ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਕਾਮ ਕ੍ਰੋਧ ਮਾਇਆ ਮਦ ਮਤਸਰ; ਏ ਖੇਲਤ. ਸਭਿ ਜੂਐ ਹਾਰੇ ॥
kaam krodh maaeaa mad matasar; e khelat. sabh jooai haare |
Sant Singh KhalsaSexual desire, anger, intoxication with Maya and jealousy - I have lost all of these in the game of chance.
Manmohan SinghLust, wrath, conceit of wealth and jealousy, all these I have lost in the game of gamble.
Manmohan Singh (Punjabi)ਜਨਾਹਕਾਰੀ, ਗੁੱਸਾ ਧਨ-ਦੌਲਤ ਦਾ ਹੰਕਾਰ ਅਤੇ ਈਰਖਾ, ਇਹ ਸਾਰੇ ਮੈਂ ਜੂਏ ਦੀ ਖੇਡ ਵਿੱਚ ਹਾਰ ਦਿਤੇ ਹਨ।
Fareedkot Teekaਕਾਮ, ਕ੍ਰੋਧ, (ਮਾਇਆ) ਛਲ, ਜਾਤਿ੍ਯਾਦਿ ਕਾ ਮਦ, (ਮਤਸਰ) ਈਰਖਾ ਯਹ ਸਭ ਔਗੁਨ ਭਜਨ ਰੂਪ ਜੂਏ ਕੀ ਖੇਲ ਖੇਲਤੇ ਹੂਇਓਂ ਨੇ ਹਾਰ ਦੀਏ ਹੈਂ, ਭਾਵ ਯਹ ਕਿ ਇਨ ਕੀ ਨਿਵਰਤੀ ਹੂਈ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਬੈਠਦਾ ਹੈ ਉਹ) ਕਾਮ, ਕ੍ਰੋਧ, ਮਾਇਆ ਦਾ ਮੋਹ, ਅਹੰਕਾਰ, ਈਰਖਾ-ਇਹਨਾਂ ਸਾਰੇ ਵਿਕਾਰਾਂ ਨੂੰ (ਮਾਨੋ) ਜੂਏ ਦੀ ਬਾਜ਼ੀ ਵਿਚ ਖੇਡ ਕੇ ਹਾਰ ਦੇਂਦਾ ਹੈ,ਪਦ ਅਰਥ ਮਦ = ਅਹੰਕਾਰ। ਮਤਸਰ = ਈਰਖਾ। ਏ = ਇਹ ਸਾਰੇ {ਬਹੁ-ਵਚਨ}। ਸਭਿ = ਸਾਰੇ। ਜੂਐ = ਜੂਏ ਵਿਚ।
SikhNet (Spanish)Aquél que juega el juego de perder su lujuria, enojo, envidia y vanagloria,
ਸਤੁ ਸੰਤੋਖੁ ਦਇਆ ਧਰਮੁ ਸਚੁ; ਇਹ ਅਪੁਨੈ ਗ੍ਰਿਹ ਭੀਤਰਿ ਵਾਰੇ ॥੧॥
sat santokh deaa dharam sach; ih apunai grih bheetar vaare |1|
Sant Singh KhalsaPurity, contentment, compassion, faith and truthfulness - I have ushered these into the home of my self. ||1||
Manmohan SinghChastity, contentment, compassion, faith and truthfulness, these I have admitted into my home.
Manmohan Singh (Punjabi)ਪਵਿੱਤ੍ਰਤਾ, ਸੰਤੁਸ਼ਟਤਾ, ਰਹਿਮ, ਈਮਾਨ ਅਤੇ ਸੱਚਾਈ, ਇਨ੍ਹਾਂ ਨੂੰ ਮੈਂ ਆਪਣੇ ਘਰ ਵਿੱਚ ਵਾੜ ਲਿਆ ਹੈ।
Fareedkot Teekaਸਤ, ਸੰਤੋਖੁ, ਦਇਆ, ਧਰਮ, ਸਚੁ ਇਤ੍ਯਾਦਿ ਗੁਨ ਅੰਤਸਕਰਨ ਮੇਂ ਵਾੜੇ, ਭਾਵ ਧਾਰਨ ਕੀਏ ਹੈਂ॥੧॥
Prof. Sahib Singhਅਤੇ ਸਤ ਸੰਤੋਖ ਦਇਆ ਧਰਮ ਸੱਚ-ਇਹਨਾਂ ਗੁਣਾਂ ਨੂੰ ਆਪਣੇ ਹਿਰਦੇ-ਘਰ ਵਿਚ ਲੈ ਆਉਂਦਾ ਹੈ ॥੧॥ਪਦ ਅਰਥ ਭੀਤਰਿ = ਅੰਦਰ। ਵਾਰੇ = ਲੈ ਆਂਦੇ ॥੧॥
SikhNet (Spanish)atrae hacia sí mismo la Virtud, el Contentamiento, la Compasión y la Rectitud. (1)
ਜਨਮ ਮਰਨ ਚੂਕੇ ਸਭਿ ਭਾਰੇ ॥
janam maran chooke sabh bhaare |
Sant Singh KhalsaAll the loads of birth and death have been removed.
Manmohan SinghSo all the load of my birth and death is removed.
Manmohan Singh (Punjabi)ਇਸ ਲਈ ਮੇਰੀ ਪੈਦਾਇਸ਼ ਅਤੇ ਮੌਤ ਦਾ ਸਮੂਹ ਬੋਝ ਉੱਤਰ ਗਿਆ ਹੈ।
Fareedkot Teekaਜਨਮ ਜਨਮ ਕੇ ਭਾਰੇ ਦੁਖ ਸਭ (ਚੂਕੇ) ਨਾਸ ਹੋ ਗਏ ਹੈਂ॥
Prof. Sahib Singh(ਹੇ ਭਾਈ!) ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ਉਸ ਦੀਆਂ (ਆਪਣੇ ਆਪ ਆਪਣੇ ਸਿਰ ਉਤੇ ਲਈਆਂ) ਜ਼ਿੰਮੇਵਾਰੀਆਂ ਮੁੱਕ ਗਈਆਂ।ਪਦ ਅਰਥ ਚੂਕੇ = ਮੁੱਕ ਗਏ। ਭਾਰੇ = ਜ਼ਿੰਮੇਵਾਰੀਆਂ।
SikhNet (Spanish)Se quita de la carga acumulada de todas sus encarnaciones,
ਮਿਲਤ ਸੰਗਿ. ਭਇਓ ਮਨੁ ਨਿਰਮਲੁ; ਗੁਰਿ ਪੂਰੈ ਲੈ. ਖਿਨ ਮਹਿ ਤਾਰੇ ॥੧॥ ਰਹਾਉ ॥
milat sang. bheo man niramal; gur poorai lai. khin meh taare |1| rahaau |
Sant Singh KhalsaJoining the Saints' Society, my mind has become pure; the Perfect Guru has saved me in an instant. ||1||Pause||
Manmohan SinghBy joining the saints guild, my soul is rendered pure, the perfect Guru has saved me in an instant. Pause.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਮੇਰੀ ਆਤਮਾ ਪਵਿੱਤਰ ਹੋ ਗਈ ਹੈ। ਪੂਰਨ ਗੁਰਾਂ ਨੇ ਇਕ ਮੁਹਤ ਅੰਦਰ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ। ਠਹਿਰਾਉ।
Fareedkot Teekaਸਾਧ ਸੰਗਤ ਮੇਂ ਮਿਲਨੇ ਕਰ ਕੇ ਅਬ ਮੇਰਾ ਮਨ ਨਿਰਮਲ ਹੂਆ ਹੈ, ਪੂਰਨ ਸਤਗੁਰੋਂ ਨੇ ਏਕ ਖਿਨ ਮੇਂ ਤਾਰ ਲੀਏ ਹੈਂ॥੧॥ ਰਹਾਉ ॥
Prof. Sahib Singhਸਾਧ ਸੰਗਤਿ ਵਿਚ ਮਿਲ ਬੈਠਿਆਂ ਮਨ ਪਵਿਤ੍ਰ ਹੋ ਜਾਂਦਾ ਹੈ, (ਸਾਧ ਸੰਗਤਿ ਵਿਚ ਬੈਠਣ ਵਾਲੇ ਨੂੰ) ਪੂਰੇ ਗੁਰੂ ਨੇ ਇਕ ਖਿਨ ਵਿਚ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲਿਆ ॥੧॥ ਰਹਾਉ ॥ਪਦ ਅਰਥ ਗੁਰਿ = ਗੁਰੂ ਨੇ। ਖਿਨ ਮਹਿ = ਬੜੀ ਹੀ ਛੇਤੀ ॥੧॥ ਰਹਾਉ ॥
SikhNet (Spanish)y entrando en la Compañía de los Santos, su mente se vuelve pura, y el Perfecto Guru lo transporta en Su Barco a través de la dualidad. (1‑Pausa)
ਸਭ ਕੀ ਰੇਨੁ ਹੋਇ ਰਹੈ ਮਨੂਆ; ਸਗਲੇ ਦੀਸਹਿ ਮੀਤ ਪਿਆਰੇ ॥
sabh kee ren hoe rahai manooaa; sagale deeseh meet piaare |
Sant Singh KhalsaMy mind has become the dust of all, and everyone seems a sweet friend to me.
Manmohan SinghMy mind has become the dust of all and to me every one seems to be my sweet friend.
Manmohan Singh (Punjabi)ਮੇਰਾ ਮਨ ਸਾਰਿਆਂ ਦੀ ਧੂੜ ਹੋ ਗਿਆ ਹੈ। ਮੈਨੂੰ ਹਰ ਕੋਈ ਆਪਣਾ ਮਿੱਠੜਾ ਮਿਤ੍ਰ ਦਿੱਸਦਾ ਹੈ।
Fareedkot Teekaਜਬ ਸਤ ਸੰਤੋਖਾਦਿ ਗੁਣ ਅੰਤਸਕਰਨ ਮੇਂ ਪ੍ਰਾਪਤ ਭਏ ਤਬ ਕਾਮਾਦਿਕੋਂ ਕੇ ਸੰਗ ਕਰ ਕੇ ਜੋ ਯੇਹ ਮਨੂਆ ਅਭਿਮਾਨੀ ਹੋ ਰਹਾ ਥਾ, ਸੋ ਸਰਬ ਕੀ ਧੂਰਿ ਹੋਆ ਹੈ ਪੁਨਾ ਸਰਬ ਜੀਵ ਮਿਤ੍ਰ ਪ੍ਯਾਰੇ ਹੀ ਦਿਖਾਈ ਪੜਨੇ ਲਗੇ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਸੰਗਤਿ ਵਿਚ ਬੈਠਦਾ ਹੈ ਉਸ ਦਾ) ਮਨ ਸਭਨਾਂ ਦੀ ਚਰਨ-ਧੂੜ ਬਣ ਜਾਂਦਾ ਹੈ ਉਸ ਨੂੰ (ਸ੍ਰਿਸ਼ਟੀ ਦੇ) ਸਾਰੇ ਜੀਵ ਪਿਆਰੇ ਮਿੱਤਰ ਦਿੱਸਦੇ ਹਨ।ਪਦ ਅਰਥ ਰੇਨੁ = ਚਰਨ-ਧੂੜ। ਮਨੂਆ = ਮਨ। ਦੀਸਹਿ = ਦਿੱਸਦੇ ਹਨ।
SikhNet (Spanish)Entonces su mente se vuelve como el polvo que otros pisan, todos se vuelven sus amigos, y toda la creación
ਸਭ ਮਧੇ ਰਵਿਆ ਮੇਰਾ ਠਾਕੁਰੁ; ਦਾਨੁ ਦੇਤ ਸਭਿ ਜੀਅ ਸਮੑਾਰੇ ॥੨॥
sabh madhe raviaa meraa tthaakur; daan det sabh jeea samaare |2|
Sant Singh KhalsaMy Lord and Master is contained in all. He gives His Gifts to all beings, and cherishes them. ||2||
Manmohan SinghMy Lord is contained among all. He gives gift to all the beings and preserves them.
Manmohan Singh (Punjabi)ਸਾਰਿਆਂ ਅੰਦਰ ਮੈਡਾ ਮਾਲਕ ਰਮਿਆ ਹੋਇਆ ਹੈ। ਉਹ ਸਮੂਹ ਜੀਵਾਂ ਨੂੰ ਦਾਤਾ ਦਿੰਦਾ ਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ।
Fareedkot Teekaਔਰ ਐਸੀ ਦ੍ਰਿਸ੍ਟੀ ਭਈ ਹੈ ਕਿ ਸਰਬ ਮੇਂ ਰਮਣ ਕਰਨੇਹਾਰਾ ਮੇਰਾ ਠਾਕੁਰ ਹੈ ਔਰ ਸਭ ਕੋ ਦਾਨੁ ਦੇ ਰਹਾ ਹੈ, ਪੁਨਾ ਸਭ ਜੀਵੋਂ ਕੀ ਸੰਭਾਲ ਕਰਤਾ ਹੈ॥੨॥
Prof. Sahib Singh(ਉਸ ਨੂੰ ਪ੍ਰਤੱਖ ਦਿੱਸਦਾ ਹੈ ਕਿ) ਪਿਆਰਾ ਪਾਲਣਹਾਰ ਪ੍ਰਭੂ ਸਭ ਜੀਵਾਂ ਵਿਚ ਮੌਜੂਦ ਹੈ ਤੇ ਸਭ ਜੀਵਾਂ ਨੂੰ ਦਾਤਾਂ ਦੇ ਦੇ ਕੇ ਸਭ ਦੀ ਸੰਭਾਲ ਕਰ ਰਿਹਾ ਹੈ ॥੨॥ਪਦ ਅਰਥ ਮਧੇ = ਵਿਚ। ਸਮ੍ਹ੍ਹਾਰੇ = ਸੰਭਾਲ ਕਰਦਾ ਹੈ ॥੨॥
SikhNet (Spanish)se pone a su disposición. Mi Señor prevalece en todo y Él nos Bendice con Su Beneficencia, sosteniéndonos a todos. (2)
ਏਕੋ ਏਕੁ. ਆਪਿ ਇਕੁ ਏਕੈ; ਏਕੈ ਹੈ. ਸਗਲਾ ਪਾਸਾਰੇ ॥
eko ek. aap ik ekai; ekai hai. sagalaa paasaare |
Sant Singh KhalsaHe Himself is the One and only; from the One, the One and only, came the expanse of the entire creation.
Manmohan SinghHe is alone, he is but one and from the one is the entire creation.
Manmohan Singh (Punjabi)ਉਹ ਕੱਲਮਕੱਲਾ ਹੀ ਹੈ, ਉਹ ਕੇਵਲ ਇਕ ਹੀ ਹੈ। ਇਕ ਤੋਂ ਹੀ ਸਾਰੀ ਰਚਨਾ ਹੈ।
Fareedkot Teekaਏਕੁ ਪਾਰਬ੍ਰਹਮ ਪਹਲੇ ਥਾ ਅਰੁ ਏਕੁ ਹੀ ਆਪ ਅਬ ਹੈ ਅਰੁ ਏਕੁ ਹੀ ਏਕੁ ਇਸ ਸਗਲ ਪਸਾਰੇ ਮੇਂ ਆਗੇ ਹੋਵੇਗਾ॥
Prof. Sahib Singh(ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਆਉਂਦੇ ਹਨ ਉਹਨਾਂ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ ਸਾਰੇ ਸੰਸਾਰ ਵਿਚ) ਪਰਮਾਤਮਾ ਆਪ ਹੀ ਆਪ ਵੱਸ ਰਿਹਾ ਹੈ, ਇਹ ਸਾਰਾ ਜਗਤ ਉਸ ਇੱਕ ਪਰਮਾਤਮਾ ਦਾ ਹੀ ਖਿਲਾਰਾ ਹੈ।ਪਦ ਅਰਥ ਏਕੈ ਪਾਸਾਰੇ = ਇੱਕ ਪ੍ਰਭੂ ਦਾ ਹੀ ਖਿਲਾਰਾ।
SikhNet (Spanish)Él es el Uno y el Uno sólo; siendo Uno se ha manifestado de muchas formas. Sí, contemplando al Señor,
ਜਪਿ ਜਪਿ ਹੋਏ ਸਗਲ ਸਾਧ ਜਨ; ਏਕੁ ਨਾਮੁ ਧਿਆਇ. ਬਹੁਤੁ ਉਧਾਰੇ ॥੩॥
jap jap hoe sagal saadh jan; ek naam dhiaae. bahut udhaare |3|
Sant Singh KhalsaChanting and meditating, all the humble beings have become Holy; meditating on the Naam, the Name of the Lord, so many have been saved. ||3||
Manmohan SinghRemembering, remembering the Lord, all have become pious persons and by contemplating over the one Name many have been saved.
Manmohan Singh (Punjabi)ਸੁਆਮੀ ਨੂੰ ਸਿਮਰ, ਸਿਮਰ ਕੇ, ਸਾਰੇ ਪਵਿੱਤ੍ਰ ਪੁਰਸ਼ ਹੋ ਗਏ ਹਨ। ਇਕ ਨਾਮ ਦਾ ਆਰਾਧਨ ਕਰਨ ਦੁਆਰਾ ਘਣੇਰੇ ਪਾਰ ਉਤਰ ਗਏ ਹਨ।
Fareedkot Teekaਐਸੇ ਹਰੀ ਕੋ ਜਪਿ ਕਰ ਕੇ ਨੀਚ ਜੋਨੀ ਵਾਲੇ ਜੋ ਥੇ, ਸੋ ਭੀ ਸਭ ਸ੍ਰੇਸ੍ਟ ਜਨ ਹੂਏ ਹੈਂ, ਅਰੁ ਉਨੋਂ ਨੇ ਏਕ ਨਾਮੁ ਕੋ ਸਿਮਰ ਕਰ ਕੇ ਆਪ ਤਰੇ ਹੈਂ ਅਰੁ ਹੋਰੁ ਬਹੁਤ ਜੀਵ ਉਧਾਰੇ ਹੈਂ॥੩॥☬ਤਾਂ ਤੇ ਐਸੇ ਬੇਨਤੀ ਕਰੇ:
Prof. Sahib Singhਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਸਾਰੇ ਮਨੁੱਖ ਗੁਰਮੁਖਿ ਬਣ ਜਾਂਦੇ ਹਨ, ਇਕ ਪਰਮਾਤਮਾ ਦੇ ਨਾਮ ਦਾ ਧਿਆਨ ਧਰ ਕੇ ਉਹ ਹੋਰ ਅਨੇਕਾਂ ਨੂੰ ਵਿਕਾਰਾਂ ਤੋਂ ਬਚਾ ਲੈਂਦੇ ਹਨ ॥੩॥ਪਦ ਅਰਥ ਸਾਧ ਜਨ = ਭਲੇ ਮਨੁੱਖ। ਉਧਾਰੇ = (ਵਿਕਾਰਾਂ ਤੋਂ) ਬਚਾ ਲਏ ॥੩॥
SikhNet (Spanish)todos se han vuelto Santos, y quien sea que concentra sus pensamientos en el Naam, el Nombre del Señor es emancipado. (3)
ਗਹਿਰ ਗੰਭੀਰ ਬਿਅੰਤ ਗੁਸਾਈ; ਅੰਤੁ ਨਹੀ ਕਿਛੁ, ਪਾਰਾਵਾਰੇ ॥
gahir ganbheer biant gusaaee; ant nahee kichh, paaraavaare |
Sant Singh KhalsaThe Lord of the Universe is deep, profound and infinite; He has no end or limitation.
Manmohan SinghThe Lord of the universe is deep profound and infinite and there is no limit to his this or that end.
Manmohan Singh (Punjabi)ਆਲਮ ਦਾ ਸੁਆਮੀ ਡੂੰਘਾ, ਅਗਾਧ ਅਤੇ ਬੇਅੰਦਾਜ਼ ਹੈ। ਉਸ ਦੇ ਇਸ ਅਤੇ ਉਸ ਕਿਨਾਰੇ ਦਾ ਕੋਈ ਓੜਕ ਨਹੀਂ।
Fareedkot Teekaਹੇ (ਗਹਿਰ) ਡੂੰਘੇ, (ਗੰਭੀਰ) ਨਿਸਚਲ, (ਗੁਸਾਈ) ਪ੍ਰਿਥਵੀ ਕੇ ਸ੍ਵਾਮੀ! ਤੇਰੇ ਵਾ ਤੇਰੇ ਜਸ ਕੇ ਪਾਰਾਵਾਰ ਕਾ ਅੰਤ ਨਹੀਂ ਹੈ ਅਰਥਾਤ ਬਿ੍ਯੰਤ ਹੈ॥
Prof. Sahib Singhਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਹੇ ਬੇਅੰਤ ਗੁਸਾਈਂ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੀ ਹਸਤੀ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ।ਪਦ ਅਰਥ ਗਹਿਰ = ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ। ਗੁਸਾਈ = ਸ੍ਰਿਸ਼ਟੀ ਦਾ ਮਾਲਕ। ਪਾਰਾਵਾਰੇ = ਪਾਰ ਅਵਾਰ, ਪਾਰਲਾ ਬੰਨਾ ਤੇ ਉਰਲਾ ਬੰਨਾ।
SikhNet (Spanish)El Señor, el Maestro Infinito, es Profundo e Insondable; Su Principio y Su Fin no pueden ser medidos.
ਤੁਮੑਰੀ ਕ੍ਰਿਪਾ ਤੇ ਗੁਨ ਗਾਵੈ ਨਾਨਕ; ਧਿਆਇ ਧਿਆਇ ਪ੍ਰਭ ਕਉ ਨਮਸਕਾਰੇ ॥੪॥੩੬॥
tumaree kripaa te gun gaavai naanak; dhiaae dhiaae prabh kau namasakaare |4|36|
Sant Singh KhalsaBy Your Grace, Nanak sings Your Glorious Praises; meditating, meditating, he humbly bows to God. ||4||36||
Manmohan SinghBy thy grace, O Lord Nanak sings Thy praise and by meditating and pondering on Thee he makes an obeisance unto Thee.
Manmohan Singh (Punjabi)ਤੇਰੀ ਦਇਆ ਦੁਆਰਾ, ਹੇ ਸੁਆਮੀ! ਨਾਨਕ ਤੇਰੀ ਉਪਮਾ ਗਾਇਨ ਕਰਦਾ ਹੈ। ਤੇਰਾ ਸਿਮਰਨ ਅਤੇ ਆਰਾਧਨ ਕਰਕੇ ਉਹ ਤੈਨੂੰ ਪ੍ਰਣਾਮ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੁਮਾਰੀ ਕ੍ਰਿਪਾ ਤੇ ਤੁਮਾਰੇ ਗੁਨ ਗਾਉਤੇ ਹੈਂ ਔਰ ਤੁਮਾਰੇ ਰੂਪ ਕੋ ਧਿਆਇ ਧ੍ਯਾਇ ਕਰਕੇ, ਹੇ ਪ੍ਰਭੂ ਅਕਾਲ ਪੁਰਖ! ਤੁਮ ਕੋ ਮਥਾ ਟੇਕਤੇ ਹੈਂ॥੪॥੩੬॥☬ਸਨਮੁਖ ਬੇਨਤੀ:
Prof. Sahib Singhਹੇ ਨਾਨਕ! (ਆਖ-) ਜੇਹੜਾ ਭੀ ਕੋਈ ਜੀਵ ਤੇਰੇ ਗੁਣ ਗਾਂਦਾ ਹੈ, ਜੇਹੜਾ ਭੀ ਕੋਈ ਤੇਰਾ ਨਾਮ ਸਿਮਰ ਸਿਮਰ ਕੇ ਤੇਰੇ ਅੱਗੇ ਸਿਰ ਨਿਵਾਂਦਾ ਹੈ ਉਹ ਇਹ ਸਭ ਕੁਝ ਤੇਰੀ ਮੇਹਰ ਨਾਲ ਹੀ ਕਰਦਾ ਹੈ ॥੪॥੩੬॥ਪਦ ਅਰਥ ਤੇ = ਤੋਂ, ਨਾਲ। ਕਉ = ਨੂੰ ॥੪॥੩੬॥
SikhNet (Spanish)Por Tu Gracia, oh Señor, Nanak canta Tus Alabanzas y contemplándote, va a Tu encuentro siempre. (4‑36)