ੴ

ਸਿੱਖਬਾਣੀ · SikhBani

ਰਾਜ ਮਿਲਕ ਜੋਬਨ ਗ੍ਰਿਹ ਸੋਭਾ ਰੂਪਵੰਤੁ ਜੋੁਆਨੀ ॥

raaj milak joban grih sobhaa roopavant juoaanee
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 379, 380 · 16 lines
Translations

ਆਸਾ ਘਰੁ ੩ ਮਹਲਾ ੫ ॥

aasaa ghar 3 mahalaa 5 | Ang 379

Sant Singh KhalsaAasaa, Third House, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪਾਤਸ਼ਾਹੀ ਪੰਜਵੀਂ।
Prof. Sahib Singhਰਾਗ ਆਸਾ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 379

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰਾਜ ਮਿਲਕ ਜੋਬਨ. ਗ੍ਰਿਹ ਸੋਭਾ; ਰੂਪਵੰਤੁ ਜੋੁਆਨੀ ॥

raaj milak joban. grih sobhaa; roopavant juoaanee | Ang 379

Sant Singh KhalsaPower, property, youth, household, fame and the beauty of youth;
Manmohan SinghEmpire, property, youth, home, fame and handsome prime of life.
Manmohan Singh (Punjabi)ਸਲਤਨਤ, ਜਾਇਦਾਦ, ਯੁਵਾ ਅਵਸਥਾ, ਘਰ, ਨਾਮਵਰੀ ਅਤੇ ਸੁੰਦਰ ਜਵਾਨ ਉਮਰ।
Fareedkot Teekaਏਹ ਰਾਜ, (ਮਿਲਕ) ਜਾਗੀਰ, ਘਰ, ਸੋਭਾ, ਜਸ, ਸਰੂਪ, ਜੁਬਾ ਅਵਸਥਾ (ਜੋਬਨ) ਜੋ ਬਨ ਰਹੀ ਹੈ॥
Prof. Sahib Singh(ਹੇ ਭਾਈ!) ਹਕੂਮਤਿ, ਜ਼ਮੀਨ ਦੀ ਮਾਲਕੀ, ਜੋਬਨ, ਘਰ, ਇੱਜ਼ਤ, ਸੁੰਦਰਤਾ, ਜੁਆਨੀ,

ਪਦ ਅਰਥ ਮਿਲਕ = ਜੀਵਨ, ਭੁਇਂ। ਗ੍ਰਿਹ = ਘਰ। ਰੂਪਵੰਤੁ = ਰੂਪ ਵਾਲਾ। ਜਆਨੀ = {ਅਸਲ ਲਫ਼ਜ਼ 'ਜੁਆਨੀ' ਹੈ, ਇਥੇ 'ਜੋਆਨੀ' ਪੜ੍ਹਨਾ ਹੈ}।

SikhNet (Spanish)Oh, hombre de ego, todos tus dominios, belleza, casas, gloria y juventud destellante,

ਬਹੁਤੁ ਦਰਬੁ ਹਸਤੀ ਅਰੁ ਘੋੜੇ; ਲਾਲ ਲਾਖ ਬੈ ਆਨੀ ॥

bahut darab hasatee ar ghorre; laal laakh bai aanee | Ang 379

Sant Singh Khalsagreat wealth, elephants, horses and jewels, purchased with tens of thousands of dollars;
Manmohan SinghGreat wealth, elephants, horses and rubies purchased with lacs of rupees.
Manmohan Singh (Punjabi)ਜ਼ਿਆਦਾ ਮਾਲ ਧਨ, ਹਾਥੀ, ਅਸਵ ਅਤੇ ਲੱਖਾਂ ਰੁਪਿਆਂ ਨਾਲ ਮੁੱਲ ਲਏ ਹੋਏ ਜਵਾਹਿਰਾਤ।
Fareedkot Teekaਵਾ ਜੋ (ਆਨੀ) ਹੋਰ ਪਦਾਰਥ ਹੈਂ ਬਹੁਤੁ ਧਨ ਅਰ ਹਾਥੀ ਘੋੜੇ ਜੋ ਹੈਂ ਲਾਲ ਆਦਿਕ ਰਤਨ (ਲਾਖ) ਲਾਖੋਂ ਰੁਪ੍ਯਾ ਜਿਨ ਕਾ (ਬੈਆਨੀ) ਮੋਲ ਹੈ॥
Prof. Sahib Singhਬਹੁਤ ਧਨ, ਹਾਥੀ ਅਤੇ ਘੋੜੇ (ਜੇ ਇਹ ਸਭ ਕੁਝ ਕਿਸੇ ਮਨੁੱਖ ਦੇ ਪਾਸ ਹੋਵੇ), ਜੇ ਲੱਖਾਂ ਰੁਪਏ ਖ਼ਰਚ ਕੇ (ਕੀਮਤੀ) ਲਾਲ ਮੁੱਲ ਲੈ ਆਵੇ (ਤੇ ਇਹਨਾਂ ਪਦਾਰਥਾਂ ਦਾ ਮਾਣ ਕਰਦਾ ਰਹੇ),

ਪਦ ਅਰਥ ਦਰਬੁ = ਧਨ {द्रव्य}। ਹਸਤੀ = ਹਾਥੀ। ਬੈ = ਮੁੱਲ ਖ਼ਰੀਦ ਕੇ। ਆਨੀ = ਲੈ ਆਂਦੇ।

SikhNet (Spanish)riquezas inmensas, elefantes, caballos y joyas preciosas;

ਆਗੈ ਦਰਗਹਿ. ਕਾਮਿ ਨ ਆਵੈ; ਛੋਡਿ ਚਲੈ ਅਭਿਮਾਨੀ ॥੧॥

aagai darageh. kaam na aavai; chhodd chalai abhimaanee |1| Ang 379

Sant Singh Khalsahereafter, these shall be of no avail in the Court of the Lord; the proud must depart, leaving them behind. ||1||
Manmohan SinghHereafter, these shall be of no avail in God's court and the proud must depart leaving them behind.
Manmohan Singh (Punjabi)ਏਦੂੰ ਮਗਰੋਂ ਦੇ ਦਰਬਾਰ ਅੰਦਰ ਇਹ ਕਿਸੇ ਕੰਮ ਨਹੀਂ ਆਉਣੇ। ਹੰਕਾਰੀ ਬੰਦਾ ਇਨ੍ਹਾਂ ਨੂੰ ਪਿੱਛੇ ਛੱਡ ਕੇ ਟੁਰ ਵੰਞੇਗਾ।
Fareedkot Teekaਹੇ ਅਭਿਮਾਨੀ ਜੀਵ! ਆਗੇ ਪਰਲੋਕ ਮੇਂ ਬਿਨਾਂ ਭਜਨ ਕੇ ਏਹ ਸਭ ਕਾਮ ਨਹੀਂ ਆਵੇਂਗੇ, ਕਿਉਂਕਿ ਇਨ ਸਭ ਪਦਾਰਥੋਂ ਕੋ ਈਹਾਂ ਛੋਡ ਕਰ ਤੂੰ ਚਲਾ ਜਾਵੇਂਗਾ॥੧॥
Prof. Sahib Singhਪਰ ਅਗਾਂਹ ਪਰਮਾਤਮਾ ਦੀ ਦਰਗਾਹ ਵਿਚ (ਇਹਨਾਂ ਵਿਚੋਂ ਕੋਈ ਭੀ ਚੀਜ਼) ਕੰਮ ਨਹੀਂ ਆਉਂਦੀ। (ਇਹਨਾਂ ਪਦਾਰਥਾਂ ਦਾ) ਮਾਣ ਕਰਨ ਵਾਲਾ ਮਨੁੱਖ (ਇਹਨਾਂ ਸਭਨਾਂ ਨੂੰ ਇਥੇ ਹੀ) ਛੱਡ ਕੇ (ਇਥੋਂ) ਤੁਰ ਪੈਂਦਾ ਹੈ ॥੧॥

ਪਦ ਅਰਥ ਕਾਮਿ = ਕੰਮ ਵਿਚ ॥੧॥

SikhNet (Spanish)nada de esto te servirá en el más allá, porque vas a dejar todo aquí a la hora de partir. (1)

ਕਾਹੇ; ਏਕ ਬਿਨਾ ਚਿਤੁ ਲਾਈਐ ॥

kaahe; ek binaa chit laaeeai | Ang 379

Sant Singh KhalsaWhy center your consciousness on any other than the Lord?
Manmohan SinghWhy apply thou thy mind to any, but the one Lord?
Manmohan Singh (Punjabi)ਕੇਵਲ ਇੱਕ ਸੁਆਮੀ ਦੇ ਬਗੈਰ, ਤੂੰ ਆਪਣਾ ਮਨ ਕਿਉਂ ਕਿਸੇ ਨਾਲ ਜੋੜਦਾ ਹੈਂ?
Fareedkot Teekaਹੇ ਭਾਈ! ਏਕ ਅਕਾਲ ਪੁਰਖ ਸੇ ਬਿਨਾਂ ਦੂਸਰੇ ਮੇਂ ਚਿਤ (ਕਾਹੇ) ਕਿਉਂ ਲਗਾਈਏ॥
Prof. Sahib Singh(ਹੇ ਭਾਈ!) ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਵਿਚ ਪ੍ਰੀਤਿ ਨਹੀਂ ਜੋੜਨੀ ਚਾਹੀਦੀ।

ਪਦ ਅਰਥ ਕਾਹੇ = ਕਿਉਂ?

SikhNet (Spanish)¿Por qué aplicas tu mente siempre en el otro entonces?

ਊਠਤ ਬੈਠਤ ਸੋਵਤ ਜਾਗਤ; ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥

aootthat baitthat sovat jaagat; sadaa sadaa har dhiaaeeai |1| rahaau | Ang 379

Sant Singh KhalsaSitting down, standing up, sleeping and waking, forever and ever, meditate on the Lord. ||1||Pause||
Manmohan SinghStanding, sitting, sleeping and walking, ever and ever, meditate thou on God. Pause.
Manmohan Singh (Punjabi)ਖਲੋਦਿਆਂ, ਬਹਿੰਦਿਆਂ, ਸੌਦਿਆਂ, ਅਤੇ ਜਾਗਦਿਆਂ ਹਮੇਸ਼ਾਂ ਹਮੇਸ਼ਾਂ ਹੀ ਤੂੰ ਵਾਹਿਗੁਰੂ ਦਾ ਸਿਮਰਨ ਕਰ। ਠਹਿਰਾਉ।
Fareedkot Teekaਊਠਤੇ ਬੈਠਤੇ ਸੋਵਤੇ ਜਾਗਤੇ ਸਭ ਕਾਲ ਮੇਂ ਹਰਿ ਕਾ ਧ੍ਯਾਵਨਾ ਕਰੀਏ॥੧॥ ਰਹਾਉ ॥
Prof. Sahib Singhਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਦਾ ਹੀ ਸਦਾ ਹੀ ਪਰਮਾਤਮਾ ਵਿਚ ਹੀ ਸੁਰਤਿ ਜੋੜੀ ਰੱਖਣੀ ਚਾਹੀਦੀ ਹੈ ॥੧॥ ਰਹਾਉ ॥
SikhNet (Spanish)¿Por qué no en vez, contemplas, a tu Señor en todas tus actividades? (1‑Pausa)

ਮਹਾ ਬਚਿਤ੍ਰ ਸੁੰਦਰ ਆਖਾੜੇ; ਰਣ ਮਹਿ ਜਿਤੇ ਪਵਾੜੇ ॥

mahaa bachitr sundar aakhaarre; ran meh jite pavaarre | Ang 379

Sant Singh KhalsaHe may have the most wondrous and beautiful arenas, and be victorious on the field of battle.
Manmohan SinghOne may have the most wonderous and beautiful arenas and win all the disputes in the battle field.
Manmohan Singh (Punjabi)ਇਨਸਾਨ ਕੋਲ ਪਰਮ ਅਦਭੁਤ ਅਤੇ ਸੋਹਣੇ ਦੰਗਲ ਮੈਦਾਨ ਹੋਣ ਅਤੇ ਉਹ ਸਾਰੇ ਝਗੜੇ ਲੜਾਈ ਦੇ ਮੈਦਾਨ ਵਿੱਚ ਜਿੱਤ ਲੈਂਦਾ ਹੋਵੇ।
Fareedkot Teeka(ਮਹਾ ਬਚਿਤ੍ਰ) ਨਾਨਾ ਪ੍ਰਕਾਰ ਕੇ ਪਹਲਵਾਨ ਆਦਿਕੋਂ ਕੇ ਸੁੰਦਰ ਅਖਾੜੇ ਦੇਖਤਾ ਹੈ ਅਰ ਰਣ ਮੇਂ (ਪਵਾੜੇ) ਜੁਧ ਵਾ ਝਗੜੋਂ ਕੋ ਜੀਤਤਾ ਹੈ॥
Prof. Sahib Singhਜੇ ਕੋਈ ਮਨੁੱਖ ਬੜੇ ਅਸਚਰਜ ਸੋਹਣੇ ਪਿੜ (ਭਾਵ, ਕੁਸ਼ਤੀਆਂ) ਜਿੱਤਦਾ ਹੈ ਜੇ ਉਹ ਰਣਭੂਮੀ ਵਿਚ ਜਾ ਕੇ (ਬੜੇ ਬੜੇ) ਝਗੜੇ-ਲੜਾਈਆਂ ਜਿੱਤ ਲੈਂਦਾ ਹੈ,

ਪਦ ਅਰਥ ਬਚਿਤ੍ਰ = ਅਸਚਰਜ। ਆਖਾੜੇ = ਪਿੜ। ਜਿਤੇ = ਜਿੱਤ ਲਏ। ਪਵਾੜੇ = ਝਗੜੇ।

SikhNet (Spanish)Uno podrá lucir maravilloso y bello, podrá ganar siempre en el campo de batalla y clamar:

ਹਉ ਮਾਰਉ. ਹਉ ਬੰਧਉ. ਛੋਡਉ; ਮੁਖ ਤੇ. ਏਵ ਬਬਾੜੇ ॥

hau maarau. hau bandhau. chhoddau; mukh te. ev babaarre | Ang 380

Sant Singh KhalsaHe may proclaim, "I can kill anyone, I can capture anyone, and I can release anyone."
Manmohan SinghWith his mouth he may thus barks out, "I can kiIl, I can bind and release any one".
Manmohan Singh (Punjabi)ਆਪਣੇ ਮੂੰਹ ਨਾਲ ਉਹ ਐਸ ਤਰ੍ਹਾਂ ਬਕੇ "ਮੈਂ ਹਰ ਕਿਸੇ ਨੂੰ ਜਾਨੋ ਮਾਰ, ਬੰਨ੍ਹ, ਅਤੇ ਬਰੀ ਕਰ ਸਕਦਾ ਹਾਂ".
Fareedkot Teekaਔਰ ਮੁਖ ਸੇ ਇਸ ਪ੍ਰਕਾਰ ਕਰ ਕੇ (ਬਬਾੜੇ) ਬੜ ਮਾਰਤਾ ਹੈ ਕਿ ਮੈਂ ਅਮਕੇ ਕੋ ਮਾਰੋਂਗਾ ਅਮਕੇ ਕੋ ਬਾਧੋਂਗਾ ਅਮੁਕੇ ਕੋ ਛੋਡੋਂਗਾ॥
Prof. Sahib Singhਤੇ ਆਪਣੇ ਮੂੰਹ ਇਉਂ ਵਾਹੀ-ਤਬਾਹੀ ਭੀ ਬੋਲਦਾ ਹੈ ਕਿ ਮੈਂ (ਆਪਣੇ ਵੈਰੀਆਂ ਨੂੰ) ਮਾਰ ਸਕਦਾ ਹਾਂ ਮੈਂ (ਉਹਨਾਂ ਨੂੰ) ਬੰਨ੍ਹ ਸਕਦਾ ਹਾਂ (ਤੇ ਜੇ ਜੀ ਚਾਹੇ ਤਾਂ ਉਹਨਾਂ ਨੂੰ ਕੈਦ ਤੋਂ) ਛੱਡ ਭੀ ਸਕਦਾ ਹਾਂ,

ਪਦ ਅਰਥ ਹਉ = ਮੈਂ। ਬੰਧਉ = ਮੈਂ ਬੰਨ੍ਹਦਾ ਹਾਂ। ਛੋਡਉ = ਛੋਡਉਂ, ਮੈਂ ਛੱਡਦਾ ਹਾਂ। ਏਵ = ਇਸ ਤਰ੍ਹਾਂ। ਤੇ = ਤੋਂ। ਬਬਾੜੇ = ਬਕਦਾ ਹੈ, ਵਾਹੀ-ਤਬਾਹੀ ਬੋਲਦਾ ਹੈ।

SikhNet (Spanish)“oh, ¡yo puedo vencer a cualquiera, puedo cautivar o liberar a quien sea!”,

ਆਇਆ ਹੁਕਮੁ ਪਾਰਬ੍ਰਹਮ ਕਾ; ਛੋਡਿ ਚਲਿਆ ਏਕ ਦਿਹਾੜੇ ॥੨॥

aaeaa hukam paarabraham kaa; chhodd chaliaa ek dihaarre |2| Ang 380

Sant Singh KhalsaBut when the Order comes from the Supreme Lord God, he departs and leaves in a day. ||2||
Manmohan SinghWhen the order of the Transcendent Lord comes, he leaves off all and departs one day.
Manmohan Singh (Punjabi)ਜਦ ਪਰਮ ਪ੍ਰਭੂ ਦਾ ਫ਼ੁਰਮਾਨ ਆ ਜਾਂਦਾ ਹੈ, ਉਹ ਸਾਰਾ ਕੁਝ ਤਿਆਗ ਕੇ ਇਕ ਦਿਨ ਟੁਰ ਵੰਞਦਾ ਹੈ।
Fareedkot Teekaਜਿਸ (ਦਿਹਾੜੇ) ਦਿਨ ਪਾਰਬ੍ਰਹਮ ਕਾ ਹੁਕਮ ਆਯਾ ਉਸੀ ਦਿਨ ਇਨ ਸਭ ਪਦਾਰਥੋਂ ਕੋ ਛੋਡ ਕਰ ਚਲਾ ਜਾਇਗਾ, ਭਾਵ ਏਹ ਕਿ ਜੋ ਬਿਭੂਤ ਸੰਗ ਨ ਜਾਇ ਉਸ ਮੇਂ ਅਭਿਮਾਨ ਕਰਨਾ ਮਿਥਿਆ ਹੈ, ਤਾਂ ਤੇ ਭਜਨ ਕਰੋ॥੨॥
Prof. Sahib Singh(ਤਾਂ ਭੀ ਕੀਹ ਹੋਇਆ?) ਆਖ਼ਿਰ ਇਕ ਦਿਨ ਪਰਮਾਤਮਾ ਦਾ ਹੁਕਮ ਆਉਂਦਾ ਹੈ (ਮੌਤ ਆ ਜਾਂਦੀ ਹੈ, ਤੇ) ਇਹ ਸਭ ਕੁਝ ਛੱਡ ਕੇ ਇਥੋਂ ਤੁਰ ਪੈਂਦਾ ਹੈ ॥੨॥
SikhNet (Spanish)pero a la hora en que llega la llamada del Señor Trascendente, dejas todo ese mismo día. (2)

ਕਰਮ ਧਰਮ ਜੁਗਤਿ ਬਹੁ ਕਰਤਾ; ਕਰਣੈਹਾਰੁ. ਨ ਜਾਨੈ ॥

karam dharam jugat bahu karataa; karanaihaar. na jaanai | Ang 380

Sant Singh KhalsaHe may perform all sorts of religious rituals and good actions, but he does not know the Creator Lord, the Doer of all.
Manmohan SinghThe mortal performs rituals and righteous deeds in various ways, but knows not God, the Doer.
Manmohan Singh (Punjabi)ਪ੍ਰਾਣੀ ਅਨੇਕਾਂ ਤਰੀਕਿਆਂ ਦੁਆਰਾ ਸੰਸਕਾਰ ਅਤੇ ਦਰੁਸਤ ਅਮਲ ਕਮਾਉਂਦਾ ਹੈ, ਪ੍ਰੰਤੂ ਕਰਨ ਵਾਲੇ ਵਾਹਿਗੁਰੂ ਨਹੀਂ ਜਾਣਦਾ।
Fareedkot Teekaਬਹੁਤ ਪ੍ਰਕਾਰੋਂ ਸੇ ਕਰਮ ਧਰਮ ਕਰਤਾ ਹੈ, ਪਰੰਤੂ ਕਰਨ ਹਾਰ ਕਰਤਾ ਪੁਰਖ ਕੋ ਨਹੀਂ ਜਾਨਤਾ ਹੈ॥
Prof. Sahib Singhਜੇ ਕੋਈ ਮਨੁੱਖ (ਹੋਰਨਾਂ ਨੂੰ ਵਿਖਾਣ ਲਈ) ਅਨੇਕਾਂ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦਾ ਹੋਵੇ ਪਰ ਸਿਰਜਣਹਾਰ ਪ੍ਰਭੂ ਨਾਲ ਸਾਂਝ ਨਾਹ ਪਾਏ,

ਪਦ ਅਰਥ ਜੁਗਤਿ ਬਹੁ = ਅਨੇਕਾਂ ਤਰੀਕਿਆਂ ਨਾਲ।

SikhNet (Spanish)No conoce al Creador, el que realiza muchos actos piadosos y rectos.

ਉਪਦੇਸੁ ਕਰੈ. ਆਪਿ ਨ ਕਮਾਵੈ; ਤਤੁ ਸਬਦੁ. ਨ ਪਛਾਨੈ ॥

aupades karai. aap na kamaavai; tat sabad. na pachhaanai | Ang 380

Sant Singh KhalsaHe teaches, but does not practice what he preaches; he does not realize the essential reality of the Word of the Shabad.
Manmohan SinghHe imparts instruction, but himself practises not. He realises not the quintessence of the Name.
Manmohan Singh (Punjabi)ਉਹ ਸਿਖ ਮਤ ਦਿੰਦਾ ਹੈ, ਪਰ ਖ਼ੁਦ ਅਮਲ ਨਹੀਂ ਕਰਦਾ। ਉਹ ਨਾਮ ਦੇ ਸਾਰ ਨੂੰ ਅਨੁਭਵ ਨਹੀਂ ਕਰਦਾ।
Fareedkot Teekaਆਪ ਕਮਾਉਤਾ ਨਹੀਂ ਲੋਗੋਂ ਕੋ ਉਪਦੇਸ਼ ਕਰਤਾ ਹੈ ਔਰ ਤਤ੍ਵ ਸਰੂਪ ਜੋ (ਸਬਦ) ਬ੍ਰਹਮ ਹੈ ਤਿਸ ਕੋ ਨਹੀਂ ਪਛਾਨਤਾ ਹੈ॥
Prof. Sahib Singhਜੇ ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ਼ ਕਰਦਾ ਰਹੇ ਪਰ ਆਪਣਾ ਧਾਰਮਿਕ ਜੀਵਨ ਨਾਹ ਬਣਾਏ, ਤੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀ ਬਾਣੀ ਦੀ ਸਾਰ ਨ ਸਮਝੇ,
SikhNet (Spanish)Instruye a otros, pero no practica lo que enseña y no conoce la Quintaesencia de la Palabra. Dice Nanak, así como vino,

ਨਾਂਗਾ ਆਇਆ. ਨਾਂਗੋ ਜਾਸੀ; ਜਿਉ ਹਸਤੀ ਖਾਕੁ ਛਾਨੈ ॥੩॥

naangaa aaeaa. naango jaasee; jiau hasatee khaak chhaanai |3| Ang 380

Sant Singh KhalsaNaked he came, and naked he shall depart; he is like an elephant, throwing dust on himself. ||3||
Manmohan SinghNaked he came and naked he shall depart. He is like an elephant, throwing dust on himself.
Manmohan Singh (Punjabi)ਨੰਗਾ ਉਹ ਆਇਆ ਸੀ ਤੇ ਨੰਗਾ ਹੀ ਉਹ ਟੁਰ ਜਾਊਗਾ। ਉਹ ਆਪਣੇ ਉਤੇ ਖੇਹ ਸੁਟਣ ਵਾਲੇ ਹਾਤੀ ਦੀ ਮਾਨਦ ਹੈ।
Fareedkot Teekaਜੈਸਾ ਨੰਗਾ ਆਇਆ ਹੈ ਵੈਸਾ ਹੀ ਨੰਗਾ ਚਲਾ ਜਾਇਗਾ। ਜੈਸੇ ਹਸਤੀ ਪਹਲੇ ਭੀ ਧੂਰਿ ਸੇ ਭਰਾ ਹੋਤਾ ਹੈ ਫਿਰ ਸਨਾਨ ਕਰਨੇ ਕੇ ਬਾਦ ਭੀ ਧੂਰਿ ਉਠਾਇਕਰ ਮਸਤਕ ਮੇਂ ਡਾਲ ਲੇਤਾ ਹੈ ਅਰਥਾਤ ਭਜਨ ਬਿਨਾਂ ਸਭ ਕਰਨੀ ਬਯਰਥ ਹੈ॥੩॥
Prof. Sahib Singhਤਾਂ ਉਹ ਖ਼ਾਲੀ-ਹੱਥ ਜਗਤ ਵਿਚ ਆਉਂਦਾ ਹੈ ਤੇ ਇਥੋਂ ਖ਼ਾਲੀ-ਹੱਥ ਹੀ ਤੁਰ ਪੈਂਦਾ ਹੈ (ਉਸ ਦੇ ਇਹ ਵਿਖਾਵੇ ਦੇ ਧਾਰਮਿਕ ਕੰਮ ਵਿਅਰਥ ਹੀ ਜਾਂਦੇ ਹਨ) ਜਿਵੇਂ ਹਾਥੀ (ਇਸ਼ਨਾਨ ਕਰ ਕੇ ਫਿਰ ਆਪਣੇ ਉਤੇ) ਮਿੱਟੀ ਪਾ ਲੈਂਦਾ ਹੈ ॥੩॥

ਪਦ ਅਰਥ ਜਾਸੀ = ਚਲਾ ਜਾਇਗਾ। ਖਾਕੁ = ਮਿੱਟੀ ॥੩॥

SikhNet (Spanish)desnudo se irá; sí, es como un elefante que se revuelca en el polvo. (3)

ਸੰਤ ਸਜਨ ਸੁਨਹੁ ਸਭਿ ਮੀਤਾ; ਝੂਠਾ ਏਹੁ ਪਸਾਰਾ ॥

sant sajan sunahu sabh meetaa; jhootthaa ehu pasaaraa | Ang 380

Sant Singh KhalsaO Saints, and friends, listen to me: all this world is false.
Manmohan SinghSaints, intimates and friends, hear me all. False is this world.
Manmohan Singh (Punjabi)ਸਾਧੂਓ ਦੋਸਤੋ ਤੇ ਮਿਤਰੋ! ਸਾਰੇ ਮੇਰੀ ਗਲ ਸੁਣੋ, ਕੂੜਾ ਹੈ ਇਹ ਸੰਸਾਰ।
Fareedkot Teekaਹੇ ਸੰਤ ਜਨ ਮਿਤ੍ਰੋ! ਤੁਮ ਸੁਨਹੁ ਸਭੁ ਪਸਾਰਾ ਝੂਠਾ ਹੈ॥
Prof. Sahib Singhਹੇ ਸੰਤ ਜਨੋ! ਹੇ ਸੱਜਣੋ! ਹੇ ਮਿੱਤਰੋ! ਸਾਰੇ ਸੁਣ ਲਵੋ, ਇਹ ਸਾਰਾ ਜਗਤ-ਖਿਲਾਰਾ ਨਾਸਵੰਤ ਹੈ।

ਪਦ ਅਰਥ ਸਭਿ = ਸਾਰੇ। ਝੂਠਾ = ਨਾਸਵੰਤ। ਪਸਾਰਾ = ਖਿਲਾਰਾ।

SikhNet (Spanish)Oh Santos, oh amigos, escuchen: falso es todo el contexto en el que los hombres

ਮੇਰੀ ਮੇਰੀ ਕਰਿ ਕਰਿ ਡੂਬੇ; ਖਪਿ ਖਪਿ ਮੁਏ ਗਵਾਰਾ ॥

meree meree kar kar ddoobe; khap khap mue gavaaraa | Ang 380

Sant Singh KhalsaContinually claiming, "Mine, mine", the mortals are drowned; the fools waste away and die.
Manmohan SinghContinually speaking of their selfhood, men are drowned. The fools pine away and die.
Manmohan Singh (Punjabi)ਮੈਂਡਾ ਮੈਂਡਾ ਕਰਦੇ ਹੋਏ ਮਨੁਖ ਡੁਬ ਜਾਂਦੇ ਹਨ। ਮੂਰਖ ਖੁਰ ਖਪ ਕੇ ਮਰ ਵੰਞਦੇ ਹਨ।
Fareedkot Teekaਜੋ ਗਵਾਰ ਮੇਰੀ ਮੇਰੀ ਕਰਤੇ ਹੈਂ, ਸੋ ਖਪਿ ਖਪਿ ਕਰ ਸੰਸਾਰ ਸਮੁੰਦ੍ਰ ਮੇਂ ਡੂਬ ਮੂਏ ਹੈਂ॥
Prof. Sahib Singhਜੇਹੜੇ ਮੂਰਖ ਨਿੱਤ ਇਹ ਆਖਦੇ ਰਹੇ ਕਿ ਇਹ ਮੇਰੀ ਮਾਇਆ ਹੈ ਇਹ ਮੇਰੀ ਜਾਇਦਾਦ ਹੈ ਉਹ (ਮਾਇਆ-ਮੋਹ ਦੇ ਸਮੁੰਦਰ ਵਿਚ) ਡੁੱਬੇ ਰਹੇ ਤੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹੇ।

ਪਦ ਅਰਥ ਖਪਿ ਖਪਿ = ਖ਼ੁਆਰ ਹੋ ਹੋ ਕੇ।

SikhNet (Spanish)se ahogan en su propio ego y en la contienda sin fin.

ਗੁਰ ਮਿਲਿ ਨਾਨਕ. ਨਾਮੁ ਧਿਆਇਆ; ਸਾਚਿ ਨਾਮਿ ਨਿਸਤਾਰਾ ॥੪॥੧॥੩੮॥

gur mil naanak. naam dhiaaeaa; saach naam nisataaraa |4|1|38| Ang 380

Sant Singh KhalsaMeeting the Guru, O Nanak, I meditate on the Naam, the Name of the Lord; through the True Name, I am emancipated. ||4||1||38||
Manmohan SinghOn meeting the Guru, Nanak has meditated on the Lord's. Name. Through the True Name emancipation is obtained.
Manmohan Singh (Punjabi)ਗੁਰਾਂ ਨੂੰ ਭੇਟ ਕੇ ਨਾਨਕ ਨੇ ਸੁਆਮੀ ਦੇ ਨਾਮ ਦਾ ਸਿਮਰਨ ਕੀਤਾ ਹੈ। ਸਤਿਨਾਮ ਦੇ ਰਾਹੀਂ ਬੰਦਖਲਾਸ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ ਸੇ ਮਿਲ ਕਰ ਕੇ ਨਾਮ ਧ੍ਯਾਯਾ ਹੈ, ਤਿਨ ਕਾ ਸਚ ਰੂਪ ਨਾਮੀ ਸੇ ਮਿਲਨੇ ਕਰ ਸੰਸਾਰ ਸਮੁੰਦ੍ਰ ਸੇ ਨਿਸਤਾਰਾ ਹੂਆ ਹੈ॥੪॥੧॥੩੮॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਇਸ ਸੰਸਾਰ-ਸਮੁੰਦਰ ਤੋਂ) ਉਸ ਦਾ ਪਾਰ-ਉਤਾਰਾ ਹੋ ਗਿਆ ॥੪॥੧॥੩੮॥

ਪਦ ਅਰਥ ਮਿਲਿ = ਮਿਲ ਕੇ। ਸਾਚਿ ਨਾਮਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ॥੪॥੧॥੩੮॥

* ਨੋਟ: 'ਘਰੁ ੩' ਦਾ ਇਹ ਪਹਿਲਾ ਸ਼ਬਦ ਹੈ ਹੁਣ ਤਕ ਕੁੱਲ ੩੮ ਸ਼ਬਦ ਮਹਲਾ ੫ ਦੇ ਆ ਚੁਕੇ ਹਨ।

SikhNet (Spanish)Dice Nanak, habiendo encontrado al Guru, contemplo el Naam, el Nombre del Señor, porque sólo a través del Verdadero Nombre, uno es liberado. (4‑1‑38)
Answers quote the Granth verbatim with Ang citations. AI commentary is not Gurbani and not a religious ruling.