ਸਭਿ ਘਟ ਭੋਗਵੈ. ਅਲਿਪਤੁ ਰਹੈ; ਅਲਖੁ. ਨ ਲਖਣਾ ਜਾਈ ॥
sabh ghatt bhogavai. alipat rahai; alakh. na lakhanaa jaaee |
Sant Singh KhalsaHe enjoys the hearts of all, and yet He remains detached; He is unseen; He cannot be described.
Manmohan SinghHe enjoys within the mind of all and yet remains separate from them. He is invisible and cannot be comprehended.
Manmohan Singh (Punjabi)ਉਹ ਸਾਰਿਆਂ ਦੇ ਮਨਾਂ ਅੰਦਰ ਮੌਜਾਂ ਮਾਣਦਾ ਹੈ ਤੇ ਤਦ ਭੀ ਉਨ੍ਹਾਂ ਨਾਲੋਂ ਨਿਰਲੇਪ ਰਹਿੰਦਾ ਹੈ। ਉਹ ਅਦ੍ਰਿਸ਼ਟ ਹੈ ਅਤੇ ਵੇਖਿਆ ਨਹੀਂ ਜਾ ਸਕਦਾ।
Fareedkot Teekaਜੋ ਸਭ ਘਟੋਂ ਮੇਂ ਭੋਗ ਕਰਤਾ ਹੈ ਫਿਰ ਅਲੇਪ ਰਹਤਾ ਹੈ ਲਖਾ ਨਹੀਂ ਜਾਤਾ ਹੈ, ਸੋ ਐਸਾ ਅਲਖ ਅਕਾਲ ਪੁਰਖ ਹੈ॥
Prof. Sahib Singhਪਰਮਾਤਮਾ ਪਤੀ ਸਾਰੇ ਘਟਾਂ ਨੂੰ ਭੋਗਦਾ ਹੈ (ਭਾਵ, ਸਾਰੇ ਸਰੀਰਾਂ ਵਿਚ ਵਿਆਪਕ ਹੈ) ਤੇ ਨਿਰਲੇਪ ਭੀ ਹੈ, ਇਸ ਅਲੱਖ ਪ੍ਰਭੂ ਦੀ ਸਮਝ ਨਹੀਂ ਪੈਂਦੀ।ਪਦ ਅਰਥ ਸਭਿ ਘਟ = ਸਾਰੇ ਸਰੀਰ। ਅਲਿਪਤੁ = ਵੱਖਰਾ, ਨਿਰਾਲਾ।
SikhNet (Spanish)Él disfruta del corazón de todos, y sin embargo, prevalece desapegado.
ਪੂਰੈ ਗੁਰਿ ਵੇਖਾਲਿਆ; ਸਬਦੇ ਸੋਝੀ ਪਾਈ ॥
poorai gur vekhaaliaa; sabade sojhee paaee |
Sant Singh KhalsaThe Perfect Guru reveals Him, and through the Word of His Shabad, we come to understand Him.
Manmohan SinghThe Perfect Guru shows Him, and through the Guru's hymns, we realise Him.
Manmohan Singh (Punjabi)ਪੂਰਨ ਗੁਰੂ ਉਸ ਨੂੰ ਵਿਖਾਲ ਦਿੰਦੇ ਹਨ ਅਤੇ ਗੁਰਬਾਣੀ ਦੇ ਰਾਹੀਂ ਅਸੀਂ ਉਸ ਨੂੰ ਅਨੁਭਵ ਕਰਦੇ ਹਾਂ।
Fareedkot Teekaਪੂਰੇ ਗੁਰਾਂ ਨੇ ਉਪਦੇਸ਼ ਕਰ ਸਮਝ ਦਿਤੀ ਹੈ ਇਸ ਰੀਤ ਸੇ ਹਰੀ ਦੇਖਾਲ੍ਯਾ ਹੈ॥
Prof. Sahib Singhਜਦ ਪੂਰੇ ਸਤਿਗੁਰੂ ਨੇ (ਉਸ ਅਲੱਖ ਪ੍ਰਭੂ ਦਾ) ਦਰਸ਼ਨ ਕਰਾ ਦਿੱਤਾ ਤਾਂ ਸਤਿਗੁਰੂ ਦੇ ਸ਼ਬਦ ਦੁਆਰਾ ਸਮਝ ਪੈ ਗਈ।ਪਦ ਅਰਥ ਗੁਰਿ = ਗੁਰੂ ਨੇ। ਸਬਦੇ = ਗੁਰ-ਸ਼ਬਦ ਦੀ ਰਾਹੀਂ।
SikhNet (Spanish)Él es Invisible y no puede ser descrito.
ਪੁਰਖੈ ਸੇਵਹਿ. ਸੇ ਪੁਰਖ ਹੋਵਹਿ; ਜਿਨੀ ਹਉਮੈ ਸਬਦਿ ਜਲਾਈ ॥
purakhai seveh. se purakh hoveh; jinee haumai sabad jalaaee |
Sant Singh KhalsaThose who serve their Husband Lord, become like Him; their egos are burnt away by His Shabad.
Manmohan SinghThey, who serve the Perfect Lord, through the Name, burn their egotism, and themselves become perfect.
Manmohan Singh (Punjabi)ਜੋ ਪੂਰਨ ਪੁਰਸ਼ ਦੀ ਸੇਵਾ ਕਰਦੇ ਹਨ ਅਤੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਸਾੜ ਦਿੰਦੇ ਹਨ, ਉਹ ਖੁਦ ਪੂਰਨ ਪੁਰਸ਼ ਬਣ ਜਾਂਦੇ ਹਨ।
Fareedkot Teekaਜੋ ਪੁਰਖ ਪਰਮਾਤਮਾਂ ਕੀ ਸੇਵਾ ਕਰਤੇ ਹੈਂ ਸੋਈ (ਪੁਰਖ) ਪਰਮਾਤਮਾਂ ਰੂਪ ਹੋਤੇ ਹੈਂ। ਸੋ ਕੌਨ ਹੂਏ ਹੈਂ? ਜਿਨੋਂ ਨੇ ਹੰਤਾ ਮਮਤਾ ਗੁਰ ਉਪਦੇਸ਼ ਕਰ ਜਲਾਈ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸ਼ਬਦ ਦੀ ਰਾਹੀਂ ਅਹੰਕਾਰ ਦੂਰ ਕੀਤਾ ਹੈ ਉਹ ਪ੍ਰਭੂ ਪੁਰਖ ਨੂੰ ਜਪਦੇ ਹਨ ਤੇ ਉਸ ਪੁਰਖ ਦਾ ਰੂਪ ਹੋ ਜਾਂਦੇ ਹਨ।ਪਦ ਅਰਥ ਸੇਵਹਿ = ਸਿਮਰਦੇ ਹਨ। ਜਿਨ੍ਹ੍ਹੀ = ਜਿਨ੍ਹਾਂ ਮਨੁੱਖਾਂ ਨੇ। ਜਲਾਈ = ਸਾੜ ਦਿੱਤੀ ਹੈ।
SikhNet (Spanish)El Guru Perfecto se revela en nosotros a través de la Palabra de Su Shabd.
ਤਿਸ ਕਾ ਸਰੀਕੁ ਕੋ ਨਹੀ; ਨਾ ਕੋ ਕੰਟਕੁ ਵੈਰਾਈ ॥
tis kaa sareek ko nahee; naa ko kanttak vairaaee |
Sant Singh KhalsaHe has no rival, no attacker, no enemy.
Manmohan SinghHe has no rival, no molester and no enemy.
Manmohan Singh (Punjabi)ਉਸ ਦੇ ਬਰਾਬਰ ਦਾ ਕੋਈ ਨਹੀਂ, ਨਾਂ ਹੀ ਉਸ ਨੂੰ ਕੋਈ ਦੁੱਖ ਦੇਣ ਵਾਲਾ ਹੈ ਤੇ ਨਾਂ ਹੀ ਉਸ ਦਾ ਕੋਈ ਵੈਰੀ ਹੈ।
Fareedkot Teekaਤਿਸੁ ਕਾ ਨ ਕੋਈ ਸਰੀਕੁ ਹੈ ਨ ਕੋਈ ਕੰਟਕ ਰੂਪ ਬੈਰੀ ਹੀ ਹੈ॥
Prof. Sahib Singhਉਸ ਅਲੱਖ ਹਰੀ ਦਾ ਕੋਈ ਸ਼ਰੀਕ ਨਹੀਂ, ਨਾ ਕੋਈ ਦੁਖੀ ਕਰਨ ਵਾਲਾ (ਕੰਟਕ-ਰੂਪ) ਉਸ ਦਾ ਵੈਰੀ ਹੈ।ਪਦ ਅਰਥ ਕੰਟਕੁ = ਕੰਡਾ।
SikhNet (Spanish)A través de Su Shabd, servimos al Guru, y liberándonos del ego, nos volvemos como Él.
ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ; ਨਾ ਆਵੈ. ਨਾ ਜਾਈ ॥
nihachal raaj hai sadaa tis keraa; naa aavai. naa jaaee |
Sant Singh KhalsaHis rule is unchanging and eternal; He does not come or go.
Manmohan SinghEver immovable is His empire and he neither comes nor goes.
Manmohan Singh (Punjabi)ਸਦੀਵ ਸਥਿਰ ਹੈ ਉਸ ਦਾ ਰਾਜ ਭਾਗ। ਉਹ ਨਾਂ ਆਉਂਦਾ ਹੈ ਅਤੇ ਨਾਂ ਹੀ ਜਾਂਦਾ ਹੈ।
Fareedkot Teekaਇਸੀ ਸੇ ਉਸ ਕਾ ਰਾਜੁ ਸਦਾ ਨਿਹਚਲ ਹੈ, ਕਿਉਂਕਿ ਨ ਕਹੀਂ ਸੇ ਆਉਤਾ ਹੈ ਔਰ ਨ ਜਾਤਾ ਹੈ, ਭਾਵ ਜਨਮ ਮਰਣ ਸੇ ਰਹਤ ਹੈ॥
Prof. Sahib Singhਉਸ ਦਾ ਰਾਜ ਸਦਾ ਅਟੱਲ ਹੈ, ਨਾ ਉਹ ਜੰਮਦਾ ਹੈ ਨਾ ਮਰਦਾ ਹੈ।
SikhNet (Spanish)Dios no tiene igual, ni rival que le aflija; Su Reino es Eterno e Inmutable, no viene ni va.
ਅਨਦਿਨੁ ਸੇਵਕੁ ਸੇਵਾ ਕਰੇ; ਹਰਿ ਸਚੇ ਕੇ ਗੁਣ ਗਾਈ ॥
anadin sevak sevaa kare; har sache ke gun gaaee |
Sant Singh KhalsaNight and day, His servant serves Him, singing the Glorious Praises of the True Lord.
Manmohan SinghNight and day, the servant perform His service and sings the praise of the True Lord.
Manmohan Singh (Punjabi)ਰਾਤ ਦਿਨ ਟਹਿਲੂਆਂ ਉਸ ਦੀ ਟਹਿਲ ਕਮਾਉਂਦੇ ਹਨ ਅਤੇ ਸੱਚੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ।
Fareedkot Teeka(ਸੇਵਕੁ) ਜਗਿਆਸੀ ਰਾਤ ਦਿਨੁ ਜਿਸ ਕੀ ਸੇਵਾ ਕਰਤੇ ਹੈਂ ਔਰ ਜਿਸ ਸਚੇ ਹਰੀ ਕੇ ਗੁਨ ਗਾਇਨ ਕਰਤੇ ਹੈਂ॥
Prof. Sahib Singh(ਸੱਚਾ) ਸੇਵਕ ਉਸ ਸੱਚੇ ਹਰੀ ਦੀ ਸਿਫ਼ਤ-ਸਾਲਾਹ ਕਰ ਕੇ ਹਰ ਵੇਲੇ ਉਸ ਦਾ ਸਿਮਰਨ ਕਰਦਾ ਹੈ।
SikhNet (Spanish)Sus Sirvientes Lo sirven noche y día, y cantan las Alabanzas del Señor Verdadero.
ਨਾਨਕੁ ਵੇਖਿ ਵਿਗਸਿਆ; ਹਰਿ ਸਚੇ ਕੀ ਵਡਿਆਈ ॥੨॥
naanak vekh vigasiaa; har sache kee vaddiaaee |2|
Sant Singh KhalsaBeholding the Glorious Greatness of the True Lord, Nanak blossoms forth. ||2||
Manmohan SinghBeholding the greatness of the True God, Nanak has bloomed.
Manmohan Singh (Punjabi)ਸੱਚੇ ਵਾਹਿਗੁਰੂ ਦੀ ਵਿਸ਼ਾਲਤਾ ਨੂੰ ਦੇਖ ਕੇ ਨਾਨਕ ਪ੍ਰਫੁੱਲਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਸਚੇ ਹਰੀ ਕੇ ਪ੍ਰਭਾਵ ਕੋ ਦੇਖ ਕਰ ਕੇ ਪ੍ਰਸੰਨ ਹੂਆ ਹੂੰ॥੨॥
Prof. Sahib Singhਨਾਨਕ (ਵੀ) ਸੱਚੇ ਦੀ ਵਡਿਆਈ ਵੇਖ ਕੇ ਪ੍ਰਸੰਨ ਹੋ ਰਿਹਾ ਹੈ ॥੨॥ਪਦ ਅਰਥ ਵਿਗਸਿਆ = ਖਿੜ ਰਿਹਾ ਹੈ ॥੨॥
SikhNet (Spanish)Nanak ha florecido viendo la Gloriosa Grandeza del Dios Verdadero. (2)