ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਤੂ ਬਿਅੰਤੁ ਅਵਿਗਤੁ ਅਗੋਚਰੁ; ਇਹੁ ਸਭੁ ਤੇਰਾ ਆਕਾਰੁ ॥
too biant avigat agochar; ihu sabh teraa aakaar |
Sant Singh KhalsaYou are Infinite, Eternal and Incomprehensible; all this is Your Creation.
Manmohan SinghThou O Lord, art infinite, immortal and Inapprehensible and all this is Thy creation.
Manmohan Singh (Punjabi)ਤੂੰ ਹੇ ਸੁਆਮੀ, ਅਨੰਤ, ਅਮਰ ਅਤੇ ਅਗਾਧ ਹੈ। ਇਹ ਸਾਰੀ ਤੇਰੀ ਰਚਨਾ ਹੈ।
Fareedkot Teekaਹੇ ਅਬਗਤ, ਅਗੋਚਰ! ਤੂੰ ਬਿਅੰਤੁ ਹੈਂ ਔਰ ਜੜ ਜੰਗਮ ਰਚਨਾ ਜਿਤਨੀ ਹੈ ਸਭੁ ਤੇਰਾ ਹੀ ਅਕਾਰੁ ਹੈ॥
Prof. Sahib Singh(ਹੇ ਠਾਕੁਰ!) ਤੂੰ ਬੇਅੰਤ ਹੈਂ ਤੂੰ ਅਦ੍ਰਿਸ਼ਟ ਹੈਂ, ਤੂੰ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਇਹ ਦਿੱਸਦਾ ਜਗਤ ਸਾਰਾ ਤੇਰਾ ਹੀ ਰਚਿਆ ਹੋਇਆ ਹੈ।ਪਦ ਅਰਥ ਅਵਿਗਤੁ = {अव्यक्त} ਅਦ੍ਰਿਸ਼ਟ। ਅਗੋਚਰੁ = {ਅ-ਗੋ-ਚਰੁ} ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਆਕਾਰੁ = ਦਿੱਸਦਾ ਸੰਸਾਰ।
SikhNet (Spanish)Infinito es el Señor, Eterno e Incomprensible; el Universo entero es Su Forma.
ਕਿਆ ਹਮ ਜੰਤ ਕਰਹ ਚਤੁਰਾਈ; ਜਾਂ ਸਭੁ ਕਿਛੁ ਤੁਝੈ ਮਝਾਰਿ ॥੧॥
kiaa ham jant karah chaturaaee; jaan sabh kichh tujhai majhaar |1|
Sant Singh KhalsaWhat clever games can we play, when everything is contained in You? ||1||
Manmohan SinghWhat cleverness can we, the mortals play, when everything is contained in Thee?
Manmohan Singh (Punjabi)ਅਸੀਂ ਪ੍ਰਾਣੀ ਕੀ ਚਲਾਕੀ ਕਰ ਸਕਦੇ ਹਾਂ, ਜਦ ਸਾਰਾ ਕੁਝ ਤੇਰੇ ਵਿੱਚ ਹੀ ਹੈ?
Fareedkot Teekaਜਬ ਸਭ ਗੁਣ ਔਰ ਸਭ ਸ੍ਰਿਸ੍ਟੀ ਤੇਰੇ ਹੀ ਮੇਂ ਬਰਤਮਾਨ ਹੈ, ਫਿਰ ਹੇ ਸ੍ਵਾਮੀ! ਹਮ ਜੋ ਤੁਛ (ਜੰਤ) ਜੀਵ ਹੈਂ, ਸੋ ਕ੍ਯਾ ਚਤੁਰਾਈ ਕਰ ਸਕਤੇ ਹੈਂ॥੧॥
Prof. Sahib Singhਅਸੀਂ ਤੇਰੇ ਪੈਦਾ ਕੀਤੇ ਹੋਏ ਜੀਵ ਤੇਰੇ ਸਾਹਮਣੇ ਆਪਣੀ ਲਿਆਕਤ ਦਾ ਕੀਹ ਵਿਖਾਵਾ ਕਰ ਸਕਦੇ ਹਾਂ? ਜੋ ਕੁਝ ਹੋ ਰਿਹਾ ਹੈ ਸਭ ਤੇਰੇ ਹੁਕਮ ਅੰਦਰ ਹੋ ਰਿਹਾ ਹੈ ॥੧॥ਪਦ ਅਰਥ ਕਰਹ = ਅਸੀਂ ਕਰੀਏ। ਤੁਝੈ ਮਝਾਰਿ = ਤੇਰੇ (ਹੁਕਮ ਦੇ) ਅੰਦਰ ॥੧॥
SikhNet (Spanish)¿Cómo podemos nosotros, Tus criaturas, jugar a ser astutos frente a Ti, cuando todo está contenido en Tu Ser? (1)
ਮੇਰੇ ਸਤਿਗੁਰ; ਅਪਨੇ ਬਾਲਿਕ ਰਾਖਹੁ. ਲੀਲਾ ਧਾਰਿ ॥
mere satigur; apane baalik raakhahu. leelaa dhaar |
Sant Singh KhalsaO my True Guru, protect me, Your child, through the power of Your play.
Manmohan SinghMy True Guru, the holder of the world play, preserve Thy child.
Manmohan Singh (Punjabi)ਜਗਤ ਖੇਡ ਦੇ ਟਿਕਾਉਣਕਾਰ, ਮੈਡੇ ਸੱਚੇ ਗੁਰੂ ਜੀ ਆਪਣੇ ਬੱਚੇ ਦੀ ਰੱਖਿਆ ਕਰ।
Fareedkot Teekaਹੇ ਮੇਰੇ ਸੁਆਮੀ ਸਤਗੁਰੁ (ਲੀਲਾ ਧਾਰਿ) ਸੰਸਾਰ ਖੇਲ ਕੇ ਧਾਰਨ ਕਰਨੇ ਹਾਰੇ! ਮੁਝ ਅਪਨੇ ਬਾਲਕ ਕੋ ਸੰਸਾਰ ਰੂਪ ਸਮੁਦ੍ਰ ਤੇ ਬਚਾਇ ਲੇਹੁ॥
Prof. Sahib Singhਹੇ ਮੇਰੇ ਸਤਿਗੁਰ! ਆਪਣੇ ਬੱਚਿਆਂ ਨੂੰ ਆਪਣਾ ਕੌਤਕ ਵਰਤਾ ਕੇ (ਵਿਕਾਰਾਂ ਤੋਂ) ਬਚਾਈ ਰੱਖ।ਪਦ ਅਰਥ ਲੀਲਾ = ਖੇਡ, ਚੋਜ। ਧਾਰਿ = ਧਾਰ ਕੇ, ਕਰ ਕੇ।
SikhNet (Spanish)Oh mi Verdadero Guru, protégeme con Tu Poder, pues soy Tu niño,
ਦੇਹੁ ਸੁਮਤਿ ਸਦਾ ਗੁਣ ਗਾਵਾ; ਮੇਰੇ ਠਾਕੁਰ ਅਗਮ ਅਪਾਰ ॥੧॥ ਰਹਾਉ ॥
dehu sumat sadaa gun gaavaa; mere tthaakur agam apaar |1| rahaau |
Sant Singh KhalsaGrant me the good sense to ever sing Your Glorious Praises, O my Inaccessible and Infinite Lord and Master. ||1||Pause||
Manmohan SinghEver grant me good sense to sing Thine praise, O my Inaccessible and boundless Lord. Pause.
Manmohan Singh (Punjabi)ਹਮੇਸ਼ਾਂ ਲਈ ਤੇਰਾ ਜੱਸ ਆਲਾਪਣ ਦੀ ਮੈਨੂੰ ਚੰਗੀ ਅਕਲ ਪਰਦਾਨ ਕਰ, ਹੇ ਪਹੁੰਚ ਤੋਂ ਪਰ੍ਹੇ ਅਤੇ ਹੱਦਬੰਨਾ-ਰਹਿਤ ਸੁਆਮੀ! ਠਹਿਰਾਉ।
Fareedkot Teekaਔਰ ਹੇ ਠਾਕੁਰ! ਹਮ ਕੋ ਐਸੀ ਸੁੰਦ੍ਰ ਬੁਧਿ ਦੇਹੁ ਜੋ ਤੁਮਾਰੇ ਅਗਮ ਅਪਾਰ ਗੁਣਾਂ ਕੋ ਗਾਇਨ ਕਰੈਂ॥੧॥ ਰਹਾਉ ॥
Prof. Sahib Singhਹੇ ਮੇਰੇ ਅਪਹੁੰਚ ਤੇ ਬੇਅੰਤ ਠਾਕੁਰ! ਮੈਨੂੰ ਸੁਚੱਜੀ ਮਤਿ ਦੇਹ ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ॥੧॥ ਰਹਾਉ ॥ਪਦ ਅਰਥ ਅਗਮ = {अगम्य} ਅਪਹੁੰਚ ॥੧॥ ਰਹਾਉ ॥
SikhNet (Spanish)y Bendíceme con la Sabiduría para que pueda siempre cantar Tus Alabanzas, oh mi Infinito e Ilimitado Señor. (1‑Pausa)
ਜੈਸੇ ਜਨਨਿ ਜਠਰ ਮਹਿ ਪ੍ਰਾਨੀ; ਓਹੁ ਰਹਤਾ ਨਾਮ ਅਧਾਰਿ ॥
jaise janan jatthar meh praanee; ohu rahataa naam adhaar |
Sant Singh KhalsaThe mortal is preserved in the womb of his mother, by the Support of the Naam, the Name of the Lord;
Manmohan SinghAs a mortal is in the womb of his mother but there he is preserved with the names prop,
Manmohan Singh (Punjabi)ਜਿਸ ਤਰ੍ਹਾਂ ਜੀਵ ਆਪਣੀ ਮਾਤਾ ਦੀ ਬੱਚੇਦਾਨੀ ਵਿੱਚ ਹੁੰਦਾ ਹੈ; ਉਥੇ ਉਹ ਨਾਮ ਦੇ ਆਸਰੇ ਬਚ ਨਿਕਲਦਾ ਹੈ,
Fareedkot Teekaਅਬ ਰਖ੍ਯਾ ਮੇਂ ਦ੍ਰਿਸਟਾਂਤ ਦਿਖਾਉਤੇ ਹੈਂ: ਜੈਸੇ (ਜਨਨਿ ਜਠਰ) ਮਾਤਾ ਕੇ ਉਦਰ ਮੇਂ ਜੀਵ ਨਾਮ ਕੇ ਅਧਾਰ ਕਰ ਕੇ ਰਹਤਾ ਹੈ॥
Prof. Sahib Singh(ਹੇ ਠਾਕੁਰ! ਇਹ ਤੇਰਾ ਹੀ ਚੋਜ ਹੈ ਜਿਵੇਂ) ਜੀਵ ਮਾਂ ਦੇ ਪੇਟ ਵਿਚ ਰਹਿੰਦਾ ਹੋਇਆ ਤੇਰੇ ਨਾਮ ਦੇ ਆਸਰੇ ਜੀਊਂਦਾ ਹੈ।ਪਦ ਅਰਥ ਜਨਨਿ = ਮਾਂ। ਜਠਰ = ਪੇਟ। ਅਧਾਰਿ = ਆਸਰੇ।
SikhNet (Spanish)En el vientre de la madre, la criatura vive con el apoyo de nadie más que del Naam, el Nombre del Señor,
ਅਨਦੁ ਕਰੈ. ਸਾਸਿ ਸਾਸਿ ਸਮੑਾਰੈ; ਨਾ ਪੋਹੈ ਅਗਨਾਰਿ ॥੨॥
anad karai. saas saas samaarai; naa pohai aganaar |2|
Sant Singh Khalsahe makes merry, and with each and every breath he remembers the Lord, and the fire does not touch him. ||2||
Manmohan Singhand he makes merry, because with every breath, remembers God and the belly's fire touches him not.
Manmohan Singh (Punjabi)ਅਤੇ ਉਹ ਮੌਜਾਂ ਕਰਦਾ ਹੈ, ਹਰ ਸਾਹ ਨਾਲ ਹਰੀ ਨੂੰ ਯਾਦ ਕਰਦਾ ਹੈ ਅਤੇ ਪੇਟ ਦੀ ਅੱਗ ਉਸ ਨੂੰ ਨਹੀਂ ਛੂੰਹਦੀ।
Fareedkot Teekaਉਸ ਕੋ (ਅਗਨਾਰਿ) ਜਠਰਾਗਿਨੀ ਦਗਧ ਨਹੀਂ ਕਰਤੀ ਹੈ⁽¹⁾ ਜੀਵ ਆਨੰਦ ਪੂਰਬਕ ਸ੍ਵਾਸ ਸ੍ਵਾਸ ਸਿਮਰਨ ਕਰਤਾ ਹੈ, ਤੈਸੇ ਹਮਾਰੀ ਜਨਮ ਮਰਨ ਤੇ ਰਖ੍ਯਾ ਕਰੋ॥੨॥
Prof. Sahib Singh(ਮਾਂ ਦੇ ਪੇਟ ਵਿਚ) ਉਹ ਹਰੇਕ ਸਾਹ ਦੇ ਨਾਲ (ਤੇਰਾ ਨਾਮ) ਯਾਦ ਕਰਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ਉਸ ਨੂੰ ਮਾਂ ਦੇ ਪੇਟ ਦੀ ਅੱਗ ਸੇਕ ਨਹੀਂ ਅਪੜਾ ਸਕਦੀ ॥੨॥ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਅਗਨਾਰਿ = ਅੱਗ ॥੨॥
SikhNet (Spanish)y puesto que goza del Señor en cada una de sus respiraciones, está en Éxtasis y el fuego interno del vientre no la toca. (2)
ਪਰ ਧਨ. ਪਰ ਦਾਰਾ. ਪਰ ਨਿੰਦਾ; ਇਨ ਸਿਉ ਪ੍ਰੀਤਿ. ਨਿਵਾਰਿ ॥
par dhan. par daaraa. par nindaa; in siau preet. nivaar |
Sant Singh KhalsaOthers' wealth, others' wives, and the slander of others - renounce your craving for these.
Manmohan SinghOther's wealth, other's woman and slander of others, forsake thou thy craving for these.
Manmohan Singh (Punjabi)ਹੋਰਨਾਂ ਦੀ ਦੌਲਤ, ਹੋਰਨਾਂ ਦੀ ਇਸਤਰੀ ਅਤੇ ਹੋਰਨਾਂ ਦੀ ਬਦਖੋਈ, ਤੂੰ ਇਨ੍ਹਾਂ ਦੀ ਮੁਹੱਬਤ ਨੂੰ ਛੱਡ ਦੇ।
Fareedkot Teekaਹੇ ਸ੍ਵਾਮੀ! ਪਰਾਇਆ ਧਨ, ਪਰਾਈ ਨਿੰਦਿਆ, ਪਰਾਈ ਇਸਤ੍ਰੀ, ਇਨੋਂ ਸੇ ਹਮਾਰੀ ਪ੍ਰੀਤ ਹਟਾਇ ਦੇਹੁ॥
Prof. Sahib Singh(ਹੇ ਠਾਕੁਰ! ਜਿਵੇਂ ਤੂੰ ਮਾਂ ਦੇ ਪੇਟ ਵਿਚ ਰੱਖਿਆ ਕਰਦਾ ਹੈਂ ਤਿਵੇਂ ਹੁਣ ਭੀ) ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ-ਇਹਨਾਂ ਵਿਕਾਰਾਂ ਨਾਲੋਂ ਮੇਰੀ ਪ੍ਰੀਤਿ ਦੂਰ ਕਰ।ਪਦ ਅਰਥ ਦਾਰਾ = ਇਸਤ੍ਰੀ। ਨਿਵਾਰਿ = ਦੂਰ ਕਰ।
SikhNet (Spanish)Deja tú el ansia por la riqueza de otros, por la mujer, por lo que piensan los demás
ਚਰਨ ਕਮਲ ਸੇਵੀ ਰਿਦ ਅੰਤਰਿ; ਗੁਰ ਪੂਰੇ ਕੈ ਆਧਾਰਿ ॥੩॥
charan kamal sevee rid antar; gur poore kai aadhaar |3|
Sant Singh KhalsaServe the Lord's Lotus Feet within your heart, and hold to the Support of the Perfect Guru. ||3||
Manmohan SinghHaving the main-stay of thee perfect Guru, adore thou the lotus feet of God in Thy mind.
Manmohan Singh (Punjabi)ਪੂਰਨ ਗੁਰਾਂ ਦਾ ਆਸਰਾ ਲੈ ਕੇ ਤੂੰ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਕੰਵਲ ਪੈਰਾਂ ਦੀ ਉਪਾਸ਼ਨਾ ਕਰ।
Fareedkot Teekaਔਰ ਐਸੀ ਕ੍ਰਿਪਾ ਕਰੋ ਜੋ ਗੁਰ ਪੂਰੇ ਕੇ ਆਸਰੇ ਹੋ ਕਰ ਕੇ ਤੇਰੇ ਚਰਨ ਕਮਲ ਰਿਦੇ ਮੇਂ ਸੇਵਨ ਕਰੂੰ॥੩॥
Prof. Sahib Singh(ਮੇਹਰ ਕਰ) ਪੂਰੇ ਗੁਰੂ ਦਾ ਆਸਰਾ ਲੈ ਕੇ ਮੈਂ ਤੇਰੇ ਸੋਹਣੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ ॥੩॥ਪਦ ਅਰਥ ਕਮਲ = ਕੌਲ-ਫੁੱਲ। ਸੇਵੀ = ਸੇਵੀਂ, ਮੈਂ ਸੇਵਾ ਕਰਾਂ। ਰਿਦ = ਹਿਰਦਾ। ਆਧਾਰਿ = ਆਸਰੇ ਨਾਲ ॥੩॥
SikhNet (Spanish)y enaltece los Pies de Loto de tu Señor en tu corazón, apoyándote en nadie más que en el Perfecto Guru. (3)
ਗ੍ਰਿਹੁ ਮੰਦਰ ਮਹਲਾ ਜੋ ਦੀਸਹਿ; ਨਾ ਕੋਈ ਸੰਗਾਰਿ ॥
grihu mandar mahalaa jo deeseh; naa koee sangaar |
Sant Singh KhalsaHouses, mansions and palaces which you see - none of these shall go with you.
Manmohan SinghThe houses, mansions and palaces which thou beholdest, nothing of these shall go with Thee.
Manmohan Singh (Punjabi)ਘਰ, ਮਹਿਲ-ਮਾੜੀਆਂ ਅਤੇ ਰਾਜ-ਭਵਨ ਜੋ ਤੈਨੂੰ ਨਜ਼ਰ ਆਉਂਦੇ ਹਨ, ਇਨ੍ਹਾਂ ਵਿਚੋਂ ਕੋਈ ਭੀ ਤੇਰੇ ਨਾਲ ਨਹੀਂ ਜਾਣਾ।
Fareedkot Teeka(ਗ੍ਰਿਹੁ ਮੰਦਰ) ਘਰ ਕਚੇ ਮੰਦਰ ਪਕੇ (ਮਹਲਾ) ਇਸਤ੍ਰੀ ਜੋ ਦਿਖਾਈ ਪੜਤੀ ਇਨ ਪਦਾਰਥੋਂ ਮੇਂ ਸੇ ਕੋਈ ਸੰਗ ਜਾਨੇ ਵਾਲਾ ਨਹੀਂ ਹੈ॥
Prof. Sahib Singh(ਹੇ ਭਾਈ!) ਘਰ ਮੰਦਰ ਮਹਲ-ਮਾੜੀਆਂ ਜੇਹੜੇ ਭੀ ਤੈਨੂੰ ਦਿੱਸ ਰਹੇ ਹਨ ਇਹਨਾਂ ਵਿਚੋਂ ਕੋਈ ਭੀ ਤੇਰੇ ਨਾਲ (ਅੰਤ ਵੇਲੇ) ਨਹੀਂ ਜਾਇਗਾ।ਪਦ ਅਰਥ ਸੰਗਾਰਿ = ਸੰਗ ਜਾਣ ਵਾਲਾ।
SikhNet (Spanish)Estas casas, templos y castillos que tanto amas no te acompañarán por mucho tiempo,
ਜਬ ਲਗੁ ਜੀਵਹਿ. ਕਲੀ ਕਾਲ ਮਹਿ; ਜਨ ਨਾਨਕ. ਨਾਮੁ ਸਮੑਾਰਿ ॥੪॥੩੭॥
jab lag jeeveh. kalee kaal meh; jan naanak. naam samaar |4|37|
Sant Singh KhalsaAs long as you live in this Dark Age of Kali Yuga, O servant Nanak, remember the Naam, the Name of the Lord. ||4||37||
Manmohan SinghAs long as thou livest in this dark age, O servant Nanak, remember thou God's name.
Manmohan Singh (Punjabi)ਜਦ ਤਕ ਤੂੰ ਇਸ ਕਲਜੁਗ ਅੰਦਰ ਜੀਉਂਦਾ ਹੈ, ਹੇ ਨੌਕਰ ਨਾਨਕ! ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਯਹੀ ਬੇਨਤੀ ਹੈ ਕਿ ਜਬ ਲਗ ਹਮਾਰਾ ਜੀਵਨ ਕਲੀ ਕਾਲ ਕੇ ਸਮ੍ਯ ਮੇਂ ਹੈ ਤਬ ਲਗ ਆਪ ਕੇ ਨਾਮ ਕਾ ਸਿਮਰਨ ਕਰਤਾ ਰਹੂੰ॥੪॥੩੭॥☬ਜੇ ਕਹੈ ਕਿ ਇਨ ਪਦਾਰਥੋਂ ਮੇਂ ਚਿਤ ਕਿਉਂ ਨ ਲਗਾਈਏ? ਤਿਸ ਪਰ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਇਸ ਵਾਸਤੇ) ਜਦ ਤਕ ਤੂੰ ਜਗਤ ਵਿਚ ਜੀਊਂਦਾ ਹੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖ (ਇਹੀ ਅਸਲੀ ਸਾਥੀ ਹੈ) ॥੪॥੩੭॥ਪਦ ਅਰਥ ਜੀਵਹਿ = ਤੂੰ ਜੀਊਂਦਾ ਹੈਂ। ਕਲੀ ਕਾਲ ਮਹਿ = ਜਗਤ ਵਿਚ {ਨੋਟ: ਸਾਧਾਰਣ ਹਾਲਤ ਵਿਚ 'ਕਲਿਜੁਗ' ਵਰਤਿਆ ਹੈ ਕਿਉਂਕਿ ਜਿਸ ਜੁਗ ਵਿਚ ਸਤਿਗੁਰੂ ਜੀ ਆਏ ਉਸ ਦਾ ਨਾਮ 'ਕਲਿਜੁਗ' ਪ੍ਰਸਿਧ ਹੈ। ਇਥੇ 'ਕਲੀ-ਕਾਲ' ਤੋਂ ਭਾਵ ਹੈ 'ਸੰਸਾਰ, ਜਗਤ'}। ਸਮ੍ਹ੍ਹਾਰਿ = ਸੰਭਾਲ, ਹਿਰਦੇ ਵਿਚ ਪ੍ਰੋ ਰੱਖ ॥੪॥੩੭॥
* ਨੋਟ: ਇਹਨਾਂ ਤਿੰਨ ਸ਼ਬਦਾਂ ਦੇ ਸ਼ੁਰੂ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਹਨਾਂ ਨੂੰ ਕਿਸ 'ਘਰ' ਵਿਚ ਗਾਵਣਾ ਹੈ। ਪਹਿਲੇ ੩੪ ਸ਼ਬਦ 'ਘਰੁ ੨' ਦੇ ਸਨ। ਅਗਾਂਹ 'ਘਰੁ ੩' ਚੱਲ ਪਿਆ ਹੈ।
SikhNet (Spanish)así es que, mientras vivas en esta época obscura, regocíjate en el Naam, el Nombre del Señor. (4‑37)