ੴ

ਸਿੱਖਬਾਣੀ · SikhBani

ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥

rut saras basant maah chet vaisaakh sukh maas jeeo
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 927, 928 · 7 lines
Translations

ਛੰਤੁ ॥

chhant | Ang 927

Sant Singh KhalsaChhant:
Manmohan SinghChhant.
Manmohan Singh (Punjabi)ਛੰਤੁ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chhant

ਰੁਤਿ ਸਰਸ ਬਸੰਤ ਮਾਹ; ਚੇਤੁ ਵੈਸਾਖ ਸੁਖ ਮਾਸੁ ਜੀਉ ॥

rut saras basant maah; chet vaisaakh sukh maas jeeo | Ang 927

Sant Singh KhalsaThe season of spring is delightful; the months of Chayt and Baisaakhi are the most pleasant months.
Manmohan SinghDelightful is the season of spring, The month of Chet and Baisakh are the pleasant months.
Manmohan Singh (Punjabi)ਆਨੰਦ-ਭਰਿਆ ਹੈ, ਬਹਾਰ ਦਾ ਮੌਸਮ ਚੇਤ੍ਰ ਅਤੇ ਵਿਸਾਖ ਦੇ ਮਹੀਨੇ ਖੁਸ਼ਗਵਾਰ ਮਹੀਨੇ ਹਨ।
Fareedkot Teekaਹੇ ਭਾਈ! ਸਹਿਤ ਅਨੰਦ ਕੇ ਰੁਤ ਬਸੰਤ ਕੀ ਹੈ। (ਮਾਹ) ਅਤਿਸੈ ਕਰ ਕੇ ਰਸ ਵਾਲੀ ਹੈ ਚੇਤ ਵੈਸਾਖ ਕੇ (ਮਾਸੁ) ਮਹੀਨੇ; ਵਾ ਜਿਸ ਰੁਤ ਮੇਂ ਮਹੀਨਾ ਚੇਤ ਔ ਵੈਸਾਖ ਕਾ ਮਾਸ ਹੋ, ਤਬ ਇਹੁ ਸੁਖ ਰੂਪ ਹੈਂ॥
Prof. Sahib Singh(ਹੇ ਸੱਜਣੋ! ਉਸ ਮਨੁੱਖ ਨੂੰ) ਬਸੰਤ ਦੀ ਰੁਤਿ ਆਨੰਦ-ਦਾਇਕ ਪ੍ਰਤੀਤ ਹੁੰਦੀ ਹੈ, ਉਸ ਵਾਸਤੇ ਮਹੀਨਾ ਚੇਤ ਉਸ ਵਾਸਤੇ ਵੈਸਾਖ ਦਾ ਮਹੀਨਾ ਸੁਖਾਂ ਨਾਲ ਭਰਪੂਰ ਹੋ ਜਾਂਦਾ ਹੈ,

ਪਦ ਅਰਥ ਸਰਸ = ਰਸ ਵਾਲੀ, ਰਸੀਲੀ, ਸੁਆਦਲੀ। ਮਾਸੁ = ਮਹੀਨਾ।

SikhNet (Spanish)Así como la naturaleza florece al máximo en la primavera, así nuestra mente,

ਹਰਿ ਜੀਉ ਨਾਹੁ ਮਿਲਿਆ; ਮਉਲਿਆ ਮਨੁ ਤਨੁ ਸਾਸੁ ਜੀਉ ॥

har jeeo naahu miliaa; mauliaa man tan saas jeeo | Ang 927

Sant Singh KhalsaI have obtained the Dear Lord as my Husband, and my mind, body and breath have blossomed forth.
Manmohan SinghObtaining Venerable Lord as my spouse, my soul, body and life have bloomed.
Manmohan Singh (Punjabi)ਪੂਜਯ ਪ੍ਰਭੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਕੇ, ਮੇਰੀ ਜਿੰਦੜੀ, ਦੇਹ ਅਤੇ ਜੀਵਨ ਪ੍ਰਫੁਲਤ ਹੋ ਗਏ ਹਨ।
Fareedkot Teekaਜਬ ਹਰਿ ਜੀਉ (ਨਾਹੁ) ਭਰਤਾ ਮਿਲਿਆ ਹੈ ਤਬ ਮਨ ਤਨ ਸ੍ਵਾਸ ਹਰਿਆ ਹੋਇਆ ਹੈ, ਭਾਵ ਸਫਲਾ ਹੋਇਆ ਹੈ॥
Prof. Sahib Singhਉਸ ਦਾ ਮਨ ਉਸ ਦਾ ਤਨ ਉਸ ਦਾ (ਹਰੇਕ) ਸਾਹ ਖ਼ੁਸ਼ੀ ਨਾਲ ਮਹਿਕ ਉਠਦਾ ਹੈ, ਜਿਸ ਨੂੰ ਪ੍ਰਭੂ-ਖਸਮ ਮਿਲ ਪੈਂਦਾ ਹੈ।

ਪਦ ਅਰਥ ਨਾਹੁ = ਨਾਥ, ਖਸਮ। ਮਉਲਿਆ = ਖਿੜ ਪਿਆ। ਸਾਸੁ = ਸਾਹ।

SikhNet (Spanish)cuerpo y respiración vital se iluminan cuando encontramos a nuestro Señor,

ਘਰਿ ਨਾਹੁ ਨਿਹਚਲੁ ਅਨਦੁ ਸਖੀਏ; ਚਰਨ ਕਮਲ ਪ੍ਰਫੁਲਿਆ ॥

ghar naahu nihachal anad sakhee; charan kamal prafuliaa | Ang 927

Sant Singh KhalsaThe eternal, unchanging Lord has come into my home as my Husband, O my companions; dwelling upon His lotus feet, I blossom forth in bliss.
Manmohan SinghWhen the lotus feet of my heart-home, I am in bliss and flower afresh, O my mate.
Manmohan Singh (Punjabi)ਜਦ ਮੇਰੇ ਅਬਿਨਾਸ਼ੀ ਪਤੀ ਦੇ ਕੰਵਲ ਚਰਨ ਮੇਰੇ ਦਿਲ ਦੇ ਗ੍ਰਹਿ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਤਾਂ ਮੈਂ ਖੁਸ਼ ਹੋ, ਨਵੇਂ ਸਿਰਿਉਂ, ਖਿੜ ਜਾਂਦਾ ਹਾਂ, ਹੇ ਮੇਰੀ ਸਹੀਏ।
Fareedkot Teekaਜਬ ਘਰ ਮੇਂ (ਨਾਹੁ) ਸੁਆਮੀ ਨਿਹਚਲ ਜਾਨਿਆਂ ਹੈ, ਹੇ ਸਖੀਏ! ਤਬ ਅਨੰਦ ਹੂਆ ਹੈ। ਚਰਨ ਕਮਲ ਪਾਇਕੈ ਰਿਦਾ ਪ੍ਰਫੁਲਤ ਹੂਆ ਹੈ॥
Prof. Sahib Singhਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਪਤੀ ਦੇ ਸੋਹਣੇ ਚਰਨ ਆ ਵੱਸਣ, ਉਸ ਦਾ ਹਿਰਦਾ ਖਿੜ ਪੈਂਦਾ ਹੈ; ਜਿਸ ਹਿਰਦੇ-ਘਰ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆ ਵੱਸੇ, ਉਥੇ ਸਦਾ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਘਰਿ = ਹਿਰਦੇ-ਘਰ ਵਿਚ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਸਖੀਏ = ਹੇ ਸਹੇਲੀਏ!

SikhNet (Spanish)el Dios. El Eterno e Inamovible Señor, mi Esposo, ha llegado a mi hogar. Oh mis compañeros, habitando en el Loto de Sus Pies, vivo en Éxtasis.

ਸੁੰਦਰੁ ਸੁਘੜੁ ਸੁਜਾਣੁ ਬੇਤਾ; ਗੁਣ ਗੋਵਿੰਦ ਅਮੁਲਿਆ ॥

sundar sugharr sujaan betaa; gun govind amuliaa | Ang 928

Sant Singh KhalsaThe Lord of the Universe is beautiful, proficient, wise and all-knowing;
Manmohan SinghThe Lord of the world is Beauteous, Accomplished, Omniscient and All-knowing and invaluable are His virtues.
Manmohan Singh (Punjabi)ਸ਼੍ਰਿਸ਼ਟੀ ਦਾ ਸੁਆਮੀ ਸੁਹਣਾ ਸੁਨੱਖਾ, ਕਾਮਲ ਸਰਬੱਗ ਅਤੇ ਸਾਰਾ ਕੁੱਛ ਜਾਣਨਹਾਰ ਹੈ ਅਤੇ ਅਮੋਲਕ ਹਨ, ਉਸ ਦੀਆਂ ਨੇਕੀਆਂ।
Fareedkot Teekaਜੋ ਸੁੰਦਰ ਸਰੂਪ ਉਤਮ ਘਾੜਤ ਵਾਲਾ ਚਤੁਰ ਹੈ ਔ ਸਭ ਘਟੋਂ ਕਾ ਗਿਆਤਾ ਹੈ, ਤਿਸ ਗੁਬਿੰਦ ਕੇ ਗੁਣ ਅਮੋਲਕ ਹੈਂ॥
Prof. Sahib Singhਹੇ ਸਹੇਲੀਏ! ਉਹ ਪ੍ਰਭੂ ਸੁੰਦਰ ਹੈ, ਸੋਹਣਾ ਹੈ, ਸੁਜਾਨ ਹੈ, (ਸਭ ਦੇ ਦਿਲ ਦੀ) ਜਾਣਨ ਵਾਲਾ ਹੈ। ਉਸ ਗੋਬਿੰਦ ਦੇ ਗੁਣ ਕਿਸੇ ਮੁੱਲ ਤੋਂ ਨਹੀਂ ਮਿਲ ਸਕਦੇ।

ਪਦ ਅਰਥ ਸੁਘੜੁ = ਸੋਹਣੀ ਘਾੜਤ ਵਾਲਾ। ਬੇਤਾ = (ਸਭ ਕੁਝ) ਜਾਣਨ ਵਾਲਾ।

SikhNet (Spanish)El Señor del Universo es Bellísimo, Sabio, Virtuoso y Todo Conocedor. Invaluables son Sus Virtudes.

ਵਡਭਾਗਿ ਪਾਇਆ. ਦੁਖੁ ਗਵਾਇਆ; ਭਈ ਪੂਰਨ ਆਸ ਜੀਉ ॥

vaddabhaag paaeaa. dukh gavaaeaa; bhee pooran aas jeeo | Ang 928

Sant Singh KhalsaHis Virtues are priceless. By great good fortune, I have found Him; my pain is dispelled, and my hopes are fulfilled.
Manmohan SinghBy great good fortune, I have obtained my Lord. Dispelled is my grief and fulfilled are mine hopes.
Manmohan Singh (Punjabi)ਭਾਰੇ ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਪ੍ਰਭੂ ਨੂੰ ਪਾ ਲਿਆ ਹੈ। ਦੂਰ ਹੋ ਗਿਆ ਹੈ ਮੇਰਾ ਰੰਜ, ਗਮ ਤੇ ਪੂਰੀਆਂ ਥੀ ਗਈਆਂ ਹਨ ਮੇਰੀਆਂ ਉਮੈਦਾਂ।
Fareedkot Teekaਤਿਸ ਕੋ ਵਡੇ ਭਾਗੋਂ ਕਰ ਕੇ ਪਾਇਆ ਹੈ, ਦੁਖ ਗਵਾਇਆ ਹੈ, ਆਸ ਪੂਰਨ ਭਈ ਹੈ॥
Prof. Sahib Singhਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੇ ਚੰਗੀ ਕਿਸਮਤ ਨਾਲ ਉਸ ਦਾ ਮਿਲਾਪ ਪ੍ਰਾਪਤ ਕਰ ਲਿਆ, ਉਸ ਨੇ ਆਪਣਾ ਸਾਰਾ ਦੁੱਖ ਦੂਰ ਕਰ ਲਿਆ, ਉਸ ਦੀ ਹਰੇਕ ਆਸ ਪੂਰੀ ਹੋ ਗਈ।

ਪਦ ਅਰਥ ਵਡਭਾਗਿ = ਵੱਡੀ ਕਿਸਮਤ ਨਾਲ।

SikhNet (Spanish)Por una buena fortuna Lo encontré, y mi dolor acabó y mis esperanzas fueron cumplidas.

ਬਿਨਵੰਤਿ ਨਾਨਕ. ਸਰਣਿ ਤੇਰੀ; ਮਿਟੀ ਜਮ ਕੀ ਤ੍ਰਾਸ ਜੀਉ ॥੨॥

binavant naanak. saran teree; mittee jam kee traas jeeo |2| Ang 928

Sant Singh KhalsaPrays Nanak, I have entered Your Sanctuary, Lord, and my fear of death is eradicated. ||2||
Manmohan SinghPrays Nanak, entering Thy sanctuary, O Lord, my fear of death is dispelled.
Manmohan Singh (Punjabi)ਗੁਰੂ ਜੀ ਬਿਨੇ ਕਰਦੇ ਹਨ, ਤੈਡੀ ਪਨਾਹ ਲੈਣ ਦੁਆਰਾ ਹੇ ਸਾਹਿਬ। ਮੇਰਾ ਮੌਤ ਦਾ ਡਰ ਦੂਰ ਹੋ ਗਿਆ ਹੈ।
Fareedkot Teekaਬੇਨਤੀ ਕਰਤੇ ਹੈਂ: ਹੇ ਪਰਮੇਸਰ! ਜਬ ਤੇਰੀ ਸਰਣ ਲਈ ਤਬ ਜਮ ਕੀ (ਤ੍ਰਾਸ) ਪੀੜਾ ਮਿਟ ਗਈ ਹੈ॥੨॥
Prof. Sahib Singhਨਾਨਕ (ਭੀ ਉਸ ਦੇ ਦਰ ਤੇ) ਬੇਨਤੀ ਕਰਦਾ ਹੈ (ਤੇ ਆਖਦਾ ਹੈ ਕਿ ਹੇ ਪ੍ਰਭੂ! ਜਿਹੜਾ ਭੀ ਜੀਵ) ਤੇਰੀ ਸਰਨ ਆ ਗਿਆ, (ਉਸ ਦੇ ਦਿਲੋਂ) ਮੌਤ ਦਾ ਸਹਿਮ ਦੂਰ ਹੋ ਗਿਆ ॥੨॥

ਪਦ ਅਰਥ ਤ੍ਰਾਸ = ਡਰ ॥੨॥

SikhNet (Spanish)Dice Nanak, he entrado a Tu Santuario, oh Señor y mi miedo a la muerte se ha esfumado. (2)
Answers quote the Granth verbatim with Ang citations. AI commentary is not Gurbani and not a religious ruling.