ੴ

ਸਿੱਖਬਾਣੀ · SikhBani

Ang 708

Sri Guru Granth Sahib · Raag Jaithsree · 9 shabads, 46 lines
Translations
Shabad Guru Arjan Dev Ji Raag Jaithsree continued from Ang 707

ਕਾਮ ਕ੍ਰੋਧਿ ਅਹੰਕਾਰਿ; ਫਿਰਹਿ ਦੇਵਾਨਿਆ ॥

kaam krodh ahankaar; fireh devaaniaa |

Sant Singh KhalsaEngrossed in sexual desire, anger and egotism, he wanders around insane.
Manmohan SinghEngrossed in lust, wrath and ego he roams about madly.
Manmohan Singh (Punjabi)ਵਿਸ਼ੇ ਭੋਗ, ਗੁੱਸੇ ਤੇ ਗਰੂਰ ਵਿੱਚ ਖੱਚਤ ਹੋਇਆ ਉਹ ਕਮਲਾ ਹੋਇਆ ਫਿਰਦਾ ਹੈ।
Fareedkot Teekaਕਾਮ ਔ ਕ੍ਰੋਧ ਹੰਕਾਰ ਆਦਿ ਵਿਕਾਰੋਂ ਕਰ ਕੇ ਇਹ ਜੀਵ ਦਿਵਾਨੇ ਹੂਏ ਫਿਰਤੇ ਹੈਂ॥
Prof. Sahib Singh(ਇਸ ਵਾਸਤੇ ਇਹਨਾਂ ਦੀ ਖ਼ਾਤਰ) ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਝੱਲੇ ਹੋਏ ਫਿਰਦੇ ਹਨ,

ਪਦ ਅਰਥ ਕ੍ਰੋਧਿ = ਕ੍ਰੋਧ ਵਿਚ। ਦੇਵਾਨਿਆ = ਪਾਗਲ, ਝੱਲੇ।

SikhNet (Spanish)Desviado por la lujuria, el enojo y el egoísmo, vagué a través del mundo como loco.

ਸਿਰਿ ਲਗਾ ਜਮ ਡੰਡੁ; ਤਾ ਪਛੁਤਾਨਿਆ ॥

sir lagaa jam ddandd; taa pachhutaaniaa |

Sant Singh KhalsaWhen the Messenger of Death hits him on the head with his club, then he regrets and repents.
Manmohan SinghWhen the club of death falls on his head, then does he regret.
Manmohan Singh (Punjabi)ਜਦ ਮੌਤ ਦਾ ਡੰਡਾ ਉਸ ਦੇ ਸਿਰ ਉਤੇ ਲੱਗਦਾ ਹੈ, ਜਦ ਉਹ ਪਸਚਾਤਾਪ ਕਰਦਾ ਹੈ।
Fareedkot Teekaਜਿਸ ਸਮੇਂ ਸਿਰ ਪਰ ਜਮ ਕਾ ਦੰਡਾ ਲਾਗਤਾ ਹੈ ਤਬ ਪਸਚਾਤਾਪ ਕਰਤੇ ਹੈਂ॥
Prof. Sahib Singhਜਦੋਂ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ ਹੈ, ਤਦੋਂ ਪਛੁਤਾਉਂਦੇ ਹਨ।

ਪਦ ਅਰਥ ਸਿਰਿ = ਸਿਰ ਉੱਤੇ ।

SikhNet (Spanish)Solamente cuando la muerte me pegó en la cabeza me arrepentí.

ਬਿਨੁ ਪੂਰੇ ਗੁਰਦੇਵ; ਫਿਰੈ ਸੈਤਾਨਿਆ ॥੯॥

bin poore guradev; firai saitaaniaa |9|

Sant Singh KhalsaWithout the Perfect, Divine Guru, he roams around like Satan. ||9||
Manmohan SinghWithout the Perfect, Divine Guru, he moves about like a Satan.
Manmohan Singh (Punjabi)ਪੂਰਨ ਪ੍ਰਕਾਸ਼ਵਾਨ ਗੁਰਾਂ ਦੇ ਬਗੈਰ ਉਹ ਸ਼ੈਤਾਨ ਵਾਂਗੂੰ ਫਿਰਦਾ ਹੈ।
Fareedkot Teekaਪੂਰੇ ਸਤਿਗੁਰ ਦੇਵ ਕੇ ਮਿਲੇ ਬਿਨਾਂ (ਸੈਤਾਨਿਆ) ਕਾਮ ਕੇ ਵਿਗੋਏ ਹੂਏ ਫਿਰਤੇ ਹੈਂ ਵਾ ਸੈਤਾਨ ਰੂਪ ਹੂਏ ਫਿਰਤੇ ਹੈਂ॥੯॥
Prof. Sahib Singh(ਹੇ ਭਾਈ! ਮਨੁੱਖ) ਪੂਰੇ ਗੁਰੂ ਦੀ ਸਰਨ ਤੋਂ ਬਿਨਾ ਸ਼ੈਤਾਨ ਵਾਂਗ ਫਿਰਦਾ ਹੈ ॥੯॥
SikhNet (Spanish)Entiende que sin el Perfecto Guru la vida es salvaje como la de un ser de los bajos mundos. (9)

Open this shabad (6 lines, Angs 707-708) →

Shabad Guru Arjan Dev Ji Raag Jaithsree

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਰਾਜ ਕਪਟੰ. ਰੂਪ ਕਪਟੰ; ਧਨ ਕਪਟੰ. ਕੁਲ ਗਰਬਤਹ ॥

raaj kapattan. roop kapattan; dhan kapattan. kul garabatah |

Sant Singh KhalsaPower is fraudulent, beauty is fraudulent, and wealth is fraudulent, as is pride of ancestry.
Manmohan SinghDeceptive is power, deceptive is beauty and deceptive are wealth, and pride of lineage.
Manmohan Singh (Punjabi)ਛਲਣਹਾਰ ਹੇ ਪਾਤਿਸ਼ਾਹੀ ਛੱਲਣਹਾਰ ਹੈ ਸੁਹੱਪਣ ਅਤੇ ਫਲਣਹਾਰ ਹਨ ਧਨ ਦੌਲਤ ਤੇ ਵੰਸ਼ ਦਾ ਹੰਕਾਰ।
Fareedkot Teekaਹੇ ਭਾਈ! ਰਾਜ (ਕਪਟੰ) ਛਲ ਰੂਪ ਹੈ ਔ ਸੁੰਦਰ ਰੂਪ ਭੀ ਛਲ ਰੂਪ ਹੈ, ਪੁਨਾ ਧਨ ਔ ਕੁਲ ਔ ਇਨ ਕਾ ਹੰਕਾਰ ਸੰਪੂਰਨ ਛਲ ਰੂਪ ਔਰੋਂ ਕੋ (ਛਿਦ੍ਰੰ) ਦੋਸ਼ ਲਗਾ ਕਰ ਕੇ ਇਹ ਜੀਵ ਤਿਨ ਵਿਸ਼ਿਅਹੁੰ ਕੋ ਛਲ ਕਰ ਕੇ ਸੰਚਨ ਕਰਤਾ ਹੈ॥ ਹੈ, ਭਾਵ ਸੇ ਨਾਸ ਰੂਪ ਹੈਂ॥
Prof. Sahib Singhਹੇ ਨਾਨਕ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ।

ਪਦ ਅਰਥ ਕਪਟੰ = ਛਲ। ਗਰਬਤਹ = ਮਾਣ।

SikhNet (Spanish)El orgullo que se siente por la belleza, las riquezas, la casta o por las posesiones es inútil.

ਸੰਚੰਤਿ. ਬਿਖਿਆ ਛਲੰ ਛਿਦ੍ਰੰ; ਨਾਨਕ. ਬਿਨੁ ਹਰਿ. ਸੰਗਿ ਨ ਚਾਲਤੇ ॥੧॥

sanchant. bikhiaa chhalan chhidran; naanak. bin har. sang na chaalate |1|

Sant Singh KhalsaOne may gather poison through deception and fraud, O Nanak, but without the Lord, nothing shall go along with him in the end. ||1||
Manmohan SinghMan amasses poisonous wealth with deceit and guile, O Nanak Bur, without the Lord's Name, nothing goes with him.
Manmohan Singh (Punjabi)ਆਦਮੀ ਠੱਗੀ ਠੋਰੀ ਤੇ ਛਲ ਫਰੇਬ ਨਾਲ ਜ਼ਹਿਰੀਲੀ ਮਾਇਆ ਇਕੱਤਰ ਕਰਦਾ ਹੈ, ਹੇ ਨਾਨਕ! ਪ੍ਰਭੂ ਸਾਈਂ ਦੇ ਨਾਮ ਬਾਝੋਂ ਕੁਛ ਭੀ ਉਸ ਦੇ ਨਾਲ ਨਹੀਂ ਜਾਂਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਇਹ ਪਦਾਰਥ ਹਰੀ ਕੇ ਨਾਮ ਬਿਨਾਂ ਇਸ ਕੇ ਸਾਥ ਚਲਤੇ ਨਹੀਂ ਹੈਂ॥੧॥
Prof. Sahib Singhਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥

ਪਦ ਅਰਥ ਸੰਚੰਤਿ = ਇਕੱਠੀ ਕਰਦੇ ਹਨ। ਬਿਖਿਆ = ਮਾਇਆ। ਛਿਦ੍ਰ = ਐਬ, ਦੋਸ ॥੧॥

SikhNet (Spanish)Dice Nanak, uno se queda con el veneno de la ilusión, pues nada se queda con uno sin el Señor. (1)

ਪੇਖੰਦੜੋ ਕੀ ਭੁਲੁ; ਤੁੰਮਾ ਦਿਸਮੁ ਸੋਹਣਾ ॥

pekhandarro kee bhul; tunmaa disam sohanaa |

Sant Singh KhalsaBeholding the bitter melon, he is deceived, since it appears so pretty
Manmohan SinghThe mortal is mistaken on beholding the colocynth which appears to be beautiful.
Manmohan Singh (Punjabi)ਕੋੜੇ ਕੱਦੂ ਨੂੰ, ਜੋ ਵੇਖਣ ਨੂੰ ਸੁੰਦਰ ਜਾਪਦਾ ਹੈ, ਵੇਖ ਕੇ ਪ੍ਰਾਣੀ ਭੁਲੇਖਾ ਖਾ ਜਾਂਦਾ ਹੈ।
Fareedkot Teekaਹੇ ਜੀਵ! ਤੂੰ ਇਨ ਪਦਾਰਥੋਂ ਕੋ ਦੇਖ ਕਰ ਕੇ ਕਿਉਂ ਭੂਲ ਰਹਾ ਹੈਂ, ਜੈਸਾ ਤੁੰਮਾ ਫਲ ਦੇਖਨੇ ਮੇਂ ਤੋ ਸੁੰਦਰ ਦ੍ਰਿਸ਼ਟ ਆਵਤਾ ਹੈ॥
Prof. Sahib Singhਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ?

ਪਦ ਅਰਥ ਪੇਖੰਦੜੋ = ਵੇਖਣ ਨੂੰ। ਦਿਸਮੁ = ਮੈਨੂੰ ਦਿੱਸਿਆ।

SikhNet (Spanish)¿Por qué te engañas con las apariencias? La calabacera es muy bella para mirarla,

ਅਢੁ. ਨ ਲਹੰਦੜੋ ਮੁਲੁ; ਨਾਨਕ. ਸਾਥਿ ਨ ਜੁਲਈ ਮਾਇਆ ॥੨॥

adt. na lahandarro mul; naanak. saath na julee maaeaa |2|

Sant Singh KhalsaBut it is not worth even a shell, O Nanak; the riches of Maya will not go along with anyone. ||2||
Manmohan SinghHowever, it fetches not even a shell as its price. O Nanak, the riches go not with the mortal.
Manmohan Singh (Punjabi)ਇਹ ਆਪਣੀ ਕੀਮਤ ਵਜੋਂ ਇਕ ਕੌਡੀ ਭੀ ਪ੍ਰਾਪਤ ਨਹੀਂ ਕਰਦਾ, ਹੇ ਨਾਨਕ! ਮਾਲ ਮਿਲਖ ਪ੍ਰਾਣੀ ਦੇ ਨਾਲ ਨਹੀਂ ਜਾਂਦੇ।
Fareedkot Teekaਪਰੰਤੂ ਕਟਕ ਸੁਆਦ ਹੋਣੇ ਸੇ ਵਹੁ ਏਕ (ਅਢੁ) ਕੌਡੀ ਭੀ ਮੋਲ ਨਹੀਂ ਪਾਵਤਾ ਹੈ, ਭਾਵ ਤੁਛ ਫਲ ਹੈ। ਤੈਸੇ ਇਹੁ ਮਾਇਆ ਜਨ ਸੁਖ ਦੁਖ ਰੂਪ ਹੈਂ ਅਰ ਸੋ ਮਾਇਆ ਸਾਥ ਭੀ ਨਹੀਂ ਚਲਤੀ ਹੈ॥੨॥
Prof. Sahib Singhਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥

ਪਦ ਅਰਥ ਅਢੁ = ਅੱਧੀ ਕੌਡੀ। ਨ ਜੁਲਈ = ਨਹੀਂ ਜਾਂਦੀ ॥੨॥

SikhNet (Spanish)pero no tiene valor; así es Maya pues no se va contigo. (2)

Open this shabad →

Shabad Guru Arjan Dev Ji Raag Jaithsree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਚਲਦਿਆ ਨਾਲਿ. ਨ ਚਲੈ; ਸੋ ਕਿਉ ਸੰਜੀਐ ॥

chaladiaa naal. na chalai; so kiau sanjeeai |

Sant Singh KhalsaIt shall not go along with you when you depart - why do you bother to collect it?
Manmohan SinghWhy amass that which goes not with thee, when thou departest?
Manmohan Singh (Punjabi)ਉਸ ਨੂੰ ਕਾਹਦੇ ਲਈ ਇਕੱਤਰ ਕਰਨਾ ਹੈ, ਜਿਹੜੀ ਟੁਰਨ ਵੇਲੇ ਤੇਰੇ ਨਾਲ ਨਹੀਂ ਜਾਂਦੀ।
Fareedkot Teekaਹੇ ਭਾਈ! ਜੋ ਮਾਇਆ ਚਲਤਿਆਂ ਹੋਇਆਂ ਅਪਨੇ ਸਾਥ ਨਹੀਂ ਚਲੇਗੀ ਤਿਸ ਕੋ ਕਿਉਂ ਸੰਚਨ ਕਰੀਏ॥
Prof. Sahib Singhਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ,

ਪਦ ਅਰਥ ਸੰਜੀਐ = ਇਕੱਠੀ ਕਰੀਏ।

SikhNet (Spanish)¿Por qué acumular lo que no te va a acompañar en el más allá?

ਤਿਸ ਕਾ ਕਹੁ ਕਿਆ ਜਤਨੁ; ਜਿਸ ਤੇ ਵੰਜੀਐ ॥

tis kaa kahu kiaa jatan; jis te vanjeeai |

Sant Singh KhalsaTell me, why do you try so hard to acquire that which you must leave behind in the end?
Manmohan SinghSay, why thou endevourest to acquire that which thou must leave behind?
Manmohan Singh (Punjabi)ਦੱਸ, ਉਸ ਨੂੰ ਪ੍ਰਾਪਤ ਕਰਨ ਲਈ ਤੂੰ ਕਿਉਂ ਉਪਰਾਲਾ ਕਰਦਾ ਹੈ, ਇਸ ਨੂੰ ਤੂੰ ਹਰ ਹਾਲਤ ਹੀ ਪਿੱਛੇ ਛੱਡ ਜਾਣਾ ਹੈ।
Fareedkot Teekaਅਰ ਤਿਸ ਕਾ ਕਹੁ ਤੌ ਕਿਆ ਜਤਨ ਕਰਨਾ ਹੈ ਜਿਸ ਤੇ ਵਿਛੜ ਜਾਨਾ ਹੈ॥
Prof. Sahib Singhਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ?

ਪਦ ਅਰਥ ਤਿਸ ਕਾ = ਉਸ ਦੀ ਖ਼ਾਤਰ। ਜਿਸ ਤੇ = ਜਿਸ ਤੋਂ। ਵੰਜੀਐ = ਵਾਂਜੇ ਜਾਣਾ ਹੈ, ਵਿਛੁੜ ਜਾਣਾ ਹੈ।

SikhNet (Spanish)¿Por qué luchar por eso que uno va a tener que dejar al final?

ਹਰਿ ਬਿਸਰਿਐ. ਕਿਉ ਤ੍ਰਿਪਤਾਵੈ; ਨਾ ਮਨੁ ਰੰਜੀਐ ॥

har bisariai. kiau tripataavai; naa man ranjeeai |

Sant Singh KhalsaForgetting the Lord, how can you be satisfied? Your mind cannot be pleased.
Manmohan SinghHow can thy mind be contented by forgetting God? it cannot be pleases either.
Manmohan Singh (Punjabi)ਵਾਹਿਗੁਰੂ ਨੂੰ ਭੁਲਾ ਕੇ ਤੇਰਾ ਚਿੱਤ ਕਿਸ ਤਰ੍ਹਾਂ ਸੰਤੁਸ਼ਟ ਰਹਿ ਸਕਦਾ ਹੈ? ਇਹ ਪ੍ਰਸੰਨ ਨਹੀਂ ਹੋ ਸਕਦਾ।
Fareedkot Teekaਹਰੀ ਕੇ ਵਿਸਰੇ ਤੇ ਕੈਸੇ ਤ੍ਰਿਪਤੀ ਆਵੈ ਅਰਥਾਤ ਨਹੀਂ ਆਵਤੀ ਔ ਨਾ ਮਨ ਹੀਂ (ਰੰਜੀਐ) ਪ੍ਰਸੰਨ ਹੋਤਾ ਹੈ॥
Prof. Sahib Singhਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ।

ਪਦ ਅਰਥ ਕਿਉ ਤ੍ਰਿਪਤਾਵੈ = ਰੱਜ ਨਹੀਂ ਸਕਦਾ। ਰੰਜੀਐ = ਪ੍ਰਸੰਨ ਹੁੰਦਾ।

SikhNet (Spanish)¿Cómo puede uno saciarse abandonando al Señor? ¿Cómo puede uno estar complacido?

ਪ੍ਰਭੂ ਛੋਡਿ. ਅਨ ਲਾਗੈ; ਨਰਕਿ ਸਮੰਜੀਐ ॥

prabhoo chhodd. an laagai; narak samanjeeai |

Sant Singh KhalsaOne who forsakes God, and attaches himself to another, shall be immersed in hell.
Manmohan SinghHe, who forsaking, the Lord, attaches to another, abides in hell.
Manmohan Singh (Punjabi)ਜੋ ਸਾਹਿਬ ਨੂੰ ਤਿਆਗ ਕੇ ਹੋਰਸ ਨਾਲ ਜੁੜਦਾ ਹੈ, ਉਹ (ਅੰਤ ਨੂੰ) ਦੋਜ਼ਕ ਅੰਦਰ ਵੱਸਦਾ ਹੈ।
Fareedkot Teekaਜੋ ਪ੍ਰਭੂ ਕੋ ਤਿਆਗ ਕਰ ਕੇ ਔਰ ਮੇਂ ਲਾਗ ਰਹੇ ਹੈਂ, ਵਹੁ ਪੁਰਸ਼ ਨਰਕੋਂ ਮੇਂ (ਸਮੰਜੀਐ) ਪ੍ਰਾਪਤ ਕਰੀਐਂਗੇ॥☬ਤਾਂ ਤੇ ਐਸੇ ਬੇਨਤੀ ਕਰੋ:
Prof. Sahib Singhਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ।

ਪਦ ਅਰਥ ਅਨ = ਹੋਰ ਪਾਸੇ। ਨਰਕਿ = ਨਰਕ ਵਿਚ। ਸਮੰਜੀਐ = ਸਮਾਈਦਾ ਹੈ।

SikhNet (Spanish)Pues aquél que cambia al Señor por otro, cae en el pozo oscuro de sus pasiones.

ਹੋਹੁ ਕ੍ਰਿਪਾਲ ਦਇਆਲ; ਨਾਨਕ. ਭਉ ਭੰਜੀਐ ॥੧੦॥

hohu kripaal deaal; naanak. bhau bhanjeeai |10|

Sant Singh KhalsaBe kind and compassionate to Nanak, O Lord, and dispel his fear. ||10||
Manmohan SinghO Lord, be Thou Kind and compassionate, and dispel Nanak's dread.
Manmohan Singh (Punjabi)ਹੇ ਪ੍ਰਭੂ! ਤੂੰ ਮਿਹਰਬਾਨ ਤੇ ਮਇਆਵਾਨ ਹੈ, ਅਤੇ ਨਾਨਕ ਦਾ ਡਰ ਦੂਰ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕ੍ਰਿਪਾਲ ਵਾਹਿਗੁਰੂ! ਆਪ ਮੇਰੇ ਪਰ ਦਿਆਲ ਹੋਵੋ ਪੁਨਾ ਮੇਰਾ ਭੈ ਨਾਸ ਕਰ ਦੇਵੋ॥੧੦॥
Prof. Sahib Singhਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥

ਪਦ ਅਰਥ ਨਾਨਕ ਭਉ = ਨਾਨਕ ਦਾ ਸਹਿਮ। ਭੰਜੀਐ = ਨਾਸ ਕਰ ॥੧੦॥

SikhNet (Spanish)Oh Dios, ten Compasión de mí y disipa mi miedo. (10)

Open this shabad →

Shabad Guru Arjan Dev Ji Raag Jaithsree

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਨਚ ਰਾਜ ਸੁਖ ਮਿਸਟੰ, ਨਚ ਭੋਗ ਰਸ ਮਿਸਟੰ; ਨਚ ਮਿਸਟੰ. ਸੁਖ ਮਾਇਆ ॥

nach raaj sukh misattan, nach bhog ras misattan; nach misattan. sukh maaeaa |

Sant Singh KhalsaPrincely pleasures are not sweet; sensual enjoyments are not sweet; the pleasures of Maya are not sweet.
Manmohan SinghSweet are not the pleasure of empire, sweet are not the sensuous enjoyments and sweet are not the comforts of riches.
Manmohan Singh (Punjabi)ਮਿੱਠੀਆਂ ਨਹੀਂ ਹਨ ਰਾਜ ਭਾਗ ਦੀਆਂ ਖੁਸ਼ੀਆਂ ਮਿੱਠੀਆਂ ਨਹੀਂ ਹਨ ਕਾਮ ਚੇਸਟਾ ਦੀਆਂ ਬਹਾਰਾਂ ਅਤੇ ਮਿੱਠੇ ਨਹੀਂ ਹਨ ਧਨ-ਦੌਲਤ ਦੇ ਆਰਾਮ।
Fareedkot Teekaਹੇ ਭਾਈ! (ਚ) ਪੁਨਾ ਰਾਜ ਕਾ ਸੁਖ ਭੀ ਮਿਠਾ (ਨ) ਨਹੀਂ ਹੈ ਔਰ ਰਸੋਂ ਕਾ ਭੋਗ ਭੀ ਮਿਠਾ ਨਹੀਂ ਹੈ, ਮਾਯਾ ਕਾ ਸੁਖ ਭੀ ਮਿਠਾ ਨਹੀਂ ਹੈ॥
Prof. Sahib Singhਨਾਹ ਹੀ ਰਾਜ ਦੇ ਸੁਖ, ਨਾਹ ਹੀ ਭੋਗਾਂ ਦੇ ਚਸਕੇ ਅਤੇ ਨਾਹ ਹੀ ਮਾਇਆ ਦੀਆਂ ਮੌਜਾਂ-ਇਹ ਕੋਈ ਭੀ ਸੁਆਦਲੇ ਨਹੀਂ ਹਨ,

ਪਦ ਅਰਥ ਚ = ਅਤੇ। ਨ ਚ = ਅਤੇ ਨਾਲ ਹੀ। ਮਿਸਟ = ਮਿੱਠਾ। ਰਸ = ਸੁਆਦ, ਚਸਕੇ।

SikhNet (Spanish)No hay paz en las posesiones ni en los goces de Maya. La Saad Sangat, la Sociedad de los Santos del Señor es dulce

ਮਿਸਟੰ ਸਾਧਸੰਗਿ ਹਰਿ; ਨਾਨਕ ਦਾਸ. ਮਿਸਟੰ ਪ੍ਰਭ ਦਰਸਨੰ ॥੧॥

misattan saadhasang har; naanak daas. misattan prabh darasanan |1|

Sant Singh KhalsaThe Saadh Sangat, the Company of the Holy, is sweet, O slave Nanak; the Blessed Vision of God's Darshan is sweet. ||1||
Manmohan SinghSweet is the association of the God's saints, O Slave Nanak and sweet is the Lord's sight.
Manmohan Singh (Punjabi)ਮਿੱਠੜੀ ਹੈ ਵਾਹਿਗੁਰੂ ਦੇ ਸੰਤਾਂ ਦੀ ਸੰਗਤ, ਹੇ ਗੋਲੇ ਨਾਨਕ! ਅਤੇ ਮਿੱਠੜਾ ਹੈ ਸਾਹਿਬ ਦਾ ਦੀਦਾਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਸੰਤੋਂ ਕਾ ਸੰਗ ਮੀਠਾ ਹੈ, ਪੁਨਾ ਹਰੀ ਪ੍ਰਭੂ ਕਾ ਦਰਸਨ ਮੀਠਾ ਹੈ॥੧॥
Prof. Sahib Singhਹੇ ਨਾਨਕ! ਸਤਸੰਗ ਵਿਚੋਂ (ਮਿਲਿਆ) ਪ੍ਰਭੂ ਦਾ ਨਾਮ ਮਿੱਠਾ ਹੈ ਤੇ ਸੇਵਕਾਂ ਨੂੰ ਪ੍ਰਭੂ ਦਾ ਦੀਦਾਰ ਮਿੱਠਾ ਲੱਗਦਾ ਹੈ ॥੧॥

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਦਾਸ ਮਿਸਟੰ = ਦਾਸਾਂ ਨੂੰ ਮਿੱਠਾ ਲੱਗਦਾ ਹੈ। ਪ੍ਰਭ ਦਰਸਨੰ = ਪ੍ਰਭੂ ਦਾ ਦੀਦਾਰ ॥੧॥

SikhNet (Spanish)y da la Visión del Señor a Nanak, el Esclavo del Señor. (1)

ਲਗੜਾ ਸੋ ਨੇਹੁ; ਮੰਨ ਮਝਾਹੂ ਰਤਿਆ ॥

lagarraa so nehu; man majhaahoo ratiaa |

Sant Singh KhalsaI have enshrined that love which drenches my soul.
Manmohan SinghI have enshrined such a love, wherein my soul is imbued.
Manmohan Singh (Punjabi)ਮੈਨੂੰ ਐਹੋ ਜੇਹਾ ਪ੍ਰੇਮ ਲੱਗ ਗਿਆ ਹੈ, ਜਿਸ ਅੰਦਰ ਮੇਰੀ ਜਿੰਦੜੀ ਰੰਗੀ ਗਈ ਹੈ।
Fareedkot Teekaਤਿਨ ਸੰਤੋਂ ਕਾ ਬਾਣੀ ਕਰ ਕੇ ਵਾਹਿਗੁਰੂ ਕੇ ਸਾਥ ਪ੍ਰੇਮ ਲਗਾ ਹੈ ਔਰ ਮਨ ਕੇ (ਮਝਾਹੂ) ਬੀਚ ਭੀ ਤਿਸੀ ਸਾਥ ਰਤੇ ਹੂਏ ਰਹਤੇ ਹੈਂ॥
Prof. Sahib Singhਜਿਸ ਮਨੁੱਖ ਨੂੰ ਉਹ ਪਿਆਰ ਲੱਗ ਜਾਏ ਜਿਸ ਨਾਲ ਅੰਦਰੋਂ ਮਨ (ਪ੍ਰਭੂ ਦੇ ਨਾਲ) ਰੰਗਿਆ ਜਾਏ,

ਪਦ ਅਰਥ ਨੇਹੁ = ਪ੍ਰੇਮ। ਮਝਾਹੂ = ਅੰਦਰੋਂ। ਰਤਿਆ = ਰੰਗਿਆ ਗਿਆ ਹੈ।

SikhNet (Spanish)Mi mente está imbuida en el Amor del Señor;

ਵਿਧੜੋ ਸਚ ਥੋਕਿ; ਨਾਨਕ. ਮਿਠੜਾ ਸੋ ਧਣੀ ॥੨॥

vidharro sach thok; naanak. mittharraa so dhanee |2|

Sant Singh KhalsaI have been pierced by the Truth, O Nanak; the Master seems so sweet to me. ||2||
Manmohan SinghMy mind is pierced through with the Lord's true wealth and the Master seems sweet to me, O Nanak.
Manmohan Singh (Punjabi)ਮੇਰਾ ਮਨ ਸੁਆਮੀ ਦੇ ਸੱਚੇ ਪਦਾਰਥ (ਨਾਮ) ਨਾਲ ਵਿੰਨ੍ਹਿਆ ਗਿਆ ਹੈ ਅਤੇ ਉਹ ਮਾਲਕ ਮੈਨੂੰ ਮਿੱਠਾ ਲੱਗਦਾ ਹੈ, ਹੇ ਨਾਨਕ!
Fareedkot Teekaਜੋ ਭਗਤ ਸਚ ਵਸਤ ਪਰਮੇਸ੍ਵਰ ਕੇ ਸਾਥ (ਵਿਧੜੋ) ਅਭੇਦ ਹੂਆ ਹੈ ਤਿਸ ਕੋ ਸੋਈ ਧਨੀ ਮੀਠਾ ਹੈ॥੨॥
Prof. Sahib Singhਤੇ ਜਿਸ ਦਾ ਮਨ ਸੱਚੇ ਨਾਮ-ਰੂਪ ਪਦਾਰਥ (ਭਾਵ, ਮੋਤੀ) ਨਾਲ ਪ੍ਰੋਤਾ ਜਾਏ, ਹੇ ਨਾਨਕ! ਉਸ ਮਨੁੱਖ ਨੂੰ ਮਾਲਕ ਪ੍ਰਭੂ ਪਿਆਰਾ ਲੱਗਦਾ ਹੈ ॥੨॥

ਪਦ ਅਰਥ ਵਿਧੜੋ = ਵਿੱਝ ਗਿਆ ਹੈ। ਸਚ ਥੋਕਿ = ਸੱਚੇ ਨਾਮ-ਰੂਪ ਪਦਾਰਥ ਨਾਲ। ਧਣੀ = ਮਾਲਕ ਪ੍ਰਭੂ ॥੨॥

SikhNet (Spanish)ha sido atravesada con la flecha de la Verdad del Señor y el Señor me parece dulce. (2)

Open this shabad →

Shabad Guru Arjan Dev Ji Raag Jaithsree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਰਿ ਬਿਨੁ. ਕਛੂ ਨ ਲਾਗਈ; ਭਗਤਨ ਕਉ ਮੀਠਾ ॥

har bin. kachhoo na laagee; bhagatan kau meetthaa |

Sant Singh KhalsaNothing seems sweet to His devotees, except the Lord.
Manmohan SinghWithout God, nothing appears sweet to His devoted slaves.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਉਸ ਦੇ ਭਗਤਾਂ ਨੂੰ ਕੁਛ ਭੀ ਮਿੱਠੜਾ ਨਹੀਂ ਲੱਗਦਾ।
Fareedkot Teekaਹਰੀ ਸੇ ਬਿਨਾਂ ਤਿਨ ਭਗਤੋਂ ਕੋ ਔਰ ਕਛੁ ਮੀਠਾ ਅਰਥਾਤ ਪਿਆਰਾ ਨਹੀਂ ਲਾਗਤਾ ਹੈ॥
Prof. Sahib Singhਪਰਮਾਤਮਾ (ਦੇ ਨਾਮ) ਤੋਂ ਬਿਨਾ ਭਗਤਾਂ ਨੂੰ ਹੋਰ ਕੋਈ ਚੀਜ਼ ਮਿੱਠੀ ਨਹੀਂ ਲੱਗਦੀ।
SikhNet (Spanish)A los Devotos del Señor nada les parece dulce más que el Señor.

ਆਨ ਸੁਆਦ ਸਭਿ ਫੀਕਿਆ; ਕਰਿ ਨਿਰਨਉ ਡੀਠਾ ॥

aan suaad sabh feekiaa; kar nirnau ddeetthaa |

Sant Singh KhalsaAll other tastes are bland and insipid; I have tested them and seen them.
Manmohan SinghAll other relishes are insipid; them, I have tested and seen.
Manmohan Singh (Punjabi)ਹੋਰ ਸਾਰੇ ਰੱਸ ਫਿੱਕੇ ਹਨ, ਉਨ੍ਹਾਂ ਨੂੰ ਮੈਂ ਅਜ਼ਮਾ ਕੇ ਵੇਖ ਲਿਆ ਹੈ।
Fareedkot Teekaਔਰ ਸ੍ਵਾਦ ਸੰਪੂਰਨ ਫਿਕੇ ਹੈਂ, ਇਸ ਬਾਤ ਕੋ ਨਿਰਨਾ ਅਰਥਾਤ ਵਿਚਾਰ ਕੇ ਤਿਨੋਂ ਨੇ ਦੇਖ ਲੀਆ ਹੈ॥
Prof. Sahib Singhਉਹਨਾਂ ਨੇ ਖੋਜ ਕੇ ਵੇਖ ਲਿਆ ਹੈ ਕਿ (ਨਾਮ ਤੋਂ ਬਿਨਾ) ਹੋਰ ਸਾਰੇ ਸੁਆਦ ਫਿੱਕੇ ਹਨ।

ਪਦ ਅਰਥ ਆਨ = ਹੋਰ। ਸਭਿ = ਸਾਰੇ। ਨਿਰਨਉ = ਨਿਰਨਾ, ਨਿਖੇੜਾ, ਪਰਖ।

SikhNet (Spanish)Cualquier otro sabor es insípido para ellos, pues han probado y han visto.

ਅਗਿਆਨੁ ਭਰਮੁ ਦੁਖੁ ਕਟਿਆ; ਗੁਰ ਭਏ ਬਸੀਠਾ ॥

agiaan bharam dukh kattiaa; gur bhe baseetthaa |

Sant Singh KhalsaIgnorance, doubt and suffering are dispelled, when the Guru becomes one's advocate.
Manmohan SinghThe pain of ignorance and doubt is dispelled, when the Guru becomes man's intercessor.
Manmohan Singh (Punjabi)ਜਦ ਗੁਰੂ ਜੀ ਬੰਦੇ ਦੇ ਵਿਚੋਲੇ ਹੋ ਜਾਂਦੇ ਹਨ, ਤਦ ਬੇਸਮਝੀ ਤੇ ਸੰਦੇਹ ਦੀ ਪੀੜ ਦੂਰ ਹੋ ਜਾਂਦੀ ਹੈ।
Fareedkot Teekaਅਗਿਆਨ ਔ ਭਰਮ ਜੰਨ੍ਯ ਦੁਖੋਂ ਕਾ ਸਮਦਾ੍ਯ ਤਿਨ ਕਾ ਕਟਿਆ ਗਿਆ ਹੈ, ਕਿਉਂਕਿ ਗੁਰੂ ਤਿਨ ਕੇ (ਬਸੀਠਾ) ਵਕੀਲ ਭਏ ਹੈਂ॥
Prof. Sahib Singhਸਤਿਗੁਰੂ (ਉਹਨਾਂ ਵਾਸਤੇ) ਵਕੀਲ ਬਣਿਆ ਤੇ (ਪ੍ਰਭੂ ਨੂੰ ਮਿਲਣ ਕਰ ਕੇ ਉਹਨਾਂ ਦਾ) ਅਗਿਆਨ ਭਟਕਣਾ ਤੇ ਦੁੱਖ ਸਭ ਕੁਝ ਦੂਰ ਹੋ ਗਿਆ ਹੈ।

ਪਦ ਅਰਥ ਬਸੀਠਾ = ਵਕੀਲ, ਵਿਚੋਲਾ।

SikhNet (Spanish)Cuando el olor de la duda y de la idiotez es disipada, el Guru se vuelve el intercesor de uno y los Pies de Loto del Señor atraviesan la mente.

ਚਰਨ ਕਮਲ ਮਨੁ ਬੇਧਿਆ; ਜਿਉ ਰੰਗੁ ਮਜੀਠਾ ॥

charan kamal man bedhiaa; jiau rang majeetthaa |

Sant Singh KhalsaThe Lord's lotus feet have pierced my mind, and I am dyed in the deep crimson color of His Love.
Manmohan SinghThe Lord's lotus feet have pierced through my mind and I am dyed red, like madder's hue.
Manmohan Singh (Punjabi)ਸਾਹਿਬ ਦੇ ਚਰਨ ਕੰਮਲਾਂ ਨਾਲ ਮੇਰਾ ਰਿਦਾ ਵਿਨ੍ਹਿਆ ਗਿਆ ਹੈ ਅਤੇ ਮਜੀਠ ਦੀ ਰੰਗਤ ਦੀ ਤਰ੍ਹਾਂ ਲਾਲ ਰੰਗਿਆ ਗਿਆ।
Fareedkot Teekaਹਰੀ ਗੁਰੋਂ ਕੇ ਚਰਨ ਕਵਲੋਂ ਮੇਂ ਤਿਨ ਕਾ ਮਨ (ਬੇਧਿਆ) ਮਿਲ ਗਿਆ ਅਰਥਾਤ ਅਭੇਦ ਹੂਆ ਹੈ, ਜੈਸੇ ਮਜੀਠ ਕਾ ਰੰਗ ਪਕਾ ਹੋਤਾ ਹੈ, ਭਾਵ ਸੇ ਤਿਨ ਕੋ ਅਖ੍ਯ ਆਤਮ ਆਨੰਦ ਪ੍ਰਾਪਤਿ ਹੂਆ ਹੈ॥
Prof. Sahib Singhਜਿਵੇਂ ਮਜੀਠ ਨਾਲ (ਕੱਪੜੇ ਤੇ ਪੱਕਾ) ਰੰਗ ਚੜ੍ਹਦਾ ਹੈ, ਤਿਵੇਂ ਉਹਨਾਂ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਪੱਕੀ ਤਰ੍ਹਾਂ) ਵਿੱਝ ਜਾਂਦਾ ਹੈ।

ਪਦ ਅਰਥ ਚਰਨ ਕਮਲ = ਕੰਵਲ ਫੁੱਲਾਂ ਵਰਗੇ ਸੋਹਣੇ ਚਰਨ। ਬੇਧਿਆ = ਵਿੰਨ੍ਹਿਆ।

SikhNet (Spanish)Es así como uno es bañado con una profunda Esperanza y con el Maravilloso Éxtasis.

ਜੀਉ ਪ੍ਰਾਣ ਤਨੁ ਮਨੁ ਪ੍ਰਭੂ; ਬਿਨਸੇ ਸਭਿ ਝੂਠਾ ॥੧੧॥

jeeo praan tan man prabhoo; binase sabh jhootthaa |11|

Sant Singh KhalsaMy soul, breath of life, body and mind belong to God; all falsehood has left me. ||11||
Manmohan SinghMy life, soul, body and heart, now belong to God and all falsehood has left me.
Manmohan Singh (Punjabi)ਮੇਰੀ ਜਿੰਦਗੀ, ਆਤਮਾ, ਦੇਹ ਤੇ ਦਿਲ ਵਾਹਿਗੁਰੂ ਦੀ ਮਲਕੀਅਤ ਹਨ ਅਤੇ ਸਾਰਾ ਕੂੜ ਨੂੰ ਤਿਆਗ ਗਿਆ ਹੈ।
Fareedkot Teekaਤਿਨੋਂ ਨੇ ਪ੍ਰਭੂ ਸੇ ਬਿਨਾਂ ਜੀਵ ਪ੍ਰਾਣ ਮਨ ਤਨ ਆਦੀ ਜੋ ਪਦਾਰਥ ਹੈਂ, (ਸੇ) ਉਨੋਂ ਕਾ ਸਮਦਾਇ ਸਭ ਝੂਠਾ ਜਾਣਿਆ ਹੈ॥੧੧॥☬ਵਾਹਿਗੁਰੂ ਮੇਂ ਸੰਤੋਂ ਕੀ ਪ੍ਰੀਤੀ ਬੀਚ ਦ੍ਰਿਸਟਾਂਤ ਦੇਤੇ ਹੈਂ:
Prof. Sahib Singhਪ੍ਰਭੂ ਹੀ ਉਹਨਾਂ ਦੀ ਜਿੰਦ ਪ੍ਰਾਣ ਹੈ ਤੇ ਤਨ ਮਨ ਹੈ, ਹੋਰ ਨਾਸਵੰਤ ਪਿਆਰ ਉਹਨਾਂ ਦੇ ਅੰਦਰੋਂ ਨਾਸ ਹੋ ਗਏ ਹਨ ॥੧੧॥

ਪਦ ਅਰਥ ਜੀਉ = ਜਿੰਦ। ਸਭਿ = ਹੋਰ ਸਾਰੇ। ਕਛੂ = ਕੁਝ ਭੀ ॥੧੧॥

SikhNet (Spanish)El cuerpo, la mente y lo vital pertenecen a Dios y las ilusiones se desvanecen. (11)

Open this shabad →

Shabad Guru Arjan Dev Ji Raag Jaithsree

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਤਿਅਕਤ ਜਲੰ. ਨਹ ਜੀਵ ਮੀਨੰ ਨਹ; ਤਿਆਗਿ ਚਾਤ੍ਰਿਕ. ਮੇਘ ਮੰਡਲਹ ॥

tiakat jalan. neh jeev meenan neh; tiaag chaatrik. megh manddalah |

Sant Singh KhalsaLeaving the water, the fish cannot live; the rainbird cannot live without the raindrops from the clouds.
Manmohan SinghForsaking water, the fish can live not, nor the pied-cuckoo on forsaking the spheres of clouds.
Manmohan Singh (Punjabi)ਪਾਣੀ ਨੂੰ ਤਿਆਗ ਕੇ ਮੱਛੀ ਜੀਉਂਦੀ ਨਹੀਂ ਰਹਿ ਸਕਦੀ, ਨਾਂ ਹੀ ਬੱਦਲਾਂ ਦੇ ਵਲਗਣਾਂ ਨੂੰ ਤਿਆਗ ਕੇ ਪਪੀਹਾ।
Fareedkot Teekaਜੈਸੇ (ਮੀਨ) ਮਛੀ ਜਲ ਕੋ (ਤਿਅਕਤ) ਤਿਆਗ ਕਰ ਕੇ ਜੀਵਤੀ ਨਹੀਂ ਹੈ, ਅਰ ਜੈਸੇ ਮੇਘੋਂ ਕੇ ਮੰਡਲ ਕੋ ਚਾਤ੍ਰਿਕ ਨਹੀਂ ਤਿਆਗਤੇ ਹੈਂ॥
Prof. Sahib Singhਪਾਣੀ ਨੂੰ ਛੱਡ ਕੇ ਮੱਛੀ ਜੀਊ ਨਹੀਂ ਸਕਦੀ, ਬੱਦਲਾਂ ਦੇ ਦੇਸ ਨੂੰ ਛੱਡ ਕੇ ਪਪੀਹਾ ਨਹੀਂ ਜੀਊ ਸਕਦਾ,

ਪਦ ਅਰਥ ਤਿਅਕਤ = ਤਿਆਗਿਆਂ, ਛੱਡਿਆਂ। ਮੀਨ = ਮੱਛੀ। ਤਿਆਗਿ = ਤਿਆਗ ਕੇ। ਚਾਤ੍ਰਿਕ = ਪਪੀਹਾ। ਮੰਡਲ = ਹਲਕਾ, ਇਲਾਕਾ।

SikhNet (Spanish)Abandonando el agua el pez no puede vivir, ni el pajarillo Cuclillo sin la lluvia.

ਬਾਣ ਬੇਧੰਚ ਕੁਰੰਕ ਨਾਦੰ; ਅਲਿ ਬੰਧਨ ਕੁਸਮ ਬਾਸਨਹ ॥

baan bedhanch kurank naadan; al bandhan kusam baasanah |

Sant Singh KhalsaThe deer is enticed by the sound of the hunter's bell, and shot through with the arrow; the bumble bee is entangled in the fragrance of the flowers.
Manmohan SinghThe deer is pierced by the arrow of the bell's music and the block-bee is entangled with the fragrance of flowers.
Manmohan Singh (Punjabi)ਹਰਣ, ਘੰਡੇ-ਹੇੜੇ ਦੇ ਰਾਗ ਦੇ ਤੀਰ ਦੁਆਰਾ ਵਿੰਨ੍ਹਿਆ ਜਾਂਦਾ ਹੈ ਅਤੇ ਭਉਰਾ ਫੁੱਲਾਂ ਦੀ ਮਹਿਕ ਨਾਲ ਵੱਸ ਜਾਂਦਾ ਹੈ।
Fareedkot Teekaਜੈਸੇ (ਕੁਰੰਗ) ਹਰਨ ਨਾਦ ਕੋ ਸੁਨਤਾ ਹੂਆ ਬਾਣੋ ਸੇ ਬੇਧਿਆ ਜਾਤਾ ਹੈ, ਪਰੰਤੂ ਤਿਸ ਕੋ ਤਿਆਗਤਾ ਨਹੀਂ ਹੈ। (ਅਲਿ) ਭੌਰੇ ਫੂਲੋਂ ਕੀ ਵਾਸਨਾ ਲੇਤੇ ਬੰਧੇ ਜਾਤੇ ਹੈਂ, ਪਰੰਤੂ ਤਿਸ ਕੋ ਤਿਆਗਤੇ ਨਹੀਂ ਹੈਂ॥
Prof. Sahib Singhਹਰਨ ਰਾਗ ਦੇ ਤੀਰ ਨਾਲ ਵਿੰਨ੍ਹਿਆ ਜਾਂਦਾ ਹੈ ਤੇ ਫੁੱਲਾਂ ਦੀ ਸੁਗੰਧੀ ਭੌਰੇ ਦੇ ਬੱਝਣ ਦਾ ਕਾਰਨ ਬਣ ਜਾਂਦੀ ਹੈ।

ਪਦ ਅਰਥ ਬੇਧੰ = ਵਿੰਨ੍ਹਿਆ ਜਾਂਦਾ ਹੈ। ਚ = ਅਤੇ। ਕੁਰੰਕ = ਹਰਨ। ਨਾਦੰ = ਰਾਗ। ਅਲਿ = ਭੌਰਾ। ਕੁਸਮ = ਫੁੱਲ। ਬਾਸਨਹ = ਸੁਗੰਧੀ।

SikhNet (Spanish)El venado es engañado por la música, la abeja negra por la fragancia de las flores.

ਚਰਨ ਕਮਲ. ਰਚੰਤਿ ਸੰਤਹ; ਨਾਨਕ. ਆਨ ਨ ਰੁਚਤੇ ॥੧॥

charan kamal. rachant santah; naanak. aan na ruchate |1|

Sant Singh KhalsaThe Saints are entranced by the Lord's lotus feet; O Nanak, they desire nothing else. ||1||
Manmohan SinghThe saints remain absorbed in the Lord's lotus feet and desire naught else, O Nanak.
Manmohan Singh (Punjabi)ਸਾਧੂ, ਸਾਈਂ ਦੇ ਕੰਵਲ ਚਰਨਾਂ ਅੰਦਰ, ਲੀਨ ਰਹਿੰਦੇ ਹਨ ਅਤੇ ਹੋਰ ਕਿਸੇ ਸ਼ੈ ਦੀ ਚਾਹਨਾ ਨਹੀਂ ਕਰਦੇ।
Fareedkot Teekaਤੈਸੇ ਹਰੀ ਕੇ ਚਰਨ ਕਵਲੋਂ ਮੇਂ ਸੰਤ ਰਚੇ ਹੂਏ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕੋ ਔਰ ਪਦਾਰਥੋਂ ਮੇਂ ਰੁਚੀ ਨਹੀਂ ਹੈ॥੧॥
Prof. Sahib Singhਇਸੇ ਤਰ੍ਹਾਂ, ਹੇ ਨਾਨਕ! ਸੰਤ ਪ੍ਰਭੂ ਦੇ ਚਰਨ ਕਮਲਾਂ ਵਿਚ ਮਸਤ ਰਹਿੰਦੇ ਹਨ, ਪ੍ਰਭੂ-ਚਰਨਾਂ ਤੋਂ ਬਿਨਾ ਉਹਨਾਂ ਨੂੰ ਹੋਰ ਕੁਝ ਨਹੀਂ ਭਾਉਂਦਾ ॥੧॥

ਪਦ ਅਰਥ ਆਨ = ਕੋਈ ਹੋਰ। ਰੁਚਤੇ = ਪਸੰਦ ਆਉਂਦਾ, ਭਾਉਂਦਾ ॥੧॥

SikhNet (Spanish)Así el Santo ama los Pies de Loto de Dios y ninguna otra cosa lo engaña. (1)

ਮੁਖੁ ਡੇਖਾਊ ਪਲਕ; ਛਡਿ. ਆਨ ਨ ਡੇਊ ਚਿਤੁ ॥

mukh ddekhaaoo palak; chhadd. aan na ddeaoo chit |

Sant Singh KhalsaShow me Your face, for even an instant, Lord, and I will not give my consciousness to any other.
Manmohan SinghO Lord, show me Thy face even for a trice, and I shall then give not my mind to another.
Manmohan Singh (Punjabi)ਹੇ ਪ੍ਰਭੂ! ਤੂੰ ਇਕ ਛਿਨ ਭਰ ਲਈ ਭੀ ਮੈਨੂੰ ਆਪਣਾ ਮੁਖੜਾ ਵਿਖਾਲ ਦੇ ਅਤੇ ਫਿਰ ਮੈਂ ਆਪਣਾ ਮਨ ਹੋਰ ਕਿਸੇ ਨੂੰ ਨਹੀਂ ਦੇਵਾਂਗਾ।
Fareedkot Teekaਜਬ ਪਰਮੇਸ੍ਵਰ ਤਿਨ ਸੰਤ ਜਨੋਂ ਕੋ ਅਪਨਾ ਮੁਖ (ਡੇਖਾਊ) ਦਿਖਾਵਤਾ ਹੈ, ਤਬ ਵਹੁ ਤਿਸ ਕੋ ਛੋਡ ਕਰ ਪਲਕ ਮਾਤ੍ਰ ਔਰ ਕਿਸੀ ਮੇਂ ਚਿਤ ਨਹੀਂ ਦੇਤੇ ਹੈਂ॥
Prof. Sahib Singhਜੇ ਇਕ ਪਲਕ ਮਾਤ੍ਰ ਹੀ ਮੈਂ ਤੇਰਾ ਮੁਖ ਵੇਖ ਲਵਾਂ, ਤਾਂ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਪਾਸੇ ਚਿੱਤ (ਦੀ ਪ੍ਰੀਤ) ਨਾਹ ਜੋੜਾਂ।

ਪਦ ਅਰਥ ਡੇਖਾਊ = ਮੈਂ ਵੇਖਾਂ। ਪਲਕ = ਅੱਖ ਫਰਕਣ ਦੇ ਸਮੇ ਲਈ। ਛਡਿ = ਛੱਡ ਕੇ। ਡੇਊ = ਮੈਂ ਦਿਆਂ।

SikhNet (Spanish)Si pudiera verte aun por un instante, oh Dios, entonces ya no vería a nadie más.

ਜੀਵਣ ਸੰਗਮੁ. ਤਿਸੁ ਧਣੀ; ਹਰਿ ਨਾਨਕ. ਸੰਤਾਂ ਮਿਤੁ ॥੨॥

jeevan sangam. tis dhanee; har naanak. santaan mit |2|

Sant Singh KhalsaMy life is with the Lord Master, O Nanak, the Friend of the Saints. ||2||
Manmohan SinghNanak, the real life consists in abiding with the Lord Master who is the friend of the saints.
Manmohan Singh (Punjabi)ਨਾਨਕ, ਅਸਲੀ ਜਿੰਦਗੀ ਉਸ ਸੁਆਮੀ ਮਾਲਕ ਨਾਲ ਵੱਸਣ ਵਿੱਚ ਹੈ ਜੋ ਸਾਧੂਆਂ ਦਾ ਮਿੱਤਰ ਹੈ।
Fareedkot Teekaਕਿਉਂਕਿ ਤਿਸ ਧਨੀ ਹਰੀ ਕੇ (ਸੰਗਮੁ) ਮਿਲਾਪ ਸਾਥ ਹੀ ਤਿਨ ਸੰਤੋਂ ਨੇ ਆਪਣਾ ਜੀਵਣਾ ਜਾਣਿਆਂ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਹਰੀ ਤਿਨ ਸੰਤੋਂ ਕਾ ਮਿਤ੍ਰ ਰੂਪ ਹੈ ॥੨॥
Prof. Sahib Singhਹੇ ਨਾਨਕ! ਜੀਊਣ ਦਾ ਜੋੜ ਉਸ ਮਾਲਕ-ਪ੍ਰਭੂ ਨਾਲ ਹੀ ਹੋ ਸਕਦਾ ਹੈ, ਉਹ ਪ੍ਰਭੂ ਸੰਤਾਂ ਦਾ ਮਿੱਤਰ ਹੈ ॥੨॥

ਪਦ ਅਰਥ ਜੀਵਣ ਸੰਗਮੁ = ਜੀਊਣ ਦਾ ਸੰਗਮ, ਜੀਊਣ ਦਾ ਜੋੜ। ਧਣੀ = ਮਾਲਕ ॥੨॥

SikhNet (Spanish)Sí, uno vive en verdad sólo con el Señor, el Amigo del Santo. (2)

Open this shabad →

Shabad Guru Arjan Dev Ji Raag Jaithsree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਉ ਮਛੁਲੀ ਬਿਨੁ ਪਾਣੀਐ; ਕਿਉ ਜੀਵਣੁ ਪਾਵੈ ॥

jiau machhulee bin paaneeai; kiau jeevan paavai |

Sant Singh KhalsaHow can the fish live without water?
Manmohan SinghHow can a fish maintain life with out water?
Manmohan Singh (Punjabi)ਜਲ ਦੇ ਬਗੈਰ ਮੱਛੀ ਕਿਸ ਤਰ੍ਹਾਂ ਜੀਉਂਦੀ ਰਹਿ ਸਕਦੀ ਹੈ?
Fareedkot Teekaਜੈਸੇ ਮਛਲੀ ਪਾਨੀ ਸੇ ਬਿਨਾਂ ਕੈਸੇ ਜੀਵਣਾ ਪਾਵੈ ਅਰਥਾਤ ਨਹੀਂ ਜੀਵਤੀ॥
Prof. Sahib Singhਜਿਵੇਂ ਮੱਛੀ ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ,
SikhNet (Spanish)Así como el pez no vive sin el agua,

ਬੂੰਦ ਵਿਹੂਣਾ ਚਾਤ੍ਰਿਕੋ; ਕਿਉ ਕਰਿ ਤ੍ਰਿਪਤਾਵੈ ॥

boond vihoonaa chaatriko; kiau kar tripataavai |

Sant Singh KhalsaWithout the raindrops, how can the rainbird be satisfied?
Manmohan SinghHow can a sparrow hawk be satisfied without rain drips?
Manmohan Singh (Punjabi)ਮੀਂਹ ਦੀਆਂ ਕਣੀਆਂ ਦੇ ਬਿਨਾਂ ਪਪੀਹਾ ਕਿਸ ਤਰ੍ਹਾਂ ਸੰਤੁਸ਼ਟ ਹੋ ਸਕਦਾ ਹੈ?
Fareedkot Teekaਔ ਸ੍ਵਾਂਤ ਬੂੰਦ ਸੇ ਬਿਨਾਂ ਪਪੀਹਾ ਕੈਸੇ ਤ੍ਰਿਪਤੀ ਪਾਵੈ ਅਰਥਾਤ ਨਹੀਂ ਤ੍ਰਿਪਤ ਹੋਤਾ ਹੈ॥
Prof. Sahib Singhਜਿਵੇਂ ਮੀਂਹ ਦੀ ਕਣੀ ਤੋਂ ਬਿਨਾ ਪਪੀਹਾ ਰੱਜ ਨਹੀਂ ਸਕਦਾ,

ਪਦ ਅਰਥ ਬੂੰਦ = ਮੀਂਹ ਦੀ ਕਣੀ। ਚਾਤ੍ਰਿਕੁ = ਪਪੀਹਾ।

SikhNet (Spanish)así como el pájaro Cuclillo no vive sin la gota de lluvia;

ਨਾਦ ਕੁਰੰਕਹਿ ਬੇਧਿਆ; ਸਨਮੁਖ ਉਠਿ ਧਾਵੈ ॥

naad kurankeh bedhiaa; sanamukh utth dhaavai |

Sant Singh KhalsaThe deer, entranced by the sound of the hunter's bell, runs straight to him;
Manmohan SinghAs the deer, fascinated by music runs straight towards the huntsman,
Manmohan Singh (Punjabi)ਜਿਸ ਤਰ੍ਹਾਂ ਘੰਡੇ-ਹੇੜੇ ਦੇ ਰਾਗ ਦਾ ਮੋਹਿਤ ਹੋਇਆ ਹਰਣ ਸਿੱਧੇ ਮੱਥੇ ਸ਼ਿਕਾਰੀ ਵੱਲ ਨੂੰ ਭੱਜ ਤੁਰਦਾ ਹੈ,
Fareedkot Teekaਜੈਸੇ ਹਰਨ ਘੰਡੇ ਹੇੜੇ ਕੇ ਸਬਦ ਮੇਂ ਬੇਧਿਆ ਹੂਆ ਸਨਮੁਖ ਉਠ ਧਾਵਤਾ ਹੈ॥
Prof. Sahib Singhਜਿਵੇਂ, (ਘੰਡੇਹੇੜੇ ਦੀ) ਆਵਾਜ਼ ਹਰਨ ਨੂੰ ਮੋਹ ਲੈਂਦੀ ਹੈ, ਉਹ ਓਧਰ ਹੀ ਉੱਠ ਦੌੜਦਾ ਹੈ,

ਪਦ ਅਰਥ ਕੁਰੰਕਹਿ = ਹਰਨ ਨੂੰ। ਬੇਧਿਆ = ਵਿੰਨ੍ਹ ਲੈਂਦਾ ਹੈ। ਸਨਮੁਖ = ਨਾਦ ਦੇ ਸਾਹਮਣੇ, ਉਸ ਪਾਸੇ ਵਲ ਜਿਧਰੋਂ ਘੰਡੇਹੇੜੇ ਦੀ ਆਵਾਜ਼ ਆਉਂਦੀ ਹੈ। ਨਾਦ = ਆਵਾਜ਼ {ਹਰਨ ਨੂੰ ਫੜਨ ਲਈ ਘੜੇ ਨੂੰ ਖੱਲ ਨਾਲ ਮੜ੍ਹ ਕੇ ਉਸ ਵਿਚੋਂ ਆਵਾਜ਼ ਕੱਢਦੇ ਹਨ। ਇਹ ਆਵਾਜ਼ ਹਰਨ ਨੂੰ ਪਿਆਰੀ ਲੱਗਦੀ ਹੈ। ਜਿਧਰੋਂ ਇਹ ਆਵਾਜ਼ ਆਉਂਦੀ ਹੈ, ਉਧਰ ਤੁਰ ਪੈਂਦਾ ਹੈ}

SikhNet (Spanish)así como el venado engañado por la música va derecho hasta la trampa;

ਭਵਰੁ ਲੋਭੀ. ਕੁਸਮ ਬਾਸੁ ਕਾ; ਮਿਲਿ ਆਪੁ ਬੰਧਾਵੈ ॥

bhavar lobhee. kusam baas kaa; mil aap bandhaavai |

Sant Singh Khalsathe bumble bee is greedy for the flower's fragrance; finding it, he traps himself in it.
Manmohan Singhas the bumble-bee greedy after the flower's fragrance, finding it, enmeshes itself into it,
Manmohan Singh (Punjabi)ਜਿਸ ਤਰ੍ਹਾਂ ਫੁੱਲ ਦੀ ਮਹਿਕ ਦਾ ਲਾਲਚੀ ਭਉਰਾ, ਇਸ ਨੂੰ ਪਾ ਕੇ ਇਸ ਵਿੱਚ ਆਪਣੇ ਆਪ ਫਲਾ ਲੈਂਦਾ ਹੈ,
Fareedkot Teekaਜੈਸੇ ਫੂਲੋਂ ਕੀ ਵਾਸਨਾ ਕਾ ਲੋਭੀ ਹੂਆ ਭਵਰਾ ਫੂਲੋਂ ਮੇਂ ਮਿਲ ਕਰ ਅਪਨੇ ਆਪ ਕੋ ਬੰਧਾਇ ਲੇਤਾ ਹੈ॥
Prof. Sahib Singhਜਿਵੇਂ, ਭੌਰਾ ਫੁੱਲ ਦੀ ਸੁਗੰਧੀ ਦਾ ਆਸ਼ਕ ਹੁੰਦਾ ਹੈ, (ਫੁੱਲ ਨਾਲ) ਮਿਲ ਕੇ ਆਪਣੇ ਆਪ ਨੂੰ ਫਸਾ ਲੈਂਦਾ ਹੈ।

ਪਦ ਅਰਥ ਕੁਸਮ = ਫੁੱਲ। ਬਾਸੁ = ਸੁਗੰਧੀ। ਆਪੁ = ਆਪਣੇ ਆਪ ਨੂੰ।

SikhNet (Spanish)así como el abejorro engañado por la fragancia es atrapado en el capullo;

ਤਿਉ ਸੰਤ ਜਨਾ ਹਰਿ ਪ੍ਰੀਤਿ ਹੈ; ਦੇਖਿ ਦਰਸੁ ਅਘਾਵੈ ॥੧੨॥

tiau sant janaa har preet hai; dekh daras aghaavai |12|

Sant Singh KhalsaJust so, the humble Saints love the Lord; beholding the Blessed Vision of His Darshan, they are satisfied and satiated. ||12||
Manmohan Singhso do the holy men love their God and are sated by seeing His vision.
Manmohan Singh (Punjabi)ਏਸੇ ਤਰ੍ਹਾਂ ਨਾਲ ਪ੍ਰਭੂ ਪ੍ਰੇਮ ਹੈ ਅਤੇ ਉਸ ਦਾ ਦਰਸ਼ਨ ਵੇਖ ਕੇ ਸੰਤ-ਜੀਵ ਰੱਜਦੇ ਹਨ।
Fareedkot Teekaਤੈਸੇ ਸੰਤ ਜਨੋਂ ਕੀ ਹਰੀ ਕੇ ਸਾਥ ਪ੍ਰੀਤੀ ਹੈ, ਹਰੀ ਕੇ ਦਰਸ ਕੋ ਦੇਖ ਕਰ ਤ੍ਰਿਪਤ ਹੋਤੇ ਹੈਂ ਅਰਥਾਤ ਪ੍ਰਸੰਨ ਹੋਤੇ ਹੈਂ॥੧੨॥
Prof. Sahib Singhਤਿਵੇਂ, ਸੰਤਾਂ ਨੂੰ ਪ੍ਰਭੂ ਨਾਲ ਪ੍ਰੇਮ ਹੁੰਦਾ ਹੈ, ਪ੍ਰਭੂ ਦਾ ਦੀਦਾਰ ਕਰ ਕੇ ਉਹ ਰੱਜ ਜਾਂਦੇ ਹਨ ॥੧੨॥

ਪਦ ਅਰਥ ਅਘਾਵੈ = ਰੱਜ ਜਾਂਦੇ ਹਨ।॥੧੨॥

SikhNet (Spanish)así el Santo ama a su Dios y al tener Su Visión es liberado. (12)

Open this shabad →

Shabad Guru Arjan Dev Ji Raag Jaithsree

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਚਿਤਵੰਤਿ ਚਰਨ ਕਮਲੰ; ਸਾਸਿ ਸਾਸਿ ਅਰਾਧਨਹ ॥

chitavant charan kamalan; saas saas araadhanah |

Sant Singh KhalsaThey contemplate the Lord's lotus feet; they worship and adore Him with each and every breath.
Manmohan SinghThe saints meditate on the Lord's lotus feet, and remember Him in every breath.
Manmohan Singh (Punjabi)ਸਾਧੂ ਪ੍ਰਭੂ ਦੇ ਕੰਵਲ ਚਰਨਾਂ ਦਾ ਧਿਆਨ ਧਾਰਦੇ ਹਨ ਅਤੇ ਹਰ ਸੁਆਸ ਨਾਲ ਉਸ ਨੂੰ ਸਿਮਰਦੇ ਹਨ।
Fareedkot Teekaਹੇ ਅਕਾਲ ਪੁਰਖ! ਮੈਂ ਤੇਰੇ ਚਰਨ ਕਵਲੋਂ ਕੋ ਸਦਾ ਮਨ ਕਰ ਚਿਤਵਤਾ ਹੂੰ ਔਰ ਬਾਣੀ ਸੇ ਸ੍ਵਾਸ ਸ੍ਵਾਸ ਕਰ ਕੇ ਹੀ ਤੇਰੇ ਕੋ ਅਰਾਧਤਾ ਹੂੰ॥
Prof. Sahib Singhਜੋ ਮਨੁੱਖ ਪ੍ਰਭੂ ਦੇ ਚਰਨ ਕਮਲਾਂ ਦਾ ਧਿਆਨ ਧਰਦੇ ਹਨ ਤੇ ਸੁਆਸ ਸੁਆਸ ਉਸ ਦਾ ਸਿਮਰਨ ਕਰਦੇ ਹਨ,

ਪਦ ਅਰਥ ਚਿਤਵੰਤਿ = ਚੇਤੇ ਕਰਦੇ ਹਨ, ਧਿਆਨ ਧਰਦੇ ਹਨ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਅਰਾਧਨਹ = ਯਾਦ ਕਰਦੇ ਹਨ।

SikhNet (Spanish)El Santo vive y adora los Pies de Loto del Señor en cada momento.

ਨਹ ਬਿਸਰੰਤਿ. ਨਾਮ ਅਚੁਤ; ਨਾਨਕ. ਆਸ ਪੂਰਨ ਪਰਮੇਸੁਰਹ ॥੧॥

neh bisarant. naam achut; naanak. aas pooran paramesurah |1|

Sant Singh KhalsaThey do not forget the Name of the imperishable Lord; O Nanak, the Transcendent Lord fulfills their hopes. ||1||
Manmohan SinghThey forget not the Name of Imperishable Being. O Nanak, the Transcendent Lord fulfills their hopes.
Manmohan Singh (Punjabi)ਉਹ ਅਬਿਨਾਸੀ ਪਰਖ (ਪ੍ਰਭੂ) ਦੇ ਨਾਮ ਨੂੰ ਨਹੀਂ ਭੁਲਾਉਂਦੇ, ਹੇ ਨਾਨਕ! ਪਰਮ ਪ੍ਰਭੂ ਉਨ੍ਹਾਂ ਦੀਆਂ ਆਸਾਂ ਉਮੈਦਾਂ ਪੂਰੀਆਂ ਕਰ ਦਿੰਦਾ ਹੈ।
Fareedkot Teekaਹੇ ਅਚੁਤ! ਤੇਰਾ ਨਾਮ ਮੇਰੇ ਕੋ ਕਬੀ ਨਹੀਂ ਵਿਸਰਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਸਰਬ ਆਸਾ ਪੂਰਨ ਕਰਨੇਹਾਰਾ ਪਰਮੇਸ੍ਵਰ ਹੈਂ॥੧॥
Prof. Sahib Singhਜੋ ਅਬਿਨਾਸੀ ਪ੍ਰਭੂ ਦਾ ਨਾਮ ਕਦੇ ਭੁਲਾਉਂਦੇ ਨਹੀਂ, ਹੇ ਨਾਨਕ! ਪਰਮੇਸਰ ਉਹਨਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ॥੧॥

ਪਦ ਅਰਥ ਅਚੁਤ = {ਅ-ਚਯੁਤ, ਇਸ ਲਫ਼ਜ਼ ਦਾ ਉਚਾਰਨ ਕਰਨ ਵੇਲੇ 'ਅੱਚ' ਨੂੰ 'ਅਧਕ' (ੱ) ਨਾਲ ਪੜ੍ਹਨਾ ਹੈ, ਤਾਂਕਿ ਉਚਾਰਨ ਦਾ ਜ਼ੋਰ ਪਹਿਲੇ ਹਿੱਸੇ ਤੇ ਰਹੇ। ਚਯੁ = ਨਾਸ ਹੋਣਾ। ਚਯੁਤ = ਨਾਸ ਹੋ ਜਾਣ ਵਾਲਾ} ਨਾਹ ਨਾਸ ਹੋਣ ਵਾਲਾ ॥੧॥

SikhNet (Spanish)No abandona el Nombre del Señor ni a su Dios Eterno, porque es Él Quien cumple todos sus deseos. (1)

ਸੀਤੜਾ ਮੰਨ ਮੰਝਾਹਿ; ਪਲਕ ਨ ਥੀਵੈ ਬਾਹਰਾ ॥

seetarraa man manjhaeh; palak na theevai baaharaa |

Sant Singh KhalsaHe is woven into the fabric of my mind; He is not outside of it, even for an instant.
Manmohan SinghThe Lord is stitched into my heart, and never goes out of it even for a moment.
Manmohan Singh (Punjabi)ਸਾਹਿਬ ਮੇਰੇ ਦਿਲ ਅੰਦਰ ਪਰੋਤਾ ਹੋਇਆ ਹੈ ਅਤੇ ਕਦਾਚਿਤ ਇਕ ਛਿਨ ਭਰ ਲਈ ਭੀ ਇਸ ਤੋਂ ਬਾਹਰ ਨਹੀਂ ਹੁੰਦਾ।
Fareedkot Teekaਮੈਂ ਤੇਰੇ (ਮੰਝਾਹਿ) ਬੀਚ ਆਪਣੇ ਮਨ ਕੌ (ਸੀਤੜਾ) ਜੋੜਿਆ ਹੈ, ਤੇਰੇ ਸੇ (ਬਾਹਰਾ) ਰਹਤ ਪਲਕ ਮਾਤ੍ਰ ਨਹੀਂ ਹੋਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪ੍ਰਭੂ (ਸਦਾ) ਪ੍ਰੋਤਾ ਰਹਿੰਦਾ ਹੈ, ਜਿਨ੍ਹਾਂ ਤੋਂ ਇਕ ਖਿਨ ਲਈ ਭੀ ਜੁਦਾ ਨਹੀਂ ਹੁੰਦਾ,

ਪਦ ਅਰਥ ਮੰਨ ਮੰਝਾਹਿ = ਮਨ ਵਿਚ। ਨ ਥੀਵੈ = ਨਹੀਂ ਹੁੰਦਾ। ਬਾਹਰਾ = ਜੁਦਾ।

SikhNet (Spanish)El Señor vive en la mente del Santo y nunca se aleja de él.

ਨਾਨਕ ਆਸੜੀ ਨਿਬਾਹਿ; ਸਦਾ ਪੇਖੰਦੋ ਸਚੁ ਧਣੀ ॥੨॥

naanak aasarree nibaeh; sadaa pekhando sach dhanee |2|

Sant Singh KhalsaO Nanak, the True Lord and Master fulfills my hopes, and always watches over me. ||2||
Manmohan SinghNanak, the True Master fulfills my hopes and ever watches over them.
Manmohan Singh (Punjabi)ਨਾਨਕ, ਸੱਚਾ ਮਾਲਕ ਮੇਰੀਆਂ ਆਸਾਂ ਪੂਰਨ ਕਰਦਾ ਹੈ ਅਤੇ ਹਮੇਸ਼ਾਂ ਉਨ੍ਹਾਂ ਨੂੰ ਵੇਖਦਾ, ਸੰਭਾਲਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਆਸਾ ਕੋ ਨਿਬਾਹ ਅਰਥਾਤ ਪੂਰਨ ਕਰੋ, ਹੇ ਸਚ ਸਰੂਪ ਧਨੀ! ਤੇਰੇ ਕੋ ਮੈਂ ਸਦਾ ਹੀ ਦੇਖਤਾ ਰਹੂੰ॥੨॥
Prof. Sahib Singhਹੇ ਨਾਨਕ! ਉਹਨਾਂ ਦੀਆਂ ਉਹ ਸੱਚਾ ਮਾਲਕ ਆਸਾਂ ਪੂਰੀਆਂ ਕਰਦਾ ਹੈ ਤੇ ਸਦਾ ਉਹਨਾਂ ਦੀ ਸੰਭਾਲ ਕਰਦਾ ਹੈ ॥੨॥

ਪਦ ਅਰਥ ਸਚੁ ਧਣੀ = ਸੱਚਾ ਮਾਲਕ ॥੨॥

SikhNet (Spanish)Dice Nanak, el Señor satisface todas sus esperanzas; sí, el Señor siempre lo cuida. (2)

Open this shabad →

Shabad Guru Arjan Dev Ji Raag Jaithsree continues on Ang 709

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਸਾਵੰਤੀ ਆਸ; ਗੁਸਾਈ ਪੂਰੀਐ ॥

aasaavantee aas; gusaaee pooreeai |

Sant Singh KhalsaMy hopes rest in You, O Lord of the universe; please, fulfill them.
Manmohan SinghMy hopes rest in Thee, O Lord of the universe; Pray fulfill Thou, mine hopes.
Manmohan Singh (Punjabi)ਮੇਰੀਆਂ ਸੱਧਰਾਂ ਤੇਰੇ ਵਿੱਚ ਹਨ, ਹੇ ਸ੍ਰਿਸ਼ਟੀ ਦੇ ਸੁਆਮੀ! ਤੂੰ ਇਨ੍ਹਾਂ ਸੱਧਰਾਂ ਨੂੰ ਪੂਰੀਆਂ ਕਰ।
Fareedkot Teekaਹੇ ਗੁਸਾਈਂ! ਮੈਂ ਆਸਾ ਵਾਲੀ ਜੀਵ ਰੂਪੀ ਇਸਤ੍ਰੀ ਕੀ ਆਸ ਕੋ ਪੂਰਨ ਕਰੀਏ॥
Prof. Sahib Singhਹੇ ਧਰਤੀ ਦੇ ਖਸਮ! ਮੈਂ ਆਸਵੰਤ ਦੀ ਆਸ ਪੂਰੀ ਕਰ,

ਪਦ ਅਰਥ ਆਸਾਵੰਤੀ = ਆਸਵੰਤ, ਜਿਸ ਨੇ ਆਸ ਲਾਈ ਹੋਈ ਹੈ। ਗੁਸਾਈ = ਹੇ (ਗੋ-ਸਾਂਈ) ਧਰਤੀ ਦੇ ਮਾਲਕ! ਪੂਰੀਐ = ਪੂਰੀ ਕਰ।

SikhNet (Spanish)Pongo mis esperanzas en Ti; oh Maestro, atiéndelas.

ਮਿਲਿ ਗੋਪਾਲ ਗੋਬਿੰਦ; ਨ ਕਬਹੂ ਝੂਰੀਐ ॥

mil gopaal gobind; na kabahoo jhooreeai |

Sant Singh KhalsaMeeting with the Lord of the world, the Lord of the universe, I shall never grieve.
Manmohan SinghMeeting with the Lord Master, I shall tantalise not ever.
Manmohan Singh (Punjabi)ਸੁਆਮੀ ਮਾਲਕ ਨਾਲ ਮਿਲ ਕੇ, ਕਦੇ ਭੀ ਪਸਚਾਤਾਪ ਨਹੀਂ ਕਰਾਂਗਾ।
Fareedkot Teekaਹੇ ਗੋਬਿੰਦ! ਹੇ ਗੁਪਾਲ! ਤੇਰੇ ਕੋ ਮਿਲ ਕਰ ਕੇ ਪੁਨਾ ਕਬੀ ਝੂਰੀਏਗਾ ਨਹੀਂ॥
Prof. Sahib Singhਹੇ ਧਰਤੀ ਦੇ ਰੱਖਕ! ਹੇ ਗੋਬਿੰਦ! ਮੈਨੂੰ ਮਿਲ, ਤਾਕਿ ਮੈਂ ਕਦੇ ਤੌਖ਼ਲੇ ਨਾਹ ਕਰਾਂ।

ਪਦ ਅਰਥ ਗੋਪਾਲ = ਹੇ (ਗੋ-ਪਾਲ) ਧਰਤੀ ਦੇ ਰੱਖਕ! ਨ ਝੂਰੀਐ = ਤੌਖਲਾ ਨਾਹ ਕਰਾਂ।

SikhNet (Spanish)Por favor encuéntrame, oh Dios del Universo para que no me lamente más.

ਦੇਹੁ ਦਰਸੁ ਮਨਿ ਚਾਉ; ਲਹਿ ਜਾਹਿ ਵਿਸੂਰੀਐ ॥

dehu daras man chaau; leh jaeh visooreeai |

Sant Singh KhalsaGrant me the Blessed Vision of Your Darshan, the desire of my mind, and my worries shall be over.
Manmohan SinghMy mind desires Thee, Pray let me have Thine vision that my anxiety may depart.
Manmohan Singh (Punjabi)ਮੇਰਾ ਚਿੱਤ ਤੈਨੂੰ ਚਾਹੁੰਦਾ ਹੈ। ਮੈਨੂੰ ਆਪਣਾ ਦੀਦਾਰ ਬਖਸ਼ ਤਾਂ ਜੋ ਮੇਰੀ ਚਿੰਤਾ ਦੂਰ ਹੋ ਜਾਵੇ।
Fareedkot Teekaਅਪਨਾ ਦਰਸਨ ਹੀ ਮੇਰੇ ਕੋ ਦੇਵੋ ਇਹੀ ਮੇਰੇ ਮਨ ਮੇਂ ਉਤਸਾਹ ਹੈ, ਜਿਸ ਤੇਰੇ ਦਰਸਨ ਸੇ ਸੰਪੂਰਨ (ਵਿਸੂਰੀਐ) ਝੋਰੇ ਮਿਟ ਜਾਵੈਂ॥
Prof. Sahib Singhਮੇਰੇ ਮਨ ਵਿਚ ਖਿੱਚ ਹੈ, ਮੈਨੂੰ ਦੀਦਾਰ ਦੇਹ ਤੇ ਮੇਰੇ ਝੋਰੇ ਮਿਟ ਜਾਣ।

ਪਦ ਅਰਥ ਮਨਿ = ਮਨ ਵਿਚ। ਵਿਸੂਰੀਐ = ਵਿਸੂਰੇ, ਝੋਰੇ।

SikhNet (Spanish)Déjame tener la Grandiosa Visión de Tu Darshan para que mis penas se vayan.

Open this shabad (6 lines, Angs 708-709) →

Ang 708 of 1430