ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ; ਹਰਿ ਨਾਮੋ ਤਿਨ ਕੰਉ ਰਖਣਹਾਰਾ ॥
jin kai har naam vasiaa sad hiradai; har naamo tin knau rakhanahaaraa |
Sant Singh KhalsaThose whose hearts are forever filled with the Name of the Lord, have the Name of the Lord as their Protector.
Manmohan SinghThey within whose mind God's Name ever abides, God's Name becomes their saviour.
Manmohan Singh (Punjabi)ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਹਮੇਸ਼ਾਂ ਵਸਦਾ ਹੈ, ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਰਖਵਾਲਾ ਬਣ ਜਾਂਦਾ ਹੈ।
Fareedkot Teekaਜਿਨ ਕੇ ਹਿਰਦੇ ਮੇਂ ਹਰਿ ਨਾਮ ਵਸਾ ਹੈ, ਤਿਨ ਕਾ ਸਦੀਵਕਾਲ ਰਖਕ ਭੀ ਹਰਿ ਨਾਮ ਹੀ ਹੈ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਸਦਾ ਹਰੀ ਦਾ ਨਾਮ ਵੱਸਦਾ ਹੈ, ਉਹਨਾਂ ਨੂੰ (ਦੀ ਸਮਝ ਵਿਚ) ਬਚਾਉਣ ਵਾਲਾ ਹਰੀ ਦਾ ਨਾਮ ਹੀ ਹੁੰਦਾ ਹੈ।
SikhNet (Spanish)Enalteciendo el Nombre del Señor en el corazón, somos liberados por Su Gracia.
ਹਰਿ ਨਾਮੁ ਪਿਤਾ. ਹਰਿ ਨਾਮੋ ਮਾਤਾ; ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥
har naam pitaa. har naamo maataa; har naam sakhaaee mitru hamaaraa |
Sant Singh KhalsaThe Lord's Name is my father, the Lord's Name is my mother; the Lord's Name is my helper and friend.
Manmohan SinghGod's Name is my father, name my mother and God's Name is my helper and friend.
Manmohan Singh (Punjabi)ਰੱਬ ਦਾ ਨਾਮ ਮੇਰਾ ਪਿਉ ਹੈ, ਰੱਬ ਦਾ ਨਾਮ ਹੀ ਮੇਰੀ ਮਾਂ ਅਤੇ ਰੱਬ ਦਾ ਨਾਮ ਹੀ ਮੇਰਾ ਸਹਾਇਕ ਅਤੇ ਸੱਜਣ ਹੈ।
Fareedkot Teekaਹਰਿ ਨਾਮ ਹੀ ਹਮਾਰਾ ਪਿਤਾ ਹੈ ਔਰੁ ਹਰਿ ਨਾਮ ਹੀ ਮਾਤਾ ਹੈ ਔਰੁ ਹਰਿ ਨਾਮ ਹੀ ਹਮਾਰਾ ਸਹਾਇਕ ਹੈ।॥
Prof. Sahib Singh(ਉਹਨਾਂ ਦਾ ਯਕੀਨ ਬਣ ਜਾਂਦਾ ਹੈ ਕਿ) ਹਰੀ ਦਾ ਨਾਮ ਹੀ ਸਾਡਾ ਮਾਂ ਪਿਉ ਹੈ ਤੇ ਨਾਮ ਹੀ ਸਾਡਾ ਸਖਾ ਤੇ ਮਿਤ੍ਰ ਹੈ।ਪਦ ਅਰਥ ਹਮਾਰਾ = ਭਾਵ, ਭਗਤ ਜਨਾਂ ਦਾ।
SikhNet (Spanish)El Nombre del Señor es nuestro Padre, Madre, Amigo y Salvador. Me relaciono sólo con el Nombre; del Nombre tomo consejo.
ਹਰਿ ਨਾਵੈ ਨਾਲਿ ਗਲਾ. ਹਰਿ ਨਾਵੈ ਨਾਲਿ ਮਸਲਤਿ; ਹਰਿ ਨਾਮੁ. ਹਮਾਰੀ ਕਰਦਾ ਨਿਤ ਸਾਰਾ ॥
har naavai naal galaa. har naavai naal masalat; har naam. hamaaree karadaa nit saaraa |
Sant Singh KhalsaMy conversation is with the Lord's Name, and my counseling is with the Lord's Name; the Lord's Name always takes care of me.
Manmohan SinghWith God's Name is my conversation, with the God's Name my counsel, and the God's Name ever takes care of me.
Manmohan Singh (Punjabi)ਰੱਬ ਦੇ ਨਾਮ ਨਾਲ ਮੇਰੇ ਬਚਨ ਬਿਲਾਸ ਹਨ, ਰੱਬ ਦੇ ਨਾਮ ਨਾਲ ਮੇਰਾ ਸਲਾਹ-ਮਸ਼ਵਰਾ ਅਤੇ ਰੱਬ ਦਾ ਨਾਮ ਹੀ ਸਦੀਵ ਮੇਰੀ ਸੰਭਾਲ ਕਰਦਾ ਹੈ।
Fareedkot Teekaਔਰੁ ਹਰਿ ਨਾਮ ਸੇ ਹੀ ਹਮਾਰੀਆਂ ਬਾਤਾਂ ਹੈਂ ਔ ਹਰਿ ਨਾਮ ਹੀ ਸੇ ਮੇਰੀ ਸਲਾਹ ਹੈ ਔਰੁ ਹਰਿ ਨਾਮ ਹੀ ਹਮਾਰੀ ਸਾਰ ਕਰਤਾ ਹੈ, ਭਾਵ ਖਬਰ ਲੇਤਾ ਹੈ॥
Prof. Sahib Singhਹਰੀ ਦੇ ਨਾਮ ਨਾਲ ਹੀ ਸਾਡੀਆਂ ਗੱਲਾਂ, ਤੇ ਨਾਮ ਨਾਲ ਹੀ ਸਲਾਹ ਹੈ; ਨਾਮ ਹੀ ਸਦਾ ਸਾਡੀ ਸਾਰ ਲੈਂਦਾ ਹੈ।ਪਦ ਅਰਥ ਮਸਲਤਿ = ਸਾਲਾਹ।
SikhNet (Spanish)El Nombre del Señor me cuida siempre. El Nombre del Señor es nuestra única y amada compañía.
ਹਰਿ ਨਾਮੁ ਹਮਾਰੀ ਸੰਗਤਿ. ਅਤਿ ਪਿਆਰੀ; ਹਰਿ ਨਾਮੁ ਕੁਲੁ. ਹਰਿ ਨਾਮੁ ਪਰਵਾਰਾ ॥
har naam hamaaree sangat. at piaaree; har naam kul. har naam paravaaraa |
Sant Singh KhalsaThe Lord's Name is my most beloved society, the Lord's Name is my ancestry, and the Lord's Name is my family.
Manmohan SinghThe Lord's Name is my extremely dear society, the Lord's Name is my lineage and the Lord's Name my family.
Manmohan Singh (Punjabi)ਸੁਆਮੀ ਦਾ ਨਾਮ ਮੇਰੀ ਪਰਮ ਪ੍ਰੀਤਵਾਨ ਮਜਲਸ ਹੈ, ਸੁਆਮੀ ਦਾ ਨਾਮ ਮੇਰਾ ਵੰਸ਼ ਹੈ ਅਤੇ ਸੁਆਮੀ ਦਾ ਨਾਮ ਹੀ ਮੇਰਾ ਟੱਬਰ-ਕਬੀਲਾ ਹੈ।
Fareedkot Teekaਔਰੁ ਹਰਿ ਨਾਮ ਹੀ ਹਮਾਰੀ ਅਤਿ ਪ੍ਯਾਰੀ ਸੰਗਤ ਹੈ ਅਰੁ ਹਰਿ ਨਾਮ ਹੀ ਕੁਲ ਹੈ ਪੁਨਾ ਹਰਿ ਨਾਮ ਹੀ ਪਰਵਾਰੁ ਹੈ॥
Prof. Sahib Singhਹਰੀ ਦਾ ਨਾਮ ਹੀ ਸਾਡੀ ਪਿਆਰੀ ਸੰਗਤ ਹੈ, ਤੇ ਨਾਮ ਹੀ ਸਾਡੀ ਕੁਲ ਤੇ ਪਰਵਾਰ ਹੈ।
SikhNet (Spanish)El Nombre del Señor es nuestra familia y nuestro linaje.
ਜਨ ਨਾਨਕ ਕੰਉ. ਹਰਿ ਨਾਮੁ, ਹਰਿ ਗੁਰਿ ਦੀਆ; ਹਰਿ ਹਲਤਿ ਪਲਤਿ. ਸਦਾ ਕਰੇ ਨਿਸਤਾਰਾ ॥੧੫॥
jan naanak knau. har naam, har gur deea; har halat palat. sadaa kare nisataaraa |15|
Sant Singh KhalsaThe Guru, the Lord Incarnate, has bestowed upon servant Nanak the Name of the Lord; in this world, and in the next, the Lord ever saves me. ||15||
Manmohan SinghUnto slave Nanak, the image of God, the Guru, has conferred the Lord's Name. The Lord ever redeems me in this world and the world beyond.
Manmohan Singh (Punjabi)ਗੋਲੇ ਨਾਨਕ ਨੂੰ ਰੱਬ-ਰੂਪ ਗੁਰਾਂ ਨੇ ਪ੍ਰਭੂ ਦਾ ਨਾਮ ਪਰਦਾਨ ਕੀਤਾ ਹੈ। ਪ੍ਰਭੂ ਇਸ ਲੋਕ ਅਤੇ ਪ੍ਰਲੋਕ ਵਿੱਚ ਸਦੀਵ ਹੀ ਮੈਨੂੰ ਬੰਦ-ਖਲਾਸ ਕਰਵਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਦਾਸ ਕੋ ਸੋ ਹਰਿ ਨਾਮ ਗੁਰੋਂ ਨੇ ਦੀਆ ਹੈ, ਜੋ ਹਰਿ ਨਾਮ (ਹਲਤਿ ਪਲਤਿ) ਲੋਕ ਪ੍ਰਲੋਕ ਮੇਂ ਹਮਾਰਾ ਨਿਸਤਾਰਾ ਕਰਨ ਹਾਰਾ ਹੈ॥੧੫॥
Prof. Sahib Singhਦਾਸ ਨਾਨਕ ਨੂੰ ਭੀ ਗੁਰੂ ਨੇ (ਉਸ) ਹਰੀ ਦਾ ਨਾਮ ਦਿੱਤਾ ਹੈ ਜੋ ਇਸ ਲੋਕ ਵਿਚ ਤੇ ਪਰਲੋਕ ਵਿਚ ਪਾਰ-ਉਤਾਰਾ ਕਰਦਾ ਹੈ ॥੧੫॥ਪਦ ਅਰਥ ਗੁਰਿ = ਗੁਰੂ ਨੇ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ ॥੧੫॥
SikhNet (Spanish)Nanak es bendecido con el Nombre del Señor por el Guru Perfecto, y entonces el Señor lo redime aquí y aquí después. (15)