Lord's Love. ||1||
Manmohan SinghBy virtue of the pre-ordained writ, I have obtained the Guru and entered the realm of Lord's love.
Manmohan Singh (Punjabi)ਧੁਰ ਦੀ ਲਿਖੀ ਹੋਈ ਲਿਖਤਾਕਾਰ ਦੀ ਬਦੌਲਤ ਮੈਂ ਗੁਰਾਂ ਨੂੰ ਪਾ ਲਿਆ ਹੈ ਅਤੇ ਪ੍ਰਭੂ ਦੀ ਪ੍ਰੀਤ ਦੇ ਦੇਸ ਅੰਦਰ ਦਾਖਲ ਹੋ ਗਿਆ ਹਾਂ।
Fareedkot Teekaਹੇ ਭਾਈ! ਪੂਰਬ ਲਿਖਤ ਲੇਖਾਨੁਸਾਰ ਜਿਨੋ ਨੇ ਗੁਰੋਂ ਕੋ ਪਾਇਆ ਹੈ, ਤਿਨਕਾ ਮਨੁ ਹਰਿ ਕੀ (ਲਿਵ) ਪ੍ਰੀਤਿ ਕੇ (ਮੰਡਲ) ਮੰਡਾਨ ਮੇਂ ਕ੍ਯਾ ਸਥਾਨ ਮੇਂ (ਮੰਡਾ) ਭੂਸਤ ਭਯਾ ਹੈ॥੧॥
Prof. Sahib Singhਜਿਸ ਮਨੁੱਖ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ (ਅਤੇ ਉਸ ਦੇ ਅੰਦਰੋਂ ਕਾਮਾਦਿਕਾਂ ਦਾ ਜੋੜ ਟੁੱਟ ਜਾਂਦਾ ਹੈ) ॥੧॥

ਪਦ ਅਰਥ ਪੂਰਬਿ = ਪੂਰਬ ਵਿਚ, ਪਹਿਲੇ ਬੀਤੇ ਸਮੇ ਵਿਚ। ਪੂਰਬਿ ਲਿਖੇ ਲਿਖਤ = ਪਿਛਲੇ (ਕੀਤੇ ਕਰਮਾਂ ਦੇ) ਲਿਖੇ ਹੋਏ ਸੰਸਕਾਰਾਂ ਅਨੁਸਾਰ। ਮਨਿ = ਮਨ ਵਿਚ। ਮੰਡਲ ਮੰਡਾ = ਜੜਿਆ ਹੈ ॥੧॥

SikhNet (Spanish)Por virtud de mi buen Destino he obtenido al Guru y he sido llevado hasta el Reino del Amor del Señor. (1)

ਕਰਿ ਸਾਧੂ ਅੰਜੁਲੀ; ਪੁਨੁ ਵਡਾ ਹੇ ॥

kar saadhoo anjulee; pun vaddaa he |

Sant Singh KhalsaGreet the Holy Saint with your palms pressed together; this is an act of great merit.
Manmohan SinghMake obeisance with clasped hands unto the Saint (Guru). It is a greatly meritorious act.
Manmohan Singh (Punjabi)ਸੰਤ (ਗੁਰਾਂ) ਨੂੰ ਹੱਥ ਜੋੜ ਕੇ ਨਮਸ਼ਕਾਰ ਕਰ ਇਹ ਇਕ ਭਾਰਾ ਨੇਕ ਕੰਮ ਹੈ।
Fareedkot Teekaਸਾਧੂਓਂ ਕੋ (ਔਜੁਲੀ) ਹਾਥ ਜੋੜ ਕਰ ਨਮਸਕਾਰ ਕਰੀਏ, ਤਬ ਵਡਾ ਪੁਨੁ ਹੋਤਾ ਹੈ॥
Prof. Sahib Singh(ਹੇ ਭਾਈ!) ਗੁਰੂ ਅੱਗੇ ਹੱਥ ਜੋੜ, ਇਹ ਬਹੁਤ ਭਲਾ ਕੰਮ ਹੈ।

ਪਦ ਅਰਥ ਅੰਜੁਲੀ = ਦੋਵੇਂ ਹੱਥ ਜੋੜੇ ਹੋਏ।

SikhNet (Spanish)Póstrense con sus manos juntas ante el Santo Guru, esto es algo maravilloso.

ਕਰਿ ਡੰਡਉਤ; ਪੁਨੁ ਵਡਾ ਹੇ ॥੧॥ ਰਹਾਉ ॥

kar ddanddaut; pun vaddaa he |1| rahaau |

Sant Singh KhalsaBow down before Him; this is a virtuous action indeed. ||1||Pause||
Manmohan SinghMake a prostrate salutation, this is a great virtue indeed. Pause.
Manmohan Singh (Punjabi)ਲੰਮਾ ਪੈ ਕੇ ਪ੍ਰਣਾਮ ਕਰ, ਨਿਰਸੰਦੇਹ ਇਹ ਇਕ ਵਿਸ਼ਾਲ ਨੇਕੀ ਹੈ। ਠਹਿਰਾਉ।
Fareedkot Teekaਔਰੁ ਡੰਡੌਤ ਕਰਨੇ ਸੇਂ ਅਤੀ ਵਡਾ ਪੁਨੁ ਹੋਤਾ ਹੈ। ਜਿਸ ਕੋ ਸੰਹਸਕ੍ਰਿਤੀ ਮੇ ਦੰਡਵਤ ਬੰਦਨ ਕਹਤੇ ਹੈਂ, ਅਰਥਾਤ ਆਠ ਅੰਗ ੨ ਪੈਰ, ੨ ਹਾਥ, ੧ ਛਾਤੀ, ੧ ਮਸਤਕ, ੧ ਮਨ, ੧ ਬਾਣੀ ਕਰ ਕੇ ਸੰਤੋਂ ਕੇ ਆਗੇ ਦੰਡਵਤ ਪੜੀਏ ਸੋ ਡੰਡਉਤ ਹੈ॥੧॥
Prof. Sahib Singhਗੁਰੂ ਅੱਗੇ ਢਹਿ ਪਉ, ਇਹ ਬੜਾ ਨੇਕ ਕੰਮ ਹੈ ॥੧॥ ਰਹਾਉ ॥

ਪਦ ਅਰਥ ਪੁਨੁ = ਭਲਾ ਕੰਮ। ਡੰਡਉਤ = ਲੰਮੇ ਪੈ ਕੇ ਨਮਸ-ਕਾਰ॥੧॥ਰਹਾਉ॥

SikhNet (Spanish)Hacer un saludo con tal respeto es en sí una gran virtud en verdad. (1-Pausa)

ਸਾਕਤ. ਹਰਿ ਰਸ ਸਾਦੁ. ਨ ਜਾਣਿਆ; ਤਿਨ ਅੰਤਰਿ. ਹਉਮੈ ਕੰਡਾ ਹੇ ॥

saakat. har ras saad. na jaaniaa; tin antar. haumai kanddaa he |

Sant Singh KhalsaThe wicked shaaktas, the faithless cynics, do not know the Taste of the Lord's Sublime Essence. The thorn of egotism is embedded deep within them.
Manmohan SinghThe mammon-worshippers know the relish of God's elixir, within them is the thorn of pride.
Manmohan Singh (Punjabi)ਮਾਇਆ ਦੇ ਉਪਾਸ਼ਕ ਵਾਹਿਗੁਰੂ ਦੇ ਅੰਮ੍ਰਿਤ ਦੇ ਸੁਆਦ ਨੂੰ ਨਹੀਂ ਜਾਣਦੇ, ਉਨ੍ਹਾਂ ਦੇ ਅੰਦਰ ਹੰਕਾਰ ਦੀ ਸੂਲ ਹੈ।
Fareedkot Teeka(ਸਾਕਤ) ਮਨਮੁਖੋਂ ਨੇ ਹਰਿ ਰਸ ਕਾ ਸ੍ਵਾਦੁ ਨਹੀ ਜਾਨਾ ਹੈ, ਕ੍ਯੋਂਕਿ ਤਿਨ ਕੇ ਅੰਤਸਕਰਨ ਮੇਂ (ਹਉਮੈ) ਹੰਤਾ, ਮਮਤਾ ਰੂਪੁ ਕੰਡਾ ਹੈ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸੁਆਦ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਮਨ ਵਿਚ ਅਹੰਕਾਰ ਦਾ (ਮਾਨੋ) ਕੰਡਾ ਚੁੱਭਾ ਹੋਇਆ ਹੈ।

ਪਦ ਅਰਥ ਸਾਕਤ = ਰੱਬ ਨਾਲੋਂ ਟੁੱਟੇ ਹੋਏ ਮਨੁੱਖ। ਸਾਦੁ = ਸੁਆਦ। ਤਿਨ ਅੰਤਰਿ = ਉਹਨਾਂ ਦੇ ਅੰਦਰ, ਉਹਨਾਂ ਦੇ ਮਨ ਵਿਚ।

SikhNet (Spanish)Los que viven en la irrealidad y la Maya, no conocen la delicia del Elixir de Dios, en ellos se encuentra la espina del orgullo.

ਜਿਉ ਜਿਉ ਚਲਹਿ, ਚੁਭੈ ਦੁਖੁ ਪਾਵਹਿ; ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥

jiau jiau chaleh, chubhai dukh paaveh; jamakaal saheh sir ddanddaa he |2|

Sant Singh KhalsaThe more they walk away, the deeper it pierces them, and the more they suffer in pain, until finally, the Messenger of Death smashes his club against their heads. ||2||
Manmohan SinghThe more they walk away (from God) the more it pricks and more the pain they suffer and they bear on their heads the mace of death's myrmidon.
Manmohan Singh (Punjabi)ਜਿੰਨੀ ਦੂਰ ਉਹ (ਰੱਬ ਤੋਂ) ਜਾਂਦੇ ਹਨ, ਉਨ੍ਹਾਂ ਹੀ ਜਿਆਦਾ ਉਹ ਚੁਭਦਾ ਹੈ ਅਤੇ ਉਨ੍ਹਾਂ ਹੀ ਬਹੁਤਾ ਉਹ ਕਸ਼ਟ ਉਠਾਉਂਦੇ ਹਨ ਅਤੇਉਹ ਮੌਤ ਦੇ ਫ਼ਰਿਸ਼ਤੇ ਦਾ ਸੋਟਾ ਆਪਣੇ ਮੂੰਡਾ ਉਤੇ ਸਹਾਰਦੇ ਹਨ।
Fareedkot Teekaਜ੍ਯੋਂ ਜ੍ਯੋਂ ਹੰਤਾ, ਮਮਤਾ ਸੇ ਕਰਮੋਂ ਮੇਂ ਚਲਤੇ ਹੈਂ, ਵਾ ਸੰਤੋਂ ਕੀ ਨਿੰਦ੍ਯਾ ਮੈ ਪ੍ਰਵਿਰਤੀ ਹੋਤੇ ਹੈਂ, ਵਾ ਜ੍ਯੋਂ ਜ੍ਯੋਂ ਸੰਤ ਸੁਤੰਤ੍ਰ ਨਿਜ ਆਨੰਦ ਮੈ ਵਿਚਰਤੇ ਹੈਂ। ਤਿਨ ਕੋ ਦੇਖ ਕਰ ਹੰਕਾਰੀ ਦੁਖੀ ਹੋਤੇ ਹੈਂ, ਅਰਥਾਤ ਤਿਨ ਕੇ ਜਸ ਕੋ ਸਹਾਰ ਨਹੀਂ ਸਕਤੇ ਹੈਂ। ਤ੍ਯੋਂ ਤ੍ਯੋਂ ਹਉਮੈ ਕੰਡਾ ਚੁਭਤਾ ਹੈ, ਅਰਥਾਤ ਦੁਖੁ ਪਾਵਤੇ ਹੈਂ। ਅੰਤ ਕੇ ਸਮੇ ਸਿਰ ਪਰ ਜਮਕਾਲ ਕਾ ਡੰਡਾ ਸਹਾਰਤੇ ਹੈਂ॥੨॥
Prof. Sahib Singhਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ) ॥੨॥

ਪਦ ਅਰਥ ਚਲਹਿ = ਤੁਰਦੇ ਹਨ। ਚੁਭੈ = (ਕੰਡਾ) ਚੁੱਭਦਾ ਹੈ। ਜਮ ਕਾਲੁ = (ਆਤਮਕ) ਮੌਤ। ਸਿਰਿ = ਸਿਰ ਉੱਤੇ॥੨॥

SikhNet (Spanish). Mientras más se alejan de Dios, más se les clava y sufren un mayor dolor y así portan sobre sus semblantes la cercanía del mensajero de la muerte.

ਹਰਿ ਜਨ, ਹਰਿ ਹਰਿ ਨਾਮਿ ਸਮਾਣੇ; ਦੁਖੁ ਜਨਮ ਮਰਣ ਭਵ ਖੰਡਾ ਹੇ ॥

har jan, har har naam samaane; dukh janam maran bhav khanddaa he |

Sant Singh KhalsaThe humble servants of the Lord are absorbed in the Name of the Lord, Har, Har. The pain of birth and the fear of death are eradicated.
Manmohan SinghGod's men are absorbed in Lord God's Name and they have broken away the pangs and fear of birth and death.
Manmohan Singh (Punjabi)ਵਾਹਿਗੁਰੂ ਦੇ ਬੰਦੇ, ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ ਅਤੇ ਉਨ੍ਹਾਂ ਨੇ ਪੈਦਾ ਤੇ ਫ਼ੋਤ ਹੋਣ ਦੇ ਕਸ਼ਟ ਅਤੇ ਡਰ ਨੂੰ ਤੋੜ ਮਰੋੜ ਛੱਡਿਆ ਹੈ।
Fareedkot Teekaਜੋ ਹਰਿ ਕੇ ਦਾਸ ਹੈਂ, ਸੋ ਹਰਿ ਹਰਿ ਨਾਮ ਮੇਂ ਅਭੇਦ ਰਹਤੇ ਹੈਂ। ਤਿਨੋਂ ਨੇ ਜਨਮ ਮਰਨ ਕਾ ਜੋ ਦੁਖੁ ਹੈ, (ਭਵ) ਸੰਸਾਰ ਮੇਂ ਸੋ ਖੰਡਨ ਕੀਆ, ਅਭਾਵ ਕੀਆ ਹੈ, ਵਾ ਜਨਮ ਮਰਨ ਕਾ ਦੁਖ ਜੋ (ਭਵ) ਉਤਪਤ ਹੂਆ ਹੂਆ ਥਾ, ਤਿਸ ਕੋ ਅਭਾਉ ਕੀਆ ਹੈ॥
Prof. Sahib Singh(ਦੂਜੇ ਪਾਸੇ) ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ। ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।

ਪਦ ਅਰਥ ਨਾਮਿ = ਨਾਮ ਵਿਚ। ਸਮਾਣੇ = ਲੀਨ, ਮਸਤ। ਭਵ = ਸੰਸਾਰ। ਖੰਡਾ ਹੇ = ਨਾਸ ਕਰ ਲਿਆ ਹੈ।

SikhNet (Spanish)Los hombres de Dios están absorbidos en el Amor del Nombre de Dios y han podido destruir las amarras y el miedo a la muerte y al nacimiento.

ਅਬਿਨਾਸੀ ਪੁਰਖੁ ਪਾਇਆ ਪਰਮੇਸਰੁ; ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥

abinaasee purakh paaeaa paramesar; bahu sobh khandd brahamanddaa he |3|

Sant Singh KhalsaThey have found the Imperishable Supreme Being, the Transcendent Lord God, and they receive great honor throughout all the worlds and realms. ||3||
Manmohan SinghThey have obtained the imperishable supreme Lord God and great honour is theirs in the various regions and universes.
Manmohan Singh (Punjabi)ਉਨ੍ਹਾਂ ਨੇ ਨਾਸ-ਰਹਿਤ ਸ਼ਰੋਮਣੀ ਸਾਹਿਬ ਵਾਹਿਗੁਰੂ ਨੂੰ ਪਾ ਲਿਆ ਹੈ, ਅਤੇ ਉਹ ਅਨੇਕਾਂ ਦੀਪਾਂ ਤੇ ਆਲਮਾਂ ਅੰਦਰ ਬਹੁਤ ਵਡਿਆਈ ਪਾਉਂਦੇ ਹਨ।
Fareedkot Teekaਹੇ ਭਾਈ! ਨਾਸ ਸੇ ਰਹਤ ਪਰਮੇਸ੍ਵਰ ਪੁਰਖ ਕੋ ਜਿਨ ਗੁਰਮੁਖੋਂ ਨੇ ਪਾਇਆ ਹੈ, ਤਿਨ ਕੀ ਬਹੁਤ ਸੀ ਸੋਭਾ ਖੰਡੋਂ ਬ੍ਰਹਮੰਡੋਂ ਮੇਂ ਹੋ ਰਹੀ ਹੈ॥੩॥
Prof. Sahib Singhਉਹਨਾਂ ਨੂੰ ਕਦੇ ਨਾਸ਼ ਨਾਹ ਹੋਣ ਵਾਲਾ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ। ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਮੰਡਾਂ ਵਿਚ ਹੋ ਜਾਂਦੀ ਹੈ ॥੩॥

ਪਦ ਅਰਥ ਸੋਭ = ਸੋਭਾ। ਖੰਡ ਬ੍ਰਹਮੰਡਾ = ਸਾਰੇ ਜਗਤ ਵਿਚ॥੩॥

SikhNet (Spanish)Ellos han logrado al Supremo e Imperecedero Dios, nuestro Señor, lo que les confiere un gran Honor en todas las regiones del Universo. (3)

ਹਮ ਗਰੀਬ ਮਸਕੀਨ ਪ੍ਰਭ ਤੇਰੇ; ਹਰਿ ਰਾਖੁ ਰਾਖੁ ਵਡ ਵਡਾ ਹੇ ॥

ham gareeb masakeen prabh tere; har raakh raakh vadd vaddaa he |

Sant Singh KhalsaI am poor and meek, God, but I belong to You! Save me-please save me, O Greatest of the Great!
Manmohan SinghI am poor and humble but I am Thine, O Lord God! Save me, save me, O Thou greatest, of the great.
Manmohan Singh (Punjabi)ਮੈਂ ਗ੍ਰੀਬੜਾ ਤੇ ਆਜਿਜ਼ ਹਾਂ, ਪਰ ਤੇਰਾ ਹਾਂ, ਹੇ ਵਾਹਿਗੁਰੂ ਸਾਈਂ! ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਤੂੰ ਹੇ ਵਿਸ਼ਾਲਾ ਦੇ ਵਿਸ਼ਾਲ।
Fareedkot Teekaਹੇ ਭਾਈ! ਤਾਂ ਤੇ ਇਸ ਪ੍ਰਕਾਰ ਬੇਨਤੀ ਕਰੁ, ਹੇ ਹਰਿ ਵਡੋਂ ਸੇ ਵਡੇ ਹਮ ਤੇਰੇ ਗਰੀਬ (ਮਸਕੀਨ) ਅਤੀ ਦੀਨਦਾਸ ਹੈਂ। ਹੇ ਹਰਿ! ਹਮਾਰੀ ਭਾਵ ਸਾਗਰੁ ਸੇ ਰੱਖ੍ਯਾ ਕਰੁ, ਔਰੁ ਅਪਨੀ ਸਰਨ ਮੇਂ ਰਖੁ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਗਰੀਬ ਮੰਗਦੇ ਹਾਂ। ਤੂੰ ਸਭ ਤੋਂ ਵੱਡਾ ਸਹਾਈ ਹੈਂ। ਸਾਨੂੰ (ਇਹਨਾਂ ਕਾਮਾਦਿਕਾਂ ਤੋਂ) ਬਚਾ ਲੈ।

ਪਦ ਅਰਥ ਮਸਕੀਨ = ਆਜਿਜ਼। ਪ੍ਰਭ = ਹੇ ਪ੍ਰਭੂ। ਰਾਖੁ = ਰੱਖਿਆ ਕਰ।

SikhNet (Spanish)Soy pobre y humilde pero soy Tuyo, oh Dios nuestro Señor, sálvame, sálvame, oh, lo más Grande de lo grande.

ਜਨ ਨਾਨਕ. ਨਾਮੁ ਅਧਾਰੁ ਟੇਕ ਹੈ; ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥

jan naanak. naam adhaar ttek hai; har naame hee sukh manddaa he |4|4|

Sant Singh KhalsaServant Nanak takes the Sustenance and Support of the Naam. In the Name of the Lord, he enjoys celestial peace. ||4||4||
Manmohan SinghThe Name is slave Nanak's sustenance and support and by God's Name he enjoys peace.
Manmohan Singh (Punjabi)ਨਾਮ ਹੀ ਗੋਲੇ ਨਾਨਕ ਦਾ ਅਹਾਰ ਤੇ ਆਸਰਾ ਹੈ ਅਤੇ ਰੱਬ ਦੇ ਨਾਮ ਦੁਆਰਾ ਹੀ ਉਹ ਆਰਾਮ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਮੀ! ਹਮ ਦਾਸੋਂ ਕੋ ਆਪ ਕੇ ਨਾਮ ਕਾ ਹੀ, ਬਾਣੀ ਕਾ ਹੀ ਅਧਾਰੁ ਹੈ, ਔਰੁ ਆਪ ਕੇ ਨਾਮ ਕਾ ਹੀ ਤਨ ਕੋ (ਟੇਕ) ਆਸਰਾ ਹੈ। ਔਰ ਹੇ ਹਰਿ! ਆਪਕੇ ਨਾਮ ਸੇ ਹੀ ਹਮਾਰੇ ਮਨ ਨੇ ਸੁਖੁ (ਮੰਡਾ) ਧਾਰਨ ਕੀਆ ਹੈ॥੪॥੪॥
Prof. Sahib Singhਹੇ ਪ੍ਰਭੂ! ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ, ਤੇਰਾ ਨਾਮ ਹੀ ਸਹਾਰਾ ਹੈ। ਤੇਰੇ ਨਾਮ ਵਿਚ ਜੁੜਿਆਂ ਹੀ ਸੁਖ ਮਿਲਦਾ ਹੈ ॥੪॥੪॥

ਪਦ ਅਰਥ ਅਧਾਰੁ = ਆਸਰਾ। ਨਾਮੇ = ਨਾਮਿ ਹੀ, ਨਾਮ ਵਿਚ ਹੀ। ਮੰਡਾ = ਮਿਲਿਆ॥੪॥

* ਨੋਟ: ਜੇ ਪੈਰ ਵਿਚ ਕੰਡਾ ਚੁੱਭ ਜਾਏ ਤਾਂ ਤੁਰਨਾ ਫਿਰਨਾ ਔਖਾ ਹੋ ਜਾਂਦਾ ਹੈ। ਉਸ ਕੰਡੇ ਨੂੰ ਕੱਢਣ ਦੇ ਥਾਂ ਜੇ ਪੈਰਾਂ ਵਿਚ ਮਖ਼ਮਲ ਦੀ ਜੁੱਤੀ ਪਾ ਲਈਏ, ਤਾਂ ਭੀ ਤੁਰਨ ਲੱਗਿਆਂ ਉਹ ਕੰਡਾ ਚੁੱਭਦਾ ਹੀ ਰਹੇਗਾ। ਸੁਖ ਤਦੋਂ ਹੀ ਹੋਵੇਗਾ, ਜਦੋਂ ਉਹ ਕੰਡਾ ਪੈਰ ਵਿਚੋਂ ਕੱਢ ਲਿਆ ਜਾਏ। ਜਿਤਨਾ ਚਿਰ ਮਨੁੱਖ ਦੇ ਅੰਦਰ ਹਉਮੈ ਹੈ, ਇਹ ਦੁਖੀ ਹੀ ਕਰਦੀ ਰਹੇਗੀ। ਬਾਹਰਲੇ ਧਾਰਮਿਕ ਭੇਖ ਆਦਿਕ ਭੀ ਸੁਖ ਨਹੀਂ ਦੇ ਸਕਣਗੇ।

SikhNet (Spanish)El Naam es el sustento del Esclavo Nanak y por el Nombre de Dios él goza de Paz. (4-4)

Open this shabad →

Shabad Guru Arjan Dev Ji Sohila

ਰਾਗੁ ਗਉੜੀ ਪੂਰਬੀ ਮਹਲਾ ੫ ॥

raag gaurree poorabee mahalaa 5 |

Sant Singh KhalsaRaag Gauree Poorbee, Fifth Mehl:
Manmohan SinghGauri Purbi Measure, Fifth Guru.
Manmohan Singh (Punjabi)ਗਉੜੀ ਪੂਰਬੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Rag Gauri Purbi, Mejl Guru Aryan, Quinto Canal Divino.

ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ; ਸੰਤ ਟਹਲ ਕੀ ਬੇਲਾ ॥

krau benantee, sunahu mere meetaa; sant ttehal kee belaa |

Sant Singh KhalsaListen, my friends, I beg of you: now is the time to serve the Saints!
Manmohan SinghI make supplication, listen to me, O my Friend! This is the high time to serve the saints.
Manmohan Singh (Punjabi)ਮੈਂ ਪ੍ਰਾਰਥਨਾ ਕਰਦਾ ਹਾਂ, ਸਰਵਣ ਕਰ, ਹੇ ਮੇਰੇ ਮਿੱਤ੍ਰ! ਸਾਧੂਆਂ ਦੀ ਸੇਵਾ ਕਮਾਉਣ ਦਾ ਇਹ ਸੁਹਾਉਣਾ ਸਮਾਂ ਹੈ।
Fareedkot Teekaਹੇ ਮੇਰੇ ਮਿਤ੍ਰੋ! ਸੁਣੋਂ ਮੈਂ ਬੇਨਤੀ ਕਰ ਕੇ ਕਹਿਤਾ ਹੂੰ।ਇਹੀ ਮਨੁਖ ਦੇਹ ਸੰਤੋਂ ਕੀ ਸੇਵਾ ਕਰਨੇ ਕੀ (ਵੇਲਾ) ਸਮੇ ਹੈਂ। ਵਾਹੇ ਮਿਤ੍ਰੋ ਬਾਣੀ ਕਰ ਕੇ ਬੇਨਤੀ, ਕੰਨਾਂ ਕਰ ਕੇ ਹਰਿ ਜਸੁ ਸੁਣੋ, ਔਰੁ ਸਰੀਰ ਕਰ ਸੰਤਾਂ ਕੀ ਟਹਲ ਕਾ ਸਮੇ ਹੈਂ। ਕ੍ਯੋਂਕਿ ਔਰੁ ਪਸੁ ਪੰਖੀ ਜੂਨਿ ਮੇਂ ਸੇਵਾ ਨਹੀ ਹੋਤੀ ਹੈ॥
Prof. Sahib Singhਹੇ ਮੇਰੇ ਮਿੱਤਰੋ! ਸੁਣੋ! ਮੈਂ ਬੇਨਤੀ ਕਰਦਾ ਹਾਂ-(ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ।

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ {ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ}। ਸੁਣਹੁ = ਤੁਸੀ ਸੁਣੋ {ਹੁਕਮੀ ਭਵਿੱਖਤ, ਮੱਧਮ ਪੁਰਖ, ਬਹੁ-ਵਚਨ}। ਬੇਲਾ = ਵੇਲਾ, ਮੌਕਾ।

SikhNet (Spanish)Hago una súplica, escuchen, oh mis amigos, éste es el mejor momento para servir a los Santos.

ਈਹਾ ਖਾਟਿ ਚਲਹੁ, ਹਰਿ ਲਾਹਾ; ਆਗੈ ਬਸਨੁ ਸੁਹੇਲਾ ॥੧॥

eehaa khaatt chalahu, har laahaa; aagai basan suhelaa |1|

Sant Singh KhalsaIn this world, earn the profit of the Lord's Name, and hereafter, you shall dwell in peace. ||1||
Manmohan SinghOver here, earn the profit of God's Name and depart, here-after, thou shalt have adorned, abode.
Manmohan Singh (Punjabi)ਏਥੇ ਰੱਬ ਦੇ ਨਾਮ ਦੀ ਖਟੀ ਖੱਟ ਕੇ ਚਾਲੇ ਪਾ, ਪ੍ਰਲੋਕ ਵਿੱਚ ਤੈਨੂੰ ਸੁਸ਼ੋਭਤ ਨਿਵਾਸ ਅਸਥਾਨ ਮਿਲੇਗਾ।
Fareedkot Teeka(ਈਹਾਂ) ਇਸ ਮਾਨੁਖ ਦੇਹ ਮੇਂ ਜੋ ਹਰਿ ਨਾਮ ਜਪ ਕਾ ਲਾਹਾ ਖਾਟ ਚਾਲੋਗੇ, ਤਬ ਆਗੇ ਪ੍ਰਲੋਕ ਮੇਂ ਤੁਮ ਕੋ ਵਸਨਾ (ਸੁਹੇਲਾ) ਸੁਖ ਕੇ ਦੇਨੇ ਹਾਰਾ ਹੋਗਾ॥੧॥
Prof. Sahib Singh(ਜੇ ਸੇਵਾ ਕਰੋਗੇ, ਤਾਂ) ਇਸ ਜਨਮ ਵਿਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ, ਅਤੇ ਪਰਲੋਕ ਵਿਚ ਰਹਿਣਾ ਸੌਖਾ ਹੋ ਜਾਇਗਾ ॥੧॥

ਪਦ ਅਰਥ ਈਹਾ = ਇਥੇ, ਇਸ ਜਨਮ ਵਿਚ। ਖਾਟਿ = ਖੱਟ ਕੇ। ਲਾਹਾ = ਲਾਭ, ਖੱਟੀ। ਆਗੈ = ਪਰਲੋਕ ਵਿਚ। ਬਸਨੁ = ਵੱਸਣਾ, ਵਸੋਂ। ਸੁਹੇਲਾ = ਸੌਖਾ॥੧॥

SikhNet (Spanish)Aquí mismo ganen la Excelencia del Nombre de Dios y podrán partir con Gracia. (1)

ਅਉਧ ਘਟੈ; ਦਿਨਸੁ ਰੈਣਾਰੇ ॥

aaudh ghattai; dinas rainaare |

Sant Singh KhalsaThis life is diminishing, day and night.
Manmohan SinghBy day and night, the life goes on decreasing.
Manmohan Singh (Punjabi)ਦਿਨ ਰਾਤਿ ਉਮਰ ਘਟ ਹੁੰਦੀ ਜਾ ਰਹੀ ਹੈ।
Fareedkot Teekaਹੇ ਮਨ! ਅਵਸਥਾ ਰਾਤ੍ਰਿ ਦਿਨ ਕਰ ਕੇ ਘਟੀ ਚਲੀ ਜਾਤੀ ਹੈ॥
Prof. Sahib Singhਹੇ ਮਨ! ਦਿਨ ਰਾਤ (ਬੀਤ ਬੀਤ ਕੇ) ਉਮਰ ਘਟਦੀ ਜਾ ਰਹੀ ਹੈ।

ਪਦ ਅਰਥ ਅਉਧ = ਉਮਰ। ਰੈਣਾ = ਰਾਤ।

SikhNet (Spanish)El recinto decoroso estará garantizado en el aquí después.

ਮਨ ਗੁਰ ਮਿਲਿ; ਕਾਜ ਸਵਾਰੇ ॥੧॥ ਰਹਾਉ ॥

man gur mil; kaaj savaare |1| rahaau |

Sant Singh KhalsaMeeting with the Guru, your affairs shall be resolved. ||1||Pause||
Manmohan SinghBy meeting the Guru, O Man! set aright thine affairs. Pause.
Manmohan Singh (Punjabi)ਗੁਰਾਂ ਨੂੰ ਭੇਟਣ ਦੁਆਰਾ, ਹੇ ਬੰਦੇ! ਤੂੰ ਆਪਣੇ ਕਾਰਜ ਰਾਸ ਕਰ ਲੈ। ਠਹਿਰਾਉ।
Fareedkot Teekaਤਾਂ ਤੇ ਤੁਮ ਗੁਰੋਂ ਸੇ ਮਿਲ ਕੇ ਅਪਨੇ ਕਾਰਜ ਕੋ ਸਵਾਰ ਲੇਵੋ॥੧॥ ਰਹਾਉ ॥
Prof. Sahib Singhਹੇ (ਮੇਰੇ) ਮਨ! ਗੁਰੂ ਨੂੰ ਮਿਲ ਕੇ (ਮਨੁੱਖਾ ਜੀਵਨ ਦਾ) ਕੰਮ ਸਿਰੇ ਚਾੜ੍ਹ ॥੧॥ ਰਹਾਉ ॥

ਪਦ ਅਰਥ ਮਨ = ਹੇ ਮਨ! ਮਿਲਿ = ਮਿਲ ਕੇ। ਸਵਾਰੇ = ਸਵਾਰਿ, ਸਵਾਰ ਲੈ॥੧॥ਰਹਾਉ॥

SikhNet (Spanish)Minuto a minuto la vida se acaba, reuniéndote con el Guru, oh hombre, salda tus cuentas. (1-Pausa)

ਇਹੁ ਸੰਸਾਰੁ ਬਿਕਾਰੁ ਸੰਸੇ ਮਹਿ; ਤਰਿਓ ਬ੍ਰਹਮ ਗਿਆਨੀ ॥

eihu sansaar bikaar sanse meh; tario braham giaanee |

Sant Singh KhalsaThis world is engrossed in corruption and cynicism. Only those who know God are saved.
Manmohan SinghThis world is engrossed in wickedness and scepticism. God's divine alone, is saved.
Manmohan Singh (Punjabi)ਇਹ ਜਹਾਨ ਬਦਫੈਲ੍ਹੀ ਅਤੇ ਸੰਦੇਹ ਅੰਦਰ ਗ਼ਲਤਾਨ ਹੈ। ਕੇਵਲ ਰੱਬ ਨੂੰ ਜਾਨਣ ਵਾਲੇ ਦਾ ਹੀ ਬਚਾਅ ਹੁੰਦਾ ਹੈ।
Fareedkot Teekaਹੇ ਭਾਈ! ਵਿਸੇ ਵਿਕਾਰ ਔਰ ਸੰਸ੍ਯੋਂ ਸੇ ਭਰਾ ਹੂਆ ਜੋ ਏਹਿ ਸੰਸਾਰ ਸਮੁਦ੍ਰ ਹੈ, ਇਸ ਸੇ ਕੋਈ ਬ੍ਰਹਮ ਗਿਆਨੀ ਤਰਾ ਹੈ॥
Prof. Sahib Singhਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ। (ਜਗਤ ਦੇ ਜੀਵ) ਤੌਖ਼ਲਿਆਂ ਵਿਚ (ਡੁੱਬ ਰਹੇ ਹਨ। ਇਹਨਾਂ ਵਿਚੋਂ) ਉਹੀ ਮਨੁੱਖ ਨਿਕਲਦਾ ਹੈ ਜਿਸ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ।

ਪਦ ਅਰਥ ਬਿਕਾਰ = ਵਿਕਾਰ-ਰੂਪ, ਵਿਕਾਰਾਂ ਨਾਲ ਭਰਿਆ ਹੋਇਆ। ਸੰਸੇ ਮਹਿ = ਸਹਿੰਸਿਆਂ ਵਿਚ, ਤੌਖ਼ਲਿਆਂ ਵਿਚ।

SikhNet (Spanish)Este mundo está envuelto en la maldad y en el escepticismo. Sólo el que tiene la Divinidad de Dios es salvado.

ਜਿਸਹਿ ਜਗਾਇ, ਪੀਆਵੈ ਇਹੁ ਰਸੁ; ਅਕਥ ਕਥਾ ਤਿਨਿ ਜਾਨੀ ॥੨॥

jiseh jagaae, peeaavai ihu ras; akath kathaa tin jaanee |2|

Sant Singh KhalsaOnly those who are awakened by the Lord to drink in this Sublime Essence, come to know the Unspoken Speech of the Lord. ||2||
Manmohan SinghHe, whom God awakens to drink this essence of His Name, comes to know the discourse of the ineffable Lord.
Manmohan Singh (Punjabi)ਜਿਸ ਨੂੰ ਵਾਹਿਗੁਰੂ ਜਗਾ ਕੇ ਆਪਣੇ ਨਾਮ ਦਾ ਇਹ ਜੌਹਰ ਛਕਾਉਂਦਾ ਹੈ, ਉਹ ਬਿਆਨ ਨਾਂ ਹੋ ਸਕਣ ਵਾਲੇ ਪ੍ਰਭੂ ਦੀ ਗਿਆਨ-ਚਰਚਾ ਨੂੰ ਸਮਝ ਲੈਂਦਾ ਹੈ।
Fareedkot Teekaਸੋ ਬ੍ਰਹਮ ਗਿਆਨੀ ਸਤਿਗੁਰੂ ਜਿਸ ਸੋਏ ਹੂਏ ਜੀਵ ਕੋ ਮੋਹ ਨਿੰਦ੍ਰਾ ਸੇ ਜਗਾਇ ਕਰਕੇ, ਨਾਮ ਰਸ ਪਾਨ ਕਰਾਇ ਦੇਤੇ ਹੈਂ, (ਅਕਥੁ) ਅਕਾਲ ਪੁਰਖ ਕੀ ਕਥਾ ਤਿਸਨੇ ਜਾਨੀ ਹੈ, ਭਾਵ ਤਿਸੀ ਕੋ ਅਨੁਭਵ ਹੂਆ ਹੈ॥੨॥
Prof. Sahib Singh(ਵਿਕਾਰਾਂ ਵਿਚ ਸੁੱਤੇ ਹੋਏ) ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ-ਅੰਮ੍ਰਿਤ ਪਿਲਾਂਦਾ ਹੈ, ਉਸ ਮਨੁੱਖ ਨੇ ਅਕੱਥ ਪ੍ਰਭੂ ਦੀਆਂ ਗੱਲਾਂ (ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ) ਕਰਨ ਦੀ ਜਾਚ ਸਿੱਖ ਲਈ ਹੈ ॥੨॥

ਪਦ ਅਰਥ ਜਿਸਹਿ = ਜਿਸ ਮਨੁੱਖ ਨੂੰ। ਜਗਾਇ = ਜਗਾ ਕੇ। ਪੀਆਵੈ = ਪਿਲਾਂਦਾ ਹੈ। ਤਿਨਿ = ਉਸ ਨੇ॥੨॥

SikhNet (Spanish)Aquél a quien Dios despierta para beber de la Esencia de Su Nombre, viene a conocer del Discurso del Señor Inefable. (2)

ਜਾ ਕਉ ਆਏ. ਸੋਈ ਬਿਹਾਝਹੁ; ਹਰਿ ਗੁਰ ਤੇ. ਮਨਹਿ ਬਸੇਰਾ ॥

jaa kau aae. soee bihaajhahu; har gur te. maneh baseraa |

Sant Singh KhalsaPurchase only that for which you have come into the world, and through the Guru, the Lord shall dwell within your mind.
Manmohan SinghPurchase only that commodity for which thou hast come. Through Guru's grace God shall dwell within thy heart.
Manmohan Singh (Punjabi)ਕੇਵਲ ਉਹੀ ਸੌਦਾ ਖ਼ਰੀਦ, ਜਿਸ ਲਈ ਤੂੰ ਆਇਆ ਹੈ। ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਤੇਰੇ ਦਿਲ ਅੰਦਰ ਨਿਵਾਸ ਕਰ ਲਵੇਗਾ।
Fareedkot Teekaਤਾਂ ਤੇ ਹੇ ਸਿਖੋ! ਜਿਸ ਵਾਸਤੇ ਸੰਸਾਰ ਮੇ ਆਏ ਹੋ, ਸੋਈ ਹਰਿ ਨਾਮ ਧਨੁ ਗੁਰੋਂ ਸੇ (ਬਿਹਾਝਹੁ) ਖਰੀਦੋ, ਕਿਆ ਗੁਰਾਂ ਦ੍ਵਾਰੇ ਹਰਿ ਨਾਮ ਕਾ ਮਨ ਮੇ ਵਸਾਵਨਾਂ ਕਰੋ॥
Prof. Sahib Singh(ਹੇ ਭਾਈ!) ਜਿਸ ਕੰਮ ਵਾਸਤੇ (ਇੱਥੇ) ਆਏ ਹੋ, ਉਸ ਦਾ ਵਣਜ ਕਰੋ। ਉਹ ਹਰਿ-ਨਾਮ ਗੁਰੂ ਦੀ ਰਾਹੀਂ (ਹੀ) ਮਨ ਵਿਚ ਵੱਸ ਸਕਦਾ ਹੈ।

ਪਦ ਅਰਥ ਜਾ ਕਉ = ਜਿਸ (ਮਨੋਰਥ) ਵਾਸਤੇ। ਬਿਹਾਝਹੁ = ਖ਼ਰੀਦੋ, ਵਣਜ ਕਰੋ। ਤੇ = ਤੋਂ, ਦੀ ਰਾਹੀਂ। ਮਨਹਿ = ਮਨ ਵਿਚ ਹੀ।

SikhNet (Spanish)Compra sólo ese Bien por el cual has venido a este mundo. A través de la Gracia del Guru, Dios podrá vivir en tu corazón.

ਨਿਜ ਘਰਿ ਮਹਲੁ, ਪਾਵਹੁ ਸੁਖ ਸਹਜੇ; ਬਹੁਰਿ. ਨ ਹੋਇਗੋ ਫੇਰਾ ॥੩॥

nij ghar mehal, paavahu sukh sahaje; bahur. na hoeigo feraa |3|

Sant Singh KhalsaWithin the home of your own inner being, you shall obtain the Mansion of the Lord's Presence with intuitive ease. You shall not be consigned again to the wheel of reincarnation. ||3||
Manmohan SinghIn the own home thou shalt obtain the Lord's presence in comfort and ease and thou shalt not undergo the round again.
Manmohan Singh (Punjabi)ਆਪਣੇ ਨਿੱਜ ਦੇ ਗ੍ਰਹਿ ਅੰਦਰ ਹੀ ਆਰਾਮ ਚੈਨ ਨਾਲ ਤੂੰ ਸੁਆਮੀ ਦੀ ਹਜ਼ੂਰੀ ਨੂੰ ਪਰਾਪਤ ਹੋ ਜਾਵੇਗਾ ਅਤੇ ਤੈਨੂੰ ਮੁੜਕੇ ਗੇੜਾ ਨਹੀਂ ਪਵੇਗਾ।
Fareedkot Teekaਤਬ ਨਿਜ ਘਰਿ ਜੋ ਨਿਜਾਨੰਦ ਸਰੂਪ ਹੈ, ਤਿਸ ਕੋ ਸਹਜੇ ਹੀ ਪਾਵੋਗੇ। ਫਿਰ ਤੁਮ ਕੋ ਜਨਮ ਮਰਣ ਕਾ ਫੇਰਾ ਨਹੀਂ ਹੋਇਗਾ। ਤਾਂ ਤੇ ਇਸ ਪ੍ਰਕਾਰ ਬੇਨਤੀ ਕਰੋ॥
Prof. Sahib Singh(ਜੇ ਗੁਰੂ ਦੀ ਸਰਨ ਪਵੋਗੇ, ਤਾਂ) ਆਤਮਕ ਆਨੰਦ ਅਤੇ ਅਡੋਲਤਾ ਵਿਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਫਿਰ ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ॥੩॥

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਆਪਣੇ ਹਿਰਦੇ ਵਿਚ। ਮਹਲੁ = (ਪਰਮਾਤਮਾ ਦਾ) ਟਿਕਾਣਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਬਹੁਰਿ = ਫਿਰ॥੩॥

SikhNet (Spanish)En tu propio hogar, en el confort y tranquilidad podrás obtener los beneficios y así no enfrentarás la trasmigración otra vez.

ਅੰਤਰਜਾਮੀ ਪੁਰਖ ਬਿਧਾਤੇ; ਸਰਧਾ ਮਨ ਕੀ ਪੂਰੇ ॥

antarajaamee purakh bidhaate; saradhaa man kee poore |

Sant Singh KhalsaO Inner-knower, Searcher of Hearts, O Primal Being, Architect of Destiny: please fulfill this yearning of my mind.
Manmohan SinghO Lord! the searcher of hearts and the designer of chances, fulfill my heart's yearning.
Manmohan Singh (Punjabi)ਹੇ, ਦਿਲਾਂ ਦੀਆਂ ਜਾਨਣਹਾਰ ਤੇ ਢੋ ਮੇਲ ਮੇਲਣਹਾਰ, ਪ੍ਰਭੂ! ਮੇਰੇ ਦਿਲ ਦੀ ਸੱਧਰ ਪੂਰੀ ਕਰ।
Fareedkot Teekaਹੇ ਅੰਤਰਜਾਮੀ ਹੇ ਬਿਧਾਤਾ ਪੁਰਖ !☬ਮੇਰੇ ਮਨ ਕੀ ਸਰਧਾ ਕੋ ਪੂਰਨ ਕਰੋ॥
Prof. Sahib Singhਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸਰਬ-ਵਿਆਪਕ ਸਿਰਜਨਹਾਰ! ਮੇਰੇ ਮਨ ਦੀ ਇੱਛਾ ਪੂਰੀ ਕਰ।

ਪਦ ਅਰਥ ਅੰਤਰਜਾਮੀ = ਹੇ ਦਿਲਾਂ ਦੀ ਜਾਣਨ ਵਾਲੇ! ਪੁਰਖ = ਹੇ ਸਭ ਵਿਚ ਵਿਆਪਕ! ਬਿਧਾਤੇ = ਹੇ ਸਿਰਜਣਹਾਰ! ਪੂਰੇ = ਪੂਰਿ, ਪੂਰੀ ਕਰ।

SikhNet (Spanish)Oh Señor, buscador de corazones, otorgador de oportunidades, cumple las añoranzas de mi corazón.

ਨਾਨਕ ਦਾਸੁ. ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥

naanak daas. ihai sukh maagai; mo kau kar santan kee dhoore |4|5|

Sant Singh KhalsaNanak, Your slave, begs for this happiness: let me be the dust of the feet of the Saints. ||4||5||
Manmohan SinghServant Nanak asks for this happiness ; Make me the dust of the feet of Thine Saints, (O Lord!)4
Manmohan Singh (Punjabi)ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ, ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਦੇ, (ਹੇ ਸੁਆਮੀ!)।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਮੈਂ ਦਾਸੁ ਏਹੀ ਸੁਖ ਮਾਂਗਤਾ ਹੂੰ, ਜੋ ਮੇਰੇ ਕੋ ਤਿਨ ਸੰਤੋਂ ਕੇ ਚਰਨੋਂ ਕੀ ਧੂਰੀ ਪ੍ਰਾਪਤਿ ਕਰਿ ਦੀਜੀਏ, ਭਾਵ ਏਹਿ ਕਿ ਸਾਧ ਸੰਗਤਿ ਮੇਰੇ ਸੇ ਨ ਛੁਟੇ॥੪॥੫॥☬ਏਕ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਜਗਨਨਾਥ ਮੇਂ ਸਮੁੰਦ੍ਰ ਕੇ ਕਿਨਾਰੇ ਪਰ ਬੈਠੇ ਹੁਏ ਥੇ। ਤਬ ਮਹਾਂ ਭਯਾਨਕ ਅੰਧੇਰੀ ਉਠੀ, ਤਿਸ ਕੋ ਦੇਖ ਕਰ ਮਰਦਾਨਾ ਭੈਵਾਨ ਹੂਆ ਔਰ ਨੇਤ੍ਰ ਮੂੰਦ ਮੁਖ ਪਰ ਬਸਤ੍ਰ ਲੇ ਕਰ ਪੜ ਗ੍ਯਾ। ਇਤਨੇ ਮੇਂ ਮਹਾਂ ਭਯਾਨਕ ਸਰੂਪ ਧਾਰ ਕਰ ਕਲਜੁਗ ਆਇ ਗਯਾ। ਸ੍ਰੀ ਗੁਰੂ ਜੀ ਅਡੋਲ ਹੀ ਬੈਠੇ ਰਹੇ। ਤਬ ਅਧਿਕ ਪ੍ਰਤਾਪੀ ਜਾਨ ਕਰ ਚਰਨੋਂ ਪਰ ਆਇ ਪੜਾ ਔਰ ਉਸਤਤੀ ਕਰਨੇ ਲਗਾ, ਔਰ ਕਹਾ ਕਿ ਹੇ ਭਗਵਨ! ਮੇਂ ਇਸ ਸਮੇਂ ਕਾ ਰਾਜਾ ਹੂੰ। ਮੋਤੀ ਆਦਿਕ ਜਵਾਹਰ ਔਰ ਸੁੰਦਰ ਮੰਦਰ ਔਰ ਰਿੱਧਿ ਸਿੱਧਿ ਤਥਾ ਰਾਜਾਦਿਕ ਸਭ ਮੇਰੇ ਅਧੀਨ ਹੈਂ। ਸੋ ਆਪ ਕ੍ਰਿਪਾ ਕਰ ਕੇ ਮੇਰੀ ਭੀ ਕੁਛ ਭੇਟਾ ਅੰਗੀਕਾਰ ਕਰੀਏ। ਤਬ ਤਿਸ ਕੋ ਉੱਤਰ ਦੇਨੇ ਨਮਿੱਤ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਮੇਂ ਸ਼ਬਦ ਉਚਾਰਨ ਕੀਆ। ਕਲਯੁਗ ਕਾ ਮਤਲਬ ਏਹੁ ਥਾ ਕਿ ਜਬ ਮੈਂ ਗੁਰੂ ਜੀ ਕੋ ਬਿਭੂਤੀਓਂ ਸੇ ਭ੍ਰਮਾਇ ਕਰ ਲੋਕਾਂ ਕੋ ਇਨ ਕੇ ਉਪਦੇਸ਼ ਸੇ ਫੈਦਾ ਨ ਹੋਣੇ ਦੇਵਾਂਗਾ, ਤਬ ਮੇਰਾ ਹੁਕਮ ਸਭ ਪਰ ਬਨਾ ਰਹੇਗਾ। ਐਸੇ ਜਬ ਬੇਈਂ ਮੇਂ ਇਸ਼ਨਾਨ ਕੇ ਨਮਿੱਤ ਬਿਸ਼ਨੂੰ ਪਾਸ ਗਏ ਹੈਂ, ਤਬ ਸਨਮੁਖ ਹੋ ਕਰ ਬੇਨਤੀ ਕਰੀ ਹੈ:
Prof. Sahib Singhਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ ॥੪॥੫॥

ਪਦ ਅਰਥ ਮਾਗੈ = ਮੰਗਦਾ ਹੈ। ਮੋ ਕਉ = ਮੈਨੂੰ। ਧੂਰੇ = ਚਰਨ-ਧੂੜ॥੪॥

* ਨੋਟ: ਅਖ਼ੀਰਲੇ ਅੰਕ ੫ ਦਾ ਭਾਵ ਇਹ ਹੈ ਕਿ ਇਸ ਸੰਗ੍ਰਹਿ (ਸੋਹਿਲੇ) ਦਾ ਇਹ ਪੰਜਵਾਂ ਸ਼ਬਦ ਹੈ। ਪਾਠਕ ਸੱਜਣ ਧਿਆਨ ਰੱਖਣ ਕਿ ਇਸ ਸੰਗ੍ਰਹਿ ਦਾ ਨਾਮ 'ਸੋਹਿਲਾ' ਹੈ,'ਕੀਰਤਨ ਸੋਹਿਲਾ' ਨਹੀਂ।

SikhNet (Spanish)El Sirviente Nanak, pide esta felicidad, conviérteme en el Polvo de los Pies de Tus Santos, oh Señor. (4-5)

Open this shabad →

Ang 13 of 1430