ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਜਿਨ ਕੰਉ ਸਤਿਗੁਰੁ ਭੇਟਿਆ; ਸੇ ਹਰਿ ਕੀਰਤਿ ਸਦਾ ਕਮਾਹਿ ॥
jin knau satigur bhettiaa; se har keerat sadaa kamaeh |
Sant Singh KhalsaThose who meet the True Guru, ever sing the Kirtan of the Lord's Praises.
Manmohan SinghThey, whom the True Guru meets, ever engage in singing the Lord's praise.
Manmohan Singh (Punjabi)ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਉਹ ਹਮੇਸ਼ਾਂ ਪ੍ਰਭੂ ਦਾ ਜੱਸ ਗਾਇਨ ਕਰਨ ਅੰਦਰ ਜੁੜਦੇ ਹਨ।
Fareedkot Teekaਜਿਨ ਕਉ ਸਤਿਗੁਰੂ ਮਿਲਾ ਹੈ, ਸੋ ਹਰਿ ਕੀ ਕੀਰਤ ਸਦੀਵਕਾਲ ਕਮਾਉਤੇ, ਭਾਵ ਕਰਤੇ ਹੈਂ॥
Prof. Sahib Singhਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ, ਉਹ ਸਦਾ ਹਰੀ ਦੀ ਸਿਫ਼ਤ-ਸਾਲਾਹ ਕਰਦੇ ਹਨ।
SikhNet (Spanish)Aquéllos que encuentran al Verdadero Guru, habitan siempre en la Presencia del Señor.
ਅਚਿੰਤੁ ਹਰਿ ਨਾਮੁ. ਤਿਨ ਕੈ ਮਨਿ ਵਸਿਆ; ਸਚੈ ਸਬਦਿ ਸਮਾਹਿ ॥
achint har naam. tin kai man vasiaa; sachai sabad samaeh |
Sant Singh KhalsaThe Lord's Name naturally fills their minds, and they are absorbed in the Shabad, the Word of the True Lord.
Manmohan SinghGod's Name automatically abides in their mind and, in the True Name, they are absorbed.
Manmohan Singh (Punjabi)ਰੱਬ ਦਾ ਨਾਮ ਸੁੱਤੇ ਸਿੱਧ ਹੀ ਉਨ੍ਹਾਂ ਦੇ ਚਿੱਤ ਅੰਦਰ ਵਸਦਾ ਹੈ ਅਤੇ ਉਹ ਸੱਚੇ ਨਾਮ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਔਰੁ (ਅਚਿੰਤ) ਵਾਹਿਗੁਰੂ ਤਿਨ ਕੇ ਹਿਰਦ੍ਯ ਮੇਂ ਸਦੀਵਕਾਲ ਬਸਾ ਹੈ ਔਰੁ ਸਚੇ ਉਪਦੇਸ ਕਰ ਕੇ ਤਿਨ ਕੋ (ਸਮਾਹਿ) ਅਨੰਦ ਹੂਆ ਹੈ॥
Prof. Sahib Singhਚਿੰਤਾ ਤੋਂ ਰਹਿਤ (ਕਰਨ ਵਾਲੇ) ਹਰੀ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਹੈ ਤੇ ਉਹ ਸਤਿਗੁਰੂ ਦੇ ਸੱਚੇ ਸ਼ਬਦ ਵਿਚ ਲੀਨ ਰਹਿੰਦੇ ਹਨ।
SikhNet (Spanish)El Nombre del Señor viene a habitar en su mente de forma espontánea y se funden en la Palabra Verdadera.
ਕੁਲੁ ਉਧਾਰਹਿ ਆਪਣਾ; ਮੋਖ ਪਦਵੀ ਆਪੇ ਪਾਹਿ ॥
kul udhaareh aapanaa; mokh padavee aape paeh |
Sant Singh KhalsaThey redeem their generations, and they themselves obtain the state of liberation.
Manmohan SinghThey save their lineage and themselves obtain the status of salvation.
Manmohan Singh (Punjabi)ਉਹ ਆਪਣੀ ਵੰਸ਼ ਨੂੰ ਬਚ ਲੈਂਦੇ ਹਨ ਅਤੇ ਖੁਦ ਮੁਕਤੀ ਦੇ ਰੁਤਬੇ ਨੂੰ ਪ੍ਰਾਪਤ ਹੋ ਜਾਂਦੇ ਹਨ।
Fareedkot Teekaਸੋ ਭਗਤਿ ਜਨ ਆਪ ਮੋਖ ਪਦਵੀ ਪਾਇ ਲੇਤੇ ਹੈਂ ਔਰੁ ਅਪਨੀ ਕੁਲ ਕਾ ਉਧਾਰ ਕਰਤੇ ਹੈਂ॥
Prof. Sahib Singhਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਭੀ ਮੁਕਤੀ ਦਾ ਦਰਜਾ ਹਾਸਲ ਕਰ ਲੈਂਦੇ ਹਨ।
ਪਦ ਅਰਥ ਮੋਖ = (ਵਿਕਾਰਾਂ ਤੋਂ) ਖ਼ਲਾਸੀ। ਪਦਵੀ = ਦਰਜਾ। ਪਾਹਿ = ਪੈਂਦੇ ਹਨ।
SikhNet (Spanish)Así se liberan a sí mismos y a todas sus generaciones.
ਪਾਰਬ੍ਰਹਮੁ ਤਿਨ ਕੰਉ. ਸੰਤੁਸਟੁ ਭਇਆ; ਜੋ ਗੁਰ ਚਰਨੀ ਜਨ ਪਾਹਿ ॥
paarabraham tin knau. santusatt bheaa; jo gur charanee jan paeh |
Sant Singh KhalsaThe Supreme Lord God is pleased with those who fall at the Guru's Feet.
Manmohan SinghThe Exalted Lord is pleased with the persons, who fall at the Guru's feet.
Manmohan Singh (Punjabi)ਸ਼ਰੋਮਣੀ ਸਾਹਿਬ ਉਨ੍ਹਾਂ ਪੁਰਸ਼ਾਂ ਤੇ ਪ੍ਰਸੰਨ ਥੀ ਵੰਞਦਾ ਹੈ, ਜੋ ਗੁਰਾਂ ਦੇ ਪੈਰੀਂ ਪੈਂਦੇ ਹਨ।
Fareedkot Teekaਜੋ ਦਾਸ ਗੁਰੋਂ ਕੇ ਚਰਨੋਂ ਮੇਂ ਪੜਤੇ ਹੈਂ ਪਾਰਬ੍ਰਹਮ ਤਿਨ ਪਰ (ਸੰਤੁਸਟੁ) ਪ੍ਰਸੰਨ ਭ੍ਯਾ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਤੇ ਪਰਮਾਤਮਾ ਪ੍ਰਸੰਨ ਹੋ ਜਾਂਦਾ ਹੈ।
SikhNet (Spanish)El Señor Trascendente Se complace con aquéllos que se postran en Reverencia a los Pies del Guru.
ਜਨੁ ਨਾਨਕੁ. ਹਰਿ ਕਾ ਦਾਸੁ ਹੈ; ਕਰਿ ਕਿਰਪਾ ਹਰਿ. ਲਾਜ ਰਖਾਹਿ ॥੧॥
jan naanak. har kaa daas hai; kar kirapaa har. laaj rakhaeh |1|
Sant Singh KhalsaServant Nanak is the Lord's slave; by His Grace, the Lord preserves his honor. ||1||
Manmohan SinghAttendant Nanak, is the Lord's slave, and by His grace, God preserves his honour.
Manmohan Singh (Punjabi)ਸੇਵਕ ਨਾਨਕ, ਪ੍ਰਭੂ ਦਾ ਗੋਲਾ ਹੈ ਅਤੇ ਆਪਣੀ ਦਇਆ ਦੁਆਰਾ ਵਾਹਿਗੁਰੂ ਉਸ ਦੀ ਇੱਜ਼ਤ ਆਬਰੂ ਬਰਕਰਾਰ ਰੱਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਹਰਿ ਕਾ ਦਾਸੁ ਕਹਤਾ ਹੂੰ: ਜੋ ਹਰਿ ਦਾ ਦਾਸ ਹੈ ਕ੍ਰਿਪਾ ਕਰ ਕੇ ਤਿਸ ਕੀ ਹਰੀ ਲਜ੍ਯਾ ਰਖਤਾ ਹੈ॥੧॥
Prof. Sahib Singhਦਾਸ ਨਾਨਕ (ਵੀ) ਉਸ ਹਰੀ ਦਾ ਦਾਸ ਹੈ, ਹਰੀ ਮੇਹਰ ਕਰ ਕੇ (ਆਪਣੇ ਦਾਸ ਦੀ) ਲਾਜ ਰੱਖਦਾ ਹੈ ॥੧॥
SikhNet (Spanish)Nanak es el Esclavo del Señor, y el Señor, con Su Misericordia salva su Honor. (1)