ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹਰਿ ਬਿਨੁ. ਕਛੂ ਨ ਲਾਗਈ; ਭਗਤਨ ਕਉ ਮੀਠਾ ॥
har bin. kachhoo na laagee; bhagatan kau meetthaa |
Sant Singh KhalsaNothing seems sweet to His devotees, except the Lord.
Manmohan SinghWithout God, nothing appears sweet to His devoted slaves.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਉਸ ਦੇ ਭਗਤਾਂ ਨੂੰ ਕੁਛ ਭੀ ਮਿੱਠੜਾ ਨਹੀਂ ਲੱਗਦਾ।
Fareedkot Teekaਹਰੀ ਸੇ ਬਿਨਾਂ ਤਿਨ ਭਗਤੋਂ ਕੋ ਔਰ ਕਛੁ ਮੀਠਾ ਅਰਥਾਤ ਪਿਆਰਾ ਨਹੀਂ ਲਾਗਤਾ ਹੈ॥
Prof. Sahib Singhਪਰਮਾਤਮਾ (ਦੇ ਨਾਮ) ਤੋਂ ਬਿਨਾ ਭਗਤਾਂ ਨੂੰ ਹੋਰ ਕੋਈ ਚੀਜ਼ ਮਿੱਠੀ ਨਹੀਂ ਲੱਗਦੀ।
SikhNet (Spanish)A los Devotos del Señor nada les parece dulce más que el Señor.
ਆਨ ਸੁਆਦ ਸਭਿ ਫੀਕਿਆ; ਕਰਿ ਨਿਰਨਉ ਡੀਠਾ ॥
aan suaad sabh feekiaa; kar nirnau ddeetthaa |
Sant Singh KhalsaAll other tastes are bland and insipid; I have tested them and seen them.
Manmohan SinghAll other relishes are insipid; them, I have tested and seen.
Manmohan Singh (Punjabi)ਹੋਰ ਸਾਰੇ ਰੱਸ ਫਿੱਕੇ ਹਨ, ਉਨ੍ਹਾਂ ਨੂੰ ਮੈਂ ਅਜ਼ਮਾ ਕੇ ਵੇਖ ਲਿਆ ਹੈ।
Fareedkot Teekaਔਰ ਸ੍ਵਾਦ ਸੰਪੂਰਨ ਫਿਕੇ ਹੈਂ, ਇਸ ਬਾਤ ਕੋ ਨਿਰਨਾ ਅਰਥਾਤ ਵਿਚਾਰ ਕੇ ਤਿਨੋਂ ਨੇ ਦੇਖ ਲੀਆ ਹੈ॥
Prof. Sahib Singhਉਹਨਾਂ ਨੇ ਖੋਜ ਕੇ ਵੇਖ ਲਿਆ ਹੈ ਕਿ (ਨਾਮ ਤੋਂ ਬਿਨਾ) ਹੋਰ ਸਾਰੇ ਸੁਆਦ ਫਿੱਕੇ ਹਨ।
ਪਦ ਅਰਥ ਆਨ = ਹੋਰ। ਸਭਿ = ਸਾਰੇ। ਨਿਰਨਉ = ਨਿਰਨਾ, ਨਿਖੇੜਾ, ਪਰਖ।
SikhNet (Spanish)Cualquier otro sabor es insípido para ellos, pues han probado y han visto.
ਅਗਿਆਨੁ ਭਰਮੁ ਦੁਖੁ ਕਟਿਆ; ਗੁਰ ਭਏ ਬਸੀਠਾ ॥
agiaan bharam dukh kattiaa; gur bhe baseetthaa |
Sant Singh KhalsaIgnorance, doubt and suffering are dispelled, when the Guru becomes one's advocate.
Manmohan SinghThe pain of ignorance and doubt is dispelled, when the Guru becomes man's intercessor.
Manmohan Singh (Punjabi)ਜਦ ਗੁਰੂ ਜੀ ਬੰਦੇ ਦੇ ਵਿਚੋਲੇ ਹੋ ਜਾਂਦੇ ਹਨ, ਤਦ ਬੇਸਮਝੀ ਤੇ ਸੰਦੇਹ ਦੀ ਪੀੜ ਦੂਰ ਹੋ ਜਾਂਦੀ ਹੈ।
Fareedkot Teekaਅਗਿਆਨ ਔ ਭਰਮ ਜੰਨ੍ਯ ਦੁਖੋਂ ਕਾ ਸਮਦਾ੍ਯ ਤਿਨ ਕਾ ਕਟਿਆ ਗਿਆ ਹੈ, ਕਿਉਂਕਿ ਗੁਰੂ ਤਿਨ ਕੇ (ਬਸੀਠਾ) ਵਕੀਲ ਭਏ ਹੈਂ॥
Prof. Sahib Singhਸਤਿਗੁਰੂ (ਉਹਨਾਂ ਵਾਸਤੇ) ਵਕੀਲ ਬਣਿਆ ਤੇ (ਪ੍ਰਭੂ ਨੂੰ ਮਿਲਣ ਕਰ ਕੇ ਉਹਨਾਂ ਦਾ) ਅਗਿਆਨ ਭਟਕਣਾ ਤੇ ਦੁੱਖ ਸਭ ਕੁਝ ਦੂਰ ਹੋ ਗਿਆ ਹੈ।
ਪਦ ਅਰਥ ਬਸੀਠਾ = ਵਕੀਲ, ਵਿਚੋਲਾ।
SikhNet (Spanish)Cuando el olor de la duda y de la idiotez es disipada, el Guru se vuelve el intercesor de uno y los Pies de Loto del Señor atraviesan la mente.
ਚਰਨ ਕਮਲ ਮਨੁ ਬੇਧਿਆ; ਜਿਉ ਰੰਗੁ ਮਜੀਠਾ ॥
charan kamal man bedhiaa; jiau rang majeetthaa |
Sant Singh KhalsaThe Lord's lotus feet have pierced my mind, and I am dyed in the deep crimson color of His Love.
Manmohan SinghThe Lord's lotus feet have pierced through my mind and I am dyed red, like madder's hue.
Manmohan Singh (Punjabi)ਸਾਹਿਬ ਦੇ ਚਰਨ ਕੰਮਲਾਂ ਨਾਲ ਮੇਰਾ ਰਿਦਾ ਵਿਨ੍ਹਿਆ ਗਿਆ ਹੈ ਅਤੇ ਮਜੀਠ ਦੀ ਰੰਗਤ ਦੀ ਤਰ੍ਹਾਂ ਲਾਲ ਰੰਗਿਆ ਗਿਆ।
Fareedkot Teekaਹਰੀ ਗੁਰੋਂ ਕੇ ਚਰਨ ਕਵਲੋਂ ਮੇਂ ਤਿਨ ਕਾ ਮਨ (ਬੇਧਿਆ) ਮਿਲ ਗਿਆ ਅਰਥਾਤ ਅਭੇਦ ਹੂਆ ਹੈ, ਜੈਸੇ ਮਜੀਠ ਕਾ ਰੰਗ ਪਕਾ ਹੋਤਾ ਹੈ, ਭਾਵ ਸੇ ਤਿਨ ਕੋ ਅਖ੍ਯ ਆਤਮ ਆਨੰਦ ਪ੍ਰਾਪਤਿ ਹੂਆ ਹੈ॥
Prof. Sahib Singhਜਿਵੇਂ ਮਜੀਠ ਨਾਲ (ਕੱਪੜੇ ਤੇ ਪੱਕਾ) ਰੰਗ ਚੜ੍ਹਦਾ ਹੈ, ਤਿਵੇਂ ਉਹਨਾਂ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਪੱਕੀ ਤਰ੍ਹਾਂ) ਵਿੱਝ ਜਾਂਦਾ ਹੈ।
ਪਦ ਅਰਥ ਚਰਨ ਕਮਲ = ਕੰਵਲ ਫੁੱਲਾਂ ਵਰਗੇ ਸੋਹਣੇ ਚਰਨ। ਬੇਧਿਆ = ਵਿੰਨ੍ਹਿਆ।
SikhNet (Spanish)Es así como uno es bañado con una profunda Esperanza y con el Maravilloso Éxtasis.
ਜੀਉ ਪ੍ਰਾਣ ਤਨੁ ਮਨੁ ਪ੍ਰਭੂ; ਬਿਨਸੇ ਸਭਿ ਝੂਠਾ ॥੧੧॥
jeeo praan tan man prabhoo; binase sabh jhootthaa |11|
Sant Singh KhalsaMy soul, breath of life, body and mind belong to God; all falsehood has left me. ||11||
Manmohan SinghMy life, soul, body and heart, now belong to God and all falsehood has left me.
Manmohan Singh (Punjabi)ਮੇਰੀ ਜਿੰਦਗੀ, ਆਤਮਾ, ਦੇਹ ਤੇ ਦਿਲ ਵਾਹਿਗੁਰੂ ਦੀ ਮਲਕੀਅਤ ਹਨ ਅਤੇ ਸਾਰਾ ਕੂੜ ਨੂੰ ਤਿਆਗ ਗਿਆ ਹੈ।
Fareedkot Teekaਤਿਨੋਂ ਨੇ ਪ੍ਰਭੂ ਸੇ ਬਿਨਾਂ ਜੀਵ ਪ੍ਰਾਣ ਮਨ ਤਨ ਆਦੀ ਜੋ ਪਦਾਰਥ ਹੈਂ, (ਸੇ) ਉਨੋਂ ਕਾ ਸਮਦਾਇ ਸਭ ਝੂਠਾ ਜਾਣਿਆ ਹੈ॥੧੧॥☬ਵਾਹਿਗੁਰੂ ਮੇਂ ਸੰਤੋਂ ਕੀ ਪ੍ਰੀਤੀ ਬੀਚ ਦ੍ਰਿਸਟਾਂਤ ਦੇਤੇ ਹੈਂ:
Prof. Sahib Singhਪ੍ਰਭੂ ਹੀ ਉਹਨਾਂ ਦੀ ਜਿੰਦ ਪ੍ਰਾਣ ਹੈ ਤੇ ਤਨ ਮਨ ਹੈ, ਹੋਰ ਨਾਸਵੰਤ ਪਿਆਰ ਉਹਨਾਂ ਦੇ ਅੰਦਰੋਂ ਨਾਸ ਹੋ ਗਏ ਹਨ ॥੧੧॥
ਪਦ ਅਰਥ ਜੀਉ = ਜਿੰਦ। ਸਭਿ = ਹੋਰ ਸਾਰੇ। ਕਛੂ = ਕੁਝ ਭੀ ॥੧੧॥
SikhNet (Spanish)El cuerpo, la mente y lo vital pertenecen a Dios y las ilusiones se desvanecen. (11)